ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 1297
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਹਰਿਤੁਮਵਡਵਡੇਵਡੇਵਡਊਚੇਸੋਕਰਹਿਜਿਤੁਧੁਭਾਵੀਸ
ਹੇ ਹਰੀ! ਤੂੰ ਸਭ ਤੋਂ ਵੱਡਾ ਹੈਂ ਤੂੰ ਬਹੁਤ ਵੱਡਾ ਹੈਂ, ਤੂੰ ਉਹ ਕਰਦਾ ਹੈਂ ਜੋ ਤੈਨੂੰ ਚੰਗਾ ਲੱਗਦਾ ਹੈ।
O Lord, You are the Greatest of the Great, the Greatest of the Great, the most Lofty and High. You do whatever You please.
हरि तुम वड वडे वडे वड ऊचे सो करहि जि तुधु भावीस ॥
LINE 02
ਜਨਨਾਨਕਅੰਮ੍ਰਿਤੁਪੀਆਗੁਰਮਤੀਧਨੁਧੰਨੁਧਨੁਧੰਨੁਧੰਨੁਗੁਰੂਸਾਬੀਸ੨੨੮॥॥॥॥
ਹੇ ਦਾਸ ਨਾਨਕ! ਉਹ ਗੁਰੂ ਧੰਨ ਹੈ, ਸਲਾਹੁਣ-ਜੋਗ ਹੈ, ਜਿਸ ਦੀ ਮੱਤ ਲੈ ਕੇ ਪ੍ਰਭੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀ ਲਈਦਾ ਹੈ ॥੨॥੨॥੮॥
Servant Nanak drinks in the Ambrosial Nectar through the Guru's Teachings. Blessed, blessed, blessed, blessed, blessed and praised is the Guru. ||2||2||8||
जन नानक अंम्रितु पीआ गुरमती धनु धंनु धनु धंनु धंनु गुरू साबीस ॥२॥२॥८॥
LINE 03
ਕਾਨੜਾਮਹਲਾ
Kaanraa, Fourth Mahalaa:
कानड़ा महला ४ ॥
LINE 04
ਭਜੁਰਾਮੋਮਨਿਰਾਮ
ਹੇ ਭਾਈ! ਉਸ ਦੇ ਨਾਮ ਦਾ ਭਜਨ ਆਪਣੇ ਮਨ ਵਿਚ ਕਰਿਆ ਕਰ,
O mind, meditate and vibrate on the Lord, Raam, Raam.
भजु रामो मनि राम ॥
LINE 05
ਜਿਸੁਰੂਪਰੇਖਵਡਾਮ
ਜਿਸ ਰਾਮ ਦੀ ਸ਼ਕਲ ਜਿਸ ਦੇ ਚਿਹਨ-ਚੱਕਰ ਨਹੀਂ ਦੱਸੇ ਜਾ ਸਕਦੇ, ਜੋ ਰਾਮ ਸਭ ਤੋਂ ਵੱਡਾ ਹੈ।
He has no form or feature - He is Great!
जिसु रूप न रेख वडाम ॥
LINE 06
ਸਤਿਸੰਗਤਿਮਿਲੁਭਜੁਰਾਮ
ਹੇ ਭਾਈ! ਸਾਧ ਸੰਗਤ ਵਿਚ ਮਿਲ ਅਤੇ ਰਾਮ ਦਾ ਭਜਨ ਕਰ,
Joining the Sat Sangat, the True Congregation, vibrate and meditate on the Lord.
सतिसंगति मिलु भजु राम ॥
LINE 07
ਬਡਹੋਹੋਭਾਗਮਥਾਮ॥॥ਰਹਾਉ
ਤੇਰੇ ਮੱਥੇ ਦੇ ਵੱਡੇ ਭਾਗ ਹੋ ਜਾਣਗੇ ॥੧॥ ਰਹਾਉ ॥
This is the high destiny written on your forehead. ||1||Pause||
बड हो हो भाग मथाम ॥१॥ रहाउ ॥
LINE 08
ਜਿਤੁਗ੍ਰਿਹਿਮੰਦਰਿਹਰਿਹੋਤੁਜਾਸੁਤਿਤੁਘਰਿਆਨਦੋਆਨੰਦੁਭਜੁਰਾਮਰਾਮਰਾਮ
ਜਿਸ ਹਿਰਦੇ-ਘਰ ਵਿਚ ਜਿਸ ਹਿਰਦੇ-ਮੰਦਰ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਹੁੰਦੀ ਹੈ, ਉਸ ਹਿਰਦੇ-ਘਰ ਵਿਚ ਆਨੰਦ ਹੀ ਆਨੰਦ ਬਣਿਆ ਰਹਿੰਦਾ ਹੈ। ਸਦਾ ਰਾਮ ਦਾ ਭਜਨ ਕਰਦਾ ਰਹੁ।
That household, that mansion, in which the Lord's Praises are sung - that home is filled with ecstasy and joy; so vibrate and meditate on the Lord, Raam, Raam, Raam.
