LINE 01
ਗੂਜਰੀਮਹਲਾ੪ਘਰੁ੨॥
ਰਾਗ ਗੂਜਰੀ, ਘਰ ੨ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
Goojaree, Fourth Mehl, Second House:
गूजरी महला ४ घरु २ ॥
LINE 02
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 03
ਹਰਿਬਿਨੁਜੀਅਰਾਰਹਿਨਸਕੈਜਿਉਬਾਲਕੁਖੀਰਅਧਾਰੀ॥
ਮੇਰੀ ਕਮਜ਼ੋਰ ਜਿੰਦ ਪਰਮਾਤਮਾ (ਦੇ ਮਿਲਾਪ) ਤੋਂ ਬਿਨਾ ਧੀਰਜ ਨਹੀਂ ਫੜ ਸਕਦੀ, ਜਿਵੇਂ ਛੋਟਾ ਬਾਲ ਦੁੱਧ ਦੇ ਸਹਾਰੇ ਹੀ ਰਹਿ ਸਕਦਾ ਹੈ।
Without the Lord, my soul cannot survive, like an infant without milk.
हरि बिनु जीअरा रहि न सकै जिउ बालकु खीर अधारी ॥
LINE 04
ਅਗਮਅਗੋਚਰਪ੍ਰਭੁਗੁਰਮੁਖਿਪਾਈਐਅਪੁਨੇਸਤਿਗੁਰਕੈਬਲਿਹਾਰੀ੧॥॥
ਉਹ ਪ੍ਰਭੂ, ਜੋ ਅਪਹੁੰਚ ਹੈ (ਜਿਸ ਤਕ ਜੀਵ ਆਪਣੀ ਸਿਆਣਪ ਦੇ ਬਲ ਨਾਲ ਨਹੀਂ ਪਹੁੰਚ ਸਕਦਾ), ਜਿਸ ਤਕ ਮਨੁੱਖ ਦੇ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ, ਗੁਰੂ ਦੀ ਸਰਨ ਪਿਆਂ ਹੀ ਮਿਲਦਾ ਹੈ, (ਇਸ ਵਾਸਤੇ) ਮੈਂ ਆਪਣੇ ਗੁਰੂ ਤੋਂ (ਸਦਾ) ਸਦਕੇ ਜਾਂਦਾ ਹਾਂ ॥੧॥
The inaccessible and incomprehensible Lord God is obtained by the Gurmukh; I am a sacrifice to my True Guru. ||1||
अगम अगोचर प्रभु गुरमुखि पाईऐ अपुने सतिगुर कै बलिहारी ॥१॥
LINE 05
ਮਨਰੇਹਰਿਕੀਰਤਿਤਰੁਤਾਰੀ॥
ਹੇ (ਮੇਰੇ) ਮਨ! ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਰਾਹੀਂ (ਸੰਸਾਰ-ਸਮੁੰਦਰ ਤੋਂ) ਪਾਰ ਲੰਘਣ ਦਾ ਜਤਨ ਕਰਿਆ ਕਰ।
O my mind, the Kirtan of the Lord's Praise is a boat to carry you across.
मन रे हरि कीरति तरु तारी ॥
LINE 06
ਗੁਰਮੁਖਿਨਾਮੁਅੰਮ੍ਰਿਤਜਲੁਪਾਈਐਜਿਨਕਉਕ੍ਰਿਪਾਤੁਮਾਰੀ॥ਰਹਾਉ॥
ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਜਲ ਗੁਰੂ ਦੀ ਸਰਨ ਪਿਆਂ ਮਿਲਦਾ ਹੈ। (ਪਰ, ਹੇ ਪ੍ਰਭੂ! ਤੇਰਾ ਨਾਮ-ਜਲ ਉਹਨਾਂ ਨੂੰ ਹੀ ਮਿਲਦਾ ਹੈ) ਜਿਨ੍ਹਾਂ ਉਤੇ ਤੇਰੀ ਕਿਰਪਾ ਹੋਵੇ। ਰਹਾਉ॥
The Gurmukhs obtain the Ambrosial Water of the Naam, the Name of the Lord. You bless them with Your Grace. ||Pause||
गुरमुखि नामु अंम्रित जलु पाईऐ जिन कउ क्रिपा तुमारी ॥ रहाउ ॥
LINE 07
ਸਨਕਸਨੰਦਨਨਾਰਦਮੁਨਿਸੇਵਹਿਅਨਦਿਨੁਜਪਤਰਹਹਿਬਨਵਾਰੀ॥
(ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਵਾਸਤੇ) ਸਨਕ ਸਨੰਦਨ (ਆਦਿਕ ਰਿਸ਼ੀ) ਨਾਰਦ (ਆਦਿਕ) ਮੁਨੀ ਜਗਤ ਦੇ ਮਾਲਕ-ਪ੍ਰਭੂ ਦੀ ਹੀ ਸੇਵਾ-ਭਗਤੀ ਕਰਦੇ (ਰਹੇ) ਹਨ, ਹਰ ਵੇਲੇ (ਪ੍ਰਭੂ ਦਾ ਨਾਮ ਹੀ) ਜਪਦੇ (ਰਹੇ) ਹਨ।
Sanak, Sanandan and Naarad the sage serve You; night and day, they continue to chant Your Name, O Lord of the jungle.
