ਮੁੱਖਵਾਕ ਸ੍ਰੀ ਦਰਬਾਰ ਸਾਹਿਬ

Sri Darbar Sahib, Amritsar

From the archive

Thursday, May 14, 2020

ਰਾਗੁ ਗੂਜਰੀ ਗੁਰੂ ਅਮਰਦਾਸ ਜੀ ਅੰਗ 512
Hukamnama ArchiveChoose a date to read a past Hukamnama.
TODAY
Checking Hukamnama audio…
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਲੋਕੁਮਃ੩॥
Salok, Third Mehl:
सलोकु मः ३ ॥
LINE 02
ਬ੍ਰਹਮੁਬਿੰਦੇਸੋਬ੍ਰਾਹਮਣੁਕਹੀਐਜਿਅਨਦਿਨੁਹਰਿਲਿਵਲਾਏ॥
ਜੋ ਮਨੁੱਖ ਬ੍ਰਹਮ ਨੂੰ ਬਿੰਦਦਾ ਹੈ (ਪਰਮਾਤਮਾ ਨੂੰ ਪਛਾਣਦਾ ਹੈ) ਜੋ ਹਰ ਵੇਲੇ ਪਰਮਾਤਮਾ ਵਿਚ ਸੁਰਤਿ ਜੋੜਦਾ ਹੈ, ਉਸ ਨੂੰ ਬ੍ਰਾਹਮਣ ਕਹਿਣਾ ਚਾਹੀਦਾ ਹੈ,
One who understands God, who lovingly centers his mind on the Lord night and day, is called a Brahmin.
ब्रहमु बिंदे सो ब्राहमणु कहीऐ जि अनदिनु हरि लिव लाए ॥
LINE 03
ਸਤਿਗੁਰਪੁਛੈਸਚੁਸੰਜਮੁਕਮਾਵੈਹਉਮੈਰੋਗੁਤਿਸੁਜਾਏ॥
(ਉਹ ਬ੍ਰਾਹਮਣ) ਸਤਿਗੁਰੂ ਦੇ ਕਹੇ ਤੇ ਤੁਰਦਾ ਹੈ 'ਸੱਚ' ਰੂਪ ਸੰਜਮ ਰੱਖਦਾ ਹੈ, (ਤੇ ਇਸ ਤਰ੍ਹਾਂ) ਉਸ ਦਾ ਹਉਮੈ-ਰੋਗ ਦੂਰ ਹੁੰਦਾ ਹੈ;
Consulting the True Guru, he practices Truth and self-restraint, and he is rid of the disease of ego.
सतिगुर पुछै सचु संजमु कमावै हउमै रोगु तिसु जाए ॥
LINE 04
ਹਰਿਗੁਣਗਾਵੈਗੁਣਸੰਗ੍ਰਹੈਜੋਤੀਜੋਤਿਮਿਲਾਏ॥
ਉਹ ਹਰੀ ਦੇ ਗੁਣ ਗਾਉਂਦਾ ਹੈ, (ਰੱਬੀ) ਗੁਣ ਇਕੱਤ੍ਰ ਕਰਦਾ ਹੈ ਤੇ ਪਰਮ-ਜੋਤਿ ਵਿਚ ਆਪਣੀ ਆਤਮਾ ਮਿਲਾਈ ਰੱਖਦਾ ਹੈ।
He sings the Glorious Praises of the Lord, and gathers in His Praises; his light is blended with the Light.
हरि गुण गावै गुण संग्रहै जोती जोति मिलाए ॥
LINE 05
ਇਸੁਜੁਗਮਹਿਕੋਵਿਰਲਾਬ੍ਰਹਮਗਿਆਨੀਜਿਹਉਮੈਮੇਟਿਸਮਾਏ॥
ਮਨੁੱਖ ਜਨਮ ਵਿਚ ਕੋਈ ਵਿਰਲਾ ਬ੍ਰਹਮ ਨੂੰ ਜਾਣਨ ਵਾਲਾ ਹੈ ਜੋ ਹਉਮੈ ਦੂਰ ਕਰ ਕੇ ਬ੍ਰਹਮ ਵਿਚ ਜੁੜਿਆ ਰਹਿੰਦਾ ਹੈ।
In this world, one who knows God is very rare; eradicating ego, he is absorbed in God.
