ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 1165
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਰਨਾਰੀਸਿਉਘਾਲੈਧੰਧਾ
ਤੇ ਪਰਾਈ ਜ਼ਨਾਨੀ ਨਾਲ ਝਖਾਂ ਮਾਰਦਾ ਹੈ,
and has an affair with another woman.
पर नारी सिउ घालै धंधा ॥
LINE 02
ਜੈਸੇਸਿੰਬਲੁਦੇਖਿਸੂਆਬਿਗਸਾਨਾ
(ਪਰਾਈ ਨਾਰ ਨੂੰ ਵੇਖ ਕੇ ਉਹ ਇਉਂ ਹੀ ਖ਼ੁਸ਼ ਹੁੰਦਾ ਹੈ) ਜਿਵੇਂ ਤੋਤਾ ਸਿੰਬਲ ਰੁੱਖ ਨੂੰ ਵੇਖ ਕੇ ਖ਼ੁਸ਼ ਹੁੰਦਾ ਹੈ (ਪਰ ਉਸ ਸਿੰਬਲ ਤੋਂ ਉਸ ਤੋਤੇ ਨੂੰ ਹਾਸਲ ਕੁਝ ਨਹੀਂ ਹੁੰਦਾ);
He is like the parrot, who is pleased to see the simbal tree;
जैसे सिंबलु देखि सूआ बिगसाना ॥
LINE 03
ਅੰਤਕੀਬਾਰਮੂਆਲਪਟਾਨਾ॥॥
ਆਖ਼ਰ ਨੂੰ ਅਜਿਹਾ ਵਿਕਾਰੀ ਮਨੁੱਖ (ਇਸ ਵਿਕਾਰ) ਵਿਚ ਗ੍ਰਸਿਆ ਹੋਇਆ ਹੀ ਮਰ ਜਾਂਦਾ ਹੈ ॥੧॥
but in the end, he dies, stuck to it. ||1||
अंत की बार मूआ लपटाना ॥१॥
LINE 04
ਪਾਪੀਕਾਘਰੁਅਗਨੇਮਾਹਿ
ਵਿਕਾਰੀ ਬੰਦੇ ਦਾ ਟਿਕਾਣਾ ਸਦਾ ਉਸ ਅੱਗ ਵਿਚ ਰਹਿੰਦਾ ਹੈ,
The home of the sinner is on fire.
पापी का घरु अगने माहि ॥
LINE 05
ਜਲਤਰਹੈਮਿਟਵੈਕਬਨਾਹਿ॥॥ਰਹਾਉ
ਜੋ ਅੱਗ ਸਦਾ ਬਲਦੀ ਰਹਿੰਦੀ ਹੈ, ਕਦੇ ਬੁੱਝਦੀ ਨਹੀਂ ॥੧॥ ਰਹਾਉ ॥
It keeps burning, and the fire cannot be extinguished. ||1||Pause||
जलत रहै मिटवै कब नाहि ॥१॥ रहाउ ॥
LINE 06
ਹਰਿਕੀਭਗਤਿਦੇਖੈਜਾਇ
ਜਿੱਥੇ ਪ੍ਰਭੂ ਦੀ ਭਗਤੀ ਹੁੰਦੀ ਹੈ (ਵਿਕਾਰੀ ਮਨੁੱਖ) ਉਹ ਥਾਂ ਜਾ ਕੇ ਨਹੀਂ ਵੇਖਦਾ,
He does not go to see where the Lord is being worshipped.
हरि की भगति न देखै जाइ ॥
LINE 07
ਮਾਰਗੁਛੋਡਿਅਮਾਰਗਿਪਾਇ
(ਜੀਵਨ ਦਾ ਸਿੱਧਾ) ਰਾਹ ਛੱਡ ਕੇ (ਵਿਕਾਰਾਂ ਦੇ) ਉਲਟੇ ਰਸਤੇ ਪੈਂਦਾ ਹੈ,
He abandons the Lord's Path, and takes the wrong path.
मारगु छोडि अमारगि पाइ ॥
LINE 08
ਮੂਲਹੁਭੂਲਾਆਵੈਜਾਇ
ਜਗਤ ਦੇ ਮੂਲ ਪ੍ਰਭੂ ਤੋਂ ਖੁੰਝ ਕੇ ਜਨਮ ਮਰਨ ਦੇ ਗੇੜ ਵਿਚ ਪੈ ਜਾਂਦਾ ਹੈ,
He forgets the Primal Lord God, and is caught in the cycle of reincarnation.
