ਆਪੇਸੂਰਾਅਮਰੁਚਲਾਇਆ॥
ਉਹ ਸੂਰਮਾ ਪ੍ਰਭੂ ਆਪ ਹੀ (ਸਾਰੇ ਜਗਤ ਵਿਚ) ਹੁਕਮ ਚਲਾ ਰਿਹਾ ਹੈ।
You Yourself are the hero, exerting Your regal power.
आपे सूरा अमरु चलाइआ ॥
ਆਪੇਸਿਵਵਰਤਾਈਅਨੁਅੰਤਰਿਆਪੇਸੀਤਲੁਠਾਰੁਗੜਾ੧੩॥॥
(ਸਭ ਜੀਵਾਂ ਦੇ) ਅੰਦਰ ਉਸਨੇ ਆਪ ਹੀ ਸੁਖ-ਸ਼ਾਂਤੀ ਵਰਤਾਈ ਹੋਈ ਹੈ, (ਕਿਉਂਕਿ) ਉਹ ਆਪ ਹੀ ਗੜੇ ਵਰਗਾ ਸੀਤਲ ਠੰਢਾ-ਠਾਰ ਹੈ ॥੧੩॥
You Yourself spread peace within; You are cool and icy calm. ||13||
आपे सिव वरताईअनु अंतरि आपे सीतलु ठारु गड़ा ॥१३॥
ਜਿਸਹਿਨਿਵਾਜੇਗੁਰਮੁਖਿਸਾਜੇ॥
ਜਿਸ ਮਨੁੱਖ ਉਤੇ ਪਰਮਾਤਮਾ ਮਿਹਰ ਕਰਦਾ ਹੈ, ਉਸ ਨੂੰ ਗੁਰੂ ਦੀ ਸਰਨ ਪਾ ਕੇ ਉਸ ਦੀ ਨਵੀਂ ਆਤਮਕ ਘਾੜਤ ਘੜਦਾ ਹੈ।
One whom You bless and make Gurmukh
जिसहि निवाजे गुरमुखि साजे ॥
ਨਾਮੁਵਸੈਤਿਸੁਅਨਹਦਵਾਜੇ॥
ਉਸ (ਮਨੁੱਖ) ਦੇ ਅੰਦਰ ਪਰਮਾਤਮਾ ਦਾ ਨਾਮ ਆ ਵੱਸਦਾ ਹੈ (ਮਾਨੋ) ਉਸ ਦੇ ਅੰਦਰ ਇਕ-ਰਸ ਵਾਜੇ (ਵੱਜ ਪੈਂਦੇ ਹਨ)।
the Naam abides within him, and the unstruck sound current vibrates for him.
नामु वसै तिसु अनहद वाजे ॥
ਤਿਸਹੀਸੁਖੁਤਿਸਹੀਠਕੁਰਾਈਤਿਸਹਿਨਆਵੈਜਮੁਨੇੜਾ੧੪॥॥
ਉਸੇ ਮਨੁੱਖ ਨੂੰ (ਸਦਾ) ਆਤਮਕ ਆਨੰਦ ਪ੍ਰਾਪਤ ਰਹਿੰਦਾ ਹੈ, ਉਸੇ ਨੂੰ (ਲੋਕ ਪਰਲੋਕ ਵਿਚ) ਆਤਮਕ ਉੱਚਤਾ ਮਿਲ ਜਾਂਦੀ ਹੈ। ਜਮਰਾਜ ਉਸ ਦੇ ਨੇੜੇ ਨਹੀਂ ਢੁਕਦਾ (ਮੌਤ ਦਾ ਡਰ, ਆਤਮਕ ਮੌਤ ਉਸ ਉਤੇ ਅਸਰ ਨਹੀਂ ਪਾ ਸਕਦੀ) ॥੧੪॥
He is peaceful, and he is the master of all; the Messenger of Death does not even approach him. ||14||
तिस ही सुखु तिस ही ठकुराई तिसहि न आवै जमु नेड़ा ॥१४॥
ਕੀਮਤਿਕਾਗਦਕਹੀਨਜਾਈ॥
ਕਾਗ਼ਜ਼ਾਂ ਉਤੇ (ਲਿਖ ਕੇ) ਉਸ ਪਰਮਾਤਮਾ ਦਾ ਮੁੱਲ ਨਹੀਂ ਪਾਇਆ ਜਾ ਸਕਦਾ।
His value cannot be described on paper.
