ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 1281
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਗੁਰਮੁਖਿਪਤਿਸਿਉਲੇਖਾਨਿਬੜੈਬਖਸੇਸਿਫਤਿਭੰਡਾਰ
ਗੁਰੂ ਦੇ ਹੁਕਮ ਵਿਚ ਤੁਰਨ ਵਾਲੇ ਬੰਦੇ ਦਾ ਲੇਖਾ ਇੱਜ਼ਤ ਨਾਲ ਨਿੱਬੜਦਾ ਹੈ ਕਿਉਂਕਿ ਗੁਰੂ ਉਸ ਨੂੰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਖ਼ਜ਼ਾਨੇ ਬਖ਼ਸ਼ਦਾ ਹੈ।
The Gurmukh's account is settled with honor; the Lord blesses him with the treasure of His Praise.
गुरमुखि पति सिउ लेखा निबड़ै बखसे सिफति भंडार ॥
LINE 02
ਓਥੈਹਥੁਅਪੜੈਕੂਕਸੁਣੀਐਪੁਕਾਰ
ਕੀਤੇ ਕਰਮਾਂ ਦਾ ਲੇਖਾ ਹੋਣ ਵੇਲੇ ਕਿਸੇ ਹੋਰ ਦੀ ਪੇਸ਼ ਨਹੀਂ ਜਾਂਦੀ, ਤੇ ਉਸ ਵੇਲੇ ਕਿਸੇ ਕੂਕ-ਪੁਕਾਰ ਦਾ ਭੀ ਕੋਈ ਫ਼ਾਇਦਾ ਨਹੀਂ ਹੁੰਦਾ।
No one's hands can reach there; no one will hear anyone's cries.
ओथै हथु न अपड़ै कूक न सुणीऐ पुकार ॥
LINE 03
ਓਥੈਸਤਿਗੁਰੁਬੇਲੀਹੋਵੈਕਢਿਲਏਅੰਤੀਵਾਰ
ਉਸ ਵੇਲੇ ਵਾਸਤੇ ਤਾਂ ਸਤਿਗੁਰੂ ਹੀ ਮਦਦਗਾਰ ਹੁੰਦਾ ਹੈ ਕਿਉਂਕਿ ਆਖ਼ਰ ਗੁਰੂ ਹੀ ਵਿਕਾਰਾਂ ਤੋਂ ਬਾਹਰ ਕੱਢਦਾ ਹੈ।
The True Guru will be your best friend there; at the very last instant, He will save you.
ओथै सतिगुरु बेली होवै कढि लए अंती वार ॥
LINE 04
ਏਨਾਜੰਤਾਨੋਹੋਰਸੇਵਾਨਹੀਸਤਿਗੁਰੁਸਿਰਿਕਰਤਾਰ॥॥
ਕਿਸੇ ਹੋਰ ਕਿਸਮ ਦੀ ਸੇਵਾ ਇਹਨਾਂ ਜੀਵਾਂ ਲਈ ਲਾਭਦਾਇਕ ਨਹੀਂ ਹੈ, ਅਕਾਲ ਪੁਰਖ ਦਾ ਭੇਜਿਆ ਹੋਇਆ ਸਤਿਗੁਰੂ ਹੀ ਜੀਵਾਂ ਦੇ ਸਿਰ ਉਤੇ ਹੱਥ ਰੱਖਦਾ ਹੈ ॥੬॥
These beings should serve no other than the True Guru or the Creator Lord above the heads of all. ||6||
एना जंता नो होर सेवा नही सतिगुरु सिरि करतार ॥६॥
LINE 05
ਸਲੋਕਮਃ
Shalok, Third Mahalaa:
सलोक मः ३ ॥
LINE 06
ਬਾਬੀਹਾਜਿਸਨੋਤੂਪੂਕਾਰਦਾਤਿਸਨੋਲੋਚੈਸਭੁਕੋਇ
ਹੇ ਬਿਰਹੀ ਜੀਵ! ਜਿਸ ਪ੍ਰਭੂ ਨੂੰ ਮਿਲਣ ਲਈ ਤੂੰ ਤਰਲੇ ਲੈ ਰਿਹਾ ਹੈਂ, ਉਸ ਨੂੰ ਮਿਲਣ ਲਈ ਹਰੇਕ ਜੀਵ ਲੋਚਦਾ ਹੈ,
O rainbird, the One unto whom you call - everyone longs for that Lord.
