ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ — Ang 1065

ਅੰਗ 1065
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਹਰਿਚੇਤਹਿਤਿਨਬਲਿਹਾਰੈਜਾਉ॥
ਜਿਹੜੇ ਮਨੁੱਖ ਪਰਮਾਤਮਾ ਦਾ ਸਿਮਰਨ ਕਰਦੇ ਹਨ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ।
I am a sacrifice to those who remember the Lord.
हरि चेतहि तिन बलिहारै जाउ ॥
LINE 02
ਗੁਰਕੈਸਬਦਿਤਿਨਮੇਲਿਮਿਲਾਉ॥
ਗੁਰੂ ਦੇ ਸ਼ਬਦ ਦੀ ਬਰਕਤ ਨਾਲ ਮੈਂ ਉਹਨਾਂ ਦੀ ਸੰਗਤ ਵਿਚ ਮਿਲਦਾ ਹਾਂ।
Through the Word of the Guru's Shabad, I unite in Union with the Lord.
गुर कै सबदि तिन मेलि मिलाउ ॥
LINE 03
ਤਿਨਕੀਧੂਰਿਲਾਈਮੁਖਿਮਸਤਕਿਸਤਿਸੰਗਤਿਬਹਿਗੁਣਗਾਇਦਾ੨॥॥
ਜਿਹੜੇ ਮਨੁੱਖ ਸਾਧ ਸੰਗਤ ਵਿਚ ਬੈਠ ਕੇ ਪਰਮਾਤਮਾ ਦੇ ਗੁਣ ਗਾਂਦੇ ਹਨ, ਮੈਂ ਉਹਨਾਂ (ਦੇ ਚਰਨਾਂ) ਦੀ ਧੂੜ ਆਪਣੇ ਮੂੰਹ ਉਤੇ ਆਪਣੇ ਮੱਥੇ ਉਤੇ ਲਾਂਦਾ ਹਾਂ ॥੨॥
I touch the dust of their feet to my face and forehead; sitting in the Society of the Saints, I sing His Glorious Praises. ||2||
तिन की धूरि लाई मुखि मसतकि सतिसंगति बहि गुण गाइदा ॥२॥
LINE 04
ਹਰਿਕੇਗੁਣਗਾਵਾਜੇਹਰਿਪ੍ਰਭਭਾਵਾ॥
ਮੈਂ ਪਰਮਾਤਮਾ ਦੇ ਗੁਣ ਤਦੋਂ ਹੀ ਗਾ ਸਕਦਾ ਹਾਂ ਜੇ ਮੈਂ ਉਸ ਨੂੰ ਚੰਗਾ ਲੱਗਾਂ (ਜੇ ਮੇਰੇ ਉਤੇ ਉਸ ਦੀ ਮਿਹਰ ਹੋਵੇ)।
I sing the Glorious Praises of the Lord, as I am pleasing to the Lord God.
हरि के गुण गावा जे हरि प्रभ भावा ॥
LINE 05
ਅੰਤਰਿਹਰਿਨਾਮੁਸਬਦਿਸੁਹਾਵਾ॥
ਜੇ ਮੇਰੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵੱਸ ਪਏ, ਤਾਂ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਮੇਰਾ ਜੀਵਨ ਸੋਹਣਾ ਬਣ ਜਾਂਦਾ ਹੈ।
With the Lord's Name deep within my inner being, I am adorned with the Word of the Shabad.
