ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ — Ang 1094

ਅੰਗ 1094
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਆਇਆਓਹੁਪਰਵਾਣੁਹੈਜਿਕੁਲਕਾਕਰੇਉਧਾਰੁ॥
(ਤੇ ਇਸ ਤਰ੍ਹਾਂ) ਆਪਣੀ ਕੁਲ ਦਾ ਭੀ ਪਾਰ-ਉਤਾਰਾ ਕਰਦਾ ਹੈ ਉਸ ਦਾ ਜਗਤ ਵਿਚ ਆਉਣਾ ਸਫਲ ਹੈ।
Celebrated and approved is the coming into the world of such a person, who saves all his generations as well.
आइआ ओहु परवाणु है जि कुल का करे उधारु ॥
LINE 02
ਅਗੈਜਾਤਿਨਪੁਛੀਐਕਰਣੀਸਬਦੁਹੈਸਾਰੁ॥
ਪ੍ਰਭੂ ਦੀ ਹਜ਼ੂਰੀ ਵਿਚ (ਉੱਚੀ) ਜਾਤਿ ਦੀ ਪੁੱਛ-ਗਿੱਛ ਨਹੀਂ ਹੁੰਦੀ, ਓਥੇ ਤਾਂ (ਸਿਫ਼ਤ-ਸਾਲਾਹ ਦੀ) ਬਾਣੀ (ਦਾ ਅੱਭਿਆਸ) ਹੀ ਸ੍ਰੇਸ਼ਟ ਕਰਨੀ (ਮਿਥੀ ਜਾਂਦੀ) ਹੈ,
Hereafter, no one is questioned about social status; excellent and sublime is the practice of the Word of the Shabad.
अगै जाति न पुछीऐ करणी सबदु है सारु ॥
LINE 03
ਹੋਰੁਕੂੜੁਪੜਣਾਕੂੜੁਕਮਾਵਣਾਬਿਖਿਆਨਾਲਿਪਿਆਰੁ॥
(ਸਿਫ਼ਤ-ਸਾਲਾਹ ਤੋਂ ਬਿਨਾ) ਹੋਰ ਪੜ੍ਹਨਾ ਤੇ ਕਮਾਣਾ ਵਿਅਰਥ ਹੈ, ਮਾਇਆ ਨਾਲ ਹੀ ਪਿਆਰ (ਵਧਾਂਦਾ) ਹੈ।
Other study is false, and other actions are false; such people are in love with poison.
होरु कूड़ु पड़णा कूड़ु कमावणा बिखिआ नालि पिआरु ॥
LINE 04
ਅੰਦਰਿਸੁਖੁਨਹੋਵਈਮਨਮੁਖਜਨਮੁਖੁਆਰੁ॥
(ਉਸ ਪੜ੍ਹਾਈ ਤੇ ਕਮਾਈ ਨਾਲ) ਮਨ ਵਿਚ ਸੁਖ ਨਹੀਂ ਹੁੰਦਾ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੀ ਜ਼ਿੰਦਗੀ ਹੀ ਔਤਰ ਜਾਂਦੀ ਹੈ।
They do not find any peace within themselves; the self-willed manmukhs waste away their lives.
