ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 1072
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਥਾਨਥਨੰਤਰਿਅੰਤਰਜਾਮੀ
ਉਸ ਪੂਰਨ ਦਿਲ ਦੀ ਜਾਣਨ ਵਾਲਾ ਉਹ ਪ੍ਰਭੂ ਹਰੇਕ ਥਾਂ ਵਿਚ ਵੱਸ ਰਿਹਾ ਹੈ।
The Inner-knower, the Searcher of hearts, is in all places and interspaces.
थान थनंतरि अंतरजामी ॥
LINE 02
ਸਿਮਰਿਸਿਮਰਿਪੂਰਨਪਰਮੇਸੁਰਚਿੰਤਾਗਣਤਮਿਟਾਈਹੇ॥॥
ਸਭ ਦੇ ਪਰਮੇਸਰ ਦਾ ਨਾਮ ਸਦਾ ਸਿਮਰ ਕੇ ਮਨੁੱਖ ਆਪਣੇ ਸਾਰੇ ਚਿੰਤਾ-ਫ਼ਿਕਰ ਮਿਟਾ ਲੈਂਦਾ ਹੈ ॥੮॥
Meditating, meditating in remembrance on the Perfect Transcendent Lord, I am rid of all anxieties and calculations. ||8||
सिमरि सिमरि पूरन परमेसुर चिंता गणत मिटाई हे ॥८॥
LINE 03
ਹਰਿਕਾਨਾਮੁਕੋਟਿਲਖਬਾਹਾ
(ਜਿਵੇਂ ਵੈਰੀਆਂ ਦਾ ਟਾਕਰਾ ਕਰਨ ਲਈ ਬਹੁਤੀਆਂ ਬਾਹਾਂ ਬਹੁਤੇ ਭਰਾ ਤੇ ਸਾਥੀ ਮਨੁੱਖ ਵਾਸਤੇ ਸਹਾਰਾ ਹੁੰਦੇ ਹਨ, ਤਿਵੇਂ ਕਾਮਾਦਿਕ ਵੈਰੀਆਂ ਦੇ ਟਾਕਰੇ ਤੇ ਮਨੁੱਖ ਵਾਸਤੇ) ਪਰਮਾਤਮਾ ਦਾ ਨਾਮ (ਮਾਨੋ) ਲੱਖਾਂ ਕ੍ਰੋੜਾਂ ਬਾਹਾਂ ਹੈ,
One who has the Name of the Lord has hundreds of thousands and millions of arms.
हरि का नामु कोटि लख बाहा ॥
LINE 04
ਹਰਿਜਸੁਕੀਰਤਨੁਸੰਗਿਧਨੁਤਾਹਾ
ਪਰਮਾਤਮਾ ਦਾ ਜਸ-ਕੀਰਤਨ ਉਸ ਦੇ ਪਾਸ ਧਨ ਹੈ।
The wealth of the Kirtan of the Lord's Praises is with him.
हरि जसु कीरतनु संगि धनु ताहा ॥
LINE 05
ਗਿਆਨਖੜਗੁਕਰਿਕਿਰਪਾਦੀਨਾਦੂਤਮਾਰੇਕਰਿਧਾਈਹੇ॥॥
ਜਿਸ ਮਨੁੱਖ ਨੂੰ ਪਰਮਾਤਮਾ ਆਤਮਕ ਜੀਵਨ ਦੀ ਸੂਝ ਦੀ ਤਲਵਾਰ ਕਿਰਪਾ ਕਰ ਕੇ ਦੇਂਦਾ ਹੈ, ਉਹ ਮਨੁੱਖ ਹੱਲਾ ਕਰ ਕੇ ਕਾਮਾਦਿਕ ਵੈਰੀਆਂ ਨੂੰ ਮਾਰ ਲੈਂਦਾ ਹੈ ॥੯॥
In His Mercy, God has blessed me with the sword of spiritual wisdom; I have attacked and killed the demons. ||9||
गिआन खड़गु करि किरपा दीना दूत मारे करि धाई हे ॥९॥
LINE 06
ਹਰਿਕਾਜਾਪੁਜਪਹੁਜਪੁਜਪਨੇ
ਪਰਮਾਤਮਾ ਦੇ ਨਾਮ ਦਾ ਜਾਪ ਜਪਿਆ ਕਰੋ, ਇਹੀ ਜਪਣ-ਜੋਗ ਜਪ ਹੈ।
Chant the Chant of the Lord, the Chant of Chants.
