ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 1202
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਾਰਗਮਹਲਾਪੜਤਾਲ
Saarang, Fourth Mahalaa, Partaal:
सारग महला ४ पड़ताल ॥
LINE 02
ਜਪਿਮਨਗੋਵਿੰਦੁਹਰਿਗੋਵਿੰਦੁਗੁਣੀਨਿਧਾਨੁਸਭਸ੍ਰਿਸਟਿਕਾਪ੍ਰਭੋਮੇਰੇਮਨਹਰਿਬੋਲਿਹਰਿਪੁਰਖੁਅਬਿਨਾਸੀ॥॥ਰਹਾਉ
ਹੇ (ਮੇਰੇ) ਮਨ! ਗੋਬਿੰਦ (ਦਾ ਨਾਮ) ਜਪ, ਹਰੀ (ਦਾ ਨਾਮ) ਜਪ। ਹਰੀ ਗੁਣਾਂ ਦਾ ਖ਼ਜ਼ਾਨਾ ਹੈ, ਸਾਰੀ ਸ੍ਰਿਸ਼ਟੀ ਦਾ ਮਾਲਕ ਹੈ। ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਉਚਾਰਿਆ ਕਰ, ਉਹ ਪਰਮਾਤਮਾ ਸਰਬ-ਵਿਆਪਕ ਹੈ, ਨਾਸ-ਰਹਿਤ ਹੈ ॥੧॥ ਰਹਾਉ ॥
O my mind, meditate on the Lord of the Universe, the Lord, the Lord of the Universe, the Treasure of Virtue, the God of all creation. O my mind, chant the Name of the Lord, the Lord, the Eternal, Imperishable, Primal Lord God. ||1||Pause||
जपि मन गोविंदु हरि गोविंदु गुणी निधानु सभ स्रिसटि का प्रभो मेरे मन हरि बोलि हरि पुरखु अबिनासी ॥१॥ रहाउ ॥
LINE 03
ਹਰਿਕਾਨਾਮੁਅੰਮ੍ਰਿਤੁਹਰਿਹਰਿਹਰੇਸੋਪੀਐਜਿਸੁਰਾਮੁਪਿਆਸੀ
ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਜਲ ਹੈ, (ਇਹ ਜਲ) ਉਹ ਮਨੁੱਖ ਪੀਂਦਾ ਹੈ, ਜਿਸ ਨੂੰ ਪਰਮਾਤਮਾ (ਆਪ) ਪਿਲਾਂਦਾ ਹੈ।
The Name of the Lord is the Ambrosial Nectar, Har, Har, Har. He alone drinks it in, whom the Lord inspires to drink it.
हरि का नामु अंम्रितु हरि हरि हरे सो पीऐ जिसु रामु पिआसी ॥
LINE 04
ਹਰਿਆਪਿਦਇਆਲੁਦਇਆਕਰਿਮੇਲੈਜਿਸੁਸਤਿਗੁਰੂਸੋਜਨੁਹਰਿਹਰਿਅੰਮ੍ਰਿਤਨਾਮੁਚਖਾਸੀ॥॥
ਦਇਆ ਦਾ ਘਰ ਪ੍ਰਭੂ ਮਿਹਰ ਕਰ ਕੇ ਜਿਸ ਮਨੁੱਖ ਨੂੰ ਗੁਰੂ ਮਿਲਾਂਦਾ ਹੈ, ਉਹ ਮਨੁੱਖ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਜਲ ਚੱਖਦਾ ਹੈ ॥੧॥
The Merciful Lord Himself bestows His Mercy, and He leads the mortal to meet with the True Guru. That humble being tastes the Ambrosial Name of the Lord, Har, Har. ||1||
हरि आपि दइआलु दइआ करि मेलै जिसु सतिगुरू सो जनु हरि हरि अंम्रित नामु चखासी ॥१॥
LINE 05
ਜੋਜਨਸੇਵਹਿਸਦਸਦਾਮੇਰਾਹਰਿਹਰੇਤਿਨਕਾਸਭੁਦੂਖੁਭਰਮੁਭਉਜਾਸੀ
ਹੇ ਮੇਰੇ ਮਨ! ਜਿਹੜੇ ਮਨੁੱਖ ਸਦਾ ਹੀ ਸਦਾ ਹੀ ਪਰਮਾਤਮਾ ਦਾ ਨਾਮ ਸਿਮਰਦੇ ਰਹਿੰਦੇ ਹਨ, ਉਹਨਾਂ ਦਾ ਹਰੇਕ ਦੁੱਖ, ਉਹਨਾਂ ਦਾ ਹਰੇਕ ਭਰਮ, ਉਹਨਾਂ ਦਾ ਹਰੇਕ ਡਰ ਦੂਰ ਹੋ ਜਾਂਦਾ ਹੈ।
Those who serve my Lord, forever and ever - all their pain, doubt and fear are taken away.
