ਮੁੱਖਵਾਕ ਸ੍ਰੀ ਦਰਬਾਰ ਸਾਹਿਬ

Sri Darbar Sahib, Amritsar

From the archive

Monday, May 30, 2022

ਰਾਗੁ ਸੋਰਠਿ ਗੁਰੂ ਅਮਰਦਾਸ ਜੀ ਅੰਗ 646
Hukamnama ArchiveChoose a date to read a past Hukamnama.
TODAY
Checking Hukamnama audio…
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਲੋਕੁਮਃ੩॥
Salok, Third Mehl:
सलोकु मः ३ ॥
LINE 02
ਸੇਖਾਚਉਚਕਿਆਚਉਵਾਇਆਏਹੁਮਨੁਇਕਤੁਘਰਿਆਣਿ॥
ਹੇ ਚੁੱਕੇ ਚੁਕਾਏ ਸ਼ੇਖ਼! ਇਸ ਮਨ ਨੂੰ ਇਕ ਟਿਕਾਣੇ ਤੇ ਲਿਆ;
O Shaykh, you wander in the four directions, blown by the four winds; bring your mind back to the home of the One Lord.
सेखा चउचकिआ चउवाइआ एहु मनु इकतु घरि आणि ॥
LINE 03
ਏਹੜਤੇਹੜਛਡਿਤੂਗੁਰਕਾਸਬਦੁਪਛਾਣੁ॥
ਵਿੰਗੀਆਂ ਟੇਢੀਆਂ ਗੱਲਾਂ ਛੱਡ ਤੇ ਸਤਿਗੁਰੂ ਦੇ ਸ਼ਬਦ ਨੂੰ ਸਮਝ।
Renounce your petty arguments, and realize the Word of the Guru's Shabad.
एहड़ तेहड़ छडि तू गुर का सबदु पछाणु ॥
LINE 04
ਸਤਿਗੁਰਅਗੈਢਹਿਪਉਸਭੁਕਿਛੁਜਾਣੈਜਾਣੁ॥
ਹੇ ਸ਼ੇਖਾ! ਜੋ (ਸਭ ਦਾ) ਜਾਣੂ ਸਤਿਗੁਰੂ ਸਭ ਕੁਝ ਸਮਝਦਾ ਹੈ ਉਸ ਦੀ ਚਰਨੀਂ ਲੱਗ;
Bow in humble respect before the True Guru; He is the Knower who knows everything.
सतिगुर अगै ढहि पउ सभु किछु जाणै जाणु ॥
LINE 05
ਆਸਾਮਨਸਾਜਲਾਇਤੂਹੋਇਰਹੁਮਿਹਮਾਣੁ॥
ਆਸਾਂ ਤੇ ਮਨ ਦੀਆਂ ਦੌੜਾਂ ਮਿਟਾ ਕੇ ਆਪਣੇ ਆਪ ਨੂੰ ਜਗਤ ਵਿਚ ਪਰਾਹੁਣਾ ਸਮਝ;
Burn away your hopes and desires, and live like a guest in this world.
आसा मनसा जलाइ तू होइ रहु मिहमाणु ॥
LINE 06
ਸਤਿਗੁਰਕੈਭਾਣੈਭੀਚਲਹਿਤਾਦਰਗਹਪਾਵਹਿਮਾਣੁ॥
ਜੇ ਤੂੰ ਸਤਿਗੁਰੂ ਦੇ ਭਾਣੇ ਵਿਚ ਚਲੇਂਗਾ ਤਾਂ ਰੱਬ ਦੀ ਦਰਗਾਹ ਵਿਚ ਆਦਰ ਪਾਵੇਂਗਾ।
If you walk in harmony with the True Guru's Will, then you shall be honored in the Court of the Lord.
सतिगुर कै भाणै भी चलहि ता दरगह पावहि माणु ॥
LINE 07
ਨਾਨਕਜਿਨਾਮੁਨਚੇਤਨੀਤਿਨਧਿਗੁਪੈਨਣੁਧਿਗੁਖਾਣੁ੧॥॥
ਹੇ ਨਾਨਕ! ਜੋ ਮਨੁੱਖ ਨਾਮ ਨਹੀਂ ਸਿਮਰਦੇ, ਉਹਨਾਂ ਦਾ (ਚੰਗਾ) ਖਾਣਾ ਤੇ (ਚੰਗਾ) ਪਹਿਨਣਾ ਫਿਟਕਾਰ-ਜੋਗ ਹੈ ॥੧॥
O Nanak, those who do not contemplate the Naam, the Name of the Lord - cursed are their clothes, and cursed is their food. ||1||
नानक जि नामु न चेतनी तिन धिगु पैनणु धिगु खाणु ॥१॥
LINE 08
ਮਃ੩॥
Third Mehl:
मः ३ ॥
LINE 09
