ਪਰਧਨਪਰਨਾਰੀਰਤੁਨਿੰਦਾਬਿਖੁਖਾਈਦੁਖੁਪਾਇਆ॥
ਉਹਨਾਂ ਦਾ ਮਨ ਪਰਾਏ ਧਨ ਪਰਾਈ ਇਸਤ੍ਰੀ ਤੇ ਪਰਾਈ ਨਿੰਦਿਆ ਵਿਚ ਮਸਤ ਰਿਹਾ ਹੈ, ਉਹ (ਸਦਾ ਪਰ ਧਨ ਪਰ ਨਾਰੀ ਪਰ ਨਿੰਦਾ ਦੀ) ਜ਼ਹਰ ਖਾਂਦੇ ਰਹੇ (ਆਤਮਕ ਖ਼ੁਰਾਕ ਬਣਾਈ ਰੱਖੀ), ਤੇ ਦੁੱਖ ਹੀ ਸਹੇੜਦੇ ਰਹੇ।
Caught in slander and attachment to the wealth and women of others, they eat poison and suffer in pain.
पर धन पर नारी रतु निंदा बिखु खाई दुखु पाइआ ॥
ਸਬਦੁਚੀਨਿਭੈਕਪਟਨਛੂਟੇਮਨਿਮੁਖਿਮਾਇਆਮਾਇਆ॥
ਸਿਫ਼ਤ-ਸਾਲਾਹ ਦੀ ਬਾਣੀ ਨੂੰ ਵਿਚਾਰ ਕੇ ਉਹਨਾਂ ਦੇ ਦੁਨੀਆ ਵਾਲੇ ਡਰ ਤੇ ਛਲ ਨਾਹ ਮੁੱਕੇ, ਉਹਨਾਂ ਦੇ ਮਨ ਵਿਚ ਭੀ ਮਾਇਆ (ਦੀ ਲਗਨ) ਹੀ ਰਹੀ, ਉਹਨਾਂ ਦੇ ਮੂੰਹ ਵਿਚ ਭੀ ਮਾਇਆ (ਦੀ ਦੰਦ-ਕਥਾ) ਹੀ ਰਹੀ।
They think about the Shabad, but they are not released from their fear and fraud; the minds and mouths are filled with Maya, Maya.
सबदु चीनि भै कपट न छूटे मनि मुखि माइआ माइआ ॥
ਅਜਗਰਿਭਾਰਿਲਦੇਅਤਿਭਾਰੀਮਰਿਜਨਮੇਜਨਮੁਗਵਾਇਆ੧॥॥
ਉਹ ਸਦਾ (ਮਾਇਆ ਦੇ ਮੋਹ ਦੇ) ਬੇਅੰਤ ਵੱਡੇ ਭਾਰ ਹੇਠ ਲੱਦੇ ਰਹੇ, ਜਨਮ ਮਰਨ ਦੇ ਗੇੜ ਵਿਚ ਪੈ ਕੇ ਉਹਨਾਂ ਜੀਵਨ ਅਜਾਈਂ ਗਵਾ ਲਿਆ ॥੧॥
Loading the heavy and crushing load, they die, only to be reborn, and waste their lives again. ||1||
अजगरि भारि लदे अति भारी मरि जनमे जनमु गवाइआ ॥१॥
ਮਨਿਭਾਵੈਸਬਦੁਸੁਹਾਇਆ॥
ਜਿਨ੍ਹਾਂ ਦੇ ਮਨ ਵਿਚ (ਪ੍ਰਭੂ ਦੀ ਸਿਫ਼ਤ-ਸਾਲਾਹ ਦੀ) ਬਾਣੀ ਪਿਆਰੀ ਲੱਗਦੀ ਹੈ ਉਹਨਾਂ ਦਾ ਜੀਵਨ ਸੋਹਣਾ ਬਣ ਜਾਂਦਾ ਹੈ।
The Word of the Shabad is so very beautiful; it is pleasing to my mind.
