ਸੁਰਤੇਤੀਸਉਜੇਵਹਿਪਾਕ॥
ਜਿਸ ਦੇ ਦਰ ਤੋਂ ਤੇਤੀ ਕ੍ਰੋੜ ਦੇਵਤੇ ਭੋਜਨ ਛਕਦੇ ਹਨ,
Three hundred thirty million gods eat the Lord's offerings.
सुर तेतीसउ जेवहि पाक ॥
ਨਵਗ੍ਰਹਕੋਟਿਠਾਢੇਦਰਬਾਰ॥
ਕ੍ਰੋੜਾਂ ਹੀ ਨੌ ਗ੍ਰਹਿ ਜਿਸ ਦੇ ਦਰਬਾਰ ਵਿਚ ਖਲੋਤੇ ਹੋਏ ਹਨ,
The nine stars, a million times over, stand at His Door.
नव ग्रह कोटि ठाढे दरबार ॥
ਧਰਮਕੋਟਿਜਾਕੈਪ੍ਰਤਿਹਾਰ੨॥॥
ਅਤੇ ਕ੍ਰੋੜਾਂ ਹੀ ਧਰਮ-ਰਾਜ ਜਿਸ ਦੇ ਦਰਬਾਨ ਹਨ ॥੨॥
Millions of Righteous Judges of Dharma are His gate-keepers. ||2||
धरम कोटि जा कै प्रतिहार ॥२॥
ਪਵਨਕੋਟਿਚਉਬਾਰੇਫਿਰਹਿ॥
(ਮੈਂ ਕੇਵਲ ਉਸ ਪ੍ਰਭੂ ਦੇ ਦਰ ਦਾ ਮੰਗਤਾ ਹਾਂ) ਜਿਸ ਦੇ ਚੁਬਾਰੇ ਉੱਤੇ ਕ੍ਰੋੜਾਂ ਹਵਾਵਾਂ ਚੱਲਦੀਆਂ ਹਨ,
Millions of winds blow around Him in the four directions.
पवन कोटि चउबारे फिरहि ॥
ਬਾਸਕਕੋਟਿਸੇਜਬਿਸਥਰਹਿ॥
ਕ੍ਰੋੜਾਂ ਸ਼ੇਸ਼ਨਾਗ ਜਿਸ ਦੀ ਸੇਜ ਵਿਛਾਉਂਦੇ ਹਨ,
Millions of serpents prepare His bed.
बासक कोटि सेज बिसथरहि ॥
ਸਮੁੰਦਕੋਟਿਜਾਕੇਪਾਨੀਹਾਰ॥
ਕ੍ਰੋੜਾਂ ਸਮੁੰਦਰ ਜਿਸ ਦੇ ਪਾਣੀ ਭਰਨ ਵਾਲੇ ਹਨ,
Millions of oceans are His water-carriers.
समुंद कोटि जा के पानीहार ॥
ਰੋਮਾਵਲਿਕੋਟਿਅਠਾਰਹਭਾਰ੩॥॥
ਅਤੇ ਬਨਸਪਤੀ ਦੇ ਕ੍ਰੋੜਾਂ ਹੀ ਅਠਾਰਾਂ ਭਾਰ ਜਿਸ ਦੇ ਜਿਸਮ ਦੇ, ਮਾਨੋ, ਰੋਮ ਹਨ ॥੩॥
The eighteen million loads of vegetation are His Hair. ||3||
रोमावलि कोटि अठारह भार ॥३॥
ਕੋਟਿਕਮੇਰਭਰਹਿਭੰਡਾਰ॥
(ਮੈਂ ਉਸ ਪ੍ਰਭੂ ਤੋਂ ਹੀ ਮੰਗਦਾ ਹਾਂ) ਜਿਸ ਦੇ ਖ਼ਜ਼ਾਨੇ ਕ੍ਰੋੜਾਂ ਹੀ ਕੁਬੇਰ ਦੇਵਤੇ ਭਰਦੇ ਹਨ,
Millions of treasurers fill His Treasury.
कोटि कमेर भरहि भंडार ॥
ਕੋਟਿਕਲਖਿਮੀਕਰੈਸੀਗਾਰ॥
ਜਿਸ ਦੇ ਦਰ ਤੇ ਕ੍ਰੋੜਾਂ ਹੀ ਲਛਮੀਆਂ ਸ਼ਿੰਗਾਰ ਕਰ ਰਹੀਆਂ ਹਨ,
Millions of Lakshmis adorn themselves for Him.
