ਮੁੱਖਵਾਕ ਸ੍ਰੀ ਦਰਬਾਰ ਸਾਹਿਬ

Sri Darbar Sahib, Amritsar

From the archive

Sunday, January 31, 2010

ਰਾਗੁ ਸੂਹੀ ਗੁਰੂ ਰਾਮਦਾਸ ਜੀ ਅੰਗ 757
Hukamnama ArchiveChoose a date to read a past Hukamnama.
LATEST
Checking Hukamnama audio…
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਰਾਗੁਸੂਹੀਅਸਟਪਦੀਆਮਹਲਾ੪ਘਰੁ੨॥
ਰਾਗ ਸੂਹੀ, ਘਰ ੨ ਵਿੱਚ ਗੁਰੂ ਰਾਮਦਾਸ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
Raag Soohee, Ashtpadheeyaa, Fourth Mehl, Second House:
रागु सूही असटपदीआ महला ४ घरु २ ॥
LINE 02
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 03
ਕੋਈਆਣਿਮਿਲਾਵੈਮੇਰਾਪ੍ਰੀਤਮੁਪਿਆਰਾਹਉਤਿਸੁਪਹਿਆਪੁਵੇਚਾਈ੧॥॥
ਹੇ ਭਾਈ! ਜੇ ਕੋਈ (ਸੱਜਣ) ਮੇਰਾ ਪ੍ਰੀਤਮ ਲਿਆ ਕੇ ਮੈਨੂੰ ਮਿਲਾ ਦੇਵੇ, ਤਾਂ ਮੈਂ ਉਸ ਦੇ ਅੱਗੇ ਆਪਣਾ ਆਪ ਵੇਚ ਦਿਆਂ ॥੧॥
If only someone would come, and lead me to meet my Darling Beloved; I would sell myself to him. ||1||
कोई आणि मिलावै मेरा प्रीतमु पिआरा हउ तिसु पहि आपु वेचाई ॥१॥
LINE 04
ਦਰਸਨੁਹਰਿਦੇਖਣਕੈਤਾਈ॥
ਹੇ ਪ੍ਰਭੂ! ਤਾਂ ਤੇਰਾ ਦਰਸਨ ਕਰਨ ਵਾਸਤੇ-
I long for the Blessed Vision of the Lord's Darshan.
दरसनु हरि देखण कै ताई ॥
LINE 05
ਕ੍ਰਿਪਾਕਰਹਿਤਾਸਤਿਗੁਰੁਮੇਲਹਿਹਰਿਹਰਿਨਾਮੁਧਿਆਈ੧॥॥ਰਹਾਉ॥
ਜੇ ਤੂੰ (ਮੇਰੇ ਉਤੇ) ਮੇਹਰ ਕਰੇਂ, (ਮੈਨੂੰ) ਗੁਰੂ ਮਿਲਾ ਦੇਵੇਂ, ਮੈਂ ਸਦਾ ਤੇਰਾ ਨਾਮ ਸਿਮਰਦਾ ਰਹਾਂਗਾ ॥੧॥ ਰਹਾਉ ॥
When the Lord shows Mercy unto me, then I meet the True Guru; I meditate on the Name of the Lord, Har, Har. ||1||Pause||
क्रिपा करहि ता सतिगुरु मेलहि हरि हरि नामु धिआई ॥१॥ रहाउ ॥
LINE 06
ਜੇਸੁਖੁਦੇਹਿਤਤੁਝਹਿਅਰਾਧੀਦੁਖਿਭੀਤੁਝੈਧਿਆਈ੨॥॥
ਹੇ ਪ੍ਰਭੂ! (ਮੇਹਰ ਕਰ) ਜੇ ਤੂੰ ਮੈਨੂੰ ਸੁਖ ਦੇਵੇਂ, ਤਾਂ ਮੈਂ ਤੈਨੂੰ ਹੀ ਸਿਮਰਦਾ ਰਹਾਂ, ਦੁਖ ਵਿਚ ਭੀ ਮੈਂ ਤੇਰੀ ਹੀ ਆਰਾਧਨਾ ਕਰਦਾ ਰਹਾਂ ॥੨॥
