ਮੁੱਖਵਾਕ ਸ੍ਰੀ ਦਰਬਾਰ ਸਾਹਿਬ

Sri Darbar Sahib, Amritsar

From the archive

Thursday, May 6, 2010

ਰਾਗੁ ਸੋਰਠਿ ਗੁਰੂ ਅਮਰਦਾਸ ਜੀ ਅੰਗ 645
Hukamnama ArchiveChoose a date to read a past Hukamnama.
TODAY
Checking Hukamnama audio…
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਲੋਕੁਮਃ੩॥
Salok, Third Mehl:
सलोकु मः ३ ॥
LINE 02
ਸਤਿਗੁਰਤੇਜੋਮੁਹਫਿਰੇਸੇਬਧੇਦੁਖਸਹਾਹਿ॥
ਜੋ ਮਨੁੱਖ ਸਤਿਗੁਰੂ ਵਲੋਂ ਮਨਮੁਖ ਹਨ, ਉਹ (ਅੰਤ ਨੂੰ) ਬੱਧੇ ਦੁਖ ਸਹਿੰਦੇ ਹਨ,
Those who turn their faces away from the True Guru, suffer in sorrow and bondage.
सतिगुर ते जो मुह फिरे से बधे दुख सहाहि ॥
LINE 03
ਫਿਰਿਫਿਰਿਮਿਲਣੁਨਪਾਇਨੀਜੰਮਹਿਤੈਮਰਿਜਾਹਿ॥
ਪ੍ਰਭੂ ਨੂੰ ਮਿਲ ਨਹੀਂ ਸਕਦੇ, ਮੁੜ ਮੁੜ ਜੰਮਦੇ ਤੇ ਮਰਦੇ ਹਨ;
Again and again, they are born only to die; they cannot meet their Lord.
फिरि फिरि मिलणु न पाइनी जंमहि तै मरि जाहि ॥
LINE 04
ਸਹਸਾਰੋਗੁਨਛੋਡਈਦੁਖਹੀਮਹਿਦੁਖਪਾਹਿ॥
ਉਹਨਾਂ ਨੂੰ ਚਿੰਤਾ ਦਾ ਰੋਗ ਕਦੇ ਨਹੀਂ ਛੱਡਦਾ, ਸਦਾ ਦੁਖੀ ਹੀ ਰਹਿੰਦੇ ਹਨ।
The disease of doubt does not depart, and they find only pain and more pain.
सहसा रोगु न छोडई दुख ही महि दुख पाहि ॥
LINE 05
ਨਾਨਕਨਦਰੀਬਖਸਿਲੇਹਿਸਬਦੇਮੇਲਿਮਿਲਾਹਿ੧॥॥
ਹੇ ਨਾਨਕ! ਕ੍ਰਿਪਾ-ਦ੍ਰਿਸ਼ਟੀ ਵਾਲਾ ਪ੍ਰਭੂ ਜੇ ਉਹਨਾਂ ਨੂੰ ਬਖ਼ਸ਼ ਲਏ ਤਾਂ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਉਸ ਵਿਚ ਮਿਲ ਜਾਂਦੇ ਹਨ ॥੧॥
O Nanak, if the Gracious Lord forgives, then one is united in Union with the Word of the Shabad. ||1||
नानक नदरी बखसि लेहि सबदे मेलि मिलाहि ॥१॥
LINE 06
ਮਃ੩॥
Third Mehl:
मः ३ ॥
LINE 07
ਜੋਸਤਿਗੁਰਤੇਮੁਹਫਿਰੇਤਿਨਾਠਉਰਨਠਾਉ॥
ਜੋ ਮਨੁੱਖ ਸਤਿਗੁਰੂ ਤੋਂ ਮਨਮੁਖ ਹਨ ਉਹਨਾਂ ਦਾ ਨਾਹ ਥਾਂ ਨਾਹ ਥਿੱਤਾ;
Those who turn their faces away from the True Guru, shall find no place of rest or shelter.
जो सतिगुर ते मुह फिरे तिना ठउर न ठाउ ॥
LINE 08
ਜਿਉਛੁਟੜਿਘਰਿਘਰਿਫਿਰੈਦੁਹਚਾਰਣਿਬਦਨਾਉ॥
ਉਹ ਵਿਭਚਾਰਨ ਛੁੱਟੜ ਇਸਤ੍ਰੀ ਵਾਂਗ ਹਨ, ਜੋ ਘਰ ਘਰ ਵਿਚ ਬਦਨਾਮ ਹੁੰਦੀ ਫਿਰਦੀ ਹੈ।