मूलहु भूला आवै जाइ ॥
LINE 09
ਅੰਮ੍ਰਿਤੁਡਾਰਿਲਾਦਿਬਿਖੁਖਾਇ॥॥
ਨਾਮ-ਅੰਮ੍ਰਿਤ ਡੋਲ੍ਹ ਕੇ (ਵਿਕਾਰਾਂ ਦਾ) ਜ਼ਹਿਰ ਲੱਦ ਕੇ ਖਾਂਦਾ ਹੈ ॥੨॥
He throws away the Ambrosial Nectar, and gathers poison to eat. ||2||
अंम्रितु डारि लादि बिखु खाइ ॥२॥
LINE 10
ਜਿਉਬੇਸ੍ਵਾਕੇਪਰੈਅਖਾਰਾ
ਜਿਵੇਂ ਵੇਸਵਾਂ ਦੇ ਮੁਜਰੇ ਹੁੰਦੇ ਹਨ,
He is like the prostitute, who comes to dance,
जिउ बेस्वा के परै अखारा ॥
LINE 11
ਕਾਪਰੁਪਹਿਰਿਕਰਹਿਸਂੀਗਾਰਾ
(ਸੁਹਣੀ ਸੁਹਣੀ) ਪੁਸ਼ਾਕ ਪਾ ਕੇ ਸਿੰਗਾਰ ਕਰਦੀਆਂ ਹਨ।
wearing beautiful clothes, decorated and adorned.
कापरु पहिरि करहि सींगारा ॥
LINE 12
ਪੂਰੇਤਾਲਨਿਹਾਲੇਸਾਸ
ਵੇਸਵਾ ਨੱਚਦੀ ਹੈ, ਤੇ ਬੜੇ ਗਹੁ ਨਾਲ ਆਪਣੀ ਸੁਰ ਨੂੰ ਤੋਲਦੀ ਹੈ,
She dances to the beat, exciting the breath of those who watch her.
पूरे ताल निहाले सास ॥
LINE 13
ਵਾਕੇਗਲੇਜਮਕਾਹੈਫਾਸ॥॥
(ਬੱਸ, ਇਸ ਵਿਕਾਰੀ ਜੀਵਨ ਦੇ ਕਾਰਨ) ਉਸ ਦੇ ਗਲ ਵਿਚ ਜਮਾਂ ਦੀ ਫਾਹੀ ਪੈਂਦੀ ਹੈ ॥੩॥
But the noose of the Messenger of Death is around her neck. ||3||
वा के गले जम का है फास ॥३॥
LINE 14
ਜਾਕੇਮਸਤਕਿਲਿਖਿਓਕਰਮਾ
ਜਿਸ ਮਨੁੱਖ ਦੇ ਮੱਥੇ ਉੱਤੇ ਪ੍ਰਭੂ ਦੀ ਬਖ਼ਸ਼ਸ਼ (ਦਾ ਲੇਖ) ਲਿਖਿਆ ਹੋਇਆ ਹੈ (ਭਾਵ, ਪਿਛਲੇ ਕੀਤੇ ਕਰਮਾਂ ਅਨੁਸਾਰ ਧੁਰੋਂ ਬਖ਼ਸ਼ਸ਼ ਹੁੰਦੀ ਹੈ),
One who has good karma recorded on his forehead,
जा के मसतकि लिखिओ करमा ॥
LINE 15
ਸੋਭਜਿਪਰਿਹੈਗੁਰਕੀਸਰਨਾ
ਉਹ (ਵਿਕਾਰਾਂ ਵਲੋਂ) ਹਟ ਕੇ ਸਤਿਗੁਰੂ ਦੀ ਸ਼ਰਨ ਪੈਂਦਾ ਹੈ।
hurries to enter the Guru's Sanctuary.
