ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 1289
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਲੋਕਮਃ
Shalok, First Mahalaa:
सलोक मः १ ॥
LINE 02
ਪਉਣੈਪਾਣੀਅਗਨੀਜੀਉਤਿਨਕਿਆਖੁਸੀਆਕਿਆਪੀੜ
ਹਵਾ ਪਾਣੀ ਤੇ ਅੱਗ (ਆਦਿਕ ਤੱਤਾਂ ਦਾ ਮੇਲ ਮਿਲਾ ਕੇ ਤੇ ਜੀਵਾਤਮਾ ਪਾ ਕੇ ਪ੍ਰਭੂ ਨੇ) ਜੀਵ ਬਣਾਇਆ, (ਤੱਤ ਸਭ ਜੀਵਾਂ ਦੇ ਇਕੋ ਜਿਹੇ ਹਨ, ਪਰ ਅਚਰਜ ਖੇਡ ਹੈ ਕਿ) ਇਹਨਾਂ ਨੂੰ ਕਈਆਂ ਨੂੰ ਦੁੱਖ ਤੇ ਕਈਆਂ ਨੂੰ ਸੁਖ (ਮਿਲ ਰਹੇ ਹਨ)।
Living beings are formed of air, water and fire. They are subject to pleasure and pain.
पउणै पाणी अगनी जीउ तिन किआ खुसीआ किआ पीड़ ॥
LINE 03
ਧਰਤੀਪਾਤਾਲੀਆਕਾਸੀਇਕਿਦਰਿਰਹਨਿਵਜੀਰ
ਕਈ ਧਰਤੀ ਤੇ ਹਨ (ਭਾਵ, ਸਾਧਾਰਨ ਜਿਹੀ ਹਾਲਤ ਵਿਚ ਹਨ) ਕਈ (ਮਾਨੋ) ਪਤਾਲ ਵਿਚ ਪਏ ਹਨ (ਭਾਵ, ਕਈ ਨਿੱਘਰੇ ਹੋਏ ਹਨ) ਕਈ (ਮਾਨੋ) ਅਕਾਸ਼ ਵਿਚ ਹਨ (ਭਾਵ, ਕਈ ਹੁਕਮ ਕਰ ਰਹੇ ਹਨ), ਤੇ ਕਈ (ਰਾਜਿਆਂ ਦੇ) ਦਰਬਾਰ ਵਿਚ ਵਜ਼ੀਰ ਬਣੇ ਹੋਏ ਹਨ।
In this world, in the nether regions of the underworld, and in the Akaashic ethers of the heavens, some remain ministers in the Court of the Lord.
धरती पाताली आकासी इकि दरि रहनि वजीर ॥
LINE 04
ਇਕਨਾਵਡੀਆਰਜਾਇਕਿਮਰਿਹੋਹਿਜਹੀਰ
ਕਈ ਬੰਦਿਆਂ ਦੀ ਵੱਡੀ ਉਮਰ ਹੈ, ਕਈ (ਘਟ ਉਮਰੇ) ਮਰ ਕੇ ਦੁਖੀ ਹੁੰਦੇ ਹਨ।
Some live long lives, while others suffer and die.
इकना वडी आरजा इकि मरि होहि जहीर ॥
LINE 05
ਇਕਿਦੇਖਾਹਿਨਿਖੁਟੈਨਾਹੀਇਕਿਸਦਾਫਿਰਹਿਫਕੀਰ
ਕਈ ਬੰਦੇ (ਹੋਰਨਾਂ ਨੂੰ ਭੀ) ਦੇ ਕੇ ਆਪ ਹੀ ਵਰਤਦੇ ਹਨ (ਪਰ ਉਹਨਾਂ ਦਾ ਧਨ) ਮੁੱਕਦਾ ਨਹੀਂ, ਕਈ ਸਦਾ ਕੰਗਾਲ ਫਿਰਦੇ ਹਨ।
Some give and consume, and still their wealth is not exhausted, while others remain poor forever.
इकि दे खाहि निखुटै नाही इकि सदा फिरहि फकीर ॥
LINE 06
ਹੁਕਮੀਸਾਜੇਹੁਕਮੀਢਾਹੇਏਕਚਸੇਮਹਿਲਖ
ਪ੍ਰਭੂ ਆਪਣੇ ਹੁਕਮ ਅਨੁਸਾਰ ਇਕ ਪਲਕ ਵਿਚ ਲੱਖਾਂ ਜੀਵ ਪੈਦਾ ਕਰਦਾ ਹੈ ਲੱਖਾਂ ਨਾਸ ਕਰਦਾ ਹੈ,
In His Will He creates, and in His Will He destroys thousands in an instant.
