ਅਤਿਰਸੁਮੀਠਾਨਾਮੁਪਿਆਰਾ॥
ਪਰ ਉਹ ਨਾਮ ਬੜਾ ਹੀ ਰਸੀਲਾ ਬੜਾ ਹੀ ਮਿੱਠਾ ਤੇ ਬੜਾ ਹੀ ਪਿਆਰਾ ਹੈ।
The sublime essence of the Beloved Naam is utterly sweet.
अति रसु मीठा नामु पिआरा ॥
ਨਾਨਕਕਉਜੁਗਿਜੁਗਿਹਰਿਜਸੁਦੀਜੈਹਰਿਜਪੀਐਅੰਤੁਨਪਾਇਆ੫॥॥
(ਮੇਰੀ ਨਾਨਕ ਦੀ ਅਰਦਾਸ ਹੈ ਕਿ, ਹੇ ਪ੍ਰਭੂ! ਮੈਨੂੰ) ਨਾਨਕ ਨੂੰ ਸਦਾ ਹੀ ਆਪਣੀ ਸਿਫ਼ਤ-ਸਾਲਾਹ ਦੀ ਦਾਤ ਦੇਹ। (ਜਿਉਂ ਜਿਉਂ) ਪ੍ਰਭੂ ਦਾ ਨਾਮ ਜਪੀਏ (ਤਿਉਂ ਤਿਉਂ ਉਹ ਬੇਅੰਤ ਦਿੱਸਦਾ ਹੈ ਉਸ ਦੀਆਂ ਤਾਕਤਾਂ ਦਾ) ਅੰਤ ਨਹੀਂ ਲੱਭਿਆ ਜਾ ਸਕਦਾ ॥੫॥
O Lord, please bless Nanak with Your Praise in each and every age; meditating on the Lord, I cannot find His limits. ||5||
नानक कउ जुगि जुगि हरि जसु दीजै हरि जपीऐ अंतु न पाइआ ॥५॥
ਅੰਤਰਿਨਾਮੁਪਰਾਪਤਿਹੀਰਾ॥
ਜਿਸ ਮਨੁੱਖ ਦੇ ਅੰਦਰ ਪਰਮਾਤਮਾ ਦਾ ਨਾਮ ਵੱਸ ਪੈਂਦਾ ਹੈ ਜਿਸ ਨੂੰ ਨਾਮ-ਹੀਰਾ ਲੱਭ ਜਾਂਦਾ ਹੈ,
With the Naam deep within the nucleus of the self, the jewel is obtained.
अंतरि नामु परापति हीरा ॥
ਹਰਿਜਪਤੇਮਨੁਮਨਤੇਧੀਰਾ॥
ਪਰਮਾਤਮਾ ਦਾ ਨਾਮ ਸਿਮਰਦਿਆਂ ਸਿਮਰਦਿਆਂ ਉਸ ਦਾ ਮਨ ਅੰਦਰੋਂ ਹੀ ਧੀਰਜ-ਸ਼ਾਂਤੀ ਹਾਸਲ ਕਰ ਲੈਂਦਾ ਹੈ।
Meditating on the Lord, the mind is comforted and consoled by the mind itself.
हरि जपते मनु मन ते धीरा ॥
ਦੁਘਟਘਟਭਉਭੰਜਨੁਪਾਈਐਬਾਹੁੜਿਜਨਮਿਨਜਾਇਆ੬॥॥
(ਸਿਮਰਨ ਦੀ ਬਰਕਤਿ ਨਾਲ) ਔਖੇ ਜੀਵਨ-ਪੰਧ ਦਾ ਡਰ ਨਾਸ ਕਰਨ ਵਾਲਾ ਪਰਮਾਤਮਾ ਮਿਲ ਪੈਂਦਾ ਹੈ (ਜਿਸ ਨੂੰ ਮਿਲ ਪੈਂਦਾ ਹੈ) ਉਹ ਮੁੜ ਜਨਮ ਵਿਚ ਨਹੀਂ ਆਉਂਦਾ ਉਹ ਮੁੜ ਜੰਮਣ-ਮਰਨ ਵਿਚ ਨਹੀਂ ਪੈਂਦਾ ॥੬॥
On that most difficult path, the Destroyer of fear is found, and one does not have to enter the womb of reincarnation again. ||6||
दुघट घट भउ भंजनु पाईऐ बाहुड़ि जनमि न जाइआ ॥६॥
ਭਗਤਿਹੇਤਿਗੁਰਸਬਦਿਤਰੰਗਾ॥
ਹੇ ਪ੍ਰਭੂ! ਮੈਂ ਇਹ ਮੰਗਦਾ ਹਾਂ ਕਿ ਗੁਰੂ ਦੇ ਸ਼ਬਦ ਵਿਚ ਜੁੜ ਕੇ ਤੇਰੀ ਭਗਤੀ ਕਰਨ ਵਾਸਤੇ ਮੇਰੇ ਅੰਦਰ ਉਤਸ਼ਾਹ ਪੈਦਾ ਹੋਵੇ।
Through the Word of the Guru's Shabad, inspiration for loving devotional worship wells up.
