ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 1052
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਜਹਦੇਖਾਤੂਸਭਨੀਥਾਈ
ਹੇ ਪ੍ਰਭੂ! ਮੈਂ ਜਿੱਧਰ ਵੇਖਦਾ ਹਾਂ, ਤੂੰ ਸਭ ਥਾਵਾਂ ਵਿਚ ਵੱਸਦਾ ਮੈਨੂੰ ਦਿੱਸਦਾ ਹੈਂ,
Wherever I look, I see You, everywhere.
जह देखा तू सभनी थाई ॥
LINE 02
ਪੂਰੈਗੁਰਿਸਭਸੋਝੀਪਾਈ
ਮੈਨੂੰ ਇਹ ਸਾਰੀ ਸੂਝ ਪੂਰੇ ਗੁਰੂ ਤੋਂ ਮਿਲੀ ਹੈ।
Through the Perfect Guru, all this is known.
पूरै गुरि सभ सोझी पाई ॥
LINE 03
ਨਾਮੋਨਾਮੁਧਿਆਈਐਸਦਾਸਦਇਹੁਮਨੁਨਾਮੇਰਾਤਾਹੇ੧੨॥॥
ਸਦਾ ਹੀ ਸਦਾ ਹੀ ਪਰਮਾਤਮਾ ਦਾ ਨਾਮ ਹੀ ਨਾਮ ਸਿਮਰਨਾ ਚਾਹੀਦਾ ਹੈ। (ਜਿਹੜਾ ਮਨੁੱਖ ਸਿਮਰਦਾ ਹੈ ਉਸ ਦਾ) ਇਹ ਮਨ ਨਾਮ ਵਿਚ ਹੀ ਰੰਗਿਆ ਜਾਂਦਾ ਹੈ ॥੧੨॥
I meditate forever and ever on the Naam; this mind is imbued with the Naam. ||12||
नामो नामु धिआईऐ सदा सद इहु मनु नामे राता हे ॥१२॥
LINE 04
ਨਾਮੇਰਾਤਾਪਵਿਤੁਸਰੀਰਾ
ਜਿਹੜਾ ਮਨੁੱਖ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗਿਆ ਰਹਿੰਦਾ ਹੈ, ਉਸ ਦਾ ਸਰੀਰ (ਵਿਕਾਰਾਂ ਦੀ ਮੈਲ ਤੋਂ) ਪਵਿੱਤਰ ਰਹਿੰਦਾ ਹੈ;
Imbued with the Naam, the body is sanctified.
नामे राता पवितु सरीरा ॥
LINE 05
ਬਿਨੁਨਾਵੈਡੂਬਿਮੁਏਬਿਨੁਨੀਰਾ
ਪਰ ਜਿਹੜੇ ਮਨੁੱਖ ਨਾਮ ਤੋਂ ਸੁੰਞੇ ਰਹਿੰਦੇ ਹਨ, ਉਹ (ਵਿਕਾਰਾਂ ਵਿਚ) ਡੁੱਬ ਕੇ (ਆਤਮਕ ਮੌਤੇ) ਮਰੇ ਰਹਿੰਦੇ ਹਨ, ਉਹ ਵਿਕਾਰਾਂ ਦਾ ਰਤਾ ਭਰ ਭੀ ਟਾਕਰਾ ਨਹੀਂ ਕਰ ਸਕਦੇ।
Without the Naam, they are drowned and die without water.
