ਨਾਨਕਗੁਰਸਰਣਾਈਉਬਰੇਹਰਿਗੁਰਰਖਵਾਲਿਆ੩੦॥॥
ਹੇ ਨਾਨਕ! (ਆਸਾਂ ਦੇ ਇਸ ਲੰਮੇ ਜਾਲ ਵਿਚੋਂ) ਉਹੀ ਬਚਦੇ ਹਨ ਜੋ ਗੁਰੂ ਦੀ ਸਰਨ ਪੈਂਦੇ ਹਨ ਜਿਨ੍ਹਾਂ ਦਾ ਰਾਖਾ ਗੁਰੂ ਅਕਾਲ ਪੁਰਖ ਆਪ ਬਣਦਾ ਹੈ ॥੩੦॥
Nanak has come to the Sanctuary of the Guru, and is saved. The Guru, the Lord, is his Protector. ||30||
नानक गुर सरणाई उबरे हरि गुर रखवालिआ ॥३०॥
ਸਲੋਕਮਃ੩॥
Shalok, Third Mahalaa:
सलोक मः ३ ॥
ਪੜਿਪੜਿਪੰਡਿਤਵਾਦੁਵਖਾਣਦੇਮਾਇਆਮੋਹਸੁਆਇ॥
ਪੰਡਿਤ (ਧਰਮ-ਪੁਸਤਕਾਂ) ਪੜ੍ਹ ਪੜ੍ਹ ਕੇ (ਨਿਰੀ) ਚਰਚਾ ਹੀ ਕਰਦੇ ਹਨ ਤੇ ਮਾਇਆ ਦੇ ਮੋਹ ਦੇ ਚਸਕੇ ਵਿਚ (ਫਸੇ ਰਹਿੰਦੇ ਹਨ);
Reading and writing, the Pandits engage in debates and disputes; they are attached to the flavors of Maya.
पड़ि पड़ि पंडित वादु वखाणदे माइआ मोह सुआइ ॥
ਦੂਜੈਭਾਇਨਾਮੁਵਿਸਾਰਿਆਮਨਮੂਰਖਮਿਲੈਸਜਾਇ॥
(ਮਾਇਆ ਦੇ ਪਿਆਰ ਵਿਚ) ਪ੍ਰਭੂ ਦਾ ਨਾਮ ਭੁਲਾਈ ਰੱਖਦੇ ਹਨ (ਇਸ ਵਾਸਤੇ) ਮੂਰਖ ਮਨ ਨੂੰ ਸਜ਼ਾ ਮਿਲਦੀ ਹੈ;
In the love of duality, they forget the Naam. Those foolish mortals shall receive their punishment.
दूजै भाइ नामु विसारिआ मन मूरख मिलै सजाइ ॥
ਜਿਨਿੑਕੀਤੇਤਿਸੈਨਸੇਵਨੑੀਦੇਦਾਰਿਜਕੁਸਮਾਇ॥
ਜਿਸ (ਪ੍ਰਭੂ) ਨੇ ਪੈਦਾ ਕੀਤਾ ਹੈ ਜੋ (ਸਦਾ) ਰਿਜ਼ਕ ਅਪੜਾਂਦਾ ਹੈ ਉਸ ਨੂੰ ਯਾਦ ਨਹੀਂ ਕਰਦੇ,
They do not serve the One who created them, who gives sustenance to all.
जिनि कीते तिसै न सेवनी देदा रिजकु समाइ ॥
ਜਮਕਾਫਾਹਾਗਲਹੁਨਕਟੀਐਫਿਰਿਫਿਰਿਆਵਹਿਜਾਇ॥
(ਇਸ ਕਾਰਨ) ਉਹਨਾਂ ਦੇ ਗਲੋਂ ਜਮਾਂ ਦੀ ਫਾਹੀ ਕੱਟੀ ਨਹੀਂ ਜਾਂਦੀ, ਉਹ (ਜਗਤ ਵਿਚ) ਮੁੜ ਮੁੜ ਜੰਮਦੇ (ਮਰਦੇ) ਹਨ।
The noose of Death around their necks is not cut off; they come and go in reincarnation, over and over again.
