ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 1155
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪ੍ਰਹਲਾਦੁਜਨੁਚਰਣੀਲਾਗਾਆਇ੧੧॥॥
(ਪਰਮਾਤਮਾ ਦਾ) ਭਗਤ ਪ੍ਰਹਲਾਦ (ਨਰਸਿੰਘ ਦੀ) ਚਰਨੀਂ ਆ ਲੱਗਾ ॥੧੧॥
The humble servant Prahlaad came and fell at the Lord's Feet. ||11||
प्रहलादु जनु चरणी लागा आइ ॥११॥
LINE 02
ਸਤਿਗੁਰਿਨਾਮੁਨਿਧਾਨੁਦ੍ਰਿੜਾਇਆ
ਗੁਰੂ ਨੇ (ਜਿਸ ਮਨੁੱਖ ਦੇ ਹਿਰਦੇ ਵਿਚ) ਪਰਮਾਤਮਾ ਦਾ ਨਾਮ ਖ਼ਜ਼ਾਨਾ ਪੱਕਾ ਕਰ ਦਿੱਤਾ,
The True Guru implanted the treasure of the Naam within.
सतिगुरि नामु निधानु द्रिड़ाइआ ॥
LINE 03
ਰਾਜੁਮਾਲੁਝੂਠੀਸਭਮਾਇਆ
(ਉਸ ਨੂੰ ਦਿੱਸ ਪੈਂਦਾ ਹੈ ਕਿ) ਦੁਨੀਆ ਦਾ ਰਾਜ ਮਾਲ ਤੇ ਸਾਰੀ ਮਾਇਆ-ਇਹ ਸਭ ਕੁਝ ਨਾਸਵੰਤ ਹੈ।
Power, property and all Maya is false.
राजु मालु झूठी सभ माइआ ॥
LINE 04
ਲੋਭੀਨਰਰਹੇਲਪਟਾਇ
ਪਰ ਲਾਲਚੀ ਬੰਦੇ ਸਦਾ ਇਸ ਨਾਲ ਹੀ ਚੰਬੜੇ ਰਹਿੰਦੇ ਹਨ।
But still, the greedy people continue clinging to them.
लोभी नर रहे लपटाइ ॥
LINE 05
ਹਰਿਕੇਨਾਮਬਿਨੁਦਰਗਹਮਿਲੈਸਜਾਇ੧੨॥॥
ਪਰਮਾਤਮਾ ਦੇ ਨਾਮ ਤੋਂ ਬਿਨਾ (ਉਹਨਾਂ ਨੂੰ) ਪਰਮਾਤਮਾ ਦੀ ਹਜ਼ੂਰੀ ਵਿਚ ਸਜ਼ਾ ਮਿਲਦੀ ਹੈ ॥੧੨॥
Without the Name of the Lord, the mortals are punished in His Court. ||12||
हरि के नाम बिनु दरगह मिलै सजाइ ॥१२॥
LINE 06
ਕਹੈਨਾਨਕੁਸਭੁਕੋਕਰੇਕਰਾਇਆ
ਨਾਨਕ ਆਖਦਾ ਹੈ ਕਿ (ਜੀਵਾਂ ਦੇ ਭੀ ਕੀਹ ਵੱਸ?) ਹਰੇਕ ਜੀਵ ਪਰਮਾਤਮਾ ਦਾ ਪ੍ਰੇਰਿਆ ਹੋਇਆ ਹੀ ਕਰਦਾ ਹੈ।
Says Nanak, everyone acts as the Lord makes them act.
कहै नानकु सभु को करे कराइआ ॥
LINE 07
ਸੇਪਰਵਾਣੁਜਿਨੀਹਰਿਸਿਉਚਿਤੁਲਾਇਆ
ਜਿਨ੍ਹਾਂ ਨੇ (ਇਥੇ) ਪਰਮਾਤਮਾ (ਦੇ ਨਾਮ) ਨਾਲ ਚਿੱਤ ਜੋੜਿਆ, ਉਹ ਪ੍ਰਭੂ ਦੀ ਹਜ਼ੂਰੀ ਵਿਚ ਕਬੂਲ ਹੋ ਗਏ।
They alone are approved and accepted, who focus their consciousness on the Lord.
