ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 1260
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਗੁਰਸਬਦਿਰਤੇਸਦਾਬੈਰਾਗੀਹਰਿਦਰਗਹਸਾਚੀਪਾਵਹਿਮਾਨੁ॥॥
ਜਿਹੜੇ ਮਨੁੱਖ ਗੁਰੂ ਦੇ ਸ਼ਬਦ ਵਿਚ ਰੰਗੇ ਰਹਿੰਦੇ ਹਨ, ਉਹ ਸਦਾ (ਮਾਇਆ ਦੇ ਮੋਹ ਤੋਂ) ਨਿਰਲੇਪ ਰਹਿੰਦੇ ਹਨ, ਉਹ ਸਦਾ-ਥਿਰ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਪ੍ਰਾਪਤ ਕਰਦੇ ਹਨ ॥੨॥
Imbued with the Word of the Guru's Shabad, they remain forever detached. They are honored in the True Court of the Lord. ||2||
गुर सबदि रते सदा बैरागी हरि दरगह साची पावहि मानु ॥२॥
LINE 02
ਇਹੁਮਨੁਖੇਲੈਹੁਕਮਕਾਬਾਧਾਇਕਖਿਨਮਹਿਦਹਦਿਸਫਿਰਿਆਵੈ
(ਮਨੁੱਖ ਦਾ) ਇਹ ਮਨ (ਪਰਮਾਤਮਾ ਦੇ) ਹੁਕਮ ਦਾ ਬੱਝਾ ਹੋਇਆ ਹੀ (ਮਾਇਆ ਦੀਆਂ ਖੇਡਾਂ) ਖੇਡਦਾ ਰਹਿੰਦਾ ਹੈ, ਅਤੇ ਇਕ ਖਿਨ ਵਿਚ ਹੀ ਦਸੀਂ ਪਾਸੀਂ ਦੌੜ ਭੱਜ ਆਉਂਦਾ ਹੈ।
This mind plays, subject to the Lord's Will; in an instant, it wanders out in the ten directions and returns home again.
इहु मनु खेलै हुकम का बाधा इक खिन महि दह दिस फिरि आवै ॥
LINE 03
ਜਾਂਆਪੇਨਦਰਿਕਰੇਹਰਿਪ੍ਰਭੁਸਾਚਾਤਾਂਇਹੁਮਨੁਗੁਰਮੁਖਿਤਤਕਾਲਵਸਿਆਵੈ॥॥
ਜਦੋਂ ਸਦਾ-ਥਿਰ ਪ੍ਰਭੂ ਆਪ ਹੀ (ਕਿਸੇ ਮਨੁੱਖ ਉਤੇ) ਮਿਹਰ ਦੀ ਨਿਗਾਹ ਕਰਦਾ ਹੈ, ਤਦੋਂ ਉਸ ਦਾ ਇਹ ਮਨ ਗੁਰੂ ਦੀ ਸਰਨ ਦੀ ਬਰਕਤਿ ਨਾਲ ਬੜੀ ਛੇਤੀ ਵੱਸ ਵਿਚ ਆ ਜਾਂਦਾ ਹੈ ॥੩॥
When the True Lord God Himself bestows His Glance of Grace, then this mind is instantly brought under control by the Gurmukh. ||3||
जां आपे नदरि करे हरि प्रभु साचा तां इहु मनु गुरमुखि ततकाल वसि आवै ॥३॥
LINE 04
ਇਸੁਮਨਕੀਬਿਧਿਮਨਹੂਜਾਣੈਬੂਝੈਸਬਦਿਵੀਚਾਰਿ
ਜਦੋਂ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਦੇ ਗੁਣਾਂ ਨੂੰ) ਆਪਣੇ ਮਨ ਵਿਚ ਵਸਾ ਕੇ (ਸਹੀ ਜੀਵਨ-ਰਾਹ ਨੂੰ) ਸਮਝਦਾ ਹੈ, ਤਾਂ ਉਹ ਆਪਣੇ ਅੰਦਰੋਂ ਹੀ ਇਸ ਮਨ ਨੂੰ ਵੱਸ ਵਿਚ ਰੱਖਣ ਦੀ ਜਾਚ ਸਿੱਖ ਲੈਂਦਾ ਹੈ।
The mortal comes to know the ways and means of the mind, realizing and contemplating the Shabad.
