ਮੁੱਖਵਾਕ ਸ੍ਰੀ ਦਰਬਾਰ ਸਾਹਿਬ

Sri Darbar Sahib, Amritsar

From the archive

Sunday, October 15, 2023

ਰਾਗੁ ਬਿਲਾਵਲੁ ਗੁਰੂ ਰਾਮਦਾਸ ਜੀ ਅੰਗ 849
Hukamnama ArchiveChoose a date to read a past Hukamnama.
TODAY
Checking Hukamnama audio…
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਬਿਲਾਵਲਕੀਵਾਰਮਹਲਾ੪॥
ਰਾਗ ਬਿਲਾਵਲੁ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਵਾਰ'।
Vaar Of Bilaaval, Fourth Mehl:
बिलावल की वार महला ४ ॥
LINE 02
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 03
ਸਲੋਕਮਃ੪॥
Salok, Fourth Mehl:
सलोक मः ४ ॥
LINE 04
ਹਰਿਉਤਮੁਹਰਿਪ੍ਰਭੁਗਾਵਿਆਕਰਿਨਾਦੁਬਿਲਾਵਲੁਰਾਗੁ॥
ਹੇ ਭਾਈ! ਉਸ ਮਨੁੱਖ ਨੇ ਗੁਰੂ ਦਾ ਸ਼ਬਦ-ਰੂਪ ਬਿਲਾਵਲ ਰਾਗ ਉਚਾਰ ਕੇ ਸਭ ਤੋਂ ਸ੍ਰੇਸ਼ਟ ਪਰਮਾਤਮਾ ਦੇ ਗੁਣ ਗਾਏ ਹਨ,
I sing of the sublime Lord, the Lord God, in the melody of Raag Bilaaval.
हरि उतमु हरि प्रभु गाविआ करि नादु बिलावलु रागु ॥
LINE 05
ਉਪਦੇਸੁਗੁਰੂਸੁਣਿਮੰਨਿਆਧੁਰਿਮਸਤਕਿਪੂਰਾਭਾਗੁ॥
ਜਿਸ ਦੇ ਮੱਥੇ ਉਤੇ (ਪਿਛਲੇ ਕੀਤੇ ਕਰਮਾਂ ਅਨੁਸਾਰ) ਧੁਰ ਤੋਂ ਹੀ ਪੂਰਨ ਭਾਗ ਹੈ, (ਜਿਸ ਦੇ ਹਿਰਦੇ ਵਿਚ ਪੂਰਨ ਭਲੇ ਸੰਸਕਾਰਾਂ ਦਾ ਲੇਖ ਉੱਘੜਦਾ ਹੈ) ਉਸ ਨੇ ਸਤਿਗੁਰੂ ਦਾ ਉਪਦੇਸ਼ ਸੁਣ ਕੇ ਹਿਰਦੇ ਵਿਚ ਵਸਾਇਆ ਹੈ।
Hearing the Guru's Teachings, I obey them; this is the pre-ordained destiny written upon my forehead.
उपदेसु गुरू सुणि मंनिआ धुरि मसतकि पूरा भागु ॥
LINE 06
ਸਭਦਿਨਸੁਰੈਣਿਗੁਣਉਚਰੈਹਰਿਹਰਿਹਰਿਉਰਿਲਿਵਲਾਗੁ॥
ਉਹ ਮਨੁੱਖ ਸਾਰਾ ਦਿਨ ਤੇ ਸਾਰੀ ਰਾਤ (ਅੱਠੇ ਪਹਿਰ) ਪਰਮਾਤਮਾ ਦੇ ਗੁਣ ਗਾਂਦਾ ਹੈ (ਕਿਉਂਕਿ ਉਸ ਦੇ) ਹਿਰਦੇ ਵਿਚ ਪਰਮਾਤਮਾ ਦੀ ਯਾਦ ਦੀ ਲਗਨ ਲੱਗੀ ਰਹਿੰਦੀ ਹੈ।
All day and night, I chant the Glorious Praises of the Lord, Har, Har, Har; within my heart, I am lovingly attuned to Him.
सभ दिनसु रैणि गुण उचरै हरि हरि हरि उरि लिव लागु ॥
LINE 07
ਸਭੁਤਨੁਮਨੁਹਰਿਆਹੋਇਆਮਨੁਖਿੜਿਆਹਰਿਆਬਾਗੁ॥
ਉਸ ਦਾ ਸਾਰਾ ਤਨ ਸਾਰਾ ਮਨ ਹਰਾ-ਭਰਾ ਹੋ ਜਾਂਦਾ ਹੈ (ਆਤਮਕ ਜੀਵਨ ਦੇ ਰਸ ਨਾਲ ਭਰ ਜਾਂਦਾ ਹੈ), ਉਸ ਦਾ ਮਨ (ਇਉਂ) ਖਿੜ ਪੈਂਦਾ ਹੈ (ਜਿਵੇਂ) ਹਰਾ ਹੋਇਆ ਹੋਇਆ ਬਾਗ਼ ਹੈ।
My body and mind are totally rejuvenated, and the garden of my mind has blossomed forth in lush abundance.
