ਗੁਨਗੋਪਾਲਉਚਾਰੁਰਸਨਾਟੇਵਏਹਪਰੀ੧॥॥
ਆਪਣੀ ਜੀਭ ਨਾਲ ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ ਦੇ ਗੁਣ ਗਾਇਆ ਕਰ। (ਜਿਹੜਾ ਮਨੁੱਖ ਸਦਾ ਹਰਿ-ਗੁਣ ਉਚਾਰਦਾ ਹੈ, ਉਸ ਨੂੰ) ਇਹ ਆਦਤ ਹੀ ਬਣ ਜਾਂਦੀ ਹੈ (ਫਿਰ ਉਹ ਗੁਣ ਉਚਾਰਨ ਤੋਂ ਬਿਨਾ ਰਹਿ ਨਹੀਂ ਸਕਦਾ) ॥੧॥
My tongue chants the Glorious Praises of the Lord of the World; this has become part of my very nature. ||1||
गुन गोपाल उचारु रसना टेव एह परी ॥१॥
ਮਹਾਨਾਦਕੁਰੰਕਮੋਹਿਓਬੇਧਿਤੀਖਨਸਰੀ॥
(ਪ੍ਰੀਤ ਦਾ ਹੋਰ ਕਾਰਨਾਮਾ ਵੇਖ!) ਹਰਨ (ਘੰਡੇਹੇੜੇ ਦੀ) ਆਵਾਜ਼ ਨਾਲ ਮੋਹਿਆ ਜਾਂਦਾ ਹੈ (ਉਸ ਵਿਚ ਇਤਨਾ ਮਸਤ ਹੁੰਦਾ ਹੈ ਕਿ ਸ਼ਿਕਾਰੀ ਦੇ) ਤ੍ਰਿੱਖੇ ਤੀਰਾਂ ਨਾਲ ਵਿੱਝ ਜਾਂਦਾ ਹੈ।
The deer is fascinated by the sound of the bell, and so it is shot with the sharp arrow.
महा नाद कुरंक मोहिओ बेधि तीखन सरी ॥
ਪ੍ਰਭਚਰਨਕਮਲਰਸਾਲਨਾਨਕਗਾਠਿਬਾਧਿਧਰੀ੨੧੯॥॥॥॥
(ਇਸੇ ਤਰ੍ਹਾਂ) ਹੇ ਨਾਨਕ! (ਜਿਸ ਮਨੁੱਖ ਨੂੰ) ਪ੍ਰਭੂ ਦੇ ਸੋਹਣੇ ਚਰਨ ਮਿੱਠੇ ਲੱਗਦੇ ਹਨ, (ਉਹ ਮਨੁੱਖ ਇਹਨਾਂ ਚਰਨਾਂ ਨਾਲ ਆਪਣੇ ਮਨ ਦੀ ਪੱਕੀ) ਗੰਢ ਬੰਨ੍ਹ ਲੈਂਦਾ ਹੈ ॥੨॥੧॥੯॥
God's Lotus Feet are the Source of Nectar; O Nanak, I am tied to them by a knot. ||2||1||9||
प्रभ चरन कमल रसाल नानक गाठि बाधि धरी ॥२॥१॥९॥
ਕੇਦਾਰਾਮਹਲਾ੫॥
Kaydaaraa, Fifth Mahalaa:
केदारा महला ५ ॥
ਪ੍ਰੀਤਮਬਸਤਰਿਦਮਹਿਖੋਰ॥
ਹੇ ਪ੍ਰੀਤਮ ਪ੍ਰਭੂ! (ਮੇਰੇ) ਹਿਰਦੇ ਵਿਚ ਕੋਰਾ-ਪਨ ਵੱਸ ਰਿਹਾ ਹੈ (ਜੋ ਤੇਰੇ ਚਰਨਾਂ ਨਾਲ ਪਿਆਰ ਬਣਨ ਨਹੀਂ ਦੇਂਦਾ)।
My Beloved dwells in the cave of my heart.
