ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 1032
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਭੂਲੇਸਿਖਗੁਰੂਸਮਝਾਏ
ਭੁੱਲੇ ਹੋਏ ਬੰਦੇ ਨੂੰ ਸਿੱਖਿਆ ਦੇ ਕੇ ਗੁਰੂ (ਸਹੀ ਜੀਵਨ-ਰਾਹ ਦੀ) ਸਮਝ ਬਖ਼ਸ਼ਦਾ ਹੈ,
The Guru instructs His wandering Sikhs;
भूले सिख गुरू समझाए ॥
LINE 02
ਉਝੜਿਜਾਦੇਮਾਰਗਿਪਾਏ
ਕੁਰਾਹੇ ਜਾਂਦੇ ਨੂੰ (ਠੀਕ) ਰਾਹ ਤੇ ਪਾਂਦਾ ਹੈ।
if they go astray, He sets them on the right path.
उझड़ि जादे मारगि पाए ॥
LINE 03
ਤਿਸੁਗੁਰਸੇਵਿਸਦਾਦਿਨੁਰਾਤੀਦੁਖਭੰਜਨਸੰਗਿਸਖਾਤਾਹੇ੧੩॥॥
(ਤੂੰ) ਦਿਨ ਰਾਤ ਉਸ ਗੁਰੂ ਦੀ ਦੱਸੀ ਹੋਈ ਕਾਰ ਕਰ। ਗੁਰੂ ਦੁੱਖਾਂ ਦੇ ਨਾਸ ਕਰਨ ਵਾਲੇ ਪਰਮਾਤਮਾ ਦੇ ਚਰਨਾਂ ਵਿਚ ਜੋੜ ਕੇ ਪ੍ਰਭੂ ਨਾਲ ਮਿਤ੍ਰਤਾ ਬਣਾ ਦੇਂਦਾ ਹੈ ॥੧੩॥
So serve the Guru, forever, day and night; He is the Destroyer of pain - He is with you as your companion. ||13||
तिसु गुर सेवि सदा दिनु राती दुख भंजन संगि सखाता हे ॥१३॥
LINE 04
ਗੁਰਕੀਭਗਤਿਕਰਹਿਕਿਆਪ੍ਰਾਣੀ
(ਸੰਸਾਰੀ ਜੀਵ) ਗੁਰੂ ਦੀ ਭਗਤੀ ਦੀ ਕੀਹ ਕਦਰ ਜਾਣ ਸਕਦੇ ਹਨ?
O mortal being, what devotional worship have you performed to the Guru?
गुर की भगति करहि किआ प्राणी ॥
LINE 05
ਬ੍ਰਹਮੈਇੰਦ੍ਰਿਮਹੇਸਿਜਾਣੀ
ਬ੍ਰਹਮਾ ਨੇ, ਇੰਦਰ ਨੇ, ਸ਼ਿਵ ਨੇ (ਭੀ ਇਹ ਕਦਰ) ਨਾਹ ਸਮਝੀ।
Even Brahma, Indra and Shiva do not know it.
ब्रहमै इंद्रि महेसि न जाणी ॥
LINE 06
ਸਤਿਗੁਰੁਅਲਖੁਕਹਹੁਕਿਉਲਖੀਐਜਿਸੁਬਖਸੇਤਿਸਹਿਪਛਾਤਾਹੇ੧੪॥॥
ਗੁਰੂ ਅਲੱਖ (-ਪ੍ਰਭੂ ਦਾ ਰੂਪ) ਹੈ, ਉਸ ਨੂੰ ਸਮਝਿਆ ਨਹੀਂ ਜਾ ਸਕਦਾ। ਗੁਰੂ ਜਿਸ ਉਤੇ ਮੇਹਰ ਕਰਦਾ ਹੈ ਉਹੀ (ਗੁਰੂ ਦੀ) ਪਛਾਣ ਕਰਦਾ ਹੈ ॥੧੪॥
Tell me, how can the unknowable True Guru be known? He alone attains this realization, whom the Lord forgives. ||14||
सतिगुरु अलखु कहहु किउ लखीऐ जिसु बखसे तिसहि पछाता हे ॥१४॥
LINE 07
ਅੰਤਰਿਪ੍ਰੇਮੁਪਰਾਪਤਿਦਰਸਨੁ
ਜਿਸ ਮਨੁੱਖ ਦੇ ਹਿਰਦੇ ਵਿਚ (ਗੁਰੂ ਦਾ) ਪ੍ਰੇਮ ਹੈ ਉਸ ਨੂੰ (ਪਰਮਾਤਮਾ ਦਾ) ਦੀਦਾਰ ਪ੍ਰਾਪਤ ਹੁੰਦਾ ਹੈ।
One who has love within, obtains the Blessed Vision of His Darshan.