भगति हेति गुर सबदि तरंगा ॥
ਹਰਿਜਸੁਨਾਮੁਪਦਾਰਥੁਮੰਗਾ॥
ਮੈਂ (ਤੇਰੇ ਦਰ ਤੋਂ) ਤੇਰੀ ਸਿਫ਼ਤ-ਸਾਲਾਹ (ਦੀ ਦਾਤਿ) ਮੰਗਦਾ ਹਾਂ, ਤੇਰੇ ਨਾਮ (ਦਾ) ਸਰਮਾਇਆ ਮੰਗਦਾ ਹਾਂ।
I beg for the treasure of the Naam, and the Lord's Praise.
हरि जसु नामु पदारथु मंगा ॥
ਹਰਿਭਾਵੈਗੁਰਮੇਲਿਮਿਲਾਏਹਰਿਤਾਰੇਜਗਤੁਸਬਾਇਆ੭॥॥
(ਜੇਹੜਾ ਵਡ-ਭਾਗੀ ਜੀਵ) ਪਰਮਾਤਮਾ ਨੂੰ ਚੰਗਾ ਲੱਗਦਾ ਹੈ ਉਸ ਨੂੰ ਉਹ ਗੁਰੂ ਦੀ ਸੰਗਤ ਵਿਚ ਮਿਲਾਂਦਾ ਹੈ। ਪਰਮਾਤਮਾ (ਚਾਹੇ ਤਾਂ) ਸਾਰੇ ਜਗਤ ਨੂੰ (ਵਿਕਾਰਾਂ ਦੇ ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੭॥
When it pleases the Lord, He unites me in Union with the Guru; the Lord saves the whole world. ||7||
हरि भावै गुर मेलि मिलाए हरि तारे जगतु सबाइआ ॥७॥
ਜਿਨਿਜਪੁਜਪਿਓਸਤਿਗੁਰਮਤਿਵਾਕੇ॥
ਜਿਸ ਮਨੁੱਖ ਨੇ ਪਰਮਾਤਮਾ ਦੇ ਨਾਮ ਦਾ ਜਾਪ ਜਪਿਆ ਹੈ ਸਤਿਗੁਰੂ ਦੀ ਸਿੱਖਿਆ ਨੇ (ਸਮਝੋ) ਉਸ ਦੇ ਅੰਦਰ ਘਰ ਕਰ ਲਿਆ ਹੈ।
One who chants the Lord's Chant, attains the Wisdom of the True Guru.
जिनि जपु जपिओ सतिगुर मति वा के ॥
ਜਮਕੰਕਰਕਾਲੁਸੇਵਕਪਗਤਾਕੇ॥
ਕਾਲ ਅਤੇ ਜਮ ਦੇ ਸੇਵਕ ਉਸ ਦੇ ਚਰਨਾਂ ਦੇ ਦਾਸ ਬਣ ਗਏ ਹਨ।
The tyrant, the Messenger of Death, becomes a servant at his feet.
