ਮੁੱਖਵਾਕ ਸ੍ਰੀ ਦਰਬਾਰ ਸਾਹਿਬ

Sri Darbar Sahib, Amritsar

From the archive

Sunday, May 16, 2010

ਰਾਗੁ ਜੈਤਸਰੀ ਗੁਰੂ ਅਰਜਨ ਦੇਵ ਜੀ ਅੰਗ 706
Hukamnama ArchiveChoose a date to read a past Hukamnama.
TODAY
Checking Hukamnama audio…
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਲੋਕ॥
Salok:
सलोक ॥
LINE 02
ਮਨਇਛਾਦਾਨਕਰਣੰਸਰਬਤ੍ਰਆਸਾਪੂਰਨਹ॥
ਹੇ ਨਾਨਕ! ਜੋ ਪ੍ਰਭੂ ਅਸਾਨੂੰ ਮਨ-ਮੰਨੀਆਂ ਦਾਤਾਂ ਦੇਂਦਾ ਹੈ ਜੋ ਸਭ ਥਾਂ (ਸਭ ਜੀਵਾਂ ਦੀਆਂ) ਆਸਾਂ ਪੂਰੀਆਂ ਕਰਦਾ ਹੈ,
He grants our hearts' desires, and fulfills all our hopes.
मन इछा दान करणं सरबत्र आसा पूरनह ॥
LINE 03
ਖੰਡਣੰਕਲਿਕਲੇਸਹਪ੍ਰਭਸਿਮਰਿਨਾਨਕਨਹਦੂਰਣਹ੧॥॥
ਜੋ ਅਸਾਡੇ ਝਗੜੇ ਤੇ ਕਲੇਸ਼ ਨਾਸ ਕਰਨ ਵਾਲਾ ਹੈ ਉਸ ਨੂੰ ਯਾਦ ਕਰ, ਉਹ ਤੈਥੋਂ ਦੂਰ ਨਹੀਂ ਹੈ ॥੧॥
He destroys pain and suffering; remember God in meditation, O Nanak - He is not far away. ||1||
खंडणं कलि कलेसह प्रभ सिमरि नानक नह दूरणह ॥१॥
LINE 04
ਹਭਿਰੰਗਮਾਣਹਿਜਿਸੁਸੰਗਿਤੈਸਿਉਲਾਈਐਨੇਹੁ॥
ਜਿਸ ਪ੍ਰਭੂ ਦੀ ਬਰਕਤਿ ਨਾਲ ਤੂੰ ਸਾਰੀਆਂ ਮੌਜਾਂ ਮਾਣਦਾ ਹੈਂ, ਉਸ ਨਾਲ ਪ੍ਰੀਤ ਜੋੜ।
Love Him, with whom you enjoy all pleasures.
हभि रंग माणहि जिसु संगि तै सिउ लाईऐ नेहु ॥
LINE 05
ਸੋਸਹੁਬਿੰਦਨਵਿਸਰਉਨਾਨਕਜਿਨਿਸੁੰਦਰੁਰਚਿਆਦੇਹੁ੨॥॥
ਜਿਸ ਪ੍ਰਭੂ ਨੇ ਤੇਰਾ ਸੋਹਣਾ ਸਰੀਰ ਬਣਾਇਆ ਹੈ, ਹੇ ਨਾਨਕ! ਰੱਬ ਕਰ ਕੇ ਉਹ ਤੈਨੂੰ ਕਦੇ ਭੀ ਨਾਹ ਭੁੱਲੇ ॥੨॥
Do not forget that Lord, even for an instant; O Nanak, He fashioned this beautiful body. ||2||
सो सहु बिंद न विसरउ नानक जिनि सुंदरु रचिआ देहु ॥२॥
LINE 06
ਪਉੜੀ॥
Pauree:
पउड़ी ॥
LINE 07
ਜੀਉਪ੍ਰਾਨਤਨੁਧਨੁਦੀਆਦੀਨੇਰਸਭੋਗ॥
(ਪ੍ਰਭੂ ਨੇ ਤੈਨੂੰ) ਜਿੰਦ ਪ੍ਰਾਣ ਸਰੀਰ ਤੇ ਧਨ ਦਿੱਤਾ ਤੇ ਸੁਆਦਲੇ ਪਦਾਰਥ ਭੋਗਣ ਨੂੰ ਦਿੱਤੇ।
He gave you your soul, breath of life, body and wealth; He gave you pleasures to enjoy.
जीउ प्रान तनु धनु दीआ दीने रस भोग ॥
LINE 08
ਗ੍ਰਿਹਮੰਦਰਰਥਅਸੁਦੀਏਰਚਿਭਲੇਸੰਜੋਗ॥
ਤੇਰੇ ਚੰਗੇ ਭਾਗ ਬਣਾ ਕੇ, ਤੈਨੂੰ ਉਸ ਨੇ ਘਰ ਸੋਹਣੇ ਮਕਾਨ, ਰਥ ਤੇ ਘੋੜੇ ਦਿੱਤੇ।
He gave you households, mansions, chariots and horses; He ordained your good destiny.
ग्रिह मंदर रथ असु दीए रचि भले संजोग ॥
LINE 09
ਸੁਤਬਨਿਤਾਸਾਜਨਸੇਵਕਦੀਏਪ੍ਰਭਦੇਵਨਜੋਗ॥
ਸਭ ਕੁਝ ਦੇਣ-ਜੋਗੇ ਪ੍ਰਭੂ ਨੇ ਤੈਨੂੰ ਪੁੱਤਰ, ਵਹੁਟੀ ਮਿੱਤ੍ਰ ਤੇ ਨੌਕਰ ਦਿੱਤੇ।
He gave you your children, spouse, friends and servants; God is the all-powerful Great Giver.
सुत बनिता साजन सेवक दीए प्रभ देवन जोग ॥
LINE 10
ਹਰਿਸਿਮਰਤਤਨੁਮਨੁਹਰਿਆਲਹਿਜਾਹਿਵਿਜੋਗ॥
ਉਸ ਪ੍ਰਭੂ ਨੂੰ ਸਿਮਰਿਆਂ ਮਨ ਤਨ ਖਿੜਿਆ ਰਹਿੰਦਾ ਹੈ, ਸਾਰੇ ਦੁੱਖ ਮਿਟ ਜਾਂਦੇ ਹਨ।
Meditating in remembrance on the Lord, the body and mind are rejuvenated, and sorrow departs.
हरि सिमरत तनु मनु हरिआ लहि जाहि विजोग ॥
LINE 11
ਸਾਧਸੰਗਿਹਰਿਗੁਣਰਮਹੁਬਿਨਸੇਸਭਿਰੋਗ੩॥॥
(ਹੇ ਭਾਈ!) ਸਤਸੰਗ ਵਿਚ ਉਸ ਹਰੀ ਦੇ ਗੁਣ ਚੇਤੇ ਕਰਿਆ ਕਰੋ, ਸਾਰੇ ਰੋਗ (ਉਸ ਨੂੰ ਸਿਮਰਿਆਂ) ਨਾਸ ਹੋ ਜਾਂਦੇ ਹਨ ॥੩॥
In the Saadh Sangat, the Company of the Holy, chant the Praises of the Lord, and all your sickness shall vanish. ||3||
साधसंगि हरि गुण रमहु बिनसे सभि रोग ॥३॥