हरि का जापु जपहु जपु जपने ॥
LINE 07
ਜੀਤਿਆਵਹੁਵਸਹੁਘਰਿਅਪਨੇ
(ਇਸ ਜਪ ਦੀ ਬਰਕਤਿ ਨਾਲ ਕਾਮਾਦਿਕ ਵੈਰੀਆਂ ਨੂੰ) ਜਿੱਤ ਕੇ ਆਪਣੇ ਅਸਲ ਘਰ ਵਿਚ ਟਿਕੇ ਰਹੋਗੇ।
Be a winner of the game of life and come to abide in your true home.
जीति आवहु वसहु घरि अपने ॥
LINE 08
ਲਖਚਉਰਾਸੀਹਨਰਕਦੇਖਹੁਰਸਕਿਰਸਕਿਗੁਣਗਾਈਹੇ੧੦॥॥
ਚੌਰਾਸੀ ਲੱਖ ਜੂਨਾਂ ਦੇ ਨਰਕ ਵੇਖਣੇ ਨਹੀਂ ਪੈਣਗੇ। (ਜਿਹੜਾ ਮਨੁੱਖ) ਪ੍ਰੇਮ ਨਾਲ ਪ੍ਰਭੂ ਦੇ ਗੁਣ ਗਾਂਦਾ ਹੈ (ਉਸ ਨੂੰ ਇਹ ਫਲ ਪ੍ਰਾਪਤ ਹੁੰਦਾ ਹੈ ॥੧੦॥
You shall not see the 8.4 million types of hell; sing His Glorious Praises and remain saturated with loving devotion||10||
लख चउरासीह नरक न देखहु रसकि रसकि गुण गाई हे ॥१०॥
LINE 09
ਖੰਡਬ੍ਰਹਮੰਡਉਧਾਰਣਹਾਰਾ
ਪਰਮਾਤਮਾ ਖੰਡਾਂ ਬ੍ਰਹਮੰਡਾਂ ਦੇ ਜੀਵਾਂ ਨੂੰ ਵਿਕਾਰਾਂ ਤੋਂ ਬਚਾਣ-ਜੋਗ ਹੈ।
He is the Savior of worlds and galaxies.
खंड ब्रहमंड उधारणहारा ॥
LINE 10
ਊਚਅਥਾਹਅਗੰਮਅਪਾਰਾ
ਉਹ ਪ੍ਰਭੂ ਉੱਚਾ ਹੈ ਅਥਾਹ ਹੈ ਅਪਹੁੰਚ ਹੈ ਬੇਅੰਤ ਹੈ।
He is lofty, unfathomable, inaccessible and infinite.
ऊच अथाह अगंम अपारा ॥
LINE 11
ਜਿਸਨੋਕ੍ਰਿਪਾਕਰੇਪ੍ਰਭੁਅਪਨੀਸੋਜਨੁਤਿਸਹਿਧਿਆਈਹੇ੧੧॥॥
ਜਿਸ ਮਨੁੱਖ ਉਤੇ ਉਹ ਆਪਣੀ ਕਿਰਪਾ ਕਰਦਾ ਹੈ ਉਹ ਮਨੁੱਖ ਉਸੇ ਪ੍ਰਭੂ ਨੂੰ ਹੀ ਸਿਮਰਦਾ ਰਹਿੰਦਾ ਹੈ ॥੧੧॥
That humble being, unto whom God grants His Grace, meditates on Him. ||11||
जिस नो क्रिपा करे प्रभु अपनी सो जनु तिसहि धिआई हे ॥११॥
LINE 12
ਬੰਧਨਤੋੜਿਲੀਏਪ੍ਰਭਿਮੋਲੇ
ਜਿਸ ਮਨੁੱਖ ਦੇ (ਮਾਇਆ ਦੇ ਮੋਹ ਦੇ) ਬੰਧਨ ਤੋੜ ਕੇ ਪ੍ਰਭੂ ਨੇ ਉਸ ਨੂੰ ਆਪਣਾ ਬਣਾ ਲਿਆ,
God has broken my bonds, and claimed me as His own.