अंतरि प्रेमु परापति दरसनु ॥
LINE 08
ਗੁਰਬਾਣੀਸਿਉਪ੍ਰੀਤਿਸੁਪਰਸਨੁ
ਜਿਸ ਦੀ ਪ੍ਰੀਤ ਗੁਰੂ ਦੀ ਬਾਣੀ ਨਾਲ ਬਣ ਗਈ ਉਸ ਨੂੰ ਪ੍ਰਭੂ-ਚਰਨਾਂ ਦੀ ਛੁਹ ਮਿਲ ਜਾਂਦੀ ਹੈ।
One who enshrines love for the Word of the Guru's Bani, meets with Him.
गुरबाणी सिउ प्रीति सु परसनु ॥
LINE 09
ਅਹਿਨਿਸਿਨਿਰਮਲਜੋਤਿਸਬਾਈਘਟਿਦੀਪਕੁਗੁਰਮੁਖਿਜਾਤਾਹੇ੧੫॥॥
ਉਸ ਨੂੰ ਸਾਰੀ ਹੀ ਲੋਕਾਈ ਵਿਚ ਪ੍ਰਭੂ ਦੀ ਪਵਿਤ੍ਰ ਜੋਤਿ ਵਿਆਪਕ ਦਿੱਸਦੀ ਹੈ, ਗੁਰੂ ਦੀ ਸਰਨ ਪੈ ਕੇ ਉਸ ਨੂੰ ਆਪਣੇ ਹਿਰਦੇ ਵਿਚ ਦਿਨ ਰਾਤ (ਗਿਆਨ ਦਾ) ਦੀਵਾ (ਜਗਦਾ) ਦਿੱਸਦਾ ਹੈ ॥੧੫॥
Day and night, the Gurmukh sees the immaculate Divine Light everywhere; this lamp illuminates his heart. ||15||
अहिनिसि निरमल जोति सबाई घटि दीपकु गुरमुखि जाता हे ॥१५॥
LINE 10
ਭੋਜਨਗਿਆਨੁਮਹਾਰਸੁਮੀਠਾ
(ਗੁਰੂ ਦੀ ਰਾਹੀਂ ਮਿਲਿਆ ਪਰਮਾਤਮਾ ਦਾ) ਗਿਆਨ ਇਕ ਐਸੀ (ਆਤਮਕ) ਖ਼ੁਰਾਕ ਹੈ ਜੋ ਮਿੱਠੀ ਹੈ ਤੇ ਬਹੁਤ ਹੀ ਸੁਆਦਲੀ ਹੈ।
The food of spiritual wisdom is the supremely sweet essence.
भोजन गिआनु महा रसु मीठा ॥
LINE 11
ਜਿਨਿਚਾਖਿਆਤਿਨਿਦਰਸਨੁਡੀਠਾ
ਜਿਸ ਨੇ ਇਹ ਸੁਆਦ ਚੱਖਿਆ ਹੈ ਉਸ ਨੇ ਪਰਮਾਤਮਾ ਦਾ ਦੀਦਾਰ ਕਰ ਲਿਆ ਹੈ।
Whoever tastes it, sees the Blessed Vision of the Lord's Darshan.