इसु जुग महि को विरला ब्रहम गिआनी जि हउमै मेटि समाए ॥
LINE 06
ਨਾਨਕਤਿਸਨੋਮਿਲਿਆਸਦਾਸੁਖੁਪਾਈਐਜਿਅਨਦਿਨੁਹਰਿਨਾਮੁਧਿਆਏ੧॥॥
ਹੇ ਨਾਨਕ! ਜੋ (ਬ੍ਰਹਮਗਿਆਨੀ ਬ੍ਰਾਹਮਣ) ਹਰ ਵੇਲੇ ਨਾਮ ਸਿਮਰਦਾ ਹੈ ਉਸ ਨੂੰ ਮਿਲਿਆਂ ਸਦਾ ਸੁਖ ਮਿਲਦਾ ਹੈ ॥੧॥
O Nanak, meeting him, peace is obtained; night and day, he meditates on the Lord's Name. ||1||
नानक तिस नो मिलिआ सदा सुखु पाईऐ जि अनदिनु हरि नामु धिआए ॥१॥
LINE 07
ਮਃ੩॥
Third Mehl:
मः ३ ॥
LINE 08
ਅੰਤਰਿਕਪਟੁਮਨਮੁਖਅਗਿਆਨੀਰਸਨਾਝੂਠੁਬੋਲਾਇ॥
ਆਪਣੇ ਮਨ ਦੇ ਪਿਛੇ ਤੁਰਨ ਵਾਲਾ ਮਨੁੱਖ ਜਾਹਲ ਹੈ, ਉਸ ਦੇ ਅੰਦਰ ਖੋਟ ਹੈ ਤੇ ਜੀਭ ਨਾਲ ਝੂਠ (ਭਾਵ, ਅੰਦਰਲੇ ਖੋਟ ਦੇ ਉਲਟ) ਬੋਲਦਾ ਹੈ (ਭਾਵ, ਅੰਦਰੋਂ ਹੋਰ ਤੇ ਬਾਹਰੋਂ ਹੋਰ);
Within the ignorant self-willed manmukh is deception; with his tongue, he speaks lies.
अंतरि कपटु मनमुख अगिआनी रसना झूठु बोलाइ ॥
LINE 09
ਕਪਟਿਕੀਤੈਹਰਿਪੁਰਖੁਨਭੀਜੈਨਿਤਵੇਖੈਸੁਣੈਸੁਭਾਇ॥
(ਇਸ ਤਰ੍ਹਾਂ) ਠੱਗੀ ਕੀਤਿਆਂ ਪਰਮਾਤਮਾ ਪ੍ਰਸੰਨ ਨਹੀਂ ਹੁੰਦਾ, (ਕਿਉਂਕਿ) ਉਹ ਸੁਤੇ ਹੀ (ਅਸਾਡਾ ਹਰੇਕ ਲੁਕਵਾਂ ਕੰਮ ਭੀ) ਵੇਖਦਾ ਹੈ ਤੇ (ਲੁਕਵਾਂ ਬੋਲ ਤੇ ਖ਼ਿਆਲ ਭੀ) ਸੁਣਦਾ ਹੈ।
Practicing deception, he does not please the Lord God, who always sees and hears with natural ease.