बंधन तोड़ि लीए प्रभि मोले ॥
LINE 13
ਕਰਿਕਿਰਪਾਕੀਨੇਘਰਗੋਲੇ
ਮਿਹਰ ਕਰ ਕੇ ਜਿਸ ਨੂੰ ਉਸ ਨੇ ਆਪਣੇ ਘਰ ਦਾ ਦਾਸ ਬਣਾ ਲਿਆ,
In His Mercy, He has made me the slave of His home.
करि किरपा कीने घर गोले ॥
LINE 14
ਅਨਹਦਰੁਣਝੁਣਕਾਰੁਸਹਜਧੁਨਿਸਾਚੀਕਾਰਕਮਾਈਹੇ੧੨॥॥
ਉਹ ਮਨੁੱਖ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਾਰ ਕਰਦਾ ਹੈ, ਉਸ ਦੇ ਅੰਦਰ ਆਤਮਕ ਅਡੋਲਤਾ ਦੀ ਤਾਰ ਬੱਝੀ ਰਹਿੰਦੀ ਹੈ, ਉਸ ਦੇ ਅੰਦਰ ਸਿਫ਼ਤ-ਸਾਲਾਹ ਦਾ (ਮਾਨੋ) ਲਗਾਤਾਰ ਮਿੱਠਾ ਸੁਰੀਲਾ ਰਾਗ ਹੁੰਦਾ ਰਹਿੰਦਾ ਹੈ ॥੧੨॥
The unstruck celestial sound current resounds and vibrates, when one performs acts of true service. ||12||
अनहद रुण झुणकारु सहज धुनि साची कार कमाई हे ॥१२॥
LINE 15
ਮਨਿਪਰਤੀਤਿਬਨੀਪ੍ਰਭਤੇਰੀ
ਹੇ ਪ੍ਰਭੂ! ਜਿਸ ਮਨੁੱਖ ਦੇ ਮਨ ਵਿਚ ਤੇਰੀ ਸਰਧਾ ਬਣ ਜਾਂਦੀ ਹੈ,
O God, I have enshrined faith in You within my mind.
मनि परतीति बनी प्रभ तेरी ॥
LINE 16
ਬਿਨਸਿਗਈਹਉਮੈਮਤਿਮੇਰੀ
ਉਸ ਦੇ ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ, ਉਸ ਦੀ ਮਮਤਾ ਵਾਲੀ ਬੁੱਧੀ ਨਾਸ ਹੋ ਜਾਂਦੀ ਹੈ।
My egotistical intellect has been driven out.
बिनसि गई हउमै मति मेरी ॥
LINE 17
ਅੰਗੀਕਾਰੁਕੀਆਪ੍ਰਭਿਅਪਨੈਜਗਮਹਿਸੋਭਸੁਹਾਈਹੇ੧੩॥॥
ਆਪਣੇ ਪ੍ਰਭੂ ਨੇ ਜਿਸ ਮਨੁੱਖ ਦੀ ਸਹਾਇਤਾ ਕੀਤੀ, ਉਸ ਦੀ ਸਾਰੇ ਜਗਤ ਵਿਚ ਸੋਭਾ ਚਮਕ ਪਈ ॥੧੩॥
God has made me His own, and now I have a glorious reputation in this world. ||13||
अंगीकारु कीआ प्रभि अपनै जग महि सोभ सुहाई हे ॥१३॥
LINE 18
ਜੈਜੈਕਾਰੁਜਪਹੁਜਗਦੀਸੈ
ਜਗਤ ਦੇ ਮਾਲਕ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦੇ ਰਹੋ।
Proclaim His Glorious Victory, and meditate on the Lord of the Universe.
