ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 1081
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਕਾਇਆਪਾਤ੍ਰੁਪ੍ਰਭੁਕਰਣੈਹਾਰਾ
ਸਮਰੱਥ ਪ੍ਰਭੂ ਉਸ ਮਨੁੱਖ ਦੇ ਸਰੀਰ ਨੂੰ (ਨਾਮ ਦੀ ਦਾਤ ਹਾਸਲ ਕਰਨ ਲਈ) ਯੋਗ ਭਾਂਡਾ ਬਣਾ ਦੇਂਦਾ ਹੈ,
God is the Creator of the body-vessel.
काइआ पात्रु प्रभु करणैहारा ॥
LINE 02
ਲਗੀਲਾਗਿਸੰਤਸੰਗਾਰਾ
ਜਿਸ ਨੂੰ ਸਾਧ ਸੰਗਤ ਵਿਚ ਛੁਹ ਲੱਗ ਜਾਂਦੀ ਹੈ।
In the Society of the Saints, the dye is produced.
लगी लागि संत संगारा ॥
LINE 03
ਨਿਰਮਲਸੋਇਬਣੀਹਰਿਬਾਣੀਮਨੁਨਾਮਿਮਜੀਠੈਰੰਗਨਾ੧੫॥॥
ਪਰਮਾਤਮਾ ਦੀ ਸਿਫ਼ਤ-ਸਾਲਾਹ ਵਾਲੀ ਬਾਣੀ ਦੀ ਰਾਹੀਂ ਉਸ ਮਨੁੱਖ ਦੀ ਚੰਗੀ ਸੋਭਾ ਬਣ ਜਾਂਦੀ ਹੈ, ਉਸ ਦਾ ਮਨ ਮਜੀਠ (ਦੇ ਪੱਕੇ ਰੰਗ ਵਰਗੇ) ਨਾਮ-ਰੰਗ ਵਿਚ ਰੰਗਿਆ ਜਾਂਦਾ ਹੈ ॥੧੫॥
Through the Word of the Lord's Bani, one's reputation becomes immaculate, and the mind is colored by the dye of the Naam, the Name of the Lord. ||15||
निरमल सोइ बणी हरि बाणी मनु नामि मजीठै रंगना ॥१५॥
LINE 04
ਸੋਲਹਕਲਾਸੰਪੂਰਨਫਲਿਆ
ਉਸ ਮਨੁੱਖ ਦਾ ਜੀਵਨ ਮੁਕੰਮਲ ਤੌਰ ਤੇ ਸਫਲ ਹੋ ਜਾਂਦਾ ਹੈ,
The sixteen powers, absolute perfection and fruitful rewards are obtained,
सोलह कला संपूरन फलिआ ॥
LINE 05
ਅਨਤਕਲਾਹੋਇਠਾਕੁਰੁਚੜਿਆ
ਜਿਸ ਮਨੁੱਖ ਦੇ ਹਿਰਦੇ-ਆਕਾਸ਼ ਵਿਚ ਬੇਅੰਤ ਤਾਕਤਾਂ ਵਾਲਾ ਪ੍ਰਭੂ-ਸੂਰਜ ਚੜ੍ਹ ਪੈਂਦਾ ਹੈ (ਪ੍ਰਭੂ ਪਰਗਟ ਹੋ ਜਾਂਦਾ ਹੈ)।
when the Lord and Master of infinite power is revealed.
