ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 1268
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਇਸਤ੍ਰੀਰੂਪਚੇਰੀਕੀਨਿਆਈਸੋਭਨਹੀਬਿਨੁਭਰਤਾਰੇ॥॥
ਮੈਂ ਤਾਂ ਇਸਤ੍ਰੀ ਵਾਂਗ (ਨਿਰਬਲ) ਹਾਂ, ਦਾਸੀ ਵਾਂਗ (ਕਮਜ਼ੋਰ) ਹਾਂ। (ਇਸਤਰੀ) ਪਤੀ ਤੋਂ ਬਿਨਾ ਸੋਭਾ ਨਹੀਂ ਪਾਂਦੀ, (ਦਾਸੀ) ਮਾਲਕ ਤੋਂ ਬਿਨਾ ਸੋਭਾ ਨਹੀਂ ਪਾਂਦੀ ॥੧॥
I am Your beautiful bride, Your servant and slave. I have no nobility without my Husband Lord. ||1||
इसत्री रूप चेरी की निआई सोभ नही बिनु भरतारे ॥१॥
LINE 02
ਬਿਨਉਸੁਨਿਓਜਬਠਾਕੁਰਮੇਰੈਬੇਗਿਆਇਓਕਿਰਪਾਧਾਰੇ
(ਹੇ ਸਖੀ!) ਜਦੋਂ ਮੇਰੇ ਮਾਲਕ ਪ੍ਰਭੂ ਨੇ (ਮੇਰੀ ਇਹ) ਬੇਨਤੀ ਸੁਣੀ, ਤਾਂ ਮਿਹਰ ਕਰ ਕੇ ਉਹ ਛੇਤੀ (ਮੇਰੇ ਹਿਰਦੇ ਵਿਚ) ਆ ਵੱਸਿਆ।
When my Lord and Master listened to my prayer, He hurried to shower me with His Mercy.
बिनउ सुनिओ जब ठाकुर मेरै बेगि आइओ किरपा धारे ॥
LINE 03
ਕਹੁਨਾਨਕਮੇਰੋਬਨਿਓਸੁਹਾਗੋਪਤਿਸੋਭਾਭਲੇਅਚਾਰੇ੨੩੭॥॥॥॥
ਨਾਨਕ ਆਖਦਾ ਹੈ- ਹੁਣ ਮੇਰੀ ਸੁਭਾਗਤਾ ਬਣ ਗਈ ਹੈ, ਮੈਨੂੰ ਇੱਜ਼ਤ ਮਿਲ ਗਈ ਹੈ, ਮੈਨੂੰ ਸੋਭਾ ਮਿਲ ਗਈ ਹੈ, ਮੇਰੀ ਭਲੀ ਕਰਣੀ ਹੋ ਗਈ ਹੈ ॥੨॥੩॥੭॥
Says Nanak, I have become just like my Husband Lord; I am blessed with honor, nobility and the lifestyle of goodness. ||2||3||7||
कहु नानक मेरो बनिओ सुहागो पति सोभा भले अचारे ॥२॥३॥७॥
LINE 04
ਮਲਾਰਮਹਲਾ
Malaar, Fifth Mahalaa:
मलार महला ५ ॥
LINE 05
ਪ੍ਰੀਤਮਸਾਚਾਨਾਮੁਧਿਆਇ
ਪਿਆਰੇ ਪ੍ਰਭੂ ਦਾ ਸਦਾ ਕਾਇਮ ਰਹਿਣ ਵਾਲਾ ਨਾਮ ਸਿਮਰਿਆ ਕਰ।
Meditate on the True Name of your Beloved.