अंदरि सुखु न होवई मनमुख जनमु खुआरु ॥
LINE 05
ਨਾਨਕਨਾਮਿਰਤੇਸੇਉਬਰੇਗੁਰਕੈਹੇਤਿਅਪਾਰਿ੨॥॥
ਹੇ ਨਾਨਕ! ਜੋ ਮਨੁੱਖ ਗੁਰੂ (ਦੇ ਚਰਨਾਂ) ਵਿਚ ਬਹੁਤ ਪ੍ਰੇਮ ਕਰ ਕੇ ਪ੍ਰਭੂ ਦੇ ਨਾਮ ਵਿਚ ਰੰਗੇ ਜਾਂਦੇ ਹਨ ਉਹ ('ਬਿਖਿਆ' ਦੇ ਅਸਰ ਤੋਂ) ਬਚ ਜਾਂਦੇ ਹਨ ॥੨॥
O Nanak, those who are attuned to the Naam are saved; they have infinite love for the Guru. ||2||
नानक नामि रते से उबरे गुर कै हेति अपारि ॥२॥
LINE 06
ਪਉੜੀ॥
Pauree:
पउड़ी ॥
LINE 07
ਆਪੇਕਰਿਕਰਿਵੇਖਦਾਆਪੇਸਭੁਸਚਾ॥
ਪ੍ਰਭੂ ਆਪ ਹੀ (ਜੀਵਾਂ ਨੂੰ) ਪੈਦਾ ਕਰ ਕੇ ਆਪ ਹੀ ਸੰਭਾਲ ਕਰਦਾ ਹੈ (ਕਿਉਂਕਿ) ਉਹ ਸਦਾ-ਥਿਰ ਰਹਿਣ ਵਾਲਾ ਪ੍ਰਭੂ ਹਰ ਥਾਂ ਆਪ ਹੀ (ਮੌਜੂਦ) ਹੈ।
He Himself creates the creation, and gazes upon it; He Himself is totally True.
आपे करि करि वेखदा आपे सभु सचा ॥
LINE 08
ਜੋਹੁਕਮੁਨਬੂਝੈਖਸਮਕਾਸੋਈਨਰੁਕਚਾ॥
ਪਰ ਜੋ ਮਨੁੱਖ (ਪ੍ਰਭੂ ਦੀ ਇਸ ਹਰ ਥਾਂ ਮੌਜੂਦ ਹੋਣ ਦੀ) ਰਜ਼ਾ ਨੂੰ ਨਹੀਂ ਸਮਝਦਾ, ਉਹ ਮਨੁੱਖ ਡੋਲਦਾ ਰਹਿੰਦਾ ਹੈ।
One who does not understand the Hukam, the Command of his Lord and Master, is false.
जो हुकमु न बूझै खसम का सोई नरु कचा ॥
LINE 09
ਜਿਤੁਭਾਵੈਤਿਤੁਲਾਇਦਾਗੁਰਮੁਖਿਹਰਿਸਚਾ॥
ਜਿਸ ਪਾਸੇ ਪ੍ਰਭੂ ਦੀ ਰਜ਼ਾ ਹੋਵੇ ਉਸੇ ਪਾਸੇ (ਹਰੇਕ ਜੀਵ ਨੂੰ) ਲਾਂਦਾ ਹੈ, ਜਿਸ ਨੂੰ ਗੁਰੂ ਦੇ ਸਨਮੁਖ ਕਰਦਾ ਹੈ ਉਹ ਪ੍ਰਭੂ ਦਾ ਹੀ ਰੂਪ ਹੋ ਜਾਂਦਾ ਹੈ।
By the Pleasure of His Will, the True Lord joins the Gurmukh to Himself.
जितु भावै तितु लाइदा गुरमुखि हरि सचा ॥
LINE 10
ਸਭਨਾਕਾਸਾਹਿਬੁਏਕੁਹੈਗੁਰਸਬਦੀਰਚਾ॥
(ਉਂਞ ਤਾਂ) ਸਭ ਜੀਵਾਂ ਦਾ ਮਾਲਕ ਇਕ ਪਰਮਾਤਮਾ ਹੀ ਹੈ, ਪਰ ਗੁਰੂ ਦੇ ਸ਼ਬਦ ਦੀ ਰਾਹੀਂ ਹੀ (ਉਸ ਵਿਚ) ਜੁੜਿਆ ਜਾ ਸਕਦਾ ਹੈ।
He is the One Lord and Master of all; through the Word of the Guru's Shabad, we are blended with Him.
सभना का साहिबु एकु है गुर सबदी रचा ॥
LINE 11
ਗੁਰਮੁਖਿਸਦਾਸਲਾਹੀਐਸਭਿਤਿਸਦੇਜਚਾ॥
(ਸੋ) ਗੁਰੂ ਦੇ ਸਨਮੁਖ ਹੋ ਕੇ ਉਸ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ। (ਜਗਤ ਦੇ ਇਹ) ਸਾਰੇ ਕੌਤਕ ਉਸ ਮਾਲਕ ਦੇ ਹੀ ਹਨ।
The Gurmukhs praise Him forever; all are beggars of Him.