जम का फाहा गलहु न कटीऐ फिरि फिरि आवहि जाइ ॥
ਜਿਨਕਉਪੂਰਬਿਲਿਖਿਆਸਤਿਗੁਰੁਮਿਲਿਆਤਿਨਆਇ॥
ਜਿਨ੍ਹਾਂ ਦੇ ਭਾਗਾਂ ਵਿਚ ਧੁਰੋਂ (ਸਿਮਰਨ ਦਾ ਲੇਖ) ਲਿਖਿਆ ਹੋਇਆ ਹੈ ਉਹਨਾਂ ਨੂੰ ਗੁਰੂ ਆ ਮਿਲਦਾ ਹੈ,
The True Guru comes and meets those who have such pre-ordained destiny.
जिन कउ पूरबि लिखिआ सतिगुरु मिलिआ तिन आइ ॥
ਅਨਦਿਨੁਨਾਮੁਧਿਆਇਦੇਨਾਨਕਸਚਿਸਮਾਇ੧॥॥
ਹੇ ਨਾਨਕ! ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿ ਕੇ ਹਰ ਰੋਜ਼ ਨਾਮ ਸਿਮਰਦੇ ਹਨ ॥੧॥
Night and day, they meditate on the Naam, the Name of the Lord; O Nanak, they merge into the True Lord. ||1||
अनदिनु नामु धिआइदे नानक सचि समाइ ॥१॥
ਮਃ੩॥
Third Mahalaa:
मः ३ ॥
ਸਚੁਵਣਜਹਿਸਚੁਸੇਵਦੇਜਿਗੁਰਮੁਖਿਪੈਰੀਪਾਹਿ॥
ਜਿਹੜੇ ਮਨੁੱਖ ਗੁਰੂ ਦੀ ਸਰਨ ਪੈ ਕੇ (ਗੁਰੂ ਦੀ) ਚਰਨੀਂ ਲੱਗਦੇ ਹਨ, ਉਹ ਪ੍ਰਭੂ ਦਾ ਨਾਮ ਵਿਹਾਝਦੇ ਹਨ, ਨਾਮ ਸਿਮਰਦੇ ਹਨ।
Those Gurmukhs who fall at His Feet deal with the True Lord and serve the True Lord.
सचु वणजहि सचु सेवदे जि गुरमुखि पैरी पाहि ॥
ਨਾਨਕਗੁਰਕੈਭਾਣੈਜੇਚਲਹਿਸਹਜੇਸਚਿਸਮਾਹਿ੨॥॥
ਹੇ ਨਾਨਕ! ਜੋ ਗੁਰੂ ਦੇ ਹੁਕਮ ਵਿਚ ਤੁਰਦੇ ਹਨ, ਉਹ ਆਤਮਕ ਅਡੋਲਤਾ ਵਿਚ ਟਿਕ ਕੇ ਸੱਚੇ ਨਾਮ ਵਿਚ ਲੀਨ ਹੋ ਜਾਂਦੇ ਹਨ ॥੨॥
O Nanak, those who walk in harmony with the Guru's Will are intuitively absorbed in the True Lord. ||2||
नानक गुर कै भाणै जे चलहि सहजे सचि समाहि ॥२॥
ਪਉੜੀ॥
Pauree:
पउड़ी ॥
ਆਸਾਵਿਚਿਅਤਿਦੁਖੁਘਣਾਮਨਮੁਖਿਚਿਤੁਲਾਇਆ॥
ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਆਸਾਂ ਵਿਚ ਚਿੱਤ ਜੋੜਦਾ ਹੈ (ਭਾਵ, ਆਸਾਂ ਬਣਾਂਦਾ ਰਹਿੰਦਾ ਹੈ, ਪਰ) ਆਸਾਂ (ਚਿਤਵਨ) ਵਿਚ ਬਹੁਤ ਵਧੀਕ ਦੁੱਖ ਹੁੰਦਾ ਹੈ।
In hope, there is very great pain; the self-willed manmukh focuses his consciousness on it.
