LINE 01
ਸਲੋਕੁਮਃ੩॥
Salok, Third Mehl:
सलोकु मः ३ ॥
LINE 02
ਨਾਨਕਨਾਮੁਨਚੇਤਨੀਅਗਿਆਨੀਅੰਧੁਲੇਅਵਰੇਕਰਮਕਮਾਹਿ॥
ਹੇ ਨਾਨਕ! ਅੰਨ੍ਹੇ ਅਗਿਆਨੀ ਨਾਮ ਨਹੀਂ ਸਿਮਰਦੇ ਤੇ ਹੋਰ ਹੋਰ ਕੰਮ ਕਰਦੇ ਹਨ।
O Nanak, the blind, ignorant fools do not remember the Naam, the Name of the Lord; they involve themselves in other activities.
नानक नामु न चेतनी अगिआनी अंधुले अवरे करम कमाहि ॥
LINE 03
ਜਮਦਰਿਬਧੇਮਾਰੀਅਹਿਫਿਰਿਵਿਸਟਾਮਾਹਿਪਚਾਹਿ੧॥॥
(ਸਿੱਟਾ ਇਹ ਨਿਕਲਦਾ ਹੈ, ਕਿ) ਜਮ ਦੇ ਦਰ ਤੇ ਬੱਧੇ ਮਾਰ ਖਾਂਦੇ ਹਨ ਤੇ ਫਿਰ (ਵਿਕਾਰ-ਰੂਪ) ਵਿਸ਼ਟੇ ਵਿਚ ਸੜਦੇ ਹਨ ॥੧॥
They are bound and gagged at the door of the Messenger of Death; they are punished, and in the end, they rot away in manure. ||1||
जम दरि बधे मारीअहि फिरि विसटा माहि पचाहि ॥१॥
LINE 04
ਮਃ੩॥
Third Mehl:
मः ३ ॥
LINE 05
ਨਾਨਕਸਤਿਗੁਰੁਸੇਵਹਿਆਪਣਾਸੇਜਨਸਚੇਪਰਵਾਣੁ॥
ਹੇ ਨਾਨਕ! ਜੋ ਮਨੁੱਖ ਆਪਣੇ ਸਤਿਗੁਰੂ ਦੀ ਦੱਸੀ ਕਾਰ ਕਰਦੇ ਹਨ ਉਹ ਮਨੁੱਖ ਸੱਚੇ ਤੇ ਕਬੂਲ ਹਨ;
O Nanak, those humble beings are true and approved, who serve their True Guru.
नानक सतिगुरु सेवहि आपणा से जन सचे परवाणु ॥
LINE 06
ਹਰਿਕੈਨਾਇਸਮਾਇਰਹੇਚੂਕਾਆਵਣੁਜਾਣੁ੨॥॥
ਉਹ ਹਰੀ ਦੇ ਨਾਮ ਵਿਚ ਲੀਨ ਰਹਿੰਦੇ ਹਨ ਤੇ ਉਹਨਾਂ ਦਾ ਜੰਮਣਾ ਮਰਣਾ ਮੁੱਕ ਜਾਂਦਾ ਹੈ ॥੨॥
They remain absorbed in the Name of the Lord, and their comings and goings cease. ||2||
हरि कै नाइ समाइ रहे चूका आवणु जाणु ॥२॥
LINE 07
ਪਉੜੀ॥
Pauree:
पउड़ी ॥
LINE 08
ਧਨੁਸੰਪੈਮਾਇਆਸੰਚੀਐਅੰਤੇਦੁਖਦਾਈ॥
ਧਨ, ਦੌਲਤ ਤੇ ਮਾਇਆ ਇਕੱਠੀ ਕਰੀਦੀ ਹੈ, ਪਰ ਅਖ਼ੀਰ ਨੂੰ ਦੁਖਦਾਈ ਹੁੰਦੀ ਹੈ;
Gathering the wealth and property of Maya, brings only pain in the end.
धनु संपै माइआ संचीऐ अंते दुखदाई ॥
LINE 09
ਘਰਮੰਦਰਮਹਲਸਵਾਰੀਅਹਿਕਿਛੁਸਾਥਿਨਜਾਈ॥
ਘਰ, ਮੰਦਰ ਤੇ ਮਹਿਲ ਬਣਾਈਦੇ ਹਨ, ਪਰ ਕੁਝ ਨਾਲ ਨਹੀਂ ਜਾਂਦਾ;
Homes, mansions and adorned palaces will not go with anyone.
घर मंदर महल सवारीअहि किछु साथि न जाई ॥
LINE 10
ਹਰਰੰਗੀਤੁਰੇਨਿਤਪਾਲੀਅਹਿਕਿਤੈਕਾਮਿਨਆਈ॥
ਕਈ ਰੰਗਾਂ ਦੇ ਘੋੜੇ ਸਦਾ ਪਾਲੀਦੇ ਹਨ, ਪਰ ਕਿਸੇ ਕੰਮ ਨਹੀਂ ਆਉਂਦੇ।
He may breed horses of various colors, but these will not be of any use to him.
हर रंगी तुरे नित पालीअहि कितै कामि न आई ॥
LINE 11
ਜਨਲਾਵਹੁਚਿਤੁਹਰਿਨਾਮਸਿਉਅੰਤਿਹੋਇਸਖਾਈ॥
ਹੇ ਭਾਈ ਸੱਜਣੋ! ਹਰੀ ਦੇ ਨਾਮ ਨਾਲ ਚਿੱਤ ਜੋੜੋ, ਜੋ ਅਖ਼ੀਰ ਨੂੰ ਸਾਥੀ ਬਣੇ।
O human, link your consciousness to the Lord's Name, and in the end, it shall be your companion and helper.
जन लावहु चितु हरि नाम सिउ अंति होइ सखाई ॥
LINE 12
ਜਨਨਾਨਕਨਾਮੁਧਿਆਇਆਗੁਰਮੁਖਿਸੁਖੁਪਾਈ੧੫॥॥
ਹੇ ਦਾਸ ਨਾਨਕ! ਜੋ ਮਨੁੱਖ ਨਾਮ ਸਿਮਰਦਾ ਹੈ, ਉਹ ਸਤਿਗੁਰੂ ਦੇ ਸਨਮੁਖ ਰਹਿ ਕੇ ਸੁਖ ਪਾਂਦਾ ਹੈ ॥੧੫॥
Servant Nanak meditates on the Naam, the Name of the Lord; the Gurmukh is blessed with peace. ||15||
जन नानक नामु धिआइआ गुरमुखि सुखु पाई ॥१५॥