कपटि कीतै हरि पुरखु न भीजै नित वेखै सुणै सुभाइ ॥
LINE 10
ਦੂਜੈਭਾਇਜਾਇਜਗੁਪਰਬੋਧੈਬਿਖੁਮਾਇਆਮੋਹਸੁਆਇ॥
(ਮਨਮੁਖ) ਆਪ ਮਾਇਆ ਦੇ ਮੋਹ ਵਿਚ ਹੈ ਪਰ ਜਾ ਕੇ ਲੋਕਾਂ ਨੂੰ ਉਪਦੇਸ਼ ਕਰਦਾ ਹੈ; ਜ਼ਹਿਰੀਲੀ ਧਨ-ਦੌਲਤ ਦੇ ਮੋਹ ਅਤੇ ਸੁਆਦ ਅੰਦਰ ਉਹ ਖੱਚਤ ਹੋ ਰਿਹਾ ਹੈ।
In the love of duality, he goes to instruct the world, but he is engrossed in the poison of Maya and attachment to pleasure.
दूजै भाइ जाइ जगु परबोधै बिखु माइआ मोह सुआइ ॥
LINE 11
ਇਤੁਕਮਾਣੈਸਦਾਦੁਖੁਪਾਵੈਜੰਮੈਮਰੈਫਿਰਿਆਵੈਜਾਇ॥
ਇਹ ਕਰਤੂਤ ਕੀਤਿਆਂ ਉਹ ਸਦਾ ਦੁੱਖ ਪਾਂਦਾ ਹੈ, ਜੰਮਦਾ ਹੈ, ਮਰਦਾ ਹੈ, ਮੁੜ ਜੰਮਦਾ ਹੈ ਮਰਦਾ ਹੈ,
By doing so, he suffers in constant pain; he is born and then dies, and comes and goes again and again.
इतु कमाणै सदा दुखु पावै जंमै मरै फिरि आवै जाइ ॥
LINE 12
ਸਹਸਾਮੂਲਿਨਚੁਕਈਵਿਚਿਵਿਸਟਾਪਚੈਪਚਾਇ॥
ਉਸ ਦਾ ਅੰਦਰਲਾ ਤੌਖਲਾ ਕਦੇ ਮਿਟਦਾ ਹੀ ਨਹੀਂ, ਉਹ ਮਾਨੋ, ਮੈਲੇ ਵਿਚ ਪਿਆ ਸੜਦਾ ਰਹਿੰਦਾ ਹੈ।
His doubts do not leave him at all, and he rots away in manure.
सहसा मूलि न चुकई विचि विसटा पचै पचाइ ॥
LINE 13
ਜਿਸਨੋਕ੍ਰਿਪਾਕਰੇਮੇਰਾਸੁਆਮੀਤਿਸੁਗੁਰਕੀਸਿਖਸੁਣਾਇ॥
ਪਰ, ਜਿਸ ਮਨੁੱਖ ਉਤੇ ਮੇਰਾ ਮਾਲਕ ਮਿਹਰ ਕਰਦਾ ਹੈ ਉਸ ਨੂੰ ਗੁਰੂ ਦਾ ਉਪਦੇਸ਼ ਸੁਣਾਂਦਾ ਹੈ;
One, unto whom my Lord Master shows His Mercy, listens to the Guru's Teachings.
जिस नो क्रिपा करे मेरा सुआमी तिसु गुर की सिख सुणाइ ॥
LINE 14
ਹਰਿਨਾਮੁਧਿਆਵੈਹਰਿਨਾਮੋਗਾਵੈਹਰਿਨਾਮੋਅੰਤਿਛਡਾਇ੨॥॥
ਉਹ ਮਨੁੱਖ ਪ੍ਰਭੂ ਦਾ ਨਾਮ ਸਿਮਰਦਾ ਹੈ, ਨਾਮ ਹੀ ਗਾਉਂਦਾ ਹੈ, ਨਾਮ ਹੀ ਉਸ ਨੂੰ ਆਖ਼ਰ (ਇਸ ਸਹਸੇ ਤੋਂ) ਛੁਡਾਂਦਾ ਹੈ ॥੨॥
He meditates on the Lord's Name, and sings the Lord's Name; in the end, the Lord's Name will deliver him. ||2||
हरि नामु धिआवै हरि नामो गावै हरि नामो अंति छडाइ ॥२॥
LINE 15
ਪਉੜੀ॥
Pauree:
पउड़ी ॥
LINE 16
ਜਿਨਾਹੁਕਮੁਮਨਾਇਓਨੁਤੇਪੂਰੇਸੰਸਾਰਿ॥
ਉਹ ਮਨੁੱਖ ਜਗਤ ਵਿਚ ਪੂਰੇ ਭਾਂਡੇ ਹਨ ਜਿਨ੍ਹਾਂ ਤੋਂ ਪਰਮਾਤਮਾ (ਆਪਣਾ) ਹੁਕਮ ਮਨਾਂਦਾ ਹੈ,
Those who obey the Hukam of the Lord's Command, are the perfect persons in the world.
