ਨਾਮੇਹਰਿਕਾਦਰਸਨੁਭਇਆ੪੩॥॥॥
(ਉਸ ਸ੍ਵੈ-ਸਰੂਪ ਵਿਚ) ਮੈਂ (ਨਾਮੇ) ਨੂੰ ਪਰਮਾਤਮਾ ਦਾ ਦੀਦਾਰ ਹੋਇਆ ॥੪॥੩॥
Thus did Naam Dayv come to receive the Blessed Vision of the Lord's Darshan. ||4||3||
नामे हरि का दरसनु भइआ ॥४॥३॥
ਮੈਬਉਰੀਮੇਰਾਰਾਮੁਭਤਾਰੁ॥
(ਮੈਂ ਆਪਣੇ ਪ੍ਰਭੂ-ਪਤੀ ਦੀ ਨਾਰ ਬਣ ਚੁੱਕੀ ਹਾਂ) ਪ੍ਰਭੂ ਮੇਰਾ ਖਸਮ ਹੈ ਤੇ ਮੈਂ (ਉਸ ਦੀ ਖ਼ਾਤਰ) ਕਮਲੀ ਹੋ ਰਹੀ ਹਾਂ,
I am crazy - the Lord is my Husband.
मै बउरी मेरा रामु भतारु ॥
ਰਚਿਰਚਿਤਾਕਉਕਰਉਸਿੰਗਾਰੁ੧॥॥
ਉਸ ਨੂੰ ਮਿਲਣ ਲਈ ਮੈਂ (ਭਗਤੀ ਤੇ ਭਲੇ ਗੁਣਾਂ ਦੇ) ਸੁਹਣੇ ਸੁਹਣੇ ਸ਼ਿੰਗਾਰ ਕਰ ਰਹੀ ਹਾਂ ॥੧॥
I decorate and adorn myself for Him. ||1||
रचि रचि ता कउ करउ सिंगारु ॥१॥
ਭਲੇਨਿੰਦਉਭਲੇਨਿੰਦਉਭਲੇਨਿੰਦਉਲੋਗੁ॥
ਹੁਣ ਜਗਤ ਬੇ-ਸ਼ੱਕ ਮੈਨੂੰ ਭੈੜਾ ਆਖੀ ਜਾਏ (ਨਾ ਮੇਰੇ ਕੰਨ ਇਹ ਨਿੰਦਾ ਸੁਣਨ ਦੀ ਪਰਵਾਹ ਕਰਦੇ ਹਨ; ਨਾ ਮੇਰਾ ਮਨ ਨਿੰਦਾ ਸੁਣ ਕੇ ਦੁਖੀ ਹੁੰਦਾ ਹੈ)
Slander me well, slander me well, slander me well, O people.
भले निंदउ भले निंदउ भले निंदउ लोगु ॥
ਤਨੁਮਨੁਰਾਮਪਿਆਰੇਜੋਗੁ੧॥॥ਰਹਾਉ॥
ਮੇਰਾ ਤਨ ਅਤੇ ਮੇਰਾ ਮਨ ਮੇਰੇ ਪਿਆਰੇ ਪ੍ਰਭੂ ਜੋਗੇ ਹੋ ਚੁਕੇ ਹਨ ॥੧॥ ਰਹਾਉ ॥
My body and mind are united with my Beloved Lord. ||1||Pause||
तनु मनु राम पिआरे जोगु ॥१॥ रहाउ ॥
ਬਾਦੁਬਿਬਾਦੁਕਾਹੂਸਿਉਨਕੀਜੈ॥
(ਕੋਈ ਨਿੰਦਾ ਪਿਆ ਕਰੇ) ਕਿਸੇ ਨਾਲ ਝਗੜਾ ਕਰਨ ਦੀ ਲੋੜ ਨਹੀਂ,
Do not engage in any arguments or debates with anyone.
