ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 1055
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਜੁਗਚਾਰੇਗੁਰਸਬਦਿਪਛਾਤਾ
ਚੌਹਾਂ ਜੁਗਾਂ ਵਿਚ ਹੀ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਪ੍ਰਭੂ ਨਾਲ ਸਾਂਝ ਬਣਦੀ ਆਈ ਹੈ।
Throughout the four ages, he recognizes the Word of the Guru's Shabad.
जुग चारे गुर सबदि पछाता ॥
LINE 02
ਗੁਰਮੁਖਿਮਰੈਜਨਮੈਗੁਰਮੁਖਿਗੁਰਮੁਖਿਸਬਦਿਸਮਾਹਾਹੇ੧੦॥॥
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ, ਉਹ ਗੁਰੂ ਦੇ ਸ਼ਬਦ ਵਿਚ ਲੀਨ ਰਹਿੰਦਾ ਹੈ ॥੧੦॥
The Gurmukh does not die, the Gurmukh is not reborn; the Gurmukh is immersed in the Shabad. ||10||
गुरमुखि मरै न जनमै गुरमुखि गुरमुखि सबदि समाहा हे ॥१०॥
LINE 03
ਗੁਰਮੁਖਿਨਾਮਿਸਬਦਿਸਾਲਾਹੇ
ਗੁਰਮੁਖ ਮਨੁੱਖ ਪਰਮਾਤਮਾ ਦੇ ਨਾਮ ਵਿਚ ਜੁੜਦਾ ਹੈ,
The Gurmukh praises the Naam, and the Shabad.
गुरमुखि नामि सबदि सालाहे ॥
LINE 04
ਅਗਮਅਗੋਚਰਵੇਪਰਵਾਹੇ
ਗੁਰੂ ਦੇ ਸ਼ਬਦ ਦੀ ਰਾਹੀਂ ਅਗਮ ਅਗੋਚਰ ਵੇਪਰਵਾਹ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੈ।
God is inaccessible, unfathomable and self-sufficient.
अगम अगोचर वेपरवाहे ॥
LINE 05
ਏਕਨਾਮਿਜੁਗਚਾਰਿਉਧਾਰੇਸਬਦੇਨਾਮਵਿਸਾਹਾਹੇ੧੧॥॥
(ਗੁਰਮੁਖ ਜਾਣਦਾ ਹੈ ਕਿ) ਪਰਾਮਤਮਾ ਦੇ ਨਾਮ ਨੇ ਹੀ ਚੌਹਾਂ ਜੁਗਾਂ ਦੇ ਜੀਵਾਂ ਦਾ ਪਾਰ-ਉਤਾਰਾ ਕੀਤਾ ਹੈ, ਤੇ ਗੁਰ-ਸ਼ਬਦ ਦੀ ਰਾਹੀਂ ਨਾਮ ਦਾ ਵਣਜ ਕੀਤਾ ਜਾ ਸਕਦਾ ਹੈ ॥੧੧॥
The Naam, the Name of the One Lord, saves and redeems throughout the four ages. Through the Shabad, one trades in the Naam. ||11||
एक नामि जुग चारि उधारे सबदे नाम विसाहा हे ॥११॥
LINE 06
ਗੁਰਮੁਖਿਸਾਂਤਿਸਦਾਸੁਖੁਪਾਏ
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਸਦਾ ਆਤਮਕ ਠੰਢ ਤੇ ਆਨੰਦ ਮਾਣਦਾ ਹੈ,
The Gurmukh obtains eternal peace and tranquility.
गुरमुखि सांति सदा सुखु पाए ॥
LINE 07
ਗੁਰਮੁਖਿਹਿਰਦੈਨਾਮੁਵਸਾਏ
ਉਹ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵਸਾਈ ਰੱਖਦਾ ਹੈ।
The Gurmukh enshrines the Naam within his heart.