सो भजि परि है गुर की सरना ॥
LINE 16
ਕਹਤਨਾਮਦੇਉਇਹੁਬੀਚਾਰੁ
ਨਾਮਦੇਵ ਇਹ ਇਕ ਵਿਚਾਰ ਦਾ ਬਚਨ ਆਖਦਾ ਹੈ,
Says Naam Dayv, consider this:
कहत नामदेउ इहु बीचारु ॥
LINE 17
ਇਨਬਿਧਿਸੰਤਹੁਉਤਰਹੁਪਾਰਿ੪੨੮॥॥॥॥
ਹੇ ਸੰਤ ਜਨੋ! ਗੁਰੂ ਦੀ ਸ਼ਰਨ ਪੈ ਕੇ ਹੀ (ਸੰਸਾਰ-ਸਮੁੰਦਰ ਦੇ ਵਿਕਾਰਾਂ ਤੋਂ) ਪਾਰ ਲੰਘ ਸਕੋਗੇ ॥੪॥੨॥੮॥
O Saints, this is the way to cross over to the other side. ||4||2||8||
इन बिधि संतहु उतरहु पारि ॥४॥२॥८॥
LINE 18
ਸੰਡਾਮਰਕਾਜਾਇਪੁਕਾਰੇਪੜੈਨਹੀਹਮਹੀਪਚਿਹਾਰੇ
(ਪ੍ਰਹਿਲਾਦ ਦੇ ਦੋਵੇਂ ਉਸਤਾਦ) ਸੰਡ ਅਤੇ ਅਮਰਕ ਨੇ (ਹਰਨਾਖਸ਼ ਕੋਲ) ਜਾ ਕੇ ਫ਼ਰਿਆਦ ਕੀਤੀ-ਅਸੀਂ ਖਪ ਲੱਥੇ ਹਾਂ, ਪ੍ਰਹਿਲਾਦ ਪੜ੍ਹਦਾ ਨਹੀਂ।
Sanda and Marka went and complained to Harnaakhash, "Your son does not read his lessons. We are tired of trying to teach him.
संडा मरका जाइ पुकारे ॥ पड़ै नही हम ही पचि हारे ॥
LINE 19
ਰਾਮੁਕਹੈਕਰਤਾਲਬਜਾਵੈਚਟੀਆਸਭੈਬਿਗਾਰੇ॥॥
ਉਹ ਹੱਥਾਂ ਨਾਲ ਤਾਲ ਵਜਾਉਂਦਾ ਹੈ, ਤੇ ਰਾਮ ਨਾਮ ਗਾਉਂਦਾ ਹੈ, ਹੋਰ ਸਾਰੇ ਵਿੱਦਿਆਰਥੀ ਭੀ ਉਸ ਨੇ ਵਿਗਾੜ ਦਿੱਤੇ ਹਨ ॥੧॥
He chants the Lord's Name, clapping his hands to keep the beat; he has spoiled all the other students. ||1||
रामु कहै कर ताल बजावै चटीआ सभै बिगारे ॥१॥
LINE 20
ਰਾਮਨਾਮਾਜਪਿਬੋਕਰੈ
(ਪ੍ਰਹਿਲਾਦ) ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਦਾ ਹੈ,
He chants the Lord's Name,
राम नामा जपिबो करै ॥
LINE 21
ਹਿਰਦੈਹਰਿਜੀਕੋਸਿਮਰਨੁਧਰੈ॥॥ਰਹਾਉ
ਪਰਮਾਤਮਾ ਦਾ ਸਿਮਰਨ ਆਪਣੇ ਹਿਰਦੇ ਵਿਚ ਧਾਰਨ ਕਰੀ ਰੱਖਦਾ ਹੈ ॥੧॥ ਰਹਾਉ ॥
and he has enshrined meditative remembrance of the Lord within his heart." ||1||Pause||
हिरदै हरि जी को सिमरनु धरै ॥१॥ रहाउ ॥
LINE 22
ਬਸੁਧਾਬਸਿਕੀਨੀਸਭਰਾਜੇਬਿਨਤੀਕਰੈਪਟਰਾਨੀ
(ਪ੍ਰਹਿਲਾਦ ਦੀ ਮਾਂ) ਵੱਡੀ ਰਾਣੀ (ਪ੍ਰਹਿਲਾਦ ਅੱਗੇ) ਤਰਲੇ ਕਰਦੀ ਹੈ (ਤੇ ਸਮਝਾਉਂਦੀ ਹੈ ਕਿ ਤੇਰੇ ਪਿਤਾ) ਰਾਜੇ ਨੇ ਸਾਰੀ ਧਰਤੀ ਆਪਣੇ ਵੱਸ ਕੀਤੀ ਹੋਈ ਹੈ (ਉਸ ਦਾ ਹੁਕਮ ਨਾ ਮੋੜ),
"Your father the king has conquered the whole world", said his mother the queen.