बादु बिबादु काहू सिउ न कीजै ॥
ਰਸਨਾਰਾਮਰਸਾਇਨੁਪੀਜੈ੨॥॥
ਜੀਭ ਨਾਲ ਪ੍ਰਭੂ ਦੇ ਨਾਮ ਦਾ ਸ੍ਰੇਸ਼ਟ ਅੰਮ੍ਰਿਤ ਪੀਣਾ ਚਾਹੀਦਾ ਹੈ ॥੨॥
With your tongue, savor the Lord's sublime essence. ||2||
रसना राम रसाइनु पीजै ॥२॥
ਅਬਜੀਅਜਾਨਿਐਸੀਬਨਿਆਈ॥
ਹੁਣ ਹਿਰਦੇ ਵਿਚ ਪ੍ਰਭੂ ਨਾਲ ਜਾਣ-ਪਛਾਣ ਕਰ ਕੇ (ਮੇਰੇ ਅੰਦਰ) ਅਜਿਹੀ ਹਾਲਤ ਬਣ ਗਈ ਹੈ,
Now, I know within my soul, that such an arrangement has been made;
अब जीअ जानि ऐसी बनि आई ॥
ਮਿਲਉਗੁਪਾਲਨੀਸਾਨੁਬਜਾਈ੩॥॥
ਕਿ ਮੈਂ ਲੋਕਾਂ ਦੀ ਨਿੰਦਾ ਵਲੋਂ ਬੇ-ਪਰਵਾਹ ਹੋ ਕੇ ਆਪਣੇ ਪ੍ਰਭੂ ਨੂੰ ਮਿਲ ਰਹੀ ਹਾਂ ॥੩॥
I will meet with my Lord by the beat of the drum. ||3||
मिलउ गुपाल नीसानु बजाई ॥३॥
ਉਸਤਤਿਨਿੰਦਾਕਰੈਨਰੁਕੋਈ॥
ਕੋਈ ਮਨੁੱਖ ਮੈਨੂੰ ਚੰਗਾ ਆਖੇ, ਚਾਹੇ ਕੋਈ ਮੰਦਾ ਆਖੇ (ਇਸ ਗੱਲ ਦੀ ਮੈਨੂੰ ਪਰਵਾਹ ਨਹੀਂ ਰਹੀ),
Anyone can praise or slander me.
उसतति निंदा करै नरु कोई ॥
ਨਾਮੇਸ੍ਰੀਰੰਗੁਭੇਟਲਸੋਈ੪੪॥॥॥
ਮੈਨੂੰ ਨਾਮੇ ਨੂੰ (ਲੱਛਮੀ ਦਾ ਪਤੀ) ਪਰਮਾਤਮਾ ਮਿਲ ਪਿਆ ਹੈ ॥੪॥੪॥
Naam Dayv has met the Lord. ||4||4||
नामे स्रीरंगु भेटल सोई ॥४॥४॥
ਕਬਹੂਖੀਰਿਖਾਡਘੀਉਨਭਾਵੈ॥
ਕਦੇ (ਕੋਈ ਜੀਵ ਐਸੀ ਮੌਜ ਵਿਚ ਹੈ ਕਿ ਉਸ ਨੂੰ) ਖੀਰ, ਖੰਡ, ਘਿਉ (ਵਰਗੇ ਸੁਹਣੇ ਪਦਾਰਥ) ਭੀ ਚੰਗੇ ਨਹੀਂ ਲੱਗਦੇ;
Sometimes, people do not appreciate milk, sugar and ghee.
कबहू खीरि खाड घीउ न भावै ॥
ਕਬਹੂਘਰਘਰਟੂਕਮਗਾਵੈ॥
ਪਰ ਕਦੇ (ਉਸ ਪਾਸੋਂ) ਘਰ ਘਰ ਦੇ ਟੁੱਕਰ ਮੰਗਾਉਂਦਾ ਹੈ (ਕਦੇ ਉਸ ਨੂੰ ਮੰਗਤਾ ਬਣਾ ਦੇਂਦਾ ਹੈ, ਤੇ ਉਹ ਘਰ ਘਰ ਦੇ ਟੁਕੜੇ ਮੰਗਦਾ ਫਿਰਦਾ ਹੈ),
Sometimes, they have to beg for bread from door to door.