अंतरि हरि नामु सबदि सुहावा ॥
LINE 06
ਗੁਰਬਾਣੀਚਹੁਕੁੰਡੀਸੁਣੀਐਸਾਚੈਨਾਮਿਸਮਾਇਦਾ੩॥॥
ਜਿਹੜਾ ਮਨੁੱਖ ਗੁਰੂ ਦੀ ਬਾਣੀ ਵਿਚ ਜੁੜਦਾ ਹੈ, ਉਹ ਸਾਰੇ ਸੰਸਾਰ ਵਿਚ ਪਰਗਟ ਹੋ ਜਾਂਦਾ ਹੈ। ਨਾਮ ਵਿਚ ਲੀਨ ਰਿਹਾਂ ਮਨੁੱਖ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਸਮਾਇਆ ਰਹਿੰਦਾ ਹੈ ॥੩॥
The Word of the Guru's Bani is heard throughout the four corners of the world; through it, we merge in the True Name. ||3||
गुरबाणी चहु कुंडी सुणीऐ साचै नामि समाइदा ॥३॥
LINE 07
ਸੋਜਨੁਸਾਚਾਜਿਅੰਤਰੁਭਾਲੇ॥
ਜਿਹੜਾ ਮਨੁੱਖ ਆਪਣੇ ਹਿਰਦੇ ਨੂੰ ਪੜਤਾਲਦਾ ਰਹਿੰਦਾ ਹੈ, ਉਹ ਮਨੁੱਖ (ਵਿਕਾਰਾਂ ਵਲੋਂ) ਅਡੋਲ ਜੀਵਨ ਵਾਲਾ ਬਣ ਜਾਂਦਾ ਹੈ।
That humble being, who searches within himself,
सो जनु साचा जि अंतरु भाले ॥
LINE 08
ਗੁਰਕੈਸਬਦਿਹਰਿਨਦਰਿਨਿਹਾਲੇ॥
ਗੁਰੂ ਦੇ ਸ਼ਬਦ ਵਿਚ ਜੁੜਿਆਂ ਪਰਮਾਤਮਾ ਮਿਹਰ ਦੀ ਨਿਗਾਹ ਨਾਲ ਵੇਖਦਾ ਹੈ।
through the Word of the Guru's Shabad, sees the Lord with his eyes.
गुर कै सबदि हरि नदरि निहाले ॥
LINE 09
ਗਿਆਨਅੰਜਨੁਪਾਏਗੁਰਸਬਦੀਨਦਰੀਨਦਰਿਮਿਲਾਇਦਾ੪॥॥
ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਆਤਮਕ ਜੀਵਨ ਦੀ ਸੂਝ ਦਾ ਸੁਰਮਾ ਵਰਤਦਾ ਹੈ, ਮਿਹਰ ਦਾ ਮਾਲਕ ਪਰਮਾਤਮਾ ਉਸ ਨੂੰ ਆਪਣੀ ਮਿਹਰ ਨਾਲ (ਆਪਣੇ ਚਰਨਾਂ ਵਿਚ) ਮਿਲਾ ਲੈਂਦਾ ਹੈ ॥੪॥
Through the Guru's Shabad, he applies the ointment of spiritual wisdom to his eyes; the Gracious Lord, in His Grace, unites him with Himself. ||4||
गिआन अंजनु पाए गुर सबदी नदरी नदरि मिलाइदा ॥४॥
LINE 10
ਵਡੈਭਾਗਿਇਹੁਸਰੀਰੁਪਾਇਆ॥
ਇਹ ਮਨੁੱਖਾ ਸਰੀਰ ਬੜੀ ਕਿਸਮਤ ਨਾਲ ਮਿਲਦਾ ਹੈ,
By great good fortune, I obtained this body;
वडै भागि इहु सरीरु पाइआ ॥
LINE 11
ਮਾਣਸਜਨਮਿਸਬਦਿਚਿਤੁਲਾਇਆ॥
(ਪਰ ਉਸੇ ਨੂੰ ਹੀ ਮਿਲਿਆ ਜਾਣੋ, ਜਿਸ ਨੇ) ਮਨੁੱਖਾ ਜਨਮ ਵਿਚ (ਆ ਕੇ) ਗੁਰੂ ਦੇ ਸ਼ਬਦ ਵਿਚ ਆਪਣਾ ਮਨ ਜੋੜਿਆ।
in this human life, I have focused my consciousness on the Word of the Shabad.