गुरमुखि सदा सलाहीऐ सभि तिस दे जचा ॥
LINE 12
ਜਿਉਨਾਨਕਆਪਿਨਚਾਇਦਾਤਿਵਹੀਕੋਨਚਾ੨੨੧॥॥॥ਸੁਧੁ॥
ਹੇ ਨਾਨਕ! ਜਿਵੇਂ ਉਹ ਆਪ ਜੀਵ ਨੂੰ ਨਚਾਂਦਾ ਹੈ ਤਿਵੇਂ ਜੀਵ ਨੱਚਦਾ ਹੈ ॥੨੨॥੧॥ਸੁਧੁ ॥
O Nanak, as He Himself makes us dance, we dance. ||22||1|| Sudh||
जिउ नानक आपि नचाइदा तिव ही को नचा ॥२२॥१॥ सुधु ॥
LINE 13
ਮਾਰੂਵਾਰਮਹਲਾ੫॥
ਰਾਗ ਮਾਰੂ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
Vaar Of Maaroo, Fifth Mahalaa,
मारू वार महला ५ ॥
LINE 14
ਡਖਣੇਮਃ੫॥
'ਵਾਰ-ਡਖਣੇ'।
Dakhanay, Fifth Mahalaa:
डखणे मः ५ ॥
LINE 15
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 16
ਤੂਚਉਸਜਣਮੈਡਿਆਡੇਈਸਿਸੁਉਤਾਰਿ॥
ਹੇ ਮੇਰੇ ਸੱਜਣ! ਤੂੰ ਆਖ (ਭਾਵ, ਜੇ ਤੂੰ ਆਖੇਂ ਤਾਂ) ਮੈਂ ਆਪਣਾ ਸਿਰ ਭੀ ਲਾਹ ਕੇ ਭੇਟ ਕਰ ਦਿਆਂ,
If You tell me to, O my Friend, I will cut off my head and give it to You.
तू चउ सजण मैडिआ डेई सिसु उतारि ॥
LINE 17
ਨੈਣਮਹਿੰਜੇਤਰਸਦੇਕਦਿਪਸੀਦੀਦਾਰੁ੧॥॥
ਮੇਰੀਆਂ ਅੱਖਾਂ ਤਰਸ ਰਹੀਆਂ ਹਨ, ਮੈਂ ਕਦੋਂ ਤੇਰਾ ਦਰਸਨ ਕਰਾਂਗੀ ॥੧॥
My eyes long for You; when will I see Your Vision? ||1||
नैण महिंजे तरसदे कदि पसी दीदारु ॥१॥
LINE 18
ਮਃ੫॥
Fifth Mahalaa:
मः ५ ॥
LINE 19
ਨੀਹੁਮਹਿੰਜਾਤਊਨਾਲਿਬਿਆਨੇਹਕੂੜਾਵੇਡੇਖੁ॥
ਹੇ ਪ੍ਰਭੂ! ਮੇਰਾ ਪਿਆਰ (ਹੁਣ ਸਿਰਫ਼) ਤੇਰੇ ਨਾਲ ਹੈ, ਦੂਜੇ ਪਿਆਰ ਮੈਂ ਝੂਠੇ ਵੇਖ ਲਏ ਹਨ (ਮੈਂ ਵੇਖ ਲਿਆ ਹੈ ਕਿ ਦੂਜੇ ਪਿਆਰ ਝੂਠੇ ਹਨ)।
I am in love with You; I have seen that other love is false.
