ਮੁੱਖਵਾਕ ਸ੍ਰੀ ਦਰਬਾਰ ਸਾਹਿਬ

Sri Darbar Sahib, Amritsar

From the archive

Thursday, October 3, 2024

ਰਾਗੁ ਸੋਰਠਿ ਗੁਰੂ ਅਮਰਦਾਸ ਜੀ ਅੰਗ 650
Hukamnama ArchiveChoose a date to read a past Hukamnama.
TODAY
Checking Hukamnama audio…
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਲੋਕੁਮਃ੩॥
Salok, Third Mehl:
सलोकु मः ३ ॥
LINE 02
ਪੜਣਾਗੁੜਣਾਸੰਸਾਰਕੀਕਾਰਹੈਅੰਦਰਿਤ੍ਰਿਸਨਾਵਿਕਾਰੁ॥
ਪੜ੍ਹਨਾ ਤੇ ਵਿਚਾਰਨਾ ਸੰਸਾਰ ਦਾ ਕੰਮ (ਹੀ ਹੋ ਗਿਆ) ਹੈ (ਭਾਵ, ਹੋਰ ਵਿਹਾਰਾਂ ਵਾਂਗ ਇਹ ਭੀ ਇਕ ਵਿਹਾਰ ਹੀ ਬਣ ਗਿਆ ਹੈ, ਪਰ) ਹਿਰਦੇ ਵਿਚ ਤ੍ਰਿਸ਼ਨਾ ਤੇ ਵਿਕਾਰ (ਟਿਕੇ ਹੀ ਰਹਿੰਦੇ) ਹਨ।
Reading and studying are just worldly pursuits, if there is thirst and corruption within.
पड़णा गुड़णा संसार की कार है अंदरि त्रिसना विकारु ॥
LINE 03
ਹਉਮੈਵਿਚਿਸਭਿਪੜਿਥਕੇਦੂਜੈਭਾਇਖੁਆਰੁ॥
ਅਹੰਕਾਰ ਵਿਚ ਸਾਰੇ (ਪੰਡਿਤ) ਪੜ੍ਹ ਪੜ੍ਹ ਕੇ ਥੱਕ ਗਏ ਹਨ, ਮਾਇਆ ਦੇ ਮੋਹ ਵਿਚ ਖ਼ੁਆਰ ਹੀ ਹੁੰਦੇ ਹਨ।
Reading in egotism, all have grown weary; through the love of duality, they are ruined.
हउमै विचि सभि पड़ि थके दूजै भाइ खुआरु ॥
LINE 04
ਸੋਪੜਿਆਸੋਪੰਡਿਤੁਬੀਨਾਗੁਰਸਬਦਿਕਰੇਵੀਚਾਰੁ॥
ਉਹ ਮਨੁੱਖ ਪੜ੍ਹਿਆ ਹੋਇਆ ਤੇ ਸਿਆਣਾ ਪੰਡਿਤ ਹੈ (ਭਾਵ, ਉਸ ਮਨੁੱਖ ਨੂੰ ਪੰਡਿਤ ਸਮਝੋ), ਜੋ ਸਤਿਗੁਰੂ ਦੇ ਸ਼ਬਦ ਵਿਚ ਵਿਚਾਰ ਕਰਦਾ ਹੈ,
He alone is educated, and he alone is a wise Pandit, who contemplates the Word of the Guru's Shabad.
सो पड़िआ सो पंडितु बीना गुर सबदि करे वीचारु ॥
LINE 05
ਅੰਦਰੁਖੋਜੈਤਤੁਲਹੈਪਾਏਮੋਖਦੁਆਰੁ॥
ਜੋ ਆਪਣੇ ਮਨ ਨੂੰ ਖੋਜਦਾ ਹੈ (ਅੰਦਰੋਂ) ਹਰੀ ਨੂੰ ਲੱਭ ਲੈਂਦਾ ਹੈ ਤੇ (ਤ੍ਰਿਸ਼ਨਾ ਤੋਂ) ਬਚਣ ਲਈ ਰਸਤਾ ਲਭ ਲੈਂਦਾ ਹੈ,
He searches within himself, and finds the true essence; he finds the Door of Salvation.
अंदरु खोजै ततु लहै पाए मोख दुआरु ॥
LINE 06
ਗੁਣਨਿਧਾਨੁਹਰਿਪਾਇਆਸਹਜਿਕਰੇਵੀਚਾਰੁ॥
ਜੋ ਗੁਣਾਂ ਦੇ ਖ਼ਜ਼ਾਨੇ ਹਰੀ ਨੂੰ ਪ੍ਰਾਪਤ ਕਰਦਾ ਹੈ ਤੇ ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੇ ਗੁਣਾਂ ਵਿਚ ਸੁਰਤਿ ਜੋੜੀ ਰੱਖਦਾ ਹੈ।
He finds the Lord, the treasure of excellence, and peacefully contemplates Him.