कीमति कागद कही न जाई ॥
ਕਹੁਨਾਨਕਬੇਅੰਤਗੁਸਾਈ॥
ਨਾਨਕ ਆਖਦਾ ਹੈ- ਸ੍ਰਿਸ਼ਟੀ ਦਾ ਮਾਲਕ-ਪ੍ਰਭੂ ਬੇਅੰਤ ਹੈ।
Says Nanak, the Lord of the world is infinite.
कहु नानक बेअंत गुसाई ॥
ਆਦਿਮਧਿਅੰਤਿਪ੍ਰਭੁਸੋਈਹਾਥਿਤਿਸੈਕੈਨੇਬੇੜਾ੧੫॥॥
ਜਗਤ ਦੇ ਸ਼ੁਰੂ ਵਿਚ, ਹੁਣ ਅੰਤ ਵਿਚ ਭੀ ਉਹੀ ਕਾਇਮ ਰਹਿਣ ਵਾਲਾ ਹੈ। ਜੀਵਾਂ ਦੇ ਕਰਮਾਂ ਦਾ ਫ਼ੈਸਲਾ ਉਸੇ ਦੇ ਹੱਥ ਵਿਚ ਹੈ ॥੧੫॥
In the beginning, in the middle and in the end, God exists. Judgement is in His Hands alone. ||15||
आदि मधि अंति प्रभु सोई हाथि तिसै कै नेबेड़ा ॥१५॥
ਤਿਸਹਿਸਰੀਕੁਨਾਹੀਰੇਕੋਈ॥
ਹੇ ਭਾਈ! ਕੋਈ ਭੀ ਜੀਵ ਉਸ (ਪਰਮਾਤਮਾ) ਦੇ ਬਰਾਬਰ ਦਾ ਨਹੀਂ ਹੈ।
No one is equal to Him.
तिसहि सरीकु नाही रे कोई ॥
ਕਿਸਹੀਬੁਤੈਜਬਾਬੁਨਹੋਈ॥
ਉਸ ਦੇ ਕਿਸੇ ਭੀ ਕੰਮ ਵਿਚ ਕਿਸੇ ਪਾਸੋਂ ਇਨਕਾਰ ਨਹੀਂ ਹੋ ਸਕਦਾ।
No one can stand up against Him by any means.
किस ही बुतै जबाबु न होई ॥
ਨਾਨਕਕਾਪ੍ਰਭੁਆਪੇਆਪੇਕਰਿਕਰਿਵੇਖੈਚੋਜਖੜਾ੧੬੧੧੦॥॥॥॥
ਨਾਨਕ ਦਾ ਪ੍ਰਭੂ (ਹਰ ਥਾਂ) ਆਪ ਹੀ ਆਪ ਹੈ। ਉਹ ਆਪ ਹੀ ਤਮਾਸ਼ੇ ਕਰ ਕਰ ਕੇ ਖੜਾ ਆਪ ਹੀ ਵੇਖ ਰਿਹਾ ਹੈ ॥੧੬॥੧॥੧੦॥
Nanak's God is Himself all-in-all. He creates and stages and watches His wondrous plays. ||16||1||10||
नानक का प्रभु आपे आपे करि करि वेखै चोज खड़ा ॥१६॥१॥१०॥
ਮਾਰੂਮਹਲਾ੫॥
Maaroo, Fifth Mahalaa:
मारू महला ५ ॥
ਅਚੁਤਪਾਰਬ੍ਰਹਮਪਰਮੇਸੁਰਅੰਤਰਜਾਮੀ॥
ਹੇ ਕਰਤਾਰ! ਤੂੰ ਅਬਿਨਾਸੀ ਹੈਂ, ਤੂੰ ਪਾਰਬ੍ਰਹਮ ਹੈਂ, ਤੂੰ ਪਰਮੇਸੁਰ ਹੈਂ, ਤੂੰ ਅੰਤਰਜਾਮੀ ਹੈਂ।
The Supreme Lord God is imperishable, the Transcendent Lord, the Inner-knower, the Searcher of hearts.
