LINE 01
ਬਿਲਾਵਲੁਮਹਲਾ੫॥
Bilaaval, Fifth Mehl:
बिलावलु महला ५ ॥
LINE 02
ਪ੍ਰਭਜਨਮਮਰਨਨਿਵਾਰਿ॥
(ਹੇ ਭਾਈ! ਬੇਨਤੀ ਕਰਿਆ ਕਰ-) ਹੇ ਪ੍ਰਭੂ! (ਮੇਰਾ) ਜਨਮ ਮਰਨ (ਦਾ ਗੇੜ) ਮੁਕਾ ਦੇਹ।
God, please release me from birth and death.
प्रभ जनम मरन निवारि ॥
LINE 03
ਹਾਰਿਪਰਿਓਦੁਆਰਿ॥
ਮੈਂ (ਹੋਰ ਪਾਸਿਆਂ ਵਲੋਂ) ਆਸ ਲਾਹ ਕੇ ਤੇਰੇ ਦਰ ਤੇ ਆ ਡਿੱਗਾ ਹਾਂ।
I have grown weary, and collapsed at Your door.
हारि परिओ दुआरि ॥
LINE 04
ਗਹਿਚਰਨਸਾਧੂਸੰਗ॥
(ਮਿਹਰ ਕਰ) ਤੇਰੇ ਸੰਤ ਜਨਾਂ ਦੇ ਚਰਨ ਫੜ ਕੇ (ਤੇਰੇ ਸੰਤ ਜਨਾਂ ਦਾ) ਪੱਲਾ ਫੜ ਕੇ,
I grasp Your Feet, in the Saadh Sangat, the Company of the Holy.
गहि चरन साधू संग ॥
LINE 05
ਮਨਮਿਸਟਹਰਿਹਰਿਰੰਗ॥
ਮੇਰੇ ਮਨ ਨੂੰ, ਹੇ ਹਰੀ! ਤੇਰਾ ਪਿਆਰ ਮਿੱਠਾ ਲੱਗਦਾ ਰਹੇ।
The Love of the Lord, Har, Har, is sweet to my mind.
मन मिसट हरि हरि रंग ॥
LINE 06
ਕਰਿਦਇਆਲੇਹੁਲੜਿਲਾਇ॥
ਮਿਹਰ ਕਰ ਕੇ ਮੈਨੂੰ ਆਪਣੇ ਲੜ ਨਾਲ ਲਾ ਲੈ।
Be Merciful, and attach me to the hem of Your robe.
करि दइआ लेहु लड़ि लाइ ॥
LINE 07
ਨਾਨਕਾਨਾਮੁਧਿਆਇ੧॥॥
ਹੇ ਨਾਨਕ! ਪ੍ਰਭੂ ਦਾ ਨਾਮ ਸਿਮਰਿਆ ਕਰ ॥੧॥
Nanak meditates on the Naam, the Name of the Lord. ||1||
नानका नामु धिआइ ॥१॥
LINE 08
ਦੀਨਾਨਾਥਦਇਆਲਮੇਰੇਸੁਆਮੀਦੀਨਾਨਾਥਦਇਆਲ॥
ਹੇ ਗ਼ਰੀਬਾਂ ਦੇ ਖਸਮ! ਹੇ ਦਇਆ ਦੇ ਸੋਮੇ! ਹੇ ਮੇਰੇ ਸੁਆਮੀ! ਹੇ ਦੀਨਾ ਨਾਥ! ਹੇ ਦਇਆਲ!
O Merciful Master of the meek, You are my Lord and Master, O Merciful Master of the meek.
दीना नाथ दइआल मेरे सुआमी दीना नाथ दइआल ॥
LINE 09
ਜਾਚਉਸੰਤਰਵਾਲ੧॥॥ਰਹਾਉ॥
ਮੈਂ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ ॥੧॥ ਰਹਾਉ ॥
I yearn for the dust of the feet of the Saints. ||1||Pause||
जाचउ संत रवाल ॥१॥ रहाउ ॥
LINE 10
ਸੰਸਾਰੁਬਿਖਿਆਕੂਪ॥
ਇਹ ਜਗਤ ਮਾਇਆ (ਦੇ ਮੋਹ) ਦਾ ਖੂਹ ਹੈ,
The world is a pit of poison,
संसारु बिखिआ कूप ॥
LINE 11
ਤਮਅਗਿਆਨਮੋਹਤਘੂਪ॥
ਆਤਮਕ ਜੀਵਨ ਵਲੋਂ ਬੇ-ਸਮਝੀ ਦਾ ਘੁੱਪ ਹਨੇਰਾ (ਮੈਨੂੰ) ਮੋਹ ਰਿਹਾ ਹੈ।
filled with the utter darkness of ignorance and emotional attachment.
