LINE 01
ਸੋਰਠਿਮਹਲਾ੫॥
Sorat'h, Fifth Mehl:
सोरठि महला ५ ॥
LINE 02
ਗੁਰੁਪੂਰਾਭੇਟਿਓਵਡਭਾਗੀਮਨਹਿਭਇਆਪਰਗਾਸਾ॥
ਹੇ ਭਾਈ! ਵੱਡੀ ਕਿਸਮਤਿ ਨਾਲ ਮੈਨੂੰ ਪੂਰਾ ਗੁਰੂ ਮਿਲ ਪਿਆ ਹੈ, ਮੇਰੇ ਮਨ ਵਿਚ ਆਤਮਕ ਜੀਵਨ ਦੀ ਸੂਝ ਪੈਦਾ ਹੋ ਗਈ ਹੈ।
I met the True Guru, by great good fortune, and my mind has been enlightened.
गुरु पूरा भेटिओ वडभागी मनहि भइआ परगासा ॥
LINE 03
ਕੋਇਨਪਹੁਚਨਹਾਰਾਦੂਜਾਅਪੁਨੇਸਾਹਿਬਕਾਭਰਵਾਸਾ੧॥॥
ਹੁਣ ਮੈਨੂੰ ਆਪਣੇ ਮਾਲਕ ਦਾ ਸਹਾਰਾ ਹੋ ਗਿਆ ਹੈ, ਕੋਈ ਉਸ ਮਾਲਕ ਦੀ ਬਰਾਬਰੀ ਨਹੀਂ ਕਰ ਸਕਦਾ ॥੧॥
No one else can equal me, because I have the loving support of my Lord and Master. ||1||
कोइ न पहुचनहारा दूजा अपुने साहिब का भरवासा ॥१॥
LINE 04
ਅਪੁਨੇਸਤਿਗੁਰਕੈਬਲਿਹਾਰੈ॥
ਹੇ ਭਾਈ! ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ,
I am a sacrifice to my True Guru.
अपुने सतिगुर कै बलिहारै ॥
LINE 05
ਆਗੈਸੁਖੁਪਾਛੈਸੁਖਸਹਜਾਘਰਿਆਨੰਦੁਹਮਾਰੈ॥ਰਹਾਉ॥
(ਗੁਰੂ ਦੀ ਕਿਰਪਾ ਨਾਲ) ਮੇਰੇ ਹਿਰਦੇ-ਘਰ ਵਿਚ ਆਨੰਦ ਬਣਿਆ ਰਹਿੰਦਾ ਹੈ, ਇਸ ਲੋਕ ਵਿਚ ਭੀ ਆਤਮਕ ਅਡੋਲਤਾ ਦਾ ਸੁਖ ਮੈਨੂੰ ਪ੍ਰਾਪਤ ਹੋ ਗਿਆ ਹੈ, ਤੇ, ਪਰਲੋਕ ਵਿਚ ਭੀ ਇਹ ਸੁਖ ਟਿਕਿਆ ਰਹਿਣ ਵਾਲਾ ਹੈ ਰਹਾਉ॥
I am at peace in this world, and I shall be in celestial peace in the next; my home is filled with bliss. ||Pause||
आगै सुखु पाछै सुख सहजा घरि आनंदु हमारै ॥ रहाउ ॥
LINE 06
ਅੰਤਰਜਾਮੀਕਰਣੈਹਾਰਾਸੋਈਖਸਮੁਹਮਾਰਾ॥
ਹੇ ਭਾਈ! (ਮੈਨੂੰ ਨਿਸ਼ਚਾ ਹੋ ਗਿਆ ਹੈ ਕਿ ਜੇਹੜਾ) ਸਿਰਜਣਹਾਰ ਸਭ ਦੇ ਦਿਲ ਦੀ ਜਾਣਨ ਵਾਲਾ ਹੈ ਉਹੀ ਮੇਰੇ ਸਿਰ ਉਤੇ ਰਾਖਾ ਹੈ।
He is the Inner-knower, the Searcher of hearts, the Creator, my Lord and Master.
