ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 1232
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਬਿਖਿਆਸਕਤਰਹਿਓਨਿਸਿਬਾਸੁਰਕੀਨੋਅਪਨੋਭਾਇਓ॥॥ਰਹਾਉ
ਮੈਂ ਦਿਨ ਰਾਤ ਮਾਇਆ ਵਿਚ ਹੀ ਮਗਨ ਰਿਹਾ, ਉਹੀ ਕੁਝ ਕਰਦਾ ਰਿਹਾ, ਜੋ ਮੈਨੂੰ ਆਪ ਨੂੰ ਚੰਗਾ ਲੱਗਦਾ ਸੀ ॥੧॥ ਰਹਾਉ ॥
I remained under the influence of corruption, night and day; I did whatever I pleased. ||1||Pause||
बिखिआसकत रहिओ निसि बासुर कीनो अपनो भाइओ ॥१॥ रहाउ ॥
LINE 02
ਗੁਰਉਪਦੇਸੁਸੁਨਿਓਨਹਕਾਨਨਪਰਦਾਰਾਲਪਟਾਇਓ
ਹੇ ਹਰੀ! ਮੈਂ ਕੰਨਾਂ ਨਾਲ ਗੁਰੂ ਦੀ ਸਿੱਖਿਆ (ਕਦੇ) ਨਾਹ ਸੁਣੀ, ਪਰਾਈ ਇਸਤ੍ਰੀ ਵਾਸਤੇ ਕਾਮ-ਵਾਸਨਾ ਰੱਖਦਾ ਰਿਹਾ।
I never listened to the Guru's Teachings; I was entangled with others' spouses.
गुर उपदेसु सुनिओ नह कानन पर दारा लपटाइओ ॥
LINE 03
ਪਰਨਿੰਦਿਆਕਾਰਨਿਬਹੁਧਾਵਤਸਮਝਿਓਨਹਸਮਝਾਇਓ॥॥
ਦੂਜਿਆਂ ਦੀ ਨਿੰਦਾ ਕਰਨ ਵਾਸਤੇ ਬਹੁਤ ਦੌੜ-ਭੱਜ ਕਰਦਾ ਰਿਹਾ। ਸਮਝਾਦਿਆਂ ਭੀ ਮੈਂ (ਕਦੇ) ਨਾਹ ਸਮਝਿਆ (ਕਿ ਇਹ ਕੰਮ ਮਾੜਾ ਹੈ) ॥੧॥
I ran all around slandering others; I was taught, but I never learned. ||1||
पर निंदिआ कारनि बहु धावत समझिओ नह समझाइओ ॥१॥
LINE 04
ਕਹਾਕਹਉਮੈਅਪੁਨੀਕਰਨੀਜਿਹਬਿਧਿਜਨਮੁਗਵਾਇਓ
ਹੇ ਹਰੀ! ਜਿਸ ਤਰ੍ਹਾਂ ਮੈਂ ਆਪਣਾ ਜੀਵਨ ਅਜਾਈਂ ਗਵਾ ਲਿਆ, ਉਹ ਮੈਂ ਕਿੱਥੋਂ ਤਕ ਆਪਣੀ ਕਰਤੂਤ ਦੱਸਾਂ?
How can I even describe my actions? This is how I wasted my life.