जमकंकर कालु सेवक पग ता के ॥
ਊਤਮਸੰਗਤਿਗਤਿਮਿਤਿਊਤਮਜਗੁਭਉਜਲੁਪਾਰਿਤਰਾਇਆ੮॥॥
ਉਸ ਦੀ ਸੰਗਤ (ਹੋਰਨਾਂ ਨੂੰ ਭੀ) ਸ੍ਰੇਸ਼ਟ ਬਣਾ ਦੇਂਦੀ ਹੈ, ਉਸ ਦੀ ਆਤਮਕ ਅਵਸਥਾ ਉੱਚੀ ਹੋ ਜਾਂਦੀ ਹੈ, ਉਸ ਦੀ ਰਹਿਣੀ-ਬਹਿਣੀ ਉੱਚੀ ਹੋ ਜਾਂਦੀ ਹੈ। ਉਹ ਹੋਰਨਾਂ ਨੂੰ ਭੀ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ॥੮॥
In the noble congregation of the Sangat, one's state and way of life become noble as well, and one crosses over the terrifying world-ocean. ||8||
ऊतम संगति गति मिति ऊतम जगु भउजलु पारि तराइआ ॥८॥
ਇਹੁਭਵਜਲੁਜਗਤੁਸਬਦਿਗੁਰਤਰੀਐ॥
ਗੁਰੂ ਦੇ ਸ਼ਬਦ ਵਿਚ ਜੁੜ ਕੇ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ।
Through the Shabad, one crosses over this terrifying world-ocean.
इहु भवजलु जगतु सबदि गुर तरीऐ ॥
ਅੰਤਰਕੀਦੁਬਿਧਾਅੰਤਰਿਜਰੀਐ॥
(ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਮਨੁੱਖ ਦੀ) ਅੰਦਰਲੀ ਅਸ਼ਾਂਤੀ ਅੰਦਰ ਹੀ ਸੜ ਜਾਂਦੀ ਹੈ।
The duality within is burnt away from within.
अंतर की दुबिधा अंतरि जरीऐ ॥
ਪੰਚਬਾਣਲੇਜਮਕਉਮਾਰੈਗਗਨੰਤਰਿਧਣਖੁਚੜਾਇਆ੯॥॥
ਉਹ ਮਨੁੱਖ ਆਪਣੇ ਚਿੱਤ-ਆਕਾਸ਼ ਵਿਚ (ਗੁਰੂ ਦੇ ਸ਼ਬਦ ਰੂਪ) ਧਨੁਖ ਨੂੰ ਅਜੇਹਾ ਕੱਸਦਾ ਹੈ ਕਿ (ਸਤ, ਸੰਤੋਖ, ਦਇਆ, ਧਰਮ, ਧੀਰਜ ਦੇ) ਪੰਜ ਤੀਰ ਲੈ ਕੇ ਜਮ ਨੂੰ (ਮੌਤ ਦੇ ਡਰ ਨੂੰ, ਆਤਮਕ ਮੌਤ ਨੂੰ) ਮਾਰ ਲੈਂਦਾ ਹੈ ॥੯॥
Taking up the five arrows of virtue, Death is killed, drawing the Bow of the Tenth Gate in the Mind's Sky. ||9||
पंच बाण ले जम कउ मारै गगनंतरि धणखु चड़ाइआ ॥९॥
ਸਾਕਤਨਰਿਸਬਦਸੁਰਤਿਕਿਉਪਾਈਐ॥
ਪਰ ਮਾਇਆ-ਵੇੜ੍ਹੇ ਮਨੁੱਖ ਦੇ ਅੰਦਰ ਗੁਰੂ ਦੇ ਸ਼ਬਦ ਦੀ ਲਗਨ ਹੀ ਪੈਦਾ ਨਹੀਂ ਹੁੰਦੀ,
How can the faithless cynics attain enlightened awareness of the Shabad?
साकत नरि सबद सुरति किउ पाईऐ ॥
ਸਬਦਸੁਰਤਿਬਿਨੁਆਈਐਜਾਈਐ॥
ਸ਼ਬਦ ਦੀ ਲਗਨ ਤੋਂ ਬਿਨਾ (ਮਾਇਆ ਦੇ ਮੋਹ ਵਿਚ ਫਸ ਕੇ) ਉਹ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ।
Without awareness of the Shabad, they come and go in reincarnation.