माणस जनमि सबदि चितु लाइआ ॥
LINE 12
ਬਿਨੁਸਬਦੈਸਭੁਅੰਧਅੰਧੇਰਾਗੁਰਮੁਖਿਕਿਸਹਿਬੁਝਾਇਦਾ੫॥॥
ਕਿਸੇ ਵਿਰਲੇ ਨੂੰ ਹੀ ਗੁਰੂ ਦੀ ਰਾਹੀਂ ਪਰਮਾਤਮਾ ਇਹ ਸਮਝ ਬਖ਼ਸ਼ਦਾ ਹੈ ਕਿ ਗੁਰੂ ਦੇ ਸ਼ਬਦ ਤੋਂ ਬਿਨਾ (ਜੀਵਨ-ਸਫ਼ਰ ਵਿਚ ਮਨੁੱਖ ਵਾਸਤੇ) ਹਰ ਥਾਂ ਘੁੱਪ ਹਨੇਰਾ ਹੈ ॥੫॥
Without the Shabad, everything is enveloped in utter darkness; only the Gurmukh understands. ||5||
बिनु सबदै सभु अंध अंधेरा गुरमुखि किसहि बुझाइदा ॥५॥
LINE 13
ਇਕਿਕਿਤੁਆਏਜਨਮੁਗਵਾਏ॥
ਕਈ ਮਨੁੱਖ ਮਨੁੱਖਾ ਜਨਮ ਗਵਾ ਕੇ ਜਗਤ ਵਿਚ ਵਿਅਰਥ ਹੀ ਆਏ (ਜਾਣੋ)
Some merely waste away their lives - why have they even come into the world?
इकि कितु आए जनमु गवाए ॥
LINE 14
ਮਨਮੁਖਲਾਗੇਦੂਜੈਭਾਏ॥
ਕਿਉਂਕਿ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਉਹ ਬੰਦੇ ਮਾਇਆ ਦੇ ਪਿਆਰ ਵਿਚ ਹੀ ਲੱਗੇ ਰਹੇ।
The self-willed manmukhs are attached to the love of duality.
मनमुख लागे दूजै भाए ॥
LINE 15
ਏਹਵੇਲਾਫਿਰਿਹਾਥਿਨਆਵੈਪਗਿਖਿਸਿਐਪਛੁਤਾਇਦਾ੬॥॥
ਮਨੁੱਖਾ ਜਨਮ ਵਾਲਾ ਇਹ ਸਮਾ ਫਿਰ ਨਹੀਂ ਮਿਲਦਾ (ਇਸ ਨੂੰ ਵਿਕਾਰਾਂ ਵਿਚ ਗਵਾ ਕੇ) ਮੌਤ ਆਉਣ ਤੇ ਮਨੁੱਖ ਪਛੁਤਾਂਦਾ ਹੈ ॥੬॥
This opportunity shall not come into their hands again; their feet slip, and they come to regret and repent. ||6||
एह वेला फिरि हाथि न आवै पगि खिसिऐ पछुताइदा ॥६॥
LINE 16
ਗੁਰਕੈਸਬਦਿਪਵਿਤ੍ਰੁਸਰੀਰਾ॥
ਗੁਰੂ ਦੇ ਸ਼ਬਦ ਵਿਚ ਜੁੜ ਕੇ (ਜਿਸ ਮਨੁੱਖ ਦਾ) ਸਰੀਰ (ਵਿਕਾਰਾਂ ਵਲੋਂ) ਪਵਿੱਤਰ ਰਹਿੰਦਾ ਹੈ,
Through the Word of the Guru's Shabad, the body is sanctified.
गुर कै सबदि पवित्रु सरीरा ॥
LINE 17
ਤਿਸੁਵਿਚਿਵਸੈਸਚੁਗੁਣੀਗਹੀਰਾ॥
ਉਸ ਮਨੁੱਖ ਦੇ ਇਸ ਸਰੀਰ ਵਿਚ ਉਹ ਪਰਮਾਤਮਾ ਆ ਵੱਸਦਾ ਹੈ ਜੋ ਸਦਾ ਕਾਇਮ ਰਹਿਣ ਵਾਲਾ ਹੈ ਜੋ ਸਾਰੇ ਗੁਣਾਂ ਦਾ ਮਾਲਕ ਹੈ ਅਤੇ ਜੋ ਵੱਡੇ ਜਿਗਰੇ ਵਾਲਾ ਹੈ।
The True Lord, the ocean of virtue, dwells within it.