अनत कला होइ ठाकुरु चड़िआ ॥
LINE 06
ਅਨਦਬਿਨੋਦਹਰਿਨਾਮਿਸੁਖਨਾਨਕਅੰਮ੍ਰਿਤਰਸੁਹਰਿਭੁੰਚਨਾ੧੬੨੯॥॥॥॥
ਹੇ ਨਾਨਕ! ਹਰਿ-ਨਾਮ ਦੀ ਬਰਕਤਿ ਨਾਲ ਉਸ ਮਨੁੱਖ ਦੇ ਅੰਦਰ ਆਨੰਦ ਖ਼ੁਸ਼ੀਆਂ ਤੇ ਸੁਖ ਬਣੇ ਰਹਿੰਦੇ ਹਨ, ਉਹ ਮਨੁੱਖ ਸਦਾ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਰਸ ਮਾਣਦਾ ਰਹਿੰਦਾ ਹੈ ॥੧੬॥੨॥੯॥
The Lord's Name is Nanak's bliss, play and peace; he drinks in the Ambrosial Nectar of the Lord. ||16||2||9||
अनद बिनोद हरि नामि सुख नानक अंम्रित रसु हरि भुंचना ॥१६॥२॥९॥
LINE 07
ਮਾਰੂਸੋਲਹੇਮਹਲਾ
ਰਾਗ ਮਾਰੂ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਸੋਹਲੇ' (੧੬ ਬੰਦਾਂ ਵਾਲੀ ਬਾਣੀ)।
Maaroo, Solhas, Fifth Mahalaa:
मारू सोलहे महला ५ ॥
LINE 08
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 09
ਤੂਸਾਹਿਬੁਹਉਸੇਵਕੁਕੀਤਾ
ਹੇ ਪ੍ਰਭੂ! ਤੂੰ (ਮੇਰਾ) ਮਾਲਕ ਹੈਂ, ਮੈਂ ਤੇਰਾ (ਪੈਦਾ) ਕੀਤਾ ਹੋਇਆ ਸੇਵਕ ਹਾਂ।
You are my Lord and Master; You have made me Your servant.
तू साहिबु हउ सेवकु कीता ॥
LINE 10
ਜੀਉਪਿੰਡੁਸਭੁਤੇਰਾਦੀਤਾ
ਇਹ ਜਿੰਦ ਇਹ ਸਰੀਰ ਸਭ ਕੁਝ ਤੇਰਾ ਦਿੱਤਾ ਹੋਇਆ ਹੈ।
My soul and body are all gifts from You.
जीउ पिंडु सभु तेरा दीता ॥
LINE 11
ਕਰਨਕਰਾਵਨਸਭੁਤੂਹੈਤੂਹੈਹੈਨਾਹੀਕਿਛੁਅਸਾੜਾ॥॥
ਹੇ ਪ੍ਰਭੂ! (ਜਗਤ ਵਿਚ) ਸਭ ਕੁਝ ਕਰਨ ਵਾਲਾ ਤੂੰ ਹੀ ਹੈਂ (ਜੀਵਾਂ ਪਾਸੋਂ) ਕਰਾਣ ਵਾਲਾ ਭੀ ਤੂੰ ਹੀ ਹੈਂ। ਅਸਾਂ ਜੀਵਾਂ ਦਾ ਕੋਈ ਜ਼ੋਰ ਨਹੀਂ ਚੱਲ ਸਕਦਾ ॥੧॥
You are the Creator, the Cause of causes; nothing belongs to me. ||1||
करन करावन सभु तूहै तूहै है नाही किछु असाड़ा ॥१॥
LINE 12
ਤੁਮਹਿਪਠਾਏਤਾਜਗਮਹਿਆਏ
ਹੇ ਪ੍ਰਭੂ! ਤੂੰ ਹੀ (ਜੀਵਾਂ ਨੂੰ) ਭੇਜਦਾ ਹੈਂ, ਤਾਂ (ਇਹ) ਜਗਤ ਵਿਚ ਆਉਂਦੇ ਹਨ।
When You sent me, I came into the world.
तुमहि पठाए ता जग महि आए ॥
LINE 13
ਜੋਤੁਧੁਭਾਣਾਸੇਕਰਮਕਮਾਏ
ਜੋ ਤੈਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਦੇ ਕਰਮ ਜੀਵ ਕਰਦੇ ਹਨ।
Whatever is pleasing to Your Will, I do.
जो तुधु भाणा से करम कमाए ॥
LINE 14
ਤੁਝਤੇਬਾਹਰਿਕਿਛੂਹੋਆਤਾਭੀਨਾਹੀਕਿਛੁਕਾੜਾ॥॥
ਹੇ ਪ੍ਰਭੂ! ਤੇਰੇ ਹੁਕਮ ਤੋਂ ਬਾਹਰ ਕੁਝ ਭੀ ਨਹੀਂ ਹੋ ਸਕਦਾ। ਇਤਨਾ ਖਲਜਗਨ ਹੁੰਦਿਆਂ ਭੀ ਤੈਨੂੰ ਕੋਈ ਚਿੰਤਾ-ਫ਼ਿਕਰ ਨਹੀਂ ਹੈ ॥੨॥
Without You, nothing is done, so I am not anxious at all. ||2||
तुझ ते बाहरि किछू न होआ ता भी नाही किछु काड़ा ॥२॥
LINE 15
ਊਹਾਹੁਕਮੁਤੁਮਾਰਾਸੁਣੀਐ
ਹੇ ਪ੍ਰਭੂ! ਪਰਲੋਕ ਵਿਚ ਭੀ ਤੇਰਾ (ਹੀ) ਹੁਕਮ (ਚੱਲ ਰਿਹਾ) ਸੁਣਿਆ ਜਾ ਰਿਹਾ ਹੈ,
In the world hereafter, the Hukam of Your Command is heard.