तम अगिआन मोहत घूप ॥
LINE 12
ਗਹਿਭੁਜਾਪ੍ਰਭਜੀਲੇਹੁ॥
(ਮੇਰੀ) ਬਾਂਹ ਫੜ ਕੇ (ਮੈਨੂੰ) ਬਚਾ ਲੈ
Please take my hand, and save me, Dear God.
गहि भुजा प्रभ जी लेहु ॥
LINE 13
ਹਰਿਨਾਮੁਅਪੁਨਾਦੇਹੁ॥
ਹੇ ਪ੍ਰਭੂ! ਮੈਨੂੰ ਆਪਣਾ ਨਾਮ ਬਖ਼ਸ਼!
Please bless me with Your Name, Lord.
हरि नामु अपुना देहु ॥
LINE 14
ਪ੍ਰਭਤੁਝਬਿਨਾਨਹੀਠਾਉ॥
ਤੈਥੋਂ ਬਿਨਾ ਮੇਰਾ ਕੋਈ ਹੋਰ ਆਸਰਾ ਨਹੀਂ ਹੈ।
Without You, God, I have no place at all.
प्रभ तुझ बिना नही ठाउ ॥
LINE 15
ਨਾਨਕਾਬਲਿਬਲਿਜਾਉ੨॥॥
ਹੇ ਨਾਨਕ! (ਪ੍ਰਭੂ ਦੇ ਦਰ ਤੇ ਅਰਦਾਸ ਕਰ, ਤੇ, ਆਖ-) ਹੇ ਪ੍ਰਭੂ! ਮੈਂ (ਤੇਰੇ ਨਾਮ ਤੋਂ) ਸਦਕੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ ॥੨॥
Nanak is a sacrifice, a sacrifice to You. ||2||
नानका बलि बलि जाउ ॥२॥
LINE 16
ਲੋਭਿਮੋਹਿਬਾਧੀਦੇਹ॥
ਮੇਰਾ ਸਰੀਰ ਲੋਭ ਵਿਚ ਮੋਹ ਵਿਚ ਬੱਝਾ ਪਿਆ ਹੈ,
The human body is in the grip of greed and attachment.
लोभि मोहि बाधी देह ॥
LINE 17
ਬਿਨੁਭਜਨਹੋਵਤਖੇਹ॥
(ਤੇਰਾ) ਭਜਨ ਕਰਨ ਤੋਂ ਬਿਨਾ ਮਿੱਟੀ ਹੁੰਦਾ ਜਾ ਰਿਹਾ ਹੈ।
Without meditating and vibrating upon the Lord, it is reduced to ashes.
बिनु भजन होवत खेह ॥
LINE 18
ਜਮਦੂਤਮਹਾਭਇਆਨ॥
(ਮੈਨੂੰ) ਜਮਦੂਤ ਬੜੇ ਡਰਾਉਣੇ (ਲੱਗ ਰਹੇ ਹਨ)।
The Messenger of Death is dreadful and horrible.
जमदूत महा भइआन ॥
LINE 19
ਚਿਤਗੁਪਤਕਰਮਹਿਜਾਨ॥
ਚਿੱਤ੍ਰ ਗੁਪਤ (ਮੇਰੇ) ਕਰਮਾਂ ਨੂੰ ਜਾਣਦੇ ਹਨ।
The recording scribes of the conscious and the unconscious, Chitr and Gupt, know all actions and karma.