सबद सुरति बिनु आईऐ जाईऐ ॥
ਨਾਨਕਗੁਰਮੁਖਿਮੁਕਤਿਪਰਾਇਣੁਹਰਿਪੂਰੈਭਾਗਿਮਿਲਾਇਆ੧੦॥॥
ਹੇ ਨਾਨਕ! ਗੁਰੂ ਦੀ ਸਰਨ ਪੈਣਾ ਹੀ (ਮਾਇਆ ਦੇ ਮੋਹ ਤੋਂ) ਖ਼ਲਾਸੀ ਦਾ ਵਸੀਲਾ ਹੈ, ਤੇ ਪਰਮਾਤਮਾ ਪੂਰੀ ਕਿਸਮਤ ਨਾਲ ਹੀ ਗੁਰੂ ਮਿਲਾਂਦਾ ਹੈ ॥੧੦॥
O Nanak, the Gurmukh obtains the support of liberation; by perfect destiny, he meets the Lord. ||10||
नानक गुरमुखि मुकति पराइणु हरि पूरै भागि मिलाइआ ॥१०॥
ਨਿਰਭਉਸਤਿਗੁਰੁਹੈਰਖਵਾਲਾ॥
ਨਿਰਭਉ (ਪਰਮਾਤਮਾ ਦਾ ਰੂਪ) ਸਤਿਗੁਰੂ (ਜਿਸ ਮਨੁੱਖ ਦਾ) ਰਾਖਾ ਬਣਦਾ ਹੈ।
The Fearless True Guru is our Savior and Protector.
निरभउ सतिगुरु है रखवाला ॥
ਭਗਤਿਪਰਾਪਤਿਗੁਰਗੋਪਾਲਾ॥
ਉਸ ਨੂੰ ਗੁਰੂ ਪਾਸੋਂ ਪਰਮਾਤਮਾ ਦੀ ਭਗਤੀ (ਦੀ ਦਾਤਿ) ਮਿਲ ਜਾਂਦੀ ਹੈ।
Devotional worship is obtained through the Guru, the Lord of the world.
भगति परापति गुर गोपाला ॥
ਧੁਨਿਅਨੰਦਅਨਾਹਦੁਵਾਜੈਗੁਰਸਬਦਿਨਿਰੰਜਨੁਪਾਇਆ੧੧॥॥
ਉਸ ਮਨੁੱਖ ਦੇ ਅੰਦਰ ਆਤਮਕ ਆਨੰਦ ਦੀ ਇਕ-ਰਸ ਰੌ ਚੱਲ ਪੈਂਦੀ ਹੈ, ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ ਮਨੁੱਖ ਉਸ ਪਰਮਾਤਮਾ ਨੂੰ ਮਿਲ ਪੈਂਦਾ ਹੈ ਜਿਸ ਉਤੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ ॥੧੧॥
The blissful music of the unstruck sound current vibrates and resounds; through the Word of the Guru's Shabad, the Immaculate Lord is obtained. ||11||
धुनि अनंद अनाहदु वाजै गुर सबदि निरंजनु पाइआ ॥११॥
ਨਿਰਭਉਸੋਸਿਰਿਨਾਹੀਲੇਖਾ॥
ਪਰਮਾਤਮਾ ਨੂੰ ਕੋਈ ਡਰ ਵਿਆਪ ਨਹੀਂ ਸਕਦਾ ਕਿਉਂਕਿ ਉਸ ਦੇ ਸਿਰ ਉਤੇ ਕਿਸੇ ਹੋਰ ਦਾ ਹੁਕਮ ਨਹੀਂ ਹੈ।
He alone is fearless, who has no destiny written on His head.
निरभउ सो सिरि नाही लेखा ॥
ਆਪਿਅਲੇਖੁਕੁਦਰਤਿਹੈਦੇਖਾ॥
ਉਹ ਪ੍ਰਭੂ ਆਪ ਅਲੇਖ ਹੈ (ਭਾਵ, ਕੋਈ ਹੋਰ ਵਿਅਕਤੀ ਉਸ ਪਾਸੋਂ ਕੀਤੇ ਕਰਮਾਂ ਦਾ ਹਿਸਾਬ ਨਹੀਂ ਮੰਗ ਸਕਦਾ)। ਆਪਣੀ ਰਚੀ ਸਾਰੀ ਕੁਦਰਤਿ ਵਿਚ ਉਹ ਹੀ ਵਿਆਪਕ ਦਿੱਸ ਰਿਹਾ ਹੈ।
God Himself is unseen; He reveals Himself through His wondrous creative power.