If You will bless me with happiness, then I will worship and adore You. Even in pain, I will meditate on You. ||2||
जे सुखु देहि त तुझहि अराधी दुखि भी तुझै धिआई ॥२॥
LINE 07
ਜੇਭੁਖਦੇਹਿਤਇਤਹੀਰਾਜਾਦੁਖਵਿਚਿਸੂਖਮਨਾਈ੩॥॥
ਹੇ ਪ੍ਰਭੂ! ਜੇ ਤੂੰ ਮੈਨੂੰ ਭੁੱਖਾ ਰੱਖੇਂ, ਤਾਂ ਮੈਂ ਇਸ ਭੁਖ ਵਿਚ ਹੀ ਰੱਜਿਆ ਰਹਾਂਗਾ, ਦੁੱਖਾਂ ਵਿਚ ਮੈਂ ਸੁਖ ਪ੍ਰਤੀਤ ਕਰਾਂਗਾ (ਤੇਰੀ ਇਹ ਮੇਹਰ ਜ਼ਰੂਰ ਹੋ ਜਾਏ ਕਿ ਮੈਨੂੰ ਤੇਰਾ ਦਰਸਨ ਹੋ ਜਾਏ) ॥੩॥
Even if You give me hunger, I will still feel satisfied; I am joyful, even in the midst of sorrow. ||3||
जे भुख देहि त इत ही राजा दुख विचि सूख मनाई ॥३॥
LINE 08
ਤਨੁਮਨੁਕਾਟਿਕਾਟਿਸਭੁਅਰਪੀਵਿਚਿਅਗਨੀਆਪੁਜਲਾਈ੪॥॥
ਹੇ ਪ੍ਰਭੂ! (ਤੇਰਾ ਦਰਸਨ ਕਰਨ ਦੀ ਖ਼ਾਤਰ ਜੇ ਲੋੜ ਪਏ ਤਾਂ) ਮੈਂ ਆਪਣਾ ਸਰੀਰ ਆਪਣਾ ਮਨ ਕੱਟ ਕੱਟ ਕੇ ਸਾਰਾ ਭੇਟਾ ਕਰ ਦਿਆਂਗਾ, ਅੱਗ ਵਿਚ ਆਪਣੇ ਆਪ ਨੂੰ ਸਾੜ (ਭੀ) ਦਿਆਂਗਾ ॥੪॥
I would cut my mind and body apart into pieces, and offer them all to You; I would burn myself in fire. ||4||
तनु मनु काटि काटि सभु अरपी विचि अगनी आपु जलाई ॥४॥
LINE 09
ਪਖਾਫੇਰੀਪਾਣੀਢੋਵਾਜੋਦੇਵਹਿਸੋਖਾਈ੫॥॥
ਹੇ ਪ੍ਰਭੂ! (ਤੇਰੇ ਦੀਦਾਰ ਦੀ ਖ਼ਾਤਰ, ਤੇਰੀਆਂ ਸੰਗਤਾਂ ਨੂੰ) ਮੈਂ ਪੱਖਾਂ ਝਲਾਂਗਾ, ਪਾਣੀ ਢੋਵਾਂਗਾ, ਜੋ ਕੁਝ ਤੂੰ ਮੈਨੂੰ (ਖਾਣ ਲਈ) ਦੇਵੇਂਗਾ ਉਹੀ (ਖ਼ੁਸ਼ ਹੋ ਕੇ) ਖਾ ਲਵਾਂਗਾ ॥੫॥
I wave the fan over You, and carry water for You; whatever You give me, I take. ||5||
पखा फेरी पाणी ढोवा जो देवहि सो खाई ॥५॥
LINE 10
ਨਾਨਕੁਗਰੀਬੁਢਹਿਪਇਆਦੁਆਰੈਹਰਿਮੇਲਿਲੈਹੁਵਡਿਆਈ੬॥॥
ਹੇ ਪ੍ਰਭੂ! (ਤੇਰਾ ਦਾਸ) ਗਰੀਬ ਨਾਨਕ ਤੇਰੇ ਦਰ ਤੇ ਆ ਡਿੱਗਾ ਹੈ, ਮੈਨੂੰ ਆਪਣੇ ਚਰਨਾਂ ਵਿਚ ਜੋੜ ਲੈ, ਤੇਰਾ ਇਹ ਉਪਕਾਰ ਹੋਵੇਗਾ ॥੬॥
Poor Nanak has fallen at the Lord's Door; please, O Lord, unite me with Yourself, by Your Glorious Greatness. ||6||
