ਮੁੱਖਵਾਕ ਸ੍ਰੀ ਦਰਬਾਰ ਸਾਹਿਬ

Sri Darbar Sahib, Amritsar

From the archive

Wednesday, October 2, 2019

ਰਾਗੁ ਵਡਹੰਸੁ ਗੁਰੂ ਅਮਰਦਾਸ ਜੀ ਅੰਗ 571
Hukamnama ArchiveChoose a date to read a past Hukamnama.
LATEST
Checking Hukamnama audio…
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਵਡਹੰਸੁਮਹਲਾ੩॥
Wadahans, Third Mehl:
वडहंसु महला ३ ॥
LINE 02
ਏਮਨਮੇਰਿਆਆਵਾਗਉਣੁਸੰਸਾਰੁਹੈਅੰਤਿਸਚਿਨਿਬੇੜਾਰਾਮ॥
ਹੇ ਮੇਰੇ ਮਨ! ਜਗਤ ਤਾਂ ਜਨਮ ਮਰਨ ਦਾ ਗੇੜ ਹੈ, ਆਖ਼ਰ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਜੁੜਿਆਂ ਹੀ ਇਸ ਵਿਚੋਂ ਨਿਕਲਿਆ ਜਾਂਦਾ ਹੈ।
O my mind, the world comes and goes in birth and death; only the True Name shall emancipate you in the end.
ए मन मेरिआ आवा गउणु संसारु है अंति सचि निबेड़ा राम ॥
LINE 03
ਆਪੇਸਚਾਬਖਸਿਲਏਫਿਰਿਹੋਇਨਫੇਰਾਰਾਮ॥
ਜਦੋਂ ਸਦਾ-ਥਿਰ ਰਹਿਣ ਵਾਲਾ ਪ੍ਰਭੂ ਆਪ ਹੀ ਬਖ਼ਸ਼ਦਾ ਹੈ ਤਾਂ ਹੀ ਜਗਤ ਵਿਚ ਮੁੜ ਮੁੜ ਫੇਰਾ ਨਹੀਂ ਪਾਣਾ ਪੈਂਦਾ।
When the True Lord Himself grants forgiveness, then one does not have to enter the cycle of reincarnation again.
आपे सचा बखसि लए फिरि होइ न फेरा राम ॥
LINE 04
ਫਿਰਿਹੋਇਨਫੇਰਾਅੰਤਿਸਚਿਨਿਬੇੜਾਗੁਰਮੁਖਿਮਿਲੈਵਡਿਆਈ॥
ਗੁਰੂ ਦੀ ਸਰਨ ਪੈਣ ਵਾਲੇ ਨੂੰ ਫਿਰ ਉਸ ਨੂੰ ਮੁੜ ਮੁੜ ਜਨਮ ਮਰਨ ਦਾ ਗੇੜ ਨਹੀਂ ਮਿਲਦਾ ਤੇ ਸਦਾ ਲਈ ਇਹ ਟੈਂਟਾ ਖਤਮ ਹੋ ਜਾਂਦਾ ਹੈ ਅਤੇ ਉਸ ਨੂੰ ਇੱਜ਼ਤ ਮਿਲਦੀ ਹੈ।
He does not have to enter the cycle of reincarnation again, and he is emancipated in the end; as Gurmukh, he obtains glorious greatness.
फिरि होइ न फेरा अंति सचि निबेड़ा गुरमुखि मिलै वडिआई ॥
LINE 05
ਸਾਚੈਰੰਗਿਰਾਤੇਸਹਜੇਮਾਤੇਸਹਜੇਰਹੇਸਮਾਈ॥
ਜੇਹੜੇ ਸਦਾ-ਥਿਰ ਹਰੀ ਦੇ ਪ੍ਰੇਮ-ਰੰਗ ਵਿਚ ਰੰਗੇ ਜਾਂਦੇ ਹਨ, ਉਹ ਆਤਮਕ ਅਡੋਲਤਾ ਵਿਚ ਮਸਤ ਰਹਿੰਦੇ ਹਨ, ਤੇ, ਆਤਮਕ ਅਡੋਲਤਾ ਦੀ ਰਾਹੀਂ ਹੀ ਪਰਮਾਤਮਾ ਵਿਚ ਲੀਨ ਹੋ ਜਾਂਦੇ ਹਨ।
Imbued with love for the True Lord, he is intoxicated with celestial bliss, and he remains absorbed in the Celestial Lord.