बिनु नावै डूबि मुए बिनु नीरा ॥
LINE 06
ਆਵਹਿਜਾਵਹਿਨਾਮੁਨਹੀਬੂਝਹਿਇਕਨਾਗੁਰਮੁਖਿਸਬਦੁਪਛਾਤਾਹੇ੧੩॥॥
ਜਿਹੜੇ ਮਨੁੱਖ ਹਰਿ-ਨਾਮ ਦੀ ਕਦਰ ਨਹੀਂ ਸਮਝਦੇ, ਉਹ ਜਗਤ ਵਿਚ ਆਉਂਦੇ ਹਨ ਤੇ (ਖ਼ਾਲੀ ਹੀ) ਚਲੇ ਜਾਂਦੇ ਹਨ। ਪਰ ਕਈ ਐਸੇ ਹਨ ਜਿਹੜੇ ਗੁਰੂ ਦੀ ਸਰਨ ਪੈ ਕੇ ਗੁਰ-ਸ਼ਬਦ ਨਾਲ ਸਾਂਝ ਪਾਂਦੇ ਹਨ ॥੧੩॥
They come and go, but do not understand the Naam. Some, as Gurmukh, realize the Word of the Shabad. ||13||
आवहि जावहि नामु नही बूझहि इकना गुरमुखि सबदु पछाता हे ॥१३॥
LINE 07
ਪੂਰੈਸਤਿਗੁਰਿਬੂਝਬੁਝਾਈ
ਪੂਰੇ ਗੁਰੂ ਨੇ (ਸਾਨੂੰ ਇਹ) ਸਮਝ ਬਖ਼ਸ਼ੀ ਹੈ,
The Perfect True Guru has imparted this understanding.
पूरै सतिगुरि बूझ बुझाई ॥
LINE 08
ਵਿਣੁਨਾਵੈਮੁਕਤਿਕਿਨੈਪਾਈ
ਕਿ ਪਰਮਾਤਮਾ ਦੇ ਨਾਮ ਤੋਂ ਬਿਨਾ ਕਿਸੇ ਭੀ ਮਨੁੱਖ ਨੇ (ਵਿਕਾਰਾਂ ਤੋਂ) ਖ਼ਲਾਸੀ ਹਾਸਲ ਨਹੀਂ ਕੀਤੀ।
Without the Name, no one attains liberation.
विणु नावै मुकति किनै न पाई ॥
LINE 09
ਨਾਮੇਨਾਮਿਮਿਲੈਵਡਿਆਈਸਹਜਿਰਹੈਰੰਗਿਰਾਤਾਹੇ੧੪॥॥
ਜਿਹੜਾ ਮਨੁੱਖ ਹਰ ਵੇਲੇ ਨਾਮ ਵਿਚ ਲੀਨ ਰਹਿੰਦਾ ਹੈ ਉਸ ਨੂੰ (ਲੋਕ ਪਰਲੋਕ ਦੀ) ਇੱਜ਼ਤ ਮਿਲਦੀ ਹੈ, ਉਹ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ, ਉਹ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ ॥੧੪॥
Through the Naam, the Name of the Lord, one is blessed with glorious greatness; he remains intuitively attuned to the Lord's Love. ||14||
नामे नामि मिलै वडिआई सहजि रहै रंगि राता हे ॥१४॥
LINE 10
ਕਾਇਆਨਗਰੁਢਹੈਢਹਿਢੇਰੀ
ਇਹ ਸਰੀਰ-ਨਗਰ (ਆਖ਼ਿਰ) ਢਹਿ ਪੈਂਦਾ ਹੈ, ਤੇ ਢਹਿ ਕੇ ਢੇਰੀ ਹੋ ਜਾਂਦਾ ਹੈ।
The body-village crumbles and collapses into a pile of dust.
काइआ नगरु ढहै ढहि ढेरी ॥
LINE 11
ਬਿਨੁਸਬਦੈਚੂਕੈਨਹੀਫੇਰੀ
ਪਰ ਗੁਰ-ਸ਼ਬਦ (ਨੂੰ ਮਨ ਵਿਚ ਵਸਾਣ) ਤੋਂ ਬਿਨਾ (ਜੀਵਾਤਮਾ ਦਾ) ਜਨਮ ਮਰਨ ਦਾ ਗੇੜ ਨਹੀਂ ਮੁੱਕਦਾ।
Without the Shabad, the cycle of reincarnation is not brought to an end.