इसु मन की बिधि मन हू जाणै बूझै सबदि वीचारि ॥
LINE 05
ਨਾਨਕਨਾਮੁਧਿਆਇਸਦਾਤੂਭਵਸਾਗਰੁਜਿਤੁਪਾਵਹਿਪਾਰਿ੪੬॥॥॥
ਹੇ ਨਾਨਕ! ਤੂੰ ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰ, ਜਿਸ ਨਾਮ ਦੀ ਰਾਹੀਂ ਤੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਹਿਂਗਾ ॥੪॥੬॥
O Nanak, meditate forever on the Naam, and cross over the terrifying world-ocean. ||4||6||
नानक नामु धिआइ सदा तू भव सागरु जितु पावहि पारि ॥४॥६॥
LINE 06
ਮਲਾਰਮਹਲਾ
Malaar, Third Mahalaa:
मलार महला ३ ॥
LINE 07
ਜੀਉਪਿੰਡੁਪ੍ਰਾਣਸਭਿਤਿਸਕੇਘਟਿਘਟਿਰਹਿਆਸਮਾਈ
ਜਿਹੜਾ ਪਰਮਾਤਮਾ ਹਰੇਕ ਸਰੀਰ ਵਿਚ ਸਮਾ ਰਿਹਾ ਹੈ, ਉਸ ਦੇ ਹੀ ਦਿੱਤੇ ਹੋਏ ਇਹ ਜਿੰਦ ਇਹ ਸਰੀਰ ਇਹ ਪ੍ਰਾਣ ਇਹ ਸਾਰੇ ਅੰਗ ਹਨ।
Soul, body and breath of life are all His; He is permeating and pervading each and every heart.
जीउ पिंडु प्राण सभि तिस के घटि घटि रहिआ समाई ॥
LINE 08
ਏਕਸੁਬਿਨੁਮੈਅਵਰੁਜਾਣਾਸਤਿਗੁਰਿਦੀਆਬੁਝਾਈ॥॥
ਗੁਰੂ ਨੇ (ਮੈਨੂੰ) ਸਮਝ ਬਖ਼ਸ਼ੀ ਹੈ। ਉਸ ਇਕ ਤੋਂ ਬਿਨਾ ਮੈਂ ਕਿਸੇ ਹੋਰ ਨਾਲ ਡੂੰਘੀ ਸਾਂਝ ਨਹੀਂ ਪਾਂਦਾ ॥੧॥
Except the One Lord, I do not know any other at all. The True Guru has revealed this to me. ||1||
एकसु बिनु मै अवरु न जाणा सतिगुरि दीआ बुझाई ॥१॥
LINE 09
ਮਨਮੇਰੇਨਾਮਿਰਹਉਲਿਵਲਾਈ
ਹੇ ਮੇਰੇ ਮਨ! ਮੈਂ (ਤਾਂ ਸਦਾ) ਪਰਮਾਤਮਾ ਦੇ ਨਾਮ ਵਿਚ ਲਗਨ ਲਾਈ ਰੱਖਦਾ ਹਾਂ।
O my mind, remain lovingly attuned to the Naam, the Name of the Lord.