साचै रंगि राते सहजे माते सहजे रहे समाई ॥
LINE 06
ਸਚਾਮਨਿਭਾਇਆਸਚੁਵਸਾਇਆਸਬਦਿਰਤੇਅੰਤਿਨਿਬੇਰਾ॥
ਜਿਨ੍ਹਾਂ ਨੂੰ ਸਦਾ-ਥਿਰ ਰਹਿਣ ਵਾਲਾ ਪ੍ਰਭੂ ਮਨ ਵਿਚ ਪਿਆਰਾ ਲੱਗਣ ਲੱਗ ਪੈਂਦਾ ਹੈ ਉਹ ਸਦਾ-ਥਿਰ ਪ੍ਰਭੂ ਨੂੰ ਆਪਣੇ ਮਨ ਵਿਚ ਵਸਾ ਲੈਂਦੇ ਹਨ ਤੇ ਗੁਰੂ ਦੇ ਸ਼ਬਦ ਵਿਚ ਰੰਗੇ ਜਾਂਦੇ ਹਨ, ਉਹਨਾਂ ਦੇ ਜਨਮ ਮਰਨ ਦਾ ਆਖ਼ਰ ਖ਼ਾਤਮਾ ਹੋ ਜਾਂਦਾ ਹੈ।
The True Lord is pleasing to his mind; he enshrines the True Lord in his mind; attuned to the Word of the Shabad, he is emancipated in the end.
सचा मनि भाइआ सचु वसाइआ सबदि रते अंति निबेरा ॥
LINE 07
ਨਾਨਕਨਾਮਿਰਤੇਸੇਸਚਿਸਮਾਣੇਬਹੁਰਿਨਭਵਜਲਿਫੇਰਾ੧॥॥
ਹੇ ਨਾਨਕ! ਪ੍ਰਭੂ ਦੇ ਨਾਮ-ਰੰਗ ਵਿਚ ਰੰਗੇ ਹੋਏ ਮਨੁੱਖ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਜਾਂਦੇ ਹਨ, ਉਹਨਾਂ ਨੂੰ ਸੰਸਾਰ-ਸਮੁੰਦਰ ਵਿਚ ਮੁੜ ਮੁੜ ਫੇਰਾ ਨਹੀਂ ਪਾਣਾ ਪੈਂਦਾ ॥੧॥
O Nanak, those who are imbued with the Naam, merge in the True Lord; they are not cast into the terrifying world-ocean again. ||1||
नानक नामि रते से सचि समाणे बहुरि न भवजलि फेरा ॥१॥
LINE 08
ਮਾਇਆਮੋਹੁਸਭੁਬਰਲੁਹੈਦੂਜੈਭਾਇਖੁਆਈਰਾਮ॥
ਮਾਇਆ ਦਾ ਮੋਹ ਨਿਰਾ-ਪੁਰਾ ਪਾਗਲ-ਪਨ ਹੈ ਜਿਸ ਕਾਰਨ ਸਹੀ ਜੀਵਨ-ਰਾਹ ਖੁੰਝੀ ਜਾ ਰਹੀ ਹੈ।
Emotional attachment to Maya is total madness; through the love of duality, one is ruined.