प्रीतम साचा नामु धिआइ ॥
LINE 06
ਦੂਖਦਰਦਬਿਨਸੈਭਵਸਾਗਰੁਗੁਰਕੀਮੂਰਤਿਰਿਦੈਬਸਾਇ॥॥ਰਹਾਉ
ਗੁਰੂ ਦਾ ਸ਼ਬਦ (ਆਪਣੇ) ਹਿਰਦੇ ਵਿਚ ਵਸਾਈ ਰੱਖ। (ਜਿਹੜਾ ਮਨੁੱਖ ਇਹ ਉੱਦਮ ਕਰਦਾ ਹੈ, ਉਸ ਦੇ ਵਾਸਤੇ) ਦੁੱਖਾਂ ਕਲੇਸ਼ਾਂ ਨਾਲ ਭਰਿਆ ਹੋਇਆ ਸੰਸਾਰ-ਸਮੁੰਦਰ ਮੁੱਕ ਜਾਂਦਾ ਹੈ ॥੧॥ ਰਹਾਉ ॥
The pains and sorrows of the terrifying world-ocean are dispelled, by enshrining the Image of the Guru within your heart. ||1||Pause||
दूख दरद बिनसै भव सागरु गुर की मूरति रिदै बसाइ ॥१॥ रहाउ ॥
LINE 07
ਦੁਸਮਨਹਤੇਦੋਖੀਸਭਿਵਿਆਪੇਹਰਿਸਰਣਾਈਆਇਆ
ਜਿਹੜਾ ਮਨੁੱਖ ਪਰਮਾਤਮਾ ਦੀ ਸਰਨ ਆ ਪੈਂਦਾ ਹੈ, (ਉਸ ਨਾਲ) ਵੈਰ ਕਰਨ ਵਾਲੇ ਜਗਤ ਵਿਚ ਫਿਟਕਾਰਾਂ ਖਾਂਦੇ ਹਨ, ਉਸ ਨਾਲ ਈਰਖਾ ਕਰਨ ਵਾਲੇ (ਭੀ) ਸਾਰੇ (ਈਰਖਾ ਤੇ ਸਾੜੇ ਵਿਚ ਹੀ) ਫਸੇ ਰਹਿੰਦੇ ਹਨ (ਭਾਵ, ਦੋਖੀ ਆਪ ਹੀ ਦੁਖੀ ਹੁੰਦੇ ਹਨ, ਉਸ ਦਾ ਕੁਝ ਨਹੀਂ ਵਿਗਾੜਦੇ)।
Your enemies shall be destroyed, and all the evil-doers shall perish, when you come to the Sanctuary of the Lord.
दुसमन हते दोखी सभि विआपे हरि सरणाई आइआ ॥
LINE 08
ਰਾਖਨਹਾਰੈਹਾਥਦੇਰਾਖਿਓਨਾਮੁਪਦਾਰਥੁਪਾਇਆ॥॥
ਰੱਖਿਆ ਕਰਨ ਦੇ ਸਮਰੱਥ ਪ੍ਰਭੂ ਨੇ ਸਦਾ ਉਸ ਦੀ ਰੱਖਿਆ ਕੀਤੀ ਹੁੰਦੀ ਹੈ, ਉਸ ਨੇ ਪ੍ਰਭੂ ਦਾ ਕੀਮਤੀ ਨਾਮ ਪ੍ਰਾਪਤ ਕਰ ਲਿਆ ਹੁੰਦਾ ਹੈ ॥੧॥
The Savior Lord has given me His Hand and saved me; I have obtained the wealth of the Naam. ||1||
राखनहारै हाथ दे राखिओ नामु पदारथु पाइआ ॥१॥
LINE 09
ਕਰਿਕਿਰਪਾਕਿਲਵਿਖਸਭਿਕਾਟੇਨਾਮੁਨਿਰਮਲੁਮਨਿਦੀਆ
ਜਿਸ ਮਨੁੱਖ ਦੇ ਮਨ ਵਿਚ (ਪਰਮਾਤਮਾ ਨੇ ਆਪਣਾ) ਪਵਿੱਤਰ ਨਾਮ ਟਿਕਾ ਦਿੱਤਾ, ਮਿਹਰ ਕਰ ਕੇ ਉਸ ਦੇ ਸਾਰੇ ਪਾਪ ਉਸ ਨੇ ਕੱਟ ਦਿੱਤੇ।
Granting His Grace, He has eradicated all my sins; He has placed the Immaculate Naam within my mind.