हुकमी साजे हुकमी ढाहे एक चसे महि लख ॥
LINE 07
ਸਭੁਕੋਨਥੈਨਥਿਆਬਖਸੇਤੋੜੇਨਥ
ਹਰੇਕ ਜੀਵ (ਆਪਣੇ ਕੀਤੇ ਕਰਮਾਂ ਅਨੁਸਾਰ ਰਜ਼ਾ-ਰੂਪ) ਨੱਥ ਵਿਚ ਜਕੜਿਆ ਪਿਆ ਹੈ। ਜਿਸ ਉਤੇ ਬਖ਼ਸ਼ਸ਼ ਕਰਦਾ ਹੈ ਉਸ ਦੇ ਬੰਧਨ ਤੋੜਦਾ ਹੈ।
He has harnessed everyone with His harness; when He forgives, he breaks the harness.
सभु को नथै नथिआ बखसे तोड़े नथ ॥
LINE 08
ਵਰਨਾਚਿਹਨਾਬਾਹਰਾਲੇਖੇਬਾਝੁਅਲਖੁ
ਪਰ ਪ੍ਰਭੂ ਆਪ ਕਰਮਾਂ ਦੇ ਲੇਖੇ ਤੋਂ ਉਤਾਂਹ ਹੈ, ਉਸ ਦਾ ਕੋਈ ਰੰਗ ਰੂਪ ਨਹੀਂ ਹੈ ਤੇ ਕੋਈ ਚਿਹਨ ਚੱਕ੍ਰ ਨਹੀਂ ਹੈ।
He has no color or features; He is invisible and beyond calculation.
वरना चिहना बाहरा लेखे बाझु अलखु ॥
LINE 09
ਕਿਉਕਥੀਐਕਿਉਆਖੀਐਜਾਪੈਸਚੋਸਚੁ
ਉਸ ਦੇ ਸਰੂਪ ਦਾ ਬਿਆਨ ਨਹੀਂ ਕੀਤਾ ਜਾ ਸਕਦਾ; ਉਂਞ ਉਹ ਹਰ ਥਾਂ ਹੋਂਦ ਵਾਲਾ ਦਿੱਸਦਾ ਹੈ।
How can He be described? He is known as the Truest of the True.
किउ कथीऐ किउ आखीऐ जापै सचो सचु ॥
LINE 10
ਕਰਣਾਕਥਨਾਕਾਰਸਭਨਾਨਕਆਪਿਅਕਥੁ
ਹੇ ਨਾਨਕ! ਜੀਵ ਜੋ ਕੁਝ ਕਰ ਰਹੇ ਹਨ ਤੇ ਬੋਲ ਰਹੇ ਹਨ ਉਹ ਸਭ ਪ੍ਰਭੂ ਦੀ ਪਾਈ ਹੋਈ ਕਾਰ ਹੀ ਹੈ, ਤੇ ਉਹ ਆਪ ਐਸਾ ਹੈ ਜਿਸ ਦਾ ਬਿਆਨ ਨਹੀਂ ਹੋ ਸਕਦਾ।
All the actions which are done and described, O Nanak, are done by the Indescribable Lord Himself.
करणा कथना कार सभ नानक आपि अकथु ॥
LINE 11
ਅਕਥਕੀਕਥਾਸੁਣੇਇ
ਜਿਹੜਾ ਮਨੁੱਖ ਉਸ ਅਕੱਥ ਪ੍ਰਭੂ ਦੀਆਂ ਗੱਲਾਂ ਸੁਣਦਾ ਹੈ (ਭਾਵ, ਗੁਣ ਗਾਂਦਾ ਹੈ)
Whoever hears the description of the indescribable,
अकथ की कथा सुणेइ ॥
LINE 12
ਰਿਧਿਬੁਧਿਸਿਧਿਗਿਆਨੁਸਦਾਸੁਖੁਹੋਇ॥॥
ਉਸ ਨੂੰ ਉੱਚੀ ਸਮਝ ਪ੍ਰਾਪਤ ਹੁੰਦੀ ਹੈ ਉਸ ਨੂੰ ਸੁਖ ਮਿਲਦਾ ਹੈ (ਮਾਨੋ) ਉਸ ਨੂੰ ਰਿੱਧੀਆਂ ਸਿੱਧੀਆਂ ਮਿਲ ਗਈਆਂ ਹਨ ॥੧॥
is blessed with wealth, intelligence, perfection, spiritual wisdom and eternal peace. ||1||
रिधि बुधि सिधि गिआनु सदा सुखु होइ ॥१॥
LINE 13
ਮਃ
First Mahalaa:
मः १ ॥
LINE 14
ਅਜਰੁਜਰੈਨਉਕੁਲਬੰਧੁ
ਜਦੋਂ ਮਨੁੱਖ ਮਨ ਦੀ ਉਸ ਅਵਸਥਾ ਤੇ ਕਾਬੂ ਪਾ ਲੈਂਦਾ ਹੈ ਜਿਸ ਤੇ ਕਾਬੂ ਪਾਣਾ ਔਖਾ ਹੁੰਦਾ ਹੈ (ਭਾਵ, ਜਦੋਂ ਮਨੁੱਖ ਮਨ ਨੂੰ ਵਿਕਾਰਾਂ ਵਿਚ ਡਿੱਗਣ ਤੋਂ ਰੋਕ ਲੈਂਦਾ ਹੈ), ਤਾਂ ਇਸ ਦੇ ਨੌ ਹੀ (ਕਰਮ ਤੇ ਗਿਆਨ) ਇੰਦ੍ਰੇ ਜਾਇਜ਼ ਹੱਦ ਵਿਚ ਰਹਿੰਦੇ ਹਨ,
One who bears the unbearable, controls the nine holes of the body.