कहा कहउ मै अपुनी करनी जिह बिधि जनमु गवाइओ ॥
LINE 05
ਕਹਿਨਾਨਕਸਭਿਅਉਗਨਮੋਮਹਿਰਾਖਿਲੇਹੁਸਰਨਾਇਓ੨੪੩੧੩੧੩੯੪੧੫੯॥॥॥॥॥॥॥॥
ਨਾਨਕ ਆਖਦਾ ਹੈ ਕਿ ਹੇ ਪ੍ਰਭੂ! ਮੇਰੇ ਅੰਦਰ ਸਾਰੇ ਔਗੁਣ ਹੀ ਹਨ। ਮੈਨੂੰ ਆਪਣੀ ਸਰਨ ਵਿਚ ਰੱਖ ॥੨॥੪॥੩॥੧੩॥੧੩੯॥੪॥੧੫੯॥
Says Nanak, I am totally filled with faults. I have come to Your Sanctuary - please save me, O Lord! ||2||4||3||13||139||4||159||
कहि नानक सभि अउगन मो महि राखि लेहु सरनाइओ ॥२॥४॥३॥१३॥१३९॥४॥१५९॥
LINE 06
ਰਾਗੁਸਾਰਗਅਸਟਪਦੀਆਮਹਲਾਘਰੁ
ਰਾਗ ਸਾਰੰਗ, ਘਰ ੧ ਵਿੱਚ ਗੁਰੂ ਨਾਨਕਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
Raag Saarang, Ashtapadees, First Mahalaa, First House:
रागु सारग असटपदीआ महला १ घरु १ ॥
LINE 07
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 08
ਹਰਿਬਿਨੁਕਿਉਜੀਵਾਮੇਰੀਮਾਈ
ਹੇ ਮੇਰੀ ਮਾਂ! ਪਰਮਾਤਮਾ ਦੇ ਨਾਮ ਤੋਂ ਬਿਨਾ ਮੇਰੀ ਜਿੰਦ ਵਿਆਕੁਲ ਹੁੰਦੀ ਹੈ।
How can I live, O my mother?
हरि बिनु किउ जीवा मेरी माई ॥
LINE 09
ਜੈਜਗਦੀਸਤੇਰਾਜਸੁਜਾਚਉਮੈਹਰਿਬਿਨੁਰਹਨੁਜਾਈ॥॥ਰਹਾਉ
ਹੇ ਜਗਤ ਦੇ ਮਾਲਕ! ਤੇਰੀ ਹੀ ਸਦਾ ਜੈ (ਜਿੱਤ) ਹੈ। ਮੈਂ (ਤੇਰੇ ਪਾਸੋਂ) ਤੇਰੀ ਸਿਫ਼ਤ-ਸਾਲਾਹ (ਦੀ ਦਾਤਿ) ਮੰਗਦਾ ਹਾਂ। ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਮੇਰਾ ਮਨ ਘਾਬਰਦਾ ਹੈ ॥੧॥ ਰਹਾਉ ॥
Hail to the Lord of the Universe. I ask to sing Your Praises; without You, O Lord, I cannot even survive. ||1||Pause||
जै जगदीस तेरा जसु जाचउ मै हरि बिनु रहनु न जाई ॥१॥ रहाउ ॥
LINE 10
ਹਰਿਕੀਪਿਆਸਪਿਆਸੀਕਾਮਨਿਦੇਖਉਰੈਨਿਸਬਾਈ
ਜਿਵੇਂ ਇਸਤ੍ਰੀ ਨੂੰ ਆਪਣੇ ਪਤੀ ਦੇ ਮਿਲਣ ਦੀ ਤਾਂਘ ਹੁੰਦੀ ਹੈ ਉਹ ਸਾਰੀ ਰਾਤ ਉਸ ਦੀ ਉਡੀਕ ਕਰਦੀ ਹੈ, ਤਿਵੇਂ ਮੈਨੂੰ ਹਰੀ ਦੇ ਦੀਦਾਰ ਦੀ ਹੈ, ਮੈਂ ਸਾਰੀ ਉਮਰ ਹੀ ਉਸ ਦੀ ਉਡੀਕ ਕਰਦੀ ਚਲੀ ਆ ਰਹੀ ਹਾਂ।
I am thirsty, thirsty for the Lord; the soul-bride gazes upon Him all through the night.