जो जन सेवहि सद सदा मेरा हरि हरे तिन का सभु दूखु भरमु भउ जासी ॥
LINE 06
ਜਨੁਨਾਨਕੁਨਾਮੁਲਏਤਾਂਜੀਵੈਜਿਉਚਾਤ੍ਰਿਕੁਜਲਿਪੀਐਤ੍ਰਿਪਤਾਸੀ੨੫੧੨॥॥॥॥
(ਪ੍ਰਭੂ ਦਾ) ਦਾਸ ਨਾਨਕ (ਭੀ ਜਦੋਂ) ਪ੍ਰਭੂ ਦਾ ਨਾਮ ਜਪਦਾ ਹੈ ਤਦੋਂ ਆਤਮਕ ਜੀਵਨ ਪ੍ਰਾਪਤ ਕਰ ਲੈਂਦਾ ਹੈ, ਜਿਵੇਂ ਪਪੀਹਾ (ਸ੍ਵਾਂਤੀ ਨਛੱਤ੍ਰ ਦੀ ਵਰਖਾ ਦਾ) ਪਾਣੀ ਪੀਣ ਨਾਲ ਰੱਜ ਜਾਂਦਾ ਹੈ ॥੨॥੫॥੧੨॥
Servant Nanak chants the Naam, the Name of the Lord, and so he lives, like the song-bird, which is satisfied only by drinking in the water. ||2||5||12||
जनु नानकु नामु लए तां जीवै जिउ चात्रिकु जलि पीऐ त्रिपतासी ॥२॥५॥१२॥
LINE 07
ਸਾਰਗਮਹਲਾ
Saarang, Fourth Mahalaa:
सारग महला ४ ॥
LINE 08
ਜਪਿਮਨਸਿਰੀਰਾਮੁ
ਹੇ (ਮੇਰੇ) ਮਨ! ਸ੍ਰੀ ਰਾਮ (ਦਾ ਨਾਮ) ਜਪਿਆ ਕਰ,
O my mind, meditate on the Supreme Lord.
जपि मन सिरी रामु ॥
LINE 09
ਰਾਮਰਮਤਰਾਮੁ
(ਉਸ ਰਾਮ ਦਾ) ਜਿਹੜਾ ਸਭ ਥਾਈਂ ਵਿਆਪਕ ਹੈ,
The Lord, the Lord is All-pervading.
राम रमत रामु ॥
LINE 10
ਸਤਿਸਤਿਰਾਮੁ
ਜਿਹੜਾ ਸਦਾ ਹੀ ਸਦਾ ਹੀ ਕਾਇਮ ਰਹਿਣ ਵਾਲਾ ਹੈ।
True, True is the Lord.
