ਮੁੱਖਵਾਕ ਸ੍ਰੀ ਦਰਬਾਰ ਸਾਹਿਬ

Sri Darbar Sahib, Amritsar

From the archive

Saturday, February 21, 2009

ਰਾਗੁ ਸੂਹੀ ਗੁਰੂ ਅਮਰਦਾਸ ਜੀ ਅੰਗ 754
Hukamnama ArchiveChoose a date to read a past Hukamnama.
TODAY
Checking Hukamnama audio…
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸੂਹੀਮਹਲਾ੩॥
Soohee, Third Mehl:
सूही महला ३ ॥
LINE 02
ਕਾਇਆਕਾਮਣਿਅਤਿਸੁਆਲਿੑਉਪਿਰੁਵਸੈਜਿਸੁਨਾਲੇ॥
ਹੇ ਭਾਈ! (ਗੁਰੂ ਦੀ ਬਾਣੀ ਦੀ ਬਰਕਤਿ ਨਾਲ) ਜਿਸ ਕਾਂਇਆਂ ਵਿਚ ਪ੍ਰਭੂ-ਪਤੀ ਆ ਵੱਸਦਾ ਹੈ, ਉਹ ਕਾਂਇਆਂ-ਇਸਤ੍ਰੀ ਬਹੁਤ ਸੁੰਦਰ ਬਣ ਜਾਂਦੀ ਹੈ।
The body-bride is very beautiful; she dwells with her Husband Lord.
काइआ कामणि अति सुआलिउ पिरु वसै जिसु नाले ॥
LINE 03
ਪਿਰਸਚੇਤੇਸਦਾਸੁਹਾਗਣਿਗੁਰਕਾਸਬਦੁਸਮੑਾਲੇ॥
ਜੇਹੜੀ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਵਿਚ ਵਸਾਂਦੀ ਹੈ, ਸਦਾ-ਥਿਰ ਪ੍ਰਭੂ-ਪਤੀ ਦੇ ਮਿਲਾਪ ਦੇ ਕਾਰਨ ਉਹ ਸਦਾ ਲਈ ਸੁਹਾਗ ਭਾਗ ਵਾਲੀ ਬਣ ਜਾਂਦੀ ਹੈ।
She becomes the happy soul-bride of her True Husband Lord, contemplating the Word of the Guru's Shabad.
पिर सचे ते सदा सुहागणि गुर का सबदु समाले ॥
LINE 04
ਹਰਿਕੀਭਗਤਿਸਦਾਰੰਗਿਰਾਤਾਹਉਮੈਵਿਚਹੁਜਾਲੇ੧॥॥
ਹੇ ਭਾਈ! (ਬਾਣੀ ਦੀ ਬਰਕਤਿ ਨਾਲ ਜੇਹੜਾ ਮਨੁੱਖ) ਆਪਣੇ ਅੰਦਰੋਂ ਹਉਮੈ ਸਾੜ ਲੈਂਦਾ ਹੈ, ਉਹ ਸਦਾ ਵਾਸਤੇ ਪਰਮਾਤਮਾ ਦੀ ਭਗਤੀ ਦੇ ਰੰਗ ਵਿਚ ਰੰਗਿਆ ਜਾਂਦਾ ਹੈ ॥੧॥
The Lord's devotee is forever attuned to the Lord's Love; her ego is burnt away from within. ||1||
हरि की भगति सदा रंगि राता हउमै विचहु जाले ॥१॥
LINE 05
ਵਾਹੁਵਾਹੁਪੂਰੇਗੁਰਕੀਬਾਣੀ॥
ਹੇ ਭਾਈ! ਪੂਰੇ ਗੁਰੂ ਦੀ ਬਾਣੀ ਧੰਨ ਹੈ ਧੰਨ ਹੈ।
Waaho! Waaho! Blessed, blessed is the Word of the Perfect Guru's Bani.
