LINE 01
ਸੋਰਠਿਮਹਲਾ੫ਘਰੁ੧ਤਿਤੁਕੇ॥
ਰਾਗ ਸੋਰਠਿ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਤਿਨ-ਤੁਕੀ ਬਾਣੀ।
Sorat'h, Fifth Mehl, First House, Thi-Thukay:
सोरठि महला ५ घरु १ तितुके ॥
LINE 02
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 03
ਕਿਸੁਹਉਜਾਚੀਕਿਸੁਆਰਾਧੀਜਾਸਭੁਕੋਕੀਤਾਹੋਸੀ॥
ਹੇ ਭਾਈ! ਜਦੋਂ ਹਰੇਕ ਜੀਵ ਪਰਮਾਤਮਾ ਦਾ ਹੀ ਪੈਦਾ ਕੀਤਾ ਹੋਇਆ ਹੈ, ਤਾਂ (ਉਸ ਕਰਤਾਰ ਨੂੰ ਛੱਡ ਕੇ) ਮੈਂ ਹੋਰ ਕਿਸ ਪਾਸੋਂ ਕੁਝ ਮੰਗਾਂ? ਮੈਂ ਹੋਰ ਕਿਸ ਦੀ ਆਸ ਰੱਖਦਾ ਫਿਰਾਂ?
Who should I ask? Who should I worship? All were created by Him.
किसु हउ जाची किसु आराधी जा सभु को कीता होसी ॥
LINE 04
ਜੋਜੋਦੀਸੈਵਡਾਵਡੇਰਾਸੋਸੋਖਾਕੂਰਲਸੀ॥
ਜੇਹੜਾ ਭੀ ਕੋਈ ਵੱਡਾ ਜਾਂ ਧਨਾਢ ਮਨੁੱਖ ਦਿੱਸਦਾ ਹੈ, ਹਰੇਕ ਨੇ (ਮਰ ਕੇ) ਮਿੱਟੀ ਵਿਚ ਰਲ ਜਾਣਾ ਹੈ (ਇਕ ਪਰਮਾਤਮਾ ਹੀ ਸਦਾ ਕਾਇਮ ਰਹਿਣ ਵਾਲਾ ਦਾਤਾ ਹੈ)।
Whoever appears to be the greatest of the great, shall ultimately be mixed with the dust.
जो जो दीसै वडा वडेरा सो सो खाकू रलसी ॥
LINE 05
ਨਿਰਭਉਨਿਰੰਕਾਰੁਭਵਖੰਡਨੁਸਭਿਸੁਖਨਵਨਿਧਿਦੇਸੀ੧॥॥
ਹੇ ਭਾਈ! ਸਾਰੇ ਸੁਖ ਤੇ ਜਗਤ ਦੇ ਸਾਰੇ ਨੌ ਖ਼ਜ਼ਾਨੇ ਉਹ ਨਿਰੰਕਾਰ ਹੀ ਦੇਣ ਵਾਲਾ ਹੈ ਜਿਸ ਨੂੰ ਕਿਸੇ ਦਾ ਡਰ ਨਹੀਂ, ਤੇ, ਜੋ ਸਭ ਜੀਵਾਂ ਦਾ ਜਨਮ ਮਰਨ ਨਾਸ ਕਰਨ ਵਾਲਾ ਹੈ ॥੧॥
The Fearless, Formless Lord, the Destroyer of Fear bestows all comforts, and the nine treasures. ||1||
निरभउ निरंकारु भव खंडनु सभि सुख नव निधि देसी ॥१॥
LINE 06
ਹਰਿਜੀਉਤੇਰੀਦਾਤੀਰਾਜਾ॥
ਹੇ ਪ੍ਰਭੂ ਜੀ! ਮੈਂ ਤੇਰੀਆਂ (ਦਿੱਤੀਆਂ) ਦਾਤਾਂ ਨਾਲ (ਹੀ) ਰੱਜ ਸਕਦਾ ਹਾਂ।
O Dear Lord, Your gifts alone satisfy me.