ऊहा हुकमु तुमारा सुणीऐ ॥
LINE 16
ਈਹਾਹਰਿਜਸੁਤੇਰਾਭਣੀਐ
ਇਸ ਲੋਕ ਵਿਚ ਭੀ ਤੇਰੀ ਹੀ ਸਿਫ਼ਤ-ਸਾਲਾਹ ਉਚਾਰੀ ਜਾ ਰਹੀ ਹੈ।
In this world, I chant Your Praises, Lord.
ईहा हरि जसु तेरा भणीऐ ॥
LINE 17
ਆਪੇਲੇਖਅਲੇਖੈਆਪੇਤੁਮਸਿਉਨਾਹੀਕਿਛੁਝਾੜਾ॥॥
ਹੇ ਪ੍ਰਭੂ! ਤੂੰ ਆਪ ਹੀ (ਜੀਵਾਂ ਦੇ ਕੀਤੇ ਕਰਮਾਂ ਦੇ) ਲੇਖੇ (ਲਿਖਣ ਵਾਲਾ ਹੈਂ), ਤੂੰ ਆਪ ਹੀ ਲੇਖੇ ਤੋਂ ਬਾਹਰ ਹੈਂ। ਤੇਰੇ ਨਾਲ (ਜੀਵ) ਕੋਈ ਝਗੜਾ ਨਹੀਂ ਪਾ ਸਕਦੇ ॥੩॥
You Yourself write the account, and You Yourself erase it; no one can argue with You. ||3||
आपे लेख अलेखै आपे तुम सिउ नाही किछु झाड़ा ॥३॥
LINE 18
ਤੂਪਿਤਾਸਭਿਬਾਰਿਕਥਾਰੇ
ਹੇ ਪ੍ਰਭੂ! ਤੂੰ (ਸਭ ਜੀਵਾਂ ਦਾ) ਪਿਤਾ ਹੈਂ, ਸਾਰੇ (ਜੀਵ) ਤੇਰੇ ਬੱਚੇ ਹਨ।
You are our father; we are all Your children.
तू पिता सभि बारिक थारे ॥
LINE 19
ਜਿਉਖੇਲਾਵਹਿਤਿਉਖੇਲਣਹਾਰੇ
ਜਿਵੇਂ ਤੂੰ (ਇਹਨਾਂ ਬੱਚਿਆਂ ਨੂੰ) ਖਿਡਾਂਦਾ ਹੈਂ, ਤਿਵੇਂ ਹੀ ਇਹ ਖੇਡ ਸਕਦੇ ਹਨ।
We play as You cause us to play.
जिउ खेलावहि तिउ खेलणहारे ॥
LINE 20
ਉਝੜਮਾਰਗੁਸਭੁਤੁਮਹੀਕੀਨਾਚਲੈਨਾਹੀਕੋਵੇਪਾੜਾ॥॥
ਹੇ ਪ੍ਰਭੂ! ਗ਼ਲਤ ਰਸਤਾ ਤੇ ਠੀਕ ਰਸਤਾ ਸਭ ਕੁਝ ਤੂੰ ਆਪ ਹੀ ਬਣਾਇਆ ਹੋਇਆ ਹੈ। ਕੋਈ ਭੀ ਜੀਵ (ਆਪਣੇ ਆਪ) ਗ਼ਲਤ ਰਸਤੇ ਉੱਤੇ ਤੁਰ ਨਹੀਂ ਸਕਦਾ ॥੪॥
The wilderness and the path are all made by You. No one can take the wrong path. ||4||
उझड़ मारगु सभु तुम ही कीना चलै नाही को वेपाड़ा ॥४॥
LINE 21
ਇਕਿਬੈਸਾਇਰਖੇਗ੍ਰਿਹਅੰਤਰਿ
ਹੇ ਪ੍ਰਭੂ! ਕਈ ਜੀਵ ਐਸੇ ਹਨ ਜਿਨ੍ਹਾਂ ਨੂੰ ਤੂੰ ਘਰ ਵਿਚ ਬਿਠਾਲ ਰੱਖਿਆ ਹੈ।
Some remain seated within their homes.