नानकु गरीबु ढहि पइआ दुआरै हरि मेलि लैहु वडिआई ॥६॥
LINE 11
ਅਖੀਕਾਢਿਧਰੀਚਰਣਾਤਲਿਸਭਧਰਤੀਫਿਰਿਮਤਪਾਈ੭॥॥
ਹੇ ਪ੍ਰਭੂ! (ਜੇ ਲੋੜ ਪਏ ਤਾਂ) ਮੈਂ ਆਪਣੀਆਂ ਅੱਖਾਂ ਕੱਢ ਕੇ (ਗੁਰੂ ਦੇ) ਪੈਰਾਂ ਹੇਠ ਰੱਖ ਦਿਆਂ, ਮੈਂ ਸਾਰੀ ਧਰਤੀ ਉਤੇ ਭਾਲ ਕਰਾਂ ਕਿ ਸ਼ਾਇਦ ਕਿਤੇ ਗੁਰੂ ਲੱਭ ਪਏ ॥੭॥
Taking out my eyes, I place them at Your Feet; after travelling over the entire earth, I have come to understand this. ||7||
अखी काढि धरी चरणा तलि सभ धरती फिरि मत पाई ॥७॥
LINE 12
ਜੇਪਾਸਿਬਹਾਲਹਿਤਾਤੁਝਹਿਅਰਾਧੀਜੇਮਾਰਿਕਢਹਿਭੀਧਿਆਈ੮॥॥
ਹੇ ਪ੍ਰਭੂ! ਜੇ ਤੂੰ ਮੈਨੂੰ ਆਪਣੇ ਕੋਲ ਬਿਠਾਲ ਲਏਂ, ਤਾਂ ਤੈਨੂੰ ਆਰਾਧਦਾ ਰਹਾਂ, ਜੇ ਤੂੰ ਮੈਨੂੰ (ਧੱਕੇ) ਮਾਰ ਕੇ (ਆਪਣੇ ਦਰ ਤੋਂ) ਕੱਢ ਦੇਵੇਂ, ਤਾਂ ਭੀ ਮੈਂ ਤੇਰਾ ਹੀ ਧਿਆਨ ਧਰਦਾ ਰਹਾਂਗਾ ॥੮॥
If You seat me near You, then I worship and adore You. Even if You beat me and drive me out, I will still meditate on You. ||8||
जे पासि बहालहि ता तुझहि अराधी जे मारि कढहि भी धिआई ॥८॥
LINE 13
ਜੇਲੋਕੁਸਲਾਹੇਤਾਤੇਰੀਉਪਮਾਜੇਨਿੰਦੈਤਛੋਡਿਨਜਾਈ੯॥॥
ਹੇ ਪ੍ਰਭੂ! ਜੇ ਜਗਤ ਮੈਨੂੰ ਚੰਗਾ ਆਖੇਗਾ, ਤਾਂ (ਅਸਲ ਵਿਚ) ਇਹ ਤੇਰੀ ਹੀ ਵਡਿਆਈ ਹੋਵੇਗੀ, ਜੇ (ਤੇਰੀ ਸਿਫ਼ਤਿ-ਸਾਲਾਹ ਕਰਨ ਤੇ) ਦੁਨੀਆ ਮੇਰੀ ਨਿੰਦਾ ਕਰੇਗੀ, ਤਾਂ ਭੀ ਮੈਂ (ਤੈਨੂੰ) ਛੱਡ ਕੇ ਨਹੀਂ ਜਾਵਾਂਗਾ ॥੯॥
If people praise me, the praise is Yours. Even if they slander me, I will not leave You. ||9||
जे लोकु सलाहे ता तेरी उपमा जे निंदै त छोडि न जाई ॥९॥
LINE 14
ਜੇਤੁਧੁਵਲਿਰਹੈਤਾਕੋਈਕਿਹੁਆਖਉਤੁਧੁਵਿਸਰਿਐਮਰਿਜਾਈ੧੦॥॥
ਹੇ ਪ੍ਰਭੂ! ਜੇ ਮੇਰੀ ਪ੍ਰੀਤ ਤੇਰੇ ਪਾਸੇ ਬਣੀ ਰਹੇ, ਤਾਂ ਬੇਸ਼ੱਕ ਕੋਈ ਕੁਝ ਭੀ ਮੈਨੂੰ ਪਿਆ ਆਖੇ। ਪਰ, ਤੇਰੇ ਵਿਸਰਿਆਂ, ਹੇ ਪ੍ਰਭੂ! ਮੈਂ ਆਤਮਕ ਮੌਤੇ ਮਰ ਜਾਵਾਂਗਾ ॥੧੦॥
If You are on my side, then anyone can say anything. But if I were to forget You, then I would die. ||10||