कबहू घर घर टूक मगावै ॥
ਕਬਹੂਕੂਰਨੁਚਨੇਬਿਨਾਵੈ੧॥॥
ਕਦੇ (ਉਸ ਪਾਸੋਂ) ਰੂੜੀਆਂ ਫੁਲਾਉਂਦਾ ਹੈ, ਤੇ (ਉਹਨਾਂ ਵਿਚੋਂ) ਦਾਣੇ ਚੁਣਾਉਂਦਾ ਹੈ ॥੧॥
Sometimes, they have to pick out the grain from the chaff. ||1||
कबहू कूरनु चने बिनावै ॥१॥
ਜਿਉਰਾਮੁਰਾਖੈਤਿਉਰਹੀਐਰੇਭਾਈ॥
ਹੇ ਭਾਈ! ਜਿਸ ਹਾਲਤ ਵਿਚ ਪਰਮਾਤਮਾ (ਸਾਨੂੰ ਜੀਵਾਂ ਨੂੰ) ਰੱਖਦਾ ਹੈ ਉਸੇ ਹਾਲਤ ਵਿਚ (ਅਮੀਰੀ ਦੀ ਆਕੜ ਤੇ ਗਰੀਬੀ ਦੀ ਘਬਰਾਹਟ ਤੋਂ ਨਿਰਲੇਪ) ਰਹਿਣਾ ਚਾਹੀਦਾ ਹੈ।
As the Lord keeps us, so do we live, O Siblings of Destiny.
जिउ रामु राखै तिउ रहीऐ रे भाई ॥
ਹਰਿਕੀਮਹਿਮਾਕਿਛੁਕਥਨੁਨਜਾਈ੧॥॥ਰਹਾਉ॥
ਇਹ ਗੱਲ ਦੱਸੀ ਨਹੀਂ ਜਾ ਸਕਦੀ ਕਿ ਪਰਮਾਤਮਾ ਕੇਡਾ ਵੱਡਾ ਹੈ (ਸਾਡੇ ਦੁਖਾਂ ਸੁਖਾਂ ਦਾ ਭੇਤ ਉਹ ਹੀ ਜਾਣਦਾ ਹੈ) ॥੧॥ ਰਹਾਉ ॥
The Lord's Glory cannot even be described. ||1||Pause||
हरि की महिमा किछु कथनु न जाई ॥१॥ रहाउ ॥
ਕਬਹੂਤੁਰੇਤੁਰੰਗਨਚਾਵੈ॥
ਕਦੇ (ਕੋਈ ਮਨੁੱਖ ਇਤਨਾ ਅਮੀਰ ਹੈ ਕਿ ਉਹ) ਸੋਹਣੇ ਘੋੜੇ ਨਚਾਉਂਦਾ ਹੈ (ਭਾਵ, ਕਦੇ ਉਸ ਪਾਸ ਐਸੀ ਸੁਹਣੀ ਚਾਲ ਵਾਲੇ ਘੋੜੇ ਹਨ ਕਿ ਚੱਲਣ ਵੇਲੇ, ਮਾਨੋ, ਉਹ ਨੱਚ ਰਹੇ ਹਨ),
Sometimes, people prance around on horses.
कबहू तुरे तुरंग नचावै ॥
ਕਬਹੂਪਾਇਪਨਹੀਓਨਪਾਵੈ੨॥॥
ਪਰ ਕਦੇ ਉਸ ਨੂੰ ਪੈਰੀਂ ਜੁੱਤੀ (ਪਾਣ ਜੋਗੀ) ਭੀ ਨਹੀਂ ਲੱਭਦੀ ॥੨॥
Sometimes, they do not even have shoes for their feet. ||2||
कबहू पाइ पनहीओ न पावै ॥२॥
ਕਬਹੂਖਾਟਸੁਪੇਦੀਸੁਵਾਵੈ॥
ਕਦੇ ਕਿਸੇ ਮਨੁੱਖ ਨੂੰ ਚਿੱਟੇ ਵਿਛਾਉਣਿਆਂ ਵਾਲੇ ਪਲੰਘਾਂ ਉੱਤੇ ਸੁਆਉਂਦਾ ਹੈ,
Sometimes, people sleep on cozy beds with white sheets.
