ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 1114
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਮੇਰੈਅੰਤਰਿਹੋਇਵਿਗਾਸੁਪ੍ਰਿਉਪ੍ਰਿਉਸਚੁਨਿਤਚਵਾਰਾਮ
ਮੇਰੇ ਹਿਰਦੇ ਵਿਚ ਖਿੜਾਉ ਪੈਦਾ ਹੋ ਜਾਂਦਾ ਹੈ। (ਤਾਹੀਏਂ, ਹੇ ਸਖੀ!) ਉਸ ਸਦਾ ਕਾਇਮ ਰਹਿਣ ਵਾਲੇ ਪਿਆਰੇ ਪ੍ਰਭੂ ਦਾ ਨਾਮ ਮੈਂ ਸਦਾ ਉਚਾਰਦੀ ਰਹਿੰਦੀ ਹਾਂ।
My inner being blossoms forth; I continually utter, "Pri-o! Pri-o! Beloved! Beloved!"
मेरै अंतरि होइ विगासु प्रिउ प्रिउ सचु नित चवा राम ॥
LINE 02
ਪ੍ਰਿਉਚਵਾਪਿਆਰੇਸਬਦਿਨਿਸਤਾਰੇਬਿਨੁਦੇਖੇਤ੍ਰਿਪਤਿਆਵਏ
ਹੇ ਸਖੀ! ਮੈਂ ਪਿਆਰੇ ਪ੍ਰੀਤਮ ਦਾ ਨਾਮ (ਸਦਾ) ਉਚਾਰਦੀ ਹਾਂ। ਉਹ ਪ੍ਰੀਤਮ-ਪ੍ਰਭੂ ਗੁਰੂ ਦੇ ਸ਼ਬਦ ਦੀ ਰਾਹੀਂ (ਜੀਵ-ਇਸਤ੍ਰੀ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ। (ਹੇ ਸਖੀ! ਉਸ ਪ੍ਰੀਤਮ ਦਾ) ਦਰਸਨ ਕਰਨ ਤੋਂ ਬਿਨਾ (ਮਾਇਆ ਵਲੋਂ) ਤ੍ਰਿਪਤੀ ਨਹੀਂ ਹੁੰਦੀ।
I speak of my Dear Beloved, and through the Shabad, I am saved. Unless I can see Him, I am not satisfied.
प्रिउ चवा पिआरे सबदि निसतारे बिनु देखे त्रिपति न आवए ॥
LINE 03
ਸਬਦਿਸੀਗਾਰੁਹੋਵੈਨਿਤਕਾਮਣਿਹਰਿਹਰਿਨਾਮੁਧਿਆਵਏ
ਹੇ ਸਖੀ! ਗੁਰੂ ਦੇ ਸ਼ਬਦ ਦੀ ਰਾਹੀਂ ਜਿਸ ਜੀਵ-ਇਸਤ੍ਰੀ ਦਾ (ਆਤਮਕ) ਸਿੰਗਾਰ ਬਣਿਆ ਰਹਿੰਦਾ ਹੈ (ਭਾਵ, ਜਿਸ ਦਾ ਹਿਰਦਾ ਪਵਿੱਤਰ ਹੋ ਜਾਂਦਾ ਹੈ) ਉਹ ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਦੀ ਰਹਿੰਦੀ ਹੈ।
That soul-bride who is ever adorned with the Shabad, meditates on the Name of the Lord, Har, Har.