मन मेरे नामि रहउ लिव लाई ॥
LINE 10
ਅਦਿਸਟੁਅਗੋਚਰੁਅਪਰੰਪਰੁਕਰਤਾਗੁਰਕੈਸਬਦਿਹਰਿਧਿਆਈ॥॥ਰਹਾਉ
ਜਿਹੜਾ ਕਰਤਾਰ (ਇਹਨਾਂ ਅੱਖਾਂ ਨਾਲ) ਦਿੱਸਦਾ ਨਹੀਂ, ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ, ਜਿਹੜਾ ਬੇਅੰਤ ਹੀ ਬੇਅੰਤ ਹੈ, ਮੈਂ ਉਸ ਨੂੰ ਗੁਰੂ ਦੇ ਸ਼ਬਦ ਦੀ ਰਾਹੀਂ ਧਿਆਉਂਦਾ ਹਾਂ ॥੧॥ ਰਹਾਉ ॥
Through the Word of the Guru's Shabad, I meditate on the Lord, the Unseen, Unfathomable and Infinite Creator. ||1||Pause||
अदिसटु अगोचरु अपरंपरु करता गुर कै सबदि हरि धिआई ॥१॥ रहाउ ॥
LINE 11
ਮਨੁਤਨੁਭੀਜੈਏਕਲਿਵਲਾਗੈਸਹਜੇਰਹੇਸਮਾਈ
(ਜਿਨ੍ਹਾਂ ਮਨੁੱਖਾਂ ਦੀ) ਲਗਨ ਇਕ ਪਰਮਾਤਮਾ ਨਾਲ ਲੱਗੀ ਰਹਿੰਦੀ ਹੈ ਉਹਨਾਂ ਦਾ ਮਨ ਉਹਨਾਂ ਦਾ ਤਨ (ਨਾਮ-ਰਸ ਨਾਲ) ਭਿੱਜਾ ਰਹਿੰਦਾ ਹੈ, ਉਹ ਮਨੁੱਖ ਆਤਮਕ ਅਡੋਲਤਾ ਵਿਚ ਹੀ ਲੀਨ ਰਹਿੰਦੇ ਹਨ।
Mind and body are pleased, lovingly attuned to the One Lord, intuitively absorbed in peace and poise.
मनु तनु भीजै एक लिव लागै सहजे रहे समाई ॥
LINE 12
ਗੁਰਪਰਸਾਦੀਭ੍ਰਮੁਭਉਭਾਗੈਏਕਨਾਮਿਲਿਵਲਾਈ॥॥
ਜਿਹੜਾ ਮਨੁੱਖ ਗੁਰੂ ਦੀ ਕਿਰਪਾ ਨਾਲ ਸਿਰਫ਼ ਹਰਿ-ਨਾਮ ਵਿਚ ਸੁਰਤ ਜੋੜੀ ਰੱਖਦਾ ਹੈ, ਉਸ ਦੀ ਭਟਕਣਾ ਉਸ ਦਾ ਹਰੇਕ ਡਰ ਦੂਰ ਹੋ ਜਾਂਦਾ ਹੈ ॥੨॥
By Guru's Grace, doubt and fear are dispelled, being lovingly attuned to the One Name. ||2||
गुर परसादी भ्रमु भउ भागै एक नामि लिव लाई ॥२॥
LINE 13
ਗੁਰਬਚਨੀਸਚੁਕਾਰਕਮਾਵੈਗਤਿਮਤਿਤਬਹੀਪਾਈ
(ਜਦੋਂ ਮਨੁੱਖ) ਗੁਰੂ ਦੇ ਬਚਨਾਂ ਉੱਤੇ ਤੁਰ ਕੇ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਾਰ ਕਰਦਾ ਹੈ, ਤਦੋਂ ਹੀ ਉਹ ਉੱਚੀ ਆਤਮਕ ਅਵਸਥਾ ਹਾਸਲ ਕਰ ਸਕਣ ਵਾਲੀ ਅਕਲ ਸਿੱਖਦਾ ਹੈ।
When the mortal follows the Guru's Teachings, and lives the Truth, then he attains the state of emancipation.