जिनि चाखिआ तिनि दरसनु डीठा ॥
LINE 12
ਦਰਸਨੁਦੇਖਿਮਿਲੇਬੈਰਾਗੀਮਨੁਮਨਸਾਮਾਰਿਸਮਾਤਾਹੇ੧੬॥॥
ਜੇਹੜੇ ਪ੍ਰੇਮੀ (ਗੁਰੂ ਦੀ ਰਾਹੀਂ ਪਰਮਾਤਮਾ ਦਾ) ਦਰਸਨ ਕਰ ਕੇ ਉਸ ਦੇ ਚਰਨਾਂ ਵਿਚ ਜੁੜਦੇ ਹਨ, ਉਹਨਾਂ ਦਾ ਮਨ (ਆਪਣੀਆਂ) ਕਾਮਨਾਂ ਨੂੰ ਮਾਰ ਕੇ (ਸਦਾ ਲਈ ਪਰਮਾਤਮਾ ਦੀ ਯਾਦ ਵਿਚ) ਲੀਨ ਹੋ ਜਾਂਦਾ ਹੈ ॥੧੬॥
Beholding His Darshan, the unattached one meets the Lord; subduing the mind's desires, he merges into the Lord. ||16||
दरसनु देखि मिले बैरागी मनु मनसा मारि समाता हे ॥१६॥
LINE 13
ਸਤਿਗੁਰੁਸੇਵਹਿਸੇਪਰਧਾਨਾ
ਜੇਹੜੇ ਮਨੁੱਖ ਸਤਿਗੁਰੂ ਦੀ ਦੱਸੀ ਸੇਵਾ ਕਰਦੇ ਹਨ ਉਹ ਹਰ ਥਾਂ ਆਦਰ ਪਾਂਦੇ ਹਨ,
Those who serve the True Guru are supreme and famous.
सतिगुरु सेवहि से परधाना ॥
LINE 14
ਤਿਨਘਟਘਟਅੰਤਰਿਬ੍ਰਹਮੁਪਛਾਨਾ
ਉਹ ਹਰੇਕ ਸਰੀਰ ਦੇ ਅੰਦਰ ਪਰਮਾਤਮਾ ਨੂੰ ਵੱਸਦਾ ਪਛਾਣ ਲੈਂਦੇ ਹਨ।
Deep within each and every heart, they recognize God.
तिन घट घट अंतरि ब्रहमु पछाना ॥
LINE 15
ਨਾਨਕਹਰਿਜਸੁਹਰਿਜਨਕੀਸੰਗਤਿਦੀਜੈਜਿਨਸਤਿਗੁਰੁਹਰਿਪ੍ਰਭੁਜਾਤਾਹੇ੧੭੫੧੧॥॥॥॥
(ਨਾਨਕ ਦੀ ਅਰਦਾਸਿ ਹੈ ਕਿ) ਜਿਨ੍ਹਾਂ ਬੰਦਿਆਂ ਨੇ ਸਤਿਗੁਰੂ ਨੂੰ ਪਰਮਾਤਮਾ ਦਾ ਰੂਪ ਸਮਝ ਲਿਆ ਹੈ ਉਹਨਾਂ ਹਰੀ ਦੇ ਜਨਾਂ ਦੀ ਸੰਗਤਿ ਨਾਨਕ ਨੂੰ ਭੀ ਮਿਲ ਜਾਏ (ਉਹਨਾਂ ਦੀ ਸੰਗਤ ਵਿਚ ਹੀ ਰਹਿ ਕੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਦਾਤ ਮਿਲਦੀ ਹੈ ॥੧੭॥੫॥੧੧॥
Please bless Nanak with the Lord's Praises, and the Sangat, the Congregation of the Lord's humble servants; through the True Guru, they know their Lord God. ||17||5||11||
नानक हरि जसु हरि जन की संगति दीजै जिन सतिगुरु हरि प्रभु जाता हे ॥१७॥५॥११॥
LINE 16
ਮਾਰੂਮਹਲਾ
Maaroo, First Mahalaa:
मारू महला १ ॥
LINE 17
ਸਾਚੇਸਾਹਿਬਸਿਰਜਣਹਾਰੇ
ਹੇ ਸਦਾ-ਥਿਰ ਰਹਿਣ ਵਾਲੇ ਮਾਲਕ! ਹੇ ਜਗਤ ਦੇ ਰਚਣਹਾਰ!
The True Lord is the Creator of the Universe.