सबदि सीगारु होवै नित कामणि हरि हरि नामु धिआवए ॥
LINE 04
ਦਇਆਦਾਨੁਮੰਗਤਜਨਦੀਜੈਮੈਪ੍ਰੀਤਮੁਦੇਹੁਮਿਲਾਏ
(ਮੈਂ ਗੁਰੂ ਦੇ ਦਰ ਤੇ ਨਿੱਤ ਅਰਦਾਸ ਕਰਦਾ ਹਾਂ-ਹੇ ਗੁਰੂ!) ਦਇਆ ਕਰ, ਮੈਨੂੰ ਆਪਣੇ ਮੰਗਤੇ ਦਾਸ ਨੂੰ ਇਹ ਦਾਨ ਦੇਹ ਕਿ ਮੈਨੂੰ ਪ੍ਰੀਤਮ-ਪ੍ਰਭੂ ਮਿਲਾ ਦੇਹ।
Please bless this beggar, Your humble servant, with the Gift of Mercy; please unite me with my Beloved.
दइआ दानु मंगत जन दीजै मै प्रीतमु देहु मिलाए ॥
LINE 05
ਅਨਦਿਨੁਗੁਰੁਗੋਪਾਲੁਧਿਆਈਹਮਸਤਿਗੁਰਵਿਟਹੁਘੁਮਾਏ॥॥
ਮੈਂ ਹਰ ਵੇਲੇ ਪ੍ਰਭੂ ਦੇ ਰੂਪ ਗੁਰੂ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹਾਂ ਅਤੇ ਆਪਣੇ ਗੁਰੂ ਤੋਂ ਸਦਾ ਸਦਕੇ ਜਾਂਦਾ ਹਾਂ ॥੨॥
Night and day, I meditate on the Guru, the Lord of the World; I am a sacrifice to the True Guru. ||2||
अनदिनु गुरु गोपालु धिआई हम सतिगुर विटहु घुमाए ॥२॥
LINE 06
ਹਮਪਾਥਰਗੁਰੁਨਾਵਬਿਖੁਭਵਜਲੁਤਾਰੀਐਰਾਮ
ਹੇ ਪ੍ਰਭੂ! ਅਸੀਂ ਜੀਵ (ਪਾਪਾਂ ਨਾਲ ਭਾਰੇ ਹੋ ਚੁਕੇ) ਪੱਥਰ ਹਾਂ, ਗੁਰੂ ਬੇੜੀ ਹੈ। (ਸਾਨੂੰ ਜੀਵਾਂ ਨੂੰ ਗੁਰੂ ਦੀ ਸਰਨ ਪਾ ਕੇ) ਆਤਮਕ ਮੌਤ ਲਿਆਉਣ ਵਾਲੇ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈ।
I am a stone in the Boat of the Guru. Please carry me across the terrifying ocean of poison.
हम पाथर गुरु नाव बिखु भवजलु तारीऐ राम ॥
LINE 07
ਗੁਰਦੇਵਹੁਸਬਦੁਸੁਭਾਇਮੈਮੂੜਨਿਸਤਾਰੀਐਰਾਮ
ਹੇ ਪ੍ਰਭੂ! ਆਪਣੇ ਪਿਆਰੇ ਵਿਚ (ਜੋੜ ਕੇ) ਗੁਰੂ ਦਾ ਸ਼ਬਦ ਦੇਹ, ਅਤੇ ਮੈਨੂੰ ਮੂਰਖ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈ।
O Guru, please, lovingly bless me with the Word of the Shabad. I am such a fool - please save me!
गुर देवहु सबदु सुभाइ मै मूड़ निसतारीऐ राम ॥
LINE 08
ਹਮਮੂੜਮੁਗਧਕਿਛੁਮਿਤਿਨਹੀਪਾਈਤੂਅਗੰਮੁਵਡਜਾਣਿਆ
ਹੇ ਪ੍ਰਭੂ! ਅਸੀਂ ਜੀਵ ਮੂਰਖ ਹਾਂ, ਅਗਿਆਨੀ ਹਾਂ। ਤੂੰ ਕੇਡਾ ਵੱਡਾ ਹੈਂ-ਇਸ ਗੱਲ ਦੀ ਸਮਝ ਸਾਨੂੰ ਨਹੀਂ ਪੈ ਸਕਦੀ। (ਗੁਰੂ ਦੀ ਸਰਨ ਪੈ ਕੇ ਹੁਣ ਇਹ) ਸਮਝਿਆ ਹੈ ਕਿ ਤੂੰ ਅਪਹੁੰਚ ਹੈਂ, ਤੂੰ ਸਭ ਤੋਂ ਵੱਡਾ ਹੈਂ।
I am a fool and an idiot; I know nothing of Your extent. You are known as Inaccessible and Great.