गुण निधानु हरि पाइआ सहजि करे वीचारु ॥
LINE 07
ਧੰਨੁਵਾਪਾਰੀਨਾਨਕਾਜਿਸੁਗੁਰਮੁਖਿਨਾਮੁਅਧਾਰੁ੧॥॥
ਹੇ ਨਾਨਕ! ਇਸ ਤਰ੍ਹਾਂ ਸਤਿਗੁਰੂ ਦੇ ਸਨਮੁਖ ਹੋਏ ਜਿਸ ਮਨੁੱਖ ਨੂੰ 'ਨਾਮ' ਆਸਰਾ (ਰੂਪ) ਹੈ, ਉਸ ਨਾਮ ਦਾ ਵਾਪਾਰੀ ਮੁਬਾਰਿਕ ਹੈ ॥੧॥
Blessed is the trader, O Nanak, who, as Gurmukh, takes the Name as his only Support. ||1||
धंनु वापारी नानका जिसु गुरमुखि नामु अधारु ॥१॥
LINE 08
ਮਃ੩॥
Third Mehl:
मः ३ ॥
LINE 09
ਵਿਣੁਮਨੁਮਾਰੇਕੋਇਨਸਿਝਈਵੇਖਹੁਕੋਲਿਵਲਾਇ॥
ਤੁਸੀਂ ਕੋਈ ਭੀ ਮਨੁੱਖ ਬ੍ਰਿਤੀ ਜੋੜ ਕੇ ਵੇਖ ਲਵੋ, ਮਨ ਨੂੰ ਕਾਬੂ ਕਰਨ ਤੋਂ ਬਿਨਾਂ ਕੋਈ ਨਹੀਂ ਸਿੱਝਿਆ (ਭਾਵ, ਕਿਸੇ ਦੀ ਘਾਲਿ ਥਾਇ ਨਹੀਂ ਪਈ)।
Without conquering his mind, no one can be successful. See this, and concentrate on it.
विणु मनु मारे कोइ न सिझई वेखहु को लिव लाइ ॥
LINE 10
ਭੇਖਧਾਰੀਤੀਰਥੀਭਵਿਥਕੇਨਾਏਹੁਮਨੁਮਾਰਿਆਜਾਇ॥
ਭੇਖ ਕਰਨ ਵਾਲੇ (ਸਾਧੂ ਭੀ) ਤੀਰਥਾਂ ਦੀ ਯਾਤ੍ਰਾ ਕਰ ਕੇ ਰਹਿ ਗਏ ਹਨ, (ਇਸ ਤਰ੍ਹਾਂ) ਇਹ ਮਨ ਮਾਰਿਆ ਨਹੀਂ ਜਾਂਦਾ।
The wandering holy men are tired of of making pilgrimages to sacred shrines; they have not been able to conquer their minds.
भेखधारी तीरथी भवि थके ना एहु मनु मारिआ जाइ ॥
LINE 11
ਗੁਰਮੁਖਿਏਹੁਮਨੁਜੀਵਤੁਮਰੈਸਚਿਰਹੈਲਿਵਲਾਇ॥
ਸਤਿਗੁਰੂ ਦੇ ਸਨਮੁਖ ਹੋਇਆਂ ਮਨੁੱਖ ਸੱਚੇ ਹਰੀ ਵਿਚ ਬ੍ਰਿਤੀ ਜੋੜੀ ਰੱਖਦਾ ਹੈ (ਇਸ ਕਰਕੇ) ਉਸ ਦਾ ਮਨ ਜੀਊਂਦਾ ਹੀ ਮੋਇਆ ਹੋਇਆ ਹੈ (ਭਾਵ, ਮਾਇਆ ਵਿਚ ਵਰਤਦਿਆਂ ਭੀ ਮਾਇਆ ਤੋਂ ਉਦਾਸ ਹੈ)।
The Gurmukh has conquered his mind, and he remains lovingly absorbed in the True Lord.