प्रीतम बसत रिद महि खोर ॥
ਭਰਮਭੀਤਿਨਿਵਾਰਿਠਾਕੁਰਗਹਿਲੇਹੁਅਪਨੀਓਰ੧॥॥ਰਹਾਉ॥
ਹੇ ਠਾਕੁਰ! (ਮੇਰੇ ਅੰਦਰੋਂ) ਭਟਕਣਾ ਦੀ ਕੰਧ ਦੂਰ ਕਰ (ਇਹ ਕੰਧ ਮੈਨੂੰ ਤੇਰੇ ਨਾਲੋਂ ਪਰੇ ਰੱਖ ਰਹੀ ਹੈ)। (ਮੇਰਾ ਹੱਥ) ਫੜ ਕੇ ਮੈਨੂੰ ਆਪਣੇ ਪਾਸੇ (ਜੋੜ) ਲੈ (ਆਪਣੇ ਚਰਨਾਂ ਵਿਚ ਜੋੜ ਲੈ) ॥੧॥ ਰਹਾਉ ॥
Shatter the wall of doubt, O my Lord and Master; please grab hold of me, and lift me up towards Yourself. ||1||Pause||
भरम भीति निवारि ठाकुर गहि लेहु अपनी ओर ॥१॥ रहाउ ॥
ਅਧਿਕਗਰਤਸੰਸਾਰਸਾਗਰਕਰਿਦਇਆਚਾਰਹੁਧੋਰ॥
ਹੇ ਪ੍ਰੀਤਮ! (ਤੇਰੇ ਇਸ) ਸੰਸਾਰ-ਸਮੁੰਦਰ ਵਿਚ (ਵਿਕਾਰਾਂ ਦੇ) ਅਨੇਕਾਂ ਗੜ੍ਹੇ ਹਨ, ਮਿਹਰ ਕੇ (ਮੈਨੂੰ ਇਹਨਾਂ ਤੋਂ ਬਚਾ ਕੇ) ਕੰਢੇ ਤੇ ਚਾੜ੍ਹ ਲੈ।
The world-ocean is so vast and deep; please be kind, lift me up and place me on the shore.
अधिक गरत संसार सागर करि दइआ चारहु धोर ॥
ਸੰਤਸੰਗਿਹਰਿਚਰਨਬੋਹਿਥਉਧਰਤੇਲੈਮੋਰ੧॥॥
ਹੇ ਹਰੀ! ਸੰਤ ਜਨਾਂ ਦੀ ਸੰਗਤ ਵਿਚ (ਰੱਖ ਕੇ ਮੈਨੂੰ ਆਪਣੇ) ਚਰਨਾਂ ਦੇ ਜਹਾਜ਼ (ਵਿਚ ਚਾੜ੍ਹ ਲੈ), (ਤੇਰੇ ਇਹ ਚਰਨ) ਮੈਨੂੰ ਪਾਰ ਲੰਘਾਣ ਦੇ ਸਮਰਥ ਹਨ ॥੧॥
In the Society of the Saints, the Lord's Feet are the boat to carry us across. ||1||
संतसंगि हरि चरन बोहिथ उधरते लै मोर ॥१॥
ਗਰਭਕੁੰਟਮਹਿਜਿਨਹਿਧਾਰਿਓਨਹੀਬਿਖੈਬਨਮਹਿਹੋਰ॥
ਜਿਸ ਪਰਮਾਤਮਾ ਨੇ ਮਾਂ ਦੇ ਪੇਟ ਵਿਚ ਬਚਾਈ ਰੱਖਿਆ, ਵਿਸ਼ੇ ਵਿਕਾਰਾਂ ਦੇ ਸਮੁੰਦਰ ਵਿਚ (ਡੁੱਬਦੇ ਨੂੰ ਬਚਾਣ ਵਾਲਾ ਭੀ ਉਸ ਤੋਂ ਬਿਨਾ) ਕੋਈ ਹੋਰ ਨਹੀਂ ਹੈ।
The One who placed you in the womb of your mother's belly - no one else shall save you in the wilderness of corruption.