हम मूड़ मुगध किछु मिति नही पाई तू अगंमु वड जाणिआ ॥
LINE 09
ਤੂਆਪਿਦਇਆਲੁਦਇਆਕਰਿਮੇਲਹਿਹਮਨਿਰਗੁਣੀਨਿਮਾਣਿਆ
ਹੇ ਪ੍ਰਭੂ! ਤੂੰ ਦਇਆ ਦਾ ਘਰ ਹੈਂ। ਸਾਨੂੰ ਗੁਣ-ਹੀਨ ਨਿਮਾਣੇ ਜੀਵਾਂ ਨੂੰ ਤੂੰ ਆਪ ਹੀ ਮਿਹਰ ਕਰ ਕੇ (ਆਪਣੇ ਚਰਨਾਂ ਵਿਚ) ਮਿਲਾਂਦਾ ਹੈਂ।
You Yourself are Merciful; please, mercifully bless me. I am unworthy and dishonored - please, unite me with Yourself!
तू आपि दइआलु दइआ करि मेलहि हम निरगुणी निमाणिआ ॥
LINE 10
ਅਨੇਕਜਨਮਪਾਪਕਰਿਭਰਮੇਹੁਣਿਤਉਸਰਣਾਗਤਿਆਏ
ਹੇ ਪ੍ਰਭੂ ਜੀ! ਪਾਪ ਕਰ ਕਰ ਕੇ ਅਸੀਂ ਅਨੇਕਾਂ ਜਨਮਾਂ ਵਿਚ ਭਟਕਦੇ ਰਹੇ ਹਾਂ, ਹੁਣ (ਤੇਰੀ ਮਿਹਰ ਨਾਲ) ਤੇਰੀ ਸਰਨ ਆਏ ਹਾਂ।
Through countless lifetimes, I wandered in sin; now, I have come seeking Your Sanctuary.
अनेक जनम पाप करि भरमे हुणि तउ सरणागति आए ॥
LINE 11
ਦਇਆਕਰਹੁਰਖਿਲੇਵਹੁਹਰਿਜੀਉਹਮਲਾਗਹਸਤਿਗੁਰਪਾਏ॥॥
ਹੇ ਹਰੀ ਜੀਉ! ਮਿਹਰ ਕਰੋ, ਰੱਖਿਆ ਕਰੋ ਕਿ ਅਸੀਂ ਗੁਰੂ ਦੀ ਚਰਨੀਂ ਲੱਗੇ ਰਹੀਏ ॥੩॥
Take pity on me and save me, Dear Lord; I have grasped the Feet of the True Guru. ||3||
दइआ करहु रखि लेवहु हरि जीउ हम लागह सतिगुर पाए ॥३॥
LINE 12
ਗੁਰਪਾਰਸਹਮਲੋਹਮਿਲਿਕੰਚਨੁਹੋਇਆਰਾਮ
ਗੁਰੂ ਪਾਸ ਪਾਰਸ ਹੈ ਅਸੀਂ ਜੀਵ ਲੋਹਾ ਹਾਂ, (ਜਿਵੇਂ ਲੋਹਾ ਪਾਰਸ ਨੂੰ) ਮਿਲ ਕੇ ਸੋਨਾ ਹੋ ਜਾਂਦਾ ਹੈ,
The Guru is the Philosopher's Stone; by His touch, iron is transformed into gold.