बाबीहा जिस नो तू पूकारदा तिस नो लोचै सभु कोइ ॥
LINE 07
ਅਪਣੀਕਿਰਪਾਕਰਿਕੈਵਸਸੀਵਣੁਤ੍ਰਿਣੁਹਰਿਆਹੋਇ
ਜਦੋਂ ਉਹ ਪ੍ਰਭੂ ਆਪ ਮਿਹਰ ਕਰ ਕੇ ('ਨਾਮ' ਦੀ) ਵਰਖਾ ਕਰੇਗਾ ਤਾਂ ਸਾਰੀ ਸ੍ਰਿਸ਼ਟੀ (ਸਾਰੀ ਬਨਸਪਤੀ) ਹਰੀ ਹੋ ਜਾਇਗੀ।
When He grants His Grace, it rains, and the forests and fields blossom forth in their greenery.
अपणी किरपा करि कै वससी वणु त्रिणु हरिआ होइ ॥
LINE 08
ਗੁਰਪਰਸਾਦੀਪਾਈਐਵਿਰਲਾਬੂਝੈਕੋਇ
ਕੋਈ ਵਿਰਲਾ ਬੰਦਾ ਸਮਝਦਾ ਹੈ ਕਿ ('ਨਾਮ-ਅੰਮ੍ਰਿਤੁ') ਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
By Guru's Grace, He is found; only a rare few understand this.
गुर परसादी पाईऐ विरला बूझै कोइ ॥
LINE 09
ਬਹਦਿਆਉਠਦਿਆਨਿਤਧਿਆਈਐਸਦਾਸਦਾਸੁਖੁਹੋਇ
ਜੇ ਬੈਠਦੇ ਉੱਠਦੇ ਹਰ ਵੇਲੇ ਪ੍ਰਭੂ ਨੂੰ ਸਿਮਰੀਏ ਤਾਂ ਸਦਾ ਹੀ ਸੁਖ ਪ੍ਰਾਪਤ ਹੁੰਦਾ ਹੈ।
Sitting down and standing up, meditate continually on Him, and be at peace forever and ever.
बहदिआ उठदिआ नित धिआईऐ सदा सदा सुखु होइ ॥
LINE 10
ਨਾਨਕਅੰਮ੍ਰਿਤੁਸਦਹੀਵਰਸਦਾਗੁਰਮੁਖਿਦੇਵੈਹਰਿਸੋਇ॥॥
ਹੇ ਨਾਨਕ! ਪ੍ਰਭੂ ਦੇ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੀ ਵਰਖਾ ਤਾਂ ਸਦਾ ਹੀ ਹੋ ਰਹੀ ਹੈ, ਪਰ ਉਹ ਪ੍ਰਭੂ ਇਹ ਦਾਤ ਉਸ ਮਨੁੱਖ ਨੂੰ ਦੇਂਦਾ ਹੈ ਜੋ ਗੁਰੂ ਦੇ ਸਨਮੁਖ ਰਹਿੰਦਾ ਹੈ ॥੧॥
O Nanak, the Ambrosial Nectar rains down forever; the Lord gives it to the Gurmukh. ||1||
नानक अंम्रितु सद ही वरसदा गुरमुखि देवै हरि सोइ ॥१॥
LINE 11
ਮਃ
Third Mahalaa:
मः ३ ॥
LINE 12
ਕਲਮਲਿਹੋਈਮੇਦਨੀਅਰਦਾਸਿਕਰੇਲਿਵਲਾਇ
(ਜਦੋਂ) ਧਰਤੀ (ਮੀਂਹ ਖੁਣੋਂ) ਵਿਆਕੁਲ ਹੁੰਦੀ ਹੈ ਤੇ ਇਕ-ਮਨ ਹੋ ਕੇ ਅਰਜ਼ੋਈ ਕਰਦੀ ਹੈ ਤਾਂ ਸਦਾ-ਥਿਰ ਸੱਚਾ ਪ੍ਰਭੂ (ਇਸ ਅਰਜ਼ੋਈ ਨੂੰ) ਗਹੁ ਨਾਲ ਸੁਣਦਾ ਹੈ, ਤੇ,
When the people of the world are suffering in pain, they call upon the Lord in loving prayer.