गरभ कुंट महि जिनहि धारिओ नही बिखै बन महि होर ॥
ਹਰਿਸਕਤਸਰਨਸਮਰਥਨਾਨਕਆਨਨਹੀਨਿਹੋਰ੨੨੧੦॥॥॥॥
ਹੇ ਨਾਨਕ! ਪਰਮਾਤਮਾ ਸਭ ਤਾਕਤਾਂ ਦਾ ਮਾਲਕ ਹੈ, ਸਰਨ ਪਏ ਨੂੰ ਬਚਾ ਸਕਣ ਵਾਲਾ ਹੈ, (ਜਿਹੜਾ ਮਨੁੱਖ ਉਸ ਦੀ ਸਰਨ ਆ ਪੈਂਦਾ ਹੈ, ਉਸ ਨੂੰ) ਕੋਈ ਹੋਰ ਮੁਥਾਜੀ ਨਹੀਂ ਰਹਿ ਜਾਂਦੀ ॥੨॥੨॥੧੦॥
The power of the Lord's Sanctuary is all-powerful; Nanak does not rely on any other. ||2||2||10||
हरि सकत सरन समरथ नानक आन नही निहोर ॥२॥२॥१०॥
ਕੇਦਾਰਾਮਹਲਾ੫॥
Kaydaaraa, Fifth Mahalaa:
केदारा महला ५ ॥
ਰਸਨਾਰਾਮਰਾਮਬਖਾਨੁ॥
(ਆਪਣੀ) ਜੀਭ ਨਾਲ ਹਰ ਵੇਲੇ ਪਰਮਾਤਮਾ ਦਾ ਨਾਮ ਜਪਿਆ ਕਰ,
With your tongue, chant the Name of the Lord.
रसना राम राम बखानु ॥
ਗੁਨਗੋੁਪਾਲਉਚਾਰੁਦਿਨੁਰੈਨਿਭਏਕਲਮਲਹਾਨ॥ਰਹਾਉ॥
ਦਿਨ ਰਾਤ ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ ਦੇ ਗੁਣ ਗਾਇਆ ਕਰ। (ਜਿਹੜਾ ਮਨੁੱਖ ਇਹ ਉੱਦਮ ਕਰਦਾ ਹੈ, ਉਸ ਦੇ ਸਾਰੇ) ਪਾਪ ਨਾਸ ਹੋ ਜਾਂਦੇ ਹਨ ॥ ਰਹਾਉ॥
Chanting the Glorious Praises of the Lord, day and night, your sins shall be eradicated. ||Pause||
गुन गुोपाल उचारु दिनु रैनि भए कलमल हान ॥ रहाउ ॥
ਤਿਆਗਿਚਲਨਾਸਗਲਸੰਪਤਕਾਲੁਸਿਰਪਰਿਜਾਨੁ॥
ਸਾਰਾ ਧਨ-ਪਦਾਰਥ ਛੱਡ ਕੇ (ਆਖ਼ਿਰ ਹਰੇਕ ਪ੍ਰਾਣੀ ਨੇ ਇਥੋਂ) ਚਲੇ ਜਾਣਾ ਹੈ। ਮੌਤ ਨੂੰ (ਸਦਾ ਆਪਣੇ) ਸਿਰ ਉਤੇ (ਖਲੋਤੀ) ਸਮਝ।
You shall have to leave behind all your riches when you depart. Death is hanging over your head - know this well!