गुर पारस हम लोह मिलि कंचनु होइआ राम ॥
LINE 13
ਜੋਤੀਜੋਤਿਮਿਲਾਇਕਾਇਆਗੜੁਸੋਹਿਆਰਾਮ
(ਤਿਵੇਂ ਗੁਰੂ ਦੀ ਰਾਹੀਂ) ਪਰਮਾਤਮਾ ਦੀ ਜੋਤਿ ਵਿਚ (ਆਪਣੀ) ਜਿੰਦ ਮਿਲਾ ਕੇ (ਅਸਾਂ ਜੀਵਾਂ ਦਾ) ਸਰੀਰ-ਕਿਲ੍ਹਾ ਸੁੰਦਰ ਬਣ ਜਾਂਦਾ ਹੈ।
My light merges into the Light, and my body-fortress is so beautiful.
जोती जोति मिलाइ काइआ गड़ु सोहिआ राम ॥
LINE 14
ਕਾਇਆਗੜੁਸੋਹਿਆਮੇਰੈਪ੍ਰਭਿਮੋਹਿਆਕਿਉਸਾਸਿਗਿਰਾਸਿਵਿਸਾਰੀਐ
(ਜਿਸ ਜੀਵ ਨੂੰ) ਮੇਰੇ ਪ੍ਰਭੂ ਨੇ ਆਪਣੇ ਪ੍ਰੇਮ ਵਿਚ ਜੋੜ ਲਿਆ, ਉਸ ਦਾ ਸਰੀਰ-ਕਿਲ੍ਹਾ ਸੋਹਣਾ ਹੋ ਜਾਂਦਾ ਹੈ, ਉਸ ਪ੍ਰਭੂ ਨੂੰ (ਹਰੇਕ) ਸਾਹ ਦੇ ਨਾਲ (ਹਰੇਕ) ਗਿਰਾਹੀ ਦੇ ਨਾਲ (ਯਾਦ ਰੱਖਣਾ ਚਾਹੀਦਾ ਹੈ, ਉਸ ਨੂੰ) ਕਦੇ ਭੀ ਭੁਲਾਣਾ ਨਹੀਂ ਚਾਹੀਦਾ।
My body-fortress is so beautiful; I am fascinated by my God. How could I forget Him, for even a breath, or a morsel of food?
काइआ गड़ु सोहिआ मेरै प्रभि मोहिआ किउ सासि गिरासि विसारीऐ ॥
LINE 15
ਅਦ੍ਰਿਸਟੁਅਗੋਚਰੁਪਕੜਿਆਗੁਰਸਬਦੀਹਉਸਤਿਗੁਰਕੈਬਲਿਹਾਰੀਐ
ਮੈਂ ਉਸ ਅਦ੍ਰਿਸ਼ਟ ਅਗੋਚਰ (ਪਰਮਾਤਮਾ ਦੇ ਚਰਨਾਂ) ਨੂੰ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਆਪਣੇ ਹਿਰਦੇ ਵਿਚ ਵਸਾ ਲਿਆ ਹੈ। ਮੈਂ ਗੁਰੂ ਤੋਂ ਸਦਕੇ ਹਾਂ।
I have seized the Unseen and Unfathomable Lord, through the Word of the Guru's Shabad. I am a sacrifice to the True Guru.
अद्रिसटु अगोचरु पकड़िआ गुर सबदी हउ सतिगुर कै बलिहारीऐ ॥
LINE 16
ਸਤਿਗੁਰਆਗੈਸੀਸੁਭੇਟਦੇਉਜੇਸਤਿਗੁਰਸਾਚੇਭਾਵੈ
ਜੇ ਸਦਾ-ਥਿਰ ਪ੍ਰਭੂ ਦੇ ਰੂਪ ਗੁਰੂ ਨੂੰ ਚੰਗਾ ਲੱਗੇ, ਤਾਂ ਮੈਂ ਆਪਣਾ ਸਿਰ ਗੁਰੂ ਦੇ ਅੱਗੇ ਭੇਟ ਧਰ ਦਿਆਂ।
I place my head in offering before the True Guru, if it truly pleases the True Guru.
