ਮੁੱਖਵਾਕ ਸ੍ਰੀ ਦਰਬਾਰ ਸਾਹਿਬ

Sri Darbar Sahib, Amritsar

From the archive

Thursday, April 3, 2025

ਰਾਗੁ ਸੋਰਠਿ ਗੁਰੂ ਅਰਜਨ ਦੇਵ ਜੀ ਅੰਗ 619
Hukamnama ArchiveChoose a date to read a past Hukamnama.
LATEST
Checking Hukamnama audio…
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸੋਰਠਿਮਹਲਾ੫॥
Sorat'h, Fifth Mehl:
सोरठि महला ५ ॥
LINE 02
ਸੂਖਮੰਗਲਕਲਿਆਣਸਹਜਧੁਨਿਪ੍ਰਭਕੇਚਰਣਨਿਹਾਰਿਆ॥
(ਹੇ ਭਾਈ! ਗੁਰੂ ਦੀ ਸ਼ਰਨ ਪੈ ਕੇ ਜਿਸ ਮਨੁੱਖ ਨੇ) ਪਰਮਾਤਮਾ ਦੇ ਚਰਨਾਂ ਦਾ ਦਰਸਨ ਕਰ ਲਿਆ, ਉਸ ਦੇ ਅੰਦਰ ਸੁਖ ਖ਼ੁਸ਼ੀ ਆਨੰਦ ਤੇ ਆਤਮਕ ਅਡੋਲਤਾ ਦੀ ਰੌ ਚੱਲ ਪਈ।
I have been blessed with peace, pleasure, bliss, and the celestial sound current, gazing upon the feet of God.
सूख मंगल कलिआण सहज धुनि प्रभ के चरण निहारिआ ॥
LINE 03
ਰਾਖਨਹਾਰੈਰਾਖਿਓਬਾਰਿਕੁਸਤਿਗੁਰਿਤਾਪੁਉਤਾਰਿਆ੧॥॥
(ਜੇਹੜਾ ਭੀ ਮਨੁੱਖ ਗੁਰੂ ਦੀ ਸ਼ਰਨ ਆ ਪਿਆ) ਗੁਰੂ ਨੇ ਉਸ ਦਾ ਤਾਪ (ਦੁੱਖ-ਕਲੇਸ਼) ਲਾਹ ਦਿੱਤਾ, ਰੱਖਿਆ ਕਰਨ ਦੀ ਸਮਰਥਾ ਵਾਲੇ ਗੁਰੂ ਨੇ ਉਸ ਬਾਲਕ ਨੂੰ (ਵਿਘਨਾਂ ਤੋਂ) ਬਚਾ ਲਿਆ (ਉਸ ਨੂੰ ਇਉਂ ਬਚਾਇਆ ਜਿਵੇਂ ਪਿਤਾ ਆਪਣੇ ਪੁੱਤਰ ਦੀ ਰੱਖਿਆ ਕਰਦਾ ਹੈ) ॥੧॥
The Savior has saved His child, and the True Guru has cured his fever. ||1||
राखनहारै राखिओ बारिकु सतिगुरि तापु उतारिआ ॥१॥
LINE 04
ਉਬਰੇਸਤਿਗੁਰਕੀਸਰਣਾਈ॥
ਹੇ ਭਾਈ! ਉਸ ਗੁਰੂ ਦੀ ਸ਼ਰਨ ਜੇਹੜੇ ਮਨੁੱਖ ਪੈਂਦੇ ਹਨ ਉਹ (ਆਤਮਕ ਜੀਵਨ ਦੇ ਰਸਤੇ ਵਿਚ ਆਉਣ ਵਾਲੀਆਂ ਰੁਕਾਵਟਾਂ ਤੋਂ) ਬਚ ਜਾਂਦੇ ਹਨ
I have been saved, in the True Guru's Sanctuary;
उबरे सतिगुर की सरणाई ॥
LINE 05
ਜਾਕੀਸੇਵਨਬਿਰਥੀਜਾਈ॥ਰਹਾਉ॥
ਜਿਸ ਗੁਰੂ ਦੀ ਕੀਤੀ ਹੋਈ ਸੇਵਾ ਖ਼ਾਲੀ ਨਹੀਂ ਜਾਂਦੀ (ਉਸ ਦੀ ਸ਼ਰਨ ਪ੍ਰਾਪਤ ਕਰ।) ਰਹਾਉ॥
service to Him does not go in vain. ||1||Pause||
जा की सेव न बिरथी जाई ॥ रहाउ ॥
LINE 06
ਘਰਮਹਿਸੂਖਬਾਹਰਿਫੁਨਿਸੂਖਾਪ੍ਰਭਅਪੁਨੇਭਏਦਇਆਲਾ॥
(ਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਉਸ ਦੇ) ਹਿਰਦੇ ਵਿਚ ਆਤਮਕ ਆਨੰਦ ਬਣਿਆ ਰਹਿੰਦਾ ਹੈ, ਬਾਹਰ (ਦੁਨੀਆ ਨਾਲ ਵਰਤਣ ਵਿਹਾਰ ਕਰਦਿਆਂ) ਭੀ ਉਸ ਨੂੰ ਆਤਮਕ ਸੁਖ ਮਿਲਿਆ ਰਹਿੰਦਾ ਹੈ, ਉਸ ਉਤੇ ਪ੍ਰਭੂ ਸਦਾ ਦਇਆਵਾਨ ਰਹਿੰਦਾ ਹੈ।
There is peace within the home of one's heart, and there is peace outside as well, when God becomes kind and compassionate.
घर महि सूख बाहरि फुनि सूखा प्रभ अपुने भए दइआला ॥
LINE 07
ਨਾਨਕਬਿਘਨੁਨਲਾਗੈਕੋਊਮੇਰਾਪ੍ਰਭੁਹੋਆਕਿਰਪਾਲਾ੨੧੨੪੦॥॥॥॥
ਹੇ ਨਾਨਕ! ਉਸ ਮਨੁੱਖ ਦੀ ਜ਼ਿੰਦਗੀ ਦੇ ਰਸਤੇ ਵਿਚ ਕੋਈ ਰੁਕਾਵਟ ਨਹੀਂ ਆਉਂਦੀ, ਉਸ ਉਤੇ ਪਰਮਾਤਮਾ ਕਿਰਪਾਲ ਹੋਇਆ ਰਹਿੰਦਾ ਹੈ ॥੨॥੧੨॥੪੦॥
O Nanak, no obstacles block my way; my God has become gracious and merciful to me. ||2||12||40||
नानक बिघनु न लागै कोऊ मेरा प्रभु होआ किरपाला ॥२॥१२॥४०॥