कोटिक लखिमी करै सीगार ॥
ਕੋਟਿਕਪਾਪਪੁੰਨਬਹੁਹਿਰਹਿ॥
ਕ੍ਰੋੜਾਂ ਹੀ ਪਾਪ ਤੇ ਪੁੰਨ ਜਿਸ ਵਲ ਤੱਕ ਰਹੇ ਹਨ (ਕਿ ਸਾਨੂੰ ਆਗਿਆ ਕਰੇ)
Many millions of vices and virtues look up to Him.
कोटिक पाप पुंन बहु हिरहि ॥
ਇੰਦ੍ਰਕੋਟਿਜਾਕੇਸੇਵਾਕਰਹਿ੪॥॥
ਅਤੇ ਕ੍ਰੋੜਾਂ ਹੀ ਇੰਦਰ ਦੇਵਤੇ ਜਿਸ ਦੇ ਦਰ ਤੇ ਸੇਵਾ ਕਰ ਰਹੇ ਹਨ ॥੪॥
Millions of Indras serve Him. ||4||
इंद्र कोटि जा के सेवा करहि ॥४॥
ਛਪਨਕੋਟਿਜਾਕੈਪ੍ਰਤਿਹਾਰ॥
(ਮੈਂ ਕੇਵਲ ਉਸ ਗੋਪਾਲ ਦਾ ਜਾਚਕ ਹਾਂ) ਜਿਸ ਦੇ ਦਰ ਤੇ ਛਵੰਜਾ ਕਰੋੜ ਬੱਦਲ ਦਰਬਾਨ ਹਨ,
Fifty-six million clouds are His.
छपन कोटि जा कै प्रतिहार ॥
ਨਗਰੀਨਗਰੀਖਿਅਤਅਪਾਰ॥
ਤੇ ਜੋ ਥਾਂ ਥਾਂ ਤੇ ਚਮਕ ਰਹੇ ਹਨ;
In each and every village, His infinite fame has spread.
नगरी नगरी खिअत अपार ॥
ਲਟਛੂਟੀਵਰਤੈਬਿਕਰਾਲ॥
ਕ੍ਰੋੜਾਂ ਹੀ ਕਾਲਕਾ ਕੇਸ ਖੋਲ੍ਹ ਕੇ ਡਰਾਉਣਾ ਰੂਪ ਧਾਰ ਕੇ ਜਿਸ ਦੇ ਦਰ ਤੇ ਮੌਜੂਦ ਹਨ,
Wild demons with dishevelled hair move about.
लट छूटी वरतै बिकराल ॥
ਕੋਟਿਕਲਾਖੇਲੈਗੋਪਾਲ੫॥॥
ਤੇ ਜਿਸ ਗੋਪਾਲ ਦੇ ਦਰ ਤੇ ਕ੍ਰੋੜਾਂ ਸ਼ਕਤੀਆਂ ਖੇਡਾਂ ਕਰ ਰਹੀਆਂ ਹਨ ॥੫॥
The Lord plays in countless ways. ||5||
कोटि कला खेलै गोपाल ॥५॥
ਕੋਟਿਜਗਜਾਕੈਦਰਬਾਰ॥
(ਮੈਂ ਉਸ ਪ੍ਰਭੂ ਤੋਂ ਹੀ ਮੰਗਦਾ ਹਾਂ) ਜਿਸ ਦੇ ਦਰਬਾਰ ਵਿਚ ਕ੍ਰੋੜਾਂ ਜੱਗ ਹੋ ਰਹੇ ਹਨ,
Millions of charitable feasts are held in His Court,
कोटि जग जा कै दरबार ॥
ਗੰਧ੍ਰਬਕੋਟਿਕਰਹਿਜੈਕਾਰ॥
ਤੇ ਕ੍ਰੋੜਾਂ ਗੰਧਰਬ ਜੈ-ਜੈਕਾਰ ਗਾ ਰਹੇ ਹਨ,
and millions of celestial singers celebrate His victory.