से परवाणु जिनी हरि सिउ चितु लाइआ ॥
LINE 08
ਭਗਤਾਕਾਅੰਗੀਕਾਰੁਕਰਦਾਆਇਆ
ਧੁਰ ਤੋਂ ਹੀ ਪਰਮਾਤਮਾ ਆਪਣੇ ਭਗਤਾਂ ਦਾ ਪੱਖ ਕਰਦਾ ਆ ਰਿਹਾ ਹੈ।
He has made His devotees His Own.
भगता का अंगीकारु करदा आइआ ॥
LINE 09
ਕਰਤੈਅਪਣਾਰੂਪੁਦਿਖਾਇਆ੧੩੧੨॥॥॥॥
ਕਰਤਾਰ ਨੇ (ਸਦਾ ਹੀ ਆਪਣੇ ਭਗਤਾਂ ਨੂੰ) ਆਪਣਾ ਦਰਸਨ ਦਿੱਤਾ ਹੈ (ਤੇ ਉਹਨਾਂ ਦੀ ਸਹਾਇਤਾ ਕੀਤੀ ਹੈ) ॥੧੩॥੧॥੨॥
The Creator has appeared in His Own Form. ||13||1||2||
करतै अपणा रूपु दिखाइआ ॥१३॥१॥२॥
LINE 10
ਭੈਰਉਮਹਲਾ
Bhairao, Third Mahalaa:
भैरउ महला ३ ॥
LINE 11
ਗੁਰਸੇਵਾਤੇਅੰਮ੍ਰਿਤਫਲੁਪਾਇਆਹਉਮੈਤ੍ਰਿਸਨਬੁਝਾਈ
ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਫਲ ਪ੍ਰਾਪਤ ਕਰ ਲਿਆ, ਉਸ ਨੇ (ਆਪਣੇ ਅੰਦਰੋਂ) ਹਉਮੈ ਅਤੇ ਤ੍ਰਿਸ਼ਨਾ (ਦੀ ਅੱਗ) ਬੁਝਾ ਲਈ।
Serving the Guru, I obtain the Ambrosial Fruit; my egotism and desire have been quenched.
गुर सेवा ते अंम्रित फलु पाइआ हउमै त्रिसन बुझाई ॥
LINE 12
ਹਰਿਕਾਨਾਮੁਹ੍ਰਿਦੈਮਨਿਵਸਿਆਮਨਸਾਮਨਹਿਸਮਾਈ॥॥
ਪਰਮਾਤਮਾ ਦਾ ਨਾਮ ਉਸ ਦੇ ਹਿਰਦੇ ਵਿਚ ਉਸ ਦੇ ਮਨ ਵਿਚ ਵੱਸ ਪਿਆ, ਉਸ ਦੇ ਮਨ ਦਾ (ਮਾਇਕ) ਫੁਰਨਾ ਮਨ ਵਿਚ ਹੀ ਲੀਨ ਹੋ ਗਿਆ ॥੧॥
The Name of the Lord dwells within my heart and mind, and the desires of my mind are quieted. ||1||
हरि का नामु ह्रिदै मनि वसिआ मनसा मनहि समाई ॥१॥
LINE 13
ਹਰਿਜੀਉਕ੍ਰਿਪਾਕਰਹੁਮੇਰੇਪਿਆਰੇ
ਹੇ ਮੇਰੇ ਪਿਆਰੇ ਪ੍ਰਭੂ ਜੀ! (ਮੈਂ ਗਰੀਬ ਉਤੇ) ਮਿਹਰ ਕਰ।
O Dear Lord, my Beloved, please bless me with Your Mercy.