करि किरपा किलविख सभि काटे नामु निरमलु मनि दीआ ॥
LINE 10
ਗੁਣਨਿਧਾਨੁਨਾਨਕਮਨਿਵਸਿਆਬਾਹੁੜਿਦੂਖੁਥੀਆ੨੪੮॥॥॥॥
ਹੇ ਨਾਨਕ! ਜਿਸ ਮਨੁੱਖ ਦੇ ਮਨ ਵਿਚ ਸਾਰੇ ਗੁਣਾਂ ਦਾ ਖ਼ਜ਼ਾਨਾ ਪ੍ਰਭੂ ਆ ਵੱਸਿਆ, ਉਸ ਨੂੰ ਮੁੜ ਕੋਈ ਦੁੱਖ ਪੋਹ ਨਹੀਂ ਸਕਦੇ ॥੨॥੪॥੮॥
O Nanak, the Treasure of Virtue fills my mind; I shall never again suffer in pain. ||2||4||8||
गुण निधानु नानक मनि वसिआ बाहुड़ि दूखु न थीआ ॥२॥४॥८॥
LINE 11
ਮਲਾਰਮਹਲਾ
Malaar, Fifth Mahalaa:
मलार महला ५ ॥
LINE 12
ਪ੍ਰਭਮੇਰੇਪ੍ਰੀਤਮਪ੍ਰਾਨਪਿਆਰੇ
ਹੇ ਮੇਰੇ ਪ੍ਰਭੂ! ਹੇ ਮੇਰੇ ਪ੍ਰੀਤਮ! ਹੇ ਮੇਰੀ ਜਿੰਦ ਤੋਂ ਪਿਆਰੇ! ਹੇ ਦਇਆ ਦੇ ਸੋਮੇ ਪ੍ਰਭੂ!
My Beloved God is the Lover of my breath of life.
प्रभ मेरे प्रीतम प्रान पिआरे ॥
LINE 13
ਪ੍ਰੇਮਭਗਤਿਅਪਨੋਨਾਮੁਦੀਜੈਦਇਆਲਅਨੁਗ੍ਰਹੁਧਾਰੇ॥॥ਰਹਾਉ
(ਮੇਰੇ ਉਤੇ) ਮਿਹਰ ਕਰ! ਮੈਨੂੰ ਆਪਣਾ ਪਿਆਰ ਬਖ਼ਸ਼, ਮੈਨੂੰ ਆਪਣੀ ਭਗਤੀ ਦੇਹ, ਮੈਨੂੰ ਆਪਣਾ ਨਾਮ ਦੇਹ ॥੧॥ ਰਹਾਉ ॥
Please bless me with the loving devotional worship of the Naam, O Kind and Compassionate Lord. ||1||Pause||
प्रेम भगति अपनो नामु दीजै दइआल अनुग्रहु धारे ॥१॥ रहाउ ॥
LINE 14
ਸਿਮਰਉਚਰਨਤੁਹਾਰੇਪ੍ਰੀਤਮਰਿਦੈਤੁਹਾਰੀਆਸਾ
ਹੇ ਪ੍ਰੀਤਮ! ਮੈਂ ਤੇਰੇ ਚਰਨਾਂ ਦਾ ਧਿਆਨ ਧਰਦਾ ਰਹਾਂ, ਮੇਰੇ ਹਿਰਦੇ ਵਿਚ ਤੇਰੀ ਆਸ ਟਿਕੀ ਰਹੀ।
I meditate in remembrance on Your Feet, O my Beloved; my heart is filled with hope.
सिमरउ चरन तुहारे प्रीतम रिदै तुहारी आसा ॥
LINE 15
ਸੰਤਜਨਾਪਹਿਕਰਉਬੇਨਤੀਮਨਿਦਰਸਨਕੀਪਿਆਸਾ॥॥
ਮੈਂ ਸੰਤ ਜਨਾਂ ਪਾਸ ਬੇਨਤੀ ਕਰਦਾ ਰਹਿੰਦਾ ਹਾਂ (ਕਿ ਮੈਨੂੰ ਤੇਰਾ ਦਰਸਨ ਕਰਾ ਦੇਣ, ਮੇਰੇ) ਮਨ ਵਿਚ (ਤੇਰੇ) ਦਰਸਨ ਦੀ ਬੜੀ ਤਾਂਘ ਹੈ ॥੧॥
I offer my prayer to the humble Saints; my mind thirsts for the Blessed Vision of the Lord's Darshan. ||1||
संत जना पहि करउ बेनती मनि दरसन की पिआसा ॥१॥
LINE 16
ਬਿਛੁਰਤਮਰਨੁਜੀਵਨੁਹਰਿਮਿਲਤੇਜਨਕਉਦਰਸਨੁਦੀਜੈ
ਹੇ ਪ੍ਰੀਤਮ ਪ੍ਰਭੂ! ਤੈਥੋਂ ਵਿਛੁੜਿਆਂ ਆਤਮਕ ਮੌਤ ਹੋ ਜਾਂਦੀ ਹੈ, ਤੈਨੂੰ ਮਿਲਿਆਂ ਆਤਮਕ ਜੀਵਨ ਮਿਲਦਾ ਹੈ। ਹੇ ਪ੍ਰਭੂ! ਆਪਣੇ ਸੇਵਕ ਨੂੰ ਦਰਸਨ ਦੇਹ।
Separation is death, and Union with the Lord is life. Please bless Your humble servant with Your Darshan.