गंध्रब कोटि करहि जैकार ॥
ਬਿਦਿਆਕੋਟਿਸਭੈਗੁਨਕਹੈ॥
ਕ੍ਰੋੜਾਂ ਹੀ ਵਿੱਦਿਆ ਜਿਸ ਦੇ ਬੇਅੰਤ ਗੁਣ ਬਿਆਨ ਕਰ ਰਹੀਆਂ ਹਨ,
Millions of sciences all sing His Praises.
बिदिआ कोटि सभै गुन कहै ॥
ਤਊਪਾਰਬ੍ਰਹਮਕਾਅੰਤੁਨਲਹੈ੬॥॥
ਪਰ ਫਿਰ ਭੀ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾ ਸਕਦੀਆਂ ॥੬॥
Even so, the limits of the Supreme Lord God cannot be found. ||6||
तऊ पारब्रहम का अंतु न लहै ॥६॥
ਬਾਵਨਕੋਟਿਜਾਕੈਰੋਮਾਵਲੀ॥
(ਮੈਂ ਉਸ ਪ੍ਰਭੂ ਦਾ ਜਾਚਕ ਹਾਂ) ਕ੍ਰੋੜਾਂ ਹੀ ਵਾਮਨ ਅਵਤਾਰ ਜਿਸ ਦੇ ਸਰੀਰ ਦੇ, ਮਾਨੋ, ਰੋਮ ਹਨ,
Rama, with millions of monkeys,
बावन कोटि जा कै रोमावली ॥
ਰਾਵਨਸੈਨਾਜਹਤੇਛਲੀ॥
ਜਿਸ ਦੇ ਦਰ ਤੇ ਕ੍ਰੋੜਾਂ ਹੀ ਉਹ (ਸ੍ਰੀ ਰਾਮ ਚੰਦਰ ਜੀ) ਹਨ ਜਿਸ ਤੋਂ ਰਾਵਣ ਦੀ ਸੈਨਾ ਹਾਰੀ ਸੀ;
conquered Raawan's army.
रावन सैना जह ते छली ॥
ਸਹਸਕੋਟਿਬਹੁਕਹਤਪੁਰਾਨ॥
ਜਿਸ ਦੇ ਦਰ ਤੇ ਕ੍ਰੋੜਾਂ ਹੀ ਉਹ (ਕ੍ਰਿਸ਼ਨ ਜੀ) ਹਨ ਜਿਸ ਨੂੰ ਭਾਗਵਤ ਪੁਰਾਣ ਬਿਆਨ ਕਰ ਰਿਹਾ ਹੈ,
Billions of Puraanas greatly praise Him;
सहस कोटि बहु कहत पुरान ॥
ਦੁਰਜੋਧਨਕਾਮਥਿਆਮਾਨੁ੭॥॥
ਤੇ ਜਿਸ ਨੇ ਦੁਰਜੋਧਨ ਦਾ ਅਹੰਕਾਰ ਤੋੜਿਆ ਸੀ ॥੭॥
He humbled the pride of Duryodhan. ||7||
दुरजोधन का मथिआ मानु ॥७॥
ਕੰਦ੍ਰਪਕੋਟਿਜਾਕੈਲਵੈਨਧਰਹਿ॥
(ਮੈਂ ਉਸ ਤੋਂ ਮੰਗਦਾ ਹਾਂ) ਜਿਸ ਦੀ ਸੁੰਦਰਤਾ ਦੀ ਬਰਾਬਰੀ ਉਹ ਕ੍ਰੋੜਾਂ ਕਾਮਦੇਵ ਭੀ ਨਹੀਂ ਕਰ ਸਕਦੇ,
Millions of gods of love cannot compete with Him.
कंद्रप कोटि जा कै लवै न धरहि ॥
ਅੰਤਰਅੰਤਰਿਮਨਸਾਹਰਹਿ॥
ਜੋ ਨਿੱਤ ਜੀਵਾਂ ਦੇ ਹਿਰਦਿਆਂ ਦੀ ਅੰਦਰਲੀ ਵਾਸ਼ਨਾ ਚੁਰਾਉਂਦੇ ਰਹਿੰਦੇ ਹਨ।
He steals the hearts of mortal beings.
अंतर अंतरि मनसा हरहि ॥
ਕਹਿਕਬੀਰਸੁਨਿਸਾਰਿਗਪਾਨ॥
ਕਬੀਰ ਆਖਦਾ ਹੈ, ਹੇ ਧਨਖਧਾਰੀ ਪ੍ਰਭੂ! (ਮੇਰ ਬੇਨਤੀ) ਸੁਣ,
Says Kabeer, please hear me, O Lord of the World.