सतिगुर आगै सीसु भेट देउ जे सतिगुर साचे भावै ॥
LINE 17
ਆਪੇਦਇਆਕਰਹੁਪ੍ਰਭਦਾਤੇਨਾਨਕਅੰਕਿਸਮਾਵੈ੪੧॥॥॥
ਹੇ ਨਾਨਕ! ਹੇ ਦਾਤਾਰ! ਹੇ ਪ੍ਰਭੂ! ਜਿਸ ਮਨੁੱਖ ਉੱਤੇ ਤੂੰ ਆਪ ਹੀ ਮਿਹਰ ਕਰਦਾ ਹੈਂ, ਉਹ ਤੇਰੇ ਚਰਨਾਂ ਵਿਚ ਲੀਨ ਹੋ ਜਾਂਦਾ ਹੈ ॥੪॥੧॥
Take pity on me, O God, Great Giver, that Nanak may merge in Your Being. ||4||1||
आपे दइआ करहु प्रभ दाते नानक अंकि समावै ॥४॥१॥
LINE 18
ਤੁਖਾਰੀਮਹਲਾ
Tukhaari, Fourth Mahalaa:
तुखारी महला ४ ॥
LINE 19
ਹਰਿਹਰਿਅਗਮਅਗਾਧਿਅਪਰੰਪਰਅਪਰਪਰਾ
ਹੇ ਹਰੀ! ਹੇ ਅਪਹੁੰਚ ਹਰੀ! ਹੇ ਅਥਾਹ ਹਰੀ! ਹੇ ਬੇਅੰਤ ਹਰੀ! ਹੇ ਪਰੇ ਤੋਂ ਪਰੇ ਹਰੀ!
The Lord, Har, Har, is Inaccessible, Unfathomable, Infinite, the Farthest of the Far.
हरि हरि अगम अगाधि अपरंपर अपरपरा ॥
LINE 20
ਜੋਤੁਮਧਿਆਵਹਿਜਗਦੀਸਤੇਜਨਭਉਬਿਖਮੁਤਰਾ
ਹੇ ਜਗਤ ਦੇ ਮਾਲਕ ਹਰੀ! ਜਿਹੜੇ ਮਨੁੱਖ ਤੇਰਾ ਨਾਮ ਸਿਮਰਦੇ ਹਨ, ਉਹ ਮਨੁੱਖ ਇਸ ਔਖੇ ਤਰੇ ਜਾਣ ਵਾਲੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ।
Those who meditate on You, O Lord of the Universe - those humble beings cross over the terrifying, treacherous world-ocean.
जो तुम धिआवहि जगदीस ते जन भउ बिखमु तरा ॥
LINE 21
ਬਿਖਮਭਉਤਿਨਤਰਿਆਸੁਹੇਲਾਜਿਨਹਰਿਹਰਿਨਾਮੁਧਿਆਇਆ
ਜਿਨ੍ਹਾਂ ਮਨੁੱਖਾਂ ਨੇ (ਸਦਾ) ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਹ ਮਨੁੱਖ ਇਸ ਔਖੇ ਤਰੇ ਜਾਣ ਵਾਲੇ ਸੰਸਾਰ-ਸਮੁੰਦਰ ਤੋਂ ਸੌਖੇ ਹੀ ਪਾਰ ਲੰਘ ਜਾਂਦੇ ਹਨ।
Those who meditate on the Name of the Lord, Har, Har, easily cross over the terrifying, treacherous world-ocean.