हरि की पिआस पिआसी कामनि देखउ रैनि सबाई ॥
LINE 11
ਸ੍ਰੀਧਰਨਾਥਮੇਰਾਮਨੁਲੀਨਾਪ੍ਰਭੁਜਾਨੈਪੀਰਪਰਾਈ॥॥
ਹੇ ਲੱਛਮੀ-ਪਤੀ! ਹੇ (ਜਗਤ ਦੇ) ਨਾਥ! ਮੇਰਾ ਮਨ ਤੇਰੀ ਯਾਦ ਵਿਚ ਮਸਤ ਹੈ। (ਹੇ ਮਾਂ!) ਪਰਮਾਤਮਾ ਹੀ ਪਰਾਈ ਪੀੜ ਸਮਝ ਸਕਦਾ ਹੈ ॥੧॥
My mind is absorbed into the Lord, my Lord and Master. Only God knows the pain of another. ||1||
स्रीधर नाथ मेरा मनु लीना प्रभु जानै पीर पराई ॥१॥
LINE 12
ਗਣਤਸਰੀਰਿਪੀਰਹੈਹਰਿਬਿਨੁਗੁਰਸਬਦੀਹਰਿਪਾਂਈ
(ਹੇ ਮਾਂ!) ਪਰਮਾਤਮਾ ਦੀ ਯਾਦ ਤੋਂ ਬਿਨਾ ਮੇਰੇ ਹਿਰਦੇ ਵਿਚ (ਹੋਰ ਹੋਰ) ਚਿੰਤਾ-ਫ਼ਿਕਰਾਂ ਦੀ ਤਕਲਫ਼ਿ ਟਿਕੀ ਰਹਿੰਦੀ ਹੈ। ਉਹ ਪਰਮਾਤਮਾ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਮਿਲ ਸਕਦਾ ਹੈ।
My body suffers in pain, without the Lord; through the Word of the Guru's Shabad, I find the Lord.
गणत सरीरि पीर है हरि बिनु गुर सबदी हरि पांई ॥
LINE 13
ਹੋਹੁਦਇਆਲਕ੍ਰਿਪਾਕਰਿਹਰਿਜੀਉਹਰਿਸਿਉਰਹਾਂਸਮਾਈ॥॥
ਹੇ ਪਿਆਰੇ ਹਰੀ! ਮੇਰੇ ਉਤੇ ਦਇਆਲ ਹੋ, ਮੇਰੇ ਉਤੇ ਕਿਰਪਾ ਕਰ, ਮੈਂ ਤੇਰੀ ਯਾਦ ਵਿਚ ਲੀਨ ਰਹਾਂ ॥੨॥
O Dear Lord, please be kind and compassionate to me, that I might remain merged in You, O Lord. ||2||
होहु दइआल क्रिपा करि हरि जीउ हरि सिउ रहां समाई ॥२॥
LINE 14
ਐਸੀਰਵਤਰਵਹੁਮਨਮੇਰੇਹਰਿਚਰਣੀਚਿਤੁਲਾਈ
ਹੇ ਮੇਰੇ ਮਨ! ਅਜੇਹਾ ਰਸਤਾ ਫੜ ਕਿ ਪਰਮਾਤਮਾ ਦੇ ਚਰਨਾਂ ਵਿਚ ਜੁੜਿਆ ਰਹੇਂ।
Follow such a path, O my conscious mind, that you may remain focused on the Feet of the Lord.