सनक सनंदन नारद मुनि सेवहि अनदिनु जपत रहहि बनवारी ॥
LINE 08
ਸਰਣਾਗਤਿਪ੍ਰਹਲਾਦਜਨਆਏਤਿਨਕੀਪੈਜਸਵਾਰੀ੨॥॥
ਪ੍ਰਹਲਾਦ (ਆਦਿਕ ਜੇਹੜੇ ਜੇਹੜੇ) ਭਗਤ ਪਰਮਾਤਮਾ ਦੀ ਸਰਨ ਆਏ, ਪਰਮਾਤਮਾ ਉਹਨਾਂ ਦੀ ਇੱਜ਼ਤ ਬਚਾਂਦਾ ਰਿਹਾ ॥੨॥
Slave Prahlaad sought Your Sanctuary, and You saved his honor. ||2||
सरणागति प्रहलाद जन आए तिन की पैज सवारी ॥२॥
LINE 09
ਅਲਖਨਿਰੰਜਨੁਏਕੋਵਰਤੈਏਕਾਜੋਤਿਮੁਰਾਰੀ॥
ਸਾਰੇ ਜਗਤ ਵਿਚ ਇਕ ਅਦ੍ਰਿਸ਼ਟ ਤੇ ਨਿਰਲੇਪ ਪਰਮਾਤਮਾ ਹੀ ਵੱਸ ਰਿਹਾ ਹੈ, ਸਾਰੇ ਸੰਸਾਰ ਵਿਚ ਪਰਮਾਤਮਾ ਦਾ ਹੀ ਨੂਰ ਪ੍ਰਕਾਸ਼ ਕਰ ਰਿਹਾ ਹੈ।
The One unseen immaculate Lord is pervading everywhere, as is the Light of the Lord.
अलख निरंजनु एको वरतै एका जोति मुरारी ॥
LINE 10
ਸਭਿਜਾਚਿਕਤੂਏਕੋਦਾਤਾਮਾਗਹਿਹਾਥਪਸਾਰੀ੩॥॥
ਹੇ ਪ੍ਰਭੂ! ਇਕ ਤੂੰ ਹੀ (ਸਭ ਜੀਵਾਂ ਨੂੰ) ਦਾਤਾਂ ਦੇਣ ਵਾਲਾ ਹੈਂ, ਸਾਰੇ ਜੀਵ (ਤੇਰੇ ਦਰ ਤੇ) ਮੰਗਤੇ ਹਨ (ਤੇਰੇ ਅੱਗੇ) ਹੱਥ ਖਿਲਾਰ ਕੇ ਮੰਗ ਰਹੇ ਹਨ ॥੩॥
All are beggars, You alone are the Great Giver. Reaching out our hands, we beg from You. ||3||
सभि जाचिक तू एको दाता मागहि हाथ पसारी ॥३॥
LINE 11
ਭਗਤਜਨਾਕੀਊਤਮਬਾਣੀਗਾਵਹਿਅਕਥਕਥਾਨਿਤਨਿਆਰੀ॥
ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦਿਆਂ ਦੇ ਬਚਨ ਅਮੋਲਕ ਹੋ ਜਾਂਦੇ ਹਨ, ਉਹ ਸਦਾ ਉਸ ਪਰਮਾਤਮਾ ਦੀ ਅਨੋਖੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਰਹਿੰਦੇ ਹਨ, ਜਿਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ।
The speech of the humble devotees is sublime; they sing continually the wondrous, Unspoken Speech of the Lord.