जितु ग्रिहि मंदरि हरि होतु जासु तितु घरि आनदो आनंदु भजु राम राम राम ॥
LINE 09
ਰਾਮਨਾਮਗੁਨਗਾਵਹੁਹਰਿਪ੍ਰੀਤਮਉਪਦੇਸਿਗੁਰੂਗੁਰਸਤਿਗੁਰਾਸੁਖੁਹੋਤੁਹਰਿਹਰੇਹਰਿਹਰੇਹਰੇਭਜੁਰਾਮਰਾਮਰਾਮ॥॥
ਹਰੀ ਪ੍ਰੀਤਮ ਦੇ ਨਾਮ ਦੇ ਗੁਣ ਗਾਂਦਾ ਰਹੁ, ਗੁਰੂ ਸਤਿਗੁਰ ਦੇ ਉਪਦੇਸ਼ ਦੀ ਰਾਹੀਂ ਗੁਣ ਗਾਂਦਾ ਰਹੁ। ਰਾਮ ਨਾਮ ਦਾ ਭਜਨ ਕਰਦਾ ਰਹੁ, ਹਰਿ-ਨਾਮ ਜਪਿਆਂ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ ॥੧॥
Sing the Glorious Praises of the Name of the Lord, the Beloved Lord. Through the Teachings of the Guru, the Guru, the True Guru, you shall find peace. So vibrate and meditate on the Lord, Har, Haray, the Lord, Raam |1|
राम नाम गुन गावहु हरि प्रीतम उपदेसि गुरू गुर सतिगुरा सुखु होतु हरि हरे हरि हरे हरे भजु राम राम राम ॥१॥
LINE 10
ਸਭਸਿਸਟਿਧਾਰਹਰਿਤੁਮਕਿਰਪਾਲਕਰਤਾਸਭੁਤੂਤੂਤੂਰਾਮਰਾਮਰਾਮ
ਹੇ ਹਰੀ! ਤੂੰ ਸਾਰੀ ਸ੍ਰਿਸ਼ਟੀ ਦਾ ਆਸਰਾ ਹੈਂ, ਤੂੰ ਦਇਆ ਦਾ ਘਰ ਹੈਂ, ਤੂੰ ਸਭ ਦਾ ਪੈਦਾ ਕਰਨ ਵਾਲਾ ਹੈਂ, ਹਰ ਥਾਂ ਤੂੰ ਹੀ ਤੂੰ ਹੈਂ।
You are the Support of the whole universe, Lord; O Merciful Lord, You, You, You are the Creator of all, Raam, Raam, Raam.
सभ सिसटि धार हरि तुम किरपाल करता सभु तू तू तू राम राम राम ॥
LINE 11
ਜਨਨਾਨਕੋਸਰਣਾਗਤੀਦੇਹੁਗੁਰਮਤੀਭਜੁਰਾਮਰਾਮਰਾਮ੨੩੯॥॥॥॥
ਦਾਸ ਨਾਨਕ ਤੇਰੀ ਸਰਨ ਆਇਆ ਹੈ, (ਦਾਸ ਨੂੰ) ਗੁਰੂ ਦੀ ਸਿੱਖਿਆ ਬਖ਼ਸ਼। ਸਦਾ ਰਾਮ ਦੇ ਨਾਮ ਦਾ ਭਜਨ ਕਰਦਾ ਰਹੁ ॥੨॥੩॥੯॥
Servant Nanak seeks Your Sanctuary; please bless him with the Guru's Teachings, that he may vibrate and meditate on the Lord, Raam, Raam, Raam. ||2||3||9||
जन नानको सरणागती देहु गुरमती भजु राम राम राम ॥२॥३॥९॥
LINE 12
ਕਾਨੜਾਮਹਲਾ
Kaanraa, Fourth Mahalaa:
कानड़ा महला ४ ॥
LINE 13
ਸਤਿਗੁਰਚਾਟਉਪਗਚਾਟ
ਮੈਂ ਉਸ ਗੁਰੂ ਦੇ ਚਰਨ ਚੁੰਮਦਾ ਹਾਂ,
I eagerly kiss the Feet of the True Guru.