बसुधा बसि कीनी सभ राजे बिनती करै पटरानी ॥
LINE 23
ਪੂਤੁਪ੍ਰਹਿਲਾਦੁਕਹਿਆਨਹੀਮਾਨੈਤਿਨਿਤਉਅਉਰੈਠਾਨੀ॥॥
ਪਰ ਪੁੱਤਰ ਪ੍ਰਹਿਲਾਦ (ਮਾਂ ਦਾ) ਆਖਿਆ ਮੰਨਦਾ ਨਹੀਂ, ਉਸ ਨੇ ਤਾਂ ਕੋਈ ਹੋਰ ਗੱਲ ਮਨ ਵਿਚ ਪੱਕੀ ਕੀਤੀ ਹੋਈ ਹੈ ॥੨॥
"O Prahlad my son, you do not obey him, so he has decided to deal with you in another way." ||2||
पूतु प्रहिलादु कहिआ नही मानै तिनि तउ अउरै ठानी ॥२॥
LINE 24
ਦੁਸਟਸਭਾਮਿਲਿਮੰਤਰਉਪਾਇਆਕਰਸਹਅਉਧਘਨੇਰੀ
ਦੁਸ਼ਟਾਂ ਦੀ ਜੁੰਡੀ ਨੇ ਰਲ ਕੇ ਸਲਾਹ ਕਰ ਲਈ-(ਜੇ ਪ੍ਰਹਿਲਾਦ ਨਹੀਂ ਮੰਨਦਾ ਤਾਂ) ਅਸੀਂ ਇਸ ਨੂੰ ਮਾਰ ਮੁਕਾਵਾਂਗੇ;
The council of villains met and resolved to send Prahlaad into the life hereafter.
दुसट सभा मिलि मंतर उपाइआ करसह अउध घनेरी ॥
LINE 25
ਗਿਰਿਤਰਜਲਜੁਆਲਾਭੈਰਾਖਿਓਰਾਜਾਰਾਮਿਮਾਇਆਫੇਰੀ॥॥
ਪਰ ਜਗਤ ਦੇ ਮਾਲਕ ਪ੍ਰਭੂ ਨੇ ਆਪਣੀ ਮਾਇਆ ਦਾ ਸੁਭਾਉ ਹੀ ਬਦਲਾ ਦਿੱਤਾ, (ਪ੍ਰਭੂ ਨੇ ਪ੍ਰਹਿਲਾਦ ਨੂੰ) ਪਹਾੜ, ਰੁੱਖ, ਪਾਣੀ, ਅੱਗ (ਇਹਨਾਂ ਸਭਨਾਂ ਦੇ) ਡਰ ਤੋਂ ਬਚਾ ਲਿਆ ॥੩॥
Prahlaad was thrown off a mountain, into the water, and into a fire, but the Sovereign Lord God saved him, by changing the laws of nature. ||3||
गिरि तर जल जुआला भै राखिओ राजा रामि माइआ फेरी ॥३॥
LINE 26
ਕਾਢਿਖੜਗੁਕਾਲੁਭੈਕੋਪਿਓਮੋਹਿਬਤਾਉਜੁਤੁਹਿਰਾਖੈ
(ਹੁਣ ਅੰਦਰੋਂ) ਡਰਿਆ ਹੋਇਆ (ਪਰ ਬਾਹਰੋਂ) ਕ੍ਰੋਧਵਾਨ ਹੋ ਕੇ, ਮੌਤ-ਰੂਪ ਤਲਵਾਰ ਕੱਢ ਕੇ (ਬੋਲਿਆ-) ਮੈਨੂੰ ਦੱਸ ਜਿਹੜਾ ਤੈਨੂੰ (ਇਸ ਤਲਵਾਰ ਤੋਂ) ਬਚਾ ਸਕਦਾ ਹੈ।
Harnaakhash thundered with rage and threatened to kill Prahlaad. "Tell me, who can save you?"