कलमलि होई मेदनी अरदासि करे लिव लाइ ॥
LINE 13
ਸਚੈਸੁਣਿਆਕੰਨੁਦੇਧੀਰਕਦੇਵੈਸਹਜਿਸੁਭਾਇ
ਸੁਤੇ ਹੀ ਆਪਣੇ ਸਦਾ ਦੇ ਬਣੇ ਸੁਭਾਉ ਅਨੁਸਾਰ (ਧਰਤੀ ਨੂੰ) ਧੀਰਜ ਦੇਂਦਾ ਹੈ;
The True Lord naturally listens and hears and gives comfort.
सचै सुणिआ कंनु दे धीरक देवै सहजि सुभाइ ॥
LINE 14
ਇੰਦ੍ਰੈਨੋਫੁਰਮਾਇਆਵੁਠਾਛਹਬਰਲਾਇ
ਇੰਦ੍ਰ ਨੂੰ ਹੁਕਮ ਕਰਦਾ ਹੈ, ਉਹ ਝੜੀ ਲਾ ਕੇ ਵਰਖਾ ਕਰਦਾ ਹੈ;
He commands the god of rain, and the rain pours down in torrents.
इंद्रै नो फुरमाइआ वुठा छहबर लाइ ॥
LINE 15
ਅਨੁਧਨੁਉਪਜੈਬਹੁਘਣਾਕੀਮਤਿਕਹਣੁਜਾਇ
ਬੇਅੰਤ ਅਨਾਜ (-ਰੂਪ) ਧਨ ਪੈਦਾ ਹੁੰਦਾ ਹੈ। (ਪ੍ਰਭੂ ਦੀ ਇਸ ਬਖ਼ਸ਼ਸ਼ ਦਾ) ਮੁੱਲ ਨਹੀਂ ਪਾਇਆ ਜਾ ਸਕਦਾ।
Corn and wealth are produced in great abundance and prosperity; their value cannot be estimated.
अनु धनु उपजै बहु घणा कीमति कहणु न जाइ ॥
LINE 16
ਨਾਨਕਨਾਮੁਸਲਾਹਿਤੂਸਭਨਾਜੀਆਦੇਦਾਰਿਜਕੁਸੰਬਾਹਿ
ਹੇ ਨਾਨਕ! ਜੋ ਪ੍ਰਭੂ ਸਭ ਜੀਵਾਂ ਨੂੰ ਰਿਜ਼ਕ ਅਪੜਾਂਦਾ ਹੈ ਉਸ ਦਾ ਨਾਮ ਵਡਿਆਓ;
O Nanak, praise the Naam, the Name of the Lord; He reaches out and gives sustenance to all beings.
नानक नामु सलाहि तू सभना जीआ देदा रिजकु संबाहि ॥
LINE 17
ਜਿਤੁਖਾਧੈਸੁਖੁਊਪਜੈਫਿਰਿਦੂਖੁਲਾਗੈਆਇ॥॥
ਇਸ ਨਾਮ-ਭੋਜਨ ਦੇ ਖਾਧਿਆਂ ਸੁਖ ਪੈਦਾ ਹੁੰਦਾ ਹੈ (ਸੁਖ ਭੀ ਐਸਾ ਕਿ) ਫਿਰ ਕਦੇ ਦੁੱਖ ਆ ਕੇ ਨਹੀਂ ਲੱਗਦਾ ॥੨॥
Eating this, peace is produced, and the mortal never again suffers in pain. ||2||
जितु खाधै सुखु ऊपजै फिरि दूखु न लागै आइ ॥२॥
LINE 18
ਪਉੜੀ
Pauree:
पउड़ी ॥
LINE 19
ਹਰਿਜੀਉਸਚਾਸਚੁਤੂਸਚੇਲੈਹਿਮਿਲਾਇ
ਹੇ ਪ੍ਰਭੂ ਜੀ! ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਜੋ ਤੇਰਾ ਰੂਪ ਹੋ ਜਾਂਦਾ ਹੈ ਤੂੰ ਉਸ ਨੂੰ (ਆਪਣੇ ਵਿਚ) ਮਿਲਾ ਲੈਂਦਾ ਹੈਂ।
O Dear Lord, You are the Truest of the True. You blend those who are truthful into Your Own Being.