अजरु जरै त नउ कुल बंधु ॥
LINE 15
ਪੂਜੈਪ੍ਰਾਣਹੋਵੈਥਿਰੁਕੰਧੁ
ਜਦੋਂ ਮਨੁੱਖ ਸੁਆਸ ਸੁਆਸ ਪ੍ਰਭੂ ਨੂੰ ਸਿਮਰਦਾ ਹੈ, ਇਸ ਦਾ ਸਰੀਰ ਵਿਕਾਰਾਂ ਵਲੋਂ ਅਡੋਲ ਹੋ ਜਾਂਦਾ ਹੈ।
One who worships and adores the Lord with his breath of life, gains stability in his body-wall.
पूजै प्राण होवै थिरु कंधु ॥
LINE 16
ਕਹਾਂਤੇਆਇਆਕਹਾਂਏਹੁਜਾਣੁ
ਕਿੱਥੋਂ ਆਇਆ ਹੈ ਤੇ ਕਿੱਥੇ ਇਸ ਨੇ ਜਾਣਾ ਹੈ? (ਭਾਵ, ਇਸ ਦਾ 'ਜਨਮ ਮਰਨ ਦਾ ਚੱਕਰ' ਮਿਟ ਜਾਂਦਾ ਹੈ),
Where has he come from, and where will he go?
कहां ते आइआ कहां एहु जाणु ॥
LINE 17
ਜੀਵਤਮਰਤਰਹੈਪਰਵਾਣੁ
ਜੀਵਤ-ਭਾਵ (ਭਾਵ, ਨਫ਼ਸਾਨੀ ਖ਼ਾਹਸ਼ਾਂ) ਤੋਂ ਮਰ ਕੇ (ਪ੍ਰਭੂ ਦਰ ਤੇ) ਪ੍ਰਵਾਨ ਹੋ ਜਾਂਦਾ ਹੈ।
Remaining dead while yet alive, he is accepted and approved.
जीवत मरत रहै परवाणु ॥
LINE 18
ਹੁਕਮੈਬੂਝੈਤਤੁਪਛਾਣੈ
ਤਦੋਂ ਜੀਵ ਪਰਮਾਤਮਾ ਦੀ ਰਜ਼ਾ ਨੂੰ ਸਮਝ ਲੈਂਦਾ ਹੈ, ਅਸਲੀਅਤ ਨੂੰ ਪਛਾਣ ਲੈਂਦਾ ਹੈ-
Whoever understands the Hukam of the Lord's Command, realizes the essence of reality.
हुकमै बूझै ततु पछाणै ॥
LINE 19
ਇਹੁਪਰਸਾਦੁਗੁਰੂਤੇਜਾਣੈ
ਇਹ ਮਿਹਰ ਇਸ ਨੂੰ ਗੁਰੂ ਤੋਂ ਮਿਲਦੀ ਹੈ।
This is known by Guru's Grace.
इहु परसादु गुरू ते जाणै ॥
LINE 20
ਹੋਂਦਾਫੜੀਅਗੁਨਾਨਕਜਾਣੁ
ਹੇ ਨਾਨਕ! ਇਹ ਸਮਝ ਲੈ ਕਿ ਉਹੀ ਫਸਦਾ ਹੈ ਜੋ ਕਹਿੰਦਾ ਹੈ 'ਮੈਂ ਹਾਂ' 'ਮੈਂ ਹਾਂ',
O Nanak, know this: egotism leads to bondage.