आसा विचि अति दुखु घणा मनमुखि चितु लाइआ ॥
ਗੁਰਮੁਖਿਭਏਨਿਰਾਸਪਰਮਸੁਖੁਪਾਇਆ॥
ਜੋ ਮਨੁੱਖ ਗੁਰੂ ਦੇ ਦੱਸੇ ਰਾਹ ਉਤੇ ਤੁਰਦੇ ਹਨ ਉਹ ਆਸਾਂ ਨਹੀਂ ਚਿਤਵਦੇ, ਇਸ ਵਾਸਤੇ ਉਹਨਾਂ ਨੂੰ ਬਹੁਤ ਉੱਚਾ ਸੁਖ ਮਿਲਦਾ ਹੈ;
The Gurmukhs become desireless, and attain supreme peace.
गुरमुखि भए निरास परम सुखु पाइआ ॥
ਵਿਚੇਗਿਰਹਉਦਾਸਅਲਿਪਤਲਿਵਲਾਇਆ॥
ਉਹ ਗ੍ਰਿਹਸਤ ਵਿਚ ਰਹਿੰਦੇ ਹੋਏ ਹੀ (ਪ੍ਰਭੂ-ਚਰਨਾਂ ਵਿਚ) ਸੁਰਤ ਜੋੜਦੇ ਹਨ ਤੇ ਆਸਾਂ ਤੋਂ ਉਤਾਂਹ ਰਹਿੰਦੇ ਹਨ,
In the midst of their household, they remain detached; they are lovingly attuned to the Detached Lord.
विचे गिरह उदास अलिपत लिव लाइआ ॥
ਓਨਾਸੋਗੁਵਿਜੋਗੁਨਵਿਆਪਈਹਰਿਭਾਣਾਭਾਇਆ॥
ਉਹਨਾਂ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ, ਸੋ, ਉਹਨਾਂ ਨੂੰ (ਮਾਇਆ ਦਾ) ਵਿਛੋੜਾ ਨਹੀਂ ਪੋਂਹਦਾ ਤੇ ਨਾਹ ਹੀ (ਇਸ ਵਿਛੋੜੇ ਤੋਂ ਪੈਦਾ ਹੋਣ ਵਾਲਾ) ਅਫ਼ਸੋਸ ਆ ਕੇ ਦਬਾਅ ਪਾਂਦਾ ਹੈ, ਉਹਨਾਂ ਨੂੰ ਪ੍ਰਭੂ ਦੀ ਰਜ਼ਾ ਚੰਗੀ ਲੱਗਦੀ ਹੈ;
Sorrow and separation do not cling to them at all. They are pleased with the Lord's Will.
ओना सोगु विजोगु न विआपई हरि भाणा भाइआ ॥
ਨਾਨਕਹਰਿਸੇਤੀਸਦਾਰਵਿਰਹੇਧੁਰਿਲਏਮਿਲਾਇਆ੩੧॥॥
ਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਪਰਮਾਤਮਾ ਨਾਲ ਰਲੇ-ਮਿਲੇ ਰਹਿੰਦੇ ਹਨ, ਉਹਨਾਂ ਨੂੰ ਧੁਰੋਂ ਹੀ ਪ੍ਰਭੂ ਨੇ ਆਪਣੇ ਨਾਲ ਮਿਲਾ ਲਿਆ ਹੁੰਦਾ ਹੈ ॥੩੧॥
O Nanak, they remain forever immersed in the Primal Lord, who blends them with Himself. ||31||
नानक हरि सेती सदा रवि रहे धुरि लए मिलाइआ ॥३१॥
ਸਲੋਕਮਃ੩॥
Shalok, Third Mahalaa:
सलोक मः ३ ॥
ਪਰਾਈਅਮਾਣਕਿਉਰਖੀਐਦਿਤੀਹੀਸੁਖੁਹੋਇ॥
ਬਿਗਾਨੀ ਅਮਾਨਤ ਸਾਂਭ ਨਹੀਂ ਲੈਣੀ ਚਾਹੀਦੀ, ਇਸ ਦੇ ਦਿੱਤਿਆਂ ਹੀ ਸੁਖ ਮਿਲਦਾ ਹੈ;
Why keep what is held in trust for another? Giving it back, peace is found.