माइआ मोहु सभु बरलु है दूजै भाइ खुआई राम ॥
LINE 09
ਮਾਤਾਪਿਤਾਸਭੁਹੇਤੁਹੈਹੇਤੇਪਲਚਾਈਰਾਮ॥
ਮਾਂ ਪਿਉ ਤਾਂ ਨਿਰਾ ਮੋਹ ਹੈ, ਇਸ ਮੋਹ ਵਿਚ ਹੀ ਦੁਨੀਆ ਉਲਝੀ ਪਈ ਹੈ।
Mother and father - all are subject to this love; in this love, they are entangled.
माता पिता सभु हेतु है हेते पलचाई राम ॥
LINE 10
ਹੇਤੇਪਲਚਾਈਪੁਰਬਿਕਮਾਈਮੇਟਿਨਸਕੈਕੋਈ॥
ਪੂਰਬਲੇ ਜਨਮ ਵਿਚ ਕੀਤੇ ਕਰਮਾਂ ਅਨੁਸਾਰ ਲੁਕਾਈ ਮੋਹ ਵਿਚ ਫਸੀ ਰਹਿੰਦੀ ਹੈ ਤੇ ਮਨੁੱਖ ਇਸ ਨੂੰ ਮਿਟਾ ਨਹੀਂ ਸਕਦਾ।
They are entangled in this love, on account of their past actions, which no one can erase.
हेते पलचाई पुरबि कमाई मेटि न सकै कोई ॥
LINE 11
ਜਿਨਿਸ੍ਰਿਸਟਿਸਾਜੀਸੋਕਰਿਵੇਖੈਤਿਸੁਜੇਵਡੁਅਵਰੁਨਕੋਈ॥
ਜਿਸ ਕਰਤਾਰ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹ ਇਹ ਮਾਇਆ ਦਾ ਮੋਹ ਰਚ ਕੇ (ਤਮਾਸ਼ਾ) ਵੇਖ ਰਿਹਾ ਹੈ, ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ।
The One who created the Universe, beholds it; no other is as great as He.
जिनि स्रिसटि साजी सो करि वेखै तिसु जेवडु अवरु न कोई ॥
LINE 12
ਮਨਮੁਖਿਅੰਧਾਤਪਿਤਪਿਖਪੈਬਿਨੁਸਬਦੈਸਾਂਤਿਨਆਈ॥
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਇਆ ਦੇ ਮੋਹ ਵਿਚ ਅੰਨ੍ਹਾ ਹੋ ਕੇ (ਮੋਹ ਵਿਚ) ਸੜ ਸੜ ਕੇ ਦੁੱਖੀ ਹੁੰਦਾ ਹੈ, ਗੁਰੂ ਦੇ ਸ਼ਬਦ ਤੋਂ ਬਿਨਾ ਉਸ ਨੂੰ ਸ਼ਾਂਤੀ ਨਹੀਂ ਮਿਲ ਸਕਦੀ।
The blind, self-willed manmukh is consumed by his burning rage; without the Word of the Shabad, peace is not obtained.
मनमुखि अंधा तपि तपि खपै बिनु सबदै सांति न आई ॥
LINE 13
ਨਾਨਕਬਿਨੁਨਾਵੈਸਭੁਕੋਈਭੁਲਾਮਾਇਆਮੋਹਿਖੁਆਈ੨॥॥
ਹੇ ਨਾਨਕ! ਪਰਮਾਤਮਾ ਦੇ ਨਾਮ ਤੋਂ ਬਿਨਾ ਹਰੇਕ ਜੀਵ ਕੁਰਾਹੇ ਪਿਆ ਹੋਇਆ ਹੈ ਤੇ ਮਾਇਆ ਦੇ ਮੋਹ ਦੇ ਕਾਰਨ ਸਹੀ ਜੀਵਨ-ਰਾਹ ਤੋਂ ਖੁੰਝਾ ਹੋਇਆ ਹੈ ॥੨॥
O Nanak, without the Name, everyone is deluded, ruined by emotional attachment to Maya. ||2||
नानक बिनु नावै सभु कोई भुला माइआ मोहि खुआई ॥२॥
LINE 14
ਏਹੁਜਗੁਜਲਤਾਦੇਖਿਕੈਭਜਿਪਏਹਰਿਸਰਣਾਈਰਾਮ॥
ਇਸ ਸੰਸਾਰ ਨੂੰ (ਵਿਕਾਰਾਂ ਵਿਚ) ਸੜਦਾ ਵੇਖ ਕੇ (ਜੇਹੜੇ ਮਨੁੱਖ) ਦੌੜ ਕੇ ਪਰਮਾਤਮਾ ਦੀ ਸਰਨ ਜਾ ਪੈਂਦੇ ਹਨ (ਉਹ ਸੜਨੋਂ ਬਚ ਜਾਂਦੇ ਹਨ)।
Seeing that this world on fire, I have hurried to the Sanctuary of the Lord.