जे तुधु वलि रहै ता कोई किहु आखउ तुधु विसरिऐ मरि जाई ॥१०॥
LINE 15
ਵਾਰਿਵਾਰਿਜਾਈਗੁਰਊਪਰਿਪੈਪੈਰੀਸੰਤਮਨਾਈ੧੧॥॥
ਹੇ ਪ੍ਰਭੂ! (ਤੇਰਾ ਦਰਸਨ ਕਰਨ ਦੀ ਖ਼ਾਤਰ) ਮੈਂ ਗੁਰੂ ਉਤੋਂ ਕੁਰਬਾਨ ਕੁਰਬਾਨ ਜਾਵਾਂਗਾ, ਮੈਂ ਸੰਤ-ਗੁਰੂ ਦੀ ਚਰਨੀਂ ਪੈ ਕੇ ਉਸ ਨੂੰ ਪ੍ਰਸੰਨ ਕਰਾਂਗਾ ॥੧੧॥
I am a sacrifice, a sacrifice to my Guru; falling at His Feet, I surrender to the Saintly Guru. ||11||
वारि वारि जाई गुर ऊपरि पै पैरी संत मनाई ॥११॥
LINE 16
ਨਾਨਕੁਵਿਚਾਰਾਭਇਆਦਿਵਾਨਾਹਰਿਤਉਦਰਸਨਕੈਤਾਈ੧੨॥॥
ਹੇ ਹਰੀ! ਤੇਰਾ ਦਰਸਨ ਕਰਨ ਦੀ ਖ਼ਾਤਰ (ਤੇਰਾ ਦਾਸ) ਵਿਚਾਰਾ ਨਾਨਕ ਕਮਲਾ ਹੋਇਆ ਫਿਰਦਾ ਹੈ ॥੧੨॥
Poor Nanak has gone insane, longing for the Blessed Vision of the Lord's Darshan. ||12||
नानकु विचारा भइआ दिवाना हरि तउ दरसन कै ताई ॥१२॥
LINE 17
ਝਖੜੁਝਾਗੀਮੀਹੁਵਰਸੈਭੀਗੁਰੁਦੇਖਣਜਾਈ੧੩॥॥
ਹੇ ਪ੍ਰਭੂ! (ਤੇਰਾ ਮਿਲਾਪ ਪ੍ਰਾਪਤ ਕਰਨ ਦੀ ਖ਼ਾਤਰ) ਮੈਂ ਗੁਰੂ ਦਾ ਦਰਸਨ ਕਰਨ ਲਈ ਝੱਖੜ-ਹਨੇਰੀ (ਆਪਣੇ ਸਿਰ ਉਤੇ) ਝੱਲਣ ਨੂੰ ਭੀ ਤਿਆਰ ਹਾਂ, ਜੇ ਮੀਂਹ ਵਰ੍ਹਨ ਲੱਗ ਪਏ ਤਾਂ ਭੀ (ਵਰ੍ਹਦੇ ਮੀਂਹ ਵਿਚ ਹੀ) ਮੈਂ ਗੁਰੂ ਨੂੰ ਵੇਖਣ ਲਈ ਜਾਣ ਨੂੰ ਤਿਆਰ ਹਾਂ ॥੧੩॥
Even in violent storms and torrential rain, I go out to catch a glimpse of my Guru. ||13||
झखड़ु झागी मीहु वरसै भी गुरु देखण जाई ॥१३॥
LINE 18
ਸਮੁੰਦੁਸਾਗਰੁਹੋਵੈਬਹੁਖਾਰਾਗੁਰਸਿਖੁਲੰਘਿਗੁਰਪਹਿਜਾਈ੧੪॥॥
ਹੇ ਭਾਈ! ਖਾਰਾ ਸਮੁੰਦਰ ਭੀ ਲੰਘਣਾ ਪਏ, ਤਾਂ ਭੀ ਉਸ ਨੂੰ ਲੰਘ ਕੇ ਗੁਰੂ ਦਾ ਸਿੱਖ ਗੁਰੂ ਦੇ ਕੋਲ ਪਹੁੰਚਦਾ ਹੈ ॥੧੪॥
Even though the oceans and the salty seas are very vast, the GurSikh will cross over it to get to his Guru. ||14||
समुंदु सागरु होवै बहु खारा गुरसिखु लंघि गुर पहि जाई ॥१४॥
LINE 19
ਜਿਉਪ੍ਰਾਣੀਜਲਬਿਨੁਹੈਮਰਤਾਤਿਉਸਿਖੁਗੁਰਬਿਨੁਮਰਿਜਾਈ੧੫॥॥