इकि बैसाइ रखे ग्रिह अंतरि ॥
LINE 22
ਇਕਿਪਠਾਏਦੇਸਦਿਸੰਤਰਿ
ਕਈ ਐਸੇ ਹਨ ਜਿਨ੍ਹਾਂ ਨੂੰ ਤੂੰ ਹੋਰ ਹੋਰ ਦੇਸਾਂ ਵਿਚ ਭੇਜਦਾ ਹੈਂ।
Some wander across the country and through foreign lands.
इकि पठाए देस दिसंतरि ॥
LINE 23
ਇਕਹੀਕਉਘਾਸੁਇਕਹੀਕਉਰਾਜਾਇਨਮਹਿਕਹੀਐਕਿਆਕੂੜਾ॥॥
ਕਈ ਜੀਵਾਂ ਨੂੰ ਤੂੰ ਘਾਹ ਖੋਤਰਨ ਤੇ ਲਾ ਦਿੱਤਾ ਹੈ, ਕਈਆਂ ਨੂੰ ਤੂੰ ਰਾਜੇ ਬਣਾ ਦਿੱਤਾ ਹੈ। ਤੇਰੇ ਇਹਨਾਂ ਕੰਮਾਂ ਵਿਚੋਂ ਕਿਸੇ ਕੰਮ ਨੂੰ ਗ਼ਲਤ ਨਹੀਂ ਆਖਿਆ ਜਾ ਸਕਦਾ ॥੫॥
Some are grass-cutters, and some are kings. Who among these can be called false? ||5||
इक ही कउ घासु इक ही कउ राजा इन महि कहीऐ किआ कूड़ा ॥५॥
LINE 24
ਕਵਨਸੁਮੁਕਤੀਕਵਨਸੁਨਰਕਾ
ਹੇ ਪ੍ਰਭੂ! ਤੇਰੇ ਹੁਕਮ ਤੋਂ ਬਾਹਰ ਨਾਹ ਕੋਈ ਮੁਕਤੀ ਹੈ ਨਾਹ ਕੋਈ ਨਰਕ ਹੈ।
Who is liberated, and who will land in hell?
कवन सु मुकती कवन सु नरका ॥
LINE 25
ਕਵਨੁਸੈਸਾਰੀਕਵਨੁਸੁਭਗਤਾ
ਤੇਰੇ ਹੁਕਮ ਤੋਂ ਬਿਨਾ ਨਾਹ ਕੋਈ ਗ੍ਰਿਹਸਤੀ ਹੈ ਨਾਹ ਕੋਈ ਭਗਤ ਬਣ ਸਕਦਾ ਹੈ।
Who is worldly, and who is a devotee?
कवनु सैसारी कवनु सु भगता ॥
LINE 26
ਕਵਨਸੁਦਾਨਾਕਵਨੁਸੁਹੋਛਾਕਵਨਸੁਸੁਰਤਾਕਵਨੁਜੜਾ॥॥
ਨਾਹ ਕੋਈ ਵੱਡੇ ਜਿਗਰੇ ਵਾਲਾ ਹੈ ਨਾਹ ਕੋਈ ਹੋਛੇ ਸੁਭਾਉ ਵਾਲਾ ਹੈ। ਤੇਰੇ ਹੁਕਮ ਤੋਂ ਬਿਨਾ ਨਾਹ ਕੋਈ ਉੱਚੀ ਸੂਝ ਵਾਲਾ ਹੈ ਤੇ ਨਾਹ ਕੋਈ ਮੂਰਖ ਹੈ ॥੬॥
Who is wise, and who is shallow? Who is aware, and who is ignorant? ||6||
कवन सु दाना कवनु सु होछा कवन सु सुरता कवनु जड़ा ॥६॥
LINE 27
ਹੁਕਮੇਮੁਕਤੀਹੁਕਮੇਨਰਕਾ
ਹੇ ਪ੍ਰਭੂ! ਤੇਰੇ ਹੀ ਹੁਕਮ ਵਿਚ (ਕਿਸੇ ਨੂੰ) ਮੁਕਤੀ (ਮਿਲਦੀ) ਹੈ, ਤੇਰੇ ਹੀ ਹੁਕਮ ਵਿਚ (ਕਿਸੇ ਨੂੰ) ਨਰਕ (ਮਿਲਦਾ) ਹੈ।
By the Hukam of the Lord's Command, one is liberated, and by His Hukam, one falls into hell.