हरि जीउ तेरी दाती राजा ॥
LINE 07
ਮਾਣਸੁਬਪੁੜਾਕਿਆਸਾਲਾਹੀਕਿਆਤਿਸਕਾਮੁਹਤਾਜਾ॥ਰਹਾਉ॥
ਮੈਂ ਕਿਸੇ ਵਿਚਾਰੇ ਮਨੁੱਖ ਦੀ ਵਡਿਆਈ ਕਿਉਂ ਕਰਦਾ ਫਿਰਾਂ? ਮੈਨੂੰ ਕਿਸੇ ਮਨੁੱਖ ਦੀ ਮੁਥਾਜੀ ਕਿਉਂ ਹੋਵੇ? ਰਹਾਉ॥
Why should I praise the poor helpless man? Why should I feel subservient to him? ||Pause||
माणसु बपुड़ा किआ सालाही किआ तिस का मुहताजा ॥ रहाउ ॥
LINE 08
ਜਿਨਿਹਰਿਧਿਆਇਆਸਭੁਕਿਛੁਤਿਸਕਾਤਿਸਕੀਭੂਖਗਵਾਈ॥
ਹੇ ਭਾਈ! ਜਿਸ ਮਨੁੱਖ ਨੇ ਪਰਮਾਤਮਾ ਦੀ ਭਗਤੀ ਸ਼ੁਰੂ ਕਰ ਦਿੱਤੀ, ਜਗਤ ਦੀ ਹਰੇਕ ਚੀਜ਼ ਹੀ ਉਸ ਦੀ ਬਣ ਜਾਂਦੀ ਹੈ, ਪਰਮਾਤਮਾ ਉਸ ਦੇ ਅੰਦਰੋਂ (ਮਾਇਆ ਦੀ) ਭੁੱਖ ਦੂਰ ਕਰ ਦੇਂਦਾ ਹੈ।
All things come to one who meditates on the Lord; the Lord satisfies his hunger.
जिनि हरि धिआइआ सभु किछु तिस का तिस की भूख गवाई ॥
LINE 09
ਐਸਾਧਨੁਦੀਆਸੁਖਦਾਤੈਨਿਖੁਟਿਨਕਬਹੀਜਾਈ॥
ਸੁਖਦਾਤੇ ਪ੍ਰਭੂ ਨੇ ਉਸ ਨੂੰ ਅਜੇਹਾ (ਨਾਮ-) ਧਨ ਦੇ ਦਿੱਤਾ ਹੈ ਜੋ (ਉਸ ਪਾਸੋਂ) ਕਦੇ ਭੀ ਨਹੀਂ ਮੁੱਕਦਾ।
The Lord, the Giver of peace, bestows such wealth, that it can never be exhausted.
ऐसा धनु दीआ सुखदातै निखुटि न कब ही जाई ॥
LINE 10
ਅਨਦੁਭਇਆਸੁਖਸਹਜਿਸਮਾਣੇਸਤਿਗੁਰਿਮੇਲਿਮਿਲਾਈ੨॥॥
ਗੁਰੂ ਨੇ ਉਸ ਪਰਮਾਤਮਾ ਦੇ ਚਰਨਾਂ ਵਿਚ (ਜਦੋਂ) ਮਿਲਾ ਦਿੱਤਾ, ਤਾਂ ਆਤਮਕ ਅਡੋਲਤਾ ਦੇ ਕਾਰਨ ਉਸ ਦੇ ਅੰਦਰ ਆਨੰਦ ਤੇ ਸਾਰੇ ਸੁਖ ਆ ਵੱਸਦੇ ਹਨ ॥੨॥
I am in ecstasy, absorbed in celestial peace; the True Guru has united me in His Union. ||2||
अनदु भइआ सुख सहजि समाणे सतिगुरि मेलि मिलाई ॥२॥
LINE 11
ਮਨਨਾਮੁਜਪਿਨਾਮੁਆਰਾਧਿਅਨਦਿਨੁਨਾਮੁਵਖਾਣੀ॥
ਹੇ (ਮੇਰੇ) ਮਨ! ਹਰ ਵੇਲੇ ਪਰਮਾਤਮਾ ਦਾ ਨਾਮ ਜਪਿਆ ਕਰ, ਸਿਮਰਿਆ ਕਰ, ਉਚਾਰਿਆ ਕਰ।
O mind, chant the Naam, the Name of the Lord; worship the Naam, night and day, and recite the Naam.