अंतरजामी करणैहारा सोई खसमु हमारा ॥
LINE 07
ਨਿਰਭਉਭਏਗੁਰਚਰਣੀਲਾਗੇਇਕਰਾਮਨਾਮਆਧਾਰਾ੨॥॥
ਜਦੋਂ ਦਾ ਮੈਂ ਗੁਰੂ ਦੀ ਚਰਨੀਂ ਲੱਗਾ ਹਾਂ, ਮੈਨੂੰ ਪਰਮਾਤਮਾ ਦੇ ਨਾਮ ਦਾ ਆਸਰਾ ਹੋ ਗਿਆ ਹੈ। ਕੋਈ ਡਰ ਮੈਨੂੰ ਹੁਣ ਪੋਹ ਨਹੀਂ ਸਕਦਾ ॥੨॥
I have become fearless, attached to the Guru's feet; I take the Support of the Name of the One Lord. ||2||
निरभउ भए गुर चरणी लागे इक राम नाम आधारा ॥२॥
LINE 08
ਸਫਲਦਰਸਨੁਅਕਾਲਮੂਰਤਿਪ੍ਰਭੁਹੈਭੀਹੋਵਨਹਾਰਾ॥
(ਹੇ ਭਾਈ! ਗੁਰੂ ਦੀ ਕਿਰਪਾ ਨਾਲ ਮੈਨੂੰ ਯਕੀਨ ਬਣ ਗਿਆ ਹੈ ਕਿ) ਜਿਸ ਪਰਮਾਤਮਾ ਦਾ ਦਰਸ਼ਨ ਮਨੁੱਖਾ ਜਨਮ ਦਾ ਫਲ ਦੇਣ ਵਾਲਾ ਹੈ, ਜਿਸ ਪਰਮਾਤਮਾ ਦੀ ਹਸਤੀ ਮੌਤ ਤੋਂ ਰਹਿਤ ਹੈ, ਉਹ ਇਸ ਵੇਲੇ ਭੀ (ਮੇਰੇ ਸਿਰ ਉਤੇ) ਮੌਜੂਦ ਹੈ, ਤੇ, ਸਦਾ ਕਾਇਮ ਰਹਿਣ ਵਾਲਾ ਹੈ।
Fruitful is the Blessed Vision of His Darshan; the Form of God is deathless; He is and shall always be.
सफल दरसनु अकाल मूरति प्रभु है भी होवनहारा ॥
LINE 09
ਕੰਠਿਲਗਾਇਅਪੁਨੇਜਨਰਾਖੇਅਪੁਨੀਪ੍ਰੀਤਿਪਿਆਰਾ੩॥॥
ਉਹ ਪ੍ਰਭੂ ਆਪਣੀ ਪ੍ਰੀਤਿ ਦੀ ਆਪਣੇ ਪਿਆਰ ਦੀ ਦਾਤਿ ਦੇ ਕੇ ਆਪਣੇ ਸੇਵਕਾਂ ਨੂੰ ਆਪਣੇ ਗਲ ਨਾਲ ਲਾ ਕੇ ਰੱਖਦਾ ਹੈ ॥੩॥
He hugs His humble servants close, and protects and preserves them; their love for Him is sweet to Him. ||3||
कंठि लगाइ अपुने जन राखे अपुनी प्रीति पिआरा ॥३॥
LINE 10
ਵਡੀਵਡਿਆਈਅਚਰਜਸੋਭਾਕਾਰਜੁਆਇਆਰਾਸੇ॥
ਉਹ ਗੁਰੂ ਬੜੀ ਵਡਿਆਈ ਵਾਲਾ ਹੈ, ਅਚਰਜ ਸੋਭਾ ਵਾਲਾ ਹੈ, ਉਸ ਦੀ ਸਰਨ ਪਿਆਂ ਜ਼ਿੰਦਗੀ ਦਾ ਮਨੋਰਥ ਪ੍ਰਾਪਤ ਹੋ ਜਾਂਦਾ ਹੈ।
Great is His glorious greatness, and wondrous is His magnificence; through Him, all affairs are resolved.
वडी वडिआई अचरज सोभा कारजु आइआ रासे ॥
LINE 11
ਨਾਨਕਕਉਗੁਰੁਪੂਰਾਭੇਟਿਓਸਗਲੇਦੂਖਬਿਨਾਸੇ੪੫॥॥॥
ਹੇ ਭਾਈ! ਮੈਨੂੰ ਨਾਨਕ ਨੂੰ ਪੂਰਾ ਗੁਰੂ ਮਿਲ ਪਿਆ ਹੈ, ਮੇਰੇ ਸਾਰੇ ਦੁੱਖ ਦੂਰ ਹੋ ਗਏ ਹਨ ॥੪॥੫॥
Nanak has met with the Perfect Guru; all his sorrows have been dispelled. ||4||5||
नानक कउ गुरु पूरा भेटिओ सगले दूख बिनासे ॥४॥५॥