आपि अलेखु कुदरति है देखा ॥
ਆਪਿਅਤੀਤੁਅਜੋਨੀਸੰਭਉਨਾਨਕਗੁਰਮਤਿਸੋਪਾਇਆ੧੨॥॥
(ਸਾਰੀ ਕੁਦਰਤਿ ਵਿਚ ਵਿਆਪਕ ਹੁੰਦਿਆਂ ਭੀ) ਉਹ ਨਿਰਲੇਪ ਹੈ, ਜੂਨਾਂ ਤੋਂ ਰਹਿਤ ਹੈ, ਤੇ ਆਪਣੇ ਆਪ ਤੋਂ ਹੀ ਪਰਗਟ ਹੋਣ ਦੀ ਤਾਕਤ ਰੱਖਦਾ ਹੈ। ਹੇ ਨਾਨਕ! ਗੁਰੂ ਦੀ ਮੱਤ ਤੇ ਤੁਰਿਆਂ ਹੀ ਉਹ ਪਰਮਾਤਮਾ ਲੱਭਦਾ ਹੈ ॥੧੨॥
He Himself is unattached, unborn and self-existent. O Nanak, through the Guru's Teachings, He is found. ||12||
आपि अतीतु अजोनी संभउ नानक गुरमति सो पाइआ ॥१२॥
ਅੰਤਰਕੀਗਤਿਸਤਿਗੁਰੁਜਾਣੈ॥
ਜੇਹੜਾ ਮਨੁੱਖ ਸਤਿਗੁਰੂ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ ਉਹ ਆਪਣੀ ਅੰਦਰਲੀ ਆਤਮਕ ਹਾਲਤ ਨੂੰ ਸਮਝਣ ਲੱਗ ਪੈਂਦਾ ਹੈ।
The True Guru knows the state of one's inner being.
अंतर की गति सतिगुरु जाणै ॥
ਸੋਨਿਰਭਉਗੁਰਸਬਦਿਪਛਾਣੈ॥
ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ ਨਿਰਭਉ ਪਰਮਾਤਮਾ ਨੂੰ (ਹਰ ਥਾਂ ਵੱਸਦਾ) ਪਛਾਣ ਲੈਂਦਾ ਹੈ।
He alone is fearless, who realizes the Word of the Guru's Shabad.
सो निरभउ गुर सबदि पछाणै ॥
ਅੰਤਰੁਦੇਖਿਨਿਰੰਤਰਿਬੂਝੈਅਨਤਨਮਨੁਡੋਲਾਇਆ੧੩॥॥
ਉਹ ਮਨੁੱਖ ਆਪਣਾ ਅੰਦਰਲਾ (ਹਿਰਦਾ) ਪਰਖ ਕੇ ਪ੍ਰਭੂ ਨੂੰ ਇਕ-ਰਸ ਸਭ ਥਾਂ ਵਿਆਪਕ ਸਮਝਦਾ ਹੈ, (ਇਸ ਵਾਸਤੇ) ਉਸ ਦਾ ਮਨ ਕਿਸੇ ਹੋਰ (ਆਸਰੇ ਦੀ ਝਾਕ) ਵਲ ਨਹੀਂ ਡੋਲਦਾ ॥੧੩॥
He looks within his own inner being, and realizes the Lord within all; his mind does not waver at all. ||13||
अंतरु देखि निरंतरि बूझै अनत न मनु डोलाइआ ॥१३॥
ਨਿਰਭਉਸੋਅਭਅੰਤਰਿਵਸਿਆ॥
ਨਿਰਭਉ ਪਰਮਾਤਮਾ ਉਸ ਮਨੁੱਖ ਦੇ ਹਿਰਦੇ ਵਿਚ ਪਰਗਟ ਹੋ ਜਾਂਦਾ ਹੈ,
He alone is fearless, within whose being the Lord abides.