साचे साहिब सिरजणहारे ॥
LINE 18
ਜਿਨਿਧਰਚਕ੍ਰਧਰੇਵੀਚਾਰੇ
ਜਿਸ ਤੈਂ ਨੇ ਧਰਤੀ ਦੇ ਚੱਕਰ ਬਣਾਏ ਹਨ, ਤੂੰ ਆਪ ਹੀ ਸੋਚ-ਵਿਚਾਰ ਕੇ (ਆਪੋ ਆਪਣੇ ਥਾਂ) ਟਿਕਾਏ ਹਨ।
He established and contemplates the worldly sphere.
जिनि धर चक्र धरे वीचारे ॥
LINE 19
ਆਪੇਕਰਤਾਕਰਿਕਰਿਵੇਖੈਸਾਚਾਵੇਪਰਵਾਹਾਹੇ॥॥
ਕਰਤਾਰ ਆਪ ਹੀ ਜਗਤ ਰਚ ਰਚ ਕੇ ਸੰਭਾਲ ਕਰਦਾ ਹੈ, ਉਹ ਸਦਾ ਕਾਇਮ ਰਹਿਣ ਵਾਲਾ ਹੈ, (ਜਗਤ ਦਾ ਇਤਨਾ ਖਿਲਾਰਾ ਹੁੰਦਿਆਂ ਭੀ) ਉਹ ਬੇ-ਫ਼ਿਕਰ ਹੈ ॥੧॥
He Himself created the creation, and beholds it; He is True and independent. ||1||
आपे करता करि करि वेखै साचा वेपरवाहा हे ॥१॥
LINE 20
ਵੇਕੀਵੇਕੀਜੰਤਉਪਾਏ
ਪਰਮਾਤਮਾ ਨੇ ਰੰਗਾ ਰੰਗ ਦੇ ਜੀਵ ਪੈਦਾ ਕਰ ਦਿੱਤੇ ਹਨ। ਕੋਈ ਗੁਰਮੁਖ ਬਣਾ ਦਿੱਤੇ ਹਨ ਕੋਈ ਮਨਮੁਖ ਬਣਾ ਦਿੱਤੇ ਹਨ।
He created the beings of different kinds.
वेकी वेकी जंत उपाए ॥
LINE 21
ਦੁਇਪੰਦੀਦੁਇਰਾਹਚਲਾਏ
ਗੁਰਮੁਖਤਾ ਤੇ ਮਨਮੁਖਤਾ-ਇਹ ਦੋਵੇਂ ਰਸਤੇ ਤੋਰ ਦਿੱਤੇ ਹਨ।
The two travellers have set out in two directions.
दुइ पंदी दुइ राह चलाए ॥
LINE 22
ਗੁਰਪੂਰੇਵਿਣੁਮੁਕਤਿਹੋਈਸਚੁਨਾਮੁਜਪਿਲਾਹਾਹੇ॥॥
ਪੂਰੇ ਗੁਰੂ ਦੀ ਸਰਨ ਪੈਣ ਤੋਂ ਬਿਨਾ (ਮੰਦੇ ਰਸਤੇ ਵਲੋਂ) ਖ਼ਲਾਸੀ ਨਹੀਂ ਹੁੰਦੀ। (ਗੁਰੂ ਦੀ ਰਾਹੀਂ) ਸਦਾ-ਥਿਰ ਨਾਮ ਜਪ ਕੇ ਹੀ (ਮਨੁੱਖਾ ਜੀਵਨ ਵਿਚ ਆਤਮਕ) ਲਾਭ ਖੱਟ ਸਕੀਦਾ ਹੈ ॥੨॥
Without the Perfect Guru, no one is liberated. Chanting the True Name, one profits. ||2||
गुर पूरे विणु मुकति न होई सचु नामु जपि लाहा हे ॥२॥
LINE 23
ਪੜਹਿਮਨਮੁਖਪਰੁਬਿਧਿਨਹੀਜਾਨਾ
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ (ਮਜ਼ਹਬੀ ਕਿਤਾਬਾਂ) ਪੜ੍ਹਦੇ ਹਨ,
The self-willed manmukhs read and study, but they do not know the way.