हरि जीउ क्रिपा करहु मेरे पिआरे ॥
LINE 14
ਅਨਦਿਨੁਹਰਿਗੁਣਦੀਨਜਨੁਮਾਂਗੈਗੁਰਕੈਸਬਦਿਉਧਾਰੇ॥॥ਰਹਾਉ
(ਤੇਰੇ ਦਰ ਦਾ) ਗਰੀਬ ਸੇਵਕ (ਤੈਥੋਂ) ਹਰ ਵੇਲੇ ਤੇਰੇ ਗੁਣ (ਗਾਣ ਦੀ ਦਾਤਿ) ਮੰਗਦਾ ਹੈ। ਹੇ ਪ੍ਰਭੂ! ਮੈਨੂੰ ਗੁਰੂ ਦੇ ਸ਼ਬਦ ਦੀ ਰਾਹੀਂ (ਵਿਕਾਰਾਂ ਤੋਂ) ਬਚਾਈ ਰੱਖ ॥੧॥ ਰਹਾਉ ॥
Night and day, Your humble servant begs for Your Glorious Praises; through the Word of the Guru's Shabad, he is saved. ||1||Pause||
अनदिनु हरि गुण दीन जनु मांगै गुर कै सबदि उधारे ॥१॥ रहाउ ॥
LINE 15
ਸੰਤਜਨਾਕਉਜਮੁਜੋਹਿਸਾਕੈਰਤੀਅੰਚਦੂਖਲਾਈ
ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦਿਆਂ ਵਲ ਜਮਰਾਜ (ਭੀ) ਤੱਕ ਨਹੀਂ ਸਕਦਾ, (ਦੁਨੀਆ ਦੇ) ਦੁੱਖਾਂ ਦਾ ਰਤਾ ਭਰ ਭੀ ਸੇਕ (ਉਹਨਾਂ ਨੂੰ) ਲਾ ਨਹੀਂ ਸਕਦਾ।
The Messenger of Death cannot even touch the humble Saints; it does not cause them even an iota of suffering or pain.
संत जना कउ जमु जोहि न साकै रती अंच दूख न लाई ॥
LINE 16
ਆਪਿਤਰਹਿਸਗਲੇਕੁਲਤਾਰਹਿਜੋਤੇਰੀਸਰਣਾਈ॥॥
ਹੇ ਪ੍ਰਭੂ! ਜਿਹੜੇ ਮਨੁੱਖ ਤੇਰੀ ਸਰਨ ਆ ਪੈਂਦੇ ਹਨ, ਉਹ ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ, ਆਪਣੀਆਂ ਸਾਰੀਆਂ ਕੁਲਾਂ ਨੂੰ ਭੀ ਪਾਰ ਲੰਘਾ ਲੈਂਦੇ ਹਨ ॥੨॥
Those who enter Your Sanctuary, Lord, save themselves, and save all their ancestors as well. ||2||
आपि तरहि सगले कुल तारहि जो तेरी सरणाई ॥२॥
LINE 17
ਭਗਤਾਕੀਪੈਜਰਖਹਿਤੂਆਪੇਏਹਤੇਰੀਵਡਿਆਈ
ਹੇ ਪ੍ਰਭੂ! ਆਪਣੇ ਭਗਤਾਂ ਦੀ (ਲੋਕ ਪਰਲੋਕ ਵਿਚ) ਇੱਜ਼ਤ ਤੂੰ ਆਪ ਹੀ ਰੱਖਦਾ ਹੈਂ, ਇਹ ਤੇਰੀ ਬਜ਼ੁਰਗੀ ਹੈ।
You Yourself save the honor of Your devotees; this is Your Glory, O Lord.