एहु जगु जलता देखि कै भजि पए हरि सरणाई राम ॥
LINE 15
ਅਰਦਾਸਿਕਰਂੀਗੁਰਪੂਰੇਆਗੈਰਖਿਲੇਵਹੁਦੇਹੁਵਡਾਈਰਾਮ॥
ਮੈਂ ਪੂਰੇ ਗੁਰੂ ਅੱਗੇ ਅਰਜ਼ੋਈ ਕਰਦਾ ਹਾਂ ਕਿ ਮੈਨੂੰ (ਵਿਕਾਰਾਂ ਦੀ ਸੜਨ ਤੋਂ) ਬਚਾ ਲੈ, ਮੈਨੂੰ (ਇਹ) ਵਡਿਆਈ ਬਖ਼ਸ਼।
I offer my prayer to the Perfect Guru: please save me, and bless me with Your glorious greatness.
अरदासि करीं गुर पूरे आगै रखि लेवहु देहु वडाई राम ॥
LINE 16
ਰਖਿਲੇਵਹੁਸਰਣਾਈਹਰਿਨਾਮੁਵਡਾਈਤੁਧੁਜੇਵਡੁਅਵਰੁਨਦਾਤਾ॥
ਮੈਨੂੰ ਆਪਣੀ ਸਰਨ ਵਿਚ ਰੱਖ ਤੇ ਪਰਮਾਤਮਾ ਦਾ ਨਾਮ ਜਪਣ ਦੀ ਵਡਿਆਈ ਬਖ਼ਸ਼; ਇਹ ਦਾਤ ਬਖ਼ਸ਼ਣ ਦੀ ਸਮਰੱਥਾ ਰੱਖਣ ਵਾਲਾ ਤੇਰੇ ਜੇਡਾ ਹੋਰ ਕੋਈ ਨਹੀਂ।
Preserve me in Your Sanctuary, and bless me with the glorious greatness of the Name of the Lord; there is no other Giver as great as You.
रखि लेवहु सरणाई हरि नामु वडाई तुधु जेवडु अवरु न दाता ॥
LINE 17
ਸੇਵਾਲਾਗੇਸੇਵਡਭਾਗੇਜੁਗਿਜੁਗਿਏਕੋਜਾਤਾ॥
ਜੇਹੜੇ ਮਨੁੱਖ ਪਰਮਾਤਮਾ ਦੀ ਸੇਵਾ-ਭਗਤੀ ਵਿਚ ਲੱਗਦੇ ਹਨ, ਉਹ ਵੱਡੇ ਭਾਗਾਂ ਵਾਲੇ ਹਨ, ਉਹ ਉਸ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲੈਂਦੇ ਹਨ ਜੇਹੜਾ ਹਰੇਕ ਜੁਗ ਵਿਚ ਇਕ ਆਪ ਹੀ ਆਪ ਹੈ।
Those who are engaged in serving You are very fortunate; throughout the ages, they know the One Lord.