बिछुरत मरनु जीवनु हरि मिलते जन कउ दरसनु दीजै ॥
LINE 17
ਨਾਮੁਅਧਾਰੁਜੀਵਨਧਨੁਨਾਨਕਪ੍ਰਭਮੇਰੇਕਿਰਪਾਕੀਜੈ੨੫੯॥॥॥॥
ਹੇ ਨਾਨਕ! ਹੇ ਮੇਰੇ ਪ੍ਰਭੂ! ਮਿਹਰ ਕਰ, ਤੇਰੇ ਨਾਮ ਦਾ ਆਸਰਾ (ਮੈਨੂੰ ਮਿਲਿਆ ਰਹੇ, ਇਹੀ ਹੈ ਮੇਰੀ) ਜ਼ਿੰਦਗੀ ਦਾ ਸਰਮਾਇਆ ॥੨॥੫॥੯॥
O my God, please be Merciful, and bless Nanak with the support, the life and wealth of the Naam. ||2||5||9||
नामु अधारु जीवन धनु नानक प्रभ मेरे किरपा कीजै ॥२॥५॥९॥
LINE 18
ਮਲਾਰਮਹਲਾ
Malaar, Fifth Mahalaa:
मलार महला ५ ॥
LINE 19
ਅਬਅਪਨੇਪ੍ਰੀਤਮਸਿਉਬਨਿਆਈ
ਹੇ ਨਾਮ-ਜਲ ਨਾਲ ਭਰਪੂਰ ਗੁਰੂ! ਹੇ ਸੁਖ ਦੇਣ ਵਾਲੇ ਗੁਰੂ! (ਨਾਮ ਦੀ) ਵਰਖਾ ਕਰਦਾ ਰਹੁ।
Now, I have become just like my Beloved.
अब अपने प्रीतम सिउ बनि आई ॥
LINE 20
ਰਾਜਾਰਾਮੁਰਮਤਸੁਖੁਪਾਇਓਬਰਸੁਮੇਘਸੁਖਦਾਈ॥॥ਰਹਾਉ
(ਤੇਰੀ ਮਿਹਰ ਨਾਲ) ਪ੍ਰਭੂ-ਪਾਤਿਸ਼ਾਹ ਦਾ ਨਾਮ ਸਿਮਰਦਿਆਂ ਮੈਂ ਆਤਮਕ ਆਨੰਦ ਹਾਸਲ ਕਰ ਲਿਆ ਹੈ, ਹੁਣ ਪ੍ਰੀਤਮ-ਪ੍ਰਭੂ ਨਾਲ ਮੇਰਾ ਪਿਆਰ ਬਣ ਗਿਆ ਹੈ ॥੧॥ ਰਹਾਉ ॥
Dwelling on my Sovereign Lord King, I have found peace. Rain down, O peace-giving cloud. ||1||Pause||
राजा रामु रमत सुखु पाइओ बरसु मेघ सुखदाई ॥१॥ रहाउ ॥
LINE 21
ਇਕੁਪਲੁਬਿਸਰਤਨਹੀਸੁਖਸਾਗਰੁਨਾਮੁਨਵੈਨਿਧਿਪਾਈ
ਮੈਂ ਪਰਮਾਤਮਾ ਦਾ ਨਾਮ ਹਾਸਲ ਕਰ ਲਿਆ ਹੈ (ਜੋ ਮੇਰੇ ਵਾਸਤੇ ਦੁਨੀਆ ਦੇ) ਨੌ ਹੀ ਖ਼ਜ਼ਾਨੇ ਹੈ। ਹੁਣ ਉਹ ਸੁਖਾਂ ਦਾ ਸਮੁੰਦਰ ਪ੍ਰਭੂ ਇਕ ਪਲ ਵਾਸਤੇ ਭੀ ਨਹੀਂ ਭੁੱਲਦਾ।
I cannot forget Him, even for an instant; He is the Ocean of peace. Through the Naam, the Name of the Lord, I have obtained the nine treasures.
