LINE 01
ਰਾਮਕਲੀਮਹਲਾ੫॥
Raamkalee, Fifth Mehl:
रामकली महला ५ ॥
LINE 02
ਦਰਸਨਕਉਜਾਈਐਕੁਰਬਾਨੁ॥
(ਹੇ ਭਾਈ! ਗੁਰੂ ਦੇ) ਦਰਸ਼ਨ ਤੋਂ ਸਦਕੇ ਜਾਣਾ ਚਾਹੀਦਾ ਹੈ (ਦਰਸ਼ਨ ਦੀ ਖ਼ਾਤਰ ਆਪਾ-ਭਾਵ ਕੁਰਬਾਨ ਕਰ ਦੇਣਾ ਚਾਹੀਦਾ ਹੈ)।
Let yourself be a sacrifice to the Blessed Vision of the Lord's Darshan.
दरसन कउ जाईऐ कुरबानु ॥
LINE 03
ਚਰਨਕਮਲਹਿਰਦੈਧਰਿਧਿਆਨੁ॥
(ਗੁਰੂ ਦੇ) ਸੋਹਣੇ ਚਰਨਾਂ ਦਾ ਧਿਆਨ ਹਿਰਦੇ ਵਿਚ ਧਰ ਕੇ (ਗੁਰੂ ਦੀ ਦੱਸੀ ਭਗਤੀ ਕਰਨੀ ਚਾਹੀਦੀ ਹੈ)।
Focus your heart's meditation on the Lord's lotus feet.
चरन कमल हिरदै धरि धिआनु ॥
LINE 04
ਧੂਰਿਸੰਤਨਕੀਮਸਤਕਿਲਾਇ॥
(ਹੇ ਭਾਈ! ਗੁਰੂ ਦੇ ਦਰ ਤੇ ਰਹਿਣ ਵਾਲੇ) ਸੰਤ ਜਨਾਂ ਦੀ ਚਰਨ-ਧੂੜ ਮੱਥੇ ਉਤੇ ਲਾਇਆ ਕਰ,
Apply the dust of the feet of the Saints to your forehead,
धूरि संतन की मसतकि लाइ ॥
LINE 05
ਜਨਮਜਨਮਕੀਦੁਰਮਤਿਮਲੁਜਾਇ੧॥॥
(ਇਸ ਤਰ੍ਹਾਂ) ਅਨੇਕਾਂ ਜਨਮਾਂ ਦੀ ਖੋਟੀ ਮਤਿ ਦੀ ਮੈਲ ਲਹਿ ਜਾਂਦੀ ਹੈ ॥੧॥
and the filthy evil-mindedness of countless incarnations will be washed off. ||1||
जनम जनम की दुरमति मलु जाइ ॥१॥
LINE 06
ਜਿਸੁਭੇਟਤਮਿਟੈਅਭਿਮਾਨੁ॥
ਜਿਸ ਗੁਰੂ ਨੂੰ ਮਿਲਿਆਂ (ਮਨ ਵਿਚੋਂ) ਅਹੰਕਾਰ ਦੂਰ ਹੋ ਜਾਂਦਾ ਹੈ,
Meeting Him, egotistical pride is eradicated,
जिसु भेटत मिटै अभिमानु ॥
LINE 07
ਪਾਰਬ੍ਰਹਮੁਸਭੁਨਦਰੀਆਵੈਕਰਿਕਿਰਪਾਪੂਰਨਭਗਵਾਨ੧॥॥ਰਹਾਉ॥
ਅਤੇ ਪਾਰਬ੍ਰਹਮ ਪ੍ਰਭੂ ਹਰ ਥਾਂ ਦਿੱਸ ਪੈਂਦਾ ਹੈ, ਹੇ ਸਭ ਗੁਣਾਂ ਵਾਲੇ ਭਗਵਾਨ! (ਮੇਰੇ ਉਤੇ) ਕਿਰਪਾ ਕਰ (ਮੈਨੂੰ ਉਹ ਗੁਰੂ ਮਿਲਾ) ॥੧॥ ਰਹਾਉ ॥
and you will come to see the Supreme Lord God in all. The Perfect Lord God has showered His Mercy. ||1||Pause||
पारब्रहमु सभु नदरी आवै करि किरपा पूरन भगवान ॥१॥ रहाउ ॥
LINE 08
ਗੁਰਕੀਕੀਰਤਿਜਪੀਐਹਰਿਨਾਉ॥
ਹੇ ਭਾਈ! ਸਦਾ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ-ਇਹੀ ਹੈ ਗੁਰੂ ਦੀ ਸੋਭਾ (ਕਰਨੀ)।
This is the Guru's Praise, to chant the Name of the Lord.
गुर की कीरति जपीऐ हरि नाउ ॥
LINE 09
ਗੁਰਕੀਭਗਤਿਸਦਾਗੁਣਗਾਉ॥
ਹੇ ਭਾਈ! ਸਦਾ ਪ੍ਰਭੂ ਦੇ ਗੁਣ ਗਾਇਆ ਕਰ- ਇਹੀ ਹੈ ਗੁਰੂ ਦੀ ਭਗਤੀ! ਹੇ ਭਾਈ!
This is devotion to the Guru, to sing forever the Glorious Praises of the Lord.