तिसु विचि वसै सचु गुणी गहीरा ॥
LINE 18
ਸਚੋਸਚੁਵੇਖੈਸਭਥਾਈਸਚੁਸੁਣਿਮੰਨਿਵਸਾਇਦਾ੭॥॥
ਉਹ ਮਨੁੱਖ (ਫਿਰ) ਹਰ ਥਾਂ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ ਹੀ ਵੇਖਦਾ ਹੈ, ਸਦਾ-ਥਿਰ ਹਰਿ-ਨਾਮ ਨੂੰ ਸੁਣ ਕੇ ਆਪਣੇ ਮਨ ਵਿਚ ਵਸਾਈ ਰੱਖਦਾ ਹੈ ॥੭॥
One who sees the Truest of the True everywhere, hears the Truth, and enshrines it within his mind. ||7||
सचो सचु वेखै सभ थाई सचु सुणि मंनि वसाइदा ॥७॥
LINE 19
ਹਉਮੈਗਣਤਗੁਰਸਬਦਿਨਿਵਾਰੇ॥
ਹਉਮੈ ਦੀਆਂ ਗਿਣਤੀਆਂ (ਮਨੁੱਖ) ਗੁਰੂ ਦੇ ਸ਼ਬਦ ਦੀ ਰਾਹੀਂ (ਹੀ) ਦੂਰ ਕਰ ਸਕਦਾ ਹੈ।
Egotism and mental calculations are relieved through the Word of the Guru's Shabad.
हउमै गणत गुर सबदि निवारे ॥
LINE 20
ਹਰਿਜੀਉਹਿਰਦੈਰਖਹੁਉਰਧਾਰੇ॥
(ਤਾਂ ਤੇ, ਗੁਰੂ ਦੇ ਸ਼ਬਦ ਦੀ ਰਾਹੀਂ) ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖੋ।
Keep the Dear Lord close, and enshrine Him in your heart.
हरि जीउ हिरदै रखहु उर धारे ॥
LINE 21
ਗੁਰਕੈਸਬਦਿਸਦਾਸਾਲਾਹੇਮਿਲਿਸਾਚੇਸੁਖੁਪਾਇਦਾ੮॥॥
ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਸਦਾ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਰਹਿੰਦਾ ਹੈ, ਉਹ ਸਦਾ-ਥਿਰ ਪ੍ਰਭੂ ਵਿਚ ਜੁੜ ਕੇ ਆਤਮਕ ਆਨੰਦ ਮਾਣਦਾ ਹੈ ॥੮॥
One who praises the Lord forever, through the Guru's Shabad, meets with the True Lord, and finds peace. ||8||
गुर कै सबदि सदा सालाहे मिलि साचे सुखु पाइदा ॥८॥
LINE 22
ਸੋਚੇਤੇਜਿਸੁਆਪਿਚੇਤਾਏ॥
ਪਰਮਾਤਮਾ ਦਾ ਨਾਮ ਉਹ ਮਨੁੱਖ (ਹੀ) ਸਿਮਰਦਾ ਹੈ ਜਿਸ ਨੂੰ ਪਰਮਾਤਮਾ ਆਪ ਸਿਮਰਨ ਦੀ ਪ੍ਰੇਰਨਾ ਕਰਦਾ ਹੈ।
He alone remembers the Lord, whom the Lord inspires to remember.
सो चेते जिसु आपि चेताए ॥
LINE 23
ਗੁਰਕੈਸਬਦਿਵਸੈਮਨਿਆਏ॥
ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਉਸ ਦੇ ਮਨ ਵਿਚ ਵੱਸਦਾ ਹੈ।
Through the Word of the Guru's Shabad, He comes to dwell in the mind.