हरि जीउ सचा सचु तू सचे लैहि मिलाइ ॥
LINE 20
ਦੂਜੈਦੂਜੀਤਰਫਹੈਕੂੜਿਮਿਲੈਮਿਲਿਆਜਾਇ
ਜੋ ਮਨੁੱਖ ਮਾਇਆ ਵਿਚ ਲੱਗਾ ਹੋਇਆ ਹੈ ਉਸ ਦਾ (ਸੱਚ ਦੇ ਉਲਟ) ਦੂਜਾ ਪਾਸਾ ਹੈ (ਭਾਵ; ਉਹ ਦੂਜੇ ਪਾਸੇ, ਕੂੜ ਵਲ, ਜਾਂਦਾ ਹੈ; ਤੇ) ਕੂੜ ਦੀ ਰਾਹੀਂ (ਭਾਵ, ਕੂੜ ਵਿਚ ਲੱਗਿਆਂ) ਪ੍ਰਭੂ ਨਹੀਂ ਮਿਲਦਾ, ਪ੍ਰਭੂ ਨੂੰ ਮਿਲਿਆ ਨਹੀਂ ਜਾ ਸਕਦਾ।
Those caught in duality are on the side of duality; entrenched in falsehood, they cannot merge into the Lord.
दूजै दूजी तरफ है कूड़ि मिलै न मिलिआ जाइ ॥
LINE 21
ਆਪੇਜੋੜਿਵਿਛੋੜਿਐਆਪੇਕੁਦਰਤਿਦੇਇਦਿਖਾਇ
ਪ੍ਰਭੂ ਵਿਛੋੜੇ ਹੋਏ ਜੀਵ ਨੂੰ ਭੀ ਆਪ ਹੀ (ਆਪਣੇ ਚਰਨਾਂ ਵਿਚ) ਜੋੜਦਾ ਹੈ, ਆਪ ਹੀ ਆਪਣੀ ਇਹ ਵਡਿਆਈ ਵਿਖਾਂਦਾ ਹੈ।
You Yourself unite, and You Yourself separate; You display Your Creative Omnipotence.
आपे जोड़ि विछोड़िऐ आपे कुदरति देइ दिखाइ ॥
LINE 22
ਮੋਹੁਸੋਗੁਵਿਜੋਗੁਹੈਪੂਰਬਿਲਿਖਿਆਕਮਾਇ
(ਕੂੜ ਵਿਚ ਲੱਗੇ ਬੰਦੇ ਨੂੰ) ਮੋਹ ਚਿੰਤਾ ਵਿਛੋੜਾ ਵਿਆਪਦਾ ਹੈ ਉਹ (ਮੁੜ) ਉਹੀ ਕੰਮ ਕਰਦਾ ਜਾਂਦਾ ਹੈ ਜੋ ਪਿਛਲੇ ਕੀਤੇ ਅਨੁਸਾਰ (ਉਸ ਦੇ ਮੱਥੇ ਉਤੇ) ਲਿਖਿਆ ਹੈ;
Attachment brings the sorrow of separation; the mortal acts in accordance with pre-ordained destiny.
मोहु सोगु विजोगु है पूरबि लिखिआ कमाइ ॥
LINE 23
ਹਉਬਲਿਹਾਰੀਤਿਨਕਉਜੋਹਰਿਚਰਣੀਰਹੈਲਿਵਲਾਇ
ਜਿਹੜੇ ਮਨੁੱਖ ਪ੍ਰਭੂ ਦੇ ਚਰਨਾਂ ਵਿਚ ਸੁਰਤ ਜੋੜਿ ਰੱਖਦੇ ਹਨ, ਮੈਂ ਉਹਨਾਂ ਤੋਂ ਸਦਕੇ ਹਾਂ;
I am a sacrifice to those who remain lovingly attached to the Lord's Feet.