मनि भावै सबदु सुहाइआ ॥
ਭ੍ਰਮਿਭ੍ਰਮਿਜੋਨਿਭੇਖਬਹੁਕੀਨੑੇਗੁਰਿਰਾਖੇਸਚੁਪਾਇਆ੧॥॥ਰਹਾਉ॥
(ਪਰ ਸਿਫ਼ਤ-ਸਾਲਾਹ ਵਾਲੀ ਬਾਣੀ ਤੋਂ ਖੁੰਝ ਕੇ) ਅਨੇਕਾਂ ਜੂਨਾਂ ਵਿਚ ਭਟਕ ਭਟਕ ਕੇ ਅਨੇਕਾਂ ਜੂਨਾਂ ਦੇ ਭੇਖ ਧਾਰਦੇ ਰਹੇ (ਭਾਵ, ਜਨਮ ਲੈਂਦੇ ਰਹੇ)। ਜਿਨ੍ਹਾਂ ਦੀ ਰਖਿਆ ਗੁਰੂ ਨੇ ਕੀਤੀ, ਉਹਨਾਂ ਨੂੰ ਸਦਾ ਕਾਇਮ ਰਹਿਣ ਵਾਲਾ ਰੱਬ ਮਿਲ ਪਿਆ ॥੧॥ ਰਹਾਉ ॥
The mortal wanders lost in reincarnation, wearing various robes and clothes; when he is saved and protected by the Guru, then he finds the Truth. ||1||Pause||
भ्रमि भ्रमि जोनि भेख बहु कीने गुरि राखे सचु पाइआ ॥१॥ रहाउ ॥
ਤੀਰਥਿਤੇਜੁਨਿਵਾਰਿਨਨੑਾਤੇਹਰਿਕਾਨਾਮੁਨਭਾਇਆ॥
ਕ੍ਰੋਧ ਦੂਰ ਕਰ ਕੇ ਉਹਨਾਂ ਆਤਮ-ਤੀਰਥ ਉਤੇ ਇਸ਼ਨਾਨ ਨਾਹ ਕੀਤਾ, ਉਹਨਾਂ ਨੂੰ ਪਰਮਾਤਮਾ ਦਾ ਨਾਮ ਪਿਆਰਾ ਨਾਹ ਲੱਗਾ,
He does not try to wash away his angry passions by bathing at sacred shrines. He does not love the Name of the Lord.
तीरथि तेजु निवारि न नाते हरि का नामु न भाइआ ॥
ਰਤਨਪਦਾਰਥੁਪਰਹਰਿਤਿਆਗਿਆਜਤਕੋਤਤਹੀਆਇਆ॥
(ਤ੍ਰਿਸ਼ਨਾ-ਅਧੀਨ ਰਹਿ ਕੇ) ਉਹਨਾਂ ਪ੍ਰਭੂ ਦਾ ਅਮੋਲਕ ਨਾਮ ਸਦਾ ਲਈ ਤਿਆਗ ਦਿੱਤਾ, ਜਿਸ ਚੌਰਾਸੀ ਵਿਚੋਂ ਨਿਕਲ ਕੇ ਮਨੁੱਖਾ ਜਨਮ ਵਿਚ ਆਏ ਸਨ, ਉਸੇ ਚੌਰਾਸੀ ਵਿਚ ਮੁੜ ਚਲੇ ਗਏ,
He abandons and discards the priceless jewel, and he goes back from where he came.
रतन पदारथु परहरि तिआगिआ जत को तत ही आइआ ॥
ਬਿਸਟਾਕੀਟਭਏਉਤਹੀਤੇਉਤਹੀਮਾਹਿਸਮਾਇਆ॥
ਜਿਵੇਂ ਵਿਸ਼ਟੇ ਦੇ ਕੀੜੇ ਵਿਸ਼ਟੇ ਵਿਚੋਂ ਜੰਮਦੇ ਹਨ, ਤੇ ਵਿਸ਼ਟੇ ਵਿਚ ਹੀ ਮੁੜ ਮਰ ਜਾਂਦੇ ਹਨ।
And so he becomes a maggot in manure, and in that, he is absorbed.