गुर कै सबदि वसै मनि आए ॥
LINE 24
ਆਪੇਵੇਖੈਆਪੇਬੂਝੈਆਪੈਆਪੁਸਮਾਇਦਾ੯॥॥
(ਹਰੇਕ ਵਿਚ ਵਿਆਪਕ ਪਰਮਾਤਮਾ) ਆਪ ਹੀ (ਉਸ ਮਨੁੱਖ ਦੇ ਹਰੇਕ ਕੰਮ ਨੂੰ) ਵੇਖਦਾ ਹੈ, ਆਪ ਹੀ (ਉਸ ਦੇ ਦਿਲ ਦੀ) ਸਮਝਦਾ ਹੈ, ਅਤੇ (ਆਪ ਹੀ ਉਸ ਮਨੁੱਖ ਵਿਚ ਵੱਸਦਾ ਹੋਇਆ) ਆਪਣੇ ਆਪ ਨੂੰ ਆਪਣੇ ਆਪੇ ਵਿਚ ਲੀਨ ਕਰਦਾ ਹੈ ॥੯॥
He Himself sees, and He Himself understands; He merges all into Himself. ||9||
आपे वेखै आपे बूझै आपै आपु समाइदा ॥९॥
LINE 25
ਜਿਨਿਮਨਵਿਚਿਵਥੁਪਾਈਸੋਈਜਾਣੈ॥
(ਪਰਮਾਤਮਾ ਦੀ ਕਿਰਪਾ ਨਾਲ) ਜਿਸ (ਮਨੁੱਖ) ਨੇ ਪਰਮਾਤਮਾ ਦਾ ਨਾਮ-ਪਦਾਰਥ (ਆਪਣੇ) ਮਨ ਵਿਚ ਲੱਭ ਲਿਆ, ਉਹ ਹੀ (ਉਸ ਦੀ ਕਦਰ) ਸਮਝਦਾ ਹੈ।
He alone knows, who has placed the object within his mind.
जिनि मन विचि वथु पाई सोई जाणै ॥
LINE 26
ਗੁਰਕੈਸਬਦੇਆਪੁਪਛਾਣੈ॥
ਗੁਰੂ ਦੇ ਸ਼ਬਦ ਦੀ ਰਾਹੀਂ (ਉਹ ਮਨੁੱਖ) ਆਪਣੇ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ।
Through the Word of the Guru's Shabad, he comes to understand himself.
गुर कै सबदे आपु पछाणै ॥
LINE 27
ਆਪੁਪਛਾਣੈਸੋਈਜਨੁਨਿਰਮਲੁਬਾਣੀਸਬਦੁਸੁਣਾਇਦਾ੧੦॥॥
(ਜਿਹੜਾ ਮਨੁੱਖ) ਆਪਣੇ ਜੀਵਨ ਨੂੰ ਪੜਤਾਲਦਾ ਹੈ ਉਹੀ ਮਨੁੱਖ ਜੀਵਨ ਵਾਲਾ ਹੋ ਜਾਂਦਾ ਹੈ, (ਉਹ ਫਿਰ ਹੋਰਨਾਂ ਨੂੰ ਭੀ) ਸਿਫ਼ਤ-ਸਾਲਾਹ ਦੀ ਬਾਣੀ ਗੁਰੂ ਦਾ ਸ਼ਬਦ ਸੁਣਾਂਦਾ ਹੈ ॥੧੦॥
That humble being who understands himself is immaculate. He proclaims the Guru's Bani, and the Word of the Shabad. ||10||
आपु पछाणै सोई जनु निरमलु बाणी सबदु सुणाइदा ॥१०॥
LINE 28
ਏਹਕਾਇਆਪਵਿਤੁਹੈਸਰੀਰੁ॥
ਉਸ ਮਨੁੱਖ ਦਾ ਇਹ ਸਰੀਰ (ਵਿਕਾਰਾਂ ਤੋਂ ਬਚ ਕੇ) ਪਵਿੱਤਰ ਹੋ ਜਾਂਦਾ ਹੈ,
This body is sanctified and purified;
एह काइआ पवितु है सरीरु ॥
LINE 29
ਗੁਰਸਬਦੀਚੇਤੈਗੁਣੀਗਹੀਰੁ॥
ਜਿਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ ਗੁਣਾਂ ਦੇ ਮਾਲਕ ਡੂੰਘੇ ਜਿਗਰੇ ਵਾਲੇ ਪਰਮਾਤਮਾ ਨੂੰ ਸਿਮਰਦਾ ਹੈ।
through the Word of the Guru's Shabad, it contemplates the Lord, the ocean of virtue.