ਜਿਵੇਂ ਪ੍ਰਾਣੀ ਪਾਣੀ ਤੋਂ ਮਿਲਣ ਤੋਂ ਬਿਨਾ ਮਰਨ ਲੱਗ ਪੈਂਦਾ ਹੈ, ਤਿਵੇਂ ਸਿੱਖ ਗੁਰੂ ਨੂੰ ਮਿਲਣ ਤੋਂ ਬਿਨਾ ਆਪਣੀ ਆਤਮਕ ਮੌਤ ਆ ਗਈ ਸਮਝਦਾ ਹੈ ॥੧੫॥
Just as the mortal dies without water, so does the Sikh die without the Guru. ||15||
जिउ प्राणी जल बिनु है मरता तिउ सिखु गुर बिनु मरि जाई ॥१५॥
LINE 20
ਜਿਉਧਰਤੀਸੋਭਕਰੇਜਲੁਬਰਸੈਤਿਉਸਿਖੁਗੁਰਮਿਲਿਬਿਗਸਾਈ੧੬॥॥
ਜਿਵੇਂ ਜਦੋਂ ਮੀਂਹ ਪੈਂਦਾ ਹੈ ਤਾਂ ਧਰਤੀ ਸੋਹਣੀ ਲੱਗਣ ਲੱਗ ਪੈਂਦੀ ਹੈ, ਤਿਵੇਂ ਸਿੱਖ ਗੁਰੂ ਨੂੰ ਮਿਲ ਕੇ ਪ੍ਰਸੰਨ ਹੁੰਦਾ ਹੈ ॥੧੬॥
Just as the earth looks beautiful when the rain falls, so does the Sikh blossom forth meeting the Guru. ||16||
जिउ धरती सोभ करे जलु बरसै तिउ सिखु गुर मिलि बिगसाई ॥१६॥
LINE 21
ਸੇਵਕਕਾਹੋਇਸੇਵਕੁਵਰਤਾਕਰਿਕਰਿਬਿਨਉਬੁਲਾਈ੧੭॥॥
ਹੇ ਭਾਈ! ਮੈਂ ਗੁਰੂ ਦੇ ਸੇਵਕ ਦਾ ਸੇਵਕ ਬਣ ਕੇ ਉਸ ਦੀ ਕਾਰ ਕਰਨ ਨੂੰ ਤਿਆਰ ਹਾਂ ਮੈਂ ਉਸ ਨੂੰ ਬੇਨਤੀਆਂ ਕਰ ਕਰ ਕੇ (ਖ਼ੁਸ਼ੀ ਨਾਲ) ਸੱਦਾਂਗਾ ॥੧੭॥
I long to be the servant of Your servants; I call upon You reverently in prayer. ||17||
सेवक का होइ सेवकु वरता करि करि बिनउ बुलाई ॥१७॥
LINE 22
ਨਾਨਕਕੀਬੇਨੰਤੀਹਰਿਪਹਿਗੁਰਮਿਲਿਗੁਰਸੁਖੁਪਾਈ੧੮॥॥
ਨਾਨਕ ਦੀ ਪਰਮਾਤਮਾ ਪਾਸ ਬੇਨਤੀ ਹੈ (-ਹੇ ਪ੍ਰਭੂ! ਮੈਨੂੰ ਗੁਰੂ ਮਿਲਾ) ਗੁਰੂ ਨੂੰ ਮਿਲ ਕੇ ਮੈਨੂੰ ਵੱਡਾ ਆਨੰਦ ਪ੍ਰਾਪਤ ਹੁੰਦਾ ਹੈ ॥੧੮॥
Nanak offers this prayer to the Lord, that he may meet the Guru, and find peace. ||18||
नानक की बेनंती हरि पहि गुर मिलि गुर सुखु पाई ॥१८॥
LINE 23
ਤੂਆਪੇਗੁਰੁਚੇਲਾਹੈਆਪੇਗੁਰਵਿਚੁਦੇਤੁਝਹਿਧਿਆਈ੧੯॥॥
ਹੇ ਪ੍ਰਭੂ! ਤੂੰ ਆਪ ਹੀ ਗੁਰੂ ਹੈਂ, ਤੂੰ ਆਪ ਹੀ ਸਿੱਖ ਹੈਂ। ਮੈਂ ਗੁਰੂ ਦੀ ਰਾਹੀਂ ਤੈਨੂੰ ਹੀ ਧਿਆਉਂਦਾ ਹਾਂ ॥੧੯॥
You Yourself are the Guru, and You Yourself are the chaylaa, the disciple; through the Guru, I meditate on You. ||19||