बिसटा कीट भए उत ही ते उत ही माहि समाइआ ॥
ਅਧਿਕਸੁਆਦਰੋਗਅਧਿਕਾਈਬਿਨੁਗੁਰਸਹਜੁਨਪਾਇਆ੨॥॥
(ਵਿਸ਼ੇ ਵਿਕਾਰਾਂ ਦੇ) ਜਿਤਨੇ ਹੀ ਵਧੀਕ ਸੁਆਦ ਉਹ ਮਾਣਦੇ ਗਏ, ਉਤਨੇ ਹੀ ਵਧੀਕ ਰੋਗ ਉਹਨਾਂ ਨੂੰ ਵਿਆਪਦੇ ਗਏ। ਗੁਰੂ ਦੀ ਸਰਨ ਨਾਹ ਆਉਣ ਕਰ ਕੇ ਉਹਨਾਂ ਨੂੰ ਸ਼ਾਂਤ ਅਵਸਥਾ ਹਾਸਲ ਨਾਹ ਹੋਈ ॥੨॥
The more he tastes, the more he is diseased; without the Guru, there is no peace and poise. ||2||
अधिक सुआद रोग अधिकाई बिनु गुर सहजु न पाइआ ॥२॥
ਸੇਵਾਸੁਰਤਿਰਹਸਿਗੁਣਗਾਵਾਗੁਰਮੁਖਿਗਿਆਨੁਬੀਚਾਰਾ॥
(ਮਿਹਰ ਕਰ) ਮੇਰੀ ਸੁਰਤ ਤੇਰੀ ਸੇਵਾ (-ਭਗਤੀ) ਵਿਚ ਟਿਕੀ ਰਹੇ, ਪੂਰਨ ਆਨੰਦ ਵਿਚ ਟਿੱਕ ਕੇ ਮੈਂ ਤੇਰੇ ਗੁਣ ਗਾਂਦਾ ਰਹਾਂ; ਗੁਰੂ ਦੀ ਸਰਨ ਪੈ ਕੇ ਮੈਂ ਸਦਾ ਇਹ ਵਿਚਾਰ ਕਰਦਾ ਰਹਾਂ ਕਿ ਤੇਰੇ ਨਾਲ ਮੇਰੀ ਡੂੰਘੀ ਸਾਂਝ ਬਣੀ ਰਹੇ।
Focusing my awareness on selfless service, I joyfully sing His Praises. As Gurmukh, I contemplate spiritual wisdom.
सेवा सुरति रहसि गुण गावा गुरमुखि गिआनु बीचारा ॥
ਖੋਜੀਉਪਜੈਬਾਦੀਬਿਨਸੈਹਉਬਲਿਬਲਿਗੁਰਕਰਤਾਰਾ॥
ਹੇ ਮੇਰੇ ਗੁਰੂ! ਹੇ ਮੇਰੇ ਕਰਤਾਰ! ਮੈਂ ਤੈਥੋਂ ਕੁਰਬਾਨ ਜਾਂਦਾ ਹਾਂ। (ਤੇਰੇ ਨਾਲ ਡੂੰਘੀ ਜਾਣ ਪਛਾਣ ਦੇ ਜਤਨ) ਖੋਜਣ ਵਾਲਾ ਮਨੁੱਖ ਆਤਮਕ ਜੀਵਨ ਵਿਚ ਜਨਮ ਲੈ ਲੈਂਦਾ ਹੈ, ਪਰ (ਨਿੱਤ ਮਾਇਆ ਦੇ) ਝਗੜੇ ਕਰਨ ਵਾਲਾ ਜੀਵ ਆਤਮਕ ਮੌਤੇ ਮਰ ਜਾਂਦਾ ਹੈ।
The seeker comes forth, and the debater dies down; I am a sacrifice, a sacrifice to the Guru, the Creator Lord.
खोजी उपजै बादी बिनसै हउ बलि बलि गुर करतारा ॥
ਹਮਨੀਚਹੋੁਤੇਹੀਣਮਤਿਝੂਠੇਤੂਸਬਦਿਸਵਾਰਣਹਾਰਾ॥
ਹੇ ਪ੍ਰਭੂ! ਅਸੀਂ (ਤ੍ਰਿਸ਼ਨਾ ਵਿਚ ਫਸ ਕੇ ਬੜੇ) ਨੀਵੇਂ ਜੀਵਨ ਵਾਲੇ ਹੋ ਚੁਕੇ ਹਾਂ, ਅਸੀਂ ਮੂਰਖ ਹਾਂ, ਅਸੀਂ ਝੂਠੇ ਪਦਾਰਥਾਂ ਵਿਚ ਫਸੇ ਪਏ ਹਾਂ; ਪਰ ਤੂੰ (ਆਪਣੀ ਸਿਫ਼ਤ-ਸਾਲਾਹ ਦੀ) ਬਾਣੀ ਵਿਚ (ਜੋੜ ਕੇ) ਸਾਡਾ ਜੀਵਨ ਸਵਾਰਨ ਦੇ ਸਮਰੱਥ ਹੈਂ।
I am low and wretched, with shallow and false understanding; You embellish and exalt me through the Word of Your Shabad.