अचुत पारब्रहम परमेसुर अंतरजामी ॥
ਮਧੁਸੂਦਨਦਾਮੋਦਰਸੁਆਮੀ॥
ਹੇ ਸੁਆਮੀ! ਮਧੁਸੂਦਨ ਤੇ ਦਾਮੋਦਰ ਭੀ ਤੂੰ ਹੀ ਹੈਂ।
He is the Slayer of demons, our Supreme Lord and Master.
मधुसूदन दामोदर सुआमी ॥
ਰਿਖੀਕੇਸਗੋਵਰਧਨਧਾਰੀਮੁਰਲੀਮਨੋਹਰਹਰਿਰੰਗਾ੧॥॥
ਹੇ ਹਰੀ! ਤੂੰ ਹੀ ਰਿਖੀਕੇਸ਼ ਗੋਵਰਧਨਧਾਰੀ ਤੇ ਮਨੋਹਰ ਮੁਰਲੀ ਵਾਲਾ ਹੈਂ। ਤੂੰ ਅਨੇਕਾਂ ਰੰਗ-ਤਮਾਸ਼ੇ ਕਰ ਰਿਹਾ ਹੈਂ ॥੧॥
The Supreme Rishi, the Master of the sensory organs, the uplifter of mountains, the joyful Lord playing His enticing flute. ||1||
रिखीकेस गोवरधन धारी मुरली मनोहर हरि रंगा ॥१॥
ਮੋਹਨਮਾਧਵਕ੍ਰਿਸ੍ਨਮੁਰਾਰੇ॥
(ਹੇ ਹਰੀ!) ਮੋਹਨ, ਮਾਧਵ, ਕ੍ਰਿਸ਼ਨ, ਮੁਰਾਰੀ ਤੂੰ ਹੀ ਹੈਂ।
The Enticer of Hearts, the Lord of wealth, Krishna, the Enemy of ego.
मोहन माधव क्रिस्न मुरारे ॥
ਜਗਦੀਸੁਰਹਰਿਜੀਉਅਸੁਰਸੰਘਾਰੇ॥
ਹੇ ਹਰੀ ਜੀਉ! ਤੂੰ ਹੀ ਹੈਂ ਜਗਤ ਦਾ ਮਾਲਕ, ਤੂੰ ਹੀ ਹੈਂ ਦੈਂਤਾਂ ਦਾ ਨਾਸ ਕਰਨ ਵਾਲਾ।
The Lord of the Universe, the Dear Lord, the Destroyer of demons.
जगदीसुर हरि जीउ असुर संघारे ॥
ਜਗਜੀਵਨਅਬਿਨਾਸੀਠਾਕੁਰਘਟਘਟਵਾਸੀਹੈਸੰਗਾ੨॥॥
ਹੇ ਜਗਜੀਵਨ! ਹੇ ਅਬਿਨਾਸੀ ਠਾਕੁਰ! ਤੂੰ ਸਭ ਸਰੀਰਾਂ ਵਿਚ ਮੌਜੂਦ ਹੈਂ, ਤੂੰ ਸਭਨਾਂ ਦੇ ਨਾਲ ਵੱਸਦਾ ਹੈਂ ॥੨॥
The Life of the World, our eternal and ever-stable Lord and Master dwells within each and every heart, and is always with us. ||2||
जगजीवन अबिनासी ठाकुर घट घट वासी है संगा ॥२॥
ਧਰਣੀਧਰਈਸਨਰਸਿੰਘਨਾਰਾਇਣ॥
ਹੇ ਧਰਤੀ ਦੇ ਆਸਰੇ! ਹੇ ਈਸ਼੍ਵਰ! ਤੂੰ ਹੀ ਹੈਂ ਨਰਸਿੰਘ ਅਵਤਾਰ, ਤੂੰ ਹੀ ਹੈਂ ਵਿਸ਼ਨੂ ਜਿਸ ਦਾ ਨਿਵਾਸ ਸਮੁੰਦਰ ਵਿਚ ਹੈ।
The Support of the Earth, the man-lion, the Supreme Lord God.