कबहू खाट सुपेदी सुवावै ॥
ਕਬਹੂਭੂਮਿਪੈਆਰੁਨਪਾਵੈ੩॥॥
ਪਰ ਕਦੇ ਉਸ ਨੂੰ ਭੁੰਞੇ (ਵਿਛਾਉਣ ਲਈ) ਪਰਾਲੀ ਭੀ ਨਹੀਂ ਮਿਲਦੀ ॥੩॥
Sometimes, they do not even have straw to put down on the ground. ||3||
कबहू भूमि पैआरु न पावै ॥३॥
ਭਨਤਿਨਾਮਦੇਉਇਕੁਨਾਮੁਨਿਸਤਾਰੈ॥
ਨਾਮਦੇਵ ਆਖਦਾ ਹੈ ਕਿ ਪ੍ਰਭੂ ਦਾ ਇਕ ਨਾਮ ਹੀ ਹੈ ਜੋ (ਇਹਨਾਂ ਦੋਹਾਂ ਹਾਲਤਾਂ ਵਿਚੋਂ ਅਛੋਹ ਰੱਖ ਕੇ) ਪਾਰ ਲੰਘਾਉਂਦਾ ਹੈ,
Naam Dayv prays, only the Naam, the Name of the Lord, can save us.
भनति नामदेउ इकु नामु निसतारै ॥
ਜਿਹਗੁਰੁਮਿਲੈਤਿਹਪਾਰਿਉਤਾਰੈ੪੫॥॥॥
ਜਿਸ ਮਨੁੱਖ ਨੂੰ ਗੁਰੂ ਮਿਲਦਾ ਹੈ ਉਸ ਨੂੰ ਪ੍ਰਭੂ (ਅਮੀਰੀ ਦੀ ਆਕੜ ਤੇ ਗਰੀਬੀ ਦੀ ਘਬਰਾਹਟ) ਤੋਂ ਪਾਰ ਉਤਾਰਦਾ ਹੈ ॥੪॥੫॥
One who meets the Guru, is carried across to the other side. ||4||5||
जिह गुरु मिलै तिह पारि उतारै ॥४॥५॥
ਹਸਤਖੇਲਤਤੇਰੇਦੇਹੁਰੇਆਇਆ॥
ਮੈਂ ਬੜੇ ਚਾਅ ਨਾਲ ਤੇਰੇ ਮੰਦਰ ਆਇਆ ਸਾਂ,
Laughing and playing, I came to Your Temple, O Lord.
हसत खेलत तेरे देहुरे आइआ ॥
ਭਗਤਿਕਰਤਨਾਮਾਪਕਰਿਉਠਾਇਆ੧॥॥
ਪਰ (ਚੂੰ ਕਿ ਇਹ ਲੋਕ 'ਮੇਰੀ ਜਾਤਿ ਹੀਨੜੀ' ਸਮਝਦੇ ਹਨ, ਇਹਨਾਂ) ਮੈਨੂੰ ਨਾਮੇ ਨੂੰ ਭਗਤੀ ਕਰਦੇ ਨੂੰ (ਬਾਹੋਂ) ਫੜ ਕੇ (ਮੰਦਰ ਵਿਚੋਂ) ਉਠਾਲ ਦਿੱਤਾ ॥੧॥
While Naam Dayv was worshipping, he was grabbed and driven out. ||1||
भगति करत नामा पकरि उठाइआ ॥१॥
ਹੀਨੜੀਜਾਤਿਮੇਰੀਜਾਦਿਮਰਾਇਆ॥
ਹੇ ਜਾਦਵ ਕੁਲ ਦੇ ਸ਼ਿਰੋਮਣੀ! ਹੇ ਕ੍ਰਿਸ਼ਨ! ਹੇ ਪ੍ਰਭੂ! (ਲੋਕ) ਮੇਰੀ ਜਾਤ ਨੂੰ ਬੜੀ ਨੀਵੀਂ (ਆਖਦੇ ਹਨ)
I am of a low social class, O Lord;
हीनड़ी जाति मेरी जादिम राइआ ॥
ਛੀਪੇਕੇਜਨਮਿਕਾਹੇਕਉਆਇਆ੧॥॥ਰਹਾਉ॥
ਹੇ ਪ੍ਰਭੂ! ਮੈਂ ਛੀਂਬੇ ਦੇ ਘਰ ਕਿਉਂ ਜੰਮ ਪਿਆ? ॥੧॥ ਰਹਾਉ ॥
why was I born into a family of fabric dyers? ||1||Pause||
छीपे के जनमि काहे कउ आइआ ॥१॥ रहाउ ॥
ਲੈਕਮਲੀਚਲਿਓਪਲਟਾਇ॥
ਮੈਂ ਆਪਣੀ ਕੰਬਲੀ ਲੈ ਕੇ (ਉੱਥੋਂ) ਮੁੜ ਕੇ ਤੁਰ ਪਿਆ,