तिआगि चलना सगल संपत कालु सिर परि जानु ॥
ਮਿਥਨਮੋਹਦੁਰੰਤਆਸਾਝੂਠੁਸਰਪਰਮਾਨੁ੧॥॥
ਨਾਸਵੰਤ ਪਦਾਰਥਾਂ ਦਾ ਮੋਹ, ਕਦੇ ਨਾਹ ਮੁੱਕਣ ਵਾਲੀਆਂ ਆਸਾਂ-ਇਹਨਾਂ ਨੂੰ ਨਿਸ਼ਚੇ ਕਰ ਕੇ ਨਾਸਵੰਤ ਮੰਨ ॥੧॥
Transitory attachments and evil hopes are false. Surely you must believe this! ||1||
मिथन मोह दुरंत आसा झूठु सरपर मानु ॥१॥
ਸਤਿਪੁਰਖਅਕਾਲਮੂਰਤਿਰਿਦੈਧਾਰਹੁਧਿਆਨੁ॥
(ਆਪਣੇ) ਹਿਰਦੇ ਵਿਚ ਉਸ ਪਰਮਾਤਮਾ ਦਾ ਧਿਆਨ ਧਰਿਆ ਕਰ ਜਿਹੜਾ ਸਦਾ ਕਾਇਮ ਰਹਿਣ ਵਾਲਾ ਹੈ ਜਿਹੜਾ ਸਰਬ-ਵਿਆਪਕ ਹੈ ਅਤੇ ਜਿਹੜਾ ਨਾਸ-ਰਹਿਤ ਹੋਂਦ ਵਾਲਾ ਹੈ।
Within your heart, focus your meditation on the True Primal Being, Akaal Moorat, the Undying Form.
सति पुरख अकाल मूरति रिदै धारहु धिआनु ॥
ਨਾਮੁਨਿਧਾਨੁਲਾਭੁਨਾਨਕਬਸਤੁਇਹਪਰਵਾਨੁ੨੩੧੧॥॥॥॥
ਹੇ ਨਾਨਕ! (ਆਖ-ਹੇ ਭਾਈ!) ਪਰਮਾਤਮਾ ਦਾ ਨਾਮ (ਹੀ ਅਸਲ) ਖ਼ਜ਼ਾਨਾ ਹੈ (ਅਸਲ) ਖੱਟੀ ਹੈ। ਇਹ ਚੀਜ਼ (ਪਰਮਾਤਮਾ ਦੀ ਹਜ਼ੂਰੀ ਵਿਚ) ਕਬੂਲ ਹੁੰਦੀ ਹੈ ॥੨॥੩॥੧੧॥
Only this profitable merchandise, the treasure of the Naam, O Nanak, shall be accepted. ||2||3||11||
नामु निधानु लाभु नानक बसतु इह परवानु ॥२॥३॥११॥
ਕੇਦਾਰਾਮਹਲਾ੫॥
Kaydaaraa, Fifth Mahalaa:
केदारा महला ५ ॥
ਹਰਿਕੇਨਾਮਕੋਆਧਾਰੁ॥
(ਜਿਸ ਮਨੁੱਖ ਨੂੰ ਸਦਾ) ਪਰਮਾਤਮਾ ਦੇ ਨਾਮ ਦਾ ਆਸਰਾ ਰਹਿੰਦਾ ਹੈ,
I take only the Support of the Name of the Lord.
हरि के नाम को आधारु ॥
ਕਲਿਕਲੇਸਨਕਛੁਬਿਆਪੈਸੰਤਸੰਗਿਬਿਉਹਾਰੁ॥ਰਹਾਉ॥
ਜਿਹੜਾ ਮਨੁੱਖ ਸੰਤ ਜਨਾਂ ਦੀ ਸੰਗਤ ਵਿਚ ਰਹਿ ਕੇ ਹਰਿ-ਨਾਮ ਦਾ ਵਣਜ ਕਰਦਾ ਹੈ, (ਦੁਨੀਆ ਦੇ) ਝਗੜੇ ਕਲੇਸ਼ (ਇਹਨਾਂ ਵਿਚੋਂ) ਕੋਈ ਭੀ ਉਸ ਉਤੇ ਆਪਣਾ ਜ਼ੋਰ ਨਹੀਂ ਪਾ ਸਕਦਾ ॥ ਰਹਾਉ॥
Suffering and conflict do not afflict me; I deal only with the Society of the Saints. ||Pause||
कलि कलेस न कछु बिआपै संतसंगि बिउहारु ॥ रहाउ ॥
ਕਰਿਅਨੁਗ੍ਰਹੁਆਪਿਰਾਖਿਓਨਹਉਪਜਤਉਬੇਕਾਰੁ॥
ਪਰਮਾਤਮਾ ਆਪ ਮਿਹਰ ਕਰ ਕੇ ਜਿਸ ਮਨੁੱਖ ਦੀ ਰੱਖਿਆ ਕਰਦਾ ਹੈ, ਉਸ ਦੇ ਅੰਦਰ ਕੋਈ ਵਿਕਾਰ ਪੈਦਾ ਨਹੀਂ ਹੁੰਦਾ।
Showering His Mercy on me, the Lord Himself has saved me, and no evil thoughts arise within me.