पड़हि मनमुख परु बिधि नही जाना ॥
LINE 24
ਨਾਮੁਬੂਝਹਿਭਰਮਿਭੁਲਾਨਾ
ਪਰ ਉਹ (ਉਸ ਪੜ੍ਹੇ ਹੋਏ ਉਤੇ ਅਮਲ ਕਰਨ ਦੀ) ਜਾਚ ਨਹੀਂ ਸਿੱਖਦੇ। ਉਹ ਪਰਮਾਤਮਾ ਦੇ ਨਾਮ ਦੀ (ਕਦਰ) ਨਹੀਂ ਸਮਝਦੇ, (ਮਾਇਆ ਦੀ) ਭਟਕਣਾ ਵਿਚ (ਪੈ ਕੇ) ਕੁਰਾਹੇ ਪਏ ਰਹਿੰਦੇ ਹਨ।
They do not understand the Naam, the Name of the Lord; they wander, deluded by doubt.
नामु न बूझहि भरमि भुलाना ॥
LINE 25
ਲੈਕੈਵਢੀਦੇਨਿਉਗਾਹੀਦੁਰਮਤਿਕਾਗਲਿਫਾਹਾਹੇ॥॥
ਰਿਸ਼ਵਤ ਲੈ ਕੇ (ਝੂਠੀਆਂ) ਗਵਾਹੀਆਂ ਦੇ ਦੇਂਦੇ ਹਨ, ਭੈੜੀ ਮੱਤ ਦੀ ਫਾਹੀ ਉਹਨਾਂ ਦੇ ਗਲ ਵਿਚ ਪਈ ਰਹਿੰਦੀ ਹੈ ॥੩॥
They take bribes, and give false testimony; the noose of evil-mindedness is around their necks. ||3||
लै कै वढी देनि उगाही दुरमति का गलि फाहा हे ॥३॥
LINE 26
ਸਿਮ੍ਰਿਤਿਸਾਸਤ੍ਰਪੜਹਿਪੁਰਾਣਾ
(ਪੰਡਿਤ ਲੋਕ ਭੀ) ਸਿੰਮ੍ਰਿਤੀਆਂ ਸ਼ਾਸਤ੍ਰ ਪੁਰਾਣ ਪੜ੍ਹਦੇ ਹਨ,
They read the Simritees, the Shaastras and the Puraanas;
सिम्रिति सासत्र पड़हि पुराणा ॥
LINE 27
ਵਾਦੁਵਖਾਣਹਿਤਤੁਜਾਣਾ
(ਪਰ) ਚਰਚਾ (ਹੀ) ਕਰਦੇ ਹਨ, ਅਸਲੀਅਤ ਨਹੀਂ ਸਮਝਦੇ।
they argue and debate, but do not know the essence of reality.
वादु वखाणहि ततु न जाणा ॥
LINE 28
ਵਿਣੁਗੁਰਪੂਰੇਤਤੁਪਾਈਐਸਚਸੂਚੇਸਚੁਰਾਹਾਹੇ॥॥
ਪੂਰੇ ਗੁਰੂ ਦੀ ਸਰਨ ਪੈਣ ਤੋਂ ਬਿਨਾ ਅਸਲੀਅਤ ਲੱਭ ਹੀ ਨਹੀਂ ਸਕਦੀ। ਜੇਹੜੇ ਬੰਦੇ ਸਦਾ-ਥਿਰ (ਨਾਮ ਸਿਮਰਦੇ ਹਨ) ਉਹ ਪਵਿਤ੍ਰ ਜੀਵਨ ਵਾਲੇ ਬਣ ਜਾਂਦੇ ਹਨ, ਉਹ ਸਹੀ ਜੀਵਨ-ਰਸਤਾ ਫੜ ਲੈਂਦੇ ਹਨ ॥੪॥
Without the Perfect Guru, the essence of reality is not obtained. The true and pure beings walk the Path of Truth. ||4||
विणु गुर पूरे ततु न पाईऐ सच सूचे सचु राहा हे ॥४॥
LINE 29
ਸਭਸਾਲਾਹੇਸੁਣਿਸੁਣਿਆਖੈ
(ਜ਼ਬਾਨੀ ਜ਼ਬਾਨੀ ਤਾਂ) ਸਾਰੀ ਲੁਕਾਈ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੀ ਹੈ (ਦੂਜਿਆਂ ਪਾਸੋਂ) ਸੁਣ ਸੁਣ ਕੇ (ਪ੍ਰਭੂ ਦੀਆਂ ਵਡਿਆਈਆਂ) ਆਖਦੀ ਹੈ।
All praise God and listen, and listen and speak.
