ਮੁੱਖਵਾਕ ਸ੍ਰੀ ਦਰਬਾਰ ਸਾਹਿਬ

Sri Darbar Sahib, Amritsar

From the archive

Friday, April 6, 2018

ਰਾਗੁ ਵਡਹੰਸੁ ਗੁਰੂ ਅਮਰਦਾਸ ਜੀ ਅੰਗ 586
Hukamnama ArchiveChoose a date to read a past Hukamnama.
TODAY
Checking Hukamnama audio…
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਲੋਕੁਮਃ੩॥
Salok, Third Mehl:
सलोकु मः ३ ॥
LINE 02
ਸਤਿਗੁਰਕੀਸੇਵਾਚਾਕਰੀਸੁਖੀਹੂੰਸੁਖਸਾਰੁ॥
ਗੁਰੂ ਦੀ ਦੱਸੀ ਸੇਵਾ ਚਾਕਰੀ ਕਰਨੀ ਚੰਗੇ ਤੋਂ ਚੰਗੇ ਸੁਖ ਦਾ ਤੱਤ ਹੈ;
Service to, and obedience to the True Guru, is the essence of comfort and peace.
सतिगुर की सेवा चाकरी सुखी हूं सुख सारु ॥
LINE 03
ਐਥੈਮਿਲਨਿਵਡਿਆਈਆਦਰਗਹਮੋਖਦੁਆਰੁ॥
(ਗੁਰੂ ਦੀ ਦੱਸੀ ਸੇਵਾ ਕੀਤਿਆਂ) ਜਗਤ ਵਿਚ ਆਦਰ ਮਿਲਦਾ ਹੈ, ਤੇ ਪ੍ਰਭੂ ਦੀ ਹਜ਼ੂਰੀ ਵਿਚ ਸੁਰਖ਼ਰੂਈ ਦਾ ਦਰਵਾਜ਼ਾ।
Doing so, one obtains honor here, and the door of salvation in the Court of the Lord.
ऐथै मिलनि वडिआईआ दरगह मोख दुआरु ॥
LINE 04
ਸਚੀਕਾਰਕਮਾਵਣੀਸਚੁਪੈਨਣੁਸਚੁਨਾਮੁਅਧਾਰੁ॥
(ਗੁਰ-ਸੇਵਾ ਦੀ ਇਹੀ) ਸੱਚੀ ਕਾਰ ਕਮਾਉਣ-ਜੋਗ ਹੈ, (ਇਸ ਨਾਲ) ਮਨੁੱਖ ਨੂੰ (ਪੜਦੇ ਕੱਜਣ ਲਈ) ਸੱਚਾ ਨਾਮ-ਰੂਪ ਪੁਸ਼ਾਕਾ ਮਿਲ ਜਾਂਦਾ ਹੈ,
In this way, perform the tasks of Truth, wear Truth, and take the Support of the True Name.
सची कार कमावणी सचु पैनणु सचु नामु अधारु ॥
LINE 05
ਸਚੀਸੰਗਤਿਸਚਿਮਿਲੈਸਚੈਨਾਇਪਿਆਰੁ॥
ਸੱਚੀ ਸੰਗਤ ਵਿਚ ਸੱਚੇ ਨਾਮ ਵਿਚ ਪਿਆਰ ਪੈਂਦਾ ਹੈ ਤੇ ਸੱਚੇ ਪ੍ਰਭੂ ਵਿਚ ਸਮਾਈ ਹੋ ਜਾਂਦੀ ਹੈ।
Associating with Truth, obtain Truth, and love the True Name.
सची संगति सचि मिलै सचै नाइ पिआरु ॥
LINE 06
ਸਚੈਸਬਦਿਹਰਖੁਸਦਾਦਰਿਸਚੈਸਚਿਆਰੁ॥
(ਗੁਰੂ ਦੇ) ਸੱਚੇ ਸ਼ਬਦ ਦੀ ਬਰਕਤਿ ਨਾਲ (ਮਨੁੱਖ ਦੇ ਮਨ ਵਿਚ) ਸਦਾ ਖ਼ੁਸ਼ੀ ਬਣੀ ਰਹਿੰਦੀ ਹੈ, ਤੇ ਪ੍ਰਭੂ ਦੀ ਹਜ਼ੂਰੀ ਵਿਚ ਮਨੁੱਖ ਸੁਰਖ਼ਰੂ ਹੋ ਜਾਂਦਾ ਹੈ।
Through the True Word of the Shabad, be always happy, and you shall be acclaimed as True in the True Court.