सतिगुर चाटउ पग चाट ॥
LINE 14
ਜਿਤੁਮਿਲਿਹਰਿਪਾਧਰਬਾਟ
ਜਿਸ ਗੁਰੂ ਨੂੰ ਮਿਲ ਕੇ ਪਰਮਾਤਮਾ ਦੇ ਮਿਲਾਪ ਦਾ ਸਿੱਧਾ ਰਾਹ ਲੱਭ ਪੈਂਦਾ ਹੈ।
Meeting Him, the Path to the Lord becomes smooth and easy.
जितु मिलि हरि पाधर बाट ॥
LINE 15
ਭਜੁਹਰਿਰਸੁਰਸਹਰਿਗਾਟ
(ਤੂੰ ਭੀ ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦਾ ਭਜਨ ਕਰਿਆ ਕਰ, ਪਰਮਾਤਮਾ ਦਾ ਨਾਮ-ਜਲ ਗਟ ਗਟ ਕਰ ਕੇ ਪੀਆ ਕਰ।
I lovingly vibrate and meditate on the Lord, and gulp down His Sublime Essence.
भजु हरि रसु रस हरि गाट ॥
LINE 16
ਹਰਿਹੋਹੋਲਿਖੇਲਿਲਾਟ॥॥ਰਹਾਉ
ਹੇ ਭਾਈ! ਤੇਰੇ ਮੱਥੇ ਦੇ ਲੇਖ ਉੱਘੜ ਪੈਣਗੇ ॥੧॥ ਰਹਾਉ ॥
The Lord has written this destiny on my forehead. ||1||Pause||
हरि हो हो लिखे लिलाट ॥१॥ रहाउ ॥
LINE 17
ਖਟਕਰਮਕਿਰਿਆਕਰਿਬਹੁਬਹੁਬਿਸਥਾਰਸਿਧਸਾਧਿਕਜੋਗੀਆਕਰਿਜਟਜਟਾਜਟਜਾਟ
(ਪੰਡਿਤਾਂ ਵਾਂਗ ਸ਼ਾਸਤ੍ਰਾਂ ਦੇ ਦੱਸੇ ਹੋਏ) ਛੇ ਕਰਮਾਂ ਦੀ ਕਿਰਿਆ ਕਰ ਕੇ (ਇਹੋ ਜਿਹੇ) ਹੋਰ ਬਥੇਰੇ ਖਿਲਾਰੇ ਕਰ ਕੇ, ਸਿੱਧਾਂ ਜੋਗੀਆਂ ਸਾਧਿਕਾਂ ਵਾਂਗ ਜਟਾਂ ਧਾਰ ਕੇ,
Some perform the six rituals and rites; the Siddhas, seekers and Yogis put on all sorts of pompous shows, with their hair all tangled and matted.
खट करम किरिआ करि बहु बहु बिसथार सिध साधिक जोगीआ करि जट जटा जट जाट ॥
LINE 18
ਕਰਿਭੇਖਪਾਈਐਹਰਿਬ੍ਰਹਮਜੋਗੁਹਰਿਪਾਈਐਸਤਸੰਗਤੀਉਪਦੇਸਿਗੁਰੂਗੁਰਸੰਤਜਨਾਖੋਲਿਖੋਲਿਕਪਾਟ॥॥
ਧਾਰਮਿਕ ਪਹਿਰਾਵੇ ਪਾਣ ਨਾਲ ਪਰਮਾਤਮਾ ਦਾ ਮਿਲਾਪ ਹਾਸਲ ਨਹੀਂ ਕਰ ਸਕੀਦਾ। ਪਰਮਾਤਮਾ ਮਿਲਦਾ ਹੈ ਸਾਧ ਸੰਗਤ ਵਿਚ। (ਇਸ ਵਾਸਤੇ, ਹੇ ਭਾਈ!) ਸੰਤ ਜਨਾਂ ਦੀ ਸੰਗਤ ਵਿਚ ਰਹਿ ਕੇ ਗੁਰੂ ਦੇ ਉਪਦੇਸ਼ ਨਾਲ ਤੂੰ ਆਪਣੇ ਮਨ ਦੇ ਕਵਾੜ ਖੋਲ੍ਹ ॥੧॥
Yoga - Union with the Lord God - is not obtained by wearing religious robes; the Lord is found in the Sat Sangat, the True Congregation, and the Guru's Teachings. The humble Saints throw the doors wide open. ||1||