भगत जना की ऊतम बाणी गावहि अकथ कथा नित निआरी ॥
LINE 12
ਸਫਲਜਨਮੁਭਇਆਤਿਨਕੇਰਾਆਪਿਤਰੇਕੁਲਤਾਰੀ੪॥॥
(ਸਿਫ਼ਤ-ਸਾਲਾਹ ਦੀ ਬਰਕਤਿ ਨਾਲ) ਉਹਨਾਂ ਦਾ ਮਨੁੱਖਾ ਜਨਮ ਕਾਮਯਾਬ ਹੋ ਜਾਂਦਾ ਹੈ, ਉਹ ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ, ਆਪਣੀਆਂ ਕੁਲਾਂ ਨੂੰ ਭੀ ਲੰਘਾ ਲੈਂਦੇ ਹਨ ॥੪॥
Their lives become fruitful; they save themselves, and all their generations. ||4||
सफल जनमु भइआ तिन केरा आपि तरे कुल तारी ॥४॥
LINE 13
ਮਨਮੁਖਦੁਬਿਧਾਦੁਰਮਤਿਬਿਆਪੇਜਿਨਅੰਤਰਿਮੋਹਗੁਬਾਰੀ॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੁਚਿੱਤਾ-ਪਨ ਵਿਚ ਤੇ ਭੈੜੀ ਮਤਿ (ਦੇ ਪ੍ਰਭਾਵ) ਵਿਚ ਫਸੇ ਰਹਿੰਦੇ ਹਨ, ਕਿਉਂਕਿ ਉਹਨਾਂ ਦੇ ਹਿਰਦੇ ਵਿਚ (ਮਾਇਆ ਦੇ) ਮੋਹ ਦਾ ਹਨੇਰਾ ਪਿਆ ਰਹਿੰਦਾ ਹੈ।
The self-willed manmukhs are engrossed in duality and evil-mindedness; within them is the darkness of attachment.
मनमुख दुबिधा दुरमति बिआपे जिन अंतरि मोह गुबारी ॥
LINE 14
ਸੰਤਜਨਾਕੀਕਥਾਨਭਾਵੈਓਇਡੂਬੇਸਣੁਪਰਵਾਰੀ੫॥॥
(ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆਂ ਨੂੰ) ਸੰਤ ਜਨਾਂ ਦੀ (ਕੀਤੀ ਹੋਈ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ) ਗੱਲ ਨਹੀਂ ਸੁਖਾਂਦੀ (ਇਸ ਵਾਸਤੇ) ਉਹ ਆਪਣੇ ਪਰਵਾਰ ਸਮੇਤ (ਵਿਕਾਰ-ਭਰੇ ਸੰਸਾਰ-ਸਮੁੰਦਰ ਵਿਚ) ਡੁੱਬ ਜਾਂਦੇ ਹਨ ॥੫॥
They do not love the sermon of the humble Saints, and they are drowned along with their families. ||5||
संत जना की कथा न भावै ओइ डूबे सणु परवारी ॥५॥
LINE 15
ਨਿੰਦਕੁਨਿੰਦਾਕਰਿਮਲੁਧੋਵੈਓਹੁਮਲਭਖੁਮਾਇਆਧਾਰੀ॥
ਨਿੰਦਾ ਕਰਨ ਵਾਲਾ ਮਨੁੱਖ (ਦੂਜਿਆਂ ਦੀ) ਨਿੰਦਾ ਕਰ ਕਰ ਕੇ (ਉਹਨਾਂ ਦੇ ਕੀਤੇ ਮੰਦ-ਕਰਮਾਂ ਦੀ) ਮੈਲ ਤਾਂ ਧੋ ਦੇਂਦਾ ਹੈ, ਪਰ ਉਹ ਆਪ ਮਾਇਆ-ਵੇੜ੍ਹਿਆ ਮਨੁੱਖ ਪਰਾਈ ਮੈਲ ਖਾਣ ਦਾ ਆਦੀ ਬਣ ਜਾਂਦਾ ਹੈ।
By slandering, the slanderer washes the filth off others; he is an eater of filth, and a worshipper of Maya.