गुरमुखि हिरदै नामु वसाए ॥
LINE 08
ਗੁਰਮੁਖਿਹੋਵੈਸੋਨਾਮੁਬੂਝੈਕਾਟੇਦੁਰਮਤਿਫਾਹਾਹੇ੧੨॥॥
ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਹਰਿ-ਨਾਮ ਨਾਲ ਸਾਂਝ ਪਾਂਦਾ ਹੈ, (ਤੇ ਇਸ ਤਰ੍ਹਾਂ) ਖੋਟੀ ਮੱਤ ਦੀ ਫਾਹੀ ਕੱਟ ਲੈਂਦਾ ਹੈ ॥੧੨॥
One who becomes Gurmukh recognizes the Naam, and the noose of evil-mindedness is snapped. ||12||
गुरमुखि होवै सो नामु बूझै काटे दुरमति फाहा हे ॥१२॥
LINE 09
ਗੁਰਮੁਖਿਉਪਜੈਸਾਚਿਸਮਾਵੈ
ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਉਸ ਸਦਾ-ਥਿਰ ਪਰਮਾਤਮਾ (ਦੀ ਯਾਦ) ਵਿਚ ਲੀਨ ਰਹਿੰਦਾ ਹੈ ਜਿਸ ਤੋਂ ਉਹ ਪੈਦਾ ਹੋਇਆ ਹੈ,
The Gurmukh wells up from, and then merges back into Truth.
गुरमुखि उपजै साचि समावै ॥
LINE 10
ਨਾਮਰਿਜੰਮੈਜੂਨੀਪਾਵੈ
(ਇਸ ਵਾਸਤੇ) ਉਹ ਮੁੜ ਮੁੜ ਮਰਦਾ ਜੰਮਦਾ ਨਹੀਂ, ਉਹ ਜੂਨਾਂ ਵਿਚ ਨਹੀਂ ਪੈਂਦਾ।
He does not die and take birth, and is not consigned to reincarnation.
ना मरि जंमै न जूनी पावै ॥
LINE 11
ਗੁਰਮੁਖਿਸਦਾਰਹਹਿਰੰਗਿਰਾਤੇਅਨਦਿਨੁਲੈਦੇਲਾਹਾਹੇ੧੩॥॥
ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦੇ ਸਦਾ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ, ਉਹ ਹਰ ਵੇਲੇ ਇਹ ਲਾਭ ਖੱਟਦੇ ਹਨ ॥੧੩॥
The Gurmukh remains forever imbued with the color of the Lord's Love. Night and day, he earns a profit. ||13||
गुरमुखि सदा रहहि रंगि राते अनदिनु लैदे लाहा हे ॥१३॥
LINE 12
ਗੁਰਮੁਖਿਭਗਤਸੋਹਹਿਦਰਬਾਰੇ
ਗੁਰੂ ਦੇ ਸਨਮੁਖ ਰਹਿਣ ਵਾਲੇ ਭਗਤ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਪਾਂਦੇ ਹਨ।
The Gurmukhs, the devotees, are exalted and beautified in the Court of the Lord.
गुरमुखि भगत सोहहि दरबारे ॥
LINE 13
ਸਚੀਬਾਣੀਸਬਦਿਸਵਾਰੇ
ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਨਾਲ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹਨਾਂ ਦੇ ਜੀਵਨ ਸੁਧਰ ਜਾਂਦੇ ਹਨ।
They are embellished with the True Word of His Bani, and the Word of the Shabad.
सची बाणी सबदि सवारे ॥
LINE 14
ਅਨਦਿਨੁਗੁਣਗਾਵੈਦਿਨੁਰਾਤੀਸਹਜਸੇਤੀਘਰਿਜਾਹਾਹੇ੧੪॥॥
ਜਿਹੜਾ ਮਨੁੱਖ ਹਰ ਵੇਲੇ ਦਿਨ ਰਾਤ ਪਰਮਾਤਮਾ ਦੇ ਗੁਣ ਗਾਂਦਾ ਹੈ, ਉਹ ਆਤਮਕ ਅਡੋਲਤਾ ਨਾਲ ਪ੍ਰਭੂ-ਚਰਨਾਂ ਵਿਚ ਟਿਕਿਆ ਰਹਿੰਦਾ ਹੈ (ਉਸ ਦਾ ਮਨ ਬਾਹਰ ਨਹੀਂ ਭਟਕਦਾ) ॥੧੪॥
Night and day, they sing the Glorious Praises of the Lord, day and night, and they intuitively go to their own home. ||14||
अनदिनु गुण गावै दिनु राती सहज सेती घरि जाहा हे ॥१४॥
LINE 15
ਸਤਿਗੁਰੁਪੂਰਾਸਬਦੁਸੁਣਾਏ
ਪੂਰਾ ਗੁਰੂ ਸ਼ਬਦ ਸੁਣਾਂਦਾ ਹੈ (ਤੇ ਆਖਦਾ ਹੈ ਕਿ)
The Perfect True Guru proclaims the Shabad;
सतिगुरु पूरा सबदु सुणाए ॥
LINE 16
ਅਨਦਿਨੁਭਗਤਿਕਰਹੁਲਿਵਲਾਏ
ਹਰ ਵੇਲੇ ਸੁਰਤ ਜੋੜ ਕੇ ਪਰਮਾਤਮਾ ਦੀ ਭਗਤੀ ਕਰਦੇ ਰਹੋ।
night and day, remain lovingly attuned to devotional worship.