नीहु महिंजा तऊ नालि बिआ नेह कूड़ावे डेखु ॥
LINE 20
ਕਪੜਭੋਗਡਰਾਵਣੇਜਿਚਰੁਪਿਰੀਨਡੇਖੁ੨॥॥
ਜਿਤਨਾ ਚਿਰ ਮੈਨੂੰ ਪਤੀ ਦਾ ਦਰਸ਼ਨ ਨਹੀਂ ਹੁੰਦਾ, ਦੁਨੀਆ ਵਾਲੇ ਖਾਣੇ ਪਹਿਨਣੇ ਮੈਨੂੰ ਡਰਾਉਣ ਲੱਗਦੇ ਹਨ ॥੨॥
Even clothes and food are frightening to me, as long as I do not see my Beloved. ||2||
कपड़ भोग डरावणे जिचरु पिरी न डेखु ॥२॥
LINE 21
ਮਃ੫॥
Fifth Mahalaa:
मः ५ ॥
LINE 22
ਉਠੀਝਾਲੂਕੰਤੜੇਹਉਪਸੀਤਉਦੀਦਾਰੁ॥
ਹੇ ਸੋਹਣੇ ਕੰਤ! ਸਵੇਰੇ ਉੱਠਾਂ ਤੇ (ਪਹਿਲਾਂ) ਤੇਰਾ ਦਰਸਨ ਕਰਾਂ।
I rise early, O my Husband Lord, to behold Your Vision.
उठी झालू कंतड़े हउ पसी तउ दीदारु ॥
LINE 23
ਕਾਜਲੁਹਾਰੁਤਮੋਲਰਸੁਬਿਨੁਪਸੇਹਭਿਰਸਛਾਰੁ੩॥॥
ਤੇਰਾ ਦਰਸਨ ਕਰਨ ਤੋਂ ਬਿਨਾ ਕੱਜਲ ਹਾਰ ਪਾਨ ਦਾ ਰਸ-ਇਹ ਸਾਰੇ ਹੀ ਰਸ ਸੁਆਹ ਸਮਾਨ ਹਨ ॥੩॥
Eye make-up, garlands of flowers, and the flavor of betel leaf, are all nothing but dust, without seeing You. ||3||
काजलु हारु तमोल रसु बिनु पसे हभि रस छारु ॥३॥
LINE 24
ਪਉੜੀ॥
Pauree:
पउड़ी ॥
LINE 25
ਤੂਸਚਾਸਾਹਿਬੁਸਚੁਸਚੁਸਭੁਧਾਰਿਆ॥
ਹੇ ਪ੍ਰਭੂ! ਤੂੰ ਸਦਾ ਕਾਇਮ ਰਹਿਣ ਵਾਲਾ ਮਾਲਕ ਹੈਂ, ਅਤੇ ਤੂੰ ਆਪਣਾ ਅਟੱਲ ਨਿਯਮ ਹੀ ਹਰ ਥਾਂ ਕਾਇਮ ਕੀਤਾ ਹੋਇਆ ਹੈ।
You are True, O my True Lord and Master; You uphold all that is true.
तू सचा साहिबु सचु सचु सभु धारिआ ॥
LINE 26
ਗੁਰਮੁਖਿਕੀਤੋਥਾਟੁਸਿਰਜਿਸੰਸਾਰਿਆ॥
ਜਗਤ ਪੈਦਾ ਕਰ ਕੇ ਤੂੰ ਇਹ ਨਿਯਮ ਭੀ ਬਣਾ ਦਿੱਤਾ ਕਿ (ਜੀਵਾਂ ਨੂੰ) ਗੁਰੂ ਦੇ ਦੱਸੇ ਰਸਤੇ ਉਤੇ ਤੁਰਨਾ ਚਾਹੀਦਾ ਹੈ।
You created the world, making a place for the Gurmukhs.