जै जै कारु जपहु जगदीसै ॥
LINE 19
ਬਲਿਬਲਿਜਾਈਪ੍ਰਭਅਪੁਨੇਈਸੈ
ਮੈਂ ਤਾਂ ਆਪਣੇ ਈਸ਼੍ਵਰ ਪ੍ਰਭੂ ਤੋਂ ਸਦਾ ਸਦਕੇ ਜਾਂਦਾ ਹਾਂ।
I am a sacrifice, a sacrifice to my Lord God.
बलि बलि जाई प्रभ अपुने ईसै ॥
LINE 20
ਤਿਸੁਬਿਨੁਦੂਜਾਅਵਰੁਦੀਸੈਏਕਾਜਗਤਿਸਬਾਈਹੇ੧੪॥॥
ਉਸ ਪ੍ਰਭੂ ਤੋਂ ਬਿਨਾ (ਉਸ ਵਰਗਾ) ਹੋਰ ਕੋਈ ਨਹੀਂ ਦਿੱਸਦਾ। ਸਾਰੇ ਜਗਤ ਵਿਚ ਉਹ ਇਕ ਆਪ ਹੀ ਆਪ ਹੈ ॥੧੪॥
I do not see any other except Him. The One Lord pervades the whole world. ||14||
तिसु बिनु दूजा अवरु न दीसै एका जगति सबाई हे ॥१४॥
LINE 21
ਸਤਿਸਤਿਸਤਿਪ੍ਰਭੁਜਾਤਾ
ਜਿਸ ਮਨੁੱਖ ਨੇ ਪਰਮਾਤਮਾ ਨੂੰ ਸਦਾ-ਥਿਰ ਸਦਾ-ਥਿਰ ਜਾਣ ਲਿਆ ਹੈ,
True, True, True is God.
सति सति सति प्रभु जाता ॥
LINE 22
ਗੁਰਪਰਸਾਦਿਸਦਾਮਨੁਰਾਤਾ
ਉਸ ਦਾ ਮਨ ਗੁਰੂ ਦੀ ਕਿਰਪਾ ਨਾਲ ਉਸ ਵਿਚ ਰੰਗਿਆ ਰਹਿੰਦਾ ਹੈ।
By Guru's Grace, my mind is attuned to Him forever.
गुर परसादि सदा मनु राता ॥
LINE 23
ਸਿਮਰਿਸਿਮਰਿਜੀਵਹਿਜਨਤੇਰੇਏਕੰਕਾਰਿਸਮਾਈਹੇ੧੫॥॥
ਹੇ ਪ੍ਰਭੂ! ਤੇਰੇ ਸੇਵਕ ਤੇਰਾ ਨਾਮ ਸਿਮਰ ਸਿਮਰ ਕੇ ਆਤਮਕ ਜੀਵਨ ਹਾਸਲ ਕਰਦੇ ਹਨ, ਉਹ ਸਦਾ ਤੇਰੇ ਸਰਬ-ਵਿਆਪਕ ਸਰੂਪ ਵਿਚ ਲੀਨ ਰਹਿੰਦੇ ਹਨ ॥੧੫॥
Your humble servants live by meditating, meditating in remembrance on You, merging in You, O One Universal Creator. ||15||
सिमरि सिमरि जीवहि जन तेरे एकंकारि समाई हे ॥१५॥
LINE 24
ਭਗਤਜਨਾਕਾਪ੍ਰੀਤਮੁਪਿਆਰਾ
ਸਾਡਾ ਮਾਲਕ-ਪ੍ਰਭੂ ਆਪਣੇ ਭਗਤਾਂ ਦਾ ਪਿਆਰਾ ਹੈ,
The Dear Lord is the Beloved of His humble devotees.
भगत जना का प्रीतमु पिआरा ॥
LINE 25
ਸਭੈਉਧਾਰਣੁਖਸਮੁਹਮਾਰਾ
ਸਭ ਜੀਵਾਂ ਦਾ ਪਾਰ-ਉਤਾਰਾ ਕਰਨ ਵਾਲਾ ਹੈ।
My Lord and Master is the Savior of all.