कहि कबीर सुनि सारिगपान ॥
ਦੇਹਿਅਭੈਪਦੁਮਾਂਗਉਦਾਨ੮੨੧੮੨੦॥॥॥॥॥
ਮੈਨੂੰ ਉਹ ਆਤਮਕ ਅਵਸਥਾ ਬਖ਼ਸ਼ ਜਿੱਥੇ ਮੈਨੂੰ ਕੋਈ ਕਿਸੇ (ਦੇਵੀ ਦੇਵਤੇ) ਦਾ ਡਰ ਨਾਹ ਰਹੇ, (ਬੱਸ) ਮੈਂ ਇਹੀ ਦਾਨ ਮੰਗਦਾ ਹੈ ॥੮॥੨॥੧੮॥੨੦॥
I beg for the blessing of fearless dignity. ||8||2||18||20||
देहि अभै पदु मांगउ दान ॥८॥२॥१८॥२०॥
ਭੈਰਉਬਾਣੀਨਾਮਦੇਉਜੀਉਕੀਘਰੁ੧॥
ਰਾਗ ਭੈਰਉ, ਘਰ ੧ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ।
Bhairao, The Word Of Naam Dayv Jee, First House:
भैरउ बाणी नामदेउ जीउ की घरु १ ॥
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਰੇਜਿਹਬਾਕਰਉਸਤਖੰਡ॥
ਹੇ ਭਾਈ! ਮੈਂ ਇਸ (ਜੀਭ) ਦੇ ਸੌ ਟੋਟੇ ਕਰ ਦਿਆਂ,
O my tongue, I will cut you into a hundred pieces,
रे जिहबा करउ सत खंड ॥
ਜਾਮਿਨਉਚਰਸਿਸ੍ਰੀਗੋਬਿੰਦ੧॥॥
ਜੇ ਹੁਣ ਕਦੇ ਮੇਰੀ ਜੀਭ ਪ੍ਰਭੂ ਦਾ ਨਾਮ ਨਾ ਜਪੇ। (ਭਾਵ, ਮੇਰੀ ਜੀਭ ਇਸ ਤਰ੍ਹਾਂ ਨਾਮ ਦੇ ਰੰਗ ਵਿਚ ਰੰਗੀ ਗਈ ਹੈ ਕਿ ਮੈਨੂੰ ਹੁਣ ਯਕੀਨ ਹੈ ਇਹ ਕਦੇ ਨਾਮ ਨੂੰ ਨਹੀਂ ਵਿਸਾਰੇਗੀ) ॥੧॥
if you do not chant the Name of the Lord. ||1||
जामि न उचरसि स्री गोबिंद ॥१॥
ਰੰਗੀਲੇਜਿਹਬਾਹਰਿਕੈਨਾਇ॥
ਮੈਂ ਆਪਣੀ ਜੀਭ ਨੂੰ ਪਰਮਾਤਮਾ ਦੇ ਨਾਮ ਵਿਚ ਰੰਗ ਲਿਆ ਹੈ,
O my tongue, be imbued with the Lord's Name.
रंगी ले जिहबा हरि कै नाइ ॥
ਸੁਰੰਗਰੰਗੀਲੇਹਰਿਹਰਿਧਿਆਇ੧॥॥ਰਹਾਉ॥
ਪ੍ਰਭੂ ਦਾ ਨਾਮ ਸਿਮਰ ਸਿਮਰ ਕੇ ਮੈਂ ਇਸ ਨੂੰ ਸੋਹਣੇ ਰੰਗ ਵਿਚ ਰੰਗ ਲਿਆ ਹੈ ॥੧॥ ਰਹਾਉ ॥
Meditate on the Name of the Lord, Har, Har, and imbue yourself with this most excellent color. ||1||Pause||
सुरंग रंगीले हरि हरि धिआइ ॥१॥ रहाउ ॥
ਮਿਥਿਆਜਿਹਬਾਅਵਰੇਂਕਾਮ॥
ਹੋਰ ਹੋਰ ਆਹਰਾਂ ਵਿਚ ਲੱਗੀ ਹੋਈ ਜੀਭ ਵਿਅਰਥ ਹੈ,
O my tongue, other occupations are false.