करि भेख न पाईऐ हरि ब्रहम जोगु हरि पाईऐ सतसंगती उपदेसि गुरू गुर संत जना खोलि खोलि कपाट ॥१॥
LINE 19
ਤੂਅਪਰੰਪਰੁਸੁਆਮੀਅਤਿਅਗਾਹੁਤੂਭਰਪੁਰਿਰਹਿਆਜਲਥਲੇਹਰਿਇਕੁਇਕੋਇਕਏਕੈਹਰਿਥਾਟ
ਹੇ ਪ੍ਰਭੂ! ਹੇ ਮਾਲਕ! ਤੂੰ ਪਰੇ ਤੋਂ ਪਰੇ ਹੈਂ, ਤੂੰ ਬਹੁਤ ਅਥਾਹ ਹੈਂ, ਤੂੰ ਪਾਣੀ ਵਿਚ ਧਰਤੀ ਵਿਚ ਹਰ ਥਾਂ ਵਿਆਪਕ ਹੈਂ। ਹੇ ਹਰੀ! ਇਹ ਸਾਰੀ ਜਗਤ-ਉਤਪੱਤੀ ਸਿਰਫ਼ ਤੇਰੀ ਹੀ ਹੈ।
O my Lord and Master, You are the farthest of the far, utterly unfathomable. You are totally pervading the water and the land. You alone are the One and Only Unique Lord of all creation.
तू अपरंपरु सुआमी अति अगाहु तू भरपुरि रहिआ जल थले हरि इकु इको इक एकै हरि थाट ॥
LINE 20
ਤੂਜਾਣਹਿਸਭਬਿਧਿਬੂਝਹਿਆਪੇਜਨਨਾਨਕਕੇਪ੍ਰਭਘਟਿਘਟੇਘਟਿਘਟੇਘਟਿਹਰਿਘਾਟ੨੪੧੦॥॥॥॥
(ਇਸ ਸ੍ਰਿਸ਼ਟੀ ਬਾਰੇ) ਤੂੰ ਸਾਰੇ ਢੰਗ ਜਾਣਦਾ ਹੈਂ, ਤੂੰ ਆਪ ਹੀ ਸਮਝਦਾ ਹੈਂ। ਹੇ ਦਾਸ ਨਾਨਕ ਦੇ ਪ੍ਰਭੂ! ਤੂੰ ਹਰੇਕ ਸਰੀਰ ਵਿਚ ਹਰੇਕ ਸਰੀਰ ਵਿਚ ਮੌਜੂਦ ਹੈਂ ॥੨॥੪॥੧੦॥
You alone know all Your ways and means. You alone understand Yourself. Servant Nanak's Lord God is in each heart, in every heart, in the home of each and every heart. ||2||4||10||
तू जाणहि सभ बिधि बूझहि आपे जन नानक के प्रभ घटि घटे घटि घटे घटि हरि घाट ॥२॥४॥१०॥
LINE 21
ਕਾਨੜਾਮਹਲਾ
Kaanraa, Fourth Mahalaa:
कानड़ा महला ४ ॥
LINE 22
ਜਪਿਮਨਗੋਬਿਦਮਾਧੋ
ਹੇ ਮਨ! ਮਾਇਆ ਦੇ ਪਤੀ ਗੋਬਿੰਦ ਦਾ ਨਾਮ ਜਪਿਆ ਕਰੋ,
O mind, chant and meditate on the Lord, the Lord of the Universe.
जपि मन गोबिद माधो ॥
LINE 23
ਹਰਿਹਰਿਅਗਮਅਗਾਧੋ
ਜੋ ਅਪਹੁੰਚ ਹੈ ਤੇ ਅਥਾਹ ਹੈ।
The Lord, Har, Har, is inaccessible and unfathomable.
हरि हरि अगम अगाधो ॥
LINE 24
ਮਤਿਗੁਰਮਤਿਹਰਿਪ੍ਰਭੁਲਾਧੋ
ਉਸ ਮਨੁੱਖ ਨੂੰ ਗੁਰੂ ਦੀ ਮੱਤ ਦੀ ਰਾਹੀਂ ਪਰਮਾਤਮਾ ਲੱਭ ਪੈਂਦਾ ਹੈ,
Through the Guru's Teachings, my intellect attains the Lord God.