पराई अमाण किउ रखीऐ दिती ही सुखु होइ ॥
ਗੁਰਕਾਸਬਦੁਗੁਰਥੈਟਿਕੈਹੋਰਥੈਪਰਗਟੁਨਹੋਇ॥
ਸਤਿਗੁਰੂ ਦਾ ਸ਼ਬਦ ਸਤਿਗੁਰੂ ਵਿਚ ਹੀ ਟਿਕ ਸਕਦਾ ਹੈ, ਕਿਸੇ ਹੋਰ ਦੇ ਅੰਦਰ (ਪੂਰੇ ਜੋਬਨ ਵਿਚ) ਨਹੀਂ ਚਮਕਦਾ;
The Word of the Guru's Shabad rests in the Guru; it does not appear through anyone else.
गुर का सबदु गुर थै टिकै होर थै परगटु न होइ ॥
ਅੰਨੑੇਵਸਿਮਾਣਕੁਪਇਆਘਰਿਘਰਿਵੇਚਣਜਾਇ॥
(ਕਿਉਂਕਿ) ਜੇ ਇਕ ਮੋਤੀ ਕਿਸੇ ਅੰਨ੍ਹੇ ਨੂੰ ਮਿਲ ਜਾਏ ਤਾਂ ਉਹ ਉਸ ਨੂੰ ਵੇਚਣ ਲਈ ਘਰ ਘਰ ਫਿਰਦਾ ਹੈ;
The blind man finds a jewel, and goes from house to house selling it.
अंने वसि माणकु पइआ घरि घरि वेचण जाइ ॥
ਓਨਾਪਰਖਨਆਵਈਅਢੁਨਪਲੈਪਾਇ॥
ਅੱਗੋਂ ਉਹਨਾਂ ਲੋਕਾਂ ਨੂੰ ਉਸ ਮੋਤੀ ਦੀ ਕਦਰ ਨਹੀਂ ਹੁੰਦੀ, (ਇਸ ਲਈ ਇਸ ਅੰਨ੍ਹੇ ਨੂੰ) ਅੱਧੀ ਕੌਡੀ ਭੀ ਨਹੀਂ ਮਿਲਦੀ।
But they cannot appraise it, and they do not offer him even half a shell for it.
ओना परख न आवई अढु न पलै पाइ ॥
ਜੇਆਪਿਪਰਖਨਆਵਈਤਾਂਪਾਰਖੀਆਥਾਵਹੁਲਇਓੁਪਰਖਾਇ॥
ਮੋਤੀ ਦੀ ਕਦਰ ਜੇ ਆਪ ਕਰਨੀ ਨਾਹ ਆਉਂਦੀ ਹੋਵੇ, ਤਾਂ ਬੇਸ਼ੱਕ ਕੋਈ ਧਿਰ ਕਿਸੇ ਪਰਖ ਵਾਲੇ ਪਾਸੋਂ ਮੁੱਲ ਪਵਾ ਵੇਖੇ।
If he cannot appraise it himself, then he should have it appraised by an appraiser.
जे आपि परख न आवई तां पारखीआ थावहु लइओु परखाइ ॥
ਜੇਓਸੁਨਾਲਿਚਿਤੁਲਾਏਤਾਂਵਥੁਲਹੈਨਉਨਿਧਿਪਲੈਪਾਇ॥
ਉਸ ਪਰਖ ਜਾਣਨ ਵਾਲੇ ਨਾਲ ਪ੍ਰੇਮ ਲਾਇਆਂ ਉਹ ਨਾਮ-ਮੋਤੀ ਮਿਲਿਆ ਰਹਿੰਦਾ ਹੈ (ਭਾਵ, ਹੱਥੋਂ ਅਜਾਈਂ ਨਹੀਂ ਜਾਂਦਾ) ਤੇ (ਮਾਨੋ) ਨੌ ਖ਼ਜ਼ਾਨੇ ਪ੍ਰਾਪਤ ਹੋ ਜਾਂਦੇ ਹਨ।
If he focuses his consciousness, then he obtains the true object, and he is blessed with the nine treasures.