ऐसी रवत रवहु मन मेरे हरि चरणी चितु लाई ॥
LINE 15
ਬਿਸਮਭਏਗੁਣਗਾਇਮਨੋਹਰਨਿਰਭਉਸਹਜਿਸਮਾਈ॥॥
ਮਨ ਨੂੰ ਮੋਹਣ ਵਾਲੇ ਪਰਮਾਤਮਾ ਦੇ ਗੁਣ ਗਾ ਕੇ (ਭਾਗਾਂ ਵਾਲੇ ਬੰਦੇ ਆਨੰਦ ਵਿਚ) ਮਸਤ ਰਹਿੰਦੇ ਹਨ, ਦੁਨੀਆ ਵਾਲੇ ਡਰਾਂ-ਸਹਿਮਾਂ ਤੋਂ ਨਿਡਰ ਹੋ ਕੇ ਉਹ ਆਤਮਕ ਅਡੋਲਤਾ ਵਿਚ ਟਿਕੇ ਰਹਿੰਦੇ ਹਨ ॥੩॥
I am wonder-struck, singing the Glorious Praises of my Fascinating Lord; I am intuitively absorbed in the Fearless Lord. ||3||
बिसम भए गुण गाइ मनोहर निरभउ सहजि समाई ॥३॥
LINE 16
ਹਿਰਦੈਨਾਮੁਸਦਾਧੁਨਿਨਿਹਚਲਘਟੈਕੀਮਤਿਪਾਈ
(ਹੇ ਮੇਰੇ ਮਨ!) ਜੇ ਹਿਰਦੇ ਵਿਚ ਪ੍ਰਭੂ ਦਾ ਨਾਮ ਵੱਸ ਪਏ, ਜੇ (ਪ੍ਰਭੂ-ਪਿਆਰ ਦੀ) ਸਦੀਵੀ ਅਟੱਲ ਰੌ ਚੱਲ ਪਏ, ਤਾਂ ਉਹ ਫਿਰ ਕਦੇ ਘਟਦੀ ਨਹੀਂ, ਦੁਨੀਆ ਦਾ ਕੋਈ ਸੁਖ ਦੁਨੀਆ ਦਾ ਕੋਈ ਪਦਾਰਥ ਉਸ ਦੀ ਬਰਾਬਰੀ ਨਹੀਂ ਕਰ ਸਕਦਾ।
That heart, in which the Eternal, Unchanging Naam vibrates and resounds, does not diminish, and cannot be evaluated.
हिरदै नामु सदा धुनि निहचल घटै न कीमति पाई ॥
LINE 17
ਬਿਨੁਨਾਵੈਸਭੁਕੋਈਨਿਰਧਨੁਸਤਿਗੁਰਿਬੂਝਬੁਝਾਈ॥॥
ਸਤਿਗੁਰੂ ਨੇ ਮੈਨੂੰ ਸਮਝ ਬਖ਼ਸ਼ ਦਿੱਤੀ ਹੈ ਕਿ ਪਰਮਾਤਮਾ ਦੇ ਨਾਮ ਤੋਂ ਬਿਨਾ ਹਰੇਕ ਜੀਵ ਕੰਗਾਲ (ਹੀ) ਹੈ (ਭਾਵੇਂ ਉਸ ਦੇ ਪਾਸ ਕਿਤਨਾ ਹੀ ਧਨ-ਪਦਾਰਥ ਹੋਵੇ) ॥੪॥
Without the Name, everyone is poor; the True Guru has imparted this understanding. ||4||
बिनु नावै सभु कोई निरधनु सतिगुरि बूझ बुझाई ॥४॥
LINE 18
ਪ੍ਰੀਤਮਪ੍ਰਾਨਭਏਸੁਨਿਸਜਨੀਦੂਤਮੁਏਬਿਖੁਖਾਈ
ਹੇ ਸਹੇਲੀਏ! (ਹੇ ਸਤਸੰਗੀ ਸੱਜਣ!) ਸੁਣ! (ਗੁਰੂ ਦੀ ਕਿਰਪਾ ਨਾਲ) ਮੇਰੇ ਮਨ ਵਿਚ ਪ੍ਰੀਤਮ ਪਿਆਰਾ ਲੱਗ ਰਿਹਾ ਹੈ, ਕਾਮਾਦਿਕ ਵੈਰੀ (ਮੇਰੇ ਭਾ ਦੇ) ਮਰ ਗਏ ਹਨ, ਉਹਨਾਂ (ਮਾਨੋ) ਜ਼ਹਰ ਖਾ ਲਈ ਹੈ।
My Beloved is my breath of life - listen, O my companion. The demons have taken poison and died.