गुर की भगति सदा गुण गाउ ॥
LINE 10
ਗੁਰਕੀਸੁਰਤਿਨਿਕਟਿਕਰਿਜਾਨੁ॥
ਪਰਮਾਤਮਾ ਨੂੰ ਸਦਾ ਆਪਣੇ ਨੇੜੇ ਵੱਸਦਾ ਜਾਣ-ਇਹੀ ਹੈ ਗੁਰੂ ਦੇ ਚਰਨਾਂ ਵਿਚ ਧਿਆਨ ਧਰਨਾ।
This is contemplation upon the Guru, to know that the Lord is close at hand.
गुर की सुरति निकटि करि जानु ॥
LINE 11
ਗੁਰਕਾਸਬਦੁਸਤਿਕਰਿਮਾਨੁ੨॥॥
ਹੇ ਭਾਈ! ਗੁਰੂ ਦੇ ਸ਼ਬਦ ਨੂੰ (ਸਦਾ) ਸੱਚਾ ਕਰਕੇ ਮੰਨ ॥੨॥
Accept the Word of the Guru's Shabad as Truth. ||2||
गुर का सबदु सति करि मानु ॥२॥
LINE 12
ਗੁਰਬਚਨੀਸਮਸਰਿਸੁਖਦੂਖ॥
ਹੇ ਭਾਈ! ਗੁਰੂ ਦੇ ਬਚਨਾਂ ਦੀ ਰਾਹੀਂ (ਸਾਰੇ) ਸੁਖ ਦੁਖ ਇਕੋ ਜਿਹੇ ਜਾਪਣ ਲੱਗ ਪੈਂਦੇ ਹਨ,
Through the Word of the Guru's Teachings, look upon pleasure and pain as one and the same.
गुर बचनी समसरि सुख दूख ॥
LINE 13
ਕਦੇਨਬਿਆਪੈਤ੍ਰਿਸਨਾਭੂਖ॥
ਮਾਇਆ ਦੀ ਤ੍ਰਿਸ਼ਨਾ ਮਾਇਆ ਦੀ ਭੁੱਖ ਕਦੇ ਆਪਣਾ ਜ਼ੋਰ ਨਹੀਂ ਪਾ ਸਕਦੀ।
Hunger and thirst shall never afflict you.
कदे न बिआपै त्रिसना भूख ॥
LINE 14
ਮਨਿਸੰਤੋਖੁਸਬਦਿਗੁਰਰਾਜੇ॥
ਗੁਰੂ ਦੇ ਸ਼ਬਦ ਦੀ ਰਾਹੀਂ ਮਨ ਵਿਚ ਸੰਤੋਖ ਪੈਦਾ ਹੋ ਜਾਂਦਾ ਹੈ, (ਮਨ) ਰੱਜ ਜਾਂਦਾ ਹੈ।
The mind becomes content and satisfied through the Word of the Guru's Shabad.
मनि संतोखु सबदि गुर राजे ॥
LINE 15
ਜਪਿਗੋਬਿੰਦੁਪੜਦੇਸਭਿਕਾਜੇ੩॥॥
ਪਰਮਾਤਮਾ ਦਾ ਨਾਮ ਜਪ ਕੇ ਸਾਰੇ ਪੜਦੇ ਕੱਜੇ ਜਾਂਦੇ ਹਨ (ਲੋਕ ਪਰਲੋਕ ਵਿਚ ਇੱਜ਼ਤ ਬਣ ਜਾਂਦੀ ਹੈ) ॥੩॥
Meditate on the Lord of the Universe, and He will cover all your faults. ||3||
जपि गोबिंदु पड़दे सभि काजे ॥३॥
LINE 16
ਗੁਰੁਪਰਮੇਸਰੁਗੁਰੁਗੋਵਿੰਦੁ॥
ਹੇ ਭਾਈ! ਗੁਰੂ ਪਰਮਾਤਮਾ (ਦਾ ਰੂਪ) ਹੈ, ਗੁਰੂ ਗੋਬਿੰਦ (ਦਾ ਰੂਪ) ਹੈ।
The Guru is the Supreme Lord God; the Guru is the Lord of the Universe.
गुरु परमेसरु गुरु गोविंदु ॥
LINE 17
ਗੁਰੁਦਾਤਾਦਇਆਲਬਖਸਿੰਦੁ॥
ਗੁਰੂ ਦਾਤਾਰ (ਪ੍ਰਭੂ ਦਾ ਰੂਪ) ਹੈ, ਗੁਰੂ ਦਇਆ ਦੇ ਸੋਮੇ ਬਖ਼ਸ਼ਣਹਾਰ ਪ੍ਰਭੂ (ਦਾ ਰੂਪ) ਹੈ।
The Guru is the Great Giver, merciful and forgiving.
गुरु दाता दइआल बखसिंदु ॥
LINE 18
ਗੁਰਚਰਨੀਜਾਕਾਮਨੁਲਾਗਾ॥
ਜਿਸ ਮਨੁੱਖ ਦਾ ਮਨ ਗੁਰੂ ਦੇ ਚਰਨਾਂ ਵਿਚ ਟਿਕ ਜਾਂਦਾ ਹੈ,
One whose mind is attached to the Guru's feet,
गुर चरनी जा का मनु लागा ॥
LINE 19
ਨਾਨਕਦਾਸਤਿਸੁਪੂਰਨਭਾਗਾ੪੩੬੪੭॥॥॥॥
ਹੇ ਨਾਨਕ! ਉਸ ਦਾਸ ਦੇ ਪੂਰੇ ਭਾਗ ਜਾਗ ਪੈਂਦੇ ਹਨ ॥੪॥੩੬॥੪੭॥
O slave Nanak, is blessed with perfect destiny. ||4||36||47||
नानक दास तिसु पूरन भागा ॥४॥३६॥४७॥