LINE 01
ਸੂਹੀਮਹਲਾ੫॥
Soohee, Fifth Mehl:
सूही महला ५ ॥
LINE 02
ਮਹਾਅਗਨਿਤੇਤੁਧੁਹਾਥਦੇਰਾਖੇਪਏਤੇਰੀਸਰਣਾਈ॥
ਹੇ ਪ੍ਰਭੂ! ਜੇਹੜੇ ਮਨੁੱਖ ਤੇਰੀ ਸਰਨ ਆ ਪਏ, ਤੂੰ ਉਹਨਾਂ ਨੂੰ ਆਪਣੇ ਹੱਥ ਦੇ ਕੇ (ਤ੍ਰਿਸ਼ਨਾ ਦੀ) ਵੱਡੀ ਅੱਗ ਤੋਂ ਬਚਾ ਲਿਆ।
Giving me Your Hand, You saved me from the terrible fire, when I sought Your Sanctuary.
महा अगनि ते तुधु हाथ दे राखे पए तेरी सरणाई ॥
LINE 03
ਤੇਰਾਮਾਣੁਤਾਣੁਰਿਦਅੰਤਰਿਹੋਰਦੂਜੀਆਸਚੁਕਾਈ੧॥॥
ਉਹਨਾਂ ਨੇ ਕਿਸੇ ਹੋਰ ਦੀ ਮਦਦ ਦੀ ਆਸ ਆਪਣੇ ਦਿਲੋਂ ਮੁਕਾ ਦਿੱਤੀ, ਉਹਨਾਂ ਦੇ ਹਿਰਦੇ ਵਿਚ ਤੇਰਾ ਹੀ ਮਾਣ ਤੇਰਾ ਹੀ ਸਹਾਰਾ ਬਣਿਆ ਰਹਿੰਦਾ ਹੈ ॥੧॥
Deep within my heart, I respect Your strength; I have abandoned all other hopes. ||1||
तेरा माणु ताणु रिद अंतरि होर दूजी आस चुकाई ॥१॥
LINE 04
ਮੇਰੇਰਾਮਰਾਇਤੁਧੁਚਿਤਿਆਇਐਉਬਰੇ॥
ਹੇ ਮੇਰੇ ਪ੍ਰਭੂ-ਪਾਤਿਸ਼ਾਹ! ਜੇ ਤੂੰ (ਜੀਵਾਂ ਦੇ) ਚਿੱਤ ਵਿਚ ਆ ਵੱਸੇਂ, ਤਾਂ ਉਹ (ਸੰਸਾਰ-ਸਮੁੰਦਰ ਵਿਚ) ਡੁੱਬਣੋਂ ਬਚ ਜਾਂਦੇ ਹਨ।
O my Sovereign Lord, when You enter my consciousness, I am saved.
मेरे राम राइ तुधु चिति आइऐ उबरे ॥
LINE 05
ਤੇਰੀਟੇਕਭਰਵਾਸਾਤੁਮੑਰਾਜਪਿਨਾਮੁਤੁਮੑਾਰਾਉਧਰੇ੧॥॥ਰਹਾਉ॥
ਉਹ ਮਨੁੱਖ ਤੇਰਾ ਨਾਮ ਜਪ ਕੇ ਵਿਕਾਰਾਂ ਤੋਂ ਖ਼ਲਾਸੀ ਪਾ ਲੈਂਦੇ ਹਨ, ਉਹਨਾਂ ਨੂੰ (ਹਰ ਗੱਲੇ) ਤੇਰਾ ਹੀ ਆਸਰਾ ਤੇਰੀ ਸਹਾਇਤਾ ਦਾ ਭਰੋਸਾ ਬਣਿਆ ਰਹਿੰਦਾ ਹੈ ॥੧॥ ਰਹਾਉ ॥
You are my support. I count on You. Meditating on You, I am saved. ||1||Pause||
तेरी टेक भरवासा तुमरा जपि नामु तुमारा उधरे ॥१॥ रहाउ ॥
LINE 06
ਅੰਧਕੂਪਤੇਕਾਢਿਲੀਏਤੁਮੑਆਪਿਭਏਕਿਰਪਾਲਾ॥
ਹੇ ਪ੍ਰਭੂ! ਜਿਨ੍ਹਾਂ ਮਨੁੱਖਾਂ ਉਤੇ ਤੂੰ ਆਪ ਦਇਆਵਾਨ ਹੋ ਗਿਆ, ਤੂੰ ਉਹਨਾਂ ਨੂੰ (ਮਾਇਆ ਦੇ ਮੋਹ ਦੇ) ਹਨੇਰੇ ਖੂਹ ਵਿਚੋਂ ਕੱਢ ਲਿਆ।
You pulled me up out of the deep, dark pit. You have become merciful to me.