गुर सबदी चेतै गुणी गहीरु ॥
LINE 30
ਅਨਦਿਨੁਗੁਣਗਾਵੈਰੰਗਿਰਾਤਾਗੁਣਕਹਿਗੁਣੀਸਮਾਇਦਾ੧੧॥॥
ਉਹ ਮਨੁੱਖ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗੀਜ ਕੇ ਹਰ ਵੇਲੇ ਪਰਮਾਤਮਾ ਦੇ ਗੁਣ ਗਾਂਦਾ ਹੈ। ਪਰਮਾਤਮਾ ਦੇ ਗੁਣ ਉਚਾਰ ਕੇ ਉਹ ਗੁਣਾਂ ਦੇ ਮਾਲਕ ਪ੍ਰਭੂ ਵਿਚ ਲੀਨ ਹੋ ਜਾਂਦਾ ਹੈ ॥੧੧॥
One who chants the Glorious Praises of the Lord night and day, and remains attuned to His Love, chants His Glorious Virtues, immersed in the Glorious Lord. ||11||
अनदिनु गुण गावै रंगि राता गुण कहि गुणी समाइदा ॥११॥
LINE 31
ਏਹੁਸਰੀਰੁਸਭਮੂਲੁਹੈਮਾਇਆ॥
ਪਰ ਉਸ ਮਨੁੱਖ ਦਾ ਇਹ ਸਰੀਰ ਨਿਰਾ ਮਾਇਆ ਦੇ ਮੋਹ ਦਾ ਕਾਰਨ ਬਣ ਜਾਂਦਾ ਹੈ,
This body is the source of all Maya;
एहु सरीरु सभ मूलु है माइआ ॥
LINE 32
ਦੂਜੈਭਾਇਭਰਮਿਭੁਲਾਇਆ॥
ਜਿਹੜਾ ਮਨੁੱਖ (ਪਰਮਾਤਮਾ ਨੂੰ ਛੱਡ ਕੇ) ਹੋਰ ਹੋਰ ਪਿਆਰ ਵਿਚ ਫਸਦਾ ਹੈ, ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ।
in love with duality, it is deluded by doubt.
दूजै भाइ भरमि भुलाइआ ॥
LINE 33
ਹਰਿਨਚੇਤੈਸਦਾਦੁਖੁਪਾਏਬਿਨੁਹਰਿਚੇਤੇਦੁਖੁਪਾਇਦਾ੧੨॥॥
ਜਿਹੜਾ ਮਨੁੱਖ ਪਰਮਾਤਮਾ ਦਾ ਨਾਮ ਨਹੀਂ ਸਿਮਰਦਾ, ਉਹ ਸਦਾ ਦੁੱਖ ਪਾਂਦਾ ਹੈ, (ਇਹ ਪੱਕੀ ਗੱਲ ਹੈ ਕਿ) ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ ਮਨੁੱਖ ਦੁੱਖ ਪਾਂਦਾ ਹੈ ॥੧੨॥
It does not remember the Lord, and suffers in eternal pain. Without remembering the Lord, it suffers in pain. ||12||
हरि न चेतै सदा दुखु पाए बिनु हरि चेते दुखु पाइदा ॥१२॥
LINE 34
ਜਿਸਤਿਗੁਰੁਸੇਵੇਸੋਪਰਵਾਣੁ॥
ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ (ਲੋਕ ਪਰਲੋਕ ਵਿਚ) ਆਦਰ-ਜੋਗ ਹੋ ਜਾਂਦਾ ਹੈ।
One who serves the True Guru is approved and respected.