हुकमे मुकती हुकमे नरका ॥
LINE 28
ਹੁਕਮਿਸੈਸਾਰੀਹੁਕਮੇਭਗਤਾ
ਤੇਰੇ ਹੀ ਹੁਕਮ ਵਿਚ ਕੋਈ ਗ੍ਰਿਹਸਤੀ ਹੈ ਤੇ ਕੋਈ ਭਗਤ ਹੈ।
By His Hukam, one is worldly, and by His Hukam, one is a devotee.
हुकमि सैसारी हुकमे भगता ॥
LINE 29
ਹੁਕਮੇਹੋਛਾਹੁਕਮੇਦਾਨਾਦੂਜਾਨਾਹੀਅਵਰੁਧੜਾ॥॥
ਹੇ ਪ੍ਰਭੂ! ਤੇਰੇ ਹੀ ਹੁਕਮ ਵਿਚ ਕੋਈ ਕਾਹਲੇ ਸੁਭਾਉ ਵਾਲਾ ਹੈ ਤੇ ਕੋਈ ਗੰਭੀਰ ਸੁਭਾਉ ਵਾਲਾ ਹੈ। ਤੇਰੇ ਟਾਕਰੇ ਤੇ ਹੋਰ ਕੋਈ ਧੜਾ ਹੈ ਹੀ ਨਹੀਂ ॥੭॥
By His Hukam, one is shallow, and by His Hukam, one is wise. There is no other side except His. ||7||
हुकमे होछा हुकमे दाना दूजा नाही अवरु धड़ा ॥७॥
LINE 30
ਸਾਗਰੁਕੀਨਾਅਤਿਤੁਮਭਾਰਾ
ਹੇ ਪ੍ਰਭੂ! ਇਹ ਬੇਅੰਤ ਵੱਡਾ ਸੰਸਾਰ-ਸਮੁੰਦਰ ਤੂੰ ਆਪ ਹੀ ਬਣਾਇਆ ਹੈ।
You made the ocean vast and huge.
सागरु कीना अति तुम भारा ॥
LINE 31
ਇਕਿਖੜੇਰਸਾਤਲਿਕਰਿਮਨਮੁਖਗਾਵਾਰਾ
(ਇਥੇ) ਕਈ ਜੀਵਾਂ ਨੂੰ ਮਨ ਦੇ ਮੁਰੀਦ-ਮੂਰਖ ਬਣਾ ਕੇ ਤੂੰ ਆਪ ਹੀ ਨਰਕ ਵਿਚ ਪਾਂਦਾ ਹੈਂ।
You made some into foolish self-willed manmukhs, and dragged them into hell.
इकि खड़े रसातलि करि मनमुख गावारा ॥
LINE 32
ਇਕਨਾਪਾਰਿਲੰਘਾਵਹਿਆਪੇਸਤਿਗੁਰੁਜਿਨਕਾਸਚੁਬੇੜਾ॥॥
ਕਈ ਜੀਵਾਂ ਨੂੰ ਤੂੰ ਆਪ ਹੀ (ਇਸ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈਂ। ਜਿਨ੍ਹਾਂ ਵਾਸਤੇ ਤੂੰ ਗੁਰੂ ਨੂੰ ਸਦਾ ਕਾਇਮ ਰਹਿਣ ਵਾਲਾ ਜਹਾਜ਼ ਬਣਾ ਦੇਂਦਾ ਹੈਂ ॥੮॥
Some are carried across, in the ship of Truth of the True Guru. ||8||
इकना पारि लंघावहि आपे सतिगुरु जिन का सचु बेड़ा ॥८॥
LINE 33
ਕਉਤਕੁਕਾਲੁਇਹੁਹੁਕਮਿਪਠਾਇਆ
ਇਹ ਕਾਲ (ਮੌਤ, ਜੋ ਪ੍ਰਭੂ ਦਾ ਬਣਾਇਆ ਇਕ) ਖਿਡੌਣਾ (ਹੀ ਹੈ, ਉਸ ਨੇ ਆਪਣੇ) ਹੁਕਮ ਅਨੁਸਾਰ (ਜਗਤ ਵਿਚ) ਭੇਜਿਆ ਹੈ।
You issue Your Command for this amazing thing, death.