होंदा फड़ीअगु नानक जाणु ॥
LINE 21
ਨਾਹਉਨਾਮੈਜੂਨੀਪਾਣੁ॥॥
ਜਿਥੇ 'ਹਉ' ਨਹੀਂ ਜਿਥੇ 'ਮੈਂ' ਨਹੀਂ, ਓਥੇ ਜੂਨੀਆਂ ਵਿਚ ਪੈਣ (ਦਾ ਦੁੱਖ ਭੀ) ਨਹੀਂ ਹੈ ॥੨॥
Only those who have no ego and no self-conceit, are not consigned to reincarnation. ||2||
ना हउ ना मै जूनी पाणु ॥२॥
LINE 22
ਪਉੜੀ
Pauree:
पउड़ी ॥
LINE 23
ਪੜੑੀਐਨਾਮੁਸਾਲਾਹਹੋਰਿਬੁਧਂੀਮਿਥਿਆ
ਪ੍ਰਭੂ ਦਾ 'ਨਾਮ' ਪੜ੍ਹਨਾ ਚਾਹੀਦਾ ਹੈ, ਸਿਫ਼ਤ-ਸਾਲਾਹ ਪੜ੍ਹਨੀ ਚਾਹੀਦੀ ਹੈ, 'ਨਾਮ' ਤੋਂ ਬਿਨਾ ਹੋਰ ਅਕਲਾਂ ਵਿਅਰਥ ਹਨ;
Read the Praise of the Lord's Name; other intellectual pursuits are false.
पड़ीऐ नामु सालाह होरि बुधीं मिथिआ ॥
LINE 24
ਬਿਨੁਸਚੇਵਾਪਾਰਜਨਮੁਬਿਰਥਿਆ
('ਨਾਮ' ਹੀ ਸੱਚਾ ਵਪਾਰ ਹੈ, ਇਸ) ਸੱਚੇ ਵਪਾਰ ਤੋਂ ਬਿਨਾ ਜੀਵਨ ਅਜਾਈਂ ਜਾਂਦਾ ਹੈ।
Without dealing in Truth, life is worthless.
बिनु सचे वापार जनमु बिरथिआ ॥
LINE 25
ਅੰਤੁਪਾਰਾਵਾਰੁਕਿਨਹੀਪਾਇਆ
(ਇਹਨਾਂ ਹੋਰ ਹੋਰ ਕਿਸਮਾਂ ਦੀਆਂ ਅਕਲਾਂ ਤੇ ਚਤੁਰਾਈਆਂ ਨਾਲ) ਕਦੇ ਕਿਸੇ ਨੇ ਪ੍ਰਭੂ ਦਾ ਅੰਤ ਨਹੀਂ ਪਾਇਆ, ਉਸਦਾ ਪਾਰਲਾ ਉਰਲਾ ਬੰਨਾ ਨਹੀਂ ਲੱਭਾ,
No one has ever found the Lord's end or limitation.
अंतु न पारावारु न किन ही पाइआ ॥
LINE 26
ਸਭੁਜਗੁਗਰਬਿਗੁਬਾਰੁਤਿਨਸਚੁਭਾਇਆ
(ਹਾਂ, ਇਹਨਾਂ ਅਕਲਾਂ ਦੇ ਕਾਰਨ) ਸਾਰਾ ਜਗਤ ਅਹੰਕਾਰ ਵਿਚ ਅੰਨ੍ਹਾ ਹੋ ਜਾਂਦਾ ਹੈ, ਇਹਨਾਂ (ਨਾਮ-ਹੀਣ ਵਿਦਵਾਨਾਂ) ਨੂੰ 'ਸਚੁ' (ਭਾਵ, 'ਨਾਮ' ਸਿਮਰਨਾ) ਚੰਗਾ ਨਹੀਂ ਲੱਗਦਾ।
All the world is enveloped by the darkness of egotistical pride. It does not like the Truth.
सभु जगु गरबि गुबारु तिन सचु न भाइआ ॥
LINE 27
ਚਲੇਨਾਮੁਵਿਸਾਰਿਤਾਵਣਿਤਤਿਆ
(ਜਿਉਂ ਜਿਉਂ) ਇਹ ਨਾਮ ਵਿਸਾਰ ਕੇ ਤੁਰਦੇ ਹਨ ('ਹਉਮੈ' ਦੇ ਕਾਰਨ, ਮਾਨੋ,) ਕੜਾਹੇ ਵਿਚ ਤਲੀਦੇ ਹਨ।
Those who depart from this world, forgetting the Naam, shall be roasted in the frying pan.