निरभउ सो अभ अंतरि वसिआ ॥
ਅਹਿਨਿਸਿਨਾਮਿਨਿਰੰਜਨਰਸਿਆ॥
ਜਿਸ ਮਨੁੱਖ ਦਾ ਹਿਰਦਾ ਦਿਨ ਰਾਤ ਮਾਇਆ-ਰਹਿਤ ਪ੍ਰਭੂ ਦੇ ਨਾਮ ਵਿਚ ਰਸਿਆ ਰਹਿੰਦਾ ਹੈ।
Day and night, he is delighted with the Immaculate Naam, the Name of the Lord.
अहिनिसि नामि निरंजन रसिआ ॥
ਨਾਨਕਹਰਿਜਸੁਸੰਗਤਿਪਾਈਐਹਰਿਸਹਜੇਸਹਜਿਮਿਲਾਇਆ੧੪॥॥
ਹੇ ਨਾਨਕ! ਉਸ ਪਰਮਾਤਮਾ ਦੀ ਸਿਫ਼ਤ-ਸਾਲਾਹ ਸੰਗਤ (ਵਿਚ ਬੈਠਿਆਂ) ਮਿਲਦੀ ਹੈ। (ਸਿਫ਼ਤ-ਸਾਲਾਹ ਕਰਨ ਵਾਲੇ ਬੰਦੇ ਨੂੰ) ਪਰਮਾਤਮਾ ਅਡੋਲ ਆਤਮਕ ਅਵਸਥਾ ਵਿਚ ਮਿਲਾਈ ਰੱਖਦਾ ਹੈ ॥੧੪॥
O Nanak, in the Sangat, the Holy Congregation, the Lord's Praise is obtained, and one easily, intuitively meets the Lord. ||14||
नानक हरि जसु संगति पाईऐ हरि सहजे सहजि मिलाइआ ॥१४॥
ਅੰਤਰਿਬਾਹਰਿਸੋਪ੍ਰਭੁਜਾਣੈ॥
(ਸਿਫ਼ਤ-ਸਾਲਾਹ ਕਰਨ ਵਾਲਾ ਬੰਦਾ) ਉਸ ਪਰਮਾਤਮਾ ਨੂੰ ਆਪਣੇ ਅੰਦਰ ਤੇ ਬਾਹਰ (ਸਾਰੀ ਸ੍ਰਿਸ਼ਟੀ ਵਿਚ) ਵਿਆਪਕ ਸਮਝਦਾ ਹੈ।
One who knows God, within the self and beyond,
अंतरि बाहरि सो प्रभु जाणै ॥
ਰਹੈਅਲਿਪਤੁਚਲਤੇਘਰਿਆਣੈ॥
ਉਹ ਮਾਇਆ ਦੇ ਮੋਹ ਤੋਂ ਨਿਰਲੇਪ ਰਹਿੰਦਾ ਹੈ, ਤੇ (ਮਾਇਆ ਵਲ) ਦੌੜਦੇ (ਮਨ) ਨੂੰ (ਮੋੜ ਕੇ ਆਪਣੇ) ਅੰਦਰ ਹੀ ਲੈ ਆਉਂਦਾ ਹੈ।
remains detached, and brings his wandering mind back to its home.
रहै अलिपतु चलते घरि आणै ॥
ਊਪਰਿਆਦਿਸਰਬਤਿਹੁਲੋਈਸਚੁਨਾਨਕਅੰਮ੍ਰਿਤਰਸੁਪਾਇਆ੧੫੪੨੧॥॥॥॥
ਹੇ ਨਾਨਕ! ਉਸ ਮਨੁੱਖ ਨੂੰ ਸਦਾ-ਥਿਰ ਪਰਮਾਤਮਾ ਸਭ ਜੀਵਾਂ ਉਤੇ ਰਾਖਾ ਸਭ ਦਾ ਮੂਲ ਤੇ ਤਿੰਨਾਂ ਭਵਨਾਂ ਵਿਚ ਵਿਆਪਕ ਦਿੱਸਦਾ ਹੈ। ਉਹ ਮਨੁੱਖ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਹਾਸਲ ਕਰ ਲੈਂਦਾ ਹੈ ॥੧੫॥੪॥੨੧॥
The True Primal Lord is over all the three worlds; O Nanak, His Ambrosial Nectar is obtained. ||15||4||21||
ऊपरि आदि सरब तिहु लोई सचु नानक अंम्रित रसु पाइआ ॥१५॥४॥२१॥
ਮਾਰੂਮਹਲਾ੧॥
Maaroo, First Mahalaa:
मारू महला १ ॥
ਕੁਦਰਤਿਕਰਨੈਹਾਰਅਪਾਰਾ॥
ਇਸ ਸਾਰੀ ਸ੍ਰਿਸ਼ਟੀ ਦਾ ਰਚਣ ਵਾਲਾ ਪਰਮਾਤਮਾ ਬੇਅੰਤ ਹੈ (ਉਸ ਦੀਆਂ ਤਾਕਤਾਂ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ।
The Creator Lord is infinite; His creative power is wondrous.