जे ओसु नालि चितु लाए तां वथु लहै नउ निधि पलै पाइ ॥
ਘਰਿਹੋਦੈਧਨਿਜਗੁਭੁਖਾਮੁਆਬਿਨੁਸਤਿਗੁਰਸੋਝੀਨਹੋਇ॥
(ਹਿਰਦੇ-) ਘਰ ਵਿਚ (ਨਾਮ-) ਧਨ ਹੁੰਦਿਆਂ ਭੀ ਜਗਤ ਭੁੱਖਾ (ਭਾਵ, ਤ੍ਰਿਸ਼ਨਾ ਦਾ ਮਾਰਿਆ) ਮਰ ਰਿਹਾ ਹੈ, ਇਹ ਸਮਝ ਗੁਰੂ ਤੋਂ ਬਿਨਾ ਨਹੀਂ ਆਉਂਦੀ;
The wealth is within the house, while the world is dying of hunger. Without the True Guru, no one has a clue.
घरि होदै धनि जगु भुखा मुआ बिनु सतिगुर सोझी न होइ ॥
ਸਬਦੁਸੀਤਲੁਮਨਿਤਨਿਵਸੈਤਿਥੈਸੋਗੁਵਿਜੋਗੁਨਕੋਇ॥
ਜਿਸ ਦੇ ਮਨ ਵਿਚ ਤੇ ਤਨ ਵਿਚ ਠੰਢ ਪਾਣ ਵਾਲਾ ਸ਼ਬਦ ਵੱਸਦਾ ਹੈ ਉਸ ਨੂੰ (ਪ੍ਰਭੂ ਨਾਲੋਂ) ਵਿਛੋੜਾ ਨਹੀਂ ਹੁੰਦਾ ਤੇ ਨਾਹ ਹੀ ਸੋਗ ਵਾਪਰਦਾ ਹੈ।
When the cooling and soothing Shabad comes to dwell in the mind and body, there is no sorrow or separation there.
सबदु सीतलु मनि तनि वसै तिथै सोगु विजोगु न कोइ ॥
ਵਸਤੁਪਰਾਈਆਪਿਗਰਬੁਕਰੇਮੂਰਖੁਆਪੁਗਣਾਏ॥
(ਪਰ ਇਹ ਨਾਮ-) ਵਸਤ ਮੂਰਖ ਦੇ ਭਾ ਦੀ ਬਿਗਾਨੀ ਰਹਿੰਦੀ ਹੈ (ਭਾਵ, ਮੂਰਖ ਦੇ ਹਿਰਦੇ ਵਿਚ ਨਹੀਂ ਵੱਸਦੀ) ਉਹ ਅਹੰਕਾਰ ਕਰਦਾ ਹੈ ਤੇ ਆਪਣੇ ਆਪ ਨੂੰ ਵੱਡਾ ਜਤਾਂਦਾ ਹੈ।
The object belongs to someone else, but the fool is proud of it, and shows his shallow nature.
वसतु पराई आपि गरबु करे मूरखु आपु गणाए ॥
ਨਾਨਕਬਿਨੁਬੂਝੇਕਿਨੈਨਪਾਇਓਫਿਰਿਫਿਰਿਆਵੈਜਾਏ੧॥॥
ਹੇ ਨਾਨਕ! ਜਦ ਤਕ (ਗੁਰ-ਸ਼ਬਦ ਦੀ ਰਾਹੀਂ) ਸਮਝ ਨਹੀਂ ਪੈਂਦੀ ਤਦ ਤਕ ਕਿਸੇ ਨੇ (ਇਹ ਨਾਮ-ਧਨ ਪ੍ਰਾਪਤ ਨਹੀਂ ਕੀਤਾ (ਤੇ ਇਸ ਨਾਮ-ਧਨ ਤੋਂ ਬਿਨਾ ਜੀਵ) ਮੁੜ ਮੁੜ ਜੰਮਦਾ ਮਰਦਾ ਰਹਿੰਦਾ ਹੈ ॥੧॥
O Nanak, without understanding, no one obtains it; they come and go in reincarnation, over and over again. ||1||
नानक बिनु बूझे किनै न पाइओ फिरि फिरि आवै जाए ॥१॥
ਮਃ੩॥
Third Mahalaa:
मः ३ ॥
ਮਨਿਅਨਦੁਭਇਆਮਿਲਿਆਹਰਿਪ੍ਰੀਤਮੁਸਰਸੇਸਜਣਸੰਤਪਿਆਰੇ॥
ਉਹ ਗੁਰਮੁਖ ਪਿਆਰੇ ਸੰਤ ਖਿੜੇ-ਮੱਥੇ ਰਹਿੰਦੇ ਹਨ, ਉਹਨਾਂ ਦੇ ਮਨ ਵਿਚ ਖ਼ੁਸ਼ੀ ਬਣੀ ਰਹਿੰਦੀ ਹੈ, ਜਿਨ੍ਹਾਂ ਨੂੰ ਪ੍ਰੀਤਮ ਪ੍ਰਭੂ ਮਿਲ ਪੈਂਦਾ ਹੈ;
My mind is in ecstasy; I have met my Beloved Lord. My beloved friends, the Saints, are delighted.