They wander around from door to door, like a woman forsaken, with a bad character and a bad reputation.
जिउ छुटड़ि घरि घरि फिरै दुहचारणि बदनाउ ॥
LINE 09
ਨਾਨਕਗੁਰਮੁਖਿਬਖਸੀਅਹਿਸੇਸਤਿਗੁਰਮੇਲਿਮਿਲਾਉ੨॥॥
ਹੇ ਨਾਨਕ! ਜੋ ਗੁਰੂ ਦੇ ਸਨਮੁਖ ਹੋ ਕੇ ਬਖ਼ਸ਼ੇ ਜਾਂਦੇ ਹਨ, ਉਹ ਸਤਿਗੁਰੂ ਦੀ ਸੰਗਤਿ ਵਿਚ ਮਿਲ ਜਾਂਦੇ ਹਨ ॥੨॥
O Nanak, the Gurmukhs are forgiven, and united in Union with the True Guru. ||2||
नानक गुरमुखि बखसीअहि से सतिगुर मेलि मिलाउ ॥२॥
LINE 10
ਪਉੜੀ॥
Pauree:
पउड़ी ॥
LINE 11
ਜੋਸੇਵਹਿਸਤਿਮੁਰਾਰਿਸੇਭਵਜਲਤਰਿਗਇਆ॥
ਜੋ ਮਨੁੱਖ ਸੱਚੇ ਹਰੀ ਨੂੰ ਸੇਂਵਦੇ ਹਨ, ਉਹ ਸੰਸਾਰ-ਸਮੁੰਦਰ ਨੂੰ ਤਰ ਜਾਂਦੇ ਹਨ,
Those who serve the True Lord, the Destroyer of ego, cross over the terrifying world-ocean.
जो सेवहि सति मुरारि से भवजल तरि गइआ ॥
LINE 12
ਜੋਬੋਲਹਿਹਰਿਹਰਿਨਾਉਤਿਨਜਮੁਛਡਿਗਇਆ॥
ਜੋ ਮਨੁੱਖ ਹਰੀ ਦਾ ਨਾਮ ਸਿਮਰਦੇ ਹਨ, ਉਹਨਾਂ ਨੂੰ ਜਮ ਛੱਡ ਜਾਂਦਾ ਹੈ;
Those who chant the Name of the Lord, Har, Har, are passed over by the Messenger of Death.
जो बोलहि हरि हरि नाउ तिन जमु छडि गइआ ॥
LINE 13
ਸੇਦਰਗਹਪੈਧੇਜਾਹਿਜਿਨਾਹਰਿਜਪਿਲਇਆ॥
ਜਿਨ੍ਹਾਂ ਨੇ ਹਰੀ ਦਾ ਨਾਮ ਜਪਿਆ ਹੈ, ਉਹ ਦਰਗਾਹ ਵਿਚ ਸਨਮਾਨੇ ਜਾਂਦੇ ਹਨ;
Those who meditate on the Lord, go to His Court in robes of honor.
से दरगह पैधे जाहि जिना हरि जपि लइआ ॥
LINE 14
ਹਰਿਸੇਵਹਿਸੇਈਪੁਰਖਜਿਨਾਹਰਿਤੁਧੁਮਇਆ॥
(ਪਰ) ਹੇ ਹਰੀ! ਜਿਨ੍ਹਾਂ ਉਤੇ ਤੇਰੀ ਮੇਹਰ ਹੁੰਦੀ ਹੈ, ਉਹੀ ਮਨੁੱਖ ਤੇਰੀ ਭਗਤੀ ਕਰਦੇ ਹਨ।
They alone serve You, O Lord, whom You bless with Grace.
हरि सेवहि सेई पुरख जिना हरि तुधु मइआ ॥
LINE 15
ਗੁਣਗਾਵਾਪਿਆਰੇਨਿਤਗੁਰਮੁਖਿਭ੍ਰਮਭਉਗਇਆ੭॥॥
ਸਤਿਗੁਰੂ ਦੇ ਸਨਮੁਖ ਹੋ ਕੇ ਭਰਮ ਤੇ ਡਰ ਦੂਰ ਹੋ ਜਾਂਦੇ ਹਨ, (ਮੇਹਰ ਕਰ) ਹੇ ਪਿਆਰੇ! ਮੈਂ ਭੀ ਤੇਰੇ ਸਦਾ ਗੁਣ ਗਾਵਾਂ ॥੭॥
I sing continually Your Glorious Praises, O Beloved; as Gurmukh, my doubts and fears have been dispelled. ||7||
गुण गावा पिआरे नित गुरमुखि भ्रम भउ गइआ ॥७॥