हम नीच हुोते हीणमति झूठे तू सबदि सवारणहारा ॥
ਆਤਮਚੀਨਿਤਹਾਤੂਤਾਰਣਸਚੁਤਾਰੇਤਾਰਣਹਾਰਾ੩॥॥
ਜਿਥੇ ਆਪੇ ਦੀ ਵਿਚਾਰ ਹੁੰਦੀ ਹੈ, ਉਥੇ ਤੂੰ (ਸੰਸਾਰ-ਸਮੁੰਦਰ ਦੀਆਂ ਵਿਕਾਰ-ਲਹਿਰਾਂ ਤੋਂ) ਬਚਾਣ ਲਈ ਆ ਬਹੁੜਦਾ ਹੈਂ। ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਤੂੰ ਤਾਰਨ ਦੇ ਸਮਰੱਥ ਹੈਂ, (ਸਾਨੂੰ) ਤਾਰ ਲੈ ॥੩॥
And wherever there is self-realization, You are there; O True Lord Savior, You save us and carry us across. ||3||
आतम चीनि तहा तू तारण सचु तारे तारणहारा ॥३॥
ਬੈਸਿਸੁਥਾਨਿਕਹਾਂਗੁਣਤੇਰੇਕਿਆਕਿਆਕਥਉਅਪਾਰਾ॥
(ਹੇ ਪ੍ਰਭੂ! ਮਿਹਰ ਕਰ) ਸਤਸੰਗ ਵਿਚ ਟਿੱਕ ਕੇ ਮੈਂ ਤੇਰੇ ਗੁਣ ਗਾਂਦਾ ਰਹਾਂ। ਪਰ ਤੂੰ ਬੇਅੰਤ ਹੈਂ, ਤੇਰੇ ਸਾਰੇ ਗੁਣ ਮੈਂ ਬਿਆਨ ਨਹੀਂ ਕਰ ਸਕਦਾ।
Where should I sit to chant Your Praises; which of Your Infinite Praises should I chant?
बैसि सुथानि कहां गुण तेरे किआ किआ कथउ अपारा ॥
ਅਲਖੁਨਲਖੀਐਅਗਮੁਅਜੋਨੀਤੂੰਨਾਥਾਂਨਾਥਣਹਾਰਾ॥
ਤੂੰ ਅਲੱਖ ਹੈਂ, ਤੂੰ ਬਿਆਨ ਤੋਂ ਪਰੇ ਹੈਂ, ਤੂੰ ਅਪਹੁੰਚ ਹੈਂ, ਤੂੰ ਜੂਨਾਂ ਤੋਂ ਰਹਿਤ ਹੈਂ। ਤੂੰ (ਵੱਡੇ ਵੱਡੇ) ਨਾਥ ਅਖਵਾਣ ਵਾਲਿਆਂ ਨੂੰ ਭੀ ਆਪਣੇ ਵੱਸ ਵਿਚ ਰੱਖਣ ਵਾਲਾ ਹੈਂ।
The Unknown cannot be known; O Inaccessible, Unborn Lord God, You are the Lord and Master of masters.
अलखु न लखीऐ अगमु अजोनी तूं नाथां नाथणहारा ॥
ਕਿਸੁਪਹਿਦੇਖਿਕਹਉਤੂਕੈਸਾਸਭਿਜਾਚਕਤੂਦਾਤਾਰਾ॥
(ਹੇ ਪ੍ਰਭੂ! ਤੇਰੀ ਰਚਨਾ ਨੂੰ) ਵੇਖ ਕੇ ਮੈਂ ਕਿਸੇ ਅੱਗੇ ਇਹ ਆਖਣ ਜੋਗਾ ਨਹੀਂ ਹਾਂ ਕਿ ਤੂੰ ਕਿਹੋ ਜਿਹਾ ਹੈਂ (ਭਾਵ, ਸਾਰੇ ਸੰਸਾਰ ਵਿਚ ਤੇਰੇ ਵਰਗਾ ਕੋਈ ਨਹੀਂ ਹੈ)। ਸਾਰੇ ਜੀਵ (ਤੇਰੇ ਦਰ ਦੇ) ਮੰਗਤੇ ਹਨ, ਤੂੰ ਸਭ ਨੂੰ ਦਾਤਾਂ ਦੇਣ ਵਾਲਾ ਹੈਂ।
How can I compare You to anyone else I see? All are beggars - You are the Great Giver.