चित गुपत करमहि जान ॥
LINE 20
ਦਿਨੁਰੈਨਿਸਾਖਿਸੁਨਾਇ॥
ਦਿਨ ਅਤੇ ਰਾਤ (ਇਹ ਭੀ ਮੇਰੇ ਕਰਮਾਂ ਦੀ) ਗਵਾਹੀ ਦੇ ਕੇ (ਇਹੀ ਕਹਿ ਰਹੇ ਹਨ ਕਿ ਮੈਂ ਮੰਦ-ਕਰਮੀ ਹਾਂ)
Day and night, they bear witness.
दिनु रैनि साखि सुनाइ ॥
LINE 21
ਨਾਨਕਾਹਰਿਸਰਨਾਇ੩॥॥
ਹੇ ਨਾਨਕ! (ਆਖ-) ਹੇ ਹਰੀ! ਮੈਂ ਤੇਰੀ ਸਰਨ ਆਇਆ ਹਾਂ ॥੩॥
Nanak seeks the Sanctuary of the Lord. ||3||
नानका हरि सरनाइ ॥३॥
LINE 22
ਭੈਭੰਜਨਾਮੁਰਾਰਿ॥
ਹੇ ਸਾਰੇ ਡਰਾਂ ਦੇ ਨਾਸ ਕਰਨ ਵਾਲੇ ਪ੍ਰਭੂ!
O Lord, Destroyer of fear and egotism,
भै भंजना मुरारि ॥
LINE 23
ਕਰਿਦਇਆਪਤਿਤਉਧਾਰਿ॥
ਮਿਹਰ ਕਰ ਕੇ (ਮੈਨੂੰ) ਵਿਕਾਰੀ ਨੂੰ (ਵਿਕਾਰਾਂ ਤੋਂ) ਬਚਾ ਲੈ।
be merciful, and save the sinners.
करि दइआ पतित उधारि ॥
LINE 24
ਮੇਰੇਦੋਖਗਨੇਨਜਾਹਿ॥
ਮੇਰੇ ਵਿਕਾਰ ਗਿਣੇ ਨਹੀਂ ਜਾ ਸਕਦੇ।
My sins cannot even be counted.
मेरे दोख गने न जाहि ॥
LINE 25
ਹਰਿਬਿਨਾਕਤਹਿਸਮਾਹਿ॥
ਹੇ ਹਰੀ! ਤੈਥੋਂ ਬਿਨਾ ਹੋਰ ਕਿਸੇ ਦਰ ਤੇ ਭੀ ਇਹ ਬਖ਼ਸ਼ੇ ਨਹੀਂ ਜਾ ਸਕਦੇ।
Without the Lord, who can hide them?
हरि बिना कतहि समाहि ॥
LINE 26
ਗਹਿਓਟਚਿਤਵੀਨਾਥ॥
ਹੇ ਨਾਥ! ਮੈਂ ਤੇਰਾ ਆਸਰਾ ਹੀ ਸੋਚਿਆ ਹੈ,
I thought of Your Support, and seized it, O my Lord and Master.
गहि ओट चितवी नाथ ॥
LINE 27
ਨਾਨਕਾਦੇਰਖੁਹਾਥ੪॥॥
ਹੇ ਨਾਨਕ! (ਆਖ-ਹੇ ਹਰੀ! ਮੇਰੀ ਬਾਂਹ) ਫੜ ਲੈ, (ਆਪਣਾ) ਹੱਥ ਦੇ ਕੇ ਮੇਰੀ ਰੱਖਿਆ ਕਰ ॥੪॥
Please, give Nanak Your hand and save him, Lord! ||4||
नानका दे रखु हाथ ॥४॥
LINE 28
ਹਰਿਗੁਣਨਿਧੇਗੋਪਾਲ॥
ਹੇ ਹਰੀ! ਹੇ ਗੁਣਾਂ ਦੇ ਖ਼ਜ਼ਾਨੇ! ਹੇ ਧਰਤੀ ਦੇ ਰੱਖਿਅਕ!
The Lord, the treasure of virtue, the Lord of the world,
हरि गुण निधे गोपाल ॥
LINE 29
ਸਰਬਘਟਪ੍ਰਤਿਪਾਲ॥
ਹੇ ਸਭ ਸਰੀਰਾਂ ਦੇ ਪਾਲਣਹਾਰ!
cherishes and and sustains every heart.