सभु तनु मनु हरिआ होइआ मनु खिड़िआ हरिआ बागु ॥
LINE 08
ਅਗਿਆਨੁਅੰਧੇਰਾਮਿਟਿਗਇਆਗੁਰਚਾਨਣੁਗਿਆਨੁਚਰਾਗੁ॥
ਗੁਰੂ ਦੀ ਦਿੱਤੀ ਹੋਈ ਆਤਮਕ ਜੀਵਨ ਦੀ ਸੂਝ (ਉਸ ਦੇ ਅੰਦਰ, ਮਾਨੋ) ਦੀਵਾ ਰੌਸ਼ਨੀ ਕਰ ਦੇਂਦਾ ਹੈ (ਜਿਸ ਦੀ ਬਰਕਤ ਨਾਲ ਉਸ ਦੇ ਅੰਦਰੋਂ) ਆਤਮਕ ਜੀਵਨ ਵਲੋਂ ਬੇ-ਸਮਝੀ (ਦਾ) ਹਨੇਰਾ ਮਿਟ ਜਾਂਦਾ ਹੈ।
The darkness of ignorance has been dispelled, with the light of the lamp of the Guru's wisdom. Servant Nanak lives by beholding the Lord.
अगिआनु अंधेरा मिटि गइआ गुर चानणु गिआनु चरागु ॥
LINE 09
ਜਨੁਨਾਨਕੁਜੀਵੈਦੇਖਿਹਰਿਇਕਨਿਮਖਘੜੀਮੁਖਿਲਾਗੁ੧॥॥
ਹੇ ਹਰੀ! (ਤੇਰਾ) ਦਾਸ ਨਾਨਕ (ਅਜੇਹੇ ਗੁਰਮੁਖਿ ਮਨੁੱਖ ਨੂੰ) ਵੇਖ ਕੇ ਆਤਮਕ ਜੀਵਨ ਹਾਸਲ ਕਰਦਾ ਹੈ (ਤੇ, ਚਾਹੁੰਦਾ ਹੈ ਕਿ) ਭਾਵੇਂ ਇਕ ਪਲ-ਭਰ ਹੀ ਉਸ ਦਾ ਦਰਸ਼ਨ ਹੋਵੇ ॥੧॥
Let me behold Your face, for a moment, even an instant! ||1||
जनु नानकु जीवै देखि हरि इक निमख घड़ी मुखि लागु ॥१॥
LINE 10
ਮਃ੩॥
Third Mehl:
मः ३ ॥
LINE 11
ਬਿਲਾਵਲੁਤਬਹੀਕੀਜੀਐਜਬਮੁਖਿਹੋਵੈਨਾਮੁ॥
ਹੇ ਭਾਈ! ਪੂਰਨ ਆਤਮਕ ਆਨੰਦ ਤਦੋਂ ਹੀ ਮਾਣਿਆ ਜਾ ਸਕਦਾ ਹੈ, ਜਦੋਂ ਪਰਮਾਤਮਾ ਦਾ ਨਾਮ (ਮਨੁੱਖ ਦੇ) ਮੂੰਹ ਵਿਚ ਟਿਕਦਾ ਹੈ।
Be happy and sing in Bilaaval, when the Naam, the Name of the Lord, is in your mouth.
बिलावलु तब ही कीजीऐ जब मुखि होवै नामु ॥
LINE 12
ਰਾਗਨਾਦਸਬਦਿਸੋਹਣੇਜਾਲਾਗੈਸਹਜਿਧਿਆਨੁ॥
ਹੇ ਭਾਈ! ਰਾਗ ਤੇ ਨਾਦ (ਭੀ) ਗੁਰੂ ਦੇ ਸ਼ਬਦ ਦੀ ਰਾਹੀਂ ਤਦੋਂ ਹੀ ਸੋਹਣੇ ਲੱਗਦੇ ਹਨ ਜਦੋਂ (ਸ਼ਬਦ ਦੀ ਬਰਕਤ ਨਾਲ ਮਨੁੱਖ ਦੀ) ਸੁਰਤ ਆਤਮਕ ਅਡੋਲਤਾ ਵਿਚ ਟਿਕੀ ਰਹਿੰਦੀ ਹੈ।
The melody and music, and the Word of the Shabad are beautiful, when one focuses his meditation on the celestial Lord.
राग नाद सबदि सोहणे जा लागै सहजि धिआनु ॥
LINE 13
ਰਾਗਨਾਦਛੋਡਿਹਰਿਸੇਵੀਐਤਾਦਰਗਹਪਾਈਐਮਾਨੁ॥
ਹੇ ਭਾਈ! (ਸੰਸਾਰਕ) ਰਾਗ ਰੰਗ (ਦਾ ਰਸ) ਛੱਡ ਕੇ ਪਰਮਾਤਮਾ ਦੀ ਭਗਤੀ ਕਰਨੀ ਚਾਹੀਦੀ ਹੈ, ਤਦੋਂ ਹੀ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਮਿਲਦਾ ਹੈ।
So leave behind the melody and music, and serve the Lord; then, you shall obtain honor in the Court of the Lord.