सति सति रामु ॥
LINE 11
ਬੋਲਹੁਭਈਆਸਦਰਾਮਰਾਮੁਰਾਮੁਰਵਿਰਹਿਆਸਰਬਗੇ॥॥ਰਹਾਉ
ਹੇ ਭਾਈ! ਸਦਾ ਰਾਮ ਦਾ ਨਾਮ ਬੋਲਿਆ ਕਰੋ, ਉਹ ਸਭ ਥਾਵਾਂ ਵਿਚ ਮੌਜੂਦ ਹੈ, ਉਹ ਸਭ ਕੁਝ ਜਾਣਨ ਵਾਲਾ ਹੈ ॥੧॥ ਰਹਾਉ ॥
O Siblings of Destiny, chant the Name of the Lord, Raam, Raam, Raam, forever. He is All-pervading everywhere. ||1||Pause||
बोलहु भईआ सद राम रामु रामु रवि रहिआ सरबगे ॥१॥ रहाउ ॥
LINE 12
ਰਾਮੁਆਪੇਆਪਿਆਪੇਸਭੁਕਰਤਾਰਾਮੁਆਪੇਆਪਿਆਪਿਸਭਤੁਜਗੇ
ਉਹ ਰਾਮ (ਸਭ ਥਾਈਂ) ਆਪ ਹੀ ਆਪ ਹੈ, ਆਪ ਹੀ ਸਭ ਕੁਝ ਪੈਦਾ ਕਰਨ ਵਾਲਾ ਹੈ, ਜਗਤ ਵਿਚ ਸਭਨੀਂ ਥਾਈਂ ਆਪ ਹੀ ਆਪ ਮੌਜੂਦ ਹੈ।
The Lord Himself is Himself the Creator of all. The Lord Himself is Himself pervading the whole world.
रामु आपे आपि आपे सभु करता रामु आपे आपि आपि सभतु जगे ॥
LINE 13
ਜਿਸੁਆਪਿਕ੍ਰਿਪਾਕਰੇਮੇਰਾਰਾਮਰਾਮਰਾਮਰਾਇਸੋਜਨੁਰਾਮਨਾਮਲਿਵਲਾਗੇ॥॥
ਜਿਸ ਮਨੁੱਖ ਉਤੇ ਉਹ ਮੇਰਾ ਪਿਆਰਾ ਰਾਮ ਮਿਹਰ ਕਰਦਾ ਹੈ, ਉਹ ਮਨੁੱਖ ਰਾਮ ਦੇ ਨਾਮ ਦੀ ਲਗਨ ਵਿਚ ਜੁੜਦਾ ਹੈ ॥੧॥
That person, upon whom my Sovereign Lord King, Raam, Raam, Raam, bestows His Mercy - that person is lovingly attuned to the Lord's Name. ||1||
जिसु आपि क्रिपा करे मेरा राम राम राम राइ सो जनु राम नाम लिव लागे ॥१॥
LINE 14
ਰਾਮਨਾਮਕੀਉਪਮਾਦੇਖਹੁਹਰਿਸੰਤਹੁਜੋਭਗਤਜਨਾਂਕੀਪਤਿਰਾਖੈਵਿਚਿਕਲਿਜੁਗਅਗੇ
ਹੇ ਸੰਤ ਜਨੋ! ਉਸ ਪਰਮਾਤਮਾ ਦੇ ਨਾਮ ਦੀ ਵਡਿਆਈ ਵੇਖੋ, ਜਿਹੜਾ ਇਸ ਵਿਕਾਰਾਂ-ਭਰੇ ਜਗਤ ਦੀ ਵਿਕਾਰਾਂ ਦੀ ਅੱਗ ਵਿਚ ਆਪਣੇ ਭਗਤਾਂ ਦੀ ਆਪ ਇੱਜ਼ਤ ਰੱਖਦਾ ਹੈ।
O Saints of the Lord, behold the Glory of the Name of the Lord; His Name saves the honor of His humble devotees in this Dark Age of Kali Yuga.