गुरमुखि कीतो थाटु सिरजि संसारिआ ॥
LINE 27
ਹਰਿਆਗਿਆਹੋਏਬੇਦਪਾਪੁਪੁੰਨੁਵੀਚਾਰਿਆ॥
ਹੇ ਹਰੀ! ਤੇਰੀ ਹੀ ਆਗਿਆ ਅਨੁਸਾਰ ਵੇਦ (ਆਦਿਕ ਧਰਮ-ਪੁਸਤਕਾਂ ਪਰਗਟ) ਹੋਏ, ਜਿਨ੍ਹਾਂ ਨੇ (ਜਗਤ ਵਿਚ) ਪਾਪ ਤੇ ਪੁੰਨ ਨੂੰ ਨਿਖੇੜਿਆ ਹੈ।
By the Will of the Lord, the Vedas came into being; they discriminate between sin and virtue.
हरि आगिआ होए बेद पापु पुंनु वीचारिआ ॥
LINE 28
ਬ੍ਰਹਮਾਬਿਸਨੁਮਹੇਸੁਤ੍ਰੈਗੁਣਬਿਸਥਾਰਿਆ॥
ਤੂੰ ਹੀ ਬ੍ਰਹਮਾ ਵਿਸ਼ਨੂੰ ਤੇ ਸ਼ਿਵ ਨੂੰ ਪੈਦਾ ਕੀਤਾ, ਤੂੰ ਹੀ ਮਾਇਆ ਦੇ ਤਿੰਨ ਗੁਣਾਂ ਦਾ ਖਿਲਾਰਾ-ਰੂਪ ਜਗਤ ਬਣਾਇਆ ਹੈ।
You created Brahma, Vishnu and Shiva, and the expanse of the three qualities.
ब्रहमा बिसनु महेसु त्रै गुण बिसथारिआ ॥
LINE 29
ਨਵਖੰਡਪ੍ਰਿਥਮੀਸਾਜਿਹਰਿਰੰਗਸਵਾਰਿਆ॥
ਹੇ ਹਰੀ! ਇਹ ਨੌ ਹਿੱਸਿਆਂ ਵਾਲੀ ਧਰਤੀ ਸਾਜ ਕੇ ਤੂੰ ਇਸ ਵਿਚ ਅਨੇਕਾਂ ਰੰਗ ਸਜਾਏ ਹਨ।
Creating the world of the nine regions, O Lord, You have embellished it with beauty.
नव खंड प्रिथमी साजि हरि रंग सवारिआ ॥
LINE 30
ਵੇਕੀਜੰਤਉਪਾਇਅੰਤਰਿਕਲਧਾਰਿਆ॥
ਵਖ ਵਖ ਭਾਂਤ ਦੇ ਜੀਵ ਪੈਦਾ ਕਰ ਕੇ ਤੂੰ (ਜੀਵਾਂ ਦੇ ਅੰਦਰ) ਆਪਣੀ ਸੱਤਿਆ ਕਾਇਮ ਕੀਤੀ ਹੈ।
Creating the beings of various kinds, You infused Your power into them.
वेकी जंत उपाइ अंतरि कल धारिआ ॥
LINE 31
ਤੇਰਾਅੰਤੁਨਜਾਣੈਕੋਇਸਚੁਸਿਰਜਣਹਾਰਿਆ॥
ਹੇ ਸਦਾ-ਥਿਰ ਸਿਰਜਣਹਾਰ! ਕੋਈ ਜੀਵ (ਤੇਰੇ ਗੁਣਾਂ ਦਾ) ਅੰਤ ਨਹੀਂ ਜਾਣ ਸਕਦਾ।
No one knows Your limit, O True Creator Lord.
