LINE 01
ਸੋਰਠਿਮਹਲਾ੫॥
Sorat'h, Fifth Mehl:
सोरठि महला ५ ॥
LINE 02
ਮਾਇਆਮੋਹਮਗਨੁਅੰਧਿਆਰੈਦੇਵਨਹਾਰੁਨਜਾਨੈ॥
ਮਨੁੱਖ ਮਾਇਆ ਦੇ ਮੋਹ ਦੇ (ਆਤਮਕ) ਹਨੇਰੇ ਵਿਚ ਮਸਤ ਰਹਿ ਕੇ ਸਭ ਦਾਤਾਂ ਦੇਣ ਵਾਲੇ ਪ੍ਰਭੂ ਨਾਲ ਜੀਵ ਡੂੰਘੀ ਸਾਂਝ ਨਹੀਂ ਪਾਂਦਾ।
Infatuated with the darkness of emotional attachment to Maya, he does not know the Lord, the Great Giver.
माइआ मोह मगनु अंधिआरै देवनहारु न जानै ॥
LINE 03
ਜੀਉਪਿੰਡੁਸਾਜਿਜਿਨਿਰਚਿਆਬਲੁਅਪੁਨੋਕਰਿਮਾਨੈ੧॥॥
ਜਿਸ ਪਰਮਾਤਮਾ ਨੇ ਸਰੀਰ ਜਿੰਦ ਬਣਾ ਕੇ ਜੀਵ ਨੂੰ ਪੈਦਾ ਕੀਤਾ ਹੋਇਆ ਹੈ, (ਉਸ ਨੂੰ ਭੁਲਾ ਕੇ) ਆਪਣੀ ਤਾਕਤ ਨੂੰ ਹੀ ਵੱਡੀ ਸਮਝਦਾ ਹੈ ॥੧॥
The Lord created his body and fashioned his soul, but he claims that his power is his own. ||1||
जीउ पिंडु साजि जिनि रचिआ बलु अपुनो करि मानै ॥१॥
LINE 04
ਮਨਮੂੜੇਦੇਖਿਰਹਿਓਪ੍ਰਭਸੁਆਮੀ॥
ਹੇ ਮੂਰਖ ਮਨ! ਮਾਲਕ ਪ੍ਰਭੂ (ਤੇਰੀਆਂ ਸਾਰੀਆਂ ਕਰਤੂਤਾਂ ਨੂੰ ਹਰ ਵੇਲੇ) ਵੇਖ ਰਿਹਾ ਹੈ।
O foolish mind, God, your Lord and Master is watching over you.
मन मूड़े देखि रहिओ प्रभ सुआमी ॥
LINE 05
ਜੋਕਿਛੁਕਰਹਿਸੋਈਸੋਈਜਾਣੈਰਹੈਨਕਛੂਐਛਾਨੀ॥ਰਹਾਉ॥
ਤੂੰ ਜੋ ਕੁਝ ਕਰਦਾ ਹੈਂ, (ਮਾਲਕ-ਪ੍ਰਭੂ) ਉਹੀ ਉਹੀ ਜਾਣ ਲੈਂਦਾ ਹੈ, (ਉਸ ਪਾਸੋਂ ਤੇਰੀ) ਕੋਈ ਭੀ ਕਰਤੂਤ ਲੁਕੀ ਨਹੀਂ ਰਹਿ ਸਕਦੀ ਰਹਾਉ॥
Whatever you do, He knows; nothing can remain concealed from Him. ||Pause||
जो किछु करहि सोई सोई जाणै रहै न कछूऐ छानी ॥ रहाउ ॥
LINE 06
ਜਿਹਵਾਸੁਆਦਲੋਭਮਦਿਮਾਤੋਉਪਜੇਅਨਿਕਬਿਕਾਰਾ॥
ਹੇ ਭਾਈ! ਮਨੁੱਖ ਜੀਭ ਦੇ ਸੁਆਦਾਂ ਵਿਚ, ਲੋਭ ਦੇ ਨਸ਼ੇ ਵਿਚ ਮਸਤ ਰਹਿੰਦਾ ਹੈ (ਜਿਸ ਕਰਕੇ ਇਸ ਦੇ ਅੰਦਰ) ਅਨੇਕਾਂ ਵਿਕਾਰ ਪੈਦਾ ਹੋ ਜਾਂਦੇ ਹਨ।
You are intoxicated with the tastes of the tongue, with greed and pride; countless sins spring from these.