अनदिनु भगति करहु लिव लाए ॥
LINE 17
ਹਰਿਗੁਣਗਾਵਹਿਸਦਹੀਨਿਰਮਲਨਿਰਮਲਗੁਣਪਾਤਿਸਾਹਾਹੇ੧੫॥॥
ਜਿਹੜੇ ਮਨੁੱਖ ਪਰਮਾਤਮਾ ਦੇ ਗੁਣ ਗਾਂਦੇ ਹਨ, ਪ੍ਰਭੂ-ਪਾਤਿਸ਼ਾਹ ਦੇ ਪਵਿੱਤਰ ਗੁਣ ਗਾਂਦੇ ਹਨ, ਉਹ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ ॥੧੫॥
One who sings forever the Glorious Praises of the Lord, becomes immaculate; Immaculate are the Glorious Praises of the Sovereign Lord . ||15||
हरि गुण गावहि सद ही निरमल निरमल गुण पातिसाहा हे ॥१५॥
LINE 18
ਗੁਣਕਾਦਾਤਾਸਚਾਸੋਈ
ਪਰ, (ਆਪਣੇ) ਗੁਣਾਂ (ਦੇ ਗਾਣ) ਦੀ ਦਾਤ ਦੇਣ ਵਾਲਾ ਉਹ ਸਦਾ-ਥਿਰ ਪਰਮਾਤਮਾ ਆਪ ਹੀ ਹੈ।
The True Lord is the Giver of virtue.
गुण का दाता सचा सोई ॥
LINE 19
ਗੁਰਮੁਖਿਵਿਰਲਾਬੂਝੈਕੋਈ
ਗੁਰੂ ਦੇ ਸਨਮੁਖ ਰਹਿਣ ਵਾਲਾ ਕੋਈ ਵਿਰਲਾ ਮਨੁੱਖ (ਇਸ ਗੱਲ ਨੂੰ) ਸਮਝਦਾ ਹੈ।
How rare are those who, as Gurmukh, understand this.
गुरमुखि विरला बूझै कोई ॥
LINE 20
ਨਾਨਕਜਨੁਨਾਮੁਸਲਾਹੇਬਿਗਸੈਸੋਨਾਮੁਬੇਪਰਵਾਹਾਹੇ੧੬੨੧੧॥॥॥॥
ਹੇ ਨਾਨਕ! ਪਰਮਾਤਮਾ ਦਾ ਜਿਹੜਾ ਸੇਵਕ ਪਰਮਾਤਮਾ ਦੇ ਨਾਮ ਦੀ ਵਡਿਆਈ ਕਰਦਾ ਹੈ, ਵੇਪਰਵਾਹ ਪ੍ਰਭੂ ਦਾ ਨਾਮ ਜਪਦਾ ਹੈ, ਉਹ ਸਦਾ ਖਿੜਿਆ ਰਹਿੰਦਾ ਹੈ ॥੧੬॥੨॥੧੧॥
Servant Nanak praises the Naam; he blossoms forth in the ecstasy of the Name of the self-sufficient Lord. ||16||2||11||
नानक जनु नामु सलाहे बिगसै सो नामु बेपरवाहा हे ॥१६॥२॥११॥
LINE 21
ਮਾਰੂਮਹਲਾ
Maaroo, Third Mahalaa:
मारू महला ३ ॥
LINE 22
ਹਰਿਜੀਉਸੇਵਿਹੁਅਗਮਅਪਾਰਾ
ਬੇਅੰਤ ਅਤੇ ਅਪਹੁੰਚ ਪਰਮਾਤਮਾ ਦਾ ਸਿਮਰਨ ਕਰਦੇ ਰਿਹਾ ਕਰੋ।
Serve the Dear Lord, the inaccessible and infinite.