धरणीधर ईस नरसिंघ नाराइण ॥
ਦਾੜਾਅਗ੍ਰੇਪ੍ਰਿਥਮਿਧਰਾਇਣ॥
(ਵਰਾਹ ਅਵਤਾਰ ਧਾਰ ਕੇ) ਧਰਤੀ ਨੂੰ ਆਪਣੀਆਂ ਦਾੜ੍ਹਾਂ ਉੱਤੇ ਚੁੱਕਣ ਵਾਲਾ ਭੀ ਤੂੰ ਹੀ ਹੈਂ।
The Protector who tears apart demons with His teeth, the Upholder of the earth.
दाड़ा अग्रे प्रिथमि धराइण ॥
ਬਾਵਨਰੂਪੁਕੀਆਤੁਧੁਕਰਤੇਸਭਹੀਸੇਤੀਹੈਚੰਗਾ੩॥॥
ਹੇ ਕਰਤਾਰ! (ਰਾਜਾ ਬਲ ਨੂੰ ਛਲਣ ਲਈ) ਤੂੰ ਹੀ ਵਾਮਨ-ਰੂਪ ਧਾਰਿਆ ਸੀ। ਤੂੰ ਸਭ ਜੀਵਾਂ ਦੇ ਨਾਲ ਵੱਸਦਾ ਹੈਂ, (ਫਿਰ ਭੀ ਤੂੰ ਸਭ ਤੋਂ) ਉੱਤਮ ਹੈਂ ॥੩॥
O Creator, You assumed the form of the pygmy to humble the demons; You are the Lord God of all. ||3||
बावन रूपु कीआ तुधु करते सभ ही सेती है चंगा ॥३॥
ਸ੍ਰੀਰਾਮਚੰਦਜਿਸੁਰੂਪੁਨਰੇਖਿਆ॥
ਹੇ ਪ੍ਰਭੂ! ਤੂੰ ਉਹ ਸ੍ਰੀ ਰਾਮਚੰਦਰ ਹੈਂ ਜਿਸ ਦਾ ਨਾਹ ਕੋਈ ਰੂਪ ਹੈ ਨਾਹ ਰੇਖ।
You are the Great Raam Chand, who has no form or feature.
स्री रामचंद जिसु रूपु न रेखिआ ॥
ਬਨਵਾਲੀਚਕ੍ਰਪਾਣਿਦਰਸਿਅਨੂਪਿਆ॥
ਤੂੰ ਹੀ ਹੈਂ ਬਨਵਾਲੀ ਤੇ ਸੁਦਰਸ਼ਨ-ਚੱਕ੍ਰ-ਧਾਰੀ। ਤੂੰ ਬੇ-ਮਿਸਾਲ ਸਰੂਪ ਵਾਲਾ ਹੈਂ।
Adorned with flowers, holding the chakra in Your hand, Your form is incomparably beautiful.