सभै उधारणु खसमु हमारा ॥
LINE 26
ਸਿਮਰਿਨਾਮੁਪੁੰਨੀਸਭਇਛਾਜਨਨਾਨਕਪੈਜਰਖਾਈਹੇ੧੬੧॥॥॥
ਉਸ ਦਾ ਨਾਮ ਸਿਮਰ ਸਿਮਰ ਕੇ ਉਸ ਦੇ ਭਗਤਾਂ ਦੀ ਹਰੇਕ ਆਸ ਪੂਰੀ ਹੋ ਜਾਂਦੀ ਹੈ। ਹੇ ਨਾਨਕ! ਪਰਮਾਤਮਾ ਆਪਣੇ ਸੇਵਕਾਂ ਦੀ ਸਦਾ ਲਾਜ ਰੱਖਦਾ ਹੈ ॥੧੬॥੧॥
Meditating in remembrance on the Naam, the Name of the Lord, all desires are fulfilled. He has saved the honor of servant Nanak. ||16||1||
सिमरि नामु पुंनी सभ इछा जन नानक पैज रखाई हे ॥१६॥१॥
LINE 27
ਮਾਰੂਸੋਲਹੇਮਹਲਾ
ਰਾਗ ਮਾਰੂ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਸੋਹਲੇ' (੧੬ ਬੰਦਾਂ ਵਾਲੀ ਬਾਣੀ)।
Maaroo, Solahas, Fifth Mahalaa:
मारू सोलहे महला ५ ॥
LINE 28
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 29
ਸੰਗੀਜੋਗੀਨਾਰਿਲਪਟਾਣੀ
(ਇਹ ਜੀਵਾਤਮਾ ਅਸਲ ਵਿਚ ਵਿਰਕਤ) ਜੋਗੀ (ਹੈ, ਇਹ ਕਾਇਆਂ-) ਇਸਤ੍ਰੀ ਦਾ ਸਾਥੀ (ਜਦੋਂ ਬਣ ਜਾਂਦਾ ਹੈ, ਤਾਂ ਕਾਇਆਂ-) ਇਸਤ੍ਰੀ (ਇਸ ਨਾਲ) ਲਪਟੀ ਰਹਿੰਦੀ ਹੈ, ਇਸ ਨੂੰ ਆਪਣੇ ਮੋਹ ਵਿਚ ਫਸਾਂਦੀ ਰਹਿੰਦੀ ਹੈ,
The body-bride is attached to the Yogi, the husband-soul.
संगी जोगी नारि लपटाणी ॥
LINE 30
ਉਰਝਿਰਹੀਰੰਗਰਸਮਾਣੀ
(ਤੇ ਇਸ ਨਾਲ ਮਾਇਆ ਦੇ) ਰੰਗ ਰਸ ਮਾਣਦੀ ਰਹਿੰਦੀ ਹੈ।
She is involved with him, enjoying pleasure and delights.
उरझि रही रंग रस माणी ॥
LINE 31
ਕਿਰਤਸੰਜੋਗੀਭਏਇਕਤ੍ਰਾਕਰਤੇਭੋਗਬਿਲਾਸਾਹੇ॥॥
ਕੀਤੇ ਕਰਮਾਂ ਦੇ ਸੰਜੋਗਾਂ ਨਾਲ (ਇਹ ਜੀਵਾਤਮਾ ਅਤੇ ਕਾਇਆਂ) ਇਕੱਠੇ ਹੁੰਦੇ ਹਨ, ਤੇ, (ਦੁਨੀਆ ਦੇ) ਭੋਗ ਬਿਲਾਸ ਕਰਦੇ ਰਹਿੰਦੇ ਹਨ ॥੧॥
As a consequence of past actions, they have come together, enjoying pleasurable play. ||1||
किरत संजोगी भए इकत्रा करते भोग बिलासा हे ॥१॥
LINE 32
ਜੋਪਿਰੁਕਰੈਸੁਧਨਤਤੁਮਾਨੈ
ਜੋ ਕੁਝ ਜੀਵਾਤਮਾ-ਪਤੀ ਕਾਇਆਂ-ਇਸਤ੍ਰੀ ਨੂੰ ਆਖਦਾ ਹੈ ਉਹ ਤੁਰਤ ਮੰਨਦੀ ਹੈ।
Whatever the husband does, the bride willingly accepts.