सरब घट प्रतिपाल ॥
LINE 30
ਮਨਿਪ੍ਰੀਤਿਦਰਸਨਪਿਆਸ॥
(ਮੇਰੇ) ਮਨ ਵਿਚ (ਤੇਰੀ) ਪ੍ਰੀਤ (ਬਣੀ ਰਹੇ, ਤੇਰੇ) ਦਰਸਨ ਦੀ ਤਾਂਘ (ਬਣੀ ਰਹੇ),
My mind is thirsty for Your Love, and the Blessed Vision of Your Darshan.
मनि प्रीति दरसन पिआस ॥
LINE 31
ਗੋਬਿੰਦਪੂਰਨਆਸ॥
ਹੇ ਗੋਬਿੰਦ! (ਮੇਰੇ ਮਨ ਦੀ) ਆਸ ਪੂਰੀ ਕਰ!
O Lord of the Universe, please fulfill my hopes.
गोबिंद पूरन आस ॥
LINE 32
ਇਕਨਿਮਖਰਹਨੁਨਜਾਇ॥
ਤੇਰੇ ਦਰਸਨ ਤੋਂ ਬਿਨਾ ਮੈਥੋਂ) ਇਕ ਪਲ ਭਰ ਭੀ ਰਿਹਾ ਨਹੀਂ ਜਾ ਸਕਦਾ।
I cannot survive, even for an instant.
इक निमख रहनु न जाइ ॥
LINE 33
ਵਡਭਾਗਿਨਾਨਕਪਾਇ੫॥॥
ਹੇ ਨਾਨਕ! (ਆਖ-) ਵੱਡੀ ਕਿਸਮਤ ਨਾਲ ਹੀ ਕੋਈ (ਤੇਰਾ) ਮਿਲਾਪ ਪ੍ਰਾਪਤ ਕਰਦਾ ਹੈ ॥੫॥
By great good fortune, Nanak has found the Lord. ||5||
वड भागि नानक पाइ ॥५॥
LINE 34
ਪ੍ਰਭਤੁਝਬਿਨਾਨਹੀਹੋਰ॥
ਹੇ ਪ੍ਰਭੂ! ਤੈਥੋਂ ਬਿਨਾ (ਮੇਰਾ ਕੋਈ) ਹੋਰ (ਆਸਰਾ) ਨਹੀਂ ਹੈ।
Without You, God, there is no other at all.
प्रभ तुझ बिना नही होर ॥
LINE 35
ਮਨਿਪ੍ਰੀਤਿਚੰਦਚਕੋਰ॥
(ਮੇਰੇ) ਮਨ ਵਿਚ (ਤੇਰੇ ਚਰਨਾਂ ਦੀ) ਪ੍ਰੀਤ ਹੈ (ਜਿਵੇਂ) ਚਕੋਰ ਨੂੰ ਚੰਦ ਨਾਲ ਪਿਆਰ ਹੈ,
My mind loves You, as the partridge loves the moon,
मनि प्रीति चंद चकोर ॥
LINE 36
ਜਿਉਮੀਨਜਲਸਿਉਹੇਤੁ॥
ਜਿਵੇਂ ਮਛਲੀ ਦਾ ਪਾਣੀ ਨਾਲ ਪਿਆਰ ਹੈ,
as the fish loves the water,
जिउ मीन जल सिउ हेतु ॥
LINE 37
ਅਲਿਕਮਲਭਿੰਨੁਨਭੇਤੁ॥
(ਜਿਵੇਂ) ਭੌਰ ਦਾ ਕੌਲ ਫੁੱਲ ਨਾਲੋਂ ਕੋਈ ਫ਼ਰਕ ਨਹੀਂ ਰਹਿ ਜਾਂਦਾ,
as the bee and the lotus cannot be separated.