मति गुरमति हरि प्रभु लाधो ॥
LINE 25
ਧੁਰਿਹੋਹੋਲਿਖੇਲਿਲਾਧੋ॥॥ਰਹਾਉ
ਜਿਸ ਦੇ ਮੱਥੇ ਤੇ ਧੁਰ ਦਰਗਾਹ ਤੋਂ (ਪ੍ਰਭੂ-ਮਿਲਾਪ ਦਾ ਲੇਖ) ਲਿਖਿਆ ਹੁੰਦਾ ਹੈ ॥੧॥ ਰਹਾਉ ॥
This is the pre-ordained destiny written on my forehead. ||1||Pause||
धुरि हो हो लिखे लिलाधो ॥१॥ रहाउ ॥
LINE 26
ਬਿਖੁਮਾਇਆਸੰਚਿਬਹੁਚਿਤੈਬਿਕਾਰਸੁਖੁਪਾਈਐਹਰਿਭਜੁਸੰਤਸੰਤਸੰਗਤੀਮਿਲਿਸਤਿਗੁਰੂਗੁਰੁਸਾਧੋ
ਆਤਮਕ ਮੌਤ ਲਿਆਉਣ ਵਾਲੀ ਮਾਇਆ ਨੂੰ ਇਕੱਠੀ ਕਰ ਕੇ ਮਨੁੱਖ ਅਨੇਕਾਂ ਵਿਕਾਰ ਚਿਤਵਨ ਲੱਗ ਪੈਂਦਾ ਹੈ। ਸਾਧ ਸੰਗਤ ਵਿਚ ਮਿਲ ਕੇ, ਗੁਰੂ ਸਤਿਗੁਰੂ ਨੂੰ ਮਿਲ ਕੇ ਹਰਿ-ਨਾਮ ਦਾ ਭਜਨ ਕਰਿਆ ਕਰ (ਇਸ ਤਰ੍ਹਾਂ ਹੀ) ਸੁਖ ਮਿਲ ਸਕਦਾ ਹੈ।
Collecting the poison of Maya, people think of all sorts of evil. But peace is found only by vibrating and meditating on the Lord; with the Saints, in the Sangat, the Society of the Saints, meet the True Guru, the Holy Guru.
बिखु माइआ संचि बहु चितै बिकार सुखु पाईऐ हरि भजु संत संत संगती मिलि सतिगुरू गुरु साधो ॥
LINE 27
ਜਿਉਛੁਹਿਪਾਰਸਮਨੂਰਭਏਕੰਚਨਤਿਉਪਤਿਤਜਨਮਿਲਿਸੰਗਤੀਸੁਧਹੋਵਤਗੁਰਮਤੀਸੁਧਹਾਧੋ॥॥
ਜਿਵੇਂ ਪਾਰਸ ਨਾਲ ਛੁਹ ਕੇ ਸੜਿਆ ਹੋਇਆ ਲੋਹਾ ਸੋਨਾ ਬਣ ਜਾਂਦਾ ਹੈ; ਤਿਵੇਂ ਹੀ ਵਿਕਾਰੀ ਮਨੁੱਖ ਸਾਧ ਸੰਗਤ ਵਿਚ ਮਿਲ ਕੇ, ਗੁਰੂ ਦੀ ਮੱਤ ਲੈ ਕੇ, ਸੁੱਚੇ ਜੀਵਨ ਵਾਲੇ ਬਣ ਜਾਂਦੇ ਹਨ ॥੧॥
Just as when the iron slag is transmuted into gold by touching the Philosopher's Stone - when the sinner joins the Sangat, he becomes pure, through the Guru's Teachings. ||1||
जिउ छुहि पारस मनूर भए कंचन तिउ पतित जन मिलि संगती सुध होवत गुरमती सुध हाधो ॥१॥
LINE 28
ਜਿਉਕਾਸਟਸੰਗਿਲੋਹਾਬਹੁਤਰਤਾਤਿਉਪਾਪੀਸੰਗਿਤਰੇਸਾਧਸਾਧਸੰਗਤੀਗੁਰਸਤਿਗੁਰੂਗੁਰਸਾਧੋ
ਜਿਵੇਂ ਕਾਠ (ਬੇੜੀ) ਦੀ ਸੰਗਤ ਵਿਚ ਬਹੁਤ ਲੋਹਾ (ਨਦੀ ਤੋਂ) ਪਾਰ ਲੰਘ ਜਾਂਦਾ ਹੈ, ਤਿਵੇਂ ਵਿਕਾਰੀ ਮਨੁੱਖ ਭੀ ਸਾਧ ਸੰਗਤ ਵਿਚ ਗੁਰੂ ਦੀ ਸੰਗਤ ਵਿਚ ਰਹਿ ਕੇ (ਸੰਸਾਰ-ਸਮੁੰਦਰ ਤੋਂ) ਤਰ ਜਾਂਦੇ ਹਨ।
Just like the heavy iron which is carried across on the wooden raft, sinners are carried across in the Saadh Sangat, the Company of the Holy, and the Guru, the True Guru, the Holy Guru.