सभ सालाहे सुणि सुणि आखै ॥
LINE 30
ਆਪੇਦਾਨਾਸਚੁਪਰਾਖੈ
ਪਰ ਸਦਾ-ਥਿਰ ਪ੍ਰਭੂ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ (ਹਰੇਕ ਦੀ ਕੀਤੀ ਭਗਤੀ ਨੂੰ) ਉਹ ਆਪ ਹੀ ਪਰਖਦਾ ਹੈ।
He Himself is wise, and He Himself judges the Truth.
आपे दाना सचु पराखै ॥
LINE 31
ਜਿਨਕਉਨਦਰਿਕਰੇਪ੍ਰਭੁਅਪਨੀਗੁਰਮੁਖਿਸਬਦੁਸਲਾਹਾਹੇ॥॥
ਜਿਨ੍ਹਾਂ ਉਤੇ ਪ੍ਰਭੂ ਆਪਣੀ ਮੇਹਰ ਦੀ ਨਜ਼ਰ ਕਰਦਾ ਹੈ, ਉਹ ਗੁਰੂ ਦੀ ਸਰਨ ਪੈ ਕੇ ਸ਼ਬਦ ਨੂੰ (ਹਿਰਦੇ ਵਿਚ ਵਸਾਂਦੇ ਹਨ) ਸਿਫ਼ਤ-ਸਾਲਾਹ ਨੂੰ (ਹਿਰਦੇ ਵਿਚ ਵਸਾਂਦੇ ਹਨ) ॥੫॥
Those whom God blesses with His Glance of Grace become Gurmukh, and praise the Word of the Shabad. ||5||
जिन कउ नदरि करे प्रभु अपनी गुरमुखि सबदु सलाहा हे ॥५॥
LINE 32
ਸੁਣਿਸੁਣਿਆਖੈਕੇਤੀਬਾਣੀ
(ਦੂਜਿਆਂ ਪਾਸੋਂ) ਸੁਣ ਸੁਣ ਕੇ ਬੇਅੰਤ ਲੁਕਾਈ ਸਿਫ਼ਤ-ਸਾਲਾਹ ਦੀ ਬਾਣੀ ਭੀ ਬੋਲਦੀ ਹੈ।
Many listen and listen, and speak the Guru's Bani.
सुणि सुणि आखै केती बाणी ॥
LINE 33
ਸੁਣਿਕਹੀਐਕੋਅੰਤੁਜਾਣੀ
ਸੁਣ ਸੁਣ ਕੇ ਪ੍ਰਭੂ ਦੇ ਗੁਣਾਂ ਦਾ ਕਥਨ ਕਰ ਲਈਦਾ ਹੈ, ਪਰ ਕੋਈ ਜੀਵ ਉਸ ਦੇ ਗੁਣਾਂ ਦਾ ਅੰਤ ਨਹੀਂ ਜਾਣਦਾ।
Listening and speaking, no one knows His limits.