चले नामु विसारि तावणि ततिआ ॥
LINE 28
ਬਲਦੀਅੰਦਰਿਤੇਲੁਦੁਬਿਧਾਘਤਿਆ
(ਇਹਨਾਂ ਦੇ ਹਿਰਦੇ ਵਿਚ ਪੈਦਾ ਹੋਈ ਹੋਈ) ਦੁਬਿਧਾ, ਮਾਨੋ, ਬਲਦੀ ਵਿਚ ਤੇਲ ਪਾਇਆ ਜਾਂਦਾ ਹੈ (ਭਾਵ, 'ਦੁਬਿਧਾ' ਦੇ ਕਾਰਨ ਵਿੱਦਿਆ ਤੋਂ ਪੈਦਾ ਹੋਇਆ ਅਹੰਕਾਰ ਹੋਰ ਵਧੀਕ ਦੁਖੀ ਕਰਦਾ ਹੈ)।
They pour the oil of duality within, and burn.
बलदी अंदरि तेलु दुबिधा घतिआ ॥
LINE 29
ਆਇਆਉਠੀਖੇਲੁਫਿਰੈਉਵਤਿਆ
(ਅਜੇਹਾ ਬੰਦਾ ਜਗਤ ਵਿਚ) ਆਉਂਦਾ ਹੈ ਤੇ ਮਰ ਜਾਂਦਾ ਹੈ (ਭਾਵ, ਵਿਅਰਥ ਜੀਵਨ ਗੁਜ਼ਾਰ ਜਾਂਦਾ ਹੈ, ਤੇ ਸਾਰੀ ਉਮਰ) ਅਵੈੜਾ ਹੀ ਭੌਂਦਾ ਫਿਰਦਾ ਹੈ।
They come into the world and wander around aimlessly; they depart when the play is finished.
आइआ उठी खेलु फिरै उवतिआ ॥
LINE 30
ਨਾਨਕਸਚੈਮੇਲੁਸਚੈਰਤਿਆ੨੪॥॥
ਹੇ ਨਾਨਕ! ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ ਉਸ ਬੰਦੇ ਦਾ ਮੇਲ ਹੁੰਦਾ ਹੈ ਜੋ ਉਸ ਸੱਚੇ (ਦੇ ਪਿਆਰ) ਵਿਚ ਰੰਗਿਆ ਹੁੰਦਾ ਹੈ ॥੨੪॥
O Nanak, imbued with Truth, the mortals merge in Truth. ||24||
नानक सचै मेलु सचै रतिआ ॥२४॥
LINE 31
ਸਲੋਕਮਃ
Shalok, First Mahalaa:
सलोक मः १ ॥
LINE 32
ਪਹਿਲਾਂਮਾਸਹੁਨਿੰਮਿਆਮਾਸੈਅੰਦਰਿਵਾਸੁ
ਸਭ ਤੋਂ ਪਹਿਲਾਂ ਮਾਸ (ਭਾਵ, ਪਿਤਾ ਦੇ ਵੀਰਜ) ਤੋਂ ਹੀ (ਜੀਵ ਦੀ ਹਸਤੀ ਦਾ) ਮੁੱਢ ਬੱਝਦਾ ਹੈ, (ਫਿਰ) ਮਾਸ (ਭਾਵ, ਮਾਂ ਦੇ ਪੇਟ) ਵਿਚ ਹੀ ਇਸ ਦਾ ਵਸੇਬਾ ਹੁੰਦਾ ਹੈ;
First, the mortal is conceived in the flesh, and then he dwells in the flesh.
पहिलां मासहु निंमिआ मासै अंदरि वासु ॥
LINE 33
ਜੀਉਪਾਇਮਾਸੁਮੁਹਿਮਿਲਿਆਹਡੁਚੰਮੁਤਨੁਮਾਸੁ
ਜਦੋਂ (ਪੁਤਲੇ ਵਿਚ) ਜਾਨ ਪੈਂਦੀ ਹੈ ਤਾਂ ਵੀ (ਜੀਭ-ਰੂਪ) ਮਾਸ ਮੂੰਹ ਵਿਚ ਮਿਲਦਾ ਹੈ (ਇਸ ਦੇ ਸਰੀਰ ਦੀ ਸਾਰੀ ਹੀ ਘਾੜਤ) ਹੱਡ ਚੰਮ ਸਰੀਰ ਸਭ ਕੁਝ ਮਾਸ (ਹੀ ਬਣਦਾ ਹੈ)।
When he comes alive, his mouth takes flesh; his bones, skin and body are flesh.