करि अनुग्रहु आपि राखिओ नह उपजतउ बेकारु ॥
ਜਿਸੁਪਰਾਪਤਿਹੋਇਸਿਮਰੈਤਿਸੁਦਹਤਨਹਸੰਸਾਰੁ੧॥॥
ਜਿਸ ਮਨੁੱਖ ਨੂੰ ਨਾਮ ਦੀ ਦਾਤ ਧੁਰ-ਦਰਗਾਹ ਤੋਂ ਮਿਲਦੀ ਹੈ, ਉਹੀ ਹਰਿ-ਨਾਮ ਸਿਮਰਦਾ ਹੈ, ਫਿਰ ਉਸ (ਦੇ ਆਤਮਕ ਜੀਵਨ) ਨੂੰ ਸੰਸਾਰ (ਭਾਵ, ਸੰਸਾਰ ਦੇ ਵਿਕਾਰਾਂ ਦੀ ਅੱਗ) ਸਾੜ ਨਹੀਂ ਸਕਦੀ ॥੧॥
Whoever receives this Grace, contemplates Him in meditation; he is not burned by the fire of the world. ||1||
जिसु परापति होइ सिमरै तिसु दहत नह संसारु ॥१॥
ਸੁਖਮੰਗਲਆਨੰਦਹਰਿਹਰਿਪ੍ਰਭਚਰਨਅੰਮ੍ਰਿਤਸਾਰੁ॥
ਹਰੀ ਪ੍ਰਭੂ ਦੇ ਚਰਨ ਆਤਮਕ ਜੀਵਨ ਦੇਣ ਵਾਲੇ ਹਨ, ਇਹਨਾਂ ਨੂੰ ਆਪਣੇ ਹਿਰਦੇ ਵਿਚ ਸੰਭਾਲ, (ਤੇਰੇ ਅੰਦਰ) ਆਤਮਕ ਸੁਖ ਖ਼ੁਸ਼ੀਆਂ ਆਨੰਦ (ਪੈਦਾ ਹੋਣਗੇ)।
Peace, joy and bliss come from the Lord, Har, Har. God's Feet are sublime and excellent.
सुख मंगल आनंद हरि हरि प्रभ चरन अंम्रित सारु ॥
ਨਾਨਕਦਾਸਸਰਨਾਗਤੀਤੇਰੇਸੰਤਨਾਕੀਛਾਰੁ੨੪੧੨॥॥॥॥
(ਹੇ ਪ੍ਰਭੂ !) ਤੇਰਾ ਦਾਸ ਨਾਨਕ ਤੇਰੀ ਸਰਨ ਆਇਆ ਹੈ, ਤੇਰੇ ਸੰਤ ਜਨਾਂ ਦੀ ਚਰਨ-ਧੂੜ (ਮੰਗਦਾ ਹੈ) ॥੨॥੪॥੧੨॥
Slave Nanak seeks Your Sanctuary; he is the dust of the feet of Your Saints. ||2||4||12||
नानक दास सरनागती तेरे संतना की छारु ॥२॥४॥१२॥
ਕੇਦਾਰਾਮਹਲਾ੫॥
Kaydaaraa, Fifth Mahalaa:
केदारा महला ५ ॥
ਹਰਿਕੇਨਾਮਬਿਨੁਧ੍ਰਿਗੁਸ੍ਰੋਤ॥
ਪਰਮਾਤਮਾ ਦਾ ਨਾਮ ਸੁਣਨ ਤੋਂ ਬਿਨਾ (ਮਨੁੱਖ ਦੇ) ਕੰਨ ਫਿਟਕਾਰ-ਜੋਗ ਹਨ (ਕਿਉਂਕਿ ਫਿਰ ਇਹ ਨਿੰਦਾ-ਚੁਗਲੀ ਵਿਚ ਹੀ ਰੁੱਝੇ ਰਹਿੰਦੇ ਹਨ)।
Without the Name of the Lord, one's ears are cursed.