वाहु वाहु पूरे गुर की बाणी ॥
LINE 06
ਪੂਰੇਗੁਰਤੇਉਪਜੀਸਾਚਿਸਮਾਣੀ੧॥॥ਰਹਾਉ॥
ਇਹ ਬਾਣੀ ਪੂਰੇ ਗੁਰੂ ਦੇ ਹਿਰਦੇ ਵਿਚੋਂ ਪੈਦਾ ਹੁੰਦੀ ਹੈ, ਅਤੇ (ਜੇਹੜਾ ਮਨੁੱਖ ਇਸ ਨੂੰ ਆਪਣੇ ਹਿਰਦੇ ਵਿਚ ਵਸਾਂਦਾ ਹੈ ਉਸ ਨੂੰ) ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਕਰ ਦੇਂਦੀ ਹੈ ॥੧॥ ਰਹਾਉ ॥
It wells up and springs forth from the Perfect Guru, and merges into Truth. ||1||Pause||
पूरे गुर ते उपजी साचि समाणी ॥१॥ रहाउ ॥
LINE 07
ਕਾਇਆਅੰਦਰਿਸਭੁਕਿਛੁਵਸੈਖੰਡਮੰਡਲਪਾਤਾਲਾ॥
ਹੇ ਭਾਈ! ਖੰਡਾਂ ਮੰਡਲਾਂ ਪਾਤਾਲਾਂ (ਸਾਰੇ ਜਗਤ) ਦਾ ਹਰੇਕ ਸੁਖ ਉਸ ਸਰੀਰ ਦੇ ਅੰਦਰ ਆ ਵੱਸਦਾ ਹੈ,
Everything is within the Lord - the continents, worlds and nether regions.
काइआ अंदरि सभु किछु वसै खंड मंडल पाताला ॥
LINE 08
ਕਾਇਆਅੰਦਰਿਜਗਜੀਵਨਦਾਤਾਵਸੈਸਭਨਾਕਰੇਪ੍ਰਤਿਪਾਲਾ॥
ਜਿਸ ਸਰੀਰ ਵਿਚ ਜਗਤ ਦਾ ਜੀਵਨ ਉਹ ਦਾਤਾਰ-ਪ੍ਰਭੂ ਪਰਗਟ ਹੋ ਜਾਂਦਾ ਹੈ ਜੋ ਸਾਰੇ ਜੀਵਾਂ ਦੀ ਪਾਲਣਾ ਕਰਦਾ ਹੈ।
The Life of the World, the Great Giver, dwells within the body; He is the Cherisher of all.
काइआ अंदरि जगजीवन दाता वसै सभना करे प्रतिपाला ॥
LINE 09
ਕਾਇਆਕਾਮਣਿਸਦਾਸੁਹੇਲੀਗੁਰਮੁਖਿਨਾਮੁਸਮੑਾਲਾ੨॥॥
ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਂਦਾ ਹੈ ਉਸ ਦੀ ਕਾਂਇਆਂ-ਇਸਤ੍ਰੀ ਸਦਾ ਸੁਖੀ ਰਹਿੰਦੀ ਹੈ ॥੨॥
The body-bride is eternally beautiful; the Gurmukh contemplates the Naam. ||2||
काइआ कामणि सदा सुहेली गुरमुखि नामु समाला ॥२॥
LINE 10
ਕਾਇਆਅੰਦਰਿਆਪੇਵਸੈਅਲਖੁਨਲਖਿਆਜਾਈ॥
ਹੇ ਭਾਈ! ਇਸ ਸਰੀਰ ਵਿਚ ਪ੍ਰਭੂ ਆਪ ਹੀ ਵੱਸਦਾ ਹੈ, ਪਰ ਉਹ ਅਦ੍ਰਿਸ਼ਟ ਹੈ (ਸਧਾਰਨ ਤੌਰ ਤੇ) ਵੇਖਿਆ ਨਹੀਂ ਜਾ ਸਕਦਾ।
The Lord Himself dwells within the body; He is invisible and cannot be seen.