प्रीतम प्रान भए सुनि सजनी दूत मुए बिखु खाई ॥
LINE 19
ਜਬਕੀਉਪਜੀਤਬਕੀਤੈਸੀਰੰਗੁਲਭਈਮਨਿਭਾਈ॥॥
ਮੈਂ ਉਸ ਦੇ ਪ੍ਰੇਮ ਵਿਚ ਰੰਗੀ ਗਈ ਹਾਂ। ਜਦੋਂ ਦੀ (ਪ੍ਰਭੂ-ਚਰਨਾਂ ਵਿਚ ਪ੍ਰੀਤ) ਪੈਦਾ ਹੋਈ ਹੈ, ਤਦੋਂ ਦੀ ਉਹੋ ਜਿਹੀ ਕਾਇਮ ਹੈ (ਘਟੀ ਨਹੀਂ), ਮੇਰੀ ਜਿੰਦ ਪ੍ਰੀਤਮ-ਪ੍ਰਭੂ ਨਾਲ ਇਕ-ਮਿਕ ਹੋ ਗਈ ਹੈ ॥੫॥
As love for Him welled up, so it remains. My mind is imbued with His Love. ||5||
जब की उपजी तब की तैसी रंगुल भई मनि भाई ॥५॥
LINE 20
ਸਹਜਸਮਾਧਿਸਦਾਲਿਵਹਰਿਸਿਉਜੀਵਾਂਹਰਿਗੁਨਗਾਈ
ਮੈਂ ਸਦਾ ਪ੍ਰਭੂ ਵਿਚ ਲਿਵ ਲਾਈ ਰੱਖਦਾ ਹਾਂ, ਤੇ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹਾਂ, ਜਿਉਂ ਜਿਉਂ ਮੈਂ ਹਰੀ ਦੇ ਗੁਣ ਗਾਂਦਾ ਹਾਂ ਮੇਰੇ ਅੰਦਰ ਆਤਮਕ ਜੀਵਨ ਪਲਰਦਾ ਹੈ।
I am absorbed in celestial samaadhi, lovingly attached to the Lord forever. I live by singing the Glorious Praises of the Lord.
सहज समाधि सदा लिव हरि सिउ जीवां हरि गुन गाई ॥
LINE 21
ਗੁਰਕੈਸਬਦਿਰਤਾਬੈਰਾਗੀਨਿਜਘਰਿਤਾੜੀਲਾਈ॥॥
ਗੁਰੂ ਦੇ ਸ਼ਬਦ ਵਿਚ ਰੰਗੀਜ ਕੇ ਮੈਂ (ਪ੍ਰਭੂ-ਚਰਨਾਂ ਦਾ) ਪ੍ਰੇਮੀ ਬਣ ਗਿਆ ਹਾਂ, ਹੁਣ ਮੈਂ ਆਪਣੇ ਅੰਦਰ ਹੀ ਪ੍ਰਭੂ ਦੀ ਯਾਦ ਵਿਚ ਜੁੜਿਆ ਰਹਿੰਦਾ ਹਾਂ ॥੬॥
Imbued with the Word of the Guru's Shabad, I have become detached from the world. In the profound primal trance, I dwell within the home of my own inner being. ||6||
गुर कै सबदि रता बैरागी निज घरि ताड़ी लाई ॥६॥
LINE 22
ਸੁਧਰਸਨਾਮੁਮਹਾਰਸੁਮੀਠਾਨਿਜਘਰਿਤਤੁਗੁਸਾਂਈਂ
ਹੇ ਧਰਤੀ ਦੇ ਮਾਲਕ ਪ੍ਰਭੂ! ਪਵਿਤ੍ਰਤਾ ਦਾ ਰਸ ਦੇਣ ਵਾਲਾ ਤੇਰਾ ਨਾਮ ਮੈਨੂੰ ਬੜੇ ਹੀ ਸੁਆਦਲੇ ਰਸ ਵਾਲਾ ਜਾਪ ਮੈਨੂੰ ਮਿੱਠਾ ਲੱਗ ਰਿਹਾ ਹੈ, ਤੂੰ ਜਗਤ-ਦਾ-ਮੂਲ ਮੈਨੂੰ ਮੇਰੇ ਹਿਰਦੇ ਵਿਚ ਹੀ ਲੱਭ ਪਿਆ ਹੈਂ।
The Naam, the Name of the Lord, is sublimely sweet and supremely delicious; within the home of my own self, I understand the essence of the Lord.