बिनु सबदै चूकै नही फेरी ॥
LINE 12
ਸਾਚੁਸਲਾਹੇਸਾਚਿਸਮਾਵੈਜਿਨਿਗੁਰਮੁਖਿਏਕੋਜਾਤਾਹੇ੧੫॥॥
ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਇਕ ਪਰਮਾਤਮਾ ਨਾਲ ਹੀ ਸਾਂਝ ਪਾਂਦਾ ਹੈ ਉਹ ਸਦਾ-ਥਿਰ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਰਹਿੰਦਾ ਹੈ, ਉਹ ਸਦਾ-ਥਿਰ (ਦੀ ਯਾਦ) ਵਿਚ ਲੀਨ ਰਹਿੰਦਾ ਹੈ ॥੧੫॥
One who knows the One Lord, through the True Guru, praises the True Lord, and remains immersed in the True Lord. ||15||
साचु सलाहे साचि समावै जिनि गुरमुखि एको जाता हे ॥१५॥
LINE 13
ਜਿਸਨੋਨਦਰਿਕਰੇਸੋਪਾਏ
ਉਹੀ ਮਨੁੱਖ (ਸਿਫ਼ਤ-ਸਾਲਾਹ ਦੀ ਦਾਤਿ) ਹਾਸਲ ਕਰਦਾ ਹੈ, ਜਿਸ ਉਤੇ ਪਰਮਾਤਮਾ ਮਿਹਰ ਦੀ ਨਿਗਾਹ ਕਰਦਾ ਹੈ,
The True Word of the Shabad comes to dwell in the mind,
जिस नो नदरि करे सो पाए ॥
LINE 14
ਸਾਚਾਸਬਦੁਵਸੈਮਨਿਆਏ
ਸਦਾ-ਥਿਰ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਸ਼ਬਦ ਉਸ ਦੇ ਮਨ ਵਿਚ ਆ ਵੱਸਦਾ ਹੈ।
when the Lord bestows His Glance of Grace.
साचा सबदु वसै मनि आए ॥
LINE 15
ਨਾਨਕਨਾਮਿਰਤੇਨਿਰੰਕਾਰੀਦਰਿਸਾਚੈਸਾਚੁਪਛਾਤਾਹੇ੧੬੮॥॥॥
ਹੇ ਨਾਨਕ! ਜਿਹੜੇ ਮਨੁੱਖ ਨਿਰੰਕਾਰ ਦੇ ਨਾਮ ਵਿਚ ਰੰਗੇ ਰਹਿੰਦੇ ਹਨ, ਜਿਹੜੇ ਸਦਾ-ਥਿਰ ਪ੍ਰਭੂ ਨਾਲ ਸਾਂਝ ਪਾਂਦੇ ਹਨ, ਉਹ ਉਸ ਸਦਾ-ਥਿਰ ਦੇ ਦਰ ਤੇ (ਕਬੂਲ ਹੋ ਜਾਂਦੇ ਹਨ) ॥੧੬॥੮॥
O Nanak, those who are attuned to the Naam, the Name of the Formless Lord, realize the True Lord in His True Court. ||16||8||
नानक नामि रते निरंकारी दरि साचै साचु पछाता हे ॥१६॥८॥
LINE 16
ਮਾਰੂਸੋਲਹੇ
Maaroo, Solhay, Third Mahalaa:
मारू सोलहे ३ ॥
LINE 17
ਆਪੇਕਰਤਾਸਭੁਜਿਸੁਕਰਣਾ
ਹੇ ਪ੍ਰਭੂ! ਤੂੰ ਆਪ ਹੀ ਉਹ ਕਰਤਾਰ ਹੈਂ ਜਿਸ ਦਾ (ਰਚਿਆ ਹੋਇਆ ਇਹ) ਸਾਰਾ ਜਗਤ ਹੈ।
O Creator, it is You Yourself who does all.
आपे करता सभु जिसु करणा ॥
LINE 18
ਜੀਅਜੰਤਸਭਿਤੇਰੀਸਰਣਾ
ਸਾਰੇ ਜੀਵ ਤੇਰੀ ਹੀ ਸਰਨ ਵਿਚ ਹਨ।
All beings and creatures are under Your Protection.