तू आपे गुरु चेला है आपे गुर विचु दे तुझहि धिआई ॥१९॥
LINE 24
ਜੋਤੁਧੁਸੇਵਹਿਸੋਤੂਹੈਹੋਵਹਿਤੁਧੁਸੇਵਕਪੈਜਰਖਾਈ੨੦॥॥
ਹੇ ਪ੍ਰਭੂ! ਜੇਹੜੇ ਮਨੁੱਖ ਤੇਰੀ ਸੇਵਾ-ਭਗਤੀ ਕਰਦੇ ਹਨ, ਉਹ ਤੇਰਾ ਹੀ ਰੂਪ ਬਣ ਜਾਂਦੇ ਹਨ। ਤੂੰ ਆਪਣੇ ਸੇਵਕਾਂ ਦੀ ਇੱਜ਼ਤ (ਸਦਾ) ਰੱਖਦਾ ਆਇਆ ਹੈਂ ॥੨੦॥
Those who serve You, become You. You preserve the honor of Your servants. ||20||
जो तुधु सेवहि सो तूहै होवहि तुधु सेवक पैज रखाई ॥२०॥
LINE 25
ਭੰਡਾਰਭਰੇਭਗਤੀਹਰਿਤੇਰੇਜਿਸੁਭਾਵੈਤਿਸੁਦੇਵਾਈ੨੧॥॥
ਹੇ ਹਰੀ! ਤੇਰੇ ਪਾਸ ਤੇਰੀ ਭਗਤੀ ਦੇ ਖ਼ਜ਼ਾਨੇ ਭਰੇ ਪਏ ਹਨ। ਜਿਸ ਨੂੰ ਤੇਰੀ ਰਜ਼ਾ ਹੁੰਦੀ ਹੈ ਉਸ ਨੂੰ ਤੂੰ (ਗੁਰੂ ਦੀ ਰਾਹੀਂ ਇਹ ਖ਼ਜ਼ਾਨਾ) ਦਿਵਾਂਦਾ ਹੈਂ ॥੨੧॥
O Lord, Your devotional worship is a treasure over-flowing. One who loves You, is blessed with it. ||21||
भंडार भरे भगती हरि तेरे जिसु भावै तिसु देवाई ॥२१॥
LINE 26
ਜਿਸੁਤੂੰਦੇਹਿਸੋਈਜਨੁਪਾਏਹੋਰਨਿਹਫਲਸਭਚਤੁਰਾਈ੨੨॥॥
ਹੇ ਪ੍ਰਭੂ! (ਤੇਰੀ ਭਗਤੀ ਦਾ ਖ਼ਜ਼ਾਨਾ ਪ੍ਰਾਪਤ ਕਰਨ ਲਈ) ਹਰੇਕ ਸਿਆਣਪ-ਚਤੁਰਾਈ ਵਿਅਰਥ ਹੈ। ਉਹੀ ਮਨੁੱਖ (ਇਹ ਖ਼ਜ਼ਾਨੇ) ਹਾਸਲ ਕਰਦਾ ਹੈ ਜਿਸ ਨੂੰ ਤੂੰ ਆਪ ਦੇਂਦਾ ਹੈ ॥੨੨॥
That humble being alone receives it, unto whom You bestow it. All other clever tricks are fruitless. ||22||
जिसु तूं देहि सोई जनु पाए होर निहफल सभ चतुराई ॥२२॥
LINE 27
ਸਿਮਰਿਸਿਮਰਿਸਿਮਰਿਗੁਰੁਅਪੁਨਾਸੋਇਆਮਨੁਜਾਗਾਈ੨੩॥॥
ਹੇ ਪ੍ਰਭੂ! (ਤੇਰੀ ਮੇਹਰ ਨਾਲ) ਮੈਂ ਆਪਣੇ ਗੁਰੂ ਨੂੰ ਮੁੜ ਮੁੜ ਯਾਦ ਕਰ ਕੇ (ਮਾਇਆ ਦੇ ਮੋਹ ਦੀ ਨੀਂਦ ਵਿਚ) ਸੁੱਤੇ ਹੋਏ ਆਪਣੇ ਮਨ ਨੂੰ ਜਗਾਂਦਾ ਰਹਿੰਦਾ ਹਾਂ ॥੨੩॥
Remembering, remembering, remembering my Guru in meditation, my sleeping mind is awakened. ||23||
सिमरि सिमरि सिमरि गुरु अपुना सोइआ मनु जागाई ॥२३॥
LINE 28
ਇਕੁਦਾਨੁਮੰਗੈਨਾਨਕੁਵੇਚਾਰਾਹਰਿਦਾਸਨਿਦਾਸੁਕਰਾਈ੨੪॥॥