हरि जीउ सेविहु अगम अपारा ॥
LINE 23
ਤਿਸਦਾਅੰਤੁਪਾਈਐਪਾਰਾਵਾਰਾ
ਉਸ (ਦੇ ਗੁਣਾਂ) ਦਾ ਅੰਤ ਨਹੀਂ ਪਾਇਆ ਜਾ ਸਕਦਾ, (ਉਸ ਦੀ ਹਸਤੀ) ਦਾ ਉਰਲਾ ਪਾਰਲਾ ਬੰਨਾ ਲੱਭਿਆ ਨਹੀਂ ਜਾ ਸਕਦਾ।
He has no end or limitation.
तिस दा अंतु न पाईऐ पारावारा ॥
LINE 24
ਗੁਰਪਰਸਾਦਿਰਵਿਆਘਟਅੰਤਰਿਤਿਤੁਘਟਿਮਤਿਅਗਾਹਾਹੇ॥॥
ਗੁਰੂ ਦੀ ਕਿਰਪਾ ਨਾਲ ਜਿਸ ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ, ਉਸ ਹਿਰਦੇ ਵਿਚ ਬੜੀ ਉੱਚੀ ਮੱਤ ਪਰਗਟ ਹੋ ਜਾਂਦੀ ਹੈ ॥੧॥
By Guru's Grace, one who dwells upon the Lord deep within his heart - his heart is filled with infinite wisdom. ||1||
गुर परसादि रविआ घट अंतरि तितु घटि मति अगाहा हे ॥१॥
LINE 25
ਸਭਮਹਿਵਰਤੈਏਕੋਸੋਈ
ਸਿਰਫ਼ ਉਹ ਪਰਮਾਤਮਾ ਹੀ ਸਭ ਜੀਵਾਂ ਵਿਚ ਵਿਆਪਕ ਹੈ,
The One Lord is pervading and permeating amidst all.
सभ महि वरतै एको सोई ॥
LINE 26
ਗੁਰਪਰਸਾਦੀਪਰਗਟੁਹੋਈ
ਪਰ ਗੁਰੂ ਦੀ ਕਿਰਪਾ ਨਾਲ ਹੀ ਉਹ ਪਰਗਟ ਹੁੰਦਾ ਹੈ।
By Guru's Grace, He is revealed.
गुर परसादी परगटु होई ॥
LINE 27
ਸਭਨਾਪ੍ਰਤਿਪਾਲਕਰੇਜਗਜੀਵਨੁਦੇਦਾਰਿਜਕੁਸੰਬਾਹਾਹੇ॥॥
ਉਹ ਜਗਤ-ਦਾ-ਸਹਾਰਾ ਪ੍ਰਭੂ ਸਭ ਜੀਵਾਂ ਦੀ ਪਾਲਣਾ ਕਰਦਾ ਹੈ, ਸਭਨਾਂ ਨੂੰ ਰਿਜ਼ਕ ਦੇਂਦਾ ਹੈ, ਸਭਨਾਂ ਨੂੰ ਰਿਜ਼ਕ ਅਪੜਾਂਦਾ ਹੈ ॥੨॥
The Life of the world nurtures and cherishes all, giving sustenance to all. ||2||
सभना प्रतिपाल करे जगजीवनु देदा रिजकु संबाहा हे ॥२॥
LINE 28
ਪੂਰੈਸਤਿਗੁਰਿਬੂਝਿਬੁਝਾਇਆ
ਪੂਰੇ ਗੁਰੂ ਨੇ (ਆਪ) ਸਮਝ ਕੇ (ਜਗਤ ਨੂੰ) ਸਮਝਾਇਆ ਹੈ,
The Perfect True Guru has imparted this understanding.
पूरै सतिगुरि बूझि बुझाइआ ॥
LINE 29
ਹੁਕਮੇਹੀਸਭੁਜਗਤੁਉਪਾਇਆ
ਕਿ ਪਰਮਾਤਮਾ ਨੇ ਆਪਣੇ ਹੁਕਮ ਵਿਚ ਹੀ ਸਾਰਾ ਜਗਤ ਪੈਦਾ ਕੀਤਾ ਹੈ।
By the Hukam of His Command, He created the entire Universe.
