ਮੁੱਖਵਾਕ ਸ੍ਰੀ ਦਰਬਾਰ ਸਾਹਿਬ

Sri Darbar Sahib, Amritsar

From the archive

Sunday, September 28, 2014

ਰਾਗੁ ਜੈਤਸਰੀ ਗੁਰੂ ਅਰਜਨ ਦੇਵ ਜੀ ਅੰਗ 706
Hukamnama ArchiveChoose a date to read a past Hukamnama.
TODAY
Checking Hukamnama audio…
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਲੋਕ॥
Salok:
सलोक ॥
LINE 02
ਰਚੰਤਿਜੀਅਰਚਨਾਮਾਤਗਰਭਅਸਥਾਪਨੰ॥
ਜੋ ਪਰਮਾਤਮਾ ਜੀਵਾਂ ਦੀ ਬਣਤਰ ਬਣਾਉਂਦਾ ਹੈ ਤੇ ਉਹਨਾਂ ਨੂੰ ਮਾਂ ਦੇ ਪੇਟ ਵਿਚ ਥਾਂ ਦੇਂਦਾ ਹੈ,
Creating the soul, the Lord places this creation in the womb of the mother.
रचंति जीअ रचना मात गरभ असथापनं ॥
LINE 03
ਸਾਸਿਸਾਸਿਸਿਮਰੰਤਿਨਾਨਕਮਹਾਅਗਨਿਨਬਿਨਾਸਨੰ੧॥॥
ਹੇ ਨਾਨਕ! ਜੀਵ ਉਸ ਨੂੰ ਹਰੇਕ ਸਾਹ ਦੇ ਨਾਲ ਨਾਲ ਯਾਦ ਕਰਦੇ ਰਹਿੰਦੇ ਹਨ ਤੇ (ਮਾਂ ਦੇ ਪੇਟ ਦੀ) ਵੱਡੀ (ਭਿਆਨਕ) ਅੱਗ ਉਹਨਾਂ ਦਾ ਨਾਸ ਨਹੀਂ ਕਰ ਸਕਦੀ ॥੧॥
With each and every breath, it meditates in remembrance on the Lord, O Nanak; it is not consumed by the great fire. ||1||
सासि सासि सिमरंति नानक महा अगनि न बिनासनं ॥१॥
LINE 04
ਮੁਖੁਤਲੈਪੈਰਉਪਰੇਵਸੰਦੋਕੁਹਥੜੈਥਾਇ॥
(ਹੇ ਭਾਈ!) ਜਦੋਂ ਤੇਰਾ ਮੂੰਹ ਹੇਠਾਂ ਨੂੰ ਸੀ, ਪੈਰ ਉਤਾਂਹ ਨੂੰ ਸਨ, ਬੜੇ ਔਖੇ ਥਾਂ ਤੂੰ ਵੱਸਦਾ ਸੈਂ,
With its head down, and feet up, it dwells in that slimy place.
मुखु तलै पैर उपरे वसंदो कुहथड़ै थाइ ॥
LINE 05
ਨਾਨਕਸੋਧਣੀਕਿਉਵਿਸਾਰਿਓਉਧਰਹਿਜਿਸਦੈਨਾਇ੨॥॥
ਹੇ ਨਾਨਕ! (ਆਖ-) ਤਦੋਂ ਜਿਸ ਪ੍ਰਭੂ ਦੇ ਨਾਮ ਦੀ ਬਰਕਤਿ ਨਾਲ ਤੂੰ ਬਚਿਆ ਰਿਹਾ, ਹੁਣ ਉਸ ਮਾਲਕ ਨੂੰ ਤੂੰ ਕਿਉਂ ਭੁਲਾ ਦਿੱਤਾ? ॥੨॥
O Nanak, how could we forget the Master? Through His Name, we are saved. ||2||