मनि अनदु भइआ मिलिआ हरि प्रीतमु सरसे सजण संत पिआरे ॥
ਜੋਧੁਰਿਮਿਲੇਨਵਿਛੁੜਹਿਕਬਹੂਜਿਆਪਿਮੇਲੇਕਰਤਾਰੇ॥
ਜੋ ਧੁਰੋਂ ਹੀ ਪ੍ਰਭੂ ਨਾਲ ਮਿਲੇ ਹੋਏ ਹਨ, ਜਿਨ੍ਹਾਂ ਨੂੰ ਕਰਤਾਰ ਨੇ ਆਪ ਆਪਣੇ ਨਾਲ ਮਿਲਾਇਆ ਹੈ, ਉਹ ਕਦੇ ਉਸ ਤੋਂ ਵਿਛੁੜਦੇ ਨਹੀਂ ਹਨ।
Those who are united with the Primal Lord shall never be separated again. The Creator has united them with Himself.
जो धुरि मिले न विछुड़हि कबहू जि आपि मेले करतारे ॥
ਅੰਤਰਿਸਬਦੁਰਵਿਆਗੁਰੁਪਾਇਆਸਗਲੇਦੂਖਨਿਵਾਰੇ॥
ਜਿਨ੍ਹਾਂ ਦੇ ਅੰਦਰ ਗੁਰੂ ਦਾ ਸ਼ਬਦ ਵੱਸਦਾ ਹੈ, ਜਿਨ੍ਹਾਂ ਨੂੰ ਗੁਰੂ ਮਿਲ ਪੈਂਦਾ ਹੈ, ਉਹਨਾਂ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ,
The Shabad permeates my inner being, and I have found the Guru; all my sorrows are dispelled.
अंतरि सबदु रविआ गुरु पाइआ सगले दूख निवारे ॥
ਹਰਿਸੁਖਦਾਤਾਸਦਾਸਲਾਹੀਅੰਤਰਿਰਖਾਂਉਰਧਾਰੇ॥
(ਉਹਨਾਂ ਦੇ ਅੰਦਰ ਇਹ ਤਾਂਘ ਹੁੰਦੀ ਹੈ-) ਮੈਂ ਸੁਖ ਦੇਣ ਵਾਲੇ ਪ੍ਰਭੂ ਦੀ ਸਦਾ ਸਿਫ਼ਤ-ਸਾਲਾਹ ਕਰਾਂ, ਮੈਂ ਪ੍ਰਭੂ ਨੂੰ ਸਦਾ ਹਿਰਦੇ ਵਿਚ ਸੰਭਾਲ ਰੱਖਾਂ।
I praise forever the Lord, the Giver of peace; I keep Him enshrined deep within my heart.
हरि सुखदाता सदा सलाही अंतरि रखां उर धारे ॥
ਮਨਮੁਖੁਤਿਨਕੀਬਖੀਲੀਕਿਕਰੇਜਿਸਚੈਸਬਦਿਸਵਾਰੇ॥
ਜਿਨ੍ਹਾਂ ਨੂੰ ਗੁਰ-ਸ਼ਬਦ ਦੀ ਰਾਹੀਂ ਸੱਚੇ ਪ੍ਰਭੂ ਨੇ ਆਪ ਸੋਹਣਾ ਬਣਾ ਦਿੱਤਾ ਹੈ, ਕੋਈ ਮਨਮੁਖ ਉਹਨਾਂ ਦੀ ਕੀਹ ਨਿੰਦਾ ਕਰ ਸਕਦਾ ਹੈ?