निंदकु निंदा करि मलु धोवै ओहु मलभखु माइआधारी ॥
LINE 16
ਸੰਤਜਨਾਕੀਨਿੰਦਾਵਿਆਪੇਨਾਉਰਵਾਰਿਨਪਾਰੀ੬॥॥
ਜੇਹੜੇ ਮਨੁੱਖ ਸੰਤ ਜਨਾਂ ਦੀ ਨਿੰਦਾ ਕਰਨ ਵਿਚ ਫਸੇ ਰਹਿੰਦੇ ਹਨ ਉਹ (ਇਸ ਨਿੰਦਾ ਦੇ ਸਮੁੰਦਰ ਵਿਚੋਂ) ਨਾਹ ਉਰਲੇ ਪਾਸੇ ਆ ਸਕਦੇ ਹਨ, ਨਾਹ ਪਰਲੇ ਪਾਸੇ ਲੰਘ ਸਕਦੇ ਹਨ ॥੬॥
He indulges in the slander of the humble Saints; he is neither on this shore, nor the shore beyond. ||6||
संत जना की निंदा विआपे ना उरवारि न पारी ॥६॥
LINE 17
ਏਹੁਪਰਪੰਚੁਖੇਲੁਕੀਆਸਭੁਕਰਤੈਹਰਿਕਰਤੈਸਭਕਲਧਾਰੀ॥
(ਪਰ, ਜੀਵਾਂ ਦੇ ਭੀ ਕੀਹ ਵੱਸ?) ਇਹ ਸਾਰਾ ਜਗਤ-ਤਮਾਸ਼ਾ ਕਰਤਾਰ ਨੇ ਆਪ ਬਣਾਇਆ ਹੈ, ਕਰਤਾਰ ਨੇ ਹੀ ਇਸ ਵਿਚ ਆਪਣੀ ਸੱਤਾ ਟਿਕਾਈ ਹੋਈ ਹੈ।
All this worldly drama is set in motion by the Creator Lord; He has infused His almighty strength into all.
एहु परपंचु खेलु कीआ सभु करतै हरि करतै सभ कल धारी ॥
LINE 18
ਹਰਿਏਕੋਸੂਤੁਵਰਤੈਜੁਗਅੰਤਰਿਸੂਤੁਖਿੰਚੈਏਕੰਕਾਰੀ੭॥॥
ਸਾਰੇ ਜਗਤ ਵਿਚ ਸਿਰਫ਼ ਪਰਮਾਤਮਾ ਦੀ ਸੱਤਾ ਦਾ ਧਾਗਾ ਪਸਰਿਆ ਹੋਇਆ ਹੈ, ਜਦੋਂ ਉਹ ਇਸ ਧਾਗੇ ਨੂੰ ਖਿੱਚ ਲੈਂਦਾ ਹੈ (ਤਾਂ ਜਗਤ-ਤਮਾਸ਼ਾ ਅਲੋਪ ਹੋ ਜਾਂਦਾ ਹੈ, ਤੇ) ਪਰਮਾਤਮਾ ਆਪ ਹੀ ਆਪ ਰਹਿ ਜਾਂਦਾ ਹੈ ॥੭॥
The thread of the One Lord runs through the world; when He pulls out this thread, the One Creator alone remains. ||7||
हरि एको सूतु वरतै जुग अंतरि सूतु खिंचै एकंकारी ॥७॥
LINE 19
ਰਸਨਿਰਸਨਿਰਸਿਗਾਵਹਿਹਰਿਗੁਣਰਸਨਾਹਰਿਰਸੁਧਾਰੀ॥
(ਜੇਹੜੇ ਮਨੁੱਖ ਇਸ ਸੰਸਾਰ-ਸਮੁੰਦਰ ਤੋਂ ਸਹੀ ਸਲਾਮਤਿ ਪਾਰ ਲੰਘਣਾ ਚਾਹੁੰਦੇ ਹਨ ਉਹ) ਸਦਾ ਹੀ ਬੜੇ ਪ੍ਰੇਮ ਪਿਆਰ ਨਾਲ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ, ਉਹਨਾਂ ਦੀ ਜੀਭ ਪਰਮਾਤਮਾ ਦੇ ਨਾਮ-ਰਸ ਨੂੰ ਚੱਖਦੀ ਰਹਿੰਦੀ ਹੈ।
With their tongues, they sing the Glorious Praises of the Lord, and savor Them. They place the sublime essence of the Lord upon their tongues, and savor it.
रसनि रसनि रसि गावहि हरि गुण रसना हरि रसु धारी ॥
LINE 20
ਨਾਨਕਹਰਿਬਿਨੁਅਵਰੁਨਮਾਗਉਹਰਿਰਸਪ੍ਰੀਤਿਪਿਆਰੀ੮੧੭॥॥॥॥
ਹੇ ਨਾਨਕ! ਮੈਂ ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੁਝ ਨਹੀਂ ਮੰਗਦਾ (ਮੈਂ ਇਹੀ ਚਾਹੁੰਦਾ ਹਾਂ ਕਿ) ਪਰਮਾਤਮਾ ਦੇ ਨਾਮ ਰਸ ਦੀ ਪ੍ਰੀਤ ਪਿਆਰੀ ਲੱਗਦੀ ਰਹੇ ॥੮॥੧॥੭॥
O Nanak, other than the Lord, I ask for nothing else; I am in love with the Love of the Lord's sublime essence. ||8||1||7||
नानक हरि बिनु अवरु न मागउ हरि रस प्रीति पिआरी ॥८॥१॥७॥