हुकमे ही सभु जगतु उपाइआ ॥
LINE 30
ਹੁਕਮੁਮੰਨੇਸੋਈਸੁਖੁਪਾਏਹੁਕਮੁਸਿਰਿਸਾਹਾਪਾਤਿਸਾਹਾਹੇ॥॥
ਜਿਹੜਾ ਮਨੁੱਖ ਉਸ ਦੇ ਹੁਕਮ ਨੂੰ (ਮਿੱਠਾ ਕਰਕੇ) ਮੰਨਦਾ ਹੈ, ਉਹੀ ਆਤਮਕ ਆਨੰਦ ਮਾਣਦਾ ਹੈ। ਉਸ ਦਾ ਹੁਕਮ ਸ਼ਾਹਾਂ ਪਾਤਿਸ਼ਾਹਾਂ ਦੇ ਸਿਰ ਉਤੇ ਭੀ ਚੱਲ ਰਿਹਾ ਹੈ (ਕੋਈ ਉਸ ਤੋਂ ਆਕੀ ਨਹੀਂ ਹੋ ਸਕਦਾ) ॥੩॥
Whoever submits to His Command, finds peace; His Command is above the heads of kings and emperors. ||3||
हुकमु मंने सोई सुखु पाए हुकमु सिरि साहा पातिसाहा हे ॥३॥
LINE 31
ਸਚਾਸਤਿਗੁਰੁਸਬਦੁਅਪਾਰਾ
ਗੁਰੂ ਅਭੁੱਲ ਹੈ, ਉਸ ਦਾ ਉਪਦੇਸ਼ ਭੀ ਬਹੁਤ ਡੂੰਘਾ ਹੈ।
True is the True Guru. Infinite is the Word of His Shabad.
सचा सतिगुरु सबदु अपारा ॥
LINE 32
ਤਿਸਦੈਸਬਦਿਨਿਸਤਰੈਸੰਸਾਰਾ
ਉਸ ਦੇ ਸ਼ਬਦ ਦੀ ਰਾਹੀਂ ਜਗਤ (ਸੰਸਾਰ-ਸਮੁੰਦਰ ਤੋਂ) ਪਾਰ ਲੰਘਦਾ ਹੈ।
Through His Shabad, the world is saved.
तिस दै सबदि निसतरै संसारा ॥
LINE 33
ਆਪੇਕਰਤਾਕਰਿਕਰਿਵੇਖੈਦੇਦਾਸਾਸਗਿਰਾਹਾਹੇ॥॥
(ਗੁਰੂ ਇਹ ਦੱਸਦਾ ਹੈ ਕਿ) ਪਰਮਾਤਮਾ ਆਪ ਹੀ (ਜੀਵਾਂ ਨੂੰ) ਪੈਦਾ ਕਰ ਕੇ (ਉਹਨਾਂ ਦੀ) ਸੰਭਾਲ ਕਰਦਾ ਹੈ, (ਸਭਨਾਂ ਨੂੰ) ਸਾਹ (ਜਿੰਦ) ਭੀ ਦੇਂਦਾ ਹੈ ਰੋਜ਼ੀ ਭੀ ਦੇਂਦਾ ਹੈ ॥੪॥
The Creator Himself created the creation; He gazes upon it, and blesses it with breath and nourishment. ||4||
आपे करता करि करि वेखै देदा सास गिराहा हे ॥४॥
LINE 34
ਕੋਟਿਮਧੇਕਿਸਹਿਬੁਝਾਏ
ਕ੍ਰੋੜਾਂ ਵਿਚੋਂ ਕਿਸੇ ਵਿਰਲੇ ਨੂੰ (ਪਰਮਾਤਮਾ ਸਹੀ ਆਤਮਕ ਜੀਵਨ ਦੀ) ਸੂਝ ਬਖ਼ਸ਼ਦਾ ਹੈ।
Out of millions, only a few understand.
कोटि मधे किसहि बुझाए ॥
LINE 35
ਗੁਰਕੈਸਬਦਿਰਤੇਰੰਗੁਲਾਏ
ਜਿਹੜੇ ਮਨੁੱਖ ਪਿਆਰ ਨਾਲ ਗੁਰੂ ਦੇ ਸ਼ਬਦ ਵਿਚ ਮਸਤ ਰਹਿੰਦੇ ਹਨ,
Imbued with the Word of the Guru's Shabad, they are colored in His Love.