काइआ अंदरि आपे वसै अलखु न लखिआ जाई ॥
LINE 11
ਮਨਮੁਖੁਮੁਗਧੁਬੂਝੈਨਾਹੀਬਾਹਰਿਭਾਲਣਿਜਾਈ॥
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮੂਰਖ ਮਨੁੱਖ (ਇਹ ਭੇਤ) ਨਹੀਂ ਸਮਝਦਾ, (ਉਸ ਪ੍ਰਭੂ ਨੂੰ) ਬਾਹਰ (ਜੰਗਲ ਆਦਿਕ ਵਿਚ) ਲੱਭਣ ਤੁਰ ਪੈਂਦਾ ਹੈ।
The foolish self-willed manmukh does not understand; he goes out searching for the Lord externally.
मनमुखु मुगधु बूझै नाही बाहरि भालणि जाई ॥
LINE 12
ਸਤਿਗੁਰੁਸੇਵੇਸਦਾਸੁਖੁਪਾਏਸਤਿਗੁਰਿਅਲਖੁਦਿਤਾਲਖਾਈ੩॥॥
ਜੇਹੜਾ ਮਨੁੱਖ ਗੁਰੂ ਦੀ ਸਰਨ ਆ ਪੈਂਦਾ ਹੈ, ਉਹ ਸਦਾ ਆਤਮਕ ਆਨੰਦ ਮਾਣਦਾ ਹੈ (ਕਿਉਂਕਿ ਜੇਹੜਾ ਭੀ ਮਨੁੱਖ ਗੁਰੂ ਦੀ ਸਰਨ ਆ ਪਿਆ) ਗੁਰੂ ਨੇ (ਉਸ ਨੂੰ) ਅਦ੍ਰਿਸ਼ਟ ਪਰਮਾਤਮਾ (ਉਸ ਦੇ ਅੰਦਰ ਵੱਸਦਾ) ਵਿਖਾ ਦਿੱਤਾ ॥੩॥
One who serves the True Guru is always at peace; the True Guru has shown me the Invisible Lord. ||3||
सतिगुरु सेवे सदा सुखु पाए सतिगुरि अलखु दिता लखाई ॥३॥
LINE 13
ਕਾਇਆਅੰਦਰਿਰਤਨਪਦਾਰਥਭਗਤਿਭਰੇਭੰਡਾਰਾ॥
ਹੇ ਭਾਈ! ਪਰਮਾਤਮਾ ਦੀ ਭਗਤੀ (ਮਾਨੋ) ਰਤਨ ਪਦਾਰਥ ਹੈ (ਇਹਨਾਂ ਰਤਨਾਂ ਪਦਾਰਥਾਂ ਦੇ) ਖ਼ਜ਼ਾਨੇ ਇਸ ਮਨੁੱਖ ਸਰੀਰ ਵਿਚ ਭਰੇ ਪਏ ਹਨ।
Within the body there are jewels and precious treasures, the over-flowing treasure of devotion.
काइआ अंदरि रतन पदारथ भगति भरे भंडारा ॥
LINE 14
ਇਸੁਕਾਇਆਅੰਦਰਿਨਉਖੰਡਪ੍ਰਿਥਮੀਹਾਟਪਟਣਬਾਜਾਰਾ॥
ਇਸ ਸਰੀਰ ਦੇ ਅੰਦਰ ਹੀ (ਮਾਨੋ) ਸਾਰੀ ਧਰਤੀ ਦੇ ਹੱਟ ਬਾਜ਼ਾਰ ਤੇ ਸ਼ਹਰ (ਵੱਸ ਰਹੇ ਹਨ। ਗੁਰੂ ਦੀ ਬਾਣੀ ਦੀ ਬਰਕਤਿ ਨਾਲ ਮਨੁੱਖ ਅੰਦਰ ਹੀ ਨਾਮ ਧਨ ਵਿਹਾਝਦਾ ਹੈ)।
Within this body are the nine continents of the earth, its markets, cities and streets.