बनवाली चक्रपाणि दरसि अनूपिआ ॥
ਸਹਸਨੇਤ੍ਰਮੂਰਤਿਹੈਸਹਸਾਇਕੁਦਾਤਾਸਭਹੈਮੰਗਾ੪॥॥
ਤੇਰੇ ਹਜ਼ਾਰਾਂ ਨੇਤਰ ਹਨ, ਤੇਰੀਆਂ ਹਜ਼ਾਰਾਂ ਮੂਰਤੀਆਂ ਹਨ। ਤੂੰ ਹੀ ਇਕੱਲਾ ਦਾਤਾ ਹੈਂ, ਸਾਰੀ ਦੁਨੀਆ ਤੈਥੋਂ ਮੰਗਣ ਵਾਲੀ ਹੈ ॥੪॥
You have thousands of eyes, and thousands of forms. You alone are the Giver, and all are beggars of You. ||4||
सहस नेत्र मूरति है सहसा इकु दाता सभ है मंगा ॥४॥
ਭਗਤਿਵਛਲੁਅਨਾਥਹਨਾਥੇ॥
ਹੇ ਅਨਾਥਾਂ ਦੇ ਨਾਥ! ਤੂੰ ਭਗਤੀ ਨੂੰ ਪਿਆਰ ਕਰਨ ਵਾਲਾ ਹੈਂ।
You are the Lover of Your devotees, the Master of the masterless.
भगति वछलु अनाथह नाथे ॥
ਗੋਪੀਨਾਥੁਸਗਲਹੈਸਾਥੇ॥
ਤੂੰ ਹੀ ਗੋਪੀਆਂ ਦਾ ਨਾਥ ਹੈਂ। ਤੂੰ ਸਭ ਜੀਵਾਂ ਦੇ ਨਾਲ ਰਹਿਣ ਵਾਲਾ ਹੈਂ।
The Lord and Master of the milk-maids, You are the companion of all.
गोपी नाथु सगल है साथे ॥
ਬਾਸੁਦੇਵਨਿਰੰਜਨਦਾਤੇਬਰਨਿਨਸਾਕਉਗੁਣਅੰਗਾ੫॥॥
ਹੇ ਵਾਸੁਦੇਵ! ਹੇ ਨਿਰਲੇਪ ਦਾਤਾਰ! ਮੈਂ ਤੇਰੇ ਅਨੇਕਾਂ ਗੁਣ ਬਿਆਨ ਨਹੀਂ ਕਰ ਸਕਦਾ ॥੫॥
O Lord, Immaculate Great Giver, I cannot describe even an iota of Your Glorious Virtues. ||5||
बासुदेव निरंजन दाते बरनि न साकउ गुण अंगा ॥५॥
ਮੁਕੰਦਮਨੋਹਰਲਖਮੀਨਾਰਾਇਣ॥
ਹੇ ਮੁਕਤੀ ਦਾਤੇ! ਹੇ ਸੋਹਣੇ ਪ੍ਰਭੂ! ਹੇ ਲੱਛਮੀ ਦੇ ਪਤੀ ਨਾਰਾਇਣ!
Liberator, Enticing Lord, Lord of Lakshmi, Supreme Lord God.
मुकंद मनोहर लखमी नाराइण ॥
ਦ੍ਰੋਪਤੀਲਜਾਨਿਵਾਰਿਉਧਾਰਣ॥
ਹੇ ਦ੍ਰੋਪਤੀ ਨੂੰ ਬੇਪਤੀ ਤੋਂ ਬਚਾ ਕੇ ਉਸ ਦੀ ਇੱਜ਼ਤ ਰੱਖਣ ਵਾਲੇ!
Savior of Dropadi's honor.