राम नाम की उपमा देखहु हरि संतहु जो भगत जनां की पति राखै विचि कलिजुग अगे ॥
LINE 15
ਜਨਨਾਨਕਕਾਅੰਗੁਕੀਆਮੇਰੈਰਾਮਰਾਇਦੁਸਮਨਦੂਖਗਏਸਭਿਭਗੇ੨੬੧੩॥॥॥॥
ਹੇ ਨਾਨਕ! ਮੇਰੇ ਪ੍ਰਭੂ-ਪਾਤਿਸ਼ਾਹ ਨੇ (ਆਪਣੇ ਜਿਸ) ਸੇਵਕ ਦਾ ਪੱਖ ਕੀਤਾ, ਉਸ ਦੇ ਸਾਰੇ ਵੈਰੀ ਉਸ ਦੇ ਸਾਰੇ ਦੁੱਖ ਦੂਰ ਹੋ ਗਏ ॥੨॥੬॥੧੩॥
My Sovereign Lord King has taken servant Nanak's side; his enemies and attackers have all run away. ||2||6||13||
जन नानक का अंगु कीआ मेरै राम राइ दुसमन दूख गए सभि भगे ॥२॥६॥१३॥
LINE 16
ਸਾਰੰਗਮਹਲਾਚਉਪਦੇਘਰੁ
ਰਾਗ ਸਾਰੰਗ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
Saarang, Fifth Mahalaa, Chau-Padas, First House:
सारंग महला ५ चउपदे घरु १ ॥
LINE 17
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 18
ਸਤਿਗੁਰਮੂਰਤਿਕਉਬਲਿਜਾਉ
ਮੈਂ (ਤਾਂ ਆਪਣੇ) ਗੁਰੂ ਤੋਂ ਕੁਰਬਾਨ ਜਾਂਦਾ ਹਾਂ।
I am a sacrifice to the Image of the True Guru.
सतिगुर मूरति कउ बलि जाउ ॥
LINE 19
ਅੰਤਰਿਪਿਆਸਚਾਤ੍ਰਿਕਜਿਉਜਲਕੀਸਫਲਦਰਸਨੁਕਦਿਪਾਂਉ॥॥ਰਹਾਉ
ਜਿਵੇਂ ਪਪੀਹੇ ਨੂੰ (ਸ੍ਵਾਂਤੀ ਨਛੱਤ੍ਰ ਦੀ ਵਰਖਾ ਦੇ) ਪਾਣੀ ਦੀ ਪਿਆਸ ਹੁੰਦੀ ਹੈ, (ਤਿਵੇਂ ਮੇਰੇ) ਅੰਦਰ ਇਹ ਤਾਂਘ ਰਹਿੰਦੀ ਹੈ ਕਿ ਮੈਂ (ਗੁਰੂ ਦੀ ਰਾਹੀਂ) ਕਦੋਂ ਉਸ ਹਰੀ ਦਾ ਦਰਸਨ ਕਰਾਂਗਾ ਜੋ ਸਾਰੀਆਂ ਮੁਰਾਦਾਂ ਪੂਰੀਆਂ ਕਰਨ ਵਾਲਾ ਹੈ ॥੧॥ ਰਹਾਉ ॥
My inner being is filled with a great thirst, like that of the song-bird for water. When shall I find the Fruitful Vision of His Darshan? ||1||Pause||
अंतरि पिआस चात्रिक जिउ जल की सफल दरसनु कदि पांउ ॥१॥ रहाउ ॥
LINE 20
ਅਨਾਥਾਕੋਨਾਥੁਸਰਬਪ੍ਰਤਿਪਾਲਕੁਭਗਤਿਵਛਲੁਹਰਿਨਾਉ
ਹੇ ਪ੍ਰਭੂ! ਤੂੰ ਨਿਖਸਮਿਆਂ ਦਾ ਖਸਮ ਹੈਂ, ਤੂੰ ਸਭ ਜੀਵਾਂ ਦੀ ਪਾਲਣਾ ਕਰਨ ਵਾਲਾ ਹੈਂ। ਹੇ ਹਰੀ! ਤੇਰਾ ਨਾਮ ਹੀ ਹੈ 'ਭਗਤਿ ਵਛਲੁ' (ਭਗਤੀ ਨੂੰ ਪਿਆਰ ਕਰਨ ਵਾਲਾ)।
He is the Master of the masterless, the Cherisher of all. He is the Lover of the devotees of His Name.