हउ बलिहारी तिन कउ जो हरि चरणी रहै लिव लाइ ॥
LINE 24
ਜਿਉਜਲਮਹਿਕਮਲੁਅਲਿਪਤੁਹੈਐਸੀਬਣਤਬਣਾਇ
ਪ੍ਰਭੂ ਨੇ ਅਜੇਹੀ ਬਣਤਰ ਬਣਾ ਰੱਖੀ ਹੈ (ਕਿ ਉਸ ਦੇ ਚਰਨਾਂ ਵਿਚ ਜੁੜਨ ਵਾਲੇ ਇਉਂ ਜਗਤ ਵਿਚ ਨਿਰਲੇਪ ਰਹਿੰਦੇ ਹਨ) ਜਿਵੇਂ ਪਾਣੀ ਵਿਚ ਕਉਲ ਫੁੱਲ ਅਛੋਹ ਰਹਿੰਦਾ ਹੈ।
They are like the lotus which remains detached, floating upon the water.
जिउ जल महि कमलु अलिपतु है ऐसी बणत बणाइ ॥
LINE 25
ਸੇਸੁਖੀਏਸਦਾਸੋਹਣੇਜਿਨੑਵਿਚਹੁਆਪੁਗਵਾਇ
ਜੋ ਮਨੁੱਖ ਆਪਣੇ ਅੰਦਰੋਂ ਆਪਾ-ਭਾਵ ਗਵਾਂਦੇ ਹਨ ਉਹ ਸਦਾ ਸੁਖੀ ਰਹਿੰਦੇ ਹਨ ਤੇ ਸੋਹਣੇ ਲੱਗਦੇ ਹਨ (ਸੋਹਣੇ ਜੀਵਨ ਵਾਲੇ ਬਣ ਜਾਂਦੇ ਹਨ)।
They are peaceful and beautiful forever; they eradicate self-conceit from within.
से सुखीए सदा सोहणे जिन विचहु आपु गवाइ ॥
LINE 26
ਤਿਨੑਸੋਗੁਵਿਜੋਗੁਕਦੇਨਹੀਜੋਹਰਿਕੈਅੰਕਿਸਮਾਇ॥॥
ਜੋ ਪ੍ਰਭੂ ਦੀ ਗੋਦ ਵਿੱਚ ਟਿਕੇ ਰਹਿੰਦੇ ਹਨ ਉਹਨਾਂ ਨੂੰ ਕਦੇ ਚਿੰਤਾ ਤੇ ਵਿਛੋੜਾ ਵਿਆਪਦਾ ਨਹੀਂ ॥੭॥
They never suffer sorrow or separation; they are merged in the Being of the Lord. ||7||
तिन सोगु विजोगु कदे नही जो हरि कै अंकि समाइ ॥७॥
LINE 27
ਸਲੋਕਮਃ
Shalok, Third Mahalaa:
सलोक मः ३ ॥
LINE 28
ਨਾਨਕਸੋਸਾਲਾਹੀਐਜਿਸੁਵਸਿਸਭੁਕਿਛੁਹੋਇ
ਹੇ ਨਾਨਕ! ਜਿਸ ਪ੍ਰਭੂ ਦੇ ਵੱਸ ਵਿਚ ਹਰੇਕ ਗੱਲ ਹੈ ਉਸ ਦੀ ਸਦਾ ਵਡਿਆਈ ਕਰਨੀ ਚਾਹੀਦੀ ਹੈ;
O Nanak, praise the Lord; everything is in His power.
नानक सो सालाहीऐ जिसु वसि सभु किछु होइ ॥
LINE 29
ਤਿਸੈਸਰੇਵਿਹੁਪ੍ਰਾਣੀਹੋਤਿਸੁਬਿਨੁਅਵਰੁਕੋਇ
ਉਸ ਤੋਂ ਬਿਨਾ (ਉਸ ਵਰਗਾ) ਹੋਰ ਕੋਈ ਨਹੀਂ; ਹੇ ਬੰਦਿਓ! ਉਸ ਪ੍ਰਭੂ ਨੂੰ ਹੀ ਸਿਮਰੋ।
Serve Him, O mortal beings; there is none other than Him.