अलि कमल भिंनु न भेतु ॥
LINE 38
ਜਿਉਚਕਵੀਸੂਰਜਆਸ॥
ਜਿਵੇਂ ਚਕਵੀ ਨੂੰ ਸੂਰਜ (ਦੇ ਚੜ੍ਹਨ) ਦੀ ਉਡੀਕ ਲੱਗੀ ਰਹਿੰਦੀ ਹੈ,
As the chakvi bird longs for the sun,
जिउ चकवी सूरज आस ॥
LINE 39
ਨਾਨਕਚਰਨਪਿਆਸ੬॥॥
ਹੇ ਨਾਨਕ! (ਆਖ- ਇਸੇ ਤਰ੍ਹਾਂ, ਹੇ ਪ੍ਰਭੂ! ਮੈਨੂੰ ਤੇਰੇ) ਚਰਨਾਂ ਦੀ ਤਾਂਘ ਹੈ ॥੬॥
so does Nanak thirst for the Lord's feet. ||6||
नानक चरन पिआस ॥६॥
LINE 40
ਜਿਉਤਰੁਨਿਭਰਤਪਰਾਨ॥
ਜਿਵੇਂ ਜੁਆਨ ਇਸਤ੍ਰੀ ਨੂੰ (ਆਪਣਾ) ਖਸਮ ਬਹੁਤ ਪਿਆਰਾ ਹੁੰਦਾ ਹੈ,
As the young bride places the hopes of her life in her husband,
जिउ तरुनि भरत परान ॥
LINE 41
ਜਿਉਲੋਭੀਐਧਨੁਦਾਨੁ॥
ਜਿਵੇਂ ਲਾਲਚੀ ਮਨੁੱਖ ਨੂੰ ਧਨ-ਪ੍ਰਾਪਤੀ (ਤੋਂ ਖ਼ੁਸ਼ੀ ਹੁੰਦੀ ਹੈ),
as the greedy person looks upon the gift of wealth,
जिउ लोभीऐ धनु दानु ॥
LINE 42
ਜਿਉਦੂਧਜਲਹਿਸੰਜੋਗੁ॥
ਜਿਵੇਂ ਦੁੱਧ ਦਾ ਪਾਣੀ ਨਾਲ ਮਿਲਾਪ ਹੋ ਜਾਂਦਾ ਹੈ,
as milk is joined to water,
जिउ दूध जलहि संजोगु ॥
LINE 43
ਜਿਉਮਹਾਖੁਧਿਆਰਥਭੋਗੁ॥
ਜਿਵੇਂ ਬਹੁਤ ਭੁੱਖੇ ਨੂੰ ਭੋਜਨ (ਤ੍ਰਿਪਤ ਕਰਦਾ ਹੈ),
as food is to the very hungry man,
जिउ महा खुधिआरथ भोगु ॥
LINE 44
ਜਿਉਮਾਤਪੂਤਹਿਹੇਤੁ॥
ਜਿਵੇਂ ਮਾਂ ਦਾ ਪੁੱਤਰ ਨਾਲ ਪਿਆਰ ਹੁੰਦਾ ਹੈ,
and as the mother loves her son,
जिउ मात पूतहि हेतु ॥
LINE 45
ਹਰਿਸਿਮਰਿਨਾਨਕਨੇਤ੭॥॥
ਹੇ ਨਾਨਕ! (ਆਖ-ਹੇ ਭਾਈ) ਤਿਵੇਂ ਸਦਾ ਪਰਮਾਤਮਾ ਨੂੰ (ਪਿਆਰ ਨਾਲ) ਸਿਮਰਿਆ ਕਰ ॥੭॥
so does Nanak constantly remember the Lord in meditation. ||7||
हरि सिमरि नानक नेत ॥७॥
LINE 46
ਜਿਉਦੀਪਪਤਨਪਤੰਗ॥
ਜਿਵੇਂ (ਪ੍ਰੇਮ ਦੇ ਬੱਝੇ) ਭੰਬਟ ਦੀਵੇ ਉਤੇ ਡਿੱਗਦੇ ਹਨ,
As the moth falls into the lamp,
जिउ दीप पतन पतंग ॥
LINE 47
ਜਿਉਚੋਰੁਹਿਰਤਨਿਸੰਗ॥
ਜਿਵੇਂ ਚੋਰ ਝਾਕਾ ਲਾਹ ਕੇ ਚੋਰੀ ਕਰਦਾ ਹੈ,