गुर बचनी सचु कार कमावै गति मति तब ही पाई ॥
LINE 14
ਕੋਟਿਮਧੇਕਿਸਹਿਬੁਝਾਏਤਿਨਿਰਾਮਨਾਮਿਲਿਵਲਾਈ॥॥
ਕ੍ਰੋੜਾਂ ਵਿਚੋਂ ਜਿਸ ਕਿਸੇ ਵਿਰਲੇ ਮਨੁੱਖ ਨੂੰ (ਗੁਰੂ ਆਤਮਕ ਜੀਵਨ ਦੀ) ਸੂਝ ਦੇਂਦਾ ਹੈ, ਉਸ ਮਨੁੱਖ ਨੇ (ਸਦਾ ਲਈ) ਪਰਮਾਤਮਾ ਦੇ ਨਾਮ ਵਿਚ ਸੁਰਤ ਜੋੜ ਲਈ ॥੩॥
Among millions, how rare is that one who understands, and is lovingly attuned to the Name of the Lord. ||3||
कोटि मधे किसहि बुझाए तिनि राम नामि लिव लाई ॥३॥
LINE 15
ਜਹਜਹਦੇਖਾਤਹਏਕੋਸੋਈਇਹਗੁਰਮਤਿਬੁਧਿਪਾਈ
ਮੈਂ ਜਿਧਰ ਜਿਧਰ ਵੇਖਦਾ ਹਾਂ, ਉਧਰ ਉਧਰ ਇਕ ਪਰਮਾਤਮਾ ਹੀ ਵੱਸਦਾ (ਦਿੱਸਦਾ) ਹੈ-ਇਹ ਅਕਲ ਮੈਂ ਗੁਰੂ ਦੀ ਮੱਤ ਦੀ ਰਾਹੀਂ ਸਿੱਖੀ ਹੈ।
Wherever I look, there I see the One. This understanding has come through the Guru's Teachings.
जह जह देखा तह एको सोई इह गुरमति बुधि पाई ॥
LINE 16
ਮਨੁਤਨੁਪ੍ਰਾਨਧਰਂੀਤਿਸੁਆਗੈਨਾਨਕਆਪੁਗਵਾਈ੪੭॥॥॥
ਹੇ ਨਾਨਕ! ਉਸ (ਗੁਰੂ) ਦੇ ਅੱਗੇ ਮੈਂ ਆਪਾ-ਭਾਵ ਗਵਾ ਕੇ ਆਪਣਾ ਮਨ ਆਪਣਾ ਸਰੀਰ ਆਪਣੇ ਪ੍ਰਾਣ ਭੇਟ ਧਰਦਾ ਹਾਂ ॥੪॥੭॥
I place my mind, body and breath of life in offering before Him; O Nanak, self-conceit is gone. ||4||7||
मनु तनु प्रान धरीं तिसु आगै नानक आपु गवाई ॥४॥७॥
LINE 17
ਮਲਾਰਮਹਲਾ
Malaar, Third Mahalaa:
मलार महला ३ ॥
LINE 18
ਮੇਰਾਪ੍ਰਭੁਸਾਚਾਦੂਖਨਿਵਾਰਣੁਸਬਦੇਪਾਇਆਜਾਈ
ਮੇਰਾ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ। (ਜੀਵਾਂ ਦੇ) ਦੁੱਖਾਂ ਨੂੰ ਦੂਰ ਕਰਨ ਵਾਲਾ ਹੈ (ਉਹ ਪ੍ਰਭੂ ਗੁਰੂ ਦੇ) ਸ਼ਬਦ ਦੀ ਰਾਹੀਂ ਮਿਲ ਸਕਦਾ ਹੈ।
My True Lord God, the Eradicator of suffering, is found through the Word of the Shabad.