गुर कै सबदि रते रंगु लाए ॥
LINE 36
ਹਰਿਸਾਲਾਹਹਿਸਦਾਸੁਖਦਾਤਾਹਰਿਬਖਸੇਭਗਤਿਸਲਾਹਾਹੇ॥॥
ਅਤੇ ਸਾਰੇ ਸੁਖਾਂ ਦੇ ਦਾਤੇ ਹਰੀ ਦੀ ਸਦਾ ਸਿਫ਼ਤ-ਸਾਲਾਹ ਕਰਦੇ ਹਨ, ਪਰਮਾਤਮਾ ਉਹਨਾਂ ਨੂੰ ਭਗਤੀ ਅਤੇ ਸਿਫ਼ਤ-ਸਾਲਾਹ ਦੀ (ਹੋਰ) ਦਾਤ ਬਖ਼ਸ਼ਦਾ ਹੈ ॥੫॥
They praise the Lord, the Giver of peace forever; the Lord forgives His devotees, and blesses them with His Praise. ||5||
हरि सालाहहि सदा सुखदाता हरि बखसे भगति सलाहा हे ॥५॥
LINE 37
ਸਤਿਗੁਰੁਸੇਵਹਿਸੇਜਨਸਾਚੇ
ਜਿਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹ ਅਡੋਲ ਜੀਵਨ ਵਾਲੇ ਹੋ ਜਾਂਦੇ ਹਨ।
Those humble beings who serve the True Guru are true.
सतिगुरु सेवहि से जन साचे ॥
LINE 38
ਜੋਮਰਿਜੰਮਹਿਕਾਚਨਿਕਾਚੇ
ਪਰ ਜਿਹੜੇ ਜਨਮ ਮਰਨ ਦੇ ਗੇੜ ਵਿਚ ਪਏ ਹੋਏ ਹਨ, ਉਹ ਬਹੁਤ ਹੀ ਕਮਜ਼ੋਰ ਆਤਮਕ ਜੀਵਨ ਵਾਲੇ ਹਨ।
The falsest of the false die, only to be reborn.
जो मरि जंमहि काचनि काचे ॥
LINE 39
ਅਗਮਅਗੋਚਰੁਵੇਪਰਵਾਹਾਭਗਤਿਵਛਲੁਅਥਾਹਾਹੇ॥॥
ਅਪਹੁੰਚ ਅਗੋਚਰੁ ਵੇਪਰਵਾਹ ਅਤੇ ਬੇਅੰਤ ਪਰਮਾਤਮਾ ਭਗਤੀ ਨਾਲ ਪਿਆਰ ਕਰਦਾ ਹੈ ॥੬॥
The inaccessible, unfathomable, self-sufficient, incomprehensible Lord is the Lover of His devotees. ||6||
अगम अगोचरु वेपरवाहा भगति वछलु अथाहा हे ॥६॥
LINE 40
ਸਤਿਗੁਰੁਪੂਰਾਸਾਚੁਦ੍ਰਿੜਾਏ
ਪੂਰਾ ਗੁਰੂ ਜਿਸ ਮਨੁੱਖ ਦੇ ਹਿਰਦੇ ਵਿਚ ਸਦਾ-ਥਿਰ ਹਰਿ-ਨਾਮ ਪੱਕਾ ਕਰਦਾ ਹੈ,
The Perfect True Guru implants Truth within.
सतिगुरु पूरा साचु द्रिड़ाए ॥
LINE 41
ਸਚੈਸਬਦਿਸਦਾਗੁਣਗਾਏ
ਉਹ ਮਨੁੱਖ ਸ਼ਬਦ ਦੀ ਰਾਹੀਂ ਸਦਾ-ਥਿਰ ਪ੍ਰਭੂ ਦੇ ਗੁਣ ਗਾਂਦਾ ਹੈ,
Through the True Word of the Shabad, they sing His Glorious Praises forever.