भगता की पैज रखहि तू आपे एह तेरी वडिआई ॥
LINE 18
ਜਨਮਜਨਮਕੇਕਿਲਵਿਖਦੁਖਕਾਟਹਿਦੁਬਿਧਾਰਤੀਰਾਈ॥॥
ਤੂੰ ਉਹਨਾਂ ਦੇ (ਪਿਛਲੇ) ਅਨੇਕਾਂ ਹੀ ਜਨਮਾਂ ਦੇ ਪਾਪ ਤੇ ਦੁੱਖ ਕੱਟ ਦੇਂਦਾ ਹੈਂ, ਉਹਨਾਂ ਦੇ ਅੰਦਰ ਰਤਾ ਭਰ ਰਾਈ ਭਰ ਭੀ ਮੇਰ-ਤੇਰ ਨਹੀਂ ਰਹਿ ਜਾਂਦੀ ॥੩॥
You cleanse them of the sins and the pains of countless incarnations; You love them without even an iota of duality. ||3||
जनम जनम के किलविख दुख काटहि दुबिधा रती न राई ॥३॥
LINE 19
ਹਮਮੂੜਮੁਗਧਕਿਛੁਬੂਝਹਿਨਾਹੀਤੂਆਪੇਦੇਹਿਬੁਝਾਈ
ਅਸੀਂ (ਜੀਵ) ਮੂਰਖ ਹਾਂ ਅੰਞਾਣ ਹਾਂ, ਅਸੀਂ (ਆਤਮਕ ਜੀਵਨ ਦਾ ਸਹੀ ਰਸਤਾ) (ਰਤਾ ਭੀ) ਨਹੀਂ ਸਮਝਦੇ, ਤੂੰ ਆਪ ਹੀ (ਸਾਨੂੰ ਇਹ) ਸਮਝ ਦੇਂਦਾ ਹੈਂ।
I am foolish and ignorant, and understand nothing. You Yourself bless me with understanding.
हम मूड़ मुगध किछु बूझहि नाही तू आपे देहि बुझाई ॥
LINE 20
ਜੋਤੁਧੁਭਾਵੈਸੋਈਕਰਸੀਅਵਰੁਕਰਣਾਜਾਈ॥॥
ਹੇ ਪ੍ਰਭੂ! ਜਿਹੜਾ ਕੰਮ ਤੈਨੂੰ ਚੰਗਾ ਲੱਗਦਾ ਹੈ, ਉਹੀ (ਹਰੇਕ ਜੀਵ) ਕਰਦਾ ਹੈ, (ਉਸ ਤੋਂ ਉਲਟ) ਹੋਰ ਕੋਈ ਕੰਮ ਨਹੀਂ ਕੀਤਾ ਜਾ ਸਕਦਾ ॥੪॥
You do whatever You please; nothing else can be done at all. ||4||
जो तुधु भावै सोई करसी अवरु न करणा जाई ॥४॥
LINE 21
ਜਗਤੁਉਪਾਇਤੁਧੁਧੰਧੈਲਾਇਆਭੂੰਡੀਕਾਰਕਮਾਈ
ਹੇ ਪ੍ਰਭੂ! (ਤੂੰ ਆਪ ਹੀ) ਜਗਤ ਨੂੰ ਪੈਦਾ ਕਰ ਕੇ (ਤੂੰ ਆਪ ਹੀ ਇਸ ਨੂੰ ਮਾਇਆ ਦੇ) ਧੰਧੇ ਵਿਚ ਲਾ ਰੱਖਿਆ ਹੈ, (ਤੇਰੀ ਪ੍ਰੇਰਨਾ ਨਾਲ ਹੀ ਜਗਤ ਮਾਇਆ ਦੇ ਮੋਹ ਦੀ) ਭੈੜੀ ਕਾਰ ਕਰ ਰਿਹਾ ਹੈ।
Creating the world, You have linked all to their tasks - even the evil deeds which men do.