मेरा प्रभु साचा दूख निवारणु सबदे पाइआ जाई ॥
LINE 19
ਭਗਤੀਰਾਤੇਸਦਬੈਰਾਗੀਦਰਿਸਾਚੈਪਤਿਪਾਈ॥॥
(ਜਿਹੜੇ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦੀ) ਭਗਤੀ ਵਿਚ ਰੰਗੇ ਰਹਿੰਦੇ ਹਨ, ਉਹ ਸਦਾ ਨਿਰਲੇਪ ਰਹਿੰਦੇ ਹਨ, ਉਹਨਾਂ ਨੂੰ ਸਦਾ-ਥਿਰ ਪ੍ਰਭੂ ਦੇ ਦਰ ਤੇ ਇੱਜ਼ਤ ਮਿਲਦੀ ਹੈ ॥੧॥
Imbued with devotional worship, the mortal remains forever detached. He is honored in the True Court of the Lord. ||1||
भगती राते सद बैरागी दरि साचै पति पाई ॥१॥
LINE 20
ਮਨਰੇਮਨਸਿਉਰਹਉਸਮਾਈ
ਹੇ (ਮੇਰੇ) ਮਨ! ਮੈਂ (ਤਾਂ ਗੁਰੂ ਦੇ ਸਨਮੁਖ ਹੋ ਕੇ ਹੀ ਪ੍ਰਭੂ-ਚਰਨਾਂ ਵਿਚ) ਟਿਕਿਆ ਰਹਿ ਸਕਦਾ ਹਾਂ।
O mind, remain absorbed in the Mind.
मन रे मन सिउ रहउ समाई ॥
LINE 21
ਗੁਰਮੁਖਿਰਾਮਨਾਮਿਮਨੁਭੀਜੈਹਰਿਸੇਤੀਲਿਵਲਾਈ॥॥ਰਹਾਉ
ਗੁਰੂ ਦੀ ਸ਼ਰਨ ਪਿਆਂ ਹੀ (ਮਨੁੱਖ ਦਾ) ਮਨ ਪਰਮਾਤਮਾ ਦੇ ਨਾਮ ਵਿੱਚ ਭਿੱਜਦਾ ਹੈ, (ਗੁਰੂ ਦੇ ਸਨਮੁਖ ਰਹਿ ਕੇ ਹੀ ਮਨੁੱਖ) ਪ੍ਰਭੂ ਨਾਲ ਸੁਰਤ ਜੋੜੀ ਰੱਖਦਾ ਹੈ ॥੧॥ ਰਹਾਉ ॥
The mind of the Gurmukh is pleased with the Lord's Name, lovingly attuned to the Lord. ||1||Pause||
गुरमुखि राम नामि मनु भीजै हरि सेती लिव लाई ॥१॥ रहाउ ॥
LINE 22
ਮੇਰਾਪ੍ਰਭੁਅਤਿਅਗਮਅਗੋਚਰੁਗੁਰਮਤਿਦੇਇਬੁਝਾਈ
ਪਿਆਰਾ ਪ੍ਰਭੂ (ਤਾਂ) ਬਹੁਤ ਅਪਹੁੰਚ ਹੈ ਉਸ ਤਕ ਗਿਆਨ-ਇੰਦ੍ਰਿਆਂ ਦੀ (ਭੀ) ਪਹੁੰਚ ਨਹੀਂ ਹੋ ਸਕਦੀ, (ਪਰ ਜਿਸ ਮਨੁੱਖ ਨੂੰ ਉਹ ਪ੍ਰਭੂ) ਗੁਰੂ ਦੀ ਮੱਤ ਦੀ ਰਾਹੀਂ (ਆਤਮਕ ਜੀਵਨ ਦੀ) ਸੂਝ ਬਖ਼ਸ਼ਦਾ ਹੈ,
My God is totally Inaccessible and Unfathomable; through the Guru's Teachings, He is understood.