जिना हुकमु मनाइओनु ते पूरे संसारि ॥
LINE 17
ਸਾਹਿਬੁਸੇਵਨਿੑਆਪਣਾਪੂਰੈਸਬਦਿਵੀਚਾਰਿ॥
ਉਹ ਬੰਦੇ ਪੂਰੇ ਗੁਰੂ ਦੇ ਸ਼ਬਦ ਵਿਚ ਚਿੱਤ ਜੋੜ ਕੇ ਆਪਣੇ ਮਾਲਕ ਦੀ ਬੰਦਗੀ ਕਰਦੇ ਹਨ,
They serve their Lord Master, and reflect upon the Perfect Word of the Shabad.
साहिबु सेवनि आपणा पूरै सबदि वीचारि ॥
LINE 18
ਹਰਿਕੀਸੇਵਾਚਾਕਰੀਸਚੈਸਬਦਿਪਿਆਰਿ॥
ਪ੍ਰਭੂ ਦੀ ਬੰਦਗੀ ਹੋ ਹੀ ਤਾਂ ਸਕਦੀ ਹੈ ਜੇ ਸੱਚੇ ਸ਼ਬਦ ਵਿਚ ਪਿਆਰ ਪਾਈਏ, (ਲਫ਼ਜ਼ੀ-ਸੱਚੇ ਸ਼ਬਦ ਵਿਚ ਪਿਆਰ ਦੀ ਰਾਹੀਂ)।
They serve the Lord, and love the True Word of the Shabad.
हरि की सेवा चाकरी सचै सबदि पिआरि ॥
LINE 19
ਹਰਿਕਾਮਹਲੁਤਿਨੑੀਪਾਇਆਜਿਨੑਹਉਮੈਵਿਚਹੁਮਾਰਿ॥
ਜੋ ਮਨੁੱਖ ਅੰਦਰੋਂ ਹਉਮੈ ਨੂੰ ਮਾਰਦੇ ਹਨ ਉਹਨਾਂ ਨੂੰ ਪਰਮਾਤਮਾ ਦੀ ਹਜ਼ੂਰੀ ਪ੍ਰਾਪਤ ਹੁੰਦੀ ਹੈ।
They attain the Mansion of the Lord's Presence, as they eradicate egotism from within.
हरि का महलु तिनी पाइआ जिन हउमै विचहु मारि ॥
LINE 20
ਨਾਨਕਗੁਰਮੁਖਿਮਿਲਿਰਹੇਜਪਿਹਰਿਨਾਮਾਉਰਧਾਰਿ੧੦॥॥
ਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦੇ ਪਰਮਾਤਮਾ ਦਾ ਨਾਮ ਹਿਰਦੇ ਵਿਚ ਪਰੋ ਕੇ ਤੇ ਨਾਮ ਜਪ ਕੇ ਪਰਮਾਤਮਾ ਵਿਚ ਜੁੜੇ ਰਹਿੰਦੇ ਹਨ ॥੧੦॥
O Nanak, the Gurmukhs remain united with Him, chanting the Name of the Lord, and enshrining it within their hearts. ||10||
नानक गुरमुखि मिलि रहे जपि हरि नामा उर धारि ॥१०॥