हरि के नाम बिनु ध्रिगु स्रोत ॥
ਜੀਵਨਰੂਪਬਿਸਾਰਿਜੀਵਹਿਤਿਹਕਤਜੀਵਨਹੋਤ॥ਰਹਾਉ॥
ਜਿਹੜੇ ਮਨੁੱਖ ਸਾਰੇ ਜਗਤ ਦੇ ਜੀਵਨ ਪ੍ਰਭੂ ਨੂੰ ਭੁਲਾ ਕੇ ਜੀਊਂਦੇ ਹਨ (ਜ਼ਿੰਦਗੀ ਦੇ ਦਿਨ ਗੁਜ਼ਾਰਦੇ ਹਨ), ਉਹਨਾਂ ਦਾ ਜੀਊਣ ਕਾਹਦਾ ਹੈ? (ਉਹਨਾਂ ਦੇ ਜੀਊਣ ਨੂੰ ਜੀਊਣਾ ਨਹੀਂ ਕਿਹਾ ਜਾ ਸਕਦਾ) ॥ ਰਹਾਉ॥
Those who forget the Embodiment of Life - what is the point of their lives? ||Pause||
जीवन रूप बिसारि जीवहि तिह कत जीवन होत ॥ रहाउ ॥
ਖਾਤਪੀਤਅਨੇਕਬਿੰਜਨਜੈਸੇਭਾਰਬਾਹਕਖੋਤ॥
(ਹਰਿ-ਨਾਮ ਨੂੰ ਵਿਸਾਰ ਕੇ ਜਿਹੜੇ ਮਨੁੱਖ) ਅਨੇਕਾਂ ਚੰਗੇ ਚੰਗੇ ਖਾਣੇ ਖਾਂਦੇ ਪੀਂਦੇ ਹਨ, (ਉਹ ਇਉਂ ਹੀ ਹਨ) ਜਿਵੇਂ ਭਾਰ ਢੋਣ ਵਾਲੇ ਖੋਤੇ।
One who eats and drinks countless delicacies is no more than a donkey, a beast of burden.
खात पीत अनेक बिंजन जैसे भार बाहक खोत ॥
ਆਠਪਹਰਮਹਾਸ੍ਰਮੁਪਾਇਆਜੈਸੇਬਿਰਖਜੰਤੀਜੋਤ੧॥॥
(ਹਰਿ-ਨਾਮ ਨੂੰ ਵਿਸਾਰਨ ਵਾਲੇ) ਅੱਠੇ ਪਹਰ (ਮਾਇਆ ਦੀ ਖ਼ਾਤਰ ਦੌੜ-ਭੱਜ ਕਰਦੇ ਹੋਏ) ਬੜਾ ਥਕੇਵਾਂ ਸਹਾਰਦੇ ਹਨ, ਜਿਵੇਂ ਕੋਈ ਬਲਦ ਕੋਹਲੂ ਅੱਗੇ ਜੋਇਆ ਹੁੰਦਾ ਹੈ ॥੧॥
Twenty-four hours a day, he endures terrible suffering, like the bull, chained to the oil-press. ||1||
आठ पहर महा स्रमु पाइआ जैसे बिरख जंती जोत ॥१॥
ਤਜਿਗੋੁਪਾਲਜਿਆਨਲਾਗੇਸੇਬਹੁਪ੍ਰਕਾਰੀਰੋਤ॥
ਸ੍ਰਿਸ਼ਟੀ ਦੇ ਪਾਲਣਹਾਰ (ਦਾ ਨਾਮ) ਤਿਆਗ ਕੇ ਜਿਹੜੇ ਮਨੁੱਖ ਹੋਰ ਹੋਰ ਆਹਰਾਂ ਵਿਚ ਲੱਗੇ ਰਹਿੰਦੇ ਹਨ, ਉਹ ਕਈ ਤਰੀਕਿਆਂ ਨਾਲ ਦੁਖੀ ਹੁੰਦੇ ਰਹਿੰਦੇ ਹਨ।
Forsaking the Life of the World, and attached to another, they weep and wail in so many ways.