मिथिआ जिहबा अवरें काम ॥
ਨਿਰਬਾਣਪਦੁਇਕੁਹਰਿਕੋਨਾਮੁ੨॥॥
(ਕਿਉਂਕਿ) ਪਰਮਾਤਮਾ ਦਾ ਨਾਮ ਹੀ ਵਾਸ਼ਨਾ-ਰਹਿਤ ਅਵਸਥਾ ਪੈਦਾ ਕਰਦਾ ਹੈ (ਹੋਰ ਹੋਰ ਆਹਰ ਸਗੋਂ ਵਾਸ਼ਨਾ ਪੈਦਾ ਕਰਦੇ ਹਨ) ॥੨॥
The state of Nirvaanaa comes only through the Lord's Name. ||2||
निरबाण पदु इकु हरि को नामु ॥२॥
ਅਸੰਖਕੋਟਿਅਨਪੂਜਾਕਰੀ॥
ਜੇ ਮੈਂ ਕ੍ਰੋੜਾਂ ਅਸੰਖਾਂ ਹੋਰ ਹੋਰ (ਦੇਵਤਿਆਂ ਦੀ) ਪੂਜਾ ਕਰਾਂ,
The performance of countless millions of other devotions
असंख कोटि अन पूजा करी ॥
ਏਕਨਪੂਜਸਿਨਾਮੈਹਰੀ੩॥॥
ਤਾਂ ਭੀ ਉਹ (ਸਾਰੀਆਂ ਮਿਲ ਕੇ) ਪਰਮਾਤਮਾ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੀਆਂ ॥੩॥
is not equal to even one devotion to the Name of the Lord. ||3||
एक न पूजसि नामै हरी ॥३॥
ਪ੍ਰਣਵੈਨਾਮਦੇਉਇਹੁਕਰਣਾ॥
ਨਾਮਦੇਵ ਬੇਨਤੀ ਕਰਦਾ ਹੈ-(ਮੇਰੀ ਜੀਭ ਲਈ) ਇਹੀ ਕੰਮ ਕਰਨ-ਜੋਗ ਹੈ,
Prays Naam Dayv, this is my occupation.
प्रणवै नामदेउ इहु करणा ॥
ਅਨੰਤਰੂਪਤੇਰੇਨਾਰਾਇਣਾ੪੧॥॥॥
(ਕਿ ਪ੍ਰਭੂ ਦੇ ਗੁਣ ਗਾਏ ਤੇ ਆਖੇ-) 'ਹੇ ਨਾਰਾਇਣ! ਤੇਰੇ ਬੇਅੰਤ ਰੂਪ ਹਨ' ॥੪॥੧॥
O Lord, Your Forms are endless. ||4||1||
अनंत रूप तेरे नाराइणा ॥४॥१॥
ਪਰਧਨਪਰਦਾਰਾਪਰਹਰੀ॥
(ਨਾਰਾਇਣ ਦਾ ਭਜਨ ਕਰ ਕੇ) ਜਿਸ ਮਨੁੱਖ ਨੇ ਪਰਾਏ ਧਨ ਤੇ ਪਰਾਈ ਇਸਤ੍ਰੀ ਦਾ ਤਿਆਗ ਕੀਤਾ ਹੈ,
One who stays away from others' wealth and others' spouses
पर धन पर दारा परहरी ॥
ਤਾਕੈਨਿਕਟਿਬਸੈਨਰਹਰੀ੧॥॥
ਪਰਮਾਤਮਾ ਉਸ ਦੇ ਅੰਗ-ਸੰਗ ਵੱਸਦਾ ਹੈ ॥੧॥
- the Lord abides near that person. ||1||
ता कै निकटि बसै नरहरी ॥१॥
ਜੋਨਭਜੰਤੇਨਾਰਾਇਣਾ॥
ਜੋ ਮਨੁੱਖ ਪਰਮਾਤਮਾ ਦਾ ਭਜਨ ਨਹੀਂ ਕਰਦੇ,
Those who do not meditate and vibrate on the Lord
जो न भजंते नाराइणा ॥