जीअ जंत सभि तेरी सरणा ॥
LINE 19
ਆਪੇਗੁਪਤੁਵਰਤੈਸਭਅੰਤਰਿਗੁਰਕੈਸਬਦਿਪਛਾਤਾਹੇ॥॥
ਪ੍ਰਭੂ ਆਪ ਹੀ ਸਭ ਜੀਵਾਂ ਦੇ ਅੰਦਰ ਗੁਪਤ ਰੂਪ ਵਿਚ ਮੌਜੂਦ ਹੈ। ਗੁਰੂ ਦੇ ਸ਼ਬਦ ਦੀ ਰਾਹੀਂ ਉਸ ਨਾਲ ਸਾਂਝ ਪੈ ਸਕਦੀ ਹੈ ॥੧॥
You are hidden, and yet permeating within all; through the Word of the Guru's Shabad, You are realized. ||1||
आपे गुपतु वरतै सभ अंतरि गुर कै सबदि पछाता हे ॥१॥
LINE 20
ਹਰਿਕੇਭਗਤਿਭਰੇਭੰਡਾਰਾ
ਹਰੀ ਦੇ ਖ਼ਜ਼ਾਨੇ ਵਿਚ ਭਗਤੀ ਦੇ ਭੰਡਾਰੇ ਭਰੇ ਪਏ ਹਨ।
Devotion to the Lord is a treasure overflowing.
हरि के भगति भरे भंडारा ॥
LINE 21
ਆਪੇਬਖਸੇਸਬਦਿਵੀਚਾਰਾ
ਗੁਰੂ ਦੇ ਸ਼ਬਦ ਦੀ ਰਾਹੀਂ ਆਪ ਹੀ ਪ੍ਰਭੂ ਇਹ ਸੂਝ ਬਖ਼ਸ਼ਦਾ ਹੈ।
He Himself blesses us with contemplative meditation on the Shabad.
आपे बखसे सबदि वीचारा ॥
LINE 22
ਜੋਤੁਧੁਭਾਵੈਸੋਈਕਰਸਹਿਸਚੇਸਿਉਮਨੁਰਾਤਾਹੇ॥॥
ਹੇ ਪ੍ਰਭੂ! ਜੋ ਤੈਨੂੰ ਚੰਗਾ ਲੱਗਦਾ ਹੈ, ਉਹੀ ਕੁਝ ਜੀਵ ਕਰਦੇ ਹਨ। (ਪ੍ਰਭੂ ਦੀ ਰਜ਼ਾ ਨਾਲ ਹੀ) ਜੀਵ ਦਾ ਮਨ ਉਸ ਸਦਾ-ਥਿਰ ਪ੍ਰਭੂ ਨਾਲ ਜੁੜ ਸਕਦਾ ਹੈ ॥੨॥
You do whatever You please; my mind is attuned to the True Lord. ||2||
जो तुधु भावै सोई करसहि सचे सिउ मनु राता हे ॥२॥
LINE 23
ਆਪੇਹੀਰਾਰਤਨੁਅਮੋਲੋ
ਪ੍ਰਭੂ ਆਪ ਹੀ (ਕੀਮਤੀ) ਹੀਰਾ ਹੈ ਆਪ ਹੀ ਅਮੋਲਕ ਰਤਨ ਹੈ।
You Yourself are the priceless diamond and jewel.
आपे हीरा रतनु अमोलो ॥
LINE 24
ਆਪੇਨਦਰੀਤੋਲੇਤੋਲੋ
ਪ੍ਰਭੂ ਆਪ ਹੀ ਆਪਣੀ ਮਿਹਰ ਦੀ ਨਿਗਾਹ ਨਾਲ (ਇਸ ਹੀਰੇ ਦੀ) ਪਰਖ ਕਰਦਾ ਹੈ।
In Your Mercy, You weigh with Your scale.