जि सतिगुरु सेवे सो परवाणु ॥
LINE 35
ਕਾਇਆਹੰਸੁਨਿਰਮਲੁਦਰਿਸਚੈਜਾਣੁ॥
ਉਸ ਦਾ ਸਰੀਰ (ਵਿਕਾਰਾਂ ਵਲੋਂ) ਪਵਿੱਤਰ ਰਹਿੰਦਾ ਹੈ, ਉਸ ਦੀ ਆਤਮਾ ਪਵਿੱਤਰ ਰਹਿੰਦੀ ਹੈ। ਸਦਾ-ਥਿਰ ਪਰਮਾਤਮਾ ਦੇ ਦਰ ਤੇ ਉਹ ਜਾਣੂ-ਪਛਾਣੂ ਹੋ ਜਾਂਦਾ ਹੈ (ਸਤਕਾਰ ਪ੍ਰਾਪਤ ਕਰਦਾ ਹੈ)।
His body and soul-swan are immaculate and pure; in the Court of the Lord, he is known to be true.
काइआ हंसु निरमलु दरि सचै जाणु ॥
LINE 36
ਹਰਿਸੇਵੇਹਰਿਮੰਨਿਵਸਾਏਸੋਹੈਹਰਿਗੁਣਗਾਇਦਾ੧੩॥॥
ਉਹ ਮਨੁੱਖ ਪਰਮਾਤਮਾ ਦੀ ਸੇਵਾ-ਭਗਤੀ ਕਰਦਾ ਹੈ, ਪਰਮਾਤਮਾ ਨੂੰ ਮਨ ਵਿਚ ਵਸਾਈ ਰੱਖਦਾ ਹੈ, ਪਰਮਾਤਮਾ ਦੇ ਗੁਣ ਗਾਂਦਾ ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ ॥੧੩॥
He serves the Lord, and enshrines the Lord in his mind; he is exalted, singing the Glorious Praises of the Lord. ||13||
हरि सेवे हरि मंनि वसाए सोहै हरि गुण गाइदा ॥१३॥
LINE 37
ਬਿਨੁਭਾਗਾਗੁਰੁਸੇਵਿਆਨਜਾਇ॥
ਪਰ, ਕਿਸਮਤ ਤੋਂ ਬਿਨਾ ਗੁਰੂ ਦੀ ਸਰਨ ਨਹੀਂ ਪਿਆ ਜਾ ਸਕਦਾ।
Without good destiny, no one can serve the True Guru.
बिनु भागा गुरु सेविआ न जाइ ॥
LINE 38
ਮਨਮੁਖਭੂਲੇਮੁਏਬਿਲਲਾਇ॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਕੁਰਾਹੇ ਪਏ ਰਹਿੰਦੇ ਹਨ, ਬੜੇ ਦੁੱਖੀ ਹੋ ਹੋ ਕੇ ਆਤਮਕ ਮੌਤ ਸਹੇੜੀ ਰੱਖਦੇ ਹਨ।
The self-willed manmukhs are deluded, and die weeping and wailing.