अंध कूप ते काढि लीए तुम आपि भए किरपाला ॥
LINE 07
ਸਾਰਿਸਮੑਾਲਿਸਰਬਸੁਖਦੀਏਆਪਿਕਰੇਪ੍ਰਤਿਪਾਲਾ੨॥॥
ਤੂੰ ਉਹਨਾਂ ਦੀ ਸਾਰ ਲੈ ਕੇ, ਉਹਨਾਂ ਦੀ ਸੰਭਾਲ ਕਰ ਕੇ ਉਹਨਾਂ ਨੂੰ ਸਾਰੇ ਸੁਖ ਬਖ਼ਸ਼ੇ। ਹੇ ਭਾਈ! ਪ੍ਰਭੂ ਆਪ ਉਹਨਾਂ ਦੀ ਪਾਲਣਾ ਕਰਦਾ ਹੈ ॥੨॥
You care for me, and bless me with total peace; You Yourself cherish me. ||2||
सारि समालि सरब सुख दीए आपि करे प्रतिपाला ॥२॥
LINE 08
ਆਪਣੀਨਦਰਿਕਰੇਪਰਮੇਸਰੁਬੰਧਨਕਾਟਿਛਡਾਏ॥
ਹੇ ਭਾਈ! ਜਿਨ੍ਹਾਂ ਮਨੁੱਖਾਂ ਉਤੇ ਪਰਮਾਤਮਾ ਆਪਣੀ ਮੇਹਰ ਦੀ ਨਿਗਾਹ ਕਰਦਾ ਹੈ, ਉਹਨਾਂ ਦੇ (ਮੋਹ ਦੇ) ਬੰਧਨ ਕੱਟ ਕੇ ਉਹਨਾਂ ਨੂੰ ਵਿਕਾਰਾਂ ਤੋਂ ਛਡਾ ਲੈਂਦਾ ਹੈ।
The Transcendent Lord has blessed me with His Glance of Grace; breaking my bonds, He has delivered me.
आपणी नदरि करे परमेसरु बंधन काटि छडाए ॥
LINE 09
ਆਪਣੀਭਗਤਿਪ੍ਰਭਿਆਪਿਕਰਾਈਆਪੇਸੇਵਾਲਾਏ੩॥॥
ਉਹਨਾਂ ਨੂੰ ਆਪ ਹੀ ਆਪਣੀ ਸੇਵਾ-ਭਗਤੀ ਵਿਚ ਜੋੜ ਲੈਂਦਾ ਹੈ। ਹੇ ਭਾਈ! ਪ੍ਰਭੂ ਨੇ ਉਹਨਾਂ ਪਾਸੋਂ ਆਪਣੀ ਭਗਤੀ ਆਪ ਹੀ ਕਰਾ ਲਈ ॥੩॥
God Himself inspires me to worship Him; He Himself inspires me to serve Him. ||3||
आपणी भगति प्रभि आपि कराई आपे सेवा लाए ॥३॥
LINE 10
ਭਰਮੁਗਇਆਭੈਮੋਹਬਿਨਾਸੇਮਿਟਿਆਸਗਲਵਿਸੂਰਾ॥
(ਉਹਨਾਂ ਦੇ ਅੰਦਰੋਂ) ਭਟਕਣਾ ਦੂਰ ਹੋ ਗਈ, ਉਹਨਾਂ ਦੇ ਅੰਦਰੋਂ ਮੋਹ ਅਤੇ ਹੋਰ ਸਾਰੇ ਡਰ ਨਾਸ ਹੋ ਗਏ, ਉਹਨਾਂ ਦਾ ਸਾਰਾ ਚਿੰਤਾ-ਝੋਰਾ ਮੁੱਕ ਗਿਆ,
My doubts have gone, my fears and infatuations have been dispelled, and all my sorrows are gone.
भरमु गइआ भै मोह बिनासे मिटिआ सगल विसूरा ॥
LINE 11
ਨਾਨਕਦਇਆਕਰੀਸੁਖਦਾਤੈਭੇਟਿਆਸਤਿਗੁਰੁਪੂਰਾ੪੫੫੨॥॥॥॥
ਹੇ ਨਾਨਕ! ਸੁਖ ਦੇਣ ਵਾਲੇ ਪ੍ਰਭੂ ਨੇ ਜਿਨ੍ਹਾਂ ਉਤੇ ਦਇਆ ਕੀਤੀ ਉਹਨਾਂ ਨੂੰ ਪੂਰਾ ਗੁਰੂ ਮਿਲ ਪਿਆ ॥੪॥੫॥੫੨॥
O Nanak, the Lord, the Giver of peace has been merciful to me. I have met the Perfect True Guru. ||4||5||52||
नानक दइआ करी सुखदातै भेटिआ सतिगुरु पूरा ॥४॥५॥५२॥