तजि गुोपाल जि आन लागे से बहु प्रकारी रोत ॥
ਕਰਜੋਰਿਨਾਨਕਦਾਨੁਮਾਗੈਹਰਿਰਖਉਕੰਠਿਪਰੋਤ੨੫੧੩॥॥॥॥
ਹੇ ਹਰੀ! (ਤੇਰਾ ਦਾਸ) ਨਾਨਕ ਹੱਥ ਜੋੜ ਕੇ (ਤੇਰੇ ਨਾਮ ਦਾ) ਦਾਨ ਮੰਗਦਾ ਹੈ (ਆਪਣਾ ਨਾਮ ਦੇਹ), ਮੈਂ (ਇਸ ਨੂੰ ਆਪਣੇ) ਗਲੇ ਵਿਚ ਪ੍ਰੋ ਕੇ ਰੱਖਾਂ ॥੨॥੫॥੧੩॥
With his palms pressed together, Nanak begs for this gift; O Lord, please keep me strung around Your Neck. ||2||5||13||
कर जोरि नानक दानु मागै हरि रखउ कंठि परोत ॥२॥५॥१३॥
ਕੇਦਾਰਾਮਹਲਾ੫॥
Kaydaaraa, Fifth Mahalaa:
केदारा महला ५ ॥
ਸੰਤਹਧੂਰਿਲੇਮੁਖਿਮਲੀ॥
ਹੇ ਭਾਈ ! (ਜਿਸ ਮਨੁੱਖ ਨੇ) ਸੰਤ ਜਨਾਂ ਦੇ ਚਰਨਾਂ ਦੀ ਧੂੜ ਲੈ ਕੇ (ਆਪਣੇ) ਮੱਥੇ ਉੱਤੇ ਮਲ ਲਈ (ਤੇ, ਸੰਤਾਂ ਦੀ ਸੰਗਤ ਵਿਚ ਜਿਸ ਨੇ ਪਰਮਾਤਮਾ ਦੇ ਗੁਣ ਗਾਏ),
I take the dust of the feet of the Saints and apply it to my face.
संतह धूरि ले मुखि मली ॥
ਗੁਣਾਅਚੁਤਸਦਾਪੂਰਨਨਹਦੋਖਬਿਆਪਹਿਕਲੀ॥ਰਹਾਉ॥
ਅਬਿਨਾਸ਼ੀ ਤੇ ਸਰਬ-ਵਿਆਪਕ ਪ੍ਰਭੂ ਦੇ ਗੁਣ ਹਿਰਦੇ ਵਿਚ ਵਸਾਣ ਦੀ ਬਰਕਤਿ ਨਾਲ ਜਗਤ ਦੇ ਵਿਕਾਰ ਉਸ ਉੱਤੇ ਆਪਣਾ ਜ਼ੋਰ ਨਹੀਂ ਪਾ ਸਕਦੇ ॥ ਰਹਾਉ॥
Hearing of the Imperishable, Eternally Perfect Lord, pain does not afflict me, even in this Dark Age of Kali Yuga. ||Pause||
गुणा अचुत सदा पूरन नह दोख बिआपहि कली ॥ रहाउ ॥
ਗੁਰਬਚਨਿਕਾਰਜਸਰਬਪੂਰਨਈਤਊਤਨਹਲੀ॥
(ਜਿਸ ਮਨੁੱਖ ਨੇ ਸੰਤ ਜਨਾਂ ਦੀ ਚਰਨ-ਧੂੜ ਆਪਣੇ ਮੱਥੇ ਤੇ ਲਾਈ) ਗੁਰੂ ਦੇ ਉਪਦੇਸ਼ ਦਾ ਸਦਕਾ ਉਸ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ, ਉਸ ਦਾ ਮਨ ਇਧਰ ਉਧਰ ਨਹੀਂ ਡੋਲਦਾ,
Through the Guru's Word, all affairs are resolved, and the mind is not tossed about here and there.