बिखम भउ तिन तरिआ सुहेला जिन हरि हरि नामु धिआइआ ॥
LINE 22
ਗੁਰਵਾਕਿਸਤਿਗੁਰਜੋਭਾਇਚਲੇਤਿਨਹਰਿਹਰਿਆਪਿਮਿਲਾਇਆ
ਜਿਹੜੇ ਮਨੁੱਖ ਗੁਰੂ ਸਤਿਗੁਰੂ ਦੀ ਸਿੱਖਿਆ ਉਤੇ ਤੁਰ ਕੇ ਪ੍ਰੇਮ ਦੇ ਆਸਰੇ ਜੀਵਨ ਬਿਤੀਤ ਕਰਦੇ ਰਹੇ, ਉਹਨਾਂ ਨੂੰ ਪਰਮਾਤਮਾ ਨੇ ਆਪ (ਆਪਣੇ ਚਰਨਾਂ ਵਿਚ) ਮਿਲਾ ਲਿਆ।
Those who lovingly walk in harmony with the Word of the Guru, the True Guru - the Lord, Har, Har, unites them with Himself.
गुर वाकि सतिगुर जो भाइ चले तिन हरि हरि आपि मिलाइआ ॥
LINE 23
ਜੋਤੀਜੋਤਿਮਿਲਿਜੋਤਿਸਮਾਣੀਹਰਿਕ੍ਰਿਪਾਕਰਿਧਰਣੀਧਰਾ
ਹੇ ਧਰਤੀ ਦੇ ਆਸਰੇ ਹਰੀ! ਜਿਨ੍ਹਾਂ ਉੱਤੇ ਤੂੰ ਕਿਰਪਾ ਕੀਤੀ, ਉਹਨਾਂ ਦੀ ਜਿੰਦ ਤੇਰੀ ਜੋਤਿ ਵਿਚ ਮਿਲ ਕੇ ਤੇਰੀ ਜੋਤਿ ਵਿਚ ਹੀ ਲੀਨ ਹੋਈ ਰਹਿੰਦੀ ਹੈ।
The mortal's light meets the Light of God, and blends with that Divine Light when the Lord, the Support of the Earth, grants His Grace.
जोती जोति मिलि जोति समाणी हरि क्रिपा करि धरणीधरा ॥
LINE 24
ਹਰਿਹਰਿਅਗਮਅਗਾਧਿਅਪਰੰਪਰਅਪਰਪਰਾ॥॥
ਹੇ ਹਰੀ! ਹੇ ਅਪਹੁੰਚ ਹਰੀ! ਹੇ ਅਥਾਹ ਹਰੀ! ਹੇ ਪਰੇ ਤੋਂ ਪਰੇ ਹਰੀ! ਹੇ ਬੇਅੰਤ ਹਰੀ! (ਇਹ ਸਭ ਤੇਰੀ ਕ੍ਰਿਪਾ ਦੁਆਰਾ ਹੀ ਹੋ ਸਕਦਾ ਹੈ) ॥੧॥
The Lord, Har, Har, is Inaccessible, Unfathomable, Infinite, the Farthest of the Far. ||1||
हरि हरि अगम अगाधि अपरंपर अपरपरा ॥१॥
LINE 25
ਤੁਮਸੁਆਮੀਅਗਮਅਥਾਹਤੂਘਟਿਘਟਿਪੂਰਿਰਹਿਆ
ਹੇ ਅਪਹੁੰਚ ਪ੍ਰਭੂ! ਹੇ ਅਥਾਹ ਪ੍ਰਭੂ! ਤੂੰ (ਸਭ ਦਾ) ਮਾਲਕ ਹੈਂ; ਤੂੰ ਹਰੇਕ ਸਰੀਰ ਵਿਚ ਵਿਆਪਕ ਹੈਂ।
O my Lord and Master, You are Inaccessible and Unfathomable. You are totally pervading and permeating each and every heart.