सुणि कहीऐ को अंतु न जाणी ॥
LINE 34
ਜਾਕਉਅਲਖੁਲਖਾਏਆਪੇਅਕਥਕਥਾਬੁਧਿਤਾਹਾਹੇ॥॥
ਜਿਸ ਮਨੁੱਖ ਨੂੰ ਉਹ ਅਦ੍ਰਿਸ਼ਟ ਪ੍ਰਭੂ ਆਪਣਾ ਆਪਾ ਵਿਖਾਂਦਾ ਹੈ, ਉਸ ਮਨੁੱਖ ਨੂੰ ਉਹ ਬੁੱਧੀ ਪ੍ਰਾਪਤ ਹੋ ਜਾਂਦੀ ਹੈ ਜਿਸ ਨਾਲ ਉਹ ਉਸ ਅਕੱਥ ਪ੍ਰਭੂ ਦੀਆਂ ਕਥਾ-ਕਹਾਣੀਆਂ ਕਰਦਾ ਰਹਿੰਦਾ ਹੈ ॥੬॥
He alone is wise, unto whom the unseen Lord reveals Himself; he speaks the Unspoken Speech. ||6||
जा कउ अलखु लखाए आपे अकथ कथा बुधि ताहा हे ॥६॥
LINE 35
ਜਨਮੇਕਉਵਾਜਹਿਵਾਧਾਏ
(ਜਦੋਂ ਕੋਈ ਜੀਵ ਜੰਮਦਾ ਹੈ ਤਾਂ ਉਸ ਦੇ) ਜੰਮਣ ਤੇ ਵਾਜੇ ਵੱਜਦੇ ਹਨ, ਵਧਾਈਆਂ ਮਿਲਦੀਆਂ ਹਨ,
At birth, the congratulations pour in;
जनमे कउ वाजहि वाधाए ॥
LINE 36
ਸੋਹਿਲੜੇਅਗਿਆਨੀਗਾਏ
ਗਿਆਨ ਤੋਂ ਸੱਖਣੇ ਲੋਕ ਖ਼ੁਸ਼ੀ ਦੇ ਗੀਤ ਗਾਂਦੇ ਹਨ।
the ignorant sing songs of joy.
सोहिलड़े अगिआनी गाए ॥
LINE 37
ਜੋਜਨਮੈਤਿਸੁਸਰਪਰਮਰਣਾਕਿਰਤੁਪਇਆਸਿਰਿਸਾਹਾਹੇ॥॥
ਪਰ ਜੇਹੜਾ ਜੀਵ ਜੰਮਦਾ ਹੈ ਉਸ ਨੇ ਮਰਨਾ ਭੀ ਜ਼ਰੂਰ ਹੈ। ਹਰੇਕ ਜੀਵ ਦੇ ਕੀਤੇ ਕਰਮਾਂ ਅਨੁਸਾਰ (ਮੌਤ ਦਾ) ਮੁਹੂਰਤ ਉਸ ਦੇ ਮੱਥੇ ਤੇ ਲਿਖਿਆ ਜਾਂਦਾ ਹੈ ॥੭॥
Whoever is born, is sure to die, according to the destiny of past deeds inscribed upon his head by the Sovereign Lord King. ||7||
जो जनमै तिसु सरपर मरणा किरतु पइआ सिरि साहा हे ॥७॥
LINE 38
ਸੰਜੋਗੁਵਿਜੋਗੁਮੇਰੈਪ੍ਰਭਿਕੀਏ
(ਜੰਮ ਕੇ ਪਰਵਾਰ ਵਿਚ) ਮਿਲਣਾ ਤੇ (ਮਰ ਕੇ ਪਰਵਾਰ ਤੋਂ) ਵਿਛੁੜਨਾ-ਇਹ ਖੇਡ ਪਰਮਾਤਮਾ ਨੇ ਬਣਾ ਦਿੱਤੀ ਹੈ।
Union and separation were created by my God.
संजोगु विजोगु मेरै प्रभि कीए ॥
LINE 39
ਸ੍ਰਿਸਟਿਉਪਾਇਦੁਖਾਸੁਖਦੀਏ
ਜਗਤ ਪੈਦਾ ਕਰ ਕੇ ਦੁੱਖ ਸੁਖ ਭੀ ਉਸੇ ਨੇ ਹੀ ਦਿੱਤੇ ਹਨ।
Creating the Universe, He gave it pain and pleasure.
स्रिसटि उपाइ दुखा सुख दीए ॥
LINE 40
ਦੁਖਸੁਖਹੀਤੇਭਏਨਿਰਾਲੇਗੁਰਮੁਖਿਸੀਲੁਸਨਾਹਾਹੇ॥॥
ਜੇਹੜੇ ਬੰਦੇ ਗੁਰੂ ਦੀ ਸਰਨ ਪੈ ਕੇ ਮਿੱਠੇ ਸੁਭਾਵ ਦਾ ਸੰਜੋਅ ਪਹਿਨਦੇ ਹਨ ਉਹ ਦੁੱਖ ਸੁਖ ਤੋਂ ਨਿਰਲੇਪ ਰਹਿੰਦੇ ਹਨ ॥੮॥
The Gurmukhs remain unaffected by pain and pleasure; they wear the armor of humility. ||8||
दुख सुख ही ते भए निराले गुरमुखि सीलु सनाहा हे ॥८॥
LINE 41
ਨੀਕੇਸਾਚੇਕੇਵਾਪਾਰੀ
ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਨਾਮ ਵਿਹਾਝਣ ਵਾਲੇ ਬੰਦੇ ਚੰਗੇ ਜੀਵਨ ਵਾਲੇ ਹੁੰਦੇ ਹਨ।
The noble people are traders in Truth.