ਤਿਨਕਾਮੈਨਕਰਉਦਰਸਨਾ੧॥॥ਰਹਾਉ॥
ਮੈਂ ਉਹਨਾਂ ਦਾ ਦਰਸ਼ਨ ਨਹੀਂ ਕਰਦਾ (ਭਾਵ, ਮੈਂ ਉਹਨਾਂ ਦੀ ਬੈਠਕ ਨਹੀਂ ਬੈਠਦਾ, ਮੈਂ ਉਹਨਾਂ ਨਾਲ ਬਹਿਣ-ਖਲੋਣ ਨਹੀਂ ਰੱਖਦਾ) ॥੧॥ ਰਹਾਉ ॥
- I do not even want to see them. ||1||Pause||
तिन का मै न करउ दरसना ॥१॥ रहाउ ॥
ਜਿਨਕੈਭੀਤਰਿਹੈਅੰਤਰਾ॥
(ਪਰ) ਜਿਨ੍ਹਾਂ ਮਨੁੱਖਾਂ ਦੇ ਅੰਦਰ ਪਰਮਾਤਮਾ ਨਾਲੋਂ ਵਿੱਥ ਹੈ,
Those whose inner beings are not in harmony with the Lord,
जिन कै भीतरि है अंतरा ॥
ਜੈਸੇਪਸੁਤੈਸੇਓਇਨਰਾ੨॥॥
ਉਹ ਮਨੁੱਖ ਪਸ਼ੂਆਂ ਵਰਗੇ ਹੀ ਹਨ ॥੨॥
are nothing more than beasts. ||2||
जैसे पसु तैसे ओइ नरा ॥२॥
ਪ੍ਰਣਵਤਿਨਾਮਦੇਉਨਾਕਹਿਬਿਨਾ॥
ਨਾਮਦੇਵ ਬੇਨਤੀ ਕਰਦਾ ਹੈ- ਨੱਕ ਤੋਂ ਬਿਨਾ-
Prays Naam Dayv, a man without a nose
प्रणवति नामदेउ नाकहि बिना ॥
ਨਾਸੋਹੈਬਤੀਸਲਖਨਾ੩੨॥॥॥
ਮਨੁੱਖ ਵਿਚ ਸੁੰਦਰਤਾ ਦੇ ਭਾਵੇਂ ਬੱਤੀ ਦੇ ਬੱਤੀ ਹੀ ਲੱਛਣ ਹੋਣ, ਪਰ ਜੇ ਉਸ ਦਾ ਨੱਕ ਨਾਹ ਹੋਵੇ ਤਾਂ ਉਹ ਸੁਹਣਾ ਨਹੀਂ ਲੱਗਦਾ (ਤਿਵੇਂ, ਹੋਰ ਸਾਰੇ ਗੁਣ ਹੋਣ, ਧਨ ਆਦਿਕ ਭੀ ਹੋਵੇ, ਜੇ ਨਾਮ ਨਹੀਂ ਸਿਮਰਦਾ ਤਾਂ ਕਿਸੇ ਕੰਮ ਦਾ ਨਹੀਂ) ॥੩॥੨॥
does not look handsome, even if he has the thirty-two beauty marks. ||3||2||
ना सोहै बतीस लखना ॥३॥२॥
ਦੂਧੁਕਟੋਰੈਗਡਵੈਪਾਨੀ॥
(ਹੇ ਗੋਬਿੰਦ ਰਾਇ! ਤੇਰੇ ਸੇਵਕ ਨਾਮੇ ਨੇ) ਗੜਵੇ ਵਿਚ ਪਾਣੀ ਪਾਇਆ ਹੈ ਤੇ ਕਟੋਰੇ ਵਿਚ ਦੁੱਧ ਪਾਇਆ ਹੈ
Naam Dayv milked the brown cow,
दूधु कटोरै गडवै पानी ॥
ਕਪਲਗਾਇਨਾਮੈਦੁਹਿਆਨੀ੧॥॥
ਨਾਮੇ ਨੇ ਗੋਰੀ ਗਾਂ ਚੋ ਕੇ ਲਿਆਂਦੀ ਹੈ ॥੧॥
and brought a cup of milk and a jug of water to his family god. ||1||
कपल गाइ नामै दुहि आनी ॥१॥
ਦੂਧੁਪੀਉਗੋਬਿੰਦੇਰਾਇ॥
ਹੇ ਪਰਕਾਸ਼-ਰੂਪ ਗੋਬਿੰਦ! ਦੁੱਧ ਪੀ ਲੈ,
"Please drink this milk, O my Sovereign Lord God.