मनमुख भूले मुए बिललाइ ॥
LINE 39
ਜਿਨਕਉਨਦਰਿਹੋਵੈਗੁਰਕੇਰੀਹਰਿਜੀਉਆਪਿਮਿਲਾਇਦਾ੧੪॥॥
ਜਿਨ੍ਹਾਂ ਮਨੁੱਖਾਂ ਉਤੇ ਗੁਰੂ ਦੀ ਮਿਹਰ ਦੀ ਨਿਗਾਹ ਹੁੰਦੀ ਹੈ, ਉਹਨਾਂ ਨੂੰ ਪਰਮਾਤਮਾ ਆਪਣੇ (ਚਰਨਾਂ) ਵਿਚ ਜੋੜ ਲੈਂਦਾ ਹੈ ॥੧੪॥
Those who are blessed by the Guru's Glance of Grace - the Dear Lord unites them with Himself. ||14||
जिन कउ नदरि होवै गुर केरी हरि जीउ आपि मिलाइदा ॥१४॥
LINE 40
ਕਾਇਆਕੋਟੁਪਕੇਹਟਨਾਲੇ॥
(ਉਸ ਮਨੁੱਖ ਦਾ) ਸਰੀਰ (ਇਕ ਐਸਾ) ਕਿਲ੍ਹਾ (ਬਣ ਜਾਂਦਾ) ਹੈ (ਜਿਸ ਦੇ) ਬਾਜ਼ਾਰ (ਗਿਆਨ-ਇੰਦ੍ਰੇ ਵਿਕਾਰਾਂ ਦੇ ਮੁਕਾਬਲੇ ਤੇ) ਅਡੋਲ (ਹੋ ਜਾਂਦੇ) ਹਨ,
In the body fortress, are the solidly-constructed markets.
काइआ कोटु पके हटनाले ॥
LINE 41
ਗੁਰਮੁਖਿਲੇਵੈਵਸਤੁਸਮਾਲੇ॥
ਜਿਹੜਾ ਮਨੁੱਖ ਗੁਰੂ ਦੇ ਸਨਮੁਖ ਹੋ ਕੇ (ਆਪਣੇ ਅੰਦਰ) ਨਾਮ-ਪਦਾਰਥ ਸਾਂਭ ਲੈਂਦਾ ਹੈ।
The Gurmukh purchases the object, and takes care of it.
गुरमुखि लेवै वसतु समाले ॥
LINE 42
ਹਰਿਕਾਨਾਮੁਧਿਆਇਦਿਨੁਰਾਤੀਊਤਮਪਦਵੀਪਾਇਦਾ੧੫॥॥
ਉਹ ਮਨੁੱਖ ਦਿਨ ਰਾਤ ਪਰਮਾਤਮਾ ਦਾ ਨਾਮ ਸਿਮਰ ਕੇ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ ॥੧੫॥
Meditating on the Name of the Lord, day and night, he attains the sublime, exalted status. ||15||
हरि का नामु धिआइ दिनु राती ऊतम पदवी पाइदा ॥१५॥
LINE 43
ਆਪੇਸਚਾਹੈਸੁਖਦਾਤਾ॥
ਹੇ ਨਾਨਕ! ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਆਪ ਹੀ (ਸਾਰੇ) ਸੁਖ ਦੇਣ ਵਾਲਾ ਹੈ।
The True Lord Himself is the Giver of peace.
आपे सचा है सुखदाता ॥
LINE 44
ਪੂਰੇਗੁਰਕੈਸਬਦਿਪਛਾਤਾ॥
ਪੂਰੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਉਸ ਨਾਲ ਸਾਂਝ ਪਾਈ ਜਾ ਸਕਦੀ ਹੈ।
Through the Shabad of the Perfect Guru, He is realized.
पूरे गुर कै सबदि पछाता ॥
LINE 45
ਨਾਨਕਨਾਮੁਸਲਾਹੇਸਾਚਾਪੂਰੈਭਾਗਿਕੋਪਾਇਦਾ੧੬੭੨੧॥॥॥॥
ਪੂਰੀ ਕਿਸਮਤ ਨਾਲ ਮਨੁੱਖ ਇਹ ਦਾਤ ਪ੍ਰਾਪਤ ਕਰਦਾ ਹੈ ਕਿ ਸਦਾ-ਥਿਰ ਹਰਿ-ਨਾਮ ਦੀ ਸਿਫ਼ਤ-ਸਾਲਾਹ ਕਰਦਾ ਰਹਿੰਦਾ ਹੈ ॥੧੬॥੭॥੨੧॥
Nanak praises the Naam, the True Name of the Lord; through perfect destiny, He is found. ||16||7||21||
नानक नामु सलाहे साचा पूरै भागि को पाइदा ॥१६॥७॥२१॥