मन नामु जपि नामु आराधि अनदिनु नामु वखाणी ॥
LINE 12
ਉਪਦੇਸੁਸੁਣਿਸਾਧਸੰਤਨਕਾਸਭਚੂਕੀਕਾਣਿਜਮਾਣੀ॥
ਸੰਤ ਜਨਾਂ ਦਾ ਉਪਦੇਸ਼ ਸੁਣ ਕੇ ਜਮਾਂ ਦੀ ਭੀ ਸਾਰੀ ਮੁਥਾਜੀ ਮੁੱਕ ਜਾਂਦੀ ਹੈ।
Listen to the Teachings of the Holy Saints, and all fear of death will be dispelled.
उपदेसु सुणि साध संतन का सभ चूकी काणि जमाणी ॥
LINE 13
ਜਿਨਕਉਕ੍ਰਿਪਾਲੁਹੋਆਪ੍ਰਭੁਮੇਰਾਸੇਲਾਗੇਗੁਰਕੀਬਾਣੀ੩॥॥
(ਪਰ, ਹੇ ਮਨ!) ਸਤਿਗੁਰੂ ਦੀ ਬਾਣੀ ਵਿਚ ਉਹੀ ਮਨੁੱਖ ਸੁਰਤਿ ਜੋੜਦੇ ਹਨ, ਜਿਨ੍ਹਾਂ ਉਤੇ ਪਿਆਰਾ ਪ੍ਰਭੂ ਆਪ ਦਇਆਵਾਨ ਹੁੰਦਾ ਹੈ ॥੩॥
Those blessed by God's Grace are attached to the Word of the Guru's Bani. ||3||
जिन कउ क्रिपालु होआ प्रभु मेरा से लागे गुर की बाणी ॥३॥
LINE 14
ਕੀਮਤਿਕਉਣੁਕਰੈਪ੍ਰਭਤੇਰੀਤੂਸਰਬਜੀਆਦਇਆਲਾ॥
ਹੇ ਪ੍ਰਭੂ! ਤੇਰੀ (ਮੇਹਰ ਦੀ) ਕੀਮਤ ਕੌਣ ਪਾ ਸਕਦਾ ਹੈ? ਤੂੰ ਸਾਰੇ ਹੀ ਜੀਵਾਂ ਉੱਤੇ ਮੇਹਰ ਕਰਨ ਵਾਲਾ ਹੈਂ।
Who can estimate Your worth, God? You are kind and compassionate to all beings.
कीमति कउणु करै प्रभ तेरी तू सरब जीआ दइआला ॥
LINE 15
ਸਭੁਕਿਛੁਕੀਤਾਤੇਰਾਵਰਤੈਕਿਆਹਮਬਾਲਗੁਪਾਲਾ॥
ਹੇ ਗੋਪਾਲ ਪ੍ਰਭੂ! ਸਾਡੀ ਜੀਵਾਂ ਦੀ ਕੀਹ ਪਾਂਇਆਂ ਹੈ? ਜਗਤ ਵਿਚ ਹਰੇਕ ਕੰਮ ਤੇਰਾ ਹੀ ਕੀਤਾ ਹੋਇਆ ਹੁੰਦਾ ਹੈ।
Everything which You do, prevails; I am just a poor child - what can I do?
सभु किछु कीता तेरा वरतै किआ हम बाल गुपाला ॥
LINE 16
ਰਾਖਿਲੇਹੁਨਾਨਕੁਜਨੁਤੁਮਰਾਜਿਉਪਿਤਾਪੂਤਕਿਰਪਾਲਾ੪੧॥॥॥
ਹੇ ਪ੍ਰਭੂ! ਨਾਨਕ ਤੇਰਾ ਦਾਸ ਹੈ, (ਇਸ ਦਾਸ ਦੀ) ਰੱਖਿਆ ਉਸੇ ਤਰ੍ਹਾਂ ਕਰਦਾ ਰਹੁ, ਜਿਵੇਂ ਪਿਉ ਆਪਣੇ ਪੁਤਰਾਂ ਉਤੇ ਕਿਰਪਾਲ ਹੋ ਕੇ ਕਰਦਾ ਹੈ ॥੪॥੧॥
Protect and preserve Your servant Nanak; be kind to him, like a father to his son. ||4||1||
राखि लेहु नानकु जनु तुमरा जिउ पिता पूत किरपाला ॥४॥१॥