इकु पलु बिसरत नही सुख सागरु नामु नवै निधि पाई ॥
LINE 22
ਉਦੌਤੁਭਇਓਪੂਰਨਭਾਵੀਕੋਭੇਟੇਸੰਤਸਹਾਈ॥॥
ਜਦੋਂ ਤੋਂ ਸਹਾਇਤਾ ਕਰਨ ਵਾਲਾ ਗੁਰੂ-ਸੰਤ (ਮੈਨੂੰ) ਮਿਲਿਆ ਹੈ, (ਮੇਰੇ ਅੰਦਰ ਪ੍ਰਭੂ ਦੀ) ਰਜ਼ਾ ਦਾ ਪੂਰਨ ਪਰਕਾਸ਼ ਹੋ ਗਿਆ ਹੈ ॥੧॥
My perfect destiny has been activated, meeting with the Saints, my help and support. ||1||
उदौतु भइओ पूरन भावी को भेटे संत सहाई ॥१॥
LINE 23
ਸੁਖਉਪਜੇਦੁਖਸਗਲਬਿਨਾਸੇਪਾਰਬ੍ਰਹਮਲਿਵਲਾਈ
(ਗੁਰੂ ਦੇ ਉਪਦੇਸ਼-ਮੀਂਹ ਦੀ ਬਰਕਤਿ ਨਾਲ) ਮੈਂ ਪਰਮਾਤਮਾ ਵਿਚ ਸੁਰਤ ਜੋੜ ਲਈ ਹੈ, ਮੇਰੇ ਅੰਦਰ ਸੁਖ ਪੈਦਾ ਹੋ ਗਏ ਹਨ, ਤੇ, ਸਾਰੇ ਦੁੱਖ ਨਾਸ ਹੋ ਗਏ ਹਨ।
Peace has welled up, and all pain has been dispelled, lovingly attuned to the Supreme Lord God.
सुख उपजे दुख सगल बिनासे पारब्रहम लिव लाई ॥
LINE 24
ਤਰਿਓਸੰਸਾਰੁਕਠਿਨਭੈਸਾਗਰੁਹਰਿਨਾਨਕਚਰਨਧਿਆਈ੨੬੧੦॥॥॥॥
ਹੇ ਨਾਨਕ! ਹਰੀ ਦੇ ਚਰਨਾਂ ਦਾ ਧਿਆਨ ਧਰ ਕੇ ਮੈਂ ਉਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਿਆ ਹਾਂ ਜਿਸ ਨੂੰ ਤਰਨਾ ਔਖਾ ਹੈ, ਤੇ, ਜੋ ਅਨੇਕਾਂ ਡਰਾਂ ਨਾਲ ਭਰਿਆ ਹੋਇਆ ਹੈ ॥੨॥੬॥੧੦॥
The arduous and terrifying world-ocean is crossed over, O Nanak, by meditating on the Feet of the Lord. ||2||6||10||
तरिओ संसारु कठिन भै सागरु हरि नानक चरन धिआई ॥२॥६॥१०॥
LINE 25
ਮਲਾਰਮਹਲਾ
Malaar, Fifth Mahalaa:
मलार महला ५ ॥
LINE 26
ਘਨਿਹਰਬਰਸਿਸਗਲਜਗੁਛਾਇਆ
(ਉਂਞ ਤਾਂ) ਨਾਮ-ਜਲ ਨਾਲ ਭਰਪੂਰ ਸਤਿਗੁਰੂ (ਨਾਮ ਦੀ) ਵਰਖਾ ਕਰ ਕੇ ਸਾਰੇ ਜਗਤ ਉੱਤੇ ਪ੍ਰਭਾਵ ਪਾ ਰਿਹਾ ਹੈ।
The clouds have rained down all over the world.