राग नाद छोडि हरि सेवीऐ ता दरगह पाईऐ मानु ॥
LINE 14
ਨਾਨਕਗੁਰਮੁਖਿਬ੍ਰਹਮੁਬੀਚਾਰੀਐਚੂਕੈਮਨਿਅਭਿਮਾਨੁ੨॥॥
ਹੇ ਨਾਨਕ! (ਆਖ-) ਜੇ ਗੁਰੂ ਦੇ ਸਨਮੁਖ ਹੋ ਕੇ ਪਰਮਾਤਮਾ ਦੀ ਯਾਦ ਮਨ ਵਿਚ ਟਿਕਾਈਏ, ਤਾਂ ਮਨ ਵਿਚ (ਟਿਕਿਆ ਹੋਇਆ) ਅਹੰਕਾਰ ਦੂਰ ਹੋ ਜਾਂਦਾ ਹੈ ॥੨॥
O Nanak, as Gurmukh, contemplate God, and rid your mind of egotistical pride. ||2||
नानक गुरमुखि ब्रहमु बीचारीऐ चूकै मनि अभिमानु ॥२॥
LINE 15
ਪਉੜੀ॥
Pauree:
पउड़ी ॥
LINE 16
ਤੂਹਰਿਪ੍ਰਭੁਆਪਿਅਗੰਮੁਹੈਸਭਿਤੁਧੁਉਪਾਇਆ॥
ਹੇ ਹਰੀ! ਤੂੰ ਆਪ ਹੀ (ਸਭ ਜੀਵਾਂ ਦਾ) ਮਾਲਕ ਹੈਂ, ਸਾਰੇ ਜੀਵ ਤੂੰ ਹੀ ਪੈਦਾ ਕੀਤੇ ਹੋਏ ਹਨ, ਪਰ ਤੂੰ ਜੀਵਾਂ ਦੀ ਪਹੁੰਚ ਤੋਂ ਪਰੇ ਹੈਂ।
O Lord God, You Yourself are inaccessible; You formed everything.
तू हरि प्रभु आपि अगंमु है सभि तुधु उपाइआ ॥
LINE 17
ਤੂਆਪੇਆਪਿਵਰਤਦਾਸਭੁਜਗਤੁਸਬਾਇਆ॥
(ਇਹ ਜੋ) ਸਾਰਾ ਜਗਤ (ਦਿੱਸ ਰਿਹਾ) ਹੈ (ਇਸ ਵਿਚ ਹਰ ਥਾਂ) ਤੂੰ ਆਪ ਹੀ ਆਪ ਵਿਆਪਕ ਹੈਂ।
You Yourself are totally permeating and pervading the entire universe.
तू आपे आपि वरतदा सभु जगतु सबाइआ ॥
LINE 18
ਤੁਧੁਆਪੇਤਾੜੀਲਾਈਐਆਪੇਗੁਣਗਾਇਆ॥
(ਸਾਰੇ ਜੀਵਾਂ ਵਿਚ ਵਿਆਪਕ ਹੋ ਕੇ) ਸਮਾਧੀ ਭੀ ਤੂੰ ਆਪ ਹੀ ਲਾ ਰਿਹਾ ਹੈਂ, ਤੇ (ਆਪਣੇ) ਗੁਣ ਭੀ ਤੂੰ ਆਪ ਹੀ ਗਾ ਰਿਹਾ ਹੈਂ।
You Yourself are absorbed in the state of deep meditation; You Yourself sing Your Glorious Praises.
तुधु आपे ताड़ी लाईऐ आपे गुण गाइआ ॥
LINE 19
ਹਰਿਧਿਆਵਹੁਭਗਤਹੁਦਿਨਸੁਰਾਤਿਅੰਤਿਲਏਛਡਾਇਆ॥
ਹੇ ਸੰਤ ਜਨੋ! ਦਿਨ ਰਾਤ (ਹਰ ਵੇਲੇ) ਪਰਮਾਤਮਾ ਦਾ ਧਿਆਨ ਧਰਿਆ ਕਰੋ, ਉਹ ਪਰਮਾਤਮਾ ਹੀ ਅੰਤ ਵਿਚ ਬਚਾਂਦਾ ਹੈ।
Meditate on the Lord, O devotees, day and night; He shall deliver you in the end.
हरि धिआवहु भगतहु दिनसु राति अंति लए छडाइआ ॥
LINE 20
ਜਿਨਿਸੇਵਿਆਤਿਨਿਸੁਖੁਪਾਇਆਹਰਿਨਾਮਿਸਮਾਇਆ੧॥॥
ਜਿਸ (ਭੀ) ਮਨੁੱਖ ਨੇ ਉਸ ਦੀ ਸੇਵਾ-ਭਗਤੀ ਕੀਤੀ, ਉਸ ਨੇ (ਹੀ) ਸੁਖ ਪ੍ਰਾਪਤ ਕੀਤਾ, (ਕਿਉਂਕਿ ਉਹ ਸਦਾ) ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ ॥੧॥
Those who serve the Lord, find peace; they are absorbed in the Name of the Lord. ||1||
जिनि सेविआ तिनि सुखु पाइआ हरि नामि समाइआ ॥१॥