इसु काइआ अंदरि नउखंड प्रिथमी हाट पटण बाजारा ॥
LINE 15
ਇਸੁਕਾਇਆਅੰਦਰਿਨਾਮੁਨਉਨਿਧਿਪਾਈਐਗੁਰਕੈਸਬਦਿਵੀਚਾਰਾ੪॥॥
ਗੁਰੂ ਦੇ ਸ਼ਬਦ ਦੀ ਰਾਹੀਂ ਵਿਚਾਰ ਕਰ ਕੇ ਇਸ ਸਰੀਰ ਦੇ ਵਿਚੋਂ ਹੀ ਪਰਮਾਤਮਾ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ ਜੇਹੜਾ (ਮਾਨੋ ਧਰਤੀ ਦੇ) ਨੌ ਹੀ ਖ਼ਜ਼ਾਨੇ ਹੈ ॥੪॥
Within this body are the nine treasures of the Naam; contemplating the Word of the Guru's Shabad, it is obtained. ||4||
इसु काइआ अंदरि नामु नउ निधि पाईऐ गुर कै सबदि वीचारा ॥४॥
LINE 16
ਕਾਇਆਅੰਦਰਿਤੋਲਿਤੁਲਾਵੈਆਪੇਤੋਲਣਹਾਰਾ॥
ਹੇ ਭਾਈ! ਇਸ ਮਨੁੱਖਾ ਸਰੀਰ ਵਿਚ ਨਾਮ-ਰਤਨ ਦੀ ਪਰਖ ਕਰਨ ਵਾਲਾ ਪ੍ਰਭੂ ਆਪ ਹੀ ਵੱਸਦਾ ਹੈ,
Within the body, the Lord estimates the weight; He Himself is the weigher.
काइआ अंदरि तोलि तुलावै आपे तोलणहारा ॥
LINE 17
ਇਹੁਮਨੁਰਤਨੁਜਵਾਹਰਮਾਣਕੁਤਿਸਕਾਮੋਲੁਅਫਾਰਾ॥
ਉਹ ਆਪ ਪਰਖ ਕਰ ਕੇ ਨਾਮ-ਰਤਨ ਦੀ ਪਰਖ ਦੀ ਜਾਚ ਸਿਖਾਂਦਾ ਹੈ, (ਜਿਸ ਮਨੁੱਖ ਨੂੰ ਜਾਚ ਦੇਂਦਾ ਹੈ, ਉਸ ਦਾ) ਇਹ ਮਨ (ਮਾਨੋ) ਰਤਨ ਜਵਾਹਰ ਮੋਤੀ (ਵਰਗਾ ਕੀਮਤੀ ਬਣ ਜਾਂਦਾ ਹੈ।
This mind is the jewel, the gem, the diamond; it is absolutely priceless.