किसु पहि देखि कहउ तू कैसा सभि जाचक तू दातारा ॥
ਭਗਤਿਹੀਣੁਨਾਨਕੁਦਰਿਦੇਖਹੁਇਕੁਨਾਮੁਮਿਲੈਉਰਿਧਾਰਾ੪੩॥॥॥
(ਹੇ ਪ੍ਰਭੂ!) ਤੇਰੀ ਭਗਤੀ ਤੋਂ ਖੁੰਝਿਆ ਹੋਇਆ (ਤੇਰਾ ਦਾਸ) ਨਾਨਕ (ਤੇਰੇ) ਦਰ ਤੇ (ਆ ਡਿੱਗਾ ਹੈ, ਇਸ ਉਤੇ) ਮਿਹਰ ਦੀ ਨਿਗਾਹ ਕਰ। (ਹੇ ਪ੍ਰਭੂ!) ਮੈਨੂੰ ਤੇਰਾ ਨਾਮ ਮਿਲ ਜਾਏ, ਮੈਂ (ਇਸ ਨਾਮ ਨੂੰ ਆਪਣੇ) ਸੀਨੇ ਵਿਚ ਪ੍ਰੋ ਰੱਖਾਂ ॥੪॥੩॥
Lacking devotion, Nanak looks to Your Door; please bless him with Your One Name, that he may enshrine it in his heart. ||4||3||
भगतिहीणु नानकु दरि देखहु इकु नामु मिलै उरि धारा ॥४॥३॥
ਮਲਾਰਮਹਲਾ੧॥
Malaar, First Mahalaa:
मलार महला १ ॥
ਜਿਨਿਧਨਪਿਰਕਾਸਾਦੁਨਜਾਨਿਆਸਾਬਿਲਖਬਦਨਕੁਮਲਾਨੀ॥
ਜਿਸ ਜੀਵ-ਇਸਤ੍ਰੀ ਨੇ ਪ੍ਰਭੂ-ਪਤੀ ਦੇ ਮਿਲਾਪ ਦਾ ਆਨੰਦ ਨਹੀਂ ਸਮਝਿਆ (ਭਾਵ, ਆਨੰਦ ਨਹੀਂ ਮਾਣਿਆ) ਉਹ ਸਦਾ (ਦੁਨੀਆ ਦੇ ਝੰਬੇਲਿਆਂ ਵਿਚ ਹੀ) ਵਿਆਕੁਲ ਰਹਿੰਦੀ ਹੈ, ਉਸ ਦਾ ਚੇਹਰਾ ਕੁਮਲਾਇਆ ਰਹਿੰਦਾ ਹੈ;
The soul-bride who has not known delight with her Husband Lord, shall weep and wail with a wretched face.
जिनि धन पिर का सादु न जानिआ सा बिलख बदन कुमलानी ॥
ਭਈਨਿਰਾਸੀਕਰਮਕੀਫਾਸੀਬਿਨੁਗੁਰਭਰਮਿਭੁਲਾਨੀ੧॥॥
(ਦੁਨੀਆ ਵਾਲੀਆਂ ਆਸਾਂ ਪੂਰੀਆਂ ਨਾਹ ਹੋਣ ਕਰ ਕੇ) ਉਸ ਦਾ ਦਿਲ ਟੁੱਟਾ ਜਿਹਾ ਰਹਿੰਦਾ ਹੈ, ਆਪਣੇ ਕੀਤੇ ਕਰਮਾਂ ਦੇ ਸੰਸਕਾਰਾਂ ਦੀ ਫਾਹੀ ਉਸ ਦੇ ਗਲ ਵਿਚ ਪਈ ਰਹਿੰਦੀ ਹੈ; ਗੁਰੂ ਦੀ ਸਰਨ ਨਾਹ ਆਉਣ ਕਰ ਕੇ ਭਟਕਣਾ ਵਿਚ ਪੈ ਕੇ ਉਹ ਜੀਵਨ ਦੇ ਸਹੀ ਰਸਤੇ ਤੋਂ ਖੁੰਝੀ ਰਹਿੰਦੀ ਹੈ ॥੧॥
She becomes hopeless, caught in the noose of her own karma; without the Guru, she wanders deluded by doubt. ||1||
भई निरासी करम की फासी बिनु गुर भरमि भुलानी ॥१॥
ਬਰਸੁਘਨਾਮੇਰਾਪਿਰੁਘਰਿਆਇਆ॥
ਹੇ ਬੱਦਲ! ਵਰਖਾ ਕਰ (ਹੇ ਗੁਰੂ! ਨਾਮ ਦੀ ਵਰਖਾ ਕਰ, ਤੇਰੀ ਨਾਮ-ਵਰਖਾ ਦੀ ਬਰਕਤਿ ਨਾਲ) ਮੇਰਾ ਪਤੀ-ਪ੍ਰਭੂ ਮੇਰੇ ਹਿਰਦੇ ਵਿਚ ਆ ਵੱਸਿਆ ਹੈ।
So rain down, O clouds. My Husband Lord has come home.