जिउ कासट संगि लोहा बहु तरता तिउ पापी संगि तरे साध साध संगती गुर सतिगुरू गुर साधो ॥
LINE 29
ਚਾਰਿਬਰਨਚਾਰਿਆਸ੍ਰਮਹੈਕੋਈਮਿਲੈਗੁਰੂਗੁਰਨਾਨਕਸੋਆਪਿਤਰੈਕੁਲਸਗਲਤਰਾਧੋ੨੫੧੧॥॥॥॥
ਹੇ ਨਾਨਕ! (ਬ੍ਰਾਹਮਣ ਖੱਤ੍ਰੀ ਆਦਿਕ) ਚਾਰ ਵਰਨ (ਪ੍ਰਸਿੱਧ) ਹਨ, (ਬ੍ਰਹਮ ਚਰਜ ਆਦਿਕ) ਚਾਰ ਆਸ਼੍ਰਮ (ਪ੍ਰਸਿੱਧ) ਹਨ, (ਇਹਨਾਂ ਵਿਚੋਂ) ਜਿਹੜਾ ਭੀ ਕੋਈ ਗੁਰੂ ਨੂੰ ਮਿਲਦਾ ਹੈ, ਉਹ ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ, ਅਤੇ ਆਪਣੀਆਂ ਸਾਰੀਆਂ ਕੁਲਾਂ ਨੂੰ ਭੀ ਪਾਰ ਲੰਘਾ ਲੈਂਦਾ ਹੈ ॥੨॥੫॥੧੧॥
There are four castes, four social classes, and four stages of life. Whoever meets the Guru, Guru Nanak, is himself carried across, and he carries all his ancestors and generations across as well. ||2||5||11||
चारि बरन चारि आस्रम है कोई मिलै गुरू गुर नानक सो आपि तरै कुल सगल तराधो ॥२॥५॥११॥
LINE 30
ਕਾਨੜਾਮਹਲਾ
Kaanraa, Fourth Mahalaa:
कानड़ा महला ४ ॥
LINE 31
ਹਰਿਜਸੁਗਾਵਹੁਭਗਵਾਨ
ਹੇ ਭਾਈ! ਹਰੀ ਦੇ ਭਗਵਾਨ ਦੇ ਗੁਣ ਗਾਇਆ ਕਰੋ।
Sing the Praises of the Lord God.
हरि जसु गावहु भगवान ॥
LINE 32
ਜਸੁਗਾਵਤਪਾਪਲਹਾਨ
(ਹਰੀ ਦੇ) ਗੁਣ ਗਾਂਦਿਆਂ ਪਾਪ ਦੂਰ ਹੋ ਜਾਂਦੇ ਹਨ।
Singing His Praises, sins are washed away.
जसु गावत पाप लहान ॥
LINE 33
ਮਤਿਗੁਰਮਤਿਸੁਨਿਜਸੁਕਾਨ
ਹੇ ਭਾਈ! ਗੁਰੂ ਦੀ ਮੱਤ ਲੈ ਕੇ (ਆਪਣੇ) ਕੰਨਾਂ ਨਾਲ ਹਰੀ ਦੀ ਸਿਫ਼ਤ-ਸਾਲਾਹ ਸੁਣਿਆ ਕਰ,
Through the Word of the Guru's Teachings, listen to His Praises with your ears.
मति गुरमति सुनि जसु कान ॥
LINE 34
ਹਰਿਹੋਹੋਕਿਰਪਾਨ॥॥ਰਹਾਉ
ਹਰਿ ਦਇਆਵਾਨ ਹੋ ਜਾਂਦਾ ਹੈ ॥੧॥ ਰਹਾਉ ॥
The Lord shall be Merciful to you. ||1||Pause||
हरि हो हो किरपान ॥१॥ रहाउ ॥