द्रोपती लजा निवारि उधारण ॥
ਕਮਲਾਕੰਤਕਰਹਿਕੰਤੂਹਲਅਨਦਬਿਨੋਦੀਨਿਹਸੰਗਾ੬॥॥
ਹੇ ਲੱਛਮੀ ਦੇ ਪਤੀ! ਤੂੰ ਅਨੇਕਾਂ ਕੌਤਕ ਕਰਦਾ ਹੈਂ। ਤੂੰ ਸਾਰੇ ਆਨੰਦ ਮਾਣਨ ਵਾਲਾ ਹੈਂ, ਤੇ ਨਿਰਲੇਪ ਭੀ ਹੈਂ ॥੬॥
Lord of Maya, miracle-worker, absorbed in delightful play, unattached. ||6||
कमलाकंत करहि कंतूहल अनद बिनोदी निहसंगा ॥६॥
ਅਮੋਘਦਰਸਨਆਜੂਨੀਸੰਭਉ॥
ਹੇ ਫਲ ਦੇਣ ਤੋਂ ਕਦੇ ਨਾਹ ਉੱਕਣ ਵਾਲੇ ਦਰਸਨ ਵਾਲੇ ਪ੍ਰਭੂ! ਹੇ ਜੂਨਾਂ-ਰਹਿਤ ਪ੍ਰਭੂ! ਹੇ ਆਪਣੇ ਆਪ ਤੋਂ ਪਰਕਾਸ਼ ਕਰਨ ਵਾਲੇ ਪ੍ਰਭੂ!
The Blessed Vision of His Darshan is fruitful and rewarding; He is not born, He is self-existent.
अमोघ दरसन आजूनी संभउ ॥
ਅਕਾਲਮੂਰਤਿਜਿਸੁਕਦੇਨਾਹੀਖਉ॥
ਹੇ ਮੌਤ-ਰਹਿਤ ਸਰੂਪ ਵਾਲੇ! ਹੇ (ਅਜਿਹੇ) ਪ੍ਰਭੂ ਜਿਸ ਦਾ ਕਦੇ ਨਾਸ ਨਹੀਂ ਹੋ ਸਕਦਾ!
His form is undying; it is never destroyed.
अकाल मूरति जिसु कदे नाही खउ ॥
ਅਬਿਨਾਸੀਅਬਿਗਤਅਗੋਚਰਸਭੁਕਿਛੁਤੁਝਹੀਹੈਲਗਾ੭॥॥
ਹੇ ਅਬਿਨਾਸੀ! ਹੇ ਅਦ੍ਰਿਸ਼ਟ! ਹੇ ਅਗੋਚਰ! (ਜਗਤ ਦੀ) ਹਰੇਕ ਸ਼ੈ ਤੇਰੇ ਹੀ ਆਸਰੇ ਹੈ ॥੭॥
O imperishable, eternal, unfathomable Lord, everything is attached to You. ||7||
अबिनासी अबिगत अगोचर सभु किछु तुझ ही है लगा ॥७॥
ਸ੍ਰੀਰੰਗਬੈਕੁੰਠਕੇਵਾਸੀ॥
ਹੇ ਲੱਛਮੀ ਦੇ ਪਤੀ! ਹੇ ਬੈਕੁੰਠ ਦੇ ਰਹਿਣ ਵਾਲੇ!
The Lover of greatness, who dwells in heaven.
स्रीरंग बैकुंठ के वासी ॥
ਮਛੁਕਛੁਕੂਰਮੁਆਗਿਆਅਉਤਰਾਸੀ॥
ਮੱਛ ਤੇ ਕੱਛੂਕੁੰਮਾ (ਆਦਿਕ) ਤੇਰੀ ਹੀ ਆਗਿਆ ਵਿਚ ਅਵਤਾਰ ਹੋਇਆ।
By the Pleasure of His Will, He took incarnation as the great fish and the tortoise.