ਹਰਿਗੁਣਤੋਟਿਨਆਵਈਕੀਮਤਿਕਹਣੁਨਜਾਇ॥
ਹਰੀ ਦੇ ਗੁਣ ਬਿਆਨ ਕਰਦਿਆਂ ਉਹ ਗੁਣ ਮੁੱਕਦੇ ਨਹੀਂ, ਤੇ ਨਾਹ ਹੀ ਇਹ ਦੱਸਿਆ ਜਾ ਸਕਦਾ ਹੈ ਕਿ ਇਹਨਾਂ ਗੁਣਾਂ ਨੂੰ ਵਿਹਾਝਣ ਲਈ ਮੁੱਲ ਕੀਹ ਹੈ;
There is no end to the Lord's Glorious Praises; His worth cannot be described.
हरि गुण तोटि न आवई कीमति कहणु न जाइ ॥
LINE 10
ਨਾਨਕਗੁਰਮੁਖਿਹਰਿਗੁਣਰਵਹਿਗੁਣਮਹਿਰਹੈਸਮਾਇ੨॥॥
(ਪਰ,) ਹੇ ਨਾਨਕ! ਗੁਰਮੁਖ ਜੀਊੜੇ ਹਰੀ ਦੇ ਗੁਣ ਗਾਉਂਦੇ ਹਨ। (ਜਿਹੜਾ ਮਨੁੱਖ ਪ੍ਰਭੂ ਦੇ ਗੁਣ ਗਾਂਦਾ ਹੈ ਉਹ) ਗੁਣਾਂ ਵਿਚ ਲੀਨ ਹੋਇਆ ਰਹਿੰਦਾ ਹੈ ॥੨॥
O Nanak, the Gurmukhs chant the Glorious Praises of the Lord; they are absorbed in His Glorious Virtues. ||2||
नानक गुरमुखि हरि गुण रवहि गुण महि रहै समाइ ॥२॥
LINE 11
ਪਉੜੀ॥
Pauree:
पउड़ी ॥
LINE 12
ਹਰਿਚੋਲੀਦੇਹਸਵਾਰੀਕਢਿਪੈਧੀਭਗਤਿਕਰਿ॥
(ਇਹ ਮਨੁੱਖਾ) ਸਰੀਰ, ਮਾਨੋ, ਚੋਲੀ ਹੈ ਜੋ ਪ੍ਰਭੂ ਨੇ ਬਣਾਈ ਹੈ ਤੇ ਭਗਤੀ (-ਰੂਪ ਕਸੀਦਾ) ਕੱਢ ਕੇ ਇਹ ਚੋਲੀ ਪਹਿਨਣ-ਜੋਗ ਬਣਦੀ ਹੈ।
The Lord has adorned the coat of the body; He has embroidered it with devotional worship.
हरि चोली देह सवारी कढि पैधी भगति करि ॥
LINE 13
ਹਰਿਪਾਟੁਲਗਾਅਧਿਕਾਈਬਹੁਬਹੁਬਿਧਿਭਾਤਿਕਰਿ॥
(ਇਸ ਚੋਲੀ ਨੂੰ) ਬਹੁਤ ਤਰ੍ਹਾਂ ਕਈ ਵੰਨਗੀਆਂ ਦਾ ਹਰੀ-ਨਾਮ ਪੱਟ ਲੱਗਾ ਹੋਇਆ ਹੈ;
The Lord has woven His silk into it, in so many ways and fashions.
हरि पाटु लगा अधिकाई बहु बहु बिधि भाति करि ॥
LINE 14
ਕੋਈਬੂਝੈਬੂਝਣਹਾਰਾਅੰਤਰਿਬਿਬੇਕੁਕਰਿ॥
(ਇਸ ਭੇਤ ਨੂੰ) ਮਨ ਵਿਚ ਵਿਚਾਰ ਕਰ ਕੇ ਕੋਈ ਵਿਰਲਾ ਸਮਝਣ ਵਾਲਾ ਸਮਝਦਾ ਹੈ।
How rare is that man of understanding, who understands, and deliberates within.
कोई बूझै बूझणहारा अंतरि बिबेकु करि ॥
LINE 15
ਸੋਬੂਝੈਏਹੁਬਿਬੇਕੁਜਿਸੁਬੁਝਾਏਆਪਿਹਰਿ॥
ਇਸ ਵਿਚਾਰ ਨੂੰ ਉਹ ਸਮਝਦਾ ਹੈ, ਜਿਸ ਨੂੰ ਹਰੀ ਆਪ ਸਮਝਾਵੇ।
He alone understands these deliberations, whom the Lord Himself inspires to understand.
सो बूझै एहु बिबेकु जिसु बुझाए आपि हरि ॥
LINE 16
ਜਨੁਨਾਨਕੁਕਹੈਵਿਚਾਰਾਗੁਰਮੁਖਿਹਰਿਸਤਿਹਰਿ੧੧॥॥
ਦਾਸ ਨਾਨਕ ਇਹ ਵਿਚਾਰ ਦੱਸਦਾ ਹੈ ਕਿ ਸਦਾ-ਥਿਰ ਰਹਿਣ ਵਾਲਾ ਹਰੀ ਗੁਰੂ ਦੀ ਰਾਹੀਂ (ਸਿਮਰਿਆ ਜਾ ਸਕਦਾ ਹੈ) ॥੧੧॥
Poor servant Nanak speaks: the Gurmukhs know the Lord, the Lord is True. ||11||
जनु नानकु कहै विचारा गुरमुखि हरि सति हरि ॥११॥