जो पिरु करै सु धन ततु मानै ॥
LINE 33
ਪਿਰੁਧਨਹਿਸੀਗਾਰਿਰਖੈਸੰਗਾਨੈ
ਜੀਵਾਤਮਾ-ਪਤੀ ਕਾਇਆਂ-ਇਸਤ੍ਰੀ ਨੂੰ ਸਜਾ-ਸੰਵਾਰ ਕੇ ਆਪਣੇ ਨਾਲ ਰੱਖਦਾ ਹੈ।
The husband adorns his bride, and keeps her with himself.
पिरु धनहि सीगारि रखै संगानै ॥
LINE 34
ਮਿਲਿਏਕਤ੍ਰਵਸਹਿਦਿਨੁਰਾਤੀਪ੍ਰਿਉਦੇਧਨਹਿਦਿਲਾਸਾਹੇ॥॥
ਮਿਲ ਕੇ ਦਿਨ ਰਾਤ ਇਹ ਇਕੱਠੇ ਵੱਸਦੇ ਹਨ। ਜੀਵਾਤਮਾ-ਪਤੀ ਕਾਇਆਂ-ਇਸਤ੍ਰੀ ਨੂੰ (ਕਈ ਤਰ੍ਹਾਂ ਦਾ) ਹੌਸਲਾ ਦੇਂਦਾ ਰਹਿੰਦਾ ਹੈ ॥੨॥
Joining together, they live in harmony day and night; the husband comforts his wife. ||2||
मिलि एकत्र वसहि दिनु राती प्रिउ दे धनहि दिलासा हे ॥२॥
LINE 35
ਧਨਮਾਗੈਪ੍ਰਿਉਬਹੁਬਿਧਿਧਾਵੈ
ਕਾਇਆਂ-ਇਸਤ੍ਰੀ (ਭੀ ਜੋ ਕੁਝ) ਮੰਗਦੀ ਹੈ, (ਉਹ ਹਾਸਲ ਕਰਨ ਵਾਸਤੇ) ਜੀਵਾਤਮਾ-ਪਤੀ ਕਈ ਤਰ੍ਹਾਂ ਦੀ ਦੌੜ-ਭੱਜ ਕਰਦਾ ਫਿਰਦਾ ਹੈ।
When the bride asks, the husband runs around in all sorts of ways.
धन मागै प्रिउ बहु बिधि धावै ॥
LINE 36
ਜੋਪਾਵੈਸੋਆਣਿਦਿਖਾਵੈ
ਜੋ ਕੁਝ ਉਸ ਨੂੰ ਲੱਭਦਾ ਹੈ, ਉਹ ਲਿਆ ਕੇ (ਆਪਣੀ ਕਾਇਆਂ-ਇਸਤ੍ਰੀ ਨੂੰ) ਵਿਖਾ ਦੇਂਦਾ ਹੈ।
Whatever he finds, he brings to show his bride.
जो पावै सो आणि दिखावै ॥
LINE 37
ਏਕਵਸਤੁਕਉਪਹੁਚਿਸਾਕੈਧਨਰਹਤੀਭੂਖਪਿਆਸਾਹੇ॥॥
(ਪਰ ਇਸ ਦੌੜ-ਭੱਜ ਵਿਚ ਇਸ ਨੂੰ) ਨਾਮ-ਪਦਾਰਥ ਨਹੀਂ ਲੱਭ ਸਕਦਾ, (ਨਾਮ-ਪਦਾਰਥ ਤੋਂ ਬਿਨਾ) ਕਾਇਆਂ-ਇਸਤ੍ਰੀ ਦੀ (ਮਾਇਆ ਵਾਲੀ) ਭੁੱਖ ਤ੍ਰੇਹ ਟਿਕੀ ਰਹਿੰਦੀ ਹੈ ॥੩॥
But there is one thing he cannot reach, and so his bride remains hungry and thirsty. ||3||
एक वसतु कउ पहुचि न साकै धन रहती भूख पिआसा हे ॥३॥
LINE 38
ਧਨਕਰੈਬਿਨਉਦੋਊਕਰਜੋਰੈ
ਕਾਇਆਂ-ਇਸਤ੍ਰੀ ਦੋਵੇਂ ਹੱਥ ਜੋੜਦੀ ਹੈ ਤੇ (ਜੀਵਾਤਮਾ-ਪਤੀ ਅੱਗੇ) ਬੇਨਤੀ ਕਰਦੀ ਰਹਿੰਦੀ ਹੈ-
With her palms pressed together, the bride offers her prayer,
धन करै बिनउ दोऊ कर जोरै ॥
LINE 39
ਪ੍ਰਿਅਪਰਦੇਸਿਜਾਹੁਵਸਹੁਘਰਿਮੋਰੈ
ਹੇ ਪਿਆਰੇ! (ਮੈਨੂੰ ਛੱਡ ਕੇ) ਕਿਸੇ ਹੋਰ ਦੇਸ ਵਿਚ ਨਾਹ ਤੁਰ ਜਾਈਂ, ਮੇਰੇ ਹੀ ਇਸ ਘਰ ਵਿਚ ਟਿਕਿਆ ਰਹੀਂ।
"O my beloved, do not leave me and go to foreign lands; please stay here with me.