गुरमुखि एहु मनु जीवतु मरै सचि रहै लिव लाइ ॥
LINE 12
ਨਾਨਕਇਸੁਮਨਕੀਮਲੁਇਉਉਤਰੈਹਉਮੈਸਬਦਿਜਲਾਇ੨॥॥
ਹੇ ਨਾਨਕ! ਇਸ ਮਨ ਦੀ ਮੈਲ ਇਸ ਤਰ੍ਹਾਂ ਉਤਰਦੀ ਹੈ ਕਿ (ਮਨ ਦੀ) ਹਉਮੈ (ਸਤਿਗੁਰੂ ਦੇ) ਸ਼ਬਦ ਨਾਲ ਸਾੜੀ ਜਾਏ ॥੨॥
O Nanak, this is how the filth of the mind is removed; the Word of the Shabad burns away the ego. ||2||
नानक इसु मन की मलु इउ उतरै हउमै सबदि जलाइ ॥२॥
LINE 13
ਪਉੜੀ॥
Pauree:
पउड़ी ॥
LINE 14
ਹਰਿਹਰਿਸੰਤਮਿਲਹੁਮੇਰੇਭਾਈਹਰਿਨਾਮੁਦ੍ਰਿੜਾਵਹੁਇਕਕਿਨਕਾ॥
ਹੇ ਮੇਰੇ ਭਾਈ ਸੰਤ ਜਨੋਂ! ਇਕ ਕਿਣਕਾ ਮਾਤ੍ਰ (ਮੈਨੂੰ ਭੀ) ਹਰੀ ਦਾ ਨਾਮ ਜਪਾਵੋ।
O Saints of the Lord, O my Siblings of Destiny, please meet with me, and implant the Name of the One Lord within me.
हरि हरि संत मिलहु मेरे भाई हरि नामु द्रिड़ावहु इक किनका ॥
LINE 15
ਹਰਿਹਰਿਸੀਗਾਰੁਬਨਾਵਹੁਹਰਿਜਨਹਰਿਕਾਪੜੁਪਹਿਰਹੁਖਿਮਕਾ॥
ਹੇ ਹਰੀ ਜਨੋਂ! ਹਰੀ ਦੇ ਨਾਮ ਦਾ ਸਿੰਗਾਰ ਬਣਾਵੋ, ਤੇ ਖਿਮਾ ਦੀ ਪੁਸ਼ਾਕ ਪਹਿਨੋ।
O humble servants of the Lord, adorn me with the decorations of the Lord, Har, Har; let me wear the robes of the Lord's forgiveness.
हरि हरि सीगारु बनावहु हरि जन हरि कापड़ु पहिरहु खिम का ॥
LINE 16
ਐਸਾਸੀਗਾਰੁਮੇਰੇਪ੍ਰਭਭਾਵੈਹਰਿਲਾਗੈਪਿਆਰਾਪ੍ਰਿਮਕਾ॥
ਇਹੋ ਜਿਹਾ ਸ਼ਿੰਗਾਰ ਪਿਆਰੇ ਹਰੀ ਨੂੰ ਚੰਗਾ ਲੱਗਦਾ ਹੈ, ਹਰੀ ਨੂੰ ਪ੍ਰੇਮ ਦਾ ਸ਼ਿੰਗਾਰ ਪਿਆਰਾ ਲੱਗਦਾ ਹੈ।
Such decorations are pleasing to my God; such love is dear to the Lord.
ऐसा सीगारु मेरे प्रभ भावै हरि लागै पिआरा प्रिम का ॥
LINE 17
ਹਰਿਹਰਿਨਾਮੁਬੋਲਹੁਦਿਨੁਰਾਤੀਸਭਿਕਿਲਬਿਖਕਾਟੈਇਕਪਲਕਾ॥
ਦਿਨ ਰਾਤ ਹਰੀ ਦਾ ਨਾਮ ਸਿਮਰੋ, ਇਕ ਪਲਕ ਵਿਚ ਸਾਰੇ ਪਾਪ ਕੱਟ ਦੇਵੇਗਾ।
I chant the Name of the Lord, Har, Har, day and night; in an instant, all sins are eradicated.
हरि हरि नामु बोलहु दिनु राती सभि किलबिख काटै इक पलका ॥
LINE 18
ਹਰਿਹਰਿਦਇਆਲੁਹੋਵੈਜਿਸੁਉਪਰਿਸੋਗੁਰਮੁਖਿਹਰਿਜਪਿਜਿਣਕਾ੨੧॥॥
ਜਿਸ ਗੁਰਮੁਖ ਉਤੇ ਹਰੀ ਦਇਆਲ ਹੁੰਦਾ ਹੈ, ਉਹ ਹਰੀ ਦਾ ਸਿਮਰਨ ਕਰ ਕੇ (ਸੰਸਾਰ ਤੋਂ) ਜਿੱਤ (ਕੇ) ਜਾਂਦਾ ਹੈ ॥੨੧॥
That Gurmukh, unto whom the Lord becomes merciful, chants the Lord's Name, and wins the game of life. ||21||
हरि हरि दइआलु होवै जिसु उपरि सो गुरमुखि हरि जपि जिणका ॥२१॥