मछु कछु कूरमु आगिआ अउतरासी ॥
ਕੇਸਵਚਲਤਕਰਹਿਨਿਰਾਲੇਕੀਤਾਲੋੜਹਿਸੋਹੋਇਗਾ੮॥॥
ਹੇ ਸੋਹਣੇ ਲੰਮੇ ਕੇਸਾਂ ਵਾਲੇ! ਤੂੰ (ਸਦਾ) ਅਨੋਖੇ ਕੌਤਕ ਕਰਦਾ ਹੈਂ। ਜੋ ਕੁਝ ਤੂੰ ਕਰਨਾ ਚਾਹੁੰਦਾ ਹੈਂ ਜ਼ਰੂਰ ਉਹੀ ਹੁੰਦਾ ਹੈ ॥੮॥
The Lord of beauteous hair, the Worker of miraculous deeds, whatever He wishes, comes to pass. ||8||
केसव चलत करहि निराले कीता लोड़हि सो होइगा ॥८॥
ਨਿਰਾਹਾਰੀਨਿਰਵੈਰੁਸਮਾਇਆ॥
ਹੇ ਪ੍ਰਭੂ! ਤੂੰ ਅੰਨ ਖਾਣ ਤੋਂ ਬਿਨਾ ਜੀਊਂਦਾ ਰਹਿਣ ਵਾਲਾ ਹੈਂ, ਤੇਰਾ ਕਿਸੇ ਨਾਲ ਵੈਰ ਨਹੀਂ, ਤੂੰ ਸਭ ਵਿਚ ਵਿਆਪਕ ਹੈਂ।
He is beyond need of any sustenance, free of hate and all-pervading.
निराहारी निरवैरु समाइआ ॥
ਧਾਰਿਖੇਲੁਚਤੁਰਭੁਜੁਕਹਾਇਆ॥
ਇਹ ਜਗਤ-ਖੇਡ ਰਚ ਕੇ (ਤੂੰ ਹੀ ਆਪਣੇ ਆਪ ਨੂੰ) ਬ੍ਰਹਮਾ ਅਖਵਾਇਆ ਹੈ।
He has staged His play; He is called the four-armed Lord.
धारि खेलु चतुरभुजु कहाइआ ॥
ਸਾਵਲਸੁੰਦਰਰੂਪਬਣਾਵਹਿਬੇਣੁਸੁਨਤਸਭਮੋਹੈਗਾ੯॥॥
ਹੇ ਪ੍ਰਭੂ! (ਕ੍ਰਿਸ਼ਨ ਵਰਗੇ) ਅਨੇਕਾਂ ਸਾਂਵਲੇ ਸੋਹਣੇ ਰੂਪ ਤੂੰ ਬਣਾਂਦਾ ਰਹਿੰਦਾ ਹੈਂ। ਤੇਰੀ ਬੰਸਰੀ ਸੁਣਦਿਆਂ ਸਾਰੀ ਸ੍ਰਿਸ਼ਟੀ ਮੋਹੀ ਜਾਂਦੀ ਹੈ ॥੯॥
He assumed the beautiful form of the blue-skinned Krishna; hearing His flute, all are fascinated and enticed. ||9||
सावल सुंदर रूप बणावहि बेणु सुनत सभ मोहैगा ॥९॥
ਬਨਮਾਲਾਬਿਭੂਖਨਕਮਲਨੈਨ॥
ਹੇ ਪ੍ਰਭੂ! ਸਾਰੀ ਸ੍ਰਿਸ਼ਟੀ ਦੀ ਬਨਸਪਤੀ ਤੇਰੇ ਗਹਿਣੇ ਹਨ। ਹੇ ਕੌਲ-ਫੁੱਲਾਂ ਵਰਗੀਆਂ ਅੱਖਾਂ ਵਾਲੇ!
He is adorned with garlands of flowers, with lotus eyes.
बनमाला बिभूखन कमल नैन ॥
ਸੁੰਦਰਕੁੰਡਲਮੁਕਟਬੈਨ॥
ਹੇ ਸੋਹਣੇ ਕੁੰਡਲਾਂ ਵਾਲੇ! ਹੇ ਮੁਕਟ-ਧਾਰੀ! ਹੇ ਬੰਸਰੀ ਵਾਲੇ!
His ear-rings, crown and flute are so beautiful.