तेरा अंतु न जाणै कोइ सचु सिरजणहारिआ ॥
LINE 32
ਤੂਜਾਣਹਿਸਭਬਿਧਿਆਪਿਗੁਰਮੁਖਿਨਿਸਤਾਰਿਆ੧॥॥
ਸਭ ਤਰ੍ਹਾਂ ਦੇ ਭੇਤ ਤੂੰ ਆਪ ਹੀ ਜਾਣਦਾ ਹੈਂ, ਜੀਵਾਂ ਨੂੰ ਤੂੰ ਗੁਰੂ ਦੇ ਰਸਤੇ ਉਤੇ ਤੋਰ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਉਂਦਾ ਹੈਂ ॥੧॥
You Yourself know all ways and means; You Yourself save the Gurmukhs. ||1||
तू जाणहि सभ बिधि आपि गुरमुखि निसतारिआ ॥१॥
LINE 33
ਡਖਣੇਮਃ੫॥
Dakhanay, Fifth Mahalaa:
डखणे मः ५ ॥
LINE 34
ਜੇਤੂਮਿਤ੍ਰੁਅਸਾਡੜਾਹਿਕਭੋਰੀਨਾਵੇਛੋੜਿ॥
ਜੇ ਤੂੰ ਮੇਰਾ ਮਿਤ੍ਰ ਹੈਂ, ਤਾਂ ਮੈਨੂੰ ਰਤਾ ਭਰ ਭੀ (ਆਪਣੇ ਨਾਲੋਂ) ਨਾਹ ਵਿਛੋੜ।
If You are my friend, then don't separate Yourself from me, even for an instant.
जे तू मित्रु असाडड़ा हिक भोरी ना वेछोड़ि ॥
LINE 35
ਜੀਉਮਹਿੰਜਾਤਉਮੋਹਿਆਕਦਿਪਸੀਜਾਨੀਤੋਹਿ੧॥॥
ਮੇਰੀ ਜਿੰਦ ਤੂੰ (ਆਪਣੇ ਪਿਆਰ ਵਿਚ) ਮੋਹ ਲਈ ਹੈ (ਹੁਣ ਹਰ ਵੇਲੇ ਮੈਨੂੰ ਤਾਂਘ ਰਹਿੰਦੀ ਹੈ ਕਿ) ਹੇ ਪਿਆਰੇ! ਮੈਂ ਕਦੋਂ ਤੈਨੂੰ ਵੇਖਾਂ ॥੧॥
My soul is fascinated and enticed by You; when will I see You, O my Love? ||1||
जीउ महिंजा तउ मोहिआ कदि पसी जानी तोहि ॥१॥
LINE 36
ਮਃ੫॥
Fifth Mahalaa:
मः ५ ॥
LINE 37
ਦੁਰਜਨਤੂਜਲੁਭਾਹੜੀਵਿਛੋੜੇਮਰਿਜਾਹਿ॥
ਹੇ ਦੁਰਜਨ! ਤੂੰ ਅੱਗ ਵਿਚ ਸੜ ਜਾ, ਹੇ ਵਿਛੋੜੇ! ਤੂੰ ਮਰ ਜਾ।
Burn in the fire, you evil person; O separation, be dead.
दुरजन तू जलु भाहड़ी विछोड़े मरि जाहि ॥
LINE 38
ਕੰਤਾਤੂਸਉਸੇਜੜੀਮੈਡਾਹਭੋਦੁਖੁਉਲਾਹਿ੨॥॥
ਹੇ (ਮੇਰੇ) ਕੰਤ! ਤੂੰ (ਮੇਰੀ ਹਿਰਦਾ-) ਸੇਜ ਉਤੇ (ਆ ਕੇ) ਸੌਂ ਤੇ ਮੇਰਾ ਸਾਰਾ ਦੁੱਖ ਦੂਰ ਕਰ ਦੇ ॥੨॥
O my Husband Lord, please sleep upon my bed, that all my sufferings may be gone. ||2||
कंता तू सउ सेजड़ी मैडा हभो दुखु उलाहि ॥२॥
LINE 39
ਮਃ੫॥
Fifth Mahalaa:
मः ५ ॥
LINE 40
ਦੁਰਜਨੁਦੂਜਾਭਾਉਹੈਵੇਛੋੜਾਹਉਮੈਰੋਗੁ॥
(ਪ੍ਰਭੂ ਤੋਂ ਬਿਨਾ) ਕਿਸੇ ਹੋਰ ਨਾਲ ਪਿਆਰ (ਜਿੰਦ ਦਾ ਵੱਡਾ) ਵੈਰੀ ਹੈ, ਹਉਮੈ ਦਾ ਰੋਗ (ਪ੍ਰਭੂ ਨਾਲੋਂ) ਵਿਛੋੜਾ (ਪਾਣ ਵਾਲਾ) ਹੈ।
The evil person is engrossed in the love of duality; through the disease of egotism, he suffers separation.