बरसु घना मेरा पिरु घरि आइआ ॥
ਬਲਿਜਾਵਾਂਗੁਰਅਪਨੇਪ੍ਰੀਤਮਜਿਨਿਹਰਿਪ੍ਰਭੁਆਣਿਮਿਲਾਇਆ੧॥॥ਰਹਾਉ॥
ਮੈਂ ਆਪਣੇ ਪ੍ਰੀਤਮ ਗੁਰੂ ਤੋਂ ਕੁਰਬਾਨ ਹਾਂ, ਜਿਸ ਨੇ ਹਰੀ-ਪ੍ਰਭੂ ਲਿਆ ਕੇ ਮੈਨੂੰ ਮਿਲਾ ਦਿੱਤਾ ਹੈ ॥੧॥ ਰਹਾਉ ॥
I am a sacrifice to my Guru, who has led me to meet my Lord God. ||1||Pause||
बलि जावां गुर अपने प्रीतम जिनि हरि प्रभु आणि मिलाइआ ॥१॥ रहाउ ॥
ਨਉਤਨਪ੍ਰੀਤਿਸਦਾਠਾਕੁਰਸਿਉਅਨਦਿਨੁਭਗਤਿਸੁਹਾਵੀ॥
ਉਹਨਾਂ ਦੀ ਪ੍ਰਭੂ ਨਾਲ ਸਦਾ ਨਵੀਂ ਪ੍ਰੀਤ ਬਣੀ ਰਹਿੰਦੀ ਹੈ। (ਪਿਆਰ ਵਾਲਾ ਚਾਉ ਕਦੇ ਮੱਠਾ ਨਹੀਂ ਹੁੰਦਾ) ਉਹ ਹਰ ਰੋਜ਼ ਪ੍ਰਭੂ ਦੀ ਭਗਤੀ ਕਰਦੇ ਹਨ ਜੋ ਉਹਨਾਂ ਨੂੰ ਆਤਮਕ ਸੁਖ ਦੇਈ ਰੱਖਦੀ ਹੈ।
My love, my Lord and Master is forever fresh; I am embellished with devotional worship night and day.
नउतन प्रीति सदा ठाकुर सिउ अनदिनु भगति सुहावी ॥
ਮੁਕਤਿਭਏਗੁਰਿਦਰਸੁਦਿਖਾਇਆਜੁਗਿਜੁਗਿਭਗਤਿਸੁਭਾਵੀ੨॥॥
ਜਿਨ੍ਹਾਂ ਜੀਵਾਂ ਨੂੰ ਗੁਰੂ ਨੇ ਪ੍ਰਭੂ ਦਾ ਦਰਸਨ ਕਰਾ ਦਿੱਤਾ ਹੈ, ਉਹ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੋ ਜਾਂਦੇ ਹਨ, ਉਹ ਸਦਾ ਪਰਮਾਤਮਾ ਦੀ ਭਗਤੀ ਕਰਦੇ ਤੇ ਸੋਭਾ ਖੱਟਦੇ ਹਨ ॥੨॥
I am liberated, gazing on the Blessed Vision of the Guru's Darshan. Devotional worship has made me glorious and exalted throughout the ages. ||2||
मुकति भए गुरि दरसु दिखाइआ जुगि जुगि भगति सुभावी ॥२॥
ਹਮਥਾਰੇਤ੍ਰਿਭਵਣਜਗੁਤੁਮਰਾਤੂਮੇਰਾਹਉਤੇਰਾ॥
ਹੇ ਪ੍ਰਭੂ! ਅਸੀਂ ਤੇਰੇ ਪੈਦਾ ਕੀਤੇ ਹੋਏ ਹਾਂ, ਤਿੰਨਾਂ ਭਵਨਾਂ ਵਾਲਾ ਸਾਰਾ ਹੀ ਸੰਸਾਰ ਤੇਰਾ ਰਚਿਆ ਹੋਇਆ ਹੈ (ਆਪਣੀ ਰਚੀ ਮਾਇਆ ਦੇ ਮੋਹ ਤੋਂ ਤੂੰ ਆਪ ਹੀ ਸਭ ਜੀਵਾਂ ਨੂੰ ਬਚਾਂਦਾ ਹੈਂ)। ਹੇ ਪ੍ਰਭੂ! ਤੂੰ ਮੇਰਾ (ਮਾਲਕ) ਹੈਂ, ਮੈਂ ਤੇਰਾ (ਦਾਸ) ਹਾਂ (ਮੈਨੂੰ ਭੀ ਕਰਮਾਂ ਦੀ ਫਾਹੀ ਤੋਂ ਬਚਾਈ ਰੱਖ)।
I am Yours; the three worlds are Yours as well. You are mine, and I am Yours.