सुंदर कुंडल मुकट बैन ॥
ਸੰਖਚਕ੍ਰਗਦਾਹੈਧਾਰੀਮਹਾਸਾਰਥੀਸਤਸੰਗਾ੧੦॥॥
ਹੇ ਸੰਖ-ਧਾਰੀ! ਹੇ ਚੱਕ੍ਰ-ਧਾਰੀ! ਹੇ ਗਦਾ-ਧਾਰੀ! ਤੂੰ ਸਤਸੰਗੀਆਂ ਦਾ ਸਭ ਤੋਂ ਵੱਡਾ ਰਥਵਾਹੀ (ਆਗੂ) ਹੈਂ ॥੧੦॥
He carries the conch, the chakra and the war club; He is the Great Charioteer, who stays with His Saints. ||10||
संख चक्र गदा है धारी महा सारथी सतसंगा ॥१०॥
ਪੀਤਪੀਤੰਬਰਤ੍ਰਿਭਵਣਧਣੀ॥
ਹੇ ਪੀਲੇ ਬਸਤ੍ਰਾਂ ਵਾਲੇ! ਹੇ ਤਿੰਨਾਂ ਭਵਨਾਂ ਦੇ ਮਾਲਕ!
The Lord of yellow robes, the Master of the three worlds.
पीत पीतंबर त्रिभवण धणी ॥
ਜਗੰਨਾਥੁਗੋਪਾਲੁਮੁਖਿਭਣੀ॥
ਤੂੰ ਹੀ ਸਾਰੇ ਜਗਤ ਦਾ ਨਾਥ ਹੈਂ, ਸ੍ਰਿਸ਼ਟੀ ਦਾ ਪਾਲਣਹਾਰ ਹੈਂ। ਮੈਂ (ਆਪਣੇ) ਮੂੰਹ ਨਾਲ (ਤੇਰੇ ਨਾਮ) ਉਚਾਰਦਾ ਹਾਂ।
The Lord of the Universe, the Lord of the world; with my mouth, I chant His Name.
जगंनाथु गोपालु मुखि भणी ॥
ਸਾਰਿੰਗਧਰਭਗਵਾਨਬੀਠੁਲਾਮੈਗਣਤਨਆਵੈਸਰਬੰਗਾ੧੧॥॥
ਹੇ ਧਨੁਖ-ਧਾਰੀ! ਹੇ ਭਗਵਾਨ! ਹੇ ਮਾਇਆ ਦੇ ਪ੍ਰਭਾਵ ਤੋਂ ਪਰੇ ਰਹਿਣ ਵਾਲੇ! ਮੈਥੋਂ ਤੇਰੇ ਸਾਰੇ ਗੁਣ ਬਿਆਨ ਨਹੀਂ ਹੋ ਸਕਦੇ ॥੧੧॥
The Archer who draws the bow, the Beloved Lord God; I cannot count all His limbs. ||11||
सारिंगधर भगवान बीठुला मै गणत न आवै सरबंगा ॥११॥
ਨਿਹਕੰਟਕੁਨਿਹਕੇਵਲੁਕਹੀਐ॥
ਪਰਮਾਤਮਾ ਦਾ ਕੋਈ ਵੈਰੀ ਨਹੀਂ ਹੈ, ਉਸ ਨੂੰ ਵਾਸਨਾ-ਰਹਿਤ ਆਖਿਆ ਜਾਂਦਾ ਹੈ,
He is said to be free of anguish, and absolutely immaculate.
निहकंटकु निहकेवलु कहीऐ ॥
ਧਨੰਜੈਜਲਿਥਲਿਹੈਮਹੀਐ॥
ਉਹੀ (ਸਾਰੇ ਜਗਤ ਦੇ ਧਨ ਨੂੰ ਜਿੱਤਣ ਵਾਲਾ) ਧਨੰਜੈ ਹੈ। ਉਹ ਜਲ ਵਿਚ ਹੈ ਥਲ ਵਿਚ ਹੈ ਧਰਤੀ ਉੱਤੇ (ਹਰ ਥਾਂ) ਹੈ।
The Lord of prosperity, pervading the water, the land and the sky.
धनंजै जलि थलि है महीऐ ॥