तिसै सरेविहु प्राणीहो तिसु बिनु अवरु न कोइ ॥
LINE 30
ਗੁਰਮੁਖਿਹਰਿਪ੍ਰਭੁਮਨਿਵਸੈਤਾਂਸਦਾਸਦਾਸੁਖੁਹੋਇ
(ਜੇ) ਗੁਰੂ ਦੀ ਰਾਹੀਂ ਹਰੀ-ਪ੍ਰਭੂ ਮਨ ਵਿਚ ਆ ਵੱਸੇ ਤਾਂ (ਮਨ ਵਿਚ) ਸਦਾ ਹੀ ਸੁਖ ਬਣਿਆ ਰਹਿੰਦਾ ਹੈ,
The Lord God abides within the mind of the Gurmukh, and then he is at peace, forever and ever.
गुरमुखि हरि प्रभु मनि वसै तां सदा सदा सुखु होइ ॥
LINE 31
ਸਹਸਾਮੂਲਿਹੋਵਈਸਭਚਿੰਤਾਵਿਚਹੁਜਾਇ
ਤੌਖ਼ਲਾ ਉੱਕਾ ਹੀ ਨਹੀਂ ਹੁੰਦਾ, ਸਾਰੀ ਚਿੰਤਾ ਮਨ ਵਿਚੋਂ ਨਿਕਲ ਜਾਂਦੀ ਹੈ,
He is never cynical; all anxiety has been taken out from within him.
सहसा मूलि न होवई सभ चिंता विचहु जाइ ॥
LINE 32
ਜੋਕਿਛੁਹੋਇਸੁਸਹਜੇਹੋਇਕਹਣਾਕਿਛੂਜਾਇ
ਜੋ ਕੁਝ (ਜਗਤ ਵਿਚ) ਵਰਤ ਰਿਹਾ ਹੈ ਉਹ ਰਜ਼ਾ ਵਿਚ ਹੋ ਰਿਹਾ ਹੀ ਦਿੱਸਦਾ ਹੈ ਉਸ ਉੱਤੇ ਕੋਈ ਇਤਰਾਜ਼ (ਮਨ ਵਿਚ) ਉੱਠਦਾ ਹੀ ਨਹੀਂ।
Whatever happens, happens naturally; no one has any say about it.
जो किछु होइ सु सहजे होइ कहणा किछू न जाइ ॥
LINE 33
ਸਚਾਸਾਹਿਬੁਮਨਿਵਸੈਤਾਂਮਨਿਚਿੰਦਿਆਫਲੁਪਾਇ
ਜੇ ਸਦਾ-ਥਿਰ ਰਹਿਣ ਵਾਲਾ ਪ੍ਰਭੂ ਮਨ ਵਿਚ ਆ ਵੱਸੇ ਤਾਂ ਮਨ ਵਿਚ ਚਿਤਵਿਆ ਹੋਇਆ (ਹਰੇਕ) ਫਲ ਹਾਸਲ ਹੁੰਦਾ ਹੈ।
When the True Lord abides in the mind, then the mind's desires are fulfilled.
सचा साहिबु मनि वसै तां मनि चिंदिआ फलु पाइ ॥
LINE 34
ਨਾਨਕਤਿਨਕਾਆਖਿਆਆਪਿਸੁਣੇਜਿਲਇਅਨੁਪੰਨੈਪਾਇ॥॥
ਹੇ ਨਾਨਕ! ਜਿਨ੍ਹਾਂ ਨੂੰ ਪ੍ਰਭੂ ਨੇ ਆਪਣੇ ਲੇਖੇ ਵਿਚ ਲਿਖ ਲਿਆ ਹੈ (ਭਾਵ, ਜਿਨ੍ਹਾਂ ਉਤੇ ਮਿਹਰ ਦੀ ਨਜ਼ਰ ਕਰਦਾ ਹੈ) ਉਹਨਾਂ ਦੀ ਅਰਦਾਸ ਗਹੁ ਨਾਲ ਸੁਣਦਾ ਹੈ ॥੧॥
O Nanak, He Himself hears the words of those, whose accounts are in His Hands. ||1||
नानक तिन का आखिआ आपि सुणे जि लइअनु पंनै पाइ ॥१॥
LINE 35
ਮਃ
Third Mahalaa:
मः ३ ॥
LINE 36
ਅੰਮ੍ਰਿਤੁਸਦਾਵਰਸਦਾਬੂਝਨਿਬੂਝਣਹਾਰ
'ਅੰਮ੍ਰਿਤ' ਦੀ ਵਰਖਾ ਸਦਾ ਹੋ ਰਹੀ ਹੈ (ਪਰ ਇਸ ਭੇਤ ਨੂੰ) ਉਹੀ ਸਮਝਦੇ ਹਨ ਜੋ ਸਮਝਣ-ਜੋਗੇ ਹਨ;
The Ambrosial Nectar rains down continually; realize this through realization.
