ਮੁੱਖਵਾਕ ਸ੍ਰੀ ਦਰਬਾਰ ਸਾਹਿਬ

Sri Darbar Sahib, Amritsar

From the archive

Sunday, May 10, 2020

ਰਾਗੁ ਸੋਰਠਿ ਗੁਰੂ ਅਮਰਦਾਸ ਜੀ ਅੰਗ 648
Hukamnama ArchiveChoose a date to read a past Hukamnama.
TODAY
Checking Hukamnama audio…
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਲੋਕੁਮਃ੩॥
Salok, Third Mehl:
सलोकु मः ३ ॥
LINE 02
ਨਾਨਕਨਾਵਹੁਘੁਥਿਆਹਲਤੁਪਲਤੁਸਭੁਜਾਇ॥
ਹੇ ਨਾਨਕ! ਨਾਮ ਤੋਂ ਖੁੰਝਿਆਂ ਦਾ ਲੋਕ ਪਰਲੋਕ ਸਭ ਵਿਅਰਥ ਜਾਂਦਾ ਹੈ;
O Nanak, forsaking the Name, he loses everything, in this world and the next.
नानक नावहु घुथिआ हलतु पलतु सभु जाइ ॥
LINE 03
ਜਪੁਤਪੁਸੰਜਮੁਸਭੁਹਿਰਿਲਇਆਮੁਠੀਦੂਜੈਭਾਇ॥
ਉਹਨਾਂ ਦਾ ਜਪ ਤਪ ਤੇ ਸੰਜਮ ਸਭ ਖੁੱਸ ਜਾਂਦਾ ਹੈ, ਤੇ ਮਾਇਆ ਦੇ ਮੋਹ ਵਿਚ (ਉਹਨਾਂ ਦੀ ਮਤਿ) ਠੱਗੀ ਜਾਂਦੀ ਹੈ;
Chanting, deep meditation and austere self-disciplined practices are all wasted; he is deceived by the love of duality.
जपु तपु संजमु सभु हिरि लइआ मुठी दूजै भाइ ॥
LINE 04
ਜਮਦਰਿਬਧੇਮਾਰੀਅਹਿਬਹੁਤੀਮਿਲੈਸਜਾਇ੧॥॥
ਜਮ ਦੁਆਰ ਤੇ ਬੱਧੇ ਮਾਰੀਦੇ ਹਨ ਤੇ ਬੜੀ ਸਜ਼ਾ (ਉਹਨਾਂ ਨੂੰ) ਮਿਲਦੀ ਹੈ ॥੧॥
He is bound and gagged at the door of the Messenger of Death. He is beaten, and receives terrible punishment. ||1||
जम दरि बधे मारीअहि बहुती मिलै सजाइ ॥१॥
LINE 05
ਮਃ੩॥
Third Mehl:
मः ३ ॥
LINE 06
ਸੰਤਾਨਾਲਿਵੈਰੁਕਮਾਵਦੇਦੁਸਟਾਨਾਲਿਮੋਹੁਪਿਆਰੁ॥
ਨਿੰਦਕ ਮਨੁੱਖ ਸੰਤ ਜਨਾਂ ਨਾਲ ਵੈਰ ਕਰਦੇ ਹਨ ਤੇ ਦੁਰਜਨਾਂ ਨਾਲ ਮੋਹ ਪਿਆਰ ਰੱਖਦੇ ਹਨ।
They inflict their hatred upon the Saints, and they love the wicked sinners.
संता नालि वैरु कमावदे दुसटा नालि मोहु पिआरु ॥
LINE 07
ਅਗੈਪਿਛੈਸੁਖੁਨਹੀਮਰਿਜੰਮਹਿਵਾਰੋਵਾਰ॥
ਉਹਨਾਂ ਨੂੰ ਲੋਕ ਪਰਲੋਕ ਵਿੱਚ ਕਿਤੇ ਸੁਖ ਨਹੀਂ ਮਿਲਦਾ।
They find no peace in either this world or the next; they are born only to die, again and again.
अगै पिछै सुखु नही मरि जंमहि वारो वार ॥
LINE 08
ਤ੍ਰਿਸਨਾਕਦੇਨਬੁਝਈਦੁਬਿਧਾਹੋਇਖੁਆਰੁ॥
ਘੜੀ ਮੁੜੀ ਦੁਬਿਧਾ ਵਿਚ ਖ਼ੁਆਰ ਹੋ ਹੋ ਕੇ, ਜੰਮਦੇ ਮਰਦੇ ਹਨ; ਉਹਨਾਂ ਦੀ ਤ੍ਰਿਸ਼ਨਾ ਕਦੇ ਨਹੀਂ ਲਹਿੰਦੀ।
Their hunger is never satisfied, and they are ruined by duality.
त्रिसना कदे न बुझई दुबिधा होइ खुआरु ॥
LINE 09
ਮੁਹਕਾਲੇਤਿਨਾਨਿੰਦਕਾਤਿਤੁਸਚੈਦਰਬਾਰਿ॥
ਹਰੀ ਦੇ ਸੱਚੇ ਦਰਬਾਰ ਵਿਚ ਉਹਨਾਂ ਨਿੰਦਕਾਂ ਦੇ ਮੂੰਹ ਕਾਲੇ ਹੁੰਦੇ ਹਨ।