दुरजनु दूजा भाउ है वेछोड़ा हउमै रोगु ॥
LINE 41
ਸਜਣੁਸਚਾਪਾਤਿਸਾਹੁਜਿਸੁਮਿਲਿਕੀਚੈਭੋਗੁ੩॥॥
ਸਦਾ ਕਾਇਮ ਰਹਿਣ ਵਾਲਾ ਪ੍ਰਭੂ ਪਾਤਿਸ਼ਾਹ (ਜਿੰਦ ਦਾ) ਮਿਤ੍ਰ ਹੈ ਜਿਸ ਨੂੰ ਮਿਲ ਕੇ (ਆਤਮਕ) ਆਨੰਦ ਮਾਣਿਆ ਜਾ ਸਕਦਾ ਹੈ ॥੩॥
The True Lord King is my friend; meeting with Him, I am so happy. ||3||
सजणु सचा पातिसाहु जिसु मिलि कीचै भोगु ॥३॥
LINE 42
ਪਉੜੀ॥
Pauree:
पउड़ी ॥
LINE 43
ਤੂਅਗਮਦਇਆਲੁਬੇਅੰਤੁਤੇਰੀਕੀਮਤਿਕਹੈਕਉਣੁ॥
ਹੇ ਪ੍ਰਭੂ! ਤੂੰ ਅਪਹੁੰਚ ਹੈਂ ਦਇਆਲ ਤੇ ਬੇਅੰਤ ਹੈਂ, ਕੋਈ ਜੀਵ ਤੇਰਾ ਮੁੱਲ ਨਹੀਂ ਪਾ ਸਕਦਾ।
You are inaccessible, merciful and infinite; who can estimate Your worth?
तू अगम दइआलु बेअंतु तेरी कीमति कहै कउणु ॥
LINE 44
ਤੁਧੁਸਿਰਜਿਆਸਭੁਸੰਸਾਰੁਤੂਨਾਇਕੁਸਗਲਭਉਣ॥
ਇਹ ਸਾਰਾ ਜਗਤ ਤੂੰ ਹੀ ਪੈਦਾ ਕੀਤਾ ਹੈ, ਤੇ ਸਾਰੇ ਭਵਨਾਂ ਦਾ ਤੂੰ ਹੀ ਮਾਲਕ ਹੈਂ।
You created the entire universe; You are the Master of all the worlds.
तुधु सिरजिआ सभु संसारु तू नाइकु सगल भउण ॥
LINE 45
ਤੇਰੀਕੁਦਰਤਿਕੋਇਨਜਾਣੈਮੇਰੇਠਾਕੁਰਸਗਲਰਉਣ॥
ਹੇ ਮੇਰੇ ਸਰਬ-ਵਿਆਪਕ ਮਾਲਕ! ਕੋਈ ਜੀਵ ਤੇਰੀ ਤਾਕਤ ਦਾ ਅੰਦਾਜ਼ਾ ਨਹੀਂ ਲਾ ਸਕਦਾ।
No one knows Your creative power, O my all-pervading Lord and Master.
तेरी कुदरति कोइ न जाणै मेरे ठाकुर सगल रउण ॥
LINE 46
ਤੁਧੁਅਪੜਿਕੋਇਨਸਕੈਤੂਅਬਿਨਾਸੀਜਗਉਧਰਣ॥
ਹੇ ਜਗਤ ਉੱਧਾਰਣ ਵਾਲੇ ਅਬਿਨਾਸੀ ਪ੍ਰਭੂ! ਕੋਈ ਜੀਵ ਤੇਰੀ ਬਰਾਬਰੀ ਨਹੀਂ ਕਰ ਸਕਦਾ।
No one can equal You; You are imperishable and eternal, the Savior of the world.
तुधु अपड़ि कोइ न सकै तू अबिनासी जग उधरण ॥