घनिहर बरसि सगल जगु छाइआ ॥
LINE 27
ਭਏਕ੍ਰਿਪਾਲਪ੍ਰੀਤਮਪ੍ਰਭਮੇਰੇਅਨਦਮੰਗਲਸੁਖਪਾਇਆ॥॥ਰਹਾਉ
(ਪਰ ਜਿਸ ਮਨੁੱਖ ਉੱਤੇ) ਮੇਰੇ ਪ੍ਰੀਤਮ ਪ੍ਰਭੂ ਜੀ ਦਇਆਵਾਨ ਹੁੰਦੇ ਹਨ, ਉਹ (ਉਸ ਨਾਮ-ਵਰਖਾ ਵਿਚੋਂ) ਆਨੰਦ ਖ਼ੁਸ਼ੀਆਂ ਆਤਮਕ ਸੁਖ ਪ੍ਰਾਪਤ ਕਰਦਾ ਹੈ ॥੧॥ ਰਹਾਉ ॥
My Beloved Lord God has become merciful to me; I am blessed with ecstasy, bliss and peace. ||1||Pause||
भए क्रिपाल प्रीतम प्रभ मेरे अनद मंगल सुख पाइआ ॥१॥ रहाउ ॥
LINE 28
ਮਿਟੇਕਲੇਸਤ੍ਰਿਸਨਸਭਬੂਝੀਪਾਰਬ੍ਰਹਮੁਮਨਿਧਿਆਇਆ
ਜਿਹੜਾ ਮਨੁੱਖ ਪਰਮਾਤਮਾ ਨੂੰ ਆਪਣੇ ਮਨ ਵਿਚ ਸਿਮਰਦਾ ਹੈ, ਉਸ ਦੇ ਸਾਰੇ ਦੁੱਖ-ਕਲੇਸ਼ ਮਿਟ ਜਾਂਦੇ ਹਨ; ਉਸ ਦੀ ਮਾਇਆ ਦੀ ਪਿਆਸ ਬੁੱਝ ਜਾਂਦੀ ਹੈ,
My sorrows are erased, and all my thirsts are quenched, meditating on the Supreme Lord God.
मिटे कलेस त्रिसन सभ बूझी पारब्रहमु मनि धिआइआ ॥
LINE 29
ਸਾਧਸੰਗਿਜਨਮਮਰਨਨਿਵਾਰੇਬਹੁਰਿਕਤਹੂਧਾਇਆ॥॥
ਗੁਰੂ ਦੀ ਸੰਗਤ ਵਿਚ ਰਹਿ ਕੇ ਉਸ ਦੇ ਜਨਮ ਮਰਨ ਦੇ ਗੇੜ ਦੂਰ ਹੋ ਜਾਂਦੇ ਹਨ, ਉਹ ਮੁੜ ਕਿਸੇ ਭੀ ਹੋਰ ਪਾਸੇ ਵਲ ਨਹੀਂ ਭਟਕਦਾ ॥੧॥
In the Saadh Sangat, the Company of the Holy, death and birth come to an end, and the mortal does not wander anywhere, ever again. ||1||
साधसंगि जनम मरन निवारे बहुरि न कतहू धाइआ ॥१॥
LINE 30
ਮਨੁਤਨੁਨਾਮਿਨਿਰੰਜਨਿਰਾਤਉਚਰਨਕਮਲਲਿਵਲਾਇਆ
ਉਸ ਦਾ ਮਨ ਉਸ ਦਾ ਤਨ ਨਿਰਲੇਪ ਪ੍ਰਭੂ ਦੇ ਨਾਮ (-ਰੰਗ ਵਿਚ) ਰੰਗਿਆ ਗਿਆ, ਉਸ ਨੇ ਪ੍ਰਭੂ ਦੇ ਸੋਹਣੇ ਚਰਨਾਂ ਵਿਚ ਸੁਰਤ ਜੋੜ ਲਈ,
My mind and body are imbued with the Immaculate Naam, the Name of the Lord; I am lovingly attuned to His Lotus Feet.