कुदरति करनैहार अपारा ॥
ਕੀਤੇਕਾਨਾਹੀਕਿਹੁਚਾਰਾ॥
ਕੋਈ ਜੀਵ ਉਸ ਦੀ ਤਾਕਤ ਦੇ ਅੱਗੇ ਅੜਨਾ ਚਾਹੇ, ਤਾਂ) ਉਸ ਦੇ ਪੈਦਾ ਕੀਤੇ ਹੋਏ ਜੀਵ ਦੀ ਪੇਸ਼ ਨਹੀਂ ਜਾ ਸਕਦੀ।
Created beings have no power over Him.
कीते का नाही किहु चारा ॥
ਜੀਅਉਪਾਇਰਿਜਕੁਦੇਆਪੇਸਿਰਿਸਿਰਿਹੁਕਮੁਚਲਾਇਆ੧॥॥
ਉਹ ਪਰਮਾਤਮਾ ਸਾਰੇ ਜੀਵ ਪੈਦਾ ਕਰ ਕੇ ਆਪ ਹੀ (ਸਭਨਾਂ ਨੂੰ) ਰਿਜ਼ਕ ਦੇਂਦਾ ਹੈ ਤੇ ਆਪ ਹੀ ਹਰੇਕ ਉਤੇ ਆਪਣਾ ਹੁਕਮ ਚਲਾ ਰਿਹਾ ਹੈ (ਹਰੇਕ ਨੂੰ ਆਪਣੇ ਹੁਕਮ ਵਿਚ ਤੋਰ ਰਿਹਾ ਹੈ) ॥੧॥
He formed the living beings, and He Himself sustains them; the Hukam of His Command controls each and every one. ||1||
जीअ उपाइ रिजकु दे आपे सिरि सिरि हुकमु चलाइआ ॥१॥
ਹੁਕਮੁਚਲਾਇਰਹਿਆਭਰਪੂਰੇ॥
ਪਰਮਾਤਮਾ (ਸਾਰੀ ਸ੍ਰਿਸ਼ਟੀ ਵਿਚ ਆਪਣਾ) ਹੁਕਮ ਵਰਤਾ ਰਿਹਾ ਹੈ, ਤੇ ਸਾਰੀ ਹੀ ਸ੍ਰਿਸ਼ਟੀ ਵਿਚ ਪੂਰਨ ਤੌਰ ਤੇ ਵਿਆਪਕ ਹੈ।
The all-pervading Lord orchestrates all through His Hukam.
हुकमु चलाइ रहिआ भरपूरे ॥
ਕਿਸੁਨੇੜੈਕਿਸੁਆਖਾਂਦੂਰੇ॥
ਮੈਂ ਕੀਹ ਦੱਸਾਂ ਕਿ ਕਿਸ ਤੋਂ ਉਹ ਨੇੜੇ ਹੈ ਤੇ ਕਿਸ ਤੋਂ ਦੂਰ? (ਭਾਵ, ਪਰਮਾਤਮਾ ਹਰੇਕ ਜੀਵ ਦੇ ਅੰਦਰ ਭੀ ਵੱਸ ਰਿਹਾ ਹੈ ਤੇ ਨਿਰਲੇਪ ਭੀ ਹੈ)।
Who is near, and who is far away?