अनाथा को नाथु सरब प्रतिपालकु भगति वछलु हरि नाउ ॥
LINE 21
ਜਾਕਉਕੋਇਰਾਖੈਪ੍ਰਾਣੀਤਿਸੁਤੂਦੇਹਿਅਸਰਾਉ॥॥
ਹੇ ਪ੍ਰਭੂ! ਜਿਸ ਮਨੁੱਖ ਦੀ ਹੋਰ ਕੋਈ ਪ੍ਰਾਣੀ ਰੱਖਿਆ ਨਹੀਂ ਕਰ ਸਕਦਾ, ਤੂੰ (ਆਪ) ਉਸ ਨੂੰ (ਆਪਣਾ) ਆਸਰਾ ਦੇਂਦਾ ਹੈਂ ॥੧॥
That mortal, whom no one can protect - You bless him with Your Support, O Lord. ||1||
जा कउ कोइ न राखै प्राणी तिसु तू देहि असराउ ॥१॥
LINE 22
ਨਿਧਰਿਆਧਰਨਿਗਤਿਆਗਤਿਨਿਥਾਵਿਆਤੂਥਾਉ
ਹੇ ਪ੍ਰਭੂ! ਜਿਨ੍ਹਾਂ ਦਾ ਹੋਰ ਕੋਈ ਸਹਾਰਾ ਨਹੀਂ ਹੁੰਦਾ, ਤੂੰ ਉਹਨਾਂ ਦਾ ਸਹਾਰਾ ਬਣਦਾ ਹੈਂ, ਮੰਦੀ ਭੈੜੀ ਹਾਲਤ ਵਾਲਿਆਂ ਦੀ ਤੂੰ ਚੰਗੀ ਹਾਲਤ ਬਣਾਂਦਾ ਹੈਂ, ਜਿਨ੍ਹਾਂ ਨੂੰ ਕਿਤੇ ਢੋਈ ਨਹੀਂ ਮਿਲਦੀ, ਤੂੰ ਉਹਨਾਂ ਦਾ ਆਸਰਾ ਹੈਂ।
Support of the unsupported, Saving Grace of the unsaved, Home of the homeless.
निधरिआ धर निगतिआ गति निथाविआ तू थाउ ॥
LINE 23
ਦਹਦਿਸਜਾਂਉਤਹਾਂਤੂਸੰਗੇਤੇਰੀਕੀਰਤਿਕਰਮਕਮਾਉ॥॥
ਹੇ ਪ੍ਰਭੂ! ਦਸੀਂ ਹੀ ਪਾਸੀਂ ਜਿਧਰ ਮੈਂ ਜਾਂਦਾ ਹਾਂ, ਉਥੇ ਹੀ ਤੂੰ (ਮੇਰੇ) ਨਾਲ ਹੀ ਦਿੱਸਦਾ ਹੈਂ, (ਤੇਰੀ ਮਿਹਰ ਨਾਲ) ਮੈਂ ਤੇਰੀ ਸਿਫ਼ਤ-ਸਾਲਾਹ ਦੀ ਕਾਰ ਕਮਾਂਦਾ ਹਾਂ ॥੨॥
Wherever I go in the ten directions, You are there with me. The only thing I do is sing the Kirtan of Your Praises. ||2||
दह दिस जांउ तहां तू संगे तेरी कीरति करम कमाउ ॥२॥
LINE 24
ਏਕਸੁਤੇਲਾਖਲਾਖਤੇਏਕਾਤੇਰੀਗਤਿਮਿਤਿਕਹਿਸਕਾਉ
ਹੇ ਪ੍ਰਭੂ! ਤੈਂ ਇੱਕ ਤੋਂ ਲੱਖਾਂ ਬ੍ਰਹਮੰਡ ਬਣਦੇ ਹਨ, ਤੇ, ਲੱਖਾਂ ਬ੍ਰਹਮੰਡਾਂ ਤੋਂ (ਫਿਰ) ਤੂੰ ਇਕ ਆਪ ਹੀ ਆਪ ਬਣ ਜਾਂਦਾ ਹੈਂ। ਮੈਂ ਦੱਸ ਨਹੀਂ ਸਕਦਾ ਕਿ ਤੂੰ ਕਿਹੋ ਜਿਹਾ ਹੈਂ ਅਤੇ ਕੇਡਾ ਵੱਡਾ ਹੈਂ।
From Your Oneness, You become tens of thousands, and from tens of thousands, You become One. I cannot describe Your state and extent.