जगतु उपाइ तुधु धंधै लाइआ भूंडी कार कमाई ॥
LINE 22
ਜਨਮੁਪਦਾਰਥੁਜੂਐਹਾਰਿਆਸਬਦੈਸੁਰਤਿਪਾਈ॥॥
(ਮਾਇਆ ਦੇ ਮੋਹ ਵਿਚ ਫਸ ਕੇ ਜਗਤ ਨੇ) ਕੀਮਤੀ ਮਨੁੱਖਾ ਜਨਮ ਨੂੰ (ਜੁਆਰੀਏ ਵਾਂਗ) ਜੂਏ ਵਿਚ ਹਾਰ ਦਿੱਤਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ (ਜਗਤ ਨੇ) ਆਮਤਕ ਜੀਵਨ ਦੀ ਸੂਝ ਹਾਸਲ ਨਹੀਂ ਕੀਤੀ ॥੫॥
They lose this precious human life in the gamble, and do not understand the Word of the Shabad. ||5||
जनमु पदारथु जूऐ हारिआ सबदै सुरति न पाई ॥५॥
LINE 23
ਮਨਮੁਖਿਮਰਹਿਤਿਨਕਿਛੂਸੂਝੈਦੁਰਮਤਿਅਗਿਆਨਅੰਧਾਰਾ
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਆਤਮਕ ਮੌਤ ਸਹੇੜ ਲੈਂਦੇ ਹਨ, ਉਹਨਾਂ ਨੂੰ ਆਤਮਕ ਜੀਵਨ ਦੀ ਰਤਾ ਭੀ ਸਮਝ ਨਹੀਂ ਪੈਂਦੀ। ਭੈੜੀ ਮੱਤ ਦਾ, ਆਤਮਕ ਜੀਵਨ ਵਲੋਂ ਬੇ-ਸਮਝੀ ਦਾ (ਉਹਨਾਂ ਦੇ ਅੰਦਰ) ਹਨੇਰਾ ਪਿਆ ਰਹਿੰਦਾ ਹੈ।
The self-willed manmukhs die, understanding nothing; they are enveloped by the darkness of evil-mindedness and ignorance.
मनमुखि मरहि तिन किछू न सूझै दुरमति अगिआन अंधारा ॥
LINE 24
ਭਵਜਲੁਪਾਰਿਪਾਵਹਿਕਬਹੀਡੂਬਿਮੁਏਬਿਨੁਗੁਰਸਿਰਿਭਾਰਾ॥॥
ਉਹ ਮਨੁੱਖ ਗੁਰੂ ਦੀ ਸਰਨ ਪੈਣ ਤੋਂ ਬਿਨਾ ਵਿਕਾਰਾਂ ਵਿਚ ਸਿਰ-ਪਰਨੇ ਡੁੱਬ ਕੇ ਆਤਮਕ ਮੌਤ ਸਹੇੜ ਲੈਂਦੇ ਹਨ, ਉਹ ਕਦੇ ਭੀ ਸੰਸਾਰ-ਸਮੁੰਦਰ ਤੋਂ ਪਾਰ ਨਹੀਂ ਲੰਘ ਸਕਦੇ ॥੬॥
They do not cross over the terrible world-ocean; without the Guru, they drown and die. ||6||
भवजलु पारि न पावहि कब ही डूबि मुए बिनु गुर सिरि भारा ॥६॥
LINE 25
ਸਾਚੈਸਬਦਿਰਤੇਜਨਸਾਚੇਹਰਿਪ੍ਰਭਿਆਪਿਮਿਲਾਏ
ਜਿਹੜੇ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਰੰਗੇ ਰਹਿੰਦੇ ਹਨ ਉਹ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਂਦੇ ਹਨ। ਪ੍ਰਭੂ ਨੇ ਆਪ ਹੀ ਉਹਨਾਂ ਨੂੰ ਆਪਣੇ ਨਾਲ ਮਿਲਾ ਲਿਆ ਹੁੰਦਾ ਹੈ।
True are those humble beings who are imbued with the True Shabad; the Lord God unites them with Himself.