किसु नेड़ै किसु आखां दूरे ॥
ਗੁਪਤਪ੍ਰਗਟੁਹਰਿਘਟਿਘਟਿਦੇਖਹੁਵਰਤੈਤਾਕੁਸਬਾਇਆ੨॥॥
ਹਰੇਕ ਸਰੀਰ ਵਿਚ ਹਰੀ ਨੂੰ ਗੁਪਤ ਭੀ ਤੇ ਪਰਗਟ ਭੀ ਵੱਸਦਾ ਵੇਖੋ। ਉਹ ਸਾਰੀ ਰਚਨਾ ਵਿਚ ਇਕ ਆਪ ਹੀ ਆਪ ਮੌਜੂਦ ਹੈ ॥੨॥
Behold the Lord, both hidden and manifest, in each and every heart; the unique Lord is permeating all. ||2||
गुपत प्रगटु हरि घटि घटि देखहु वरतै ताकु सबाइआ ॥२॥
ਜਿਸਕਉਮੇਲੇਸੁਰਤਿਸਮਾਏ॥
ਜਿਸ ਜੀਵ ਨੂੰ ਪਰਮਾਤਮਾ ਆਪਣੇ ਨਾਲ ਮਿਲਾਂਦਾ ਹੈ ਉਸ ਦੀ ਸੁਰਤ (ਪ੍ਰਭੂ-ਚਰਨਾਂ ਵਿਚ) ਜੁੜਦੀ ਹੈ,
One whom the Lord unites with Himself, merges in conscious awareness.
जिस कउ मेले सुरति समाए ॥
ਗੁਰਸਬਦੀਹਰਿਨਾਮੁਧਿਆਏ॥
ਉਹ ਜੀਵ ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦਾ ਨਾਮ ਸਿਮਰਦਾ ਹੈ।
Through the Word of the Guru's Shabad, meditate on the Lord's Name.
गुर सबदी हरि नामु धिआए ॥
ਆਨਦਰੂਪਅਨੂਪਅਗੋਚਰਗੁਰਮਿਲਿਐਭਰਮੁਜਾਇਆ੩॥॥
ਉਹ ਨੂੰ ਹਰ ਥਾਂ ਉਹ ਪਰਮਾਤਮਾ ਦਿੱਸਦਾ ਹੈ ਜੋ ਆਨੰਦ-ਸਰੂਪ ਹੈ ਜੋ ਬੇ-ਮਿਸਾਲ ਹੈ ਤੇ ਜਿਸ ਤਕ ਮਨੁੱਖ ਦੇ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਗੁਰੂ ਦੀ ਸਰਨ ਪੈਣ ਕਰਕੇ ਉਸ ਦੀ ਭਟਕਣਾ ਦੂਰ ਹੋ ਜਾਂਦੀ ਹੈ ॥੩॥
God is the embodiment of bliss, incomparably beautiful and unfathomable; meeting with the Guru, doubt is dispelled. ||3||
आनद रूप अनूप अगोचर गुर मिलिऐ भरमु जाइआ ॥३॥
ਮਨਤਨਧਨਤੇਨਾਮੁਪਿਆਰਾ॥
ਜਿਸ ਮਨੁੱਖ ਨੂੰ ਆਪਣੇ ਮਨ ਨਾਲੋਂ ਆਪਣੇ ਸਰੀਰ ਨਾਲੋਂ ਆਪਣੇ ਧਨ-ਪਦਾਰਥ ਨਾਲੋਂ ਪਰਮਾਤਮਾ ਦਾ ਨਾਮ ਵਧੀਕ ਪਿਆਰਾ ਲੱਗਦਾ ਹੈ,
The Naam, the Name of the Lord, is more dear to me than my mind, body and wealth.
मन तन धन ते नामु पिआरा ॥
ਅੰਤਿਸਖਾਈਚਲਣਵਾਰਾ॥
ਪਰਮਾਤਮਾ ਉਸ ਦਾ ਅਖ਼ੀਰ ਤਕ ਸਾਥੀ ਬਣਦਾ ਹੈ ਉਸ ਦੇ ਨਾਲ ਜਾਂਦਾ ਹੈ।
In the end, when I must depart, it shall be my only help and support.
अंति सखाई चलणवारा ॥