as the thief steals without hesitation,
जिउ चोरु हिरत निसंग ॥
LINE 48
ਮੈਗਲਹਿਕਾਮੈਬੰਧੁ॥
ਜਿਵੇਂ ਹਾਥੀ ਦਾ ਕਾਮ-ਵਾਸਨਾ ਨਾਲ ਜੋੜ ਹੈ,
as the elephant is trapped by its sexual urges,
मैगलहि कामै बंधु ॥
LINE 49
ਜਿਉਗ੍ਰਸਤਬਿਖਈਧੰਧੁ॥
ਜਿਵੇਂ (ਵਿਸ਼ਿਆਂ ਦਾ) ਧੰਧਾ ਵਿਸ਼ਈ ਮਨੁੱਖ ਨੂੰ ਗ੍ਰਸੀ ਰੱਖਦਾ ਹੈ,
as the sinner is caught in his sins,
जिउ ग्रसत बिखई धंधु ॥
LINE 50
ਜਿਉਜੂਆਰਬਿਸਨੁਨਜਾਇ॥
ਜਿਵੇਂ ਜੁਆਰੀਏ ਦੀ (ਜੂਆ ਖੇਡਣ ਦੀ) ਭੈੜੀ ਆਦਤ ਦੂਰ ਨਹੀਂ ਹੁੰਦੀ,
as the gambler's addiction does not leave him,
जिउ जूआर बिसनु न जाइ ॥
LINE 51
ਹਰਿਨਾਨਕਇਹੁਮਨੁਲਾਇ੮॥॥
ਹੇ ਨਾਨਕ! (ਆਖ-ਹੇ ਭਾਈ!) ਤਿਵੇਂ (ਆਪਣੇ) ਇਸ ਮਨ ਨੂੰ (ਪ੍ਰਭੂ-ਚਰਨਾਂ ਵਿਚ ਪਿਆਰ ਨਾਲ) ਜੋੜੀ ਰੱਖੀਂ ॥੮॥
so is this mind of Nanak's attached to the Lord. ||8||
हरि नानक इहु मनु लाइ ॥८॥
LINE 52
ਕੁਰੰਕਨਾਦੈਨੇਹੁ॥
ਜਿਵੇਂ ਹਰਨ ਦਾ ਘੰਡੇਹੇੜੇ ਦੀ ਆਵਾਜ਼ ਨਾਲ ਪਿਆਰ ਹੁੰਦਾ ਹੈ,
As the deer loves the sound of the bell,
कुरंक नादै नेहु ॥
LINE 53
ਚਾਤ੍ਰਿਕੁਚਾਹਤਮੇਹੁ॥
ਜਿਵੇਂ ਪਪੀਹਾ (ਹਰ ਵੇਲੇ) ਮੀਂਹ ਮੰਗਦਾ ਹੈ;
and as the song-bird longs for the rain,
चात्रिकु चाहत मेहु ॥
LINE 54
ਜਨਜੀਵਨਾਸਤਸੰਗਿ॥
(ਤਿਵੇਂ ਪਰਮਾਤਮਾ ਦੇ) ਸੇਵਕ ਦਾ (ਸੁਖੀ) ਜੀਵ ਸਾਧ ਸੰਗਤਿ ਵਿਚ (ਹੀ ਹੁੰਦਾ) ਹੈ,
the Lord's humble servant lives in the Society of the Saints,
जन जीवना सतसंगि ॥
LINE 55
ਗੋਬਿਦੁਭਜਨਾਰੰਗਿ॥
ਸੇਵਕ ਪਿਆਰ ਨਾਲ ਪਰਮਾਤਮਾ (ਦੇ ਨਾਮ) ਨੂੰ ਜਪਦਾ ਹੈ,
lovingly meditating and vibrating upon the Lord of the Universe.
गोबिदु भजना रंगि ॥
LINE 56
ਰਸਨਾਬਖਾਨੈਨਾਮੁ॥
(ਆਪਣੀ) ਜੀਭ ਨਾਲ (ਪਰਮਾਤਮਾ ਦਾ) ਨਾਮ ਉਚਾਰਦਾ ਰਹਿੰਦਾ ਹੈ
My tongue chants the Naam, the Name of the Lord.