दूधु पीउ गोबिंदे राइ ॥
ਦੂਧੁਪੀਉਮੇਰੋਮਨੁਪਤੀਆਇ॥
ਦੁੱਧ ਪੀ ਲੈ (ਤਾਂ ਜੋ) ਮੇਰੇ ਮਨ ਨੂੰ ਠੰਢ ਪਏ;
Drink this milk and my mind will be happy.
दूधु पीउ मेरो मनु पतीआइ ॥
ਨਾਹੀਤਘਰਕੋਬਾਪੁਰਿਸਾਇ੧॥॥ਰਹਾਉ॥
(ਹੇ ਗੋਬਿੰਦ! ਜੇ ਦੁੱਧ) ਨਹੀਂ (ਪੀਏਂਗਾ) ਤਾਂ ਮੇਰਾ ਆਤਮਾ ਦੁਖੀ ਹੋਵੇਗਾ ॥੧॥ ਰਹਾਉ ॥
Otherwise, my father will be angry with me." ||1||Pause||
नाही त घर को बापु रिसाइ ॥१॥ रहाउ ॥
ਸੋੁਇਨਕਟੋਰੀਅੰਮ੍ਰਿਤਭਰੀ॥
ਨਾਮ-ਅੰਮ੍ਰਿਤ ਦੀ ਭਰੀ ਹੋਈ ਪਵਿੱਤਰ ਹਿਰਦਾ-ਰੂਪ ਕਟੋਰੀ-
Taking the golden cup, Naam Dayv filled it with the ambrosial milk,
सुोइन कटोरी अंम्रित भरी ॥
ਲੈਨਾਮੈਹਰਿਆਗੈਧਰੀ੨॥॥
ਨਾਮੇ ਨੇ ਲੈ ਕੇ (ਆਪਣੇ) ਹਰੀ ਦੇ ਅੱਗੇ ਰੱਖ ਦਿੱਤੀ ਹੈ, (ਭਾਵ, ਪ੍ਰਭੂ ਦੀ ਯਾਦ ਨਾਲ ਨਿਰਮਲ ਹੋਇਆ ਹਿਰਦਾ ਨਾਮਦੇਵ ਨੇ ਆਪਣੇ ਪ੍ਰਭੂ ਦੇ ਅੱਗੇ ਖੋਲ੍ਹ ਕੇ ਰੱਖ ਦਿੱਤਾ, ਨਾਮਦੇਵ ਦਿਲੀ-ਵਲਵਲੇ ਨਾਲ ਪ੍ਰਭੂ ਅੱਗੇ ਅਰਦਾਸ ਕਰਦਾ ਹੈ ਤੇ ਆਖਦਾ ਹੈ ਕਿ ਮੇਰਾ ਦੁੱਧ ਪੀ ਲੈ) ॥੨॥
and placed it before the Lord. ||2||
लै नामै हरि आगै धरी ॥२॥
ਏਕੁਭਗਤੁਮੇਰੇਹਿਰਦੇਬਸੈ॥
ਮੇਰਾ ਅਨੰਨ ਭਗਤ ਸਦਾ ਮੇਰੇ ਹਿਰਦੇ ਵਿਚ ਵੱਸਦਾ ਹੈ।
The Lord looked upon Naam Dayv and smiled.
एकु भगतु मेरे हिरदे बसै ॥
ਨਾਮੇਦੇਖਿਨਰਾਇਨੁਹਸੈ੩॥॥
ਨਾਮੇ ਨੂੰ ਵੇਖ ਵੇਖ ਕੇ ਪਰਮਾਤਮਾ (ਇਉਂ ਆਖਦਾ ਹੈ ਅਤੇ) ਖ਼ੁਸ਼ ਹੁੰਦਾ ਹੈ ॥੩॥
"This one devotee abides within my heart." ||3||
नामे देखि नराइनु हसै ॥३॥
ਦੂਧੁਪੀਆਇਭਗਤੁਘਰਿਗਇਆ॥
(ਗੋਬਿੰਦ ਰਾਇ ਨੂੰ) ਦੁੱਧ ਪਿਆਲ ਕੇ ਭਗਤ (ਨਾਮਦੇਵ) ਸ੍ਵੈ-ਸਰੂਪ ਵਿਚ ਟਿਕ ਗਿਆ,
The Lord drank the milk, and the devotee returned home.
दूधु पीआइ भगतु घरि गइआ ॥