I picked up my blanket and went back,
लै कमली चलिओ पलटाइ ॥
ਦੇਹੁਰੈਪਾਛੈਬੈਠਾਜਾਇ੨॥॥
ਤੇ (ਹੇ ਪ੍ਰਭੂ!) ਮੈਂ ਤੇਰੇ ਮੰਦਰ ਦੇ ਪਿਛਲੇ ਪਾਸੇ ਜਾ ਕੇ ਬਹਿ ਗਿਆ ॥੨॥
to sit behind the temple. ||2||
देहुरै पाछै बैठा जाइ ॥२॥
ਜਿਉਜਿਉਨਾਮਾਹਰਿਗੁਣਉਚਰੈ॥
(ਪਰ ਪ੍ਰਭੂ ਦੀ ਅਚਰਜ ਖੇਡ ਵਰਤੀ) ਜਿਉਂ ਜਿਉਂ ਨਾਮਾ ਆਪਣੇ ਪ੍ਰਭੂ ਦੇ ਗੁਣ ਗਾਉਂਦਾ ਹੈ,
As Naam Dayv uttered the Glorious Praises of the Lord,
जिउ जिउ नामा हरि गुण उचरै ॥
ਭਗਤਜਨਾਂਕਉਦੇਹੁਰਾਫਿਰੈ੩੬॥॥॥
(ਉਸ ਦਾ) ਮੰਦਰ (ਉਸ ਦੇ) ਭਗਤਾਂ ਦੀ ਖ਼ਾਤਰ, (ਉਸ ਦੇ) ਸੇਵਕਾਂ ਦੀ ਖ਼ਾਤਰ ਫਿਰਦਾ ਜਾ ਰਿਹਾ ਹੈ ॥੩॥੬॥
the temple turned around to face the Lord's humble devotee. ||3||6||
भगत जनां कउ देहुरा फिरै ॥३॥६॥
ਭੈਰਉਨਾਮਦੇਉਜੀਉਘਰੁ੨॥
ਰਾਗ ਭੈਰਉ, ਘਰ ੨ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ।
Bhairao, Naam Dayv Jee, Second House:
भैरउ नामदेउ जीउ घरु २ ॥
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਜੈਸੀਭੂਖੇਪ੍ਰੀਤਿਅਨਾਜ॥
ਜਿਵੇਂ ਭੁੱਖੇ ਮਨੁੱਖ ਨੂੰ ਅੰਨ ਪਿਆਰਾ ਲੱਗਦਾ ਹੈ,
As the hungry person loves food,
जैसी भूखे प्रीति अनाज ॥
ਤ੍ਰਿਖਾਵੰਤਜਲਸੇਤੀਕਾਜ॥
ਜਿਵੇਂ ਪਿਆਸੇ ਨੂੰ ਪਾਣੀ ਨਾਲ ਗ਼ਰਜ਼ ਹੁੰਦੀ ਹੈ,
and the thirsty person is obsessed with water,
त्रिखावंत जल सेती काज ॥
ਜੈਸੀਮੂੜਕੁਟੰਬਪਰਾਇਣ॥
ਜਿਵੇਂ ਕੋਈ ਮੂਰਖ ਆਪਣੇ ਟੱਬਰ ਦੇ ਆਸਰੇ ਹੋ ਜਾਂਦਾ ਹੈ,
and as the fool is attached to his family
जैसी मूड़ कुटंब पराइण ॥
ਐਸੀਨਾਮੇਪ੍ਰੀਤਿਨਰਾਇਣ੧॥॥
ਤਿਵੇਂ (ਮੈਂ) ਨਾਮੇ ਦਾ ਪ੍ਰਭੂ ਨਾਲ ਪਿਆਰ ਹੈ ॥੧॥
- just so, the Lord is very dear to Naam Dayv. ||1||
ऐसी नामे प्रीति नराइण ॥१॥
ਨਾਮੇਪ੍ਰੀਤਿਨਾਰਾਇਣਲਾਗੀ॥
(ਮੇਰੀ) ਨਾਮਦੇਵ ਦੀ ਪ੍ਰੀਤ ਪਰਮਾਤਮਾ ਨਾਲ ਲੱਗ ਗਈ ਹੈ,
Naam Dayv is in love with the Lord.