रसना बखानै नामु ॥
LINE 57
ਨਾਨਕਦਰਸਨਦਾਨੁ੯॥॥
ਨਾਨਕ! (ਪਰਮਾਤਮਾ ਦੇ) ਦਰਸਨ ਦੀ ਦਾਤ (ਮੰਗਦਾ ਰਹਿੰਦਾ ਹੈ) ॥੯॥
Please bless Nanak with the gift of the Blessed Vision of Your Darshan. ||9||
नानक दरसन दानु ॥९॥
LINE 58
ਗੁਨਗਾਇਸੁਨਿਲਿਖਿਦੇਇ॥
ਜਿਹੜਾ ਮਨੁੱਖ (ਪਰਮਾਤਮਾ ਦੇ) ਗੁਣ ਗਾ ਕੇ, ਸੁਣ ਕੇ, ਲਿਖ ਕੇ (ਇਹ ਦਾਤ ਹੋਰਨਾਂ ਨੂੰ ਭੀ) ਦੇਂਦਾ ਹੈ,
One who sings the Glorious Praises of the Lord, and hears them, and writes them,
गुन गाइ सुनि लिखि देइ ॥
LINE 59
ਸੋਸਰਬਫਲਹਰਿਲੇਇ॥
ਉਹ ਮਨੁੱਖ ਸਾਰੇ ਫਲ ਦੇਣ ਵਾਲੇ ਪ੍ਰਭੂ ਦਾ ਮਿਲਾਪ ਪ੍ਰਾਪਤ ਕਰ ਲੈਂਦਾ ਹੈ,
receives all fruits and rewards from the Lord.
सो सरब फल हरि लेइ ॥
LINE 60
ਕੁਲਸਮੂਹਕਰਤਉਧਾਰੁ॥
ਉਹ ਮਨੁੱਖ (ਆਪਣੀਆਂ) ਸਾਰੀਆਂ ਕੁਲਾਂ ਦਾ (ਹੀ) ਪਾਰ-ਉਤਾਰਾ ਕਰਾ ਲੈਂਦਾ ਹੈ,
He saves all his ancestors and generations,
कुल समूह करत उधारु ॥
LINE 61
ਸੰਸਾਰੁਉਤਰਸਿਪਾਰਿ॥
ਉਹ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ।
and crosses over the world-ocean.
संसारु उतरसि पारि ॥
LINE 62
ਹਰਿਚਰਨਬੋਹਿਥਤਾਹਿ॥
(ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਲਈ) ਪਰਮਾਤਮਾ ਦੇ ਚਰਨ ਉਹਨਾਂ ਵਾਸਤੇ ਜਹਾਜ਼ (ਦਾ ਕੰਮ ਦੇਂਦੇ) ਹਨ,
The Lord's Feet are the boat to carry him across.
हरि चरन बोहिथ ताहि ॥
LINE 63
ਮਿਲਿਸਾਧਸੰਗਿਜਸੁਗਾਹਿ॥
ਜਿਹੜੇ ਮਨੁੱਖ ਗੁਰੂ ਦੀ ਸੰਗਤਿ ਵਿਚ ਮਿਲ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਰਹਿੰਦੇ ਹਨ।
Joining the Saadh Sangat, the Company of the Holy, he sings the Praises of the Lord.
मिलि साधसंगि जसु गाहि ॥
LINE 64
ਹਰਿਪੈਜਰਖੈਮੁਰਾਰਿ॥
ਮੁਰਾਰੀ ਪ੍ਰਭੂ ਉਹਨਾਂ ਦੀ ਲਾਜ ਰੱਖਦਾ ਹੈ,
The Lord protects his honor.
हरि पैज रखै मुरारि ॥
LINE 65
ਹਰਿਨਾਨਕਸਰਨਿਦੁਆਰਿ੧੦੨॥॥॥
ਹੇ ਨਾਨਕ! ਉਹ ਹਰੀ ਦੀ ਸਰਨ ਪਏ ਰਹਿੰਦੇ ਹਨ, ਉਹ ਹਰੀ ਦੇ ਦਰ ਤੇ ਟਿਕੇ ਰਹਿੰਦੇ ਹਨ ॥੧੦॥੨॥
Nanak seeks the Sanctuary of the Lord's door. ||10||2||
हरि नानक सरनि दुआरि ॥१०॥२॥