आपे नदरी तोले तोलो ॥
LINE 25
ਜੀਅਜੰਤਸਭਿਸਰਣਿਤੁਮਾਰੀਕਰਿਕਿਰਪਾਆਪਿਪਛਾਤਾਹੇ॥॥
ਹੇ ਪ੍ਰਭੂ! ਸਾਰੇ ਹੀ ਜੀਵ ਤੇਰੀ ਹੀ ਸਰਨ ਵਿਚ ਹਨ। ਤੂੰ ਆਪ ਹੀ ਕਿਰਪਾ ਕਰ ਕੇ (ਆਪਣੇ ਨਾਲ) ਡੂੰਘੀ ਸਾਂਝ ਪੈਦਾ ਕਰਦਾ ਹੈਂ ॥੩॥
All beings and creatures are under Your protection. One who is blessed by Your Grace realizes his own self. ||3||
जीअ जंत सभि सरणि तुमारी करि किरपा आपि पछाता हे ॥३॥
LINE 26
ਜਿਸਨੋਨਦਰਿਹੋਵੈਧੁਰਿਤੇਰੀ
ਹੇ ਪ੍ਰਭੂ! ਜਿਸ ਮਨੁੱਖ ਉੱਤੇ ਧੁਰੋਂ ਤੇਰੀ ਹਜ਼ੂਰੀ ਤੋਂ ਤੇਰੀ ਮਿਹਰ ਦੀ ਨਿਗਾਹ ਹੋਵੇ,
One who receives Your Mercy, O Primal Lord,
जिस नो नदरि होवै धुरि तेरी ॥
LINE 27
ਮਰੈਜੰਮੈਚੂਕੈਫੇਰੀ
ਉਹ ਮੁੜ ਮੁੜ ਜੰਮਦਾ ਮਰਦਾ ਨਹੀਂ, ਉਸ ਦਾ ਜਨਮ ਮਰਨ ਦਾ ਚੱਕਰ ਮੁੱਕ ਜਾਂਦਾ ਹੈ।
does not die, and is not reborn; he is released from the cycle of reincarnation.
मरै न जंमै चूकै फेरी ॥
LINE 28
ਸਾਚੇਗੁਣਗਾਵੈਦਿਨੁਰਾਤੀਜੁਗਿਜੁਗਿਏਕੋਜਾਤਾਹੇ॥॥
(ਜਿਸ ਉੱਤੇ ਉਸ ਦੀ ਨਿਗਾਹ ਹੋਵੇ, ਉਹ) ਦਿਨ ਰਾਤ ਸਦਾ-ਥਿਰ ਪ੍ਰਭੂ ਦੇ ਗੁਣ ਗਾਂਦਾ ਹੈ, ਹਰੇਕ ਜੁਗ ਵਿਚ ਉਹ ਉਸ ਪ੍ਰਭੂ ਨੂੰ ਹੀ (ਵੱਸਦਾ) ਸਮਝਦਾ ਹੈ ॥੪॥
He sings the Glorious Praises of the True Lord, day and night, and, throughout the ages, he knows the One Lord. ||4||
साचे गुण गावै दिनु राती जुगि जुगि एको जाता हे ॥४॥
LINE 29
ਮਾਇਆਮੋਹਿਸਭੁਜਗਤੁਉਪਾਇਆ
ਇਹ ਸਾਰਾ ਹੀ ਜਗਤ ਤੂੰ ਮਾਇਆ ਦੇ ਮੋਹ ਵਿਚ (ਹੀ) ਪੈਦਾ ਕੀਤਾ ਹੈ।
Emotional attachment to Maya wells up throughout the whole world,
माइआ मोहि सभु जगतु उपाइआ ॥
LINE 30
ਬ੍ਰਹਮਾਬਿਸਨੁਦੇਵਸਬਾਇਆ
ਹੇ ਪ੍ਰਭੂ! ਬ੍ਰਹਮਾ, ਵਿਸ਼ਨੂ, ਸਾਰੇ ਹੀ ਦੇਵਤੇ (ਜੋ ਭੀ ਜਗਤ ਵਿਚ ਪੈਦਾ ਹੋਇਆ ਹੈ, ਸਭਨਾਂ ਉਤੇ ਮਾਇਆ ਦਾ ਪ੍ਰਭਾਵ ਹੈ)।
from Brahma, Vishnu and all the demi-gods.