सेवा लागे से वडभागे जुगि जुगि एको जाता ॥
LINE 18
ਜਤੁਸਤੁਸੰਜਮੁਕਰਮਕਮਾਵੈਬਿਨੁਗੁਰਗਤਿਨਹੀਪਾਈ॥
ਭਾਵੇਂ ਕੋਈ ਜਤ ਸਤ ਸੰਜਮ (ਆਦਿਕ) ਕਰਮ ਕਮਾਵੇ, ਪਰ ਗੁਰੂ ਦੀ ਸਰਨ ਪੈਣ ਤੋਂ ਬਿਨਾ ਉੱਚੀ ਆਤਮਕ ਅਵਸਥਾ ਪ੍ਰਾਪਤ ਨਹੀਂ ਹੋ ਸਕਦੀ।
You may practice celibacy, truth, austere self-discipline and rituals, but without the Guru, you shall not be emancipated.
जतु सतु संजमु करम कमावै बिनु गुर गति नही पाई ॥
LINE 19
ਨਾਨਕਤਿਸਨੋਸਬਦੁਬੁਝਾਏਜੋਜਾਇਪਵੈਹਰਿਸਰਣਾਈ੩॥॥
ਹੇ ਨਾਨਕ! ਜੇਹੜਾ ਮਨੁੱਖ ਪਰਮਾਤਮਾ ਦੀ ਸਰਨ ਜਾ ਪੈਂਦਾ ਹੈ, ਪਰਮਾਤਮਾ ਉਸ ਨੂੰ ਗੁਰੂ ਦਾ ਸ਼ਬਦ ਸਮਝਣ ਦੀ ਦਾਤ ਬਖ਼ਸ਼ਦਾ ਹੈ ॥੩॥
O Nanak, he alone understands the Word of the Shabad, who goes and seeks the Lord's Sanctuary. ||3||
नानक तिस नो सबदु बुझाए जो जाइ पवै हरि सरणाई ॥३॥
LINE 20
ਜੋਹਰਿਮਤਿਦੇਇਸਾਊਪਜੈਹੋਰਮਤਿਨਕਾਈਰਾਮ॥
ਪਰਮਾਤਮਾ ਜੇਹੜੀ ਅਕਲ (ਮਨੁੱਖ ਨੂੰ) ਦੇਂਦਾ ਹੈ ਉਹੀ ਮੱਤ ਪਰਗਟ ਹੁੰਦੀ ਹੈ; (ਪ੍ਰਭੂ ਦੀ ਦਿੱਤੀ ਮੱਤ ਤੋਂ ਬਿਨਾ) ਹੋਰ ਕੋਈ ਮੱਤ (ਮਨੁੱਖ ਗ੍ਰਹਿਣ) ਨਹੀਂ (ਕਰ ਸਕਦਾ)।
That understanding, imparted by the Lord, wells up; there is no other understanding.
जो हरि मति देइ सा ऊपजै होर मति न काई राम ॥
LINE 21
ਅੰਤਰਿਬਾਹਰਿਏਕੁਤੂਆਪੇਦੇਹਿਬੁਝਾਈਰਾਮ॥
(ਹੇ ਪ੍ਰਭੂ! ਹਰੇਕ ਜੀਵ ਦੇ) ਅੰਦਰ ਤੇ ਬਾਹਰ ਸਿਰਫ਼ ਤੂੰ ਹੀ ਵੱਸਦਾ ਹੈਂ, ਤੂੰ ਆਪ ਹੀ ਜੀਵ ਨੂੰ ਸਮਝ ਬਖ਼ਸ਼ਦਾ ਹੈਂ।
Deep within, and beyond as well, You alone are, O Lord; You Yourself impart this understanding.