नामे प्रीति नाराइण लागी ॥
ਸਹਜਸੁਭਾਇਭਇਓਬੈਰਾਗੀ੧॥॥ਰਹਾਉ॥
(ਉਸ ਪ੍ਰੀਤ ਦੀ ਬਰਕਤਿ ਨਾਲ, ਨਾਮਦੇਵ) ਕੋਈ ਬਾਹਰਲੇ ਭੇਖ ਆਦਿਕ ਦਾ ਉਚੇਚ ਕਰਨ ਤੋਂ ਬਿਨਾ ਹੀ ਬੈਰਾਗੀ ਬਣ ਗਿਆ ਹੈ ॥੧॥ ਰਹਾਉ ॥
He has naturally and intuitively become detached from the world. ||1||Pause||
सहज सुभाइ भइओ बैरागी ॥१॥ रहाउ ॥
ਜੈਸੀਪਰਪੁਰਖਾਰਤਨਾਰੀ॥
ਜਿਵੇਂ ਕੋਈ ਨਾਰ ਪਰਾਏ ਮਨੁੱਖ ਨਾਲ ਪਿਆਰ ਪਾ ਲੈਂਦੀ ਹੈ,
Like the woman who falls in love with another man,
जैसी पर पुरखा रत नारी ॥
ਲੋਭੀਨਰੁਧਨਕਾਹਿਤਕਾਰੀ॥
ਜਿਵੇਂ ਕਿਸੇ ਲੋਭੀ ਮਨੁੱਖ ਨੂੰ ਧਨ ਪਿਆਰਾ ਲੱਗਦਾ ਹੈ।
and the greedy man who loves only wealth,
लोभी नरु धन का हितकारी ॥
ਕਾਮੀਪੁਰਖਕਾਮਨੀਪਿਆਰੀ॥
ਜਿਵੇਂ ਕਿਸੇ ਵਿਸ਼ਈ ਬੰਦੇ ਨੂੰ ਇਸਤ੍ਰੀ ਚੰਗੀ ਲੱਗਦੀ ਹੈ,
and the sexually promiscuous man who loves women and sex,
कामी पुरख कामनी पिआरी ॥
ਐਸੀਨਾਮੇਪ੍ਰੀਤਿਮੁਰਾਰੀ੨॥॥
ਤਿਵੇਂ ਨਾਮੇ ਨੂੰ ਪਰਮਾਤਮਾ ਮਿੱਠਾ ਲੱਗਦਾ ਹੈ ॥੨॥
just so, Naam Dayv is in love with the Lord. ||2||
ऐसी नामे प्रीति मुरारी ॥२॥
ਸਾਈਪ੍ਰੀਤਿਜਿਆਪੇਲਾਏ॥
ਪਰ ਅਸਲੀ ਸੁੱਚਾ ਪਿਆਰ ਉਹ ਹੈ ਜੋ ਪ੍ਰਭੂ ਆਪ (ਕਿਸੇ ਮਨੁੱਖ ਦੇ ਹਿਰਦੇ ਵਿਚ) ਪੈਦਾ ਕਰੇ,
But that alone is real love, which the Lord Himself inspires;
साई प्रीति जि आपे लाए ॥
ਗੁਰਪਰਸਾਦੀਦੁਬਿਧਾਜਾਏ॥
ਉਸ ਮਨੁੱਖ ਦੀ ਮੇਰ-ਤੇਰ ਗੁਰੂ ਦੀ ਕਿਰਪਾ ਨਾਲ ਮਿਟ ਜਾਂਦੀ ਹੈ।
by Guru's Grace, duality is eradicated.