ब्रहमा बिसनु देव सबाइआ ॥
LINE 31
ਜੋਤੁਧੁਭਾਣੇਸੇਨਾਮਿਲਾਗੇਗਿਆਨਮਤੀਪਛਾਤਾਹੇ॥॥
ਜਿਹੜੇ ਤੈਨੂੰ ਚੰਗੇ ਲੱਗਦੇ ਹਨ, ਉਹ ਤੇਰੇ ਨਾਮ ਵਿਚ ਜੁੜਦੇ ਹਨ। ਆਤਮਕ ਜੀਵਨ ਦੀ ਸੂਝ ਵਾਲੀ ਮੱਤ ਦੀ ਰਾਹੀਂ ਹੀ ਤੇਰੇ ਨਾਲ ਜਾਣ-ਪਛਾਣ ਬਣਦੀ ਹੈ ॥੫॥
Those who are pleasing to Your Will, are attached to the Naam; through spiritual wisdom and understanding, You are recognized. ||5||
जो तुधु भाणे से नामि लागे गिआन मती पछाता हे ॥५॥
LINE 32
ਪਾਪਪੁੰਨਵਰਤੈਸੰਸਾਰਾ
ਸਾਰੇ ਜਗਤ ਵਿਚ (ਮਾਇਆ ਦੇ ਪ੍ਰਭਾਵ ਹੇਠ ਹੀ) ਪਾਪਾਂ ਤੇ ਪੁੰਨਾਂ ਦਾ ਵਰਤਾਰਾ ਹੋ ਰਿਹਾ ਹੈ।
The world is engrossed in vice and virtue.
पाप पुंन वरतै संसारा ॥
LINE 33
ਹਰਖੁਸੋਗੁਸਭੁਦੁਖੁਹੈਭਾਰਾ
(ਮਾਇਆ ਦੇ ਮੋਹ ਵਿਚ ਹੀ) ਹਰ ਥਾਂ ਕਿਤੇ ਖ਼ੁਸ਼ੀ ਹੈ ਅਤੇ ਗ਼ਮੀ ਹੈ (ਮਾਇਆ ਦੇ ਮੋਹ ਦਾ) ਭਾਰਾ ਦੁੱਖ (ਜਗਤ ਨੂੰ ਵਿਆਪ ਰਿਹਾ ਹੈ)।
Happiness and misery are totally loaded with pain.
हरखु सोगु सभु दुखु है भारा ॥
LINE 34
ਗੁਰਮੁਖਿਹੋਵੈਸੋਸੁਖੁਪਾਏਜਿਨਿਗੁਰਮੁਖਿਨਾਮੁਪਛਾਤਾਹੇ॥॥
ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਹਰਿ ਨਾਮ ਨਾਲ ਸਾਂਝ ਪਾਈ ਹੈ, ਜਿਹੜਾ ਗੁਰੂ ਦੇ ਸਨਮੁਖ ਰਹਿੰਦਾ ਹੈ ਉਹੀ ਆਤਮਕ ਆਨੰਦ ਮਾਣਦਾ ਹੈ ॥੬॥
One who becomes Gurmukh finds peace; such a Gurmukh recognizes the Naam. ||6||
गुरमुखि होवै सो सुखु पाए जिनि गुरमुखि नामु पछाता हे ॥६॥
LINE 35
ਕਿਰਤੁਕੋਈਮੇਟਣਹਾਰਾ
ਕੋਈ ਮਨੁੱਖ ਪਿਛਲੇ ਕੀਤੇ ਕਰਮਾਂ ਦੀ ਕਮਾਈ ਮਿਟਾ ਨਹੀਂ ਸਕਦਾ।
No one can erase the record of one's actions.
किरतु न कोई मेटणहारा ॥
LINE 36
ਗੁਰਕੈਸਬਦੇਮੋਖਦੁਆਰਾ
(ਪਿਛਲੇ ਕੀਤੇ ਕਰਮਾਂ ਤੋਂ) ਖ਼ਲਾਸੀ ਦਾ ਰਸਤਾ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਲੱਭਦਾ ਹੈ।
Through the Word of the Guru's Shabad, one finds the door of salvation.