प्रिअ परदेसि न जाहु वसहु घरि मोरै ॥
LINE 40
ਐਸਾਬਣਜੁਕਰਹੁਗ੍ਰਿਹਭੀਤਰਿਜਿਤੁਉਤਰੈਭੂਖਪਿਆਸਾਹੇ॥॥
ਇਸੇ ਘਰ ਵਿਚ ਕੋਈ ਐਸਾ ਵਣਜ ਕਰਦਾ ਰਹੁ, ਜਿਸ ਨਾਲ ਮੇਰੀ ਭੁੱਖ ਤ੍ਰੇਹ ਮਿਟਦੀ ਰਹੇ (ਮੇਰੀਆਂ ਲੋੜਾਂ ਪੂਰੀਆਂ ਹੁੰਦੀਆਂ ਰਹਿਣ) ॥੪॥
Do such business within our home, that my hunger and thirst may be relieved." ||4||
ऐसा बणजु करहु ग्रिह भीतरि जितु उतरै भूख पिआसा हे ॥४॥
LINE 41
ਸਗਲੇਕਰਮਧਰਮਜੁਗਸਾਧਾ
ਪਰ, ਸਦਾ ਤੋਂ ਹੀ ਲੋਕ ਮਿਥੇ ਹੋਏ ਧਾਰਮਿਕ ਕਰਮ ਕਰਦੇ ਆਏ ਹਨ।
All sorts of religious rituals are performed in this age,
सगले करम धरम जुग साधा ॥
LINE 42
ਬਿਨੁਹਰਿਰਸਸੁਖੁਤਿਲੁਨਹੀਲਾਧਾ
ਹਰਿ-ਨਾਮ ਦੇ ਸੁਆਦ ਤੋਂ ਬਿਨਾ ਕਿਸੇ ਨੂੰ ਭੀ ਰਤਾ ਭਰ ਸੁਖ ਨਹੀਂ ਲੱਭਾ।
but without the sublime essence of the Lord, not an iota of peace is found.
बिनु हरि रस सुखु तिलु नही लाधा ॥
LINE 43
ਭਈਕ੍ਰਿਪਾਨਾਨਕਸਤਸੰਗੇਤਉਧਨਪਿਰਅਨੰਦਉਲਾਸਾਹੇ॥॥
ਹੇ ਨਾਨਕ! ਜਦੋਂ ਸਾਧ ਸੰਗਤ ਵਿਚ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਤਾਂ ਇਹ ਜੀਵਾਤਮਾ ਤੇ ਕਾਇਆਂ ਮਿਲ ਕੇ (ਨਾਮ ਦੀ ਬਰਕਤਿ ਨਾਲ) ਆਤਮਕ ਆਨੰਦ ਮਾਣਦੇ ਹਨ ॥੫॥
When the Lord becomes Merciful, O Nanak, then in the Sat Sangat, the True Congregation, the bride and the husband enjoy ecstasy and bliss. ||5||
भई क्रिपा नानक सतसंगे तउ धन पिर अनंद उलासा हे ॥५॥