ਹੇ ਪ੍ਰਭੂ! (ਤੇਰੇ ਦਰ ਤੋਂ ਤੇਰਾ) ਗਰੀਬ (ਦਾਸ) ਨਾਨਕ ਇਕ ਦਾਨ ਮੰਗਦਾ ਹੈ-(ਮੇਹਰ ਕਰ) ਮੈਨੂੰ ਆਪਣੇ ਦਾਸਾਂ ਦਾ ਦਾਸ ਬਣਾਈ ਰੱਖ ॥੨੪॥
Poor Nanak begs for this one blessing, that he may become the slave of the slaves of the Lord. ||24||
इकु दानु मंगै नानकु वेचारा हरि दासनि दासु कराई ॥२४॥
LINE 29
ਜੇਗੁਰੁਝਿੜਕੇਤਮੀਠਾਲਾਗੈਜੇਬਖਸੇਤਗੁਰਵਡਿਆਈ੨੫॥॥
ਜੇ ਗੁਰੂ (ਮੈਨੂੰ ਮੇਰੀ ਕਿਸੇ ਭੁੱਲ ਦੇ ਕਾਰਨ) ਝਿੜਕ ਦੇਵੇ, ਤਾਂ ਉਸ ਦੀ ਉਹ ਝਿੜਕ ਮੈਨੂੰ ਪਿਆਰੀ ਲੱਗਦੀ ਹੈ। ਜੇ ਗੁਰੂ ਮੇਰੇ ਉਤੇ ਮੇਹਰ ਦੀ ਨਿਗਾਹ ਕਰਦਾ ਹੈ, ਤਾਂ ਇਹ ਗੁਰੂ ਦਾ ਉਪਕਾਰ ਹੈ (ਮੇਰੇ ਵਿਚ ਕੋਈ ਗੁਣ ਨਹੀਂ) ॥੨੫॥
Even if the Guru rebukes me, He still seems very sweet to me. And if He actually forgives me, that is the Guru's greatness. ||25||
जे गुरु झिड़के त मीठा लागै जे बखसे त गुर वडिआई ॥२५॥
LINE 30
ਗੁਰਮੁਖਿਬੋਲਹਿਸੋਥਾਇਪਾਏਮਨਮੁਖਿਕਿਛੁਥਾਇਨਪਾਈ੨੬॥॥
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਜੇਹੜੇ ਬਚਨ ਬੋਲਦੇ ਹਨ, ਗੁਰੂ ਉਹਨਾਂ ਨੂੰ ਪਰਵਾਨ ਕਰਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਿਆਂ ਦਾ ਬੋਲਿਆ ਪਰਵਾਨ ਨਹੀਂ ਹੁੰਦਾ ॥੨੬॥
That which Gurmukh speaks is certified and approved. Whatever the self-willed manmukh says is not accepted. ||26||
गुरमुखि बोलहि सो थाइ पाए मनमुखि किछु थाइ न पाई ॥२६॥
LINE 31
ਪਾਲਾਕਕਰੁਵਰਫਵਰਸੈਗੁਰਸਿਖੁਗੁਰਦੇਖਣਜਾਈ੨੭॥॥
ਪਾਲਾ ਹੋਵੇ, ਕੱਕਰ ਪਏ, ਬਰਫ਼ ਪਏ, ਫਿਰ ਭੀ ਗੁਰੂ ਦਾ ਸਿੱਖ ਗੁਰੂ ਦਾ ਦਰਸਨ ਕਰਨ ਜਾਂਦਾ ਹੈ ॥੨੭॥
Even in the cold, the frost and the snow, the GurSikh still goes out to see his Guru. ||27||
पाला ककरु वरफ वरसै गुरसिखु गुर देखण जाई ॥२७॥
LINE 32
ਸਭੁਦਿਨਸੁਰੈਣਿਦੇਖਉਗੁਰੁਅਪੁਨਾਵਿਚਿਅਖੀਗੁਰਪੈਰਧਰਾਈ੨੮॥॥
ਮੈਂ ਭੀ ਦਿਨ ਰਾਤ ਹਰ ਵੇਲੇ ਆਪਣੇ ਗੁਰੂ ਦਾ ਦਰਸਨ ਕਰਦਾ ਰਹਿੰਦਾ ਹਾਂ। ਗੁਰੂ ਦੇ ਚਰਨਾਂ ਨੂੰ ਆਪਣੀਆਂ ਅੱਖਾਂ ਵਿਚ ਵਸਾਈ ਰੱਖਦਾ ਹਾਂ ॥੨੮॥