एकसु ते लाख लाख ते एका तेरी गति मिति कहि न सकाउ ॥
LINE 25
ਤੂਬੇਅੰਤੁਤੇਰੀਮਿਤਿਨਹੀਪਾਈਐਸਭੁਤੇਰੋਖੇਲੁਦਿਖਾਉ॥॥
ਹੇ ਪ੍ਰਭੂ! ਤੂੰ ਬੇਅੰਤ ਹੈਂ, ਤੇਰੀ ਹਸਤੀ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਇਹ ਸਾਰਾ ਜਗਤ ਮੈਂ ਤਾਂ ਤੇਰਾ ਹੀ ਰਚਿਆ ਤਮਾਸ਼ਾ ਵੇਖਦਾ ਹਾਂ ॥੩॥
You are Infinite - Your value cannot be appraised. Everything I see is Your play. ||3||
तू बेअंतु तेरी मिति नही पाईऐ सभु तेरो खेलु दिखाउ ॥३॥
LINE 26
ਸਾਧਨਕਾਸੰਗੁਸਾਧਸਿਉਗੋਸਟਿਹਰਿਸਾਧਨਸਿਉਲਿਵਲਾਉ
(ਹੇ ਪ੍ਰਭੂ! ਤੇਰੇ ਚਰਨਾਂ ਵਿਚ ਜੁੜਨ ਵਾਸਤੇ) ਮੈਂ ਸੰਤ ਜਨਾਂ ਦਾ ਸੰਗ ਕਰਦਾ ਹਾਂ, ਮੈਂ ਸੰਤ ਜਨਾਂ ਨਾਲ (ਤੇਰੇ ਗੁਣਾਂ ਦਾ) ਵਿਚਾਰ-ਵਟਾਂਦਰਾ ਕਰਦਾ ਰਹਿੰਦਾ ਹਾਂ, ਤੇਰੇ ਸੰਤ ਜਨਾਂ ਦੀ ਸੰਗਤ ਵਿਚ ਰਹਿ ਕੇ ਤੇਰੇ ਚਰਨਾਂ ਵਿਚ ਸੁਰਤ ਜੋੜਦਾ ਹਾਂ।
I speak with the Company of the Holy; I am in love with the Holy people of the Lord.
साधन का संगु साध सिउ गोसटि हरि साधन सिउ लिव लाउ ॥
LINE 27
ਜਨਨਾਨਕਪਾਇਆਹੈਗੁਰਮਤਿਹਰਿਦੇਹੁਦਰਸੁਮਨਿਚਾਉ੪੧॥॥॥
ਦਾਸ ਨਾਨਕ ਆਖਦਾ ਹੈ, ਗੁਰੂ ਦੀ ਮੱਤ ਉਤੇ ਤੁਰਿਆਂ ਹੀ ਤੇਰਾ ਮਿਲਾਪ ਹੁੰਦਾ ਹੈ। ਹੇ ਹਰੀ! (ਮੇਰੇ) ਮਨ ਵਿਚ (ਬੜੀ) ਤਾਂਘ ਹੈ, (ਮੈਨੂੰ) ਆਪਣਾ ਦਰਸਨ ਦੇਹ ॥੪॥੧॥
Servant Nanak has found the Lord through the Guru's Teachings; please bless me with Your Blessed Vision; O Lord, my mind yearns for it. ||4||1||
जन नानक पाइआ है गुरमति हरि देहु दरसु मनि चाउ ॥४॥१॥
LINE 28
ਸਾਰਗਮਹਲਾ
Saarang, Fifth Mahalaa:
सारग महला ५ ॥
LINE 29
ਹਰਿਜੀਉਅੰਤਰਜਾਮੀਜਾਨ
ਪ੍ਰਭੂ ਜੀ ਹਰੇਕ ਦੇ ਦਿਲ ਦੀ ਜਾਣਨ ਵਾਲੇ ਹਨ ਅਤੇ ਸੁਜਾਨ ਹਨ।
The Dear Lord is the Inner-knower, the Searcher of hearts.