अंम्रितु सदा वरसदा बूझनि बूझणहार ॥
LINE 37
ਗੁਰਮੁਖਿਜਿਨੑੀਬੁਝਿਆਹਰਿਅੰਮ੍ਰਿਤੁਰਖਿਆਉਰਿਧਾਰਿ
ਜਿਨ੍ਹਾਂ ਨੇ ਗੁਰੂ ਦੀ ਰਾਹੀਂ (ਇਹ ਭੇਤ) ਸਮਝ ਲਿਆ ਹੈ ਉਹ 'ਅੰਮ੍ਰਿਤ' ਹਿਰਦੇ ਵਿਚ ਸਾਂਭ ਰੱਖਦੇ ਹਨ;
Those who, as Gurmukh, realize this, keep the Lord's Ambrosial Nectar enshrined within their hearts.
गुरमुखि जिनी बुझिआ हरि अंम्रितु रखिआ उरि धारि ॥
LINE 38
ਹਰਿਅੰਮ੍ਰਿਤੁਪੀਵਹਿਸਦਾਰੰਗਿਰਾਤੇਹਉਮੈਤ੍ਰਿਸਨਾਮਾਰਿ
ਉਹ ਮਨੁੱਖ ਹਉਮੈ ਤੇ (ਮਾਇਆ ਦੀ) ਤ੍ਰਿਸ਼ਨਾ ਮਿਟਾ ਕੇ, ਪ੍ਰਭੂ ਦੇ ਪਿਆਰ ਵਿਚ ਰੰਗੇ ਹੋਏ ਸਦਾ 'ਅੰਮ੍ਰਿਤ' ਪੀਂਦੇ ਹਨ।
They drink in the Lord's Ambrosial Nectar, and remain forever imbued with the Lord; they conquer egotism and thirsty desires.
हरि अंम्रितु पीवहि सदा रंगि राते हउमै त्रिसना मारि ॥
LINE 39
ਅੰਮ੍ਰਿਤੁਹਰਿਕਾਨਾਮੁਹੈਵਰਸੈਕਿਰਪਾਧਾਰਿ
(ਉਹ ਅੰਮ੍ਰਿਤ ਕੀਹ ਹੈ?) 'ਅੰਮ੍ਰਿਤ' ਪ੍ਰਭੂ ਦਾ 'ਨਾਮ' ਹੈ ਤੇ ਇਸ ਦੀ ਵਰਖਾ ਹੁੰਦੀ ਹੈ ਪ੍ਰਭੂ ਦੀ ਕਿਰਪਾ ਨਾਲ।
The Name of the Lord is Ambrosial Nectar; the Lord showers His Grace, and it rains down.
अंम्रितु हरि का नामु है वरसै किरपा धारि ॥
LINE 40
ਨਾਨਕਗੁਰਮੁਖਿਨਦਰੀਆਇਆਹਰਿਆਤਮਰਾਮੁਮੁਰਾਰਿ॥॥
ਹੇ ਨਾਨਕ! ਸਭ ਵਿਚ ਵਿਆਪਕ ਮੁਰਾਰੀ ਪਰਮਾਤਮਾ ਸਤਿਗੁਰੂ ਦੀ ਰਾਹੀਂ ਨਜ਼ਰੀਂ ਆਉਂਦਾ ਹੈ ॥੨॥
O Nanak, the Gurmukh comes to behold the Lord, the Supreme Soul. ||2||
नानक गुरमुखि नदरी आइआ हरि आतम रामु मुरारि ॥२॥