नानक सो धणी किउ विसारिओ उधरहि जिस दै नाइ ॥२॥
LINE 06
ਪਉੜੀ॥
Pauree:
पउड़ी ॥
LINE 07
ਰਕਤੁਬਿੰਦੁਕਰਿਨਿੰਮਿਆਅਗਨਿਉਦਰਮਝਾਰਿ॥
(ਹੇ ਜੀਵ!) (ਮਾਂ ਦੀ) ਰੱਤ ਤੇ (ਪਿਉ ਦੇ) ਵੀਰਜ ਤੋਂ (ਮਾਂ ਦੇ) ਪੇਟ ਦੀ ਅੱਗ ਵਿਚ ਤੂੰ ਉੱਗਿਆ।
From egg and sperm, you were conceived, and placed in the fire of the womb.
रकतु बिंदु करि निंमिआ अगनि उदर मझारि ॥
LINE 08
ਉਰਧਮੁਖੁਕੁਚੀਲਬਿਕਲੁਨਰਕਿਘੋਰਿਗੁਬਾਰਿ॥
ਤੇਰਾ ਮੂੰਹ ਹੇਠਾਂ ਨੂੰ ਸੀ, ਗੰਦਾ ਤੇ ਡਰਾਉਣਾ ਸੈਂ, (ਮਾਨੋ) ਇਕ ਹਨੇਰੇ ਘੋਰ ਨਰਕ ਵਿਚ ਪਿਆ ਹੋਇਆ ਸੈਂ।
Head downwards, you abided restlessly in that dark, dismal, terrible hell.
उरध मुखु कुचील बिकलु नरकि घोरि गुबारि ॥
LINE 09
ਹਰਿਸਿਮਰਤਤੂਨਾਜਲਹਿਮਨਿਤਨਿਉਰਧਾਰਿ॥
ਜਿਸ ਪ੍ਰਭੂ ਨੂੰ ਸਿਮਰ ਕੇ ਤੂੰ ਨਹੀਂ ਸੈਂ ਸੜਦਾ-ਉਸ ਨੂੰ (ਹੁਣ ਭੀ) ਮਨੋਂ ਤਨੋਂ ਹਿਰਦੇ ਵਿਚ ਯਾਦ ਕਰ।
Remembering the Lord in meditation, you were not burnt; enshrine Him in your heart, mind and body.
हरि सिमरत तू ना जलहि मनि तनि उर धारि ॥
LINE 10
ਬਿਖਮਥਾਨਹੁਜਿਨਿਰਖਿਆਤਿਸੁਤਿਲੁਨਵਿਸਾਰਿ॥
ਜਿਸ ਪ੍ਰਭੂ ਨੇ ਤੈਨੂੰ ਔਖੇ ਥਾਂ ਤੋਂ ਬਚਾਇਆ, ਉਸ ਨੂੰ ਰਤਾ ਭੀ ਨਾਹ ਭੁਲਾ।
In that treacherous place, He protected and preserved you; do not forget Him, even for an instant.
बिखम थानहु जिनि रखिआ तिसु तिलु न विसारि ॥
LINE 11
ਪ੍ਰਭਬਿਸਰਤਸੁਖੁਕਦੇਨਾਹਿਜਾਸਹਿਜਨਮੁਹਾਰਿ੨॥॥
ਪ੍ਰਭੂ ਨੂੰ ਭੁਲਾਇਆਂ ਕਦੇ ਸੁਖ ਨਹੀਂ ਹੁੰਦਾ, (ਜੇ ਭੁਲਾਇਂਗਾ ਤਾਂ) ਮਨੁੱਖਾ ਜਨਮ (ਦੀ ਬਾਜ਼ੀ) ਹਾਰ ਕੇ ਜਾਵੇਂਗਾ ॥੨॥
Forgetting God, you shall never find peace; you shall forfeit your life, and depart. ||2||
प्रभ बिसरत सुखु कदे नाहि जासहि जनमु हारि ॥२॥