तुम सुआमी अगम अथाह तू घटि घटि पूरि रहिआ ॥
LINE 26
ਤੂਅਲਖਅਭੇਉਅਗੰਮੁਗੁਰਸਤਿਗੁਰਬਚਨਿਲਹਿਆ
ਅਦ੍ਰਿਸ਼ਟ ਅਭੇਵ ਅਤੇ ਅਪਹੁੰਚ ਪ੍ਰਭੂ ਗੁਰੂ ਸਤਿਗੁਰੂ ਦੇ ਬਚਨ ਦੀ ਰਾਹੀਂ ਲੱਭ ਪੈਂਦਾ ਹੈ।
You are Unseen, Unknowable and Unfathomable; You are found through the Word of the Guru, the True Guru.
तू अलख अभेउ अगंमु गुर सतिगुर बचनि लहिआ ॥
LINE 27
ਧਨੁਧੰਨੁਤੇਜਨਪੁਰਖਪੂਰੇਜਿਨਗੁਰਸੰਤਸੰਗਤਿਮਿਲਿਗੁਣਰਵੇ
ਉਹ ਪੂਰਨ ਪੁਰਖ ਭਾਗਾਂ ਵਾਲੇ ਹਨ ਕਿਸਮਤ ਵਾਲੇ ਹਨ, ਜਿਨ੍ਹਾਂ ਨੇ ਗੁਰੂ-ਸੰਤ ਦੀ ਸੰਗਤ ਵਿਚ ਮਿਲ ਕੇ ਪਰਮਾਤਮਾ ਦੇ ਗੁਣ ਯਾਦ ਕੀਤੇ ਹਨ।
Blessed, blessed are those humble, powerful and perfect people, who join the Guru's Sangat, the Society of the Saints, and chant His Glorious Praises.
धनु धंनु ते जन पुरख पूरे जिन गुर संतसंगति मिलि गुण रवे ॥
LINE 28
ਬਿਬੇਕਬੁਧਿਬੀਚਾਰਿਗੁਰਮੁਖਿਗੁਰਸਬਦਿਖਿਨੁਖਿਨੁਹਰਿਨਿਤਚਵੇ
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਚੰਗੇ ਮੰਦੇ ਕਰਮ ਦੀ ਪਰਖ ਕਰ ਸਕਣ ਵਾਲੀ ਅਕਲ ਦੀ ਰਾਹੀਂ ਪਰਮਾਤਮਾ ਦੇ ਗੁਣਾਂ ਨੂੰ ਆਪਣੇ ਮਨ ਵਿਚ ਵਸਾ ਕੇ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਪਰਮਾਤਮਾ ਦੇ ਗੁਣਾਂ ਨੂੰ ਸਦਾ ਹਰ ਖਿਨ ਸਿਮਰਦੇ ਰਹਿੰਦੇ ਹਨ।
With clear and precise understanding, the Gurmukhs contemplate the Guru's Shabad; each and every instant, they continually speak of the Lord.
बिबेक बुधि बीचारि गुरमुखि गुर सबदि खिनु खिनु हरि नित चवे ॥
LINE 29
ਜਾਬਹਹਿਗੁਰਮੁਖਿਹਰਿਨਾਮੁਬੋਲਹਿਜਾਖੜੇਗੁਰਮੁਖਿਹਰਿਹਰਿਕਹਿਆ
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਜਦੋਂ (ਕਿਤੇ) ਬੈਠਦੇ ਹਨ ਤਾਂ ਪਰਮਾਤਮਾ ਦਾ ਨਾਮ ਉਚਾਰਦੇ ਹਨ, ਜਦੋਂ ਖਲੋਂਦੇ ਹਨ ਤਦੋਂ ਭੀ ਉਹ ਹਰਿ-ਨਾਮ ਹੀ ਉਚਾਰਦੇ ਹਨ (ਭਾਵ, ਗੁਰਮੁਖ ਮਨੁੱਖ ਬੈਠੇ ਖਲੋਤੇ ਹਰ ਵੇਲੇ ਪਰਮਾਤਮਾ ਦਾ ਨਾਮ ਚੇਤੇ ਰੱਖਦੇ ਹਨ)।
When the Gurmukh sits down, he chants the Lord's Name. When the Gurmukh stands up, he chants the Lord's Name, Har, Har.