साचै सबदि रते जन साचे हरि प्रभि आपि मिलाए ॥
LINE 26
ਗੁਰਕੀਬਾਣੀਸਬਦਿਪਛਾਤੀਸਾਚਿਰਹੇਲਿਵਲਾਏ॥॥
ਗੁਰੂ ਦੇ ਸ਼ਬਦ ਦੀ ਰਾਹੀਂ ਉਹਨਾਂ ਨੇ ਗੁਰੂ ਦੇ ਆਤਮ-ਤਰੰਗ ਨਾਲ ਸਾਂਝ ਪਾ ਲਈ ਹੁੰਦੀ ਹੈ। ਉਹ ਮਨੁੱਖ ਸਦਾ-ਥਿਰ ਪ੍ਰਭੂ ਵਿਚ ਸੁਰਤ ਜੋੜੀ ਰੱਖਦੇ ਹਨ ॥੭॥
Through the Word of the Guru's Bani, they come to understand the Shabad. They remain lovingly focused on the True Lord. ||7||
गुर की बाणी सबदि पछाती साचि रहे लिव लाए ॥७॥
LINE 27
ਤੂੰਆਪਿਨਿਰਮਲੁਤੇਰੇਜਨਹੈਨਿਰਮਲਗੁਰਕੈਸਬਦਿਵੀਚਾਰੇ
ਹੇ ਪ੍ਰਭੂ! ਤੂੰ ਆਪ ਪਵਿੱਤਰ ਸਰੂਪ ਹੈਂ। ਤੇਰੇ ਸੇਵਕ ਗੁਰੂ ਦੇ ਸ਼ਬਦ ਦੀ ਰਾਹੀਂ (ਤੇਰੇ ਗੁਣਾਂ ਦਾ) ਵਿਚਾਰ ਕਰ ਕੇ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ।
You Yourself are Immaculate and Pure, and pure are Your humble servants who contemplate the Word of the Guru's Shabad.
तूं आपि निरमलु तेरे जन है निरमल गुर कै सबदि वीचारे ॥
LINE 28
ਨਾਨਕੁਤਿਨਕੈਸਦਬਲਿਹਾਰੈਰਾਮਨਾਮੁਉਰਿਧਾਰੇ੮੨੩॥॥॥॥
ਨਾਨਕ ਉਹਨਾਂ ਮਨੁੱਖਾਂ ਤੋਂ ਸਦਾ ਸਦਕੇ ਜਾਂਦਾ ਹੈ, ਜਿਹੜੇ ਪਰਮਾਤਮਾ ਦਾ ਨਾਮ (ਆਪਣੇ) ਹਿਰਦੇ ਵਿਚ ਵਸਾਈ ਰੱਖਦੇ ਹਨ ॥੮॥੨॥੩॥
Nanak is forever a sacrifice to those, who enshrine the Lord's Name within their hearts. ||8||2||3||
नानकु तिन कै सद बलिहारै राम नामु उरि धारे ॥८॥२॥३॥
LINE 29
ਭੈਰਉਮਹਲਾਅਸਟਪਦੀਆਘਰੁ
ਰਾਗ ਭੈਰਉ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
Bhairao, Fifth Mahalaa, Ashtapadees, Second House:
भैरउ महला ५ असटपदीआ घरु २ ॥
LINE 30
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 31
ਜਿਸੁਨਾਮੁਰਿਦੈਸੋਈਵਡਰਾਜਾ
ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵੱਸਦਾ ਹੈ ਉਹੀ (ਸਭ ਰਾਜਿਆਂ ਤੋਂ) ਵੱਡਾ ਰਾਜਾ ਹੈ।
He alone is a great king, who keeps the Naam, the Name of the Lord, within his heart.
जिसु नामु रिदै सोई वड राजा ॥
LINE 32
ਜਿਸੁਨਾਮੁਰਿਦੈਤਿਸੁਪੂਰੇਕਾਜਾ
ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵੱਸਦਾ ਹੈ ਉਸ ਮਨੁੱਖ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ।
One who keeps the Naam in his heart - his tasks are perfectly accomplished.