मेरा प्रभु अति अगम अगोचरु गुरमति देइ बुझाई ॥
LINE 23
ਸਚੁਸੰਜਮੁਕਰਣੀਹਰਿਕੀਰਤਿਹਰਿਸੇਤੀਲਿਵਲਾਈ॥॥
ਉਹ ਮਨੁੱਖ ਪਰਮਾਤਮਾ ਨਾਲ ਸੁਰਤ ਜੋੜੀ ਰੱਖਦਾ ਹੈ, ਸਦਾ-ਥਿਰ ਹਰਿ-ਨਾਮ ਦਾ ਸਿਮਰਨ ਉਸ ਮਨੁੱਖ ਦਾ ਸੰਜਮ ਬਣਦਾ ਹੈ, ਪ੍ਰਭੂ ਦੀ ਸਿਫ਼ਤ-ਸਾਲਾਹ ਉਸ ਦੀ ਕਾਰ ਹੋ ਜਾਂਦੀ ਹੈ ॥੨॥
True self-discipline rests in singing the Kirtan of the Lord's Praises, lovingly attuned to the Lord. ||2||
सचु संजमु करणी हरि कीरति हरि सेती लिव लाई ॥२॥
LINE 24
ਆਪੇਸਬਦੁਸਚੁਸਾਖੀਆਪੇਜਿਨੑਜੋਤੀਜੋਤਿਮਿਲਾਈ
ਜਿਨ੍ਹਾਂ ਮਨੁੱਖਾਂ ਦੀ ਸੁਰਤ (ਗੁਰੂ ਦੀ ਰਾਹੀਂ) ਪ੍ਰਭੂ ਦੀ ਜੋਤਿ ਵਿਚ ਜੁੜਦੀ ਹੈ (ਉਹਨਾਂ ਨੂੰ ਇਹ ਨਿਸਚਾ ਬਣ ਜਾਂਦਾ ਹੈ ਕਿ) ਸਦਾ-ਥਿਰ ਪ੍ਰਭੂ ਆਪ ਹੀ (ਗੁਰੂ ਦਾ) ਸ਼ਬਦ ਹੈ ਪ੍ਰਭੂ ਆਪ ਹੀ (ਗੁਰੂ ਦੀ) ਸਿਖਿਆ ਹੈ।
He Himself is the Shabad, and He Himself is the True Teachings; He merges our light into the Light.
आपे सबदु सचु साखी आपे जिन जोती जोति मिलाई ॥
LINE 25
ਦੇਹੀਕਾਚੀਪਉਣੁਵਜਾਏਗੁਰਮੁਖਿਅੰਮ੍ਰਿਤੁਪਾਈ॥॥
(ਇਸ) ਨਾਸਵੰਤ ਸਰੀਰ ਵਿਚ (ਜਿਸ ਨੂੰ) ਹਰੇਕ ਸੁਆਸ ਤੋਰ ਰਿਹਾ ਹੈ, ਗੁਰੂ ਦੀ ਰਾਹੀਂ (ਹੀ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੈਂਦਾ ਹੈ ॥੩॥
The breath vibrates through this frail body; the Gurmukh obtains the ambrosial nectar. ||3||
देही काची पउणु वजाए गुरमुखि अंम्रितु पाई ॥३॥
LINE 26
ਆਪੇਸਾਜੇਸਭਕਾਰੈਲਾਏਸੋਸਚੁਰਹਿਆਸਮਾਈ
(ਗੁਰੂ ਦੀ ਰਾਹੀਂ ਹੀ ਇਹ ਸਮਝ ਪੈਂਦੀ ਹੈ ਕਿ) ਜਿਹੜਾ ਪ੍ਰਭੂ ਆਪ ਹੀ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ, ਤੇ, ਕਾਰੇ ਲਾਈ ਰੱਖਦਾ ਹੈ ਉਹ ਸਦਾ-ਥਿਰ ਪ੍ਰਭੂ ਸਭ ਥਾਈਂ ਵਿਆਪਕ ਹੈ।
He Himself fashions, and He Himself links us to our tasks; the True Lord is pervading everywhere.