गुर कै सबदे मोख दुआरा ॥
LINE 37
ਪੂਰਬਿਲਿਖਿਆਸੋਫਲੁਪਾਇਆਜਿਨਿਆਪੁਮਾਰਿਪਛਾਤਾਹੇ॥॥
ਜਿਸ ਮਨੁੱਖ ਨੇ ਆਪਾ-ਭਾਵ ਮਿਟਾ ਕੇ (ਹਰਿ-ਨਾਮ ਨਾਲ) ਸਾਂਝ ਪਾ ਲਈ, ਉਸ ਨੇ ਭੀ ਜੋ ਕੁਝ ਪੂਰਬਲੇ ਜਨਮ ਵਿਚ ਕਮਾਈ ਕੀਤੀ, ਉਹੀ ਫਲ ਹੁਣ ਪ੍ਰਾਪਤ ਕੀਤਾ ॥੭॥
One who conquers self-conceit and recognizes the Lord, obtains the fruits of his pre-destined rewards. ||7||
पूरबि लिखिआ सो फलु पाइआ जिनि आपु मारि पछाता हे ॥७॥
LINE 38
ਮਾਇਆਮੋਹਿਹਰਿਸਿਉਚਿਤੁਲਾਗੈ
ਮਾਇਆ ਦੇ ਮੋਹ ਦੇ ਕਾਰਨ ਪਰਮਾਤਮਾ ਨਾਲ ਮਨ ਜੁੜ ਨਹੀਂ ਸਕਦਾ।
Emotionally attached to Maya, one's consciousness is not attached to the Lord.
माइआ मोहि हरि सिउ चितु न लागै ॥
LINE 39
ਦੂਜੈਭਾਇਘਣਾਦੁਖੁਆਗੈ
ਮਾਇਆ ਦੇ ਮੋਹ ਵਿਚ ਫਸੇ ਰਿਹਾਂ ਜੀਵਨ-ਸਫ਼ਰ ਵਿਚ ਬਹੁਤ ਦੁੱਖ ਵਾਪਰਦਾ ਹੈ।
In the love of duality, he will suffer terrible agony in the world hereafter.
दूजै भाइ घणा दुखु आगै ॥
LINE 40
ਮਨਮੁਖਭਰਮਿਭੁਲੇਭੇਖਧਾਰੀਅੰਤਕਾਲਿਪਛੁਤਾਤਾਹੇ॥॥
ਮਨ ਦੇ ਮੁਰੀਦ ਮਨੁੱਖ ਧਾਰਮਿਕ ਪਹਿਰਾਵਾ ਪਾ ਕੇ ਭੀ ਭਟਕਣਾ ਦੇ ਕਾਰਨ ਕੁਰਾਹੇ ਹੀ ਪਏ ਰਹਿੰਦੇ ਹਨ। ਆਖ਼ਰ ਵੇਲੇ ਪਛੁਤਾਣਾ ਪੈਂਦਾ ਹੈ ॥੮॥
The hypocritical, self-willed manmukhs are deluded by doubt; at the very last moment, they regret and repent. ||8||
मनमुख भरमि भुले भेखधारी अंत कालि पछुताता हे ॥८॥
LINE 41
ਹਰਿਕੈਭਾਣੈਹਰਿਗੁਣਗਾਏ
ਜਿਹੜਾ ਮਨੁੱਖ ਪਰਮਾਤਮਾ ਦੀ ਰਜ਼ਾ ਵਿਚ ਰਹਿ ਕੇ ਪਰਮਾਤਮਾ ਦੇ ਗੁਣ ਗਾਂਦਾ ਹੈ,
In accordance with the Lord's Will, he sings the Glorious Praises of the Lord.
हरि कै भाणै हरि गुण गाए ॥
LINE 42
ਸਭਿਕਿਲਬਿਖਕਾਟੇਦੂਖਸਬਾਏ
ਉਹ ਆਪਣੇ ਸਾਰੇ ਪਾਪ ਸਾਰੇ ਦੁੱਖ (ਆਪਣੇ ਅੰਦਰੋਂ) ਕੱਟ ਦੇਂਦਾ ਹੈ।
He is rid of all sins, and all suffering.