अंतरि बाहरि एकु तू आपे देहि बुझाई राम ॥
LINE 22
ਆਪੇਦੇਹਿਬੁਝਾਈਅਵਰਨਭਾਈਗੁਰਮੁਖਿਹਰਿਰਸੁਚਾਖਿਆ॥
(ਹੇ ਪ੍ਰਭੂ!) ਤੂੰ ਆਪ ਹੀ (ਜੀਵ ਨੂੰ) ਅਕਲ ਦੇਂਦਾ ਹੈਂ (ਤੇਰੀ ਦਿੱਤੀ ਹੋਈ ਅਕਲ ਤੋਂ ਬਿਨਾ) ਕੋਈ ਹੋਰ (ਅਕਲ ਜੀਵ ਨੂੰ) ਪਸੰਦ ਹੀ ਨਹੀਂ ਆ ਸਕਦੀ। ਗੁਰੂ ਦੀ ਸਰਨ ਪੈਣ ਵਾਲਾ ਮਨੁੱਖ ਪਰਮਾਤਮਾ ਦੇ ਨਾਮ ਦਾ ਸਵਾਦ ਚੱਖਦਾ ਹੈ।
One whom He Himself blesses with this understanding, does not love any other. As Gurmukh, he tastes the subtle essence of the Lord.
आपे देहि बुझाई अवर न भाई गुरमुखि हरि रसु चाखिआ ॥
LINE 23
ਦਰਿਸਾਚੈਸਦਾਹੈਸਾਚਾਸਾਚੈਸਬਦਿਸੁਭਾਖਿਆ॥
ਗੁਰੂ ਦੇ ਸ਼ਬਦ ਦੀ ਰਾਹੀਂ ਜੇਹੜਾ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੈ, ਉਹ ਸਦਾ-ਥਿਰ ਪ੍ਰਭੂ ਦੇ ਦਰ ਤੇ ਸਦਾ ਅਡੋਲ ਚਿੱਤ ਟਿਕਿਆ ਰਹਿੰਦਾ ਹੈ।
In the True Court, he is forever True; with love, he chants the True Word of the Shabad.
दरि साचै सदा है साचा साचै सबदि सुभाखिआ ॥
LINE 24
ਘਰਮਹਿਨਿਜਘਰੁਪਾਇਆਸਤਿਗੁਰੁਦੇਇਵਡਾਈ॥
ਜਿਸ ਮਨੁੱਖ ਨੂੰ ਸਤਿਗੁਰੂ ਵਡਿਆਈ ਦੇਂਦਾ ਹੈ, ਉਹ ਆਪਣੇ ਹਿਰਦੇ ਵਿਚ ਹੀ ਪ੍ਰਭੂ ਦੀ ਹਜ਼ੂਰੀ ਹਾਸਲ ਕਰ ਲੈਂਦਾ ਹੈ।
Within his home, he finds the home of his own being; the True Guru blesses him with glorious greatness.
घर महि निज घरु पाइआ सतिगुरु देइ वडाई ॥
LINE 25
ਨਾਨਕਜੋਨਾਮਿਰਤੇਸੇਈਮਹਲੁਪਾਇਨਿਮਤਿਪਰਵਾਣੁਸਚੁਸਾਈ੪੬॥॥॥
ਹੇ ਨਾਨਕ! ਜੇਹੜੇ ਮਨੁੱਖ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ, ਉਹ ਹੀ ਪਰਮਾਤਮਾ ਦੀ ਹਜ਼ੂਰੀ ਪ੍ਰਾਪਤ ਕਰਦੇ ਹਨ, ਸਦਾ-ਥਿਰ ਪ੍ਰਭੂ ਉਹਨਾਂ ਦੀ ਉਹ (ਨਾਮ ਸਿਮਰਨ ਵਾਲੀ) ਅਕਲ ਪਰਵਾਨ ਕਰਦਾ ਹੈ ॥੪॥੬॥
O Nanak, those who are attuned to the Naam find the Mansion of the Lord's Presence; their understanding is true, and approved. ||4||6||
नानक जो नामि रते सेई महलु पाइनि मति परवाणु सचु साई ॥४॥६॥