हम थारे त्रिभवण जगु तुमरा तू मेरा हउ तेरा ॥
ਸਤਿਗੁਰਿਮਿਲਿਐਨਿਰੰਜਨੁਪਾਇਆਬਹੁਰਿਨਭਵਜਲਿਫੇਰਾ੩॥॥
ਜੇ ਗੁਰੂ ਮਿਲ ਪਏ, ਤਾਂ ਮਾਇਆ ਤੋਂ ਰਹਿਤ ਪ੍ਰਭੂ ਮਿਲ ਪੈਂਦਾ ਹੈ, ਤੇ ਮੁੜ ਸੰਸਾਰ-ਸਮੁੰਦਰ (ਦੇ ਗੇੜ) ਵਿਚ ਨਹੀਂ ਆਉਣਾ ਪੈਂਦਾ ॥੩॥
Meeting with the True Guru, I have found the Immaculate Lord; I shall not be consigned to this terrifying world-ocean ever again. ||3||
सतिगुरि मिलिऐ निरंजनु पाइआ बहुरि न भवजलि फेरा ॥३॥
ਅਪੁਨੇਪਿਰਹਰਿਦੇਖਿਵਿਗਾਸੀਤਉਧਨਸਾਚੁਸੀਗਾਰੋ॥
(ਜੀਵ-ਇਸਤ੍ਰੀ ਆਪਣੇ ਪ੍ਰਭੂ-ਪਤੀ ਨੂੰ ਪ੍ਰਸੰਨ ਕਰਨ ਲਈ ਕਈ ਤਰ੍ਹਾਂ ਦੇ ਧਾਰਮਿਕ ਉੱਦਮ-ਰੂਪ ਸਿੰਗਾਰ ਕਰਦੀ ਹੈ, ਪਰ) ਜੀਵ-ਇਸਤ੍ਰੀ ਦਾ ਸਿੰਗਾਰ ਤਦੋਂ ਹੀ ਅਟੱਲ ਸਮਝੋ (ਤਦੋਂ ਹੀ ਸਫਲ ਜਾਣੋ) ਜਦੋਂ ਉਹ ਆਪਣੇ ਪਤੀ-ਪ੍ਰਭੂ ਨੂੰ ਵੇਖ ਕੇ ਹੁਲਾਰੇ ਵਿਚ ਆਉਂਦੀ ਹੈ,
If the soul-bride is filled with delight on seeing her Husband Lord, then her decorations are true.
अपुने पिर हरि देखि विगासी तउ धन साचु सीगारो ॥
ਅਕੁਲਨਿਰੰਜਨਸਿਉਸਚਿਸਾਚੀਗੁਰਮਤਿਨਾਮੁਅਧਾਰੋ੪॥॥
ਜਦੋਂ ਸੱਚੇ ਦੇ ਸਿਮਰਨ ਦੀ ਰਾਹੀਂ ਕੁਲ-ਰਹਿਤ ਮਾਇਆ-ਰਹਿਤ ਪ੍ਰਭੂ ਨਾਲ ਇਕ-ਰੂਪ ਹੋ ਜਾਂਦੀ ਹੈ, ਜਦੋਂ ਗੁਰੂ ਦੀ ਸਿੱਖਿਆ ਉਤੇ ਤੁਰ ਕੇ ਪ੍ਰਭੂ ਦਾ ਨਾਮ ਉਸ ਦੇ ਜੀਵਨ ਦਾ ਸਹਾਰਾ ਬਣ ਜਾਂਦਾ ਹੈ ॥੪॥
With the Immaculate Celestial Lord, she becomes the truest of the true. Following the Guru's Teachings, she leans on the Support of the Naam. ||4||
अकुल निरंजन सिउ सचि साची गुरमति नामु अधारो ॥४॥
ਮੁਕਤਿਭਈਬੰਧਨਗੁਰਿਖੋਲੑੇਸਬਦਿਸੁਰਤਿਪਤਿਪਾਈ॥
ਜੋ ਜੀਵ-ਇਸਤ੍ਰੀ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੋ ਗਈ, ਜਿਸ ਦੇ ਮਾਇਆ ਦੇ ਬੰਧਨ ਗੁਰੂ ਨੇ ਖੋਹਲ ਦਿੱਤੇ, ਉਹ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਵਿਚ ਸੁਰਤ ਜੋੜ ਕੇ (ਪ੍ਰਭੂ ਦੀ ਹਜ਼ੂਰੀ ਵਿਚ) ਇੱਜ਼ਤ ਹਾਸਲ ਕਰਦੀ ਹੈ;
She is liberated; the Guru has untied her bonds. Focusing her awareness on the Shabad, she attains honor.