The faces of these slanderers are blackened in the Court of the True Lord.
मुह काले तिना निंदका तितु सचै दरबारि ॥
LINE 10
ਨਾਨਕਨਾਮਵਿਹੂਣਿਆਨਾਉਰਵਾਰਿਨਪਾਰਿ੨॥॥
ਹੇ ਨਾਨਕ! ਨਾਮ ਤੋਂ ਸੱਖਣਿਆਂ ਨੂੰ ਨਾਹ ਇਸ ਲੋਕ ਵਿਚ ਤੇ ਨਾਹ ਪਰਲੋਕ ਵਿਚ (ਢੋਈ ਮਿਲਦੀ ਹੈ) ॥੨॥
O Nanak, without the Naam, they find no shelter on either this shore, or the one beyond. ||2||
नानक नाम विहूणिआ ना उरवारि न पारि ॥२॥
LINE 11
ਪਉੜੀ॥
Pauree:
पउड़ी ॥
LINE 12
ਜੋਹਰਿਨਾਮੁਧਿਆਇਦੇਸੇਹਰਿਹਰਿਨਾਮਿਰਤੇਮਨਮਾਹੀ॥
ਜੋ ਮਨੁੱਖ ਹਰੀ ਦਾ ਨਾਮ ਸਿਮਰਦੇ ਹਨ, ਉਹ ਅੰਦਰੋਂ ਹਰੀ-ਨਾਮ ਵਿਚ ਰੰਗੇ ਜਾਂਦੇ ਹਨ।
Those who meditate on the Lord's Name, are imbued with the Name of the Lord, Har, Har, in their minds.
जो हरि नामु धिआइदे से हरि हरि नामि रते मन माही ॥
LINE 13
ਜਿਨਾਮਨਿਚਿਤਿਇਕੁਅਰਾਧਿਆਤਿਨਾਇਕਸਬਿਨੁਦੂਜਾਕੋਨਾਹੀ॥
ਜਿਨ੍ਹਾਂ ਨੇ ਇਕਾਗ੍ਰ ਚਿੱਤ ਹੋ ਕੇ ਇਕ ਹਰੀ ਨੂੰ ਅਰਾਧਿਆ ਹੈ, ਉਹ ਉਸ ਤੋਂ ਬਿਨਾ ਕਿਸੇ ਹੋਰ ਨੂੰ ਨਹੀਂ ਜਾਣਦੇ।
For those who worship the One Lord in their conscious minds, there is no other than the One Lord.
जिना मनि चिति इकु अराधिआ तिना इकस बिनु दूजा को नाही ॥
LINE 14
ਸੇਈਪੁਰਖਹਰਿਸੇਵਦੇਜਿਨਧੁਰਿਮਸਤਕਿਲੇਖੁਲਿਖਾਹੀ॥
(ਪਿਛਲੇ ਕੀਤੇ ਕੰਮਾਂ ਅਨੁਸਾਰ) ਮੁੱਢ ਤੋਂ ਜਿਨ੍ਹਾਂ ਦੇ ਮੱਥੇ ਤੇ (ਸੰਸਕਾਰ-ਰੂਪ) ਲੇਖ ਉੱਕਰਿਆ ਹੋਇਆ ਹੈ, ਉਹ ਮਨੁੱਖ ਹਰੀ ਨੂੰ ਜਪਦੇ ਹਨ।
They alone serve the Lord, upon whose foreheads such pre-ordained destiny is written.
सेई पुरख हरि सेवदे जिन धुरि मसतकि लेखु लिखाही ॥
LINE 15
ਹਰਿਕੇਗੁਣਨਿਤਗਾਵਦੇਹਰਿਗੁਣਗਾਇਗੁਣੀਸਮਝਾਹੀ॥
ਉਹ ਸਦਾ ਹਰੀ ਦੇ ਗੁਣ ਗਾਉਂਦੇ ਹਨ, ਗੁਣ ਗਾ ਕੇ ਗੁਣਾਂ ਦੇ ਮਾਲਕ ਹਰੀ ਦੀ (ਹੋਰਨਾਂ ਨੂੰ) ਸਿੱਖਿਆ ਦੇਂਦੇ ਹਨ।
They continually sing the Glorious Praises of the Lord, and singing the Glories of the Glorious Lord, they are uplifted.
हरि के गुण नित गावदे हरि गुण गाइ गुणी समझाही ॥
LINE 16
ਵਡਿਆਈਵਡੀਗੁਰਮੁਖਾਗੁਰਪੂਰੈਹਰਿਨਾਮਿਸਮਾਹੀ੧੭॥॥
ਗੁਰਮੁਖਾਂ ਵਿਚ ਇਹ ਵੱਡਾ ਗੁਣ ਹੈ ਕਿ ਪੂਰੇ ਸਤਿਗੁਰੂ ਦੀ ਰਾਹੀਂ ਹਰੀ ਦੇ ਨਾਮ ਵਿਚ ਲੀਨ ਹੁੰਦੇ ਹਨ ॥੧੭॥
Great is the greatness of the Gurmukhs, who, through the Perfect Guru, remain absorbed in the Lord's Name. ||17||
वडिआई वडी गुरमुखा गुर पूरै हरि नामि समाही ॥१७॥