सचै सबदि हरखु सदा दरि सचै सचिआरु ॥
LINE 07
ਨਾਨਕਸਤਿਗੁਰਕੀਸੇਵਾਸੋਕਰੈਜਿਸਨੋਨਦਰਿਕਰੈਕਰਤਾਰੁ੧॥॥
ਹੇ ਨਾਨਕ! ਸਤਿਗੁਰੂ ਦੀ ਦੱਸੀ ਹੋਈ ਕਾਰ ਉਹੀ ਮਨੁੱਖ ਕਰਦਾ ਹੈ, ਜਿਸ ਉਤੇ ਪ੍ਰਭੂ ਆਪ ਮੇਹਰ ਦੀ ਨਜ਼ਰ ਕਰਦਾ ਹੈ ॥੧॥
O Nanak, he alone serves the True Guru, whom the Creator has blessed with His Glance of Grace. ||1||
नानक सतिगुर की सेवा सो करै जिस नो नदरि करै करतारु ॥१॥
LINE 08
ਮਃ੩॥
Third Mehl:
मः ३ ॥
LINE 09
ਹੋਰਵਿਡਾਣੀਚਾਕਰੀਧ੍ਰਿਗੁਜੀਵਣੁਧ੍ਰਿਗੁਵਾਸੁ॥
(ਪ੍ਰਭੂ ਦੀ ਬੰਦਗੀ ਛੱਡ ਕੇ) ਹੋਰ ਬਿਗਾਨੀ ਕਾਰ ਕਰਨ ਵਾਲਿਆਂ ਦਾ ਜੀਊਣਾ ਤੇ ਵੱਸਣਾ ਫਿਟਕਾਰ-ਜੋਗ ਹੈ।
Cursed is the life, and cursed is the dwelling, of those who serve another.
होर विडाणी चाकरी ध्रिगु जीवणु ध्रिगु वासु ॥
LINE 10
ਅੰਮ੍ਰਿਤੁਛੋਡਿਬਿਖੁਲਗੇਬਿਖੁਖਟਣਾਬਿਖੁਰਾਸਿ॥
ਐਸੇ ਮਨੁੱਖ ਅੰਮ੍ਰਿਤ ਛੱਡ ਕੇ (ਮਾਇਆ-ਰੂਪ) ਜ਼ਹਿਰ (ਇਕੱਠਾ ਕਰਨ) ਵਿਚ ਲੱਗੇ ਹੋਏ ਹਨ ਤੇ ਜ਼ਹਿਰ ਹੀ ਉਹਨਾਂ ਦੀ ਖੱਟੀ-ਕਮਾਈ ਤੇ ਪੂੰਜੀ ਹੈ।
Abandoning the Ambrosial Nectar, they turn to poison; they earn poison, and poison is their only wealth.
अंम्रितु छोडि बिखु लगे बिखु खटणा बिखु रासि ॥
LINE 11
ਬਿਖੁਖਾਣਾਬਿਖੁਪੈਨਣਾਬਿਖੁਕੇਮੁਖਿਗਿਰਾਸ॥
ਉਨ੍ਹਾਂ ਦੀ ਖ਼ੁਰਾਕ ਤੇ ਪੁਸ਼ਾਕ ਜ਼ਹਿਰ ਹੈ ਤੇ ਜ਼ਹਿਰ ਹਨ ਮੂੰਹ ਵਿਚ ਦੀਆਂ ਗਿਰਾਹੀਆਂ।
Poison is their food, and poison is their dress; they fill their mouths with morsels of poison.
बिखु खाणा बिखु पैनणा बिखु के मुखि गिरास ॥
LINE 12
ਐਥੈਦੁਖੋਦੁਖੁਕਮਾਵਣਾਮੁਇਆਨਰਕਿਨਿਵਾਸੁ॥
ਅਜੇਹੇ ਬੰਦੇ ਜਗਤ ਵਿਚ ਨਿਰਾ ਦੁੱਖ ਹੀ ਭੋਗਦੇ ਹਨ ਤੇ ਮੋਇਆਂ ਭੀ ਉਹਨਾਂ ਦਾ ਵਾਸ ਨਰਕ ਵਿਚ ਹੀ ਹੁੰਦਾ ਹੈ।
In this world, they earn only pain and suffering, and dying, they go to abide in hell.