सुध रस नामु महा रसु मीठा निज घरि ततु गुसांईं ॥
LINE 23
ਤਹਹੀਮਨੁਜਹਹੀਤੈਰਾਖਿਆਐਸੀਗੁਰਮਤਿਪਾਈ॥॥
ਹੇ ਪ੍ਰਭੂ! ਮੈਨੂੰ ਸਤਿਗੁਰੂ ਦੀ ਅਜੇਹੀ ਮੱਤ ਪ੍ਰਾਪਤ ਹੋ ਗਈ ਹੈ ਕਿ ਜਿੱਥੇ (ਆਪਣੇ ਚਰਨਾਂ ਵਿਚ) ਤੂੰ ਮੇਰਾ ਮਨ ਜੋੜਿਆ ਹੈ ਉਥੇ ਹੀ ਜੁੜਿਆ ਪਿਆ ਹੈ ॥੭॥
Wherever You keep my mind, there it is. This is what the Guru has taught me. ||7||
तह ही मनु जह ही तै राखिआ ऐसी गुरमति पाई ॥७॥
LINE 24
ਸਨਕਸਨਾਦਿਬ੍ਰਹਮਾਦਿਇੰਦ੍ਰਾਦਿਕਭਗਤਿਰਤੇਬਨਿਆਈ
ਇੰਦ੍ਰ ਵਰਗੇ ਦੇਵਤੇ, ਬ੍ਰਹਮਾ ਤੇ ਉਸ ਦੇ ਪੁਤ੍ਰ ਸਨਕ ਵਰਗੇ ਮਹਾ ਪੁਰਖ ਜਦੋਂ ਪਰਮਾਤਮਾ ਦੀ ਭਗਤੀ (ਦੇ ਰੰਗ) ਵਿਚ ਰੰਗੇ ਗਏ, ਤਾਂ ਉਹਨਾਂ ਦੀ ਪ੍ਰੀਤ ਪ੍ਰਭੂ-ਚਰਨਾਂ ਨਾਲ ਬਣ ਗਈ।
Sanak and Sanandan, Brahma and Indra, were imbued with devotional worship, and came to be in harmony with Him.
सनक सनादि ब्रहमादि इंद्रादिक भगति रते बनि आई ॥
LINE 25
ਨਾਨਕਹਰਿਬਿਨੁਘਰੀਜੀਵਾਂਹਰਿਕਾਨਾਮੁਵਡਾਈ੮੧॥॥॥
ਹੇ ਨਾਨਕ! ਪਰਮਾਤਮਾ ਦੇ ਨਾਮ ਤੋਂ ਇਕ ਘੜੀ-ਮਾਤ੍ਰ ਵਿਛੁੜਿਆਂ ਭੀ ਮੇਰੀ ਜਿੰਦ ਵਿਆਕੁਲ ਹੋ ਜਾਂਦੀ ਹੈ। ਪਰਮਾਤਮਾ ਦਾ ਨਾਮ ਹੀ ਮੇਰੇ ਵਾਸਤੇ (ਸਭ ਤੋਂ ਸ੍ਰੇਸ਼ਟ) ਵਡਿਆਈ-ਮਾਣ ਹੈ ॥੮॥੧॥
O Nanak, without the Lord, I cannot live, even for an instant. The Name of the Lord is glorious and great. ||8||1||
नानक हरि बिनु घरी न जीवां हरि का नामु वडाई ॥८॥१॥
LINE 26
ਸਾਰਗਮਹਲਾ
Saarang, First Mahalaa:
सारग महला १ ॥
LINE 27
ਹਰਿਬਿਨੁਕਿਉਧੀਰੈਮਨੁਮੇਰਾ
ਪਰਮਾਤਮਾ ਦੇ ਨਾਮ ਤੋਂ ਵਿਛੁੜ ਕੇ ਮੇਰਾ ਮਨ (ਹੁਣ) ਕਿਸੇ ਤਰ੍ਹਾਂ ਭੀ ਧੀਰਜ ਨਹੀਂ ਫੜਦਾ (ਟਿਕਦਾ ਨਹੀਂ ਕਿਉਂਕਿ ਇਸ ਨੂੰ ਅਨੇਕਾਂ ਦੁੱਖ ਰੋਗ ਆ ਵਾਪਰਦੇ ਹਨ)।
Without the Lord, how can my mind be comforted?