गुर परसादी दुबिधा जाए ॥
ਕਬਹੁਨਤੂਟਸਿਰਹਿਆਸਮਾਇ॥
ਉਸ ਦਾ ਪ੍ਰਭੂ ਨਾਲ ਪ੍ਰੇਮ ਕਦੇ ਟੁੱਟਦਾ ਨਹੀਂ, ਹਰ ਵੇਲੇ ਉਹ ਪ੍ਰਭੂ-ਚਰਨਾਂ ਵਿਚ ਜੁੜਿਆ ਰਹਿੰਦਾ ਹੈ।
Such love never breaks; through it, the mortal remains merged in the Lord.
कबहु न तूटसि रहिआ समाइ ॥
ਨਾਮੇਚਿਤੁਲਾਇਆਸਚਿਨਾਇ੩॥॥
(ਮੈਂ ਨਾਮੇ ਉੱਤੇ ਭੀ ਪ੍ਰਭੂ ਦੀ ਮਿਹਰ ਹੋਈ ਹੈ ਤੇ) ਨਾਮੇ ਦਾ ਚਿੱਤ ਸਦਾ ਕਾਇਮ ਰਹਿਣ ਵਾਲੇ ਹਰਿ-ਨਾਮ ਵਿਚ ਟਿਕ ਗਿਆ ਹੈ ॥੩॥
Naam Dayv has focused his consciousness on the True Name. ||3||
नामे चितु लाइआ सचि नाइ ॥३॥
ਜੈਸੀਪ੍ਰੀਤਿਬਾਰਿਕਅਰੁਮਾਤਾ॥
ਜਿਵੇਂ ਮਾਂ-ਪੁੱਤਰ ਦਾ ਪਿਆਰ ਹੁੰਦਾ ਹੈ,
Like the love between the child and its mother,
जैसी प्रीति बारिक अरु माता ॥
ਐਸਾਹਰਿਸੇਤੀਮਨੁਰਾਤਾ॥
ਤਿਵੇਂ ਮੇਰਾ ਮਨ ਪ੍ਰਭੂ! (-ਚਰਨਾਂ) ਨਾਲ ਰੰਗਿਆ ਗਿਆ ਹੈ।
so is my mind imbued with the Lord.
ऐसा हरि सेती मनु राता ॥
ਪ੍ਰਣਵੈਨਾਮਦੇਉਲਾਗੀਪ੍ਰੀਤਿ॥
ਨਾਮਦੇਵ ਬੇਨਤੀ ਕਰਦਾ ਹੈ-ਮੇਰੀ ਪ੍ਰਭੂ ਨਾਲ ਪ੍ਰੀਤ ਲੱਗ ਗਈ ਹੈ,
Prays Naam Dayv, I am in love with the Lord.
प्रणवै नामदेउ लागी प्रीति ॥
ਗੋਬਿਦੁਬਸੈਹਮਾਰੈਚੀਤਿ੪੧੭॥॥॥॥
ਪ੍ਰਭੂ (ਹੁਣ ਸਦਾ) ਮੇਰੇ ਚਿੱਤ ਵਿਚ ਵੱਸਦਾ ਹੈ ॥੪॥੧॥੭॥
The Lord of the Universe abides within my consciousness. ||4||1||7||
गोबिदु बसै हमारै चीति ॥४॥१॥७॥
ਘਰਕੀਨਾਰਿਤਿਆਗੈਅੰਧਾ॥
ਅੰਨ੍ਹਾ (ਪਾਪੀ) ਆਪਣੀ ਵਹੁਟੀ ਛੱਡ ਦੇਂਦਾ ਹੈ,
The blind fool abandons the wife of his own home,
घर की नारि तिआगै अंधा ॥