मुकति भई बंधन गुरि खोले सबदि सुरति पति पाई ॥
ਨਾਨਕਰਾਮਨਾਮੁਰਿਦਅੰਤਰਿਗੁਰਮੁਖਿਮੇਲਿਮਿਲਾਈ੫੪॥॥॥
ਹੇ ਨਾਨਕ! ਪ੍ਰਭੂ ਦਾ ਨਾਮ ਸਦਾ ਉਸ ਦੇ ਹਿਰਦੇ ਵਿਚ ਵੱਸਦਾ ਹੈ, ਗੁਰੂ ਦੀ ਸਰਨ ਪੈ ਕੇ ਉਹ ਪ੍ਰਭੂ-ਪਤੀ ਦੇ ਮਿਲਾਪ ਵਿਚ ਮਿਲ ਜਾਂਦੀ ਹੈ (ਅਭੇਦ ਹੋ ਜਾਂਦੀ ਹੈ) ॥੫॥੪॥
O Nanak, the Lord's Name is deep within her heart; as Gurmukh, she is united in His Union. ||5||4||
नानक राम नामु रिद अंतरि गुरमुखि मेलि मिलाई ॥५॥४॥
ਮਹਲਾ੧ਮਲਾਰ॥
First Mahalaa, Malaar:
महला १ मलार ॥
ਪਰਦਾਰਾਪਰਧਨੁਪਰਲੋਭਾਹਉਮੈਬਿਖੈਬਿਕਾਰ॥
(ਜੇਹੜਾ ਮਨੁੱਖ ਗੁਰੂ ਦਾ ਸ਼ਬਦ ਹਿਰਦੇ ਵਿਚ ਵਸਾਂਦਾ ਹੈ ਤੇ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਹਾਸਲ ਕਰਦਾ ਹੈ, ਉਹ) ਪਰਾਈ ਇਸਤ੍ਰੀ (ਦਾ ਸੰਗ), ਪਰਾਇਆ ਧਨ, ਬਹੁਤ ਲਾਲਚ, ਹਉਮੈ, ਵਿਸ਼ਿਆਂ (ਵਾਲੀ ਰੁਚੀ), ਮੰਦੇ ਕਰਮ,
Others' wives, others' wealth, greed, egotism, corruption and poison;
पर दारा पर धनु पर लोभा हउमै बिखै बिकार ॥
ਦੁਸਟਭਾਉਤਜਿਨਿੰਦਪਰਾਈਕਾਮੁਕ੍ਰੋਧੁਚੰਡਾਰ੧॥॥
ਭੈੜੀ ਨੀਅਤ, ਪਰਾਈ ਨਿੰਦਿਆ, ਕਾਮ ਅਤੇ ਚੰਡਾਲ ਕ੍ਰੋਧ-ਇਹ ਸਭ ਕੁਝ ਤਿਆਗ ਦੇਂਦਾ ਹੈ ॥੧॥
evil passions, slander of others, sexual desire and anger - give up all these. ||1||
दुसट भाउ तजि निंद पराई कामु क्रोधु चंडार ॥१॥
ਮਹਲਮਹਿਬੈਠੇਅਗਮਅਪਾਰ॥
ਅਪਹੁੰਚ ਤੇ ਬੇਅੰਤ ਪ੍ਰਭੂ ਜੀ ਹਰੇਕ ਸਰੀਰ ਵਿਚ ਬੈਠੇ ਹੋਏ ਹਨ (ਮੌਜੂਦ ਹਨ),
The Inaccessible, Infinite Lord is sitting in His Mansion.
महल महि बैठे अगम अपार ॥
ਭੀਤਰਿਅੰਮ੍ਰਿਤੁਸੋਈਜਨੁਪਾਵੈਜਿਸੁਗੁਰਕਾਸਬਦੁਰਤਨੁਆਚਾਰ੧॥॥ਰਹਾਉ॥
ਪਰ ਉਹੀ ਮਨੁੱਖ ਪ੍ਰਭੂ ਜੀ ਦਾ ਨਾਮ-ਅੰਮ੍ਰਿਤ ਹਾਸਲ ਕਰਦਾ ਹੈ ਜਿਸ ਦੀ ਨਿੱਤ ਦੀ ਕ੍ਰਿਆ ਗੁਰੂ ਦਾ ਸ੍ਰੇਸ਼ਟ ਸ਼ਬਦ (ਆਪਣੇ ਅੰਦਰ ਵਸਾਣਾ) ਹੋ ਜਾਏ ॥੧॥ ਰਹਾਉ ॥
That humble being, whose conduct is in harmony with the jewel of the Guru's Shabad, obtains the Ambrosial Nectar. ||1||Pause||
भीतरि अंम्रितु सोई जनु पावै जिसु गुर का सबदु रतनु आचार ॥१॥ रहाउ ॥