All day and night, I gaze upon my Guru; I install the Guru's Feet in my eyes. ||28||
सभु दिनसु रैणि देखउ गुरु अपुना विचि अखी गुर पैर धराई ॥२८॥
LINE 33
ਅਨੇਕਉਪਾਵਕਰੀਗੁਰਕਾਰਣਿਗੁਰਭਾਵੈਸੋਥਾਇਪਾਈ੨੯॥॥
ਜੇ ਮੈਂ ਗੁਰੂ (ਨੂੰ ਪ੍ਰਸੰਨ ਕਰਨ) ਵਾਸਤੇ ਅਨੇਕਾਂ ਹੀ ਜਤਨ ਕਰਦਾ ਰਹਾਂ ਉਹੀ ਜਤਨ ਕਬੂਲ ਹੁੰਦਾ ਹੈ, ਜੇਹੜਾ ਗੁਰੂ ਨੂੰ ਪਸੰਦ ਆਉਂਦਾ ਹੈ ॥੨੯॥
I make so many efforts for the sake of the Guru; only that which pleases the Guru is accepted and approved. ||29||
अनेक उपाव करी गुर कारणि गुर भावै सो थाइ पाई ॥२९॥
LINE 34
ਰੈਣਿਦਿਨਸੁਗੁਰਚਰਣਅਰਾਧੀਦਇਆਕਰਹੁਮੇਰੇਸਾਈ੩੦॥॥
ਹੇ ਮੇਰੇ ਖਸਮ-ਪ੍ਰਭੂ! (ਮੇਰੇ ਉਤੇ) ਮੇਹਰ ਕਰ, ਮੈਂ ਦਿਨ ਰਾਤ ਹਰ ਵੇਲੇ ਗੁਰੂ ਦੇ ਚਰਨਾਂ ਦਾ ਧਿਆਨ ਧਰਦਾ ਰਹਾਂ ॥੩੦॥
Night and day, I worship the Guru's Feet in adoration; have Mercy upon me, O my Lord and Master. ||30||
रैणि दिनसु गुर चरण अराधी दइआ करहु मेरे साई ॥३०॥
LINE 35
ਨਾਨਕਕਾਜੀਉਪਿੰਡੁਗੁਰੂਹੈਗੁਰਮਿਲਿਤ੍ਰਿਪਤਿਅਘਾਈ੩੧॥॥
ਨਾਨਕ ਦੀ ਜਿੰਦ ਗੁਰੂ ਦੇ ਹਵਾਲੇ ਹੈ, ਨਾਨਕ ਦਾ ਸਰੀਰ ਗੁਰੂ ਦੇ ਚਰਨਾਂ ਵਿਚ ਹੈ। ਗੁਰੂ ਨੂੰ ਮਿਲ ਕੇ ਮੈਂ ਤ੍ਰਿਪਤ ਹੋ ਜਾਂਦਾ ਹਾਂ, ਰੱਜ ਜਾਂਦਾ ਹਾਂ (ਮਾਇਆ ਦੀ ਭੁੱਖ ਨਹੀਂ ਰਹਿ ਜਾਂਦੀ) ॥੩੧॥
The Guru is Nanak's body and soul; meeting the Guru, he is satisfied and satiated. ||31||
नानक का जीउ पिंडु गुरू है गुर मिलि त्रिपति अघाई ॥३१॥
LINE 36
ਨਾਨਕਕਾਪ੍ਰਭੁਪੂਰਿਰਹਿਓਹੈਜਤਕਤਤਤਗੋਸਾਈ੩੨੧॥॥॥
(ਗੁਰੂ ਦੀ ਕਿਰਪਾ ਨਾਲ ਇਹ ਸਮਝ ਆਉਂਦੀ ਹੈ ਕਿ) ਨਾਨਕ ਦਾ ਪ੍ਰਭੂ ਸ੍ਰਿਸ਼ਟੀ ਦਾ ਖਸਮ ਹਰ ਥਾਂ ਵਿਆਪਕ ਹੋ ਰਿਹਾ ਹੈ ॥੩੨॥੧॥
Nanak's God is perfectly permeating and all-pervading. Here and there and everywhere, the Lord of the Universe. ||32||1||
नानक का प्रभु पूरि रहिओ है जत कत तत गोसाई ॥३२॥१॥