जिहवा सुआद लोभ मदि मातो उपजे अनिक बिकारा ॥
LINE 07
ਬਹੁਤੁਜੋਨਿਭਰਮਤਦੁਖੁਪਾਇਆਹਉਮੈਬੰਧਨਕੇਭਾਰਾ੨॥॥
ਮਨੁੱਖ ਹਉਮੈ ਦੀਆਂ ਜ਼ੰਜੀਰਾਂ ਦੇ ਭਾਰ ਹੇਠ ਦਬ ਜਾਂਦਾ ਹੈ, ਬਹੁਤ ਜੂਨਾਂ ਵਿਚ ਭਟਕਦਾ ਫਿਰਦਾ ਹੈ, ਤੇ, ਦੁੱਖ ਸਹਾਰਦਾ ਰਹਿੰਦਾ ਹੈ ॥੨॥
You wandered in pain through countless incarnations, weighed down by the chains of egotism. ||2||
बहुतु जोनि भरमत दुखु पाइआ हउमै बंधन के भारा ॥२॥
LINE 08
ਦੇਇਕਿਵਾੜਅਨਿਕਪੜਦੇਮਹਿਪਰਦਾਰਾਸੰਗਿਫਾਕੈ॥
(ਮਾਇਆ ਦੇ ਮੋਹ ਦੇ ਹਨੇਰੇ ਵਿਚ ਫਸਿਆ ਮਨੁੱਖ) ਦਰਵਾਜ਼ੇ ਬੰਦ ਕਰਕੇ ਅਨੇਕਾਂ ਪਰਦਿਆਂ ਦੇ ਪਿੱਛੇ ਪਰਾਈ ਇਸਤ੍ਰੀ ਨਾਲ ਕੁਕਰਮ ਕਰਦਾ ਹੈ।
Behind closed doors, hidden by many screens, the man takes his pleasure with another man's wife.
देइ किवाड़ अनिक पड़दे महि पर दारा संगि फाकै ॥
LINE 09
ਚਿਤ੍ਰਗੁਪਤੁਜਬਲੇਖਾਮਾਗਹਿਤਬਕਉਣੁਪੜਦਾਤੇਰਾਢਾਕੈ੩॥॥
(ਪਰ, ਹੇ ਭਾਈ!) ਜਦੋਂ (ਧਰਮ ਰਾਜ ਦੇ ਦੂਤ) ਚਿੱਤ੍ਰ ਅਤੇ ਗੁਪਤ (ਤੇਰੀਆਂ ਕਰਤੂਤਾਂ ਦਾ) ਹਿਸਾਬ ਮੰਗਣਗੇ, ਤਦੋਂ ਕੋਈ ਭੀ ਤੇਰੀਆਂ ਕਰਤੂਤਾਂ ਉਤੇ ਪਰਦਾ ਨਹੀਂ ਪਾ ਸਕੇਗਾ ॥੩॥
When Chitr and Gupt, the celestial accountants of the conscious and subconscious, call for your account, who will screen you then? ||3||
चित्र गुपतु जब लेखा मागहि तब कउणु पड़दा तेरा ढाकै ॥३॥
LINE 10
ਦੀਨਦਇਆਲਪੂਰਨਦੁਖਭੰਜਨਤੁਮਬਿਨੁਓਟਨਕਾਈ॥
ਹੇ ਨਾਨਕ! (ਆਖ-) ਦੀਨਾਂ ਉਤੇ ਦਇਆ ਕਰਨ ਵਾਲੇ! ਹੇ ਸਰਬ-ਵਿਆਪਕ! ਹੇ ਦੁੱਖਾਂ ਦੇ ਨਾਸ ਕਰਨ ਵਾਲੇ! ਤੈਥੋਂ ਬਿਨਾ ਹੋਰ ਕੋਈ ਆਸਰਾ ਨਹੀਂ ਹੈ।
O Perfect Lord, Merciful to the meek, Destroyer of pain, without You, I have no shelter at all.
दीन दइआल पूरन दुख भंजन तुम बिनु ओट न काई ॥
LINE 11
ਕਾਢਿਲੇਹੁਸੰਸਾਰਸਾਗਰਮਹਿਨਾਨਕਪ੍ਰਭਸਰਣਾਈ੪੧੫੨੬॥॥॥॥
ਹੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ। ਸੰਸਾਰ-ਸਮੁੰਦਰ ਵਿਚ (ਡੁੱਬਦੇ ਨੂੰ ਮੈਨੂੰ ਬਾਂਹ ਫੜ ਕੇ) ਕੱਢ ਲੈ ॥੪॥੧੫॥੨੬॥
Please, lift me up out of the world-ocean; O God, I have come to Your Sanctuary. ||4||15||26||
काढि लेहु संसार सागर महि नानक प्रभ सरणाई ॥४॥१५॥२६॥