जिसु नामु रिदै तिसु पूरे काजा ॥
LINE 33
ਜਿਸੁਨਾਮੁਰਿਦੈਤਿਨਿਕੋਟਿਧਨਪਾਏ
ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵੱਸਦਾ ਹੈ ਉਸ ਨੇ (ਮਾਨੋ) ਕ੍ਰੋੜਾਂ ਕਿਸਮਾਂ ਦੇ ਧਨ ਪ੍ਰਾਪਤ ਕਰ ਲਏ।
One who keeps the Naam in his heart, obtains millions of treasures.
जिसु नामु रिदै तिनि कोटि धन पाए ॥
LINE 34
ਨਾਮਬਿਨਾਜਨਮੁਬਿਰਥਾਜਾਏ॥॥
ਪਰਮਾਤਮਾ ਦੇ ਨਾਮ ਤੋਂ ਬਿਨਾ ਮਨੁੱਖ ਦਾ ਜੀਵਨ ਵਿਅਰਥ ਚਲਾ ਜਾਂਦਾ ਹੈ ॥੧॥
Without the Naam, life is useless. ||1||
नाम बिना जनमु बिरथा जाए ॥१॥
LINE 35
ਤਿਸੁਸਾਲਾਹੀਜਿਸੁਹਰਿਧਨੁਰਾਸਿ
ਮੈਂ ਉਸ ਮਨੁੱਖ ਨੂੰ ਵਡਿਆਉਂਦਾ ਹਾਂ ਜਿਸ ਦੇ ਪਾਸ ਪਰਮਾਤਮਾ ਦਾ ਨਾਮ-ਧਨ ਸਰਮਾਇਆ ਹੈ।
I praise that person, who has the capital of the Lord's Wealth.
तिसु सालाही जिसु हरि धनु रासि ॥
LINE 36
ਸੋਵਡਭਾਗੀਜਿਸੁਗੁਰਮਸਤਕਿਹਾਥੁ॥॥ਰਹਾਉ
ਜਿਸ ਮਨੁੱਖ ਦੇ ਮੱਥੇ ਉੱਤੇ ਗੁਰੂ ਦਾ ਹੱਥ ਟਿਕਿਆ ਹੋਇਆ ਹੋਵੇ, ਉਹ ਵੱਡੇ ਭਾਗਾਂ ਵਾਲਾ ਹੈ ॥੧॥ ਰਹਾਉ ॥
He is very fortunate, on whose forehead the Guru has placed His Hand. ||1||Pause||
सो वडभागी जिसु गुर मसतकि हाथु ॥१॥ रहाउ ॥
LINE 37
ਜਿਸੁਨਾਮੁਰਿਦੈਤਿਸੁਕੋਟਕਈਸੈਨਾ
ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵੱਸਦਾ ਹੈ, ਉਹ (ਮਾਨੋ) ਕਈ ਕਿਲ੍ਹਿਆਂ ਤੇ ਫ਼ੌਜਾਂ (ਦਾ ਮਾਲਕ ਹੋ ਜਾਂਦਾ ਹੈ)
One who keeps the Naam in his heart, has many millions of armies on his side.
जिसु नामु रिदै तिसु कोट कई सैना ॥
LINE 38
ਜਿਸੁਨਾਮੁਰਿਦੈਤਿਸੁਸਹਜਸੁਖੈਨਾ
ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵੱਸਦਾ ਹੈ ਉਸ ਨੂੰ ਆਤਮਕ ਅਡੋਲਤਾ ਦੇ ਸਾਰੇ ਸੁਖ ਮਿਲ ਜਾਂਦੇ ਹਨ।
One who keeps the Naam in his heart, enjoys peace and poise.
जिसु नामु रिदै तिसु सहज सुखैना ॥