कउतकु कालु इहु हुकमि पठाइआ ॥
LINE 34
ਜੀਅਜੰਤਓਪਾਇਸਮਾਇਆ
(ਪ੍ਰਭੂ ਆਪ ਹੀ) ਸਾਰੇ ਜੀਵਾਂ ਨੂੰ ਪੈਦਾ ਕਰ ਕੇ ਮੁਕਾ ਦੇਂਦਾ ਹੈ।
You create all beings and creatures, and absorb them back into Yourself.
जीअ जंत ओपाइ समाइआ ॥
LINE 35
ਵੇਖੈਵਿਗਸੈਸਭਿਰੰਗਮਾਣੇਰਚਨੁਕੀਨਾਇਕੁਆਖਾੜਾ॥॥
(ਪ੍ਰਭੂ ਆਪ ਹੀ ਇਸ ਤਮਾਸ਼ੇ ਨੂੰ) ਵੇਖ ਰਿਹਾ ਹੈ (ਤੇ ਵੇਖ ਵੇਖ ਕੇ) ਖ਼ੁਸ਼ ਹੋ ਰਿਹਾ ਹੈ, (ਸਭ ਜੀਵਾਂ ਵਿਚ ਵਿਆਪਕ ਹੋ ਕੇ ਆਪ ਹੀ) ਸਾਰੇ ਰੰਗ ਮਾਣ ਰਿਹਾ ਹੈ। ਇਸ ਜਗਤ-ਰਚਨਾ ਨੂੰ ਉਸ ਨੇ ਇਕ ਅਖਾੜਾ ਬਣਾਇਆ ਹੋਇਆ ਹੈ ॥੯॥
You gaze in delight upon the one arena of the world, and enjoy all the pleasures. ||9||
वेखै विगसै सभि रंग माणे रचनु कीना इकु आखाड़ा ॥९॥
LINE 36
ਵਡਾਸਾਹਿਬੁਵਡੀਨਾਈ
ਉਹ ਮਾਲਕ-ਪ੍ਰਭੂ (ਬਹੁਤ) ਵੱਡਾ ਹੈ, ਉਸ ਦੀ ਵਡਿਆਈ (ਭੀ ਬਹੁਤ) ਵੱਡੀ ਹੈ,
Great is the Lord and Master, and Great is His Name.
वडा साहिबु वडी नाई ॥
LINE 37
ਵਡਦਾਤਾਰੁਵਡੀਜਿਸੁਜਾਈ
ਉਹ ਬੜਾ ਵੱਡਾ ਦਾਤਾ ਹੈ, ਉਸ ਦੀ ਥਾਂ (ਜਿਥੇ ਉਹ ਰਹਿੰਦਾ ਹੈ ਬਹੁਤ) ਵੱਡੀ ਹੈ।
He is the Great Giver; Great is His place.
वड दातारु वडी जिसु जाई ॥
LINE 38
ਅਗਮਅਗੋਚਰੁਬੇਅੰਤਅਤੋਲਾਹੈਨਾਹੀਕਿਛੁਆਹਾੜਾ੧੦॥॥
ਉਹ ਅਪਹੁੰਚ ਹੈ, ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਬੇਅੰਤ ਹੈ, ਤੋਲਿਆ ਨਹੀਂ ਜਾ ਸਕਦਾ। ਉਸ ਦੇ ਤੋਲਣ ਲਈ ਕੋਈ ਭੀ ਮਾਪ-ਤੋਲ ਨਹੀਂ ਹੈ ॥੧੦॥
He is inaccessible and unfathomable, infinite and unweighable. He cannot be measured. ||10||
अगम अगोचरु बेअंत अतोला है नाही किछु आहाड़ा ॥१०॥
LINE 39
ਕੀਮਤਿਕੋਇਜਾਣੈਦੂਜਾ
ਹੋਰ ਕੋਈ ਭੀ ਜੀਵ ਉਸ ਦਾ ਮੁੱਲ ਨਹੀਂ ਪਾ ਸਕਦਾ,
No one else knows His value.