आपे साजे सभ कारै लाए सो सचु रहिआ समाई ॥
LINE 27
ਨਾਨਕਨਾਮਬਿਨਾਕੋਈਕਿਛੁਨਾਹੀਨਾਮੇਦੇਇਵਡਾਈ੪੮॥॥॥
ਹੇ ਨਾਨਕ! ਪ੍ਰਭੂ ਦੇ ਨਾਮ ਤੋਂ ਬਿਨਾ ਕੋਈ ਭੀ ਜੀਵ ਕੋਈ ਪਾਇਆਂ ਨਹੀਂ ਰੱਖਦਾ, (ਜੀਵ ਨੂੰ ਪ੍ਰਭੂ ਆਪਣੇ) ਨਾਮ ਦੀ ਰਾਹੀਂ ਹੀ ਇੱਜ਼ਤ ਬਖ਼ਸ਼ਦਾ ਹੈ ॥੪॥੮॥
O Nanak, without the Naam, the Name of the Lord, no one is anything. Through the Naam, we are blessed with glory. ||4||8||
नानक नाम बिना कोई किछु नाही नामे देइ वडाई ॥४॥८॥
LINE 28
ਮਲਾਰਮਹਲਾ
Malaar, Third Mahalaa:
मलार महला ३ ॥
LINE 29
ਹਉਮੈਬਿਖੁਮਨੁਮੋਹਿਆਲਦਿਆਅਜਗਰਭਾਰੀ
ਹਉਮੈ (ਆਤਮਕ ਮੌਤ ਲਿਆਉਣ ਵਾਲਾ) ਜ਼ਹਰ ਹੈ, (ਮਨੁੱਖ ਦਾ) ਮਨ (ਇਸ ਜ਼ਹਰ ਦੇ) ਮੋਹ ਵਿਚ ਫਸਿਆ ਰਹਿੰਦਾ ਹੈ, (ਇਸ ਹਉਮੈ ਦੇ) ਬਹੁਤ ਵੱਡੇ ਭਾਰ ਨਾਲ ਲੱਦਿਆ ਰਹਿੰਦਾ ਹੈ।
The mortal is enticed by the poison of corruption, burdened with such a heavy load.
हउमै बिखु मनु मोहिआ लदिआ अजगर भारी ॥
LINE 30
ਗਰੁੜੁਸਬਦੁਮੁਖਿਪਾਇਆਹਉਮੈਬਿਖੁਹਰਿਮਾਰੀ॥॥
ਗੁਰੂ ਦਾ ਸ਼ਬਦ (ਇਸ ਜ਼ਹਰ ਨੂੰ ਮਾਰਨ ਲਈ) ਗਾਰੁੜੀ ਮੰਤ੍ਰ ਹੈ, (ਜਿਸ ਮਨੁੱਖ ਨੇ ਇਹ ਸ਼ਬਦ ਮੰਤ੍ਰ ਆਪਣੇ) ਮੂੰਹ ਵਿਚ ਰੱਖ ਲਿਆ, ਪਰਮਾਤਮਾ ਨੇ ਉਸ ਦੇ ਅੰਦਰੋਂ ਇਹ ਹਉਮੈ-ਜ਼ਹਰ ਮੁਕਾ ਦਿੱਤੀ ॥੧॥
The Lord has placed the magic spell of the Shabad into his mouth, and destroyed the poison of ego. ||1||
गरुड़ु सबदु मुखि पाइआ हउमै बिखु हरि मारी ॥१॥
LINE 31
ਮਨਰੇਹਉਮੈਮੋਹੁਦੁਖੁਭਾਰੀ
ਹੇ (ਮੇਰੇ) ਮਨ! ਹਉਮੈ ਇਕ ਵੱਡਾ ਦੁੱਖ ਹੈ (ਮਾਇਆ ਦਾ) ਮੋਹ ਭਾਰੀ ਦੁੱਖ ਹੈ,
O mortal, egotism and attachment are such heavy loads of pain.