सभि किलबिख काटे दूख सबाए ॥
LINE 43
ਹਰਿਨਿਰਮਲੁਨਿਰਮਲਹੈਬਾਣੀਹਰਿਸੇਤੀਮਨੁਰਾਤਾਹੇ॥॥
ਉਸ ਦਾ ਮਨ ਉਸ ਪ੍ਰਭੂ ਨਾਲ ਰੱਤਾ ਰਹਿੰਦਾ ਹੈ, ਜੋ ਵਿਕਾਰਾਂ ਦੀ ਮੈਲ ਤੋਂ ਰਹਿਤ ਹੈ ਅਤੇ ਜਿਸ ਦੀ ਸਿਫ਼ਤ-ਸਾਲਾਹ ਦੀ ਬਾਣੀ ਭੀ ਪਵਿੱਤਰ ਹੈ ॥੯॥
The Lord is immaculate, and immaculate is the Word of His Bani. My mind is imbued with the Lord. ||9||
हरि निरमलु निरमल है बाणी हरि सेती मनु राता हे ॥९॥
LINE 44
ਜਿਸਨੋਨਦਰਿਕਰੇਸੋਗੁਣਨਿਧਿਪਾਏ
ਪਰਮਾਤਮਾ ਜਿਸ ਮਨੁੱਖ ਉਤੇ ਮਿਹਰ ਦੀ ਨਿਗਾਹ ਕਰਦਾ ਹੈ ਉਹ ਉਸ ਗੁਣਾਂ ਦੇ ਖ਼ਜ਼ਾਨੇ ਹਰੀ ਦਾ ਮਿਲਾਪ ਹਾਸਲ ਕਰ ਲੈਂਦਾ ਹੈ।
One who is blessed with the Lord's Glance of Grace, obtains the Lord, the treasure of virtue.
जिस नो नदरि करे सो गुण निधि पाए ॥
LINE 45
ਹਉਮੈਮੇਰਾਠਾਕਿਰਹਾਏ
ਉਹ ਮਨੁੱਖ ਆਪਣੇ ਅੰਦਰੋਂ ਹਉਮੈ ਤੇ ਮਮਤਾ (ਦੇ ਪ੍ਰਭਾਵ) ਨੂੰ ਰੋਕ ਦੇਂਦਾ ਹੈ।
Egotism and possessiveness are brought to an end.
हउमै मेरा ठाकि रहाए ॥
LINE 46
ਗੁਣਅਵਗਣਕਾਏਕੋਦਾਤਾਗੁਰਮੁਖਿਵਿਰਲੀਜਾਤਾਹੇ੧੦॥॥
ਗੁਰੂ ਦੇ ਸਨਮੁਖ ਰਹਿਣ ਵਾਲੇ ਵਿਰਲਿਆਂ ਨੇ ਇਹ ਸਮਝਿਆ ਹੈ ਕਿ ਗੁਣ ਦੇਣ ਵਾਲਾ ਅਤੇ ਔਗੁਣ ਪੈਦਾ ਕਰਨ ਵਾਲਾ ਸਿਰਫ਼ ਪਰਮਾਤਮਾ ਹੀ ਹੈ ॥੧੦॥
The One Lord is the only Giver of virtue and vice, merits and demerits; how rare are those who, as Gurmukh, understand this. ||10||
गुण अवगण का एको दाता गुरमुखि विरली जाता हे ॥१०॥
LINE 47
ਮੇਰਾਪ੍ਰਭੁਨਿਰਮਲੁਅਤਿਅਪਾਰਾ
ਮੇਰਾ ਪ੍ਰਭੂ ਬੜਾ ਬੇਅੰਤ ਹੈ ਅਤੇ ਵਿਕਾਰਾਂ ਦੇ ਪ੍ਰਭਾਵ ਤੋਂ ਪਰੇ ਹੈ।
My God is immaculate, and utterly infinite.
मेरा प्रभु निरमलु अति अपारा ॥
LINE 48
ਆਪੇਮੇਲੈਗੁਰਸਬਦਿਵੀਚਾਰਾ
ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਗੁਣਾਂ ਦੀ) ਵਿਚਾਰ ਬਖ਼ਸ਼ ਕੇ ਉਹ ਆਪ ਹੀ (ਜੀਵ ਨੂੰ ਆਪਣੇ ਨਾਲ) ਮਿਲਾਂਦਾ ਹੈ।
God unites with Himself, through contemplation of the Word of the Guru's Shabad.
आपे मेलै गुर सबदि वीचारा ॥