ऐथै दुखो दुखु कमावणा मुइआ नरकि निवासु ॥
LINE 13
ਮਨਮੁਖਮੁਹਿਮੈਲੈਸਬਦੁਨਜਾਣਨੀਕਾਮਕਰੋਧਿਵਿਣਾਸੁ॥
ਮੂੰਹੋਂ ਮੈਲੇ ਹੋਣ ਕਰਕੇ ਮਨ ਦੇ ਪਿਛੇ ਤੁਰਨ ਵਾਲੇ ਮਨੁੱਖ ਗੁਰੂ ਦੇ ਸ਼ਬਦ ਨੂੰ ਨਹੀਂ ਪਛਾਣਦੇ ਅਤੇ ਕਾਮ, ਕ੍ਰੋਧ ਨਾਲ ਉਹਨਾਂ ਦੀ (ਆਤਮਕ) ਮੌਤ ਹੋ ਜਾਂਦੀ ਹੈ।
The self-willed manmukhs have filthy faces; they do not know the Word of the Shabad; in sexual desire and anger they waste away.
मनमुख मुहि मैलै सबदु न जाणनी काम करोधि विणासु ॥
LINE 14
ਸਤਿਗੁਰਕਾਭਉਛੋਡਿਆਮਨਹਠਿਕੰਮੁਨਆਵੈਰਾਸਿ॥
ਸਤਿਗੁਰੂ ਦਾ ਅਦਬ ਛੱਡ ਦੇਣ ਕਰ ਕੇ, ਮਨ ਦੇ ਹਠ ਨਾਲ ਕੀਤਾ ਹੋਇਆ ਉਹਨਾਂ ਦਾ ਕੋਈ ਕੰਮ ਸਿਰੇ ਨਹੀਂ ਚੜ੍ਹਦਾ।
They forsake the Fear of the True Guru, and because of their stubborn ego, their efforts do not come to fruition.
सतिगुर का भउ छोडिआ मनहठि कंमु न आवै रासि ॥
LINE 15
ਜਮਪੁਰਿਬਧੇਮਾਰੀਅਹਿਕੋਨਸੁਣੇਅਰਦਾਸਿ॥
(ਇਸ ਵਾਸਤੇ ਮਨਮੁਖ ਮਨੁੱਖ) ਜਮ-ਪੁਰੀ ਵਿਚ ਬੱਧੇ ਮਾਰ ਖਾਂਦੇ ਹਨ ਤੇ ਕੋਈ ਉਹਨਾਂ ਦੀ ਪੁਕਾਰ ਨਹੀਂ ਸੁਣਦਾ।
In the City of Death, they are bound and beaten, and no one hears their prayers.
जम पुरि बधे मारीअहि को न सुणे अरदासि ॥
LINE 16
ਨਾਨਕਪੂਰਬਿਲਿਖਿਆਕਮਾਵਣਾਗੁਰਮੁਖਿਨਾਮਿਨਿਵਾਸੁ੨॥॥
ਹੇ ਨਾਨਕ! ਜੀਵ ਮੁੱਢ ਤੋਂ (ਕੀਤੇ ਕਰਮਾਂ-ਅਨੁਸਾਰ) ਲਿਖਿਆ ਲੇਖ ਕਮਾਉਂਦੇ ਹਨ। ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦਿਆਂ ਦੀ ਸੁਰਤ ਨਾਮ ਵਿਚ ਜੁੜੀ ਰਹਿੰਦੀ ਹੈ ॥੨॥
O Nanak, they act according to their pre-ordained destiny; the Gurmukh abides in the Naam, the Name of the Lord. ||2||
नानक पूरबि लिखिआ कमावणा गुरमुखि नामि निवासु ॥२॥
LINE 17
ਪਉੜੀ॥
Pauree:
पउड़ी ॥
LINE 18
ਸੋਸਤਿਗੁਰੁਸੇਵਿਹੁਸਾਧਜਨੁਜਿਨਿਹਰਿਹਰਿਨਾਮੁਦ੍ਰਿੜਾਇਆ॥
ਜਿਸ ਸਤਿਗੁਰੂ ਨੇ ਪ੍ਰਭੂ ਦਾ ਨਾਮ (ਮਨੁੱਖ ਦੇ ਹਿਰਦੇ ਵਿਚ) ਪੱਕਾ ਕਰਾਇਆ ਹੈ, ਉਸ ਸਾਧ-ਗੁਰੂ ਦੀ ਸੇਵਾ ਕਰੋ।
Serve the True Guru, O Holy people; He implants the Name of the Lord, Har, Har, in our minds.