काढि खड़गु कालु भै कोपिओ मोहि बताउ जु तुहि राखै ॥
LINE 27
ਪੀਤਪੀਤਾਂਬਰਤ੍ਰਿਭਵਣਧਣੀਥੰਭਮਾਹਿਹਰਿਭਾਖੈ॥॥
(ਅੱਗੋਂ) ਪੀਲੇ ਕੱਪੜਿਆਂ ਵਾਲਾ ਕ੍ਰਿਸ਼ਨ ਪ੍ਰਭੂ, ਤਿੰਨਾਂ ਭਵਨਾਂ ਦਾ ਮਾਲਕ ਪਰਮਾਤਮਾ ਥੰਮ੍ਹ ਵਿਚ ਬੋਲਦਾ ਹੈ ॥੪॥
Prahlaad answered, "The Lord, the Master of the three worlds, is contained even in this pillar to which I am tied." ||4||
पीत पीतांबर त्रिभवण धणी थंभ माहि हरि भाखै ॥४॥
LINE 28
ਹਰਨਾਖਸੁਜਿਨਿਨਖਹਬਿਦਾਰਿਓਸੁਰਿਨਰਕੀਏਸਨਾਥਾ
ਜਿਸ ਪ੍ਰਭੂ ਨੇ ਹਰਨਾਖ਼ਸ਼ ਨੂੰ ਨਹੁੰਆਂ ਨਾਲ ਚੀਰ ਦਿੱਤਾ, ਦੇਵਤਿਆਂ ਤੇ ਮਨੁੱਖਾਂ ਨੂੰ ਢਾਰਸ ਦਿੱਤੀ,
The Lord who tore Harnaakhash apart with His nails proclaimed Himself the Lord of gods and men.
हरनाखसु जिनि नखह बिदारिओ सुरि नर कीए सनाथा ॥
LINE 29
ਕਹਿਨਾਮਦੇਉਹਮਨਰਹਰਿਧਿਆਵਹਰਾਮੁਅਭੈਪਦਦਾਤਾ੫੩੯॥॥॥॥
ਨਾਮਦੇਵ ਆਖਦਾ ਹੈ ਕਿ ਮੈਂ ਭੀ ਉਸੇ ਪ੍ਰਭੂ ਨੂੰ ਸਿਮਰਦਾ ਹਾਂ; ਪ੍ਰਭੂ ਹੀ ਨਿਰਭੈਤਾ ਦਾ ਦਰਜਾ ਬਖ਼ਸ਼ਣ ਵਾਲਾ ਹੈ ॥੫॥੩॥੯॥
Says Naam Dayv, I meditate on the Lord, the Man-lion, the Giver of fearless dignity. ||5||3||9||
कहि नामदेउ हम नरहरि धिआवह रामु अभै पद दाता ॥५॥३॥९॥
LINE 30
ਸੁਲਤਾਨੁਪੂਛੈਸੁਨੁਬੇਨਾਮਾ
(ਮੁਹੰਮਦ-ਬਿਨ-ਤੁਗ਼ਲਕ) ਬਾਦਸ਼ਾਹ ਪੁੱਛਦਾ ਹੈ-ਹੇ ਨਾਮੇ! ਸੁਣ,
The Sultan said, "Listen, Naam Dayv:
सुलतानु पूछै सुनु बे नामा ॥
LINE 31
ਦੇਖਉਰਾਮਤੁਮੑਾਰੇਕਾਮਾ॥॥
ਮੈਂ ਤੇਰੇ ਰਾਮ ਦੇ ਕੰਮ ਵੇਖਣੇ ਚਾਹੁੰਦਾ ਹਾਂ ॥੧॥
let me see the actions of your Lord." ||1||
देखउ राम तुमारे कामा ॥१॥
LINE 32
ਨਾਮਾਸੁਲਤਾਨੇਬਾਧਿਲਾ
ਬਾਦਸ਼ਾਹ ਨੇ ਮੈਨੂੰ (ਨਾਮੇ ਨੂੰ) ਬੰਨ੍ਹ ਲਿਆ,
The Sultan arrested Naam Dayv,
नामा सुलताने बाधिला ॥
LINE 33
ਦੇਖਉਤੇਰਾਹਰਿਬੀਠੁਲਾ॥॥ਰਹਾਉ
(ਤੇ ਆਖਣ ਲੱਗਾ-) ਮੈਂ ਤੇਰਾ ਹਰੀ, ਤੇਰਾ ਬੀਠਲੁ, ਵੇਖਣਾ ਚਾਹੁੰਦਾ ਹਾਂ ॥੧॥ ਰਹਾਉ ॥
and said, "Let me see your Beloved Lord." ||1||Pause||
देखउ तेरा हरि बीठुला ॥१॥ रहाउ ॥
LINE 34
ਬਿਸਮਿਲਿਗਊਦੇਹੁਜੀਵਾਇ
(ਮੇਰੀ ਇਹ) ਮੋਈ ਹੋਈ ਗਾਂ ਜਿਵਾਲ ਦੇਹ,
"Bring this dead cow back to life.