मन रे हउमै मोहु दुखु भारी ॥
LINE 32
ਇਹੁਭਵਜਲੁਜਗਤੁਜਾਈਤਰਣਾਗੁਰਮੁਖਿਤਰੁਹਰਿਤਾਰੀ॥॥ਰਹਾਉ
(ਹਉਮੈ ਅਤੇ ਮੋਹ ਦੇ ਕਾਰਨ) ਇਸ ਸੰਸਾਰ-ਸਮੁੰਦਰ ਤੋਂ ਪਾਰ ਨਹੀਂ ਲੰਘਿਆ ਜਾ ਸਕਦਾ। ਤੂੰ ਗੁਰੂ ਦੀ ਸਰਨ ਪੈ ਕੇ ਹਰਿ-ਨਾਮ ਦੀ ਬੇੜੀ ਵਿਚ (ਇਸ ਸਮੁੰਦਰ ਤੋਂ) ਪਾਰ ਲੰਘ ॥੧॥ ਰਹਾਉ ॥
This terrifying world-ocean cannot be crossed; through the Lord's Name, the Gurmukh crosses over to the other side. ||1||Pause||
इहु भवजलु जगतु न जाई तरणा गुरमुखि तरु हरि तारी ॥१॥ रहाउ ॥
LINE 33
ਤ੍ਰੈਗੁਣਮਾਇਆਮੋਹੁਪਸਾਰਾਸਭਵਰਤੈਆਕਾਰੀ
ਤ੍ਰਿਗੁਣੀ ਮਾਇਆ ਦਾ ਮੋਹ (ਆਪਣਾ) ਖਿਲਾਰਾ (ਖਿਲਾਰ ਕੇ) ਸਾਰੇ ਜੀਵਾਂ ਉਤੇ ਆਪਣਾ ਪ੍ਰਭਾਵ ਪਾ ਰਿਹਾ ਹੈ।
Attachment to the three-phased show of Maya pervades all the created forms.
त्रै गुण माइआ मोहु पसारा सभ वरतै आकारी ॥
LINE 34
ਤੁਰੀਆਗੁਣੁਸਤਿਸੰਗਤਿਪਾਈਐਨਦਰੀਪਾਰਿਉਤਾਰੀ॥॥
(ਇਹਨਾਂ ਤਿੰਨਾਂ ਗੁਣਾਂ ਤੋਂ ਉਤਾਂਹ ਹੈ) ਤੁਰੀਆ ਗੁਣ (ਇਹ ਗੁਣ) ਸਾਧ ਸੰਗਤ ਵਿਚੋਂ ਹਾਸਲ ਹੁੰਦਾ ਹੈ (ਜਿਹੜਾ ਮਨੁੱਖ ਇਸ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ, ਪਰਮਾਤਮਾ) ਮਿਹਰ ਦੀ ਨਿਗਾਹ ਕਰ ਕੇ (ਉਸ ਨੂੰ) ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ॥੨॥
In the Sat Sangat, the Society of the Saints, the state of supreme awareness is attained. The Merciful Lord carries us across. ||2||
तुरीआ गुणु सतिसंगति पाईऐ नदरी पारि उतारी ॥२॥
LINE 35
ਚੰਦਨਗੰਧਸੁਗੰਧਹੈਬਹੁਬਾਸਨਾਬਹਕਾਰਿ
ਜਿਵੇਂ ਚੰਦਨ ਦੀ ਸੁਗੰਧੀ ਹੈ ਜਿਵੇਂ ਚੰਦਨ ਵਿਚੋਂ ਮਿੱਠੀ ਵਾਸਨਾ ਤੇ ਮਹਕ ਨਿਕਲਦੀ ਹੈ,
The smell of sandalwood is so sublime; its fragrance spreads out far and wide.
चंदन गंध सुगंध है बहु बासना बहकारि ॥