जीउ पाइ मासु मुहि मिलिआ हडु चंमु तनु मासु ॥
LINE 34
ਮਾਸਹੁਬਾਹਰਿਕਢਿਆਮੰਮਾਮਾਸੁਗਿਰਾਸੁ
ਜਦੋਂ (ਮਾਂ ਦੇ ਪੇਟ-ਰੂਪ) ਮਾਸ ਵਿਚੋਂ ਬਾਹਰ ਭੇਜਿਆ ਜਾਂਦਾ ਹੈ ਤਾਂ ਭੀ ਮੰਮਾ (-ਰੂਪ) ਮਾਸ ਖ਼ੁਰਾਕ ਮਿਲਦੀ ਹੈ;
He comes out of the womb of flesh, and takes a mouthful of flesh at the breast.
मासहु बाहरि कढिआ मंमा मासु गिरासु ॥
LINE 35
ਮੁਹੁਮਾਸੈਕਾਜੀਭਮਾਸੈਕੀਮਾਸੈਅੰਦਰਿਸਾਸੁ
ਇਸ ਦਾ ਮੂੰਹ ਭੀ ਮਾਸ ਦਾ ਹੈ ਜੀਭ ਭੀ ਮਾਸ ਦੀ ਹੈ, ਮਾਸ ਵਿਚ ਸਾਹ ਲੈਂਦਾ ਹੈ।
His mouth is flesh, his tongue is flesh; his breath is in the flesh.
मुहु मासै का जीभ मासै की मासै अंदरि सासु ॥
LINE 36
ਵਡਾਹੋਆਵੀਆਹਿਆਘਰਿਲੈਆਇਆਮਾਸੁ
ਜਦੋਂ ਜੁਆਨ ਹੁੰਦਾ ਹੈ ਤੇ ਵਿਆਹਿਆ ਜਾਂਦਾ ਹੈ ਤਾਂ ਭੀ (ਇਸਤ੍ਰੀ-ਰੂਪ) ਮਾਸ ਹੀ ਘਰ ਲੈ ਆਉਂਦਾ ਹੈ;
He grows up and is married, and brings his wife of flesh into his home.
वडा होआ वीआहिआ घरि लै आइआ मासु ॥
LINE 37
ਮਾਸਹੁਹੀਮਾਸੁਊਪਜੈਮਾਸਹੁਸਭੋਸਾਕੁ
(ਫਿਰ) ਮਾਸ ਤੋਂ ਹੀ (ਬੱਚਾ-ਰੂਪ) ਮਾਸ ਜੰਮਦਾ ਹੈ; (ਸੋ, ਜਗਤ ਦਾ ਸਾਰਾ) ਸਾਕ-ਸੰਬੰਧ ਮਾਸ ਤੋਂ ਹੀ ਹੈ।
Flesh is produced from flesh; all relatives are made of flesh.
मासहु ही मासु ऊपजै मासहु सभो साकु ॥
LINE 38
ਸਤਿਗੁਰਿਮਿਲਿਐਹੁਕਮੁਬੁਝੀਐਤਾਂਕੋਆਵੈਰਾਸਿ
(ਮਾਸ ਖਾਣ ਜਾਂ ਨਾਹ ਖਾਣ ਦਾ ਨਿਰਨਾ ਸਮਝਣ ਦੇ ਥਾਂ) ਜੇ ਸਤਿਗੁਰੂ ਮਿਲ ਪਏ ਤੇ ਪ੍ਰਭੂ ਦੀ ਰਜ਼ਾ ਸਮਝੀਏ ਤਾਂ ਜੀਵ (ਦਾ ਜਗਤ ਵਿਚ ਆਉਣਾ) ਨੇਪਰੇ ਚੜ੍ਹਦਾ ਹੈ,
When the mortal meets the True Guru, and realizes the Hukam of the Lord's Command, then he comes to be reformed.