हरि बिनु किउ धीरै मनु मेरा ॥
LINE 28
ਕੋਟਿਕਲਪਕੇਦੂਖਬਿਨਾਸਨਸਾਚੁਦ੍ਰਿੜਾਇਨਿਬੇਰਾ॥॥ਰਹਾਉ
ਪਰ ਜੇ ਕ੍ਰੋੜਾਂ ਜੁਗਾਂ ਦੇ ਦੁੱਖ ਨਾਸ ਕਰਨ ਵਾਲੇ ਤੇ ਸਦਾ ਹੀ ਥਿਰ ਰਹਿਣ ਵਾਲੇ ਪਰਮਾਤਮਾ ਨੂੰ (ਮਨ ਵਿਚ) ਟਿਕਾ ਲਈਏ ਤਾਂ ਸਾਰੇ ਦੁੱਖਾਂ ਰੋਗਾਂ ਦਾ ਨਾਸ ਹੋ ਜਾਂਦਾ ਹੈ (ਤੇ ਮਨ ਟਿਕਾਣੇ ਆ ਜਾਂਦਾ ਹੈ) ॥੧॥ ਰਹਾਉ ॥
The guilt and sin of millions of ages is erased, and one is released from the cycle of reincarnation, when the Truth is implanted within. ||1||Pause||
कोटि कलप के दूख बिनासन साचु द्रिड़ाइ निबेरा ॥१॥ रहाउ ॥
LINE 29
ਕ੍ਰੋਧੁਨਿਵਾਰਿਜਲੇਹਉਮਮਤਾਪ੍ਰੇਮੁਸਦਾਨਉਰੰਗੀ
ਉਸ ਦੇ ਕ੍ਰੋਧ ਨੂੰ (ਆਪਣੇ ਅੰਦਰੋਂ) ਕੱਢ ਦਿੱਤਾ ਹੈ, ਉਸ ਦੀ ਹਉਮੈ ਤੇ ਅਪਣੱਤ ਸੜ ਜਾਂਦੀ ਹੈ, ਨਿੱਤ ਨਵਾਂ ਰਹਿਣ ਵਾਲਾ ਪ੍ਰੇਮ (ਉਸ ਦੇ ਹਿਰਦੇ ਵਿਚ ਜਾਗ ਪੈਂਦਾ ਹੈ),
Anger is gone, egotism and attachment have been burnt away; I am imbued with His ever-fresh Love.