सो सतिगुरु सेविहु साध जनु जिनि हरि हरि नामु द्रिड़ाइआ ॥
LINE 19
ਸੋਸਤਿਗੁਰੁਪੂਜਹੁਦਿਨਸੁਰਾਤਿਜਿਨਿਜਗੰਨਾਥੁਜਗਦੀਸੁਜਪਾਇਆ॥
ਜਿਸ ਗੁਰੂ ਨੇ ਜਗਤ ਦੇ ਮਾਲਕ ਤੇ ਨਾਥ ਦਾ ਨਾਮ (ਜੀਵਾਂ ਤੋਂ) ਜਪਾਇਆ ਹੈ, ਉਸ ਦੀ ਦਿਨ ਰਾਤ ਪੂਜਾ ਕਰੋ।
Worship the True Guru day and night; He leads us the meditate on the Lord of the Universe, the Master of the Universe.
सो सतिगुरु पूजहु दिनसु राति जिनि जगंनाथु जगदीसु जपाइआ ॥
LINE 20
ਸੋਸਤਿਗੁਰੁਦੇਖਹੁਇਕਨਿਮਖਨਿਮਖਜਿਨਿਹਰਿਕਾਹਰਿਪੰਥੁਬਤਾਇਆ॥
ਜਿਸ ਗੁਰੂ ਨੇ ਪਰਮਾਤਮਾ (ਦੇ ਮਿਲਣ) ਦਾ ਰਾਹ ਦੱਸਿਆ ਹੈ, ਉਸ ਦਾ ਹਰ ਵੇਲੇ ਦਰਸ਼ਨ ਕਰੋ।
Behold the True Guru, each and every moment; He shows us the Divine Path of the Lord.
सो सतिगुरु देखहु इक निमख निमख जिनि हरि का हरि पंथु बताइआ ॥
LINE 21
ਤਿਸੁਸਤਿਗੁਰਕੀਸਭਪਗੀਪਵਹੁਜਿਨਿਮੋਹਅੰਧੇਰੁਚੁਕਾਇਆ॥
ਜਿਸ ਸਤਿਗੁਰੂ ਨੇ (ਜੀਵਾਂ ਦੇ ਹਿਰਦੇ ਵਿਚੋਂ ਮਾਇਆ ਦੇ) ਮੋਹ ਦਾ ਹਨੇਰਾ ਦੂਰ ਕੀਤਾ ਹੈ, ਸਾਰੇ ਉਸ ਦੀ ਚਰਨੀਂ ਲੱਗੋ।
Let everyone fall at the feet of the True Guru; He has dispelled the darkness of emotional attachment.
तिसु सतिगुर की सभ पगी पवहु जिनि मोह अंधेरु चुकाइआ ॥
LINE 22
ਸੋਸਤਗੁਰੁਕਹਹੁਸਭਿਧੰਨੁਧੰਨੁਜਿਨਿਹਰਿਭਗਤਿਭੰਡਾਰਲਹਾਇਆ੩॥॥
ਜਿਸ ਗੁਰੂ ਨੇ ਪ੍ਰਭੂ ਦੀ ਭਗਤੀ ਦੇ ਖ਼ਜ਼ਾਨੇ ਲਭਾ ਦਿੱਤੇ ਹਨ, ਆਖੋ-ਉਹ ਗੁਰੂ ਧੰਨ ਹੈ, ਉਹ ਗੁਰੂ ਧੰਨ ਹੈ ॥੩॥
Let everyone hail and praise the True Guru, who has led us to find the treasure of the Lord's devotional worship. ||3||
सो सतगुरु कहहु सभि धंनु धंनु जिनि हरि भगति भंडार लहाइआ ॥३॥