बिसमिलि गऊ देहु जीवाइ ॥
LINE 35
ਨਾਤਰੁਗਰਦਨਿਮਾਰਉਠਾਂਇ॥॥
ਨਹੀਂ ਤਾਂ ਤੈਨੂੰ ਭੀ ਇੱਥੇ ਹੀ (ਹੁਣੇ ਹੀ) ਮਾਰ ਦਿਆਂਗਾ ॥੨॥
Otherwise, I shall cut off your head here and now." ||2||
नातरु गरदनि मारउ ठांइ ॥२॥
LINE 36
ਬਾਦਿਸਾਹਐਸੀਕਿਉਹੋਇ
(ਮੈਂ ਆਖਿਆ-) ਬਾਦਸ਼ਾਹ! ਅਜਿਹੀ ਗੱਲ ਕਿਵੇਂ ਹੋ ਸਕਦੀ ਹੈ?
Naam Dayv answered, "O king, how can this happen?
बादिसाह ऐसी किउ होइ ॥
LINE 37
ਬਿਸਮਿਲਿਕੀਆਜੀਵੈਕੋਇ॥॥
ਕਦੇ ਕੋਈ ਮੋਇਆ ਹੋਇਆ ਮੁੜ ਨਹੀਂ ਜੀਵਿਆ ॥੩॥
No one can bring the dead back to life. ||3||
बिसमिलि कीआ न जीवै कोइ ॥३॥
LINE 38
ਮੇਰਾਕੀਆਕਛੂਹੋਇ
(ਤੇ ਇਕ ਹੋਰ ਗੱਲ ਭੀ ਹੈ) ਮੇਰਾ ਕੀਤਾ ਕੁਝ ਨਹੀਂ ਹੋ ਸਕਦਾ।
I cannot do anything by my own actions.
मेरा कीआ कछू न होइ ॥
LINE 39
ਕਰਿਹੈਰਾਮੁਹੋਇਹੈਸੋਇ॥॥
ਉਹੀ ਕੁਝ ਹੁੰਦਾ ਹੈ ਜੋ ਪਰਮਾਤਮਾ ਕਰਦਾ ਹੈ ॥੪॥
Whatever the Lord does, that alone happens." ||4||
करि है रामु होइ है सोइ ॥४॥
LINE 40
ਬਾਦਿਸਾਹੁਚੜਿੑਓਅਹੰਕਾਰਿ
ਬਾਦਸ਼ਾਹ (ਇਹ ਉੱਤਰ ਸੁਣ ਕੇ) ਅਹੰਕਾਰ ਵਿਚ ਆਇਆ,
The arrogant king was enraged at this reply.