कीमति कोइ न जाणै दूजा ॥
LINE 40
ਆਪੇਆਪਿਨਿਰੰਜਨਪੂਜਾ
ਉਹ ਨਿਰਲੇਪ ਪ੍ਰਭੂ ਆਪਣੇ ਬਰਾਬਰ ਦਾ ਆਪ ਹੀ ਹੈ।
Only You Yourself, O Immaculate Lord, are equal to Yourself.
आपे आपि निरंजन पूजा ॥
LINE 41
ਆਪਿਸੁਗਿਆਨੀਆਪਿਧਿਆਨੀਆਪਿਸਤਵੰਤਾਅਤਿਗਾੜਾ੧੧॥॥
ਉਹ ਆਪ ਹੀ ਆਪਣੇ ਆਪ ਨੂੰ ਜਾਣਨ ਵਾਲਾ ਹੈ, ਆਪ ਹੀ ਆਪਣੇ ਆਪ ਵਿਚ ਸਮਾਧੀ ਲਾਣ ਵਾਲਾ ਹੈ। ਉਹ ਬਹੁਤ ਹੀ ਉੱਚੇ ਆਚਰਨ ਵਾਲਾ ਹੈ ॥੧੧॥
You Yourself are the spiritual teacher, You Yourself are the One who meditates. You Yourself are the great and immense Being of Truth. ||11||
आपि सु गिआनी आपि धिआनी आपि सतवंता अति गाड़ा ॥११॥
LINE 42
ਕੇਤੜਿਆਦਿਨਗੁਪਤੁਕਹਾਇਆ
(ਹੁਣ ਜਗਤ ਬਣਨ ਤੇ ਸਿਆਣੇ) ਆਖਦੇ ਹਨ ਕਿ ਬੇਅੰਤ ਸਮਾ ਉਹ ਗੁਪਤ ਹੀ ਰਿਹਾ,
For so many days, You remained invisible.
केतड़िआ दिन गुपतु कहाइआ ॥
LINE 43
ਕੇਤੜਿਆਦਿਨਸੁੰਨਿਸਮਾਇਆ
ਬੇਅੰਤ ਸਮਾ ਉਹ ਅਫੁਰ ਅਵਸਥਾ ਵਿਚ ਟਿਕਿਆ ਰਿਹਾ।
For so many days, You were absorbed in silent absorption.
केतड़िआ दिन सुंनि समाइआ ॥
LINE 44
ਕੇਤੜਿਆਦਿਨਧੁੰਧੂਕਾਰਾਆਪੇਕਰਤਾਪਰਗਟੜਾ੧੨॥॥
ਬੇਅੰਤ ਸਮਾ ਇਕ ਐਸੀ ਅਵਸਥਾ ਬਣੀ ਰਹੀ ਜੋ ਜੀਵਾਂ ਦੀ ਸਮਝ ਤੋਂ ਪਰੇ ਹੈ। ਫਿਰ ਉਸ ਨੇ ਆਪ ਹੀ ਆਪਣੇ ਆਪ ਨੂੰ (ਜਗਤ-ਰੂਪ ਵਿਚ) ਪਰਗਟ ਕਰ ਲਿਆ ॥੧੨॥
For so many days, there was only pitch darkness, and then the Creator revealed Himself. ||12||
केतड़िआ दिन धुंधूकारा आपे करता परगटड़ा ॥१२॥
LINE 45
ਆਪੇਸਕਤੀਸਬਲੁਕਹਾਇਆ
ਬਲਵਾਨ ਪਰਮਾਤਮਾ ਆਪ ਹੀ (ਆਪਣੇ ਆਪ ਨੂੰ) ਮਾਇਆ ਅਖਵਾ ਰਿਹਾ ਹੈ।
You Yourself are called the God of Supreme Power.
आपे सकती सबलु कहाइआ ॥