इहु मनु रतनु जवाहर माणकु तिस का मोलु अफारा ॥
LINE 18
ਮੋਲਿਕਿਤਹੀਨਾਮੁਪਾਈਐਨਾਹੀਨਾਮੁਪਾਈਐਗੁਰਬੀਚਾਰਾ੫॥॥
ਇਤਨਾ ਕੀਮਤੀ ਬਣ ਜਾਂਦਾ ਹੈ ਕਿ) ਉਸ ਦਾ ਮੁੱਲ ਨਹੀਂ ਪੈ ਸਕਦਾ। (ਉਸ ਮਨੁੱਖ ਨੂੰ ਸਮਝ ਪੈ ਜਾਂਦੀ ਹੈ ਕਿ ਪਰਮਾਤਮਾ ਦਾ) ਨਾਮ ਕਿਸੇ (ਦੁਨੀਆਵੀ) ਕੀਮਤ ਨਾਲ ਨਹੀਂ ਮਿਲ ਸਕਦਾ। ਸਤਿਗੁਰੂ ਦੀ ਬਾਣੀ ਦੀ ਵਿਚਾਰ ਦੀ ਬਰਕਤਿ ਨਾਲ ਪਰਮਾਤਮਾ ਦਾ ਨਾਮ ਮਿਲਦਾ ਹੈ ॥੫॥
The Naam, the Name of the Lord, cannot be purchased at any price; the Naam is obtained by contemplating the Guru. ||5||
मोलि कित ही नामु पाईऐ नाही नामु पाईऐ गुर बीचारा ॥५॥
LINE 19
ਗੁਰਮੁਖਿਹੋਵੈਸੁਕਾਇਆਖੋਜੈਹੋਰਸਭਭਰਮਿਭੁਲਾਈ॥
ਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹ (ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਵਾਸਤੇ) ਆਪਣੇ ਸਰੀਰ ਨੂੰ ਹੀ ਖੋਜਦਾ ਹੈ। ਬਾਕੀ ਦੀ ਲੁਕਾਈ ਭਟਕਣਾ ਵਿਚ ਪੈ ਕੇ ਕੁਰਾਹੇ ਪਈ ਰਹਿੰਦੀ ਹੈ।
One who becomes Gurmukh searches this body; all others just wander around in confusion.
गुरमुखि होवै सु काइआ खोजै होर सभ भरमि भुलाई ॥
LINE 20
ਜਿਸਨੋਦੇਇਸੋਈਜਨੁਪਾਵੈਹੋਰਕਿਆਕੋਕਰੇਚਤੁਰਾਈ॥
ਪਰਮਾਤਮਾ ਆਪ ਜਿਸ ਮਨੁੱਖ ਨੂੰ (ਆਪਣੇ ਨਾਮ ਦੀ ਦਾਤਿ) ਦੇਂਦਾ ਹੈ, ਉਹੀ ਮਨੁੱਖ ਪ੍ਰਾਪਤ ਕਰਦਾ ਹੈ। ਕੋਈ ਭੀ ਮਨੁੱਖ (ਗੁਰੂ ਦੀ ਸਰਨ ਤੋਂ ਬਿਨਾ) ਹੋਰ ਕੋਈ ਸਿਆਣਪ ਨਹੀਂ ਕਰ ਸਕਦਾ (ਜਿਸ ਨਾਲ ਨਾਮ ਪ੍ਰਾਪਤ ਕਰ ਸਕੇ)।
That humble being alone obtains it, unto whom the Lord bestows it. What other clever tricks can anyone try?
जिस नो देइ सोई जनु पावै होर किआ को करे चतुराई ॥
LINE 21
ਕਾਇਆਅੰਦਰਿਭਉਭਾਉਵਸੈਗੁਰਪਰਸਾਦੀਪਾਈ੬॥॥
ਗੁਰੂ ਦੀ ਕਿਰਪਾ ਨਾਲ ਹੀ ਨਾਮ ਪ੍ਰਾਪਤ ਹੁੰਦਾ ਹੈ। ਜਿਸ ਨੂੰ ਪ੍ਰਾਪਤ ਹੁੰਦਾ ਹੈ ਉਸ ਦੇ ਸਰੀਰ ਵਿਚ ਪਰਮਾਤਮਾ ਦਾ ਡਰ-ਅਦਬ ਅਤੇ ਪਿਆਰ ਆ ਵੱਸਦਾ ਹੈ ॥੬॥
Within the body, the Fear of God and Love for Him abides; by Guru's Grace, they are obtained. ||6||
काइआ अंदरि भउ भाउ वसै गुर परसादी पाई ॥६॥
LINE 22
ਕਾਇਆਅੰਦਰਿਬ੍ਰਹਮਾਬਿਸਨੁਮਹੇਸਾਸਭਓਪਤਿਜਿਤੁਸੰਸਾਰਾ॥
ਹੇ ਭਾਈ! ਇਸ ਸਰੀਰ ਵਿਚ ਉਹ