मनु तनु नामि निरंजनि रातउ चरन कमल लिव लाइआ ॥
LINE 31
ਅੰਗੀਕਾਰੁਕੀਓਪ੍ਰਭਿਅਪਨੈਨਾਨਕਦਾਸਸਰਣਾਇਆ੨੭੧੧॥॥॥॥
ਹੇ ਨਾਨਕ! ਜਿਹੜਾ ਮਨੁੱਖ ਪ੍ਰਭੂ ਦੇ ਦਾਸਾਂ ਦੀ ਸਰਨ ਆ ਪਿਆ, ਪ੍ਰਭੂ ਨੇ ਉਸ ਦੀ ਸਹਾਇਤਾ ਕੀਤੀ ॥੨॥੭॥੧੧॥
God has made Nanak His Own; slave Nanak seeks His Sanctuary. ||2||7||11||
अंगीकारु कीओ प्रभि अपनै नानक दास सरणाइआ ॥२॥७॥११॥
LINE 32
ਮਲਾਰਮਹਲਾ
Malaar, Fifth Mahalaa:
मलार महला ५ ॥
LINE 33
ਬਿਛੁਰਤਕਿਉਜੀਵੇਓਇਜੀਵਨ
ਉਹ ਮਨੁੱਖ ਉਸ ਤੋਂ ਵਿਛੋੜੇ ਦਾ ਜੀਵਨ ਕਦੇ ਨਹੀਂ ਜੀਊ ਸਕਦੇ,
Separated from the Lord, how can any living being live?
बिछुरत किउ जीवे ओइ जीवन ॥
LINE 34
ਚਿਤਹਿਉਲਾਸਆਸਮਿਲਬੇਕੀਚਰਨਕਮਲਰਸਪੀਵਨ॥॥ਰਹਾਉ
(ਜਿਨ੍ਹਾਂ ਮਨੁੱਖਾਂ ਦੇ) ਚਿੱਤ ਵਿਚ ਪਰਮਾਤਮਾ ਨੂੰ ਮਿਲਣ ਦੀ ਅਤੇ ਉਸ ਦੇ ਸੋਹਣੇ ਚਰਨ-ਕਮਲਾਂ ਦਾ ਰਸ ਪੀਣ ਦੀ ਆਸ ਹੈ ਤੇ ਤਾਂਘ ਹੈ ॥੧॥ ਰਹਾਉ ॥
My consciousness is filled with yearning and hope to meet my Lord, and drink in the sublime essence of His Lotus Feet. ||1||Pause||
चितहि उलास आस मिलबे की चरन कमल रस पीवन ॥१॥ रहाउ ॥
LINE 35
ਜਿਨਕਉਪਿਆਸਤੁਮਾਰੀਪ੍ਰੀਤਮਤਿਨਕਉਅੰਤਰੁਨਾਹੀ
ਹੇ ਪ੍ਰੀਤਮ ਪ੍ਰਭੂ! ਜਿਨ੍ਹਾਂ ਮਨੁੱਖਾਂ ਦੇ ਅੰਦਰ ਤੇਰੇ ਦਰਸਨ ਦੀ ਤਾਂਘ ਹੈ, ਉਹਨਾਂ ਦੀ ਤੇਰੇ ਨਾਲੋਂ ਕੋਈ ਵਿੱਥ ਨਹੀਂ ਹੁੰਦੀ।
Those who are thirsty for You, O my Beloved, are not separated from You.
जिन कउ पिआस तुमारी प्रीतम तिन कउ अंतरु नाही ॥
LINE 36
ਜਿਨਕਉਬਿਸਰੈਮੇਰੋਰਾਮੁਪਿਆਰਾਸੇਮੂਏਮਰਿਜਾਂਹੀਂ॥॥
ਪਰ, ਜਿਨ੍ਹਾਂ ਮਨੁੱਖਾਂ ਨੂੰ ਪਿਆਰਾ ਪ੍ਰਭੂ ਭੁੱਲ ਜਾਂਦਾ ਹੈ, ਉਹ ਆਤਮਕ ਮੌਤੇ ਮਰੇ ਰਹਿੰਦੇ ਹਨ, ਉਹ ਆਤਮਕ ਮੌਤੇ ਹੀ ਮਰ ਜਾਂਦੇ ਹਨ ॥੧॥
Those who forget my Beloved Lord are dead and dying. ||1||
जिन कउ बिसरै मेरो रामु पिआरा से मूए मरि जांहीं ॥१॥