सचै सबदि सदा गुण गाए ॥
LINE 42
ਗੁਣਦਾਤਾਵਰਤੈਸਭਅੰਤਰਿਸਿਰਿਸਿਰਿਲਿਖਦਾਸਾਹਾਹੇ॥॥
ਉਸ ਨੂੰ ਇਉਂ ਦਿੱਸਦਾ ਹੈ ਕਿ ਗੁਣ-ਦਾਤਾ ਪ੍ਰਭੂ ਸਭ ਜੀਵਾਂ ਵਿਚ ਵੱਸ ਰਿਹਾ ਹੈ, ਅਤੇ ਹਰੇਕ ਦੇ ਸਿਰ ਉੱਤੇ ਉਹ ਸਮਾ (ਸਾਹਾ) ਲਿਖਦਾ ਹੈ (ਜਦੋਂ ਜਿੰਦ-ਵਹੁਟੀ ਨੇ ਪਰਲੋਕ ਸਹੁਰੇ-ਘਰ ਤੁਰ ਪੈਣਾ ਹੈ) ॥੭॥
The Giver of virtue is pervading deep within the nucleus of all beings; He inscribes the time of destiny upon each and every person's head. ||7||
गुणदाता वरतै सभ अंतरि सिरि सिरि लिखदा साहा हे ॥७॥
LINE 43
ਸਦਾਹਦੂਰਿਗੁਰਮੁਖਿਜਾਪੈ
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਨੂੰ ਪਰਮਾਤਮਾ ਅੰਗ-ਸੰਗ ਵੱਸਦਾ ਦਿੱਸਦਾ ਹੈ।
The Gurmukh knows that God is always ever-present.
सदा हदूरि गुरमुखि जापै ॥
LINE 44
ਸਬਦੇਸੇਵੈਸੋਜਨੁਧ੍ਰਾਪੈ
ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਸੇਵਾ-ਭਗਤੀ ਕਰਦਾ ਹੈ ਉਹ ਮਨੁੱਖ (ਮਾਇਆ ਦੀ ਤ੍ਰਿਸ਼ਨਾ ਵੱਲੋਂ) ਰੱਜਿਆ ਰਹਿੰਦਾ ਹੈ।
That humble being who serves the Shabad, is comforted and fulfilled.
सबदे सेवै सो जनु ध्रापै ॥
LINE 45
ਅਨਦਿਨੁਸੇਵਹਿਸਚੀਬਾਣੀਸਬਦਿਸਚੈਓਮਾਹਾਹੇ॥॥
ਜਿਹੜੇ ਮਨੁੱਖ ਸਿਫ਼ਤ-ਸਾਲਾਹ ਵਾਲੀ ਬਾਣੀ ਦੀ ਰਾਹੀਂ ਹਰ ਵੇਲੇ ਪਰਮਾਤਮਾ ਦੀ ਸੇਵਾ ਭਗਤੀ ਕਰਦੇ ਹਨ, ਸ਼ਬਦ ਦੀ ਬਰਕਤਿ ਨਾਲ ਉਹਨਾਂ ਦੇ ਅੰਦਰ ਆਤਮਕ ਆਨੰਦ ਬਣਿਆ ਰਹਿੰਦਾ ਹੈ ॥੮॥
Night and day, he serves the True Word of the Guru's Bani; he delights in the True Word of the Shabad. ||8||
अनदिनु सेवहि सची बाणी सबदि सचै ओमाहा हे ॥८॥
LINE 46
ਅਗਿਆਨੀਅੰਧਾਬਹੁਕਰਮਦ੍ਰਿੜਾਏ
(ਆਤਮਕ ਜੀਵਨ ਤੋਂ) ਬੇ-ਸਮਝ (ਅਤੇ ਮਾਇਆ ਦੇ ਮੋਹ ਵਿਚ) ਅੰਨ੍ਹਾਂ (ਹੋਇਆ) ਮਨੁੱਖ (ਹਰਿ-ਨਾਮ ਭੁਲਾ ਕੇ ਤੀਰਥ-ਇਸ਼ਨਾਨ ਆਦਿਕ ਹੋਰ ਹੋਰ) ਅਨੇਕਾਂ (ਮਿੱਥੇ ਹੋਏ ਧਾਰਮਿਕ) ਕਰਮਾਂ ਉੱਤੇ ਜ਼ੋਰ ਦੇਂਦਾ ਹੈ।
The ignorant and blind cling to all sorts of rituals.
अगिआनी अंधा बहु करम द्रिड़ाए ॥
LINE 47
ਮਨਹਠਿਕਰਮਫਿਰਿਜੋਨੀਪਾਏ
ਪਰ ਜਿਹੜਾ ਮਨੁੱਖ ਮਨ ਦੇ ਹਠ ਨਾਲ (ਅਜਿਹੇ) ਕਰਮ (ਕਰਦਾ ਰਹਿੰਦਾ ਹੈ, ਉਹ) ਮੁੜ ਮੁੜ ਜੂਨੀਆਂ ਵਿਚ ਪੈਂਦਾ ਹੈ।
They stubborn-mindedly perform these rituals, and are consigned to reincarnation.
मनहठि करम फिरि जोनी पाए ॥