सतिगुरि मिलिऐ हुकमु बुझीऐ तां को आवै रासि ॥
LINE 39
ਆਪਿਛੁਟੇਨਹਛੂਟੀਐਨਾਨਕਬਚਨਿਬਿਣਾਸੁ॥॥
(ਨਹੀਂ ਤਾਂ ਜੀਵ ਨੂੰ ਮਾਸ ਨਾਲ ਜੰਮਣ ਤੋਂ ਲੈ ਕੇ ਮਰਨ ਤਕ ਇਤਨਾ ਡੂੰਘਾ ਵਾਸਤਾ ਪੈਂਦਾ ਹੈ ਕਿ) ਆਪਣੇ ਜ਼ੋਰ ਨਾਲ ਇਸ ਤੋਂ ਬਚਿਆਂ ਖ਼ਲਾਸੀ ਨਹੀਂ ਹੁੰਦੀ; ਤੇ, ਹੇ ਨਾਨਕ! (ਇਸ ਕਿਸਮ ਦੀ) ਚਰਚਾ ਨਾਲ (ਨਿਰੀ) ਹਾਨੀ ਹੀ ਹੁੰਦੀ ਹੈ ॥੧॥
Releasing himself, the mortal does not find release; O Nanak, through empty words, one is ruined. ||1||
आपि छुटे नह छूटीऐ नानक बचनि बिणासु ॥१॥
LINE 40
ਮਃ
First Mahalaa:
मः १ ॥
LINE 41
ਮਾਸੁਮਾਸੁਕਰਿਮੂਰਖੁਝਗੜੇਗਿਆਨੁਧਿਆਨੁਨਹੀਜਾਣੈ
(ਆਪਣੇ ਵਲੋਂ ਮਾਸ ਦਾ ਤਿਆਗੀ) ਮੂਰਖ (ਪੰਡਿਤ) ਮਾਸ ਮਾਸ ਆਖ ਕੇ ਚਰਚਾ ਕਰਦਾ ਹੈ, ਪਰ ਨਾਹ ਇਸ ਨੂੰ ਆਤਮਕ ਜੀਵਨ ਦੀ ਸਮਝ ਨਾਹ ਇਸ ਨੂੰ ਸੁਰਤ ਹੈ,
The fools argue about flesh and meat, but they know nothing about meditation and spiritual wisdom.
मासु मासु करि मूरखु झगड़े गिआनु धिआनु नही जाणै ॥
LINE 42
ਕਉਣੁਮਾਸੁਕਉਣੁਸਾਗੁਕਹਾਵੈਕਿਸੁਮਹਿਪਾਪਸਮਾਣੇ
(ਨਹੀਂ ਤਾਂ ਇਹ ਗਹੁ ਨਾਲ ਵਿਚਾਰੇ ਕਿ) ਮਾਸ ਤੇ ਸਾਗ ਵਿਚ ਕੀਹ ਫ਼ਰਕ ਹੈ, ਤੇ ਕਿਸ (ਦੇ ਖਾਣ) ਵਿਚ ਪਾਪ ਹੈ।
What is called meat, and what is called green vegetables? What leads to sin?
कउणु मासु कउणु सागु कहावै किसु महि पाप समाणे ॥
LINE 43
ਗੈਂਡਾਮਾਰਿਹੋਮਜਗਕੀਏਦੇਵਤਿਆਕੀਬਾਣੇ
(ਪੁਰਾਣੇ ਸਮੇ ਵਿਚ ਭੀ, ਲੋਕ) ਦੇਵਤਿਆਂ ਦੇ ਸੁਭਾਉ ਅਨੁਸਾਰ (ਭਾਵ, ਦੇਵਤਿਆਂ ਨੂੰ ਖ਼ੁਸ਼ ਕਰਨ ਲਈ) ਗੈਂਡਾ ਮਾਰ ਕੇ ਹੋਮ ਤੇ ਜੱਗ ਕਰਦੇ ਸਨ।
It was the habit of the gods to kill the rhinoceros, and make a feast of the burnt offering.
गैंडा मारि होम जग कीए देवतिआ की बाणे ॥
LINE 44
ਮਾਸੁਛੋਡਿਬੈਸਿਨਕੁਪਕੜਹਿਰਾਤੀਮਾਣਸਖਾਣੇ
ਜੋ ਮਨੁੱਖ (ਆਪਣੇ ਵਲੋਂ) ਮਾਸ ਤਿਆਗ ਕੇ (ਜਦ ਕਦੇ ਕਿਤੇ ਮਾਸ ਵੇਖਣ ਤਾਂ) ਬੈਠ ਕੇ ਆਪਣਾ ਨੱਕ ਬੰਦ ਕਰ ਲੈਂਦੇ ਹਨ (ਕਿ ਮਾਸ ਦੀ ਬੋ ਆ ਗਈ ਹੈ) ਉਹ ਰਾਤ ਨੂੰ ਮਨੁੱਖ ਨੂੰ ਖਾਂ ਜਾਂਦੇ ਹਨ (ਭਾਵ, ਲੁਕ ਕੇ ਮਨੁੱਖਾਂ ਦਾ ਲਹੂ ਪੀਣ ਦੇ ਮਨਸੂਬੇ ਬੰਨ੍ਹਦੇ ਹਨ);
Those who renounce meat, and hold their noses when sitting near it, devour men at night.