क्रोधु निवारि जले हउ ममता प्रेमु सदा नउ रंगी ॥
LINE 30
ਅਨਭਉਬਿਸਰਿਗਏਪ੍ਰਭੁਜਾਚਿਆਹਰਿਨਿਰਮਾਇਲੁਸੰਗੀ॥॥
ਜਿਸ ਮਨੁੱਖ ਨੇ ਪ੍ਰਭੂ (ਦੇ ਦਰ ਤੋਂ ਨਾਮ ਦਾ ਦਾਨ) ਮੰਗਿਆ ਹੈ, ਉਸ ਨੂੰ ਹੋਰਨਾਂ ਦਾ ਡਰ-ਸਹਿਮ ਭੁੱਲ ਜਾਂਦਾ ਹੈ। ਪਵਿੱਤ-ਸਰੂਪ ਪ੍ਰਭੂ ਉਸ ਦਾ (ਸਦਾ ਲਈ) ਸਾਥੀ ਬਣ ਗਿਆ ਹੈ ॥੧॥
Other fears are forgotten, begging at God's Door. The Immaculate Lord is my Companion. ||1||
अनभउ बिसरि गए प्रभु जाचिआ हरि निरमाइलु संगी ॥१॥
LINE 31
ਚੰਚਲਮਤਿਤਿਆਗਿਭਉਭੰਜਨੁਪਾਇਆਏਕਸਬਦਿਲਿਵਲਾਗੀ
ਜਿਸ ਮਨੁੱਖ ਨੇ ਇਕ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਸੁਰਤ ਜੋੜੀ ਹੈ ਉਸ ਨੇ (ਮਾਇਕ ਪਦਾਰਥਾਂ ਦੇ ਪਿੱਛੇ) ਭਟਕਣ ਵਾਲੀ ਮੱਤ (ਦੀ ਅਗਵਾਈ) ਤਿਆਗ ਕੇ ਡਰ ਨਾਸ ਕਰਨ ਵਾਲਾ ਪਰਮਾਤਮਾ ਲੱਭ ਲਿਆ ਹੈ।
Forsaking my fickle intellect, I have found God, the Destroyer of fear; I am lovingly attuned to the One Word, the Shabad.
चंचल मति तिआगि भउ भंजनु पाइआ एक सबदि लिव लागी ॥
LINE 32
ਹਰਿਰਸੁਚਾਖਿਤ੍ਰਿਖਾਨਿਵਾਰੀਹਰਿਮੇਲਿਲਏਬਡਭਾਗੀ॥॥
ਪਰਮਾਤਮਾ ਦੇ ਨਾਮ ਦਾ ਸੁਆਦ ਚੱਖ ਕੇ ਉਸ ਨੇ (ਆਪਣੇ ਅੰਦਰੋਂ ਮਾਇਆ ਦੀ) ਤ੍ਰਿਹ ਦੂਰ ਕਰ ਲਈ ਹੈ, ਉਸ ਵਡ-ਭਾਗੀ ਮਨੁੱਖ ਨੂੰ ਪ੍ਰਭੂ ਨੇ ਆਪਣੇ ਚਰਨਾਂ ਵਿਚ ਮਿਲਾ ਲਿਆ ਹੈ ॥੨॥
Tasting the sublime essence of the Lord, my thirst is quenched; by great good fortune, the Lord has united me with Himself. ||2||
हरि रसु चाखि त्रिखा निवारी हरि मेलि लए बडभागी ॥२॥
LINE 33
ਅਭਰਤਸਿੰਚਿਭਏਸੁਭਰਸਰਗੁਰਮਤਿਸਾਚੁਨਿਹਾਲਾ
ਜਿਸ ਮਨੁੱਖ ਨੇ ਗੁਰੂ ਦੀ ਮੱਤ ਲੈ ਕੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਦਰਸਨ ਕਰ ਲਿਆ, ਪ੍ਰਭੂ ਦਾ ਨਾਮ-ਜਲ ਸਿੰਜ ਕੇ ਉਸ ਦੇ ਉਹ ਗਿਆਨ-ਇੰਦ੍ਰੇ ਨਕਾਨਕ ਭਰ ਗਏ ਜਿਨ੍ਹਾਂ ਦੀ ਤ੍ਰਿਸ਼ਨਾ ਪਹਿਲਾਂ ਕਦੇ ਭੀ ਮੁੱਕਦੀ ਨਹੀਂ ਸੀ।
The empty tank has been filled to overflowing. Following the Guru's Teachings, I am enraptured with the True Lord.
अभरत सिंचि भए सुभर सर गुरमति साचु निहाला ॥