हरि जीउ अंतरजामी जान ॥
LINE 30
ਕਰਤਬੁਰਾਈਮਾਨੁਖਤੇਛਪਾਈਸਾਖੀਭੂਤਪਵਾਨ॥॥ਰਹਾਉ
(ਜਿਹੜਾ ਮਨੁੱਖ) ਹੋਰਨਾਂ ਮਨੁੱਖਾਂ ਪਾਸੋਂ ਲੁਕਾ ਕੇ ਕੋਈ ਭੈੜਾ ਕੰਮ ਕਰਦਾ ਹੈ (ਉਹ ਇਹ ਨਹੀਂ ਜਾਣਦਾ ਕਿ) ਪਰਮਾਤਮਾ ਤਾਂ ਪਿਛਲੇ ਬੀਤੇ ਸਮੇ ਦੇ ਕਰਮਾਂ ਤੋਂ ਲੈ ਕੇ ਅਗਾਂਹ ਭਵਿੱਖ ਦੇ ਕੀਤੇ ਜਾਣ ਵਾਲੇ ਸਾਰੇ ਕੰਮਾਂ ਦਾ ਵੇਖਣ ਵਾਲਾ ਹੈ ॥੧॥ ਰਹਾਉ ॥
The mortal does evil deeds, and hides from others, but like the air, the Lord is present everywhere. ||1||Pause||
करत बुराई मानुख ते छपाई साखी भूत पवान ॥१॥ रहाउ ॥
LINE 31
ਬੈਸਨੌਨਾਮੁਕਰਤਖਟਕਰਮਾਅੰਤਰਿਲੋਭਜੂਠਾਨ
(ਜਿਹੜੇ ਮਨੁੱਖ) ਆਪਣੇ ਆਪ ਨੂੰ ਵੈਸ਼ਨੋ ਅਖਵਾਂਦੇ ਹਨ, (ਸ਼ਾਸਤ੍ਰਾਂ ਦੇ ਦੱਸੇ ਹੋਏ) ਛੇ ਕਰਮ ਭੀ ਕਰਦੇ ਹਨ, (ਪਰ ਜੇ ਉਹਨਾਂ ਦੇ) ਅੰਦਰ (ਮਨ ਨੂੰ) ਮੈਲਾ ਕਰਨ ਵਾਲਾ ਲੋਭ ਵੱਸ ਰਿਹਾ ਹੈ,
You call yourself a devotee of Vishnu and you practice the six rituals, but your inner being is polluted with greed.
बैसनौ नामु करत खट करमा अंतरि लोभ जूठान ॥
LINE 32
ਸੰਤਸਭਾਕੀਨਿੰਦਾਕਰਤੇਡੂਬੇਸਭਅਗਿਆਨ॥॥
(ਜੇ ਉਹ) ਸਾਧ ਸੰਗਤ ਦੀ ਨਿੰਦਾ ਕਰਦੇ ਹਨ (ਤਾਂ ਉਹ ਸਾਰੇ ਮਨੁੱਖ) ਆਤਮਕ ਜੀਵਨ ਵਲੋਂ ਬੇ-ਸਮਝੀ ਦੇ ਕਾਰਨ (ਸੰਸਾਰ-ਸਮੁੰਦਰ ਵਿਚ) ਡੁੱਬ ਜਾਂਦੇ ਹਨ ॥੧॥
Those who slander the Society of the Saints, shall all be drowned in their ignorance. ||1||
संत सभा की निंदा करते डूबे सभ अगिआन ॥१॥