मासु छोडि बैसि नकु पकड़हि राती माणस खाणे ॥
LINE 45
ਫੜੁਕਰਿਲੋਕਾਂਨੋਦਿਖਲਾਵਹਿਗਿਆਨੁਧਿਆਨੁਨਹੀਸੂਝੈ
(ਮਾਸ ਨਾਹ ਖਾਣ ਦਾ ਇਹ) ਪਖੰਡ ਕਰਕੇ ਲੋਕਾਂ ਨੂੰ ਵਿਖਾਂਦੇ ਹਨ, ਉਂਞ ਇਹਨਾਂ ਨੂੰ ਆਪ ਨਾਹ ਸਮਝ ਹੈ ਨਾਹ ਸੁਰਤ ਹੈ।
They practice hypocrisy, and make a show before other people, but they do not understand anything about meditation or spiritual wisdom.
फड़ु करि लोकां नो दिखलावहि गिआनु धिआनु नही सूझै ॥
LINE 46
ਨਾਨਕਅੰਧੇਸਿਉਕਿਆਕਹੀਐਕਹੈਕਹਿਆਬੂਝੈ
ਪਰ, ਹੇ ਨਾਨਕ! ਕਿਸੇ ਅੰਨ੍ਹੇ ਮਨੁੱਖ ਨੂੰ ਸਮਝਾਣ ਦਾ ਕੋਈ ਲਾਭ ਨਹੀਂ, (ਜੇ ਕੋਈ ਇਸ ਨੂੰ) ਸਮਝਾਵੇ (ਭੀ), ਤਾਂ ਭੀ ਇਹ ਸਮਝਾਇਆ ਸਮਝਦਾ ਨਹੀਂ ਹੈ।
O Nanak, what can be said to the blind people? They cannot answer, or even understand what is said.
नानक अंधे सिउ किआ कहीऐ कहै न कहिआ बूझै ॥
LINE 47
ਅੰਧਾਸੋਇਜਿਅੰਧੁਕਮਾਵੈਤਿਸੁਰਿਦੈਸਿਲੋਚਨਨਾਹੀ
(ਜੇ ਕਹੋ ਅੰਨ੍ਹਾ ਕੌਣ ਹੈ ਤਾਂ) ਅੰਨ੍ਹਾ ਉਹ ਹੈ ਜੋ ਅੰਨ੍ਹਿਆਂ ਵਾਲਾ ਕੰਮ ਕਰਦਾ ਹੈ, ਜਿਸ ਦੇ ਦਿਲ ਵਿਚ ਉਹ ਅੱਖਾਂ ਨਹੀਂ ਹਨ (ਭਾਵ, ਜੋ ਸਮਝ ਤੋਂ ਸੱਖਣਾ ਹੈ),
They alone are blind, who act blindly. They have no eyes in their hearts.
अंधा सोइ जि अंधु कमावै तिसु रिदै सि लोचन नाही ॥
LINE 48
ਮਾਤਪਿਤਾਕੀਰਕਤੁਨਿਪੰਨੇਮਛੀਮਾਸੁਖਾਂਹੀ
(ਨਹੀਂ ਤਾਂ ਸੋਚਣ ਵਾਲੀ ਗੱਲ ਹੈ ਕਿ ਆਪ ਭੀ ਤਾਂ) ਮਾਂ ਤੇ ਪਿਉ ਦੀ ਰੱਤ ਤੋਂ ਹੀ ਹੋਏ ਹਨ ਤੇ ਮੱਛੀ (ਆਦਿਕ) ਦੇ ਮਾਸ ਤੋਂ ਪਰਹੇਜ਼ ਕਰਦੇ ਹਨ (ਭਾਵ, ਮਾਸ ਤੋਂ ਹੀ ਪੈਦਾ ਹੋ ਕੇ ਮਾਸ ਤੋਂ ਪਰਹੇਜ਼ ਕਰਨ ਦਾ ਕੀਹ ਭਾਵ? ਪਹਿਲਾਂ ਭੀ ਤਾਂ ਮਾਂ ਪਿਉ ਦੇ ਮਾਸ ਤੋਂ ਹੀ ਸਰੀਰ ਪਲਿਆ ਹੈ)।
They are produced from the blood of their mothers and fathers, but they do not eat fish or meat.
मात पिता की रकतु निपंने मछी मासु न खांही ॥