जा बहहि गुरमुखि हरि नामु बोलहि जा खड़े गुरमुखि हरि हरि कहिआ ॥
LINE 30
ਤੁਮਸੁਆਮੀਅਗਮਅਥਾਹਤੂਘਟਿਘਟਿਪੂਰਿਰਹਿਆ॥॥
ਹੇ ਅਪਹੁੰਚ ਪ੍ਰਭੂ! ਹੇ ਅਥਾਹ ਪ੍ਰਭੂ! ਤੂੰ (ਸਭ ਜੀਵਾਂ ਦਾ) ਮਾਲਕ ਹੈਂ; ਅਤੇ ਤੂੰ ਹਰੇਕ ਸਰੀਰ ਵਿਚ ਵਿਆਪਕ ਹੈਂ ॥੨॥
O my Lord and Master, You are Inaccessible and Unfathomable. You are totally pervading and permeating each and every heart. ||2||
तुम सुआमी अगम अथाह तू घटि घटि पूरि रहिआ ॥२॥
LINE 31
ਸੇਵਕਜਨਸੇਵਹਿਤੇਪਰਵਾਣੁਜਿਨਸੇਵਿਆਗੁਰਮਤਿਹਰੇ
ਪਰਮਾਤਮਾ ਦੇ ਭਗਤ (ਪਰਮਾਤਮਾ ਦੀ) ਸੇਵਾ-ਭਗਤੀ ਕਰਦੇ ਹਨ, ਉਹ (ਪਰਮਾਤਮਾ ਦੀ ਹਜ਼ੂਰੀ ਵਿਚ) ਆਦਰ-ਸਤਕਾਰ ਹਾਸਲ ਕਰਦੇ ਹਨ। ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਮੱਤ ਉੱਤੇ ਤੁਰ ਕੇ ਪ੍ਰਭੂ ਦੀ ਸੇਵਾ-ਭਗਤੀ ਕੀਤੀ,
Those humble servants who serve are accepted. They serve the Lord, and follow the Guru's Teachings.
सेवक जन सेवहि ते परवाणु जिन सेविआ गुरमति हरे ॥
LINE 32
ਤਿਨਕੇਕੋਟਿਸਭਿਪਾਪਖਿਨੁਪਰਹਰਿਹਰਿਦੂਰਿਕਰੇ
ਪਰਮਾਤਮਾ ਨੇ ਉਹਨਾਂ ਦੇ ਸਾਰੇ ਕ੍ਰੋੜਾਂ ਹੀ ਪਾਪ ਇਕ ਖਿਨ ਵਿਚ ਹੀ ਦੂਰ ਕਰ ਦਿੱਤੇ।
All their millions of sins are taken away in an instant; the Lord takes them far away.
तिन के कोटि सभि पाप खिनु परहरि हरि दूरि करे ॥
LINE 33
ਤਿਨਕੇਪਾਪਦੋਖਸਭਿਬਿਨਸੇਜਿਨਮਨਿਚਿਤਿਇਕੁਅਰਾਧਿਆ
ਜਿਨ੍ਹਾਂ ਮਨੁੱਖਾਂ ਨੇ ਆਪਣੇ ਮਨ ਵਿਚ ਆਪਣੇ ਚਿੱਤ ਵਿਚ ਇਕ ਪਰਮਾਤਮਾ ਦਾ ਸਿਮਰਨ ਕੀਤਾ, ਉਹਨਾਂ ਦੇ ਸਾਰੇ ਪਾਪ ਉਹਨਾਂ ਦੇ ਸਾਰੇ ਔਗੁਣ ਨਾਸ ਹੋ ਗਏ।
All their sin and blame is washed away. They worship and adore the One Lord with their conscious minds.
तिन के पाप दोख सभि बिनसे जिन मनि चिति इकु अराधिआ ॥