गुर बचनि कारज सरब पूरन ईत ऊत न हली ॥
ਪ੍ਰਭਏਕਅਨਿਕਸਰਬਤਪੂਰਨਬਿਖੈਅਗਨਿਨਜਲੀ੧॥॥
(ਉਸ ਨੂੰ ਇਉਂ ਦਿੱਸ ਪੈਂਦਾ ਹੈ ਕਿ) ਇਕ ਪਰਮਾਤਮਾ ਅਨੇਕਾਂ ਰੂਪਾਂ ਵਿਚ ਸਭ ਥਾਈਂ ਵਿਆਪਕ ਹੈ, ਉਹ ਮਨੁੱਖ ਵਿਕਾਰਾਂ ਦੀ ਅੱਗ ਵਿਚ ਨਹੀਂ ਸੜਦਾ (ਉਸ ਦਾ ਆਤਮਕ ਜੀਵਨ ਵਿਕਾਰਾਂ ਦੀ ਅੱਗ ਵਿਚ ਤਬਾਹ ਨਹੀਂ ਹੁੰਦਾ) ॥੧॥
Whoever sees the One God to be pervading in all the many beings, does not burn in the fire of corruption. ||1||
प्रभ एक अनिक सरबत पूरन बिखै अगनि न जली ॥१॥
ਗਹਿਭੁਜਾਲੀਨੋਦਾਸੁਅਪਨੋਜੋਤਿਜੋਤੀਰਲੀ॥
ਪ੍ਰਭੂ ਆਪਣੇ ਜਿਸ ਦਾਸ ਨੂੰ (ਉਸ ਦੀ) ਬਾਂਹ ਫੜ ਕੇ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ, ਉਸ ਦੀ ਜਿੰਦ ਪ੍ਰਭੂ ਦੀ ਜੋਤਿ ਵਿਚ ਲੀਨ ਹੋ ਜਾਂਦੀ ਹੈ।
The Lord grasps His slave by the arm, and his light merges into the Light.
गहि भुजा लीनो दासु अपनो जोति जोती रली ॥
ਪ੍ਰਭਚਰਨਸਰਨਅਨਾਥੁਆਇਓਨਾਨਕਹਰਿਸੰਗਿਚਲੀ੨੬੧੪॥॥॥॥
ਹੇ ਨਾਨਕ! ਜਿਹੜਾ ਅਨਾਥ (ਪ੍ਰਾਣੀ ਭੀ) ਪ੍ਰਭੂ ਦੇ ਚਰਨਾਂ ਦੀ ਸਰਨ ਵਿਚ ਆ ਜਾਂਦਾ ਹੈ, ਉਹ ਪ੍ਰਾਣੀ ਪ੍ਰਭੂ ਦੀ ਯਾਦ ਵਿਚ ਹੀ ਜੀਵਨ-ਰਾਹ ਉਤੇ ਤੁਰਦਾ ਹੈ ॥੨॥੬॥੧੪॥
Nanak, the orphan, has come seeking the Sanctuary of God's Feet; O Lord, he walks with You. ||2||6||14||
प्रभ चरन सरन अनाथु आइओ नानक हरि संगि चली ॥२॥६॥१४॥
ਕੇਦਾਰਾਮਹਲਾ੫॥
Kaydaaraa, Fifth Mahalaa:
केदारा महला ५ ॥