How can the self-willed manmukh gossip about those who are embellished and exalted in the True Word of the Shabad?
मनमुखु तिन की बखीली कि करे जि सचै सबदि सवारे ॥
ਓਨਾਦੀਆਪਿਪਤਿਰਖਸੀਮੇਰਾਪਿਆਰਾਸਰਣਾਗਤਿਪਏਗੁਰਦੁਆਰੇ॥
ਪਿਆਰਾ ਪ੍ਰਭੂ ਉਹਨਾਂ ਦੀ ਲਾਜ ਆਪ ਰੱਖਦਾ ਹੈ, ਉਹ ਸਦਾ ਗੁਰੂ ਦੇ ਦਰ ਤੇ ਪ੍ਰਭੂ ਦੀ ਸਰਨ ਵਿਚ ਟਿਕੇ ਰਹਿੰਦੇ ਹਨ।
My Beloved Himself preserves the honor of those who have come to the Guru's Door seeking Sanctuary.
ओना दी आपि पति रखसी मेरा पिआरा सरणागति पए गुर दुआरे ॥
ਨਾਨਕਗੁਰਮੁਖਿਸੇਸੁਹੇਲੇਭਏਮੁਖਊਜਲਦਰਬਾਰੇ੨॥॥
ਹੇ ਨਾਨਕ! ਉਹ ਗੁਰਮੁਖ (ਇਥੇ) ਸੁਖੀ ਰਹਿੰਦੇ ਹਨ ਤੇ ਪ੍ਰਭੂ ਦੀ ਹਜ਼ੂਰੀ ਵਿਚ ਉਹਨਾਂ ਦੇ ਮੱਥੇ ਖਿੜੇ ਰਹਿੰਦੇ ਹਨ ॥੨॥
O Nanak, the Gurmukhs are filled with joy; their faces are radiant in the Court of the Lord. ||2||
नानक गुरमुखि से सुहेले भए मुख ऊजल दरबारे ॥२॥
ਪਉੜੀ॥
Pauree:
पउड़ी ॥
ਇਸਤਰੀਪੁਰਖੈਬਹੁਪ੍ਰੀਤਿਮਿਲਿਮੋਹੁਵਧਾਇਆ॥
ਮਨੁੱਖ ਦੀ (ਆਪਣੀ) ਵਹੁਟੀ ਨਾਲ ਬੜੀ ਪ੍ਰੀਤ ਹੁੰਦੀ ਹੈ, (ਵਹੁਟੀ ਨੂੰ) ਮਿਲ ਕੇ ਬੜਾ ਮੋਹ ਕਰਦਾ ਹੈ;
The husband and wife are very much in love; joining together, their love increases.
इसतरी पुरखै बहु प्रीति मिलि मोहु वधाइआ ॥
ਪੁਤ੍ਰੁਕਲਤ੍ਰੁਨਿਤਵੇਖੈਵਿਗਸੈਮੋਹਿਮਾਇਆ॥
ਨਿੱਤ (ਆਪਣੇ) ਪੁੱਤਰ ਨੂੰ ਤੇ (ਆਪਣੀ) ਵਹੁਟੀ ਨੂੰ ਵੇਖਦਾ ਹੈ ਤੇ ਮਾਇਆ ਦੇ ਮੋਹ ਦੇ ਕਾਰਨ ਖ਼ੁਸ਼ ਹੁੰਦਾ ਹੈ;
Gazing on his children and his wife, the man is pleased and attached to Maya.
पुत्रु कलत्रु नित वेखै विगसै मोहि माइआ ॥
ਦੇਸਿਪਰਦੇਸਿਧਨੁਚੋਰਾਇਆਣਿਮੁਹਿਪਾਇਆ॥
ਦੇਸੋਂ ਪਰਦੇਸੋਂ ਧਨ ਠੱਗ ਕੇ ਲਿਆ ਕੇ ਉਹਨਾਂ ਨੂੰ ਖੁਆਂਦਾ ਹੈ;
Stealing the wealth of his own country and other lands, he brings it home and feeds them.
देसि परदेसि धनु चोराइ आणि मुहि पाइआ ॥