नीके साचे के वापारी ॥
LINE 42
ਸਚੁਸਉਦਾਲੈਗੁਰਵੀਚਾਰੀ
ਗੁਰੂ ਦੀ ਦੱਸੀ ਵਿਚਾਰ ਤੇ ਤੁਰ ਕੇ ਇਥੋਂ ਸਦਾ-ਥਿਰ ਰਹਿਣ ਵਾਲਾ ਸੌਦਾ ਲੈ ਕੇ ਜਾਂਦੇ ਹਨ।
They purchase the true merchandise, contemplating the Guru.
सचु सउदा लै गुर वीचारी ॥
LINE 43
ਸਚਾਵਖਰੁਜਿਸੁਧਨੁਪਲੈਸਬਦਿਸਚੈਓਮਾਹਾਹੇ॥॥
ਜਿਸ ਮਨੁੱਖ ਦੇ ਪੱਲੇ ਸਦਾ-ਥਿਰ ਰਹਿਣ ਵਾਲਾ ਸੌਦਾ ਹੈ ਧਨ ਹੈ ਉਹ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਦੀ ਰਾਹੀਂ ਆਤਮਕ ਉਤਸ਼ਾਹ ਪ੍ਰਾਪਤ ਕਰਦੇ ਹਨ ॥੯॥
One who has the wealth of the true commodity in his lap, is blessed with the rapture of the True Shabad. ||9||
सचा वखरु जिसु धनु पलै सबदि सचै ओमाहा हे ॥९॥
LINE 44
ਕਾਚੀਸਉਦੀਤੋਟਾਆਵੈ
ਨਿਰੇ ਮਾਇਆ ਵਾਲੇ ਹੋਛੇ ਵਣਜ ਕੀਤਿਆਂ (ਆਤਮਕ ਜੀਵਨ ਵਿਚ) ਘਾਟਾ ਪੈਂਦਾ ਹੈ।
The false dealings lead only to loss.
काची सउदी तोटा आवै ॥
LINE 45
ਗੁਰਮੁਖਿਵਣਜੁਕਰੇਪ੍ਰਭਭਾਵੈ
ਗੁਰੂ ਦੇ ਸਨਮੁਖ ਰਹਿਣ ਵਾਲਾ ਬੰਦਾ ਉਹ (ਆਤਮਕ) ਵਪਾਰ ਕਰਦਾ ਹੈ ਜੋ ਪ੍ਰਭੂ ਨੂੰ ਪਸੰਦ ਆਉਂਦਾ ਹੈ।
The trades of the Gurmukh are pleasing to God.
गुरमुखि वणजु करे प्रभ भावै ॥
LINE 46
ਪੂੰਜੀਸਾਬਤੁਰਾਸਿਸਲਾਮਤਿਚੂਕਾਜਮਕਾਫਾਹਾਹੇ੧੦॥॥
ਉਸ ਦਾ ਸਰਮਾਇਆ ਉਸ ਦੀ ਰਾਸਿ-ਪੂੰਜੀ ਅਮਨ-ਅਮਾਨ ਰਹਿੰਦੀ ਹੈ, ਆਤਮਕ ਮੌਤ ਦੀ ਫਾਹੀ ਉਸ ਦੇ ਗਲ ਤੋਂ ਕੱਟੀ ਜਾਂਦੀ ਹੈ ॥੧੦॥
His stock is safe, and his capital is safe and sound. The noose of Death is cut away from around his neck. ||10||
पूंजी साबतु रासि सलामति चूका जम का फाहा हे ॥१०॥