बादिसाहु चड़िओ अहंकारि ॥
LINE 41
ਗਜਹਸਤੀਦੀਨੋਚਮਕਾਰਿ॥॥
ਉਸ ਨੇ (ਮੇਰੇ ਉੱਤੇ) ਇਕ ਵੱਡਾ ਹਾਥੀ ਚਮਕਾ ਕੇ ਚਾੜ੍ਹ ਦਿੱਤਾ ॥੫॥
He incited an elephant to attack. ||5||
गज हसती दीनो चमकारि ॥५॥
LINE 42
ਰੁਦਨੁਕਰੈਨਾਮੇਕੀਮਾਇ
(ਮੇਰੀ) ਨਾਮੇ ਦੀ ਮਾਂ ਰੋਣ ਲੱਗ ਪਈ,
Naam Dayv's mother began to cry,
रुदनु करै नामे की माइ ॥
LINE 43
ਛੋਡਿਰਾਮੁਕੀਭਜਹਿਖੁਦਾਇ॥॥
(ਤੇ ਆਖਣ ਲੱਗੀ-ਹੇ ਬੱਚਾ!) ਤੂੰ ਰਾਮ ਛੱਡ ਕੇ ਖ਼ੁਦਾ ਖ਼ੁਦਾ ਕਿਉਂ ਨਹੀਂ ਆਖਣ ਲੱਗ ਪੈਂਦਾ? ॥੬॥
and she said, "Why don't you abandon your Lord Raam, and worship his Lord Allah?" ||6||
छोडि रामु की न भजहि खुदाइ ॥६॥
LINE 44
ਹਉਤੇਰਾਪੂੰਗੜਾਤੂਮੇਰੀਮਾਇ
(ਮੈਂ ਉੱਤਰ ਦਿੱਤਾ-) ਨਾ ਮੈਂ ਤੇਰਾ ਪੁੱਤਰ ਹਾਂ, ਨਾ ਤੂੰ ਮੇਰੀ ਮਾਂ ਹੈਂ;
Naam Dayv answered, "I am not your son, and you are not my mother.
न हउ तेरा पूंगड़ा न तू मेरी माइ ॥
LINE 45
ਪਿੰਡੁਪੜੈਤਉਹਰਿਗੁਨਗਾਇ॥॥
ਜੇ ਮੇਰਾ ਸਰੀਰ ਭੀ ਨਾਸ ਹੋ ਜਾਏ, ਤਾਂ ਭੀ ਨਾਮਾ ਹਰੀ ਦੇ ਗੁਣ ਗਾਂਦਾ ਰਹੇਗਾ ॥੭॥
Even if my body dies, I will still sing the Glorious Praises of the Lord." ||7||
पिंडु पड़ै तउ हरि गुन गाइ ॥७॥
LINE 46
ਕਰੈਗਜਿੰਦੁਸੁੰਡਕੀਚੋਟ
ਹਾਥੀ ਆਪਣੀ ਸੁੰਡ ਦੀ ਚੋਟ ਕਰਦਾ ਹੈ,
The elephant attacked him with his trunk,
करै गजिंदु सुंड की चोट ॥
LINE 47
ਨਾਮਾਉਬਰੈਹਰਿਕੀਓਟ॥॥
ਪਰ ਨਾਮਾ ਬਚ ਨਿਕਲਦਾ ਹੈ; ਨਾਮੇ ਨੂੰ ਪਰਮਾਤਮਾ ਦਾ ਆਸਰਾ ਹੈ ॥੮॥
but Naam Dayv was saved, protected by the Lord. ||8||
नामा उबरै हरि की ओट ॥८॥
LINE 48
ਕਾਜੀਮੁਲਾਂਕਰਹਿਸਲਾਮੁ
(ਬਾਦਸ਼ਾਹ ਸੋਚਦਾ ਹੈ-) ਮੈਨੂੰ (ਮੇਰੇ ਮਜ਼ਹਬ ਦੇ ਆਗੂ) ਕਾਜ਼ੀ ਤੇ ਮੌਲਵੀ ਤਾਂ ਸਲਾਮ ਕਰਦੇ ਹਨ,
The king said, "The Qazis and the Mullahs bow down to me,
काजी मुलां करहि सलामु ॥
LINE 49
ਇਨਿਹਿੰਦੂਮੇਰਾਮਲਿਆਮਾਨੁ॥॥
ਪਰ ਇਸ ਹਿੰਦੂ ਨੇ ਮੇਰਾ ਮਾਣ ਤੋੜ ਦਿੱਤਾ ਹੈ ॥੯॥
but this Hindu has trampled my honor." ||9||
इनि हिंदू मेरा मलिआ मानु ॥९॥
LINE 50
ਬਾਦਿਸਾਹਬੇਨਤੀਸੁਨੇਹੁ
(ਹਿੰਦੂ ਲੋਕ ਰਲ ਕੇ ਆਏ, ਤੇ ਆਖਣ ਲੱਗੇ,) ਹੇ ਬਾਦਸ਼ਾਹ! ਅਸਾਡੀ ਅਰਜ਼ ਸੁਣ,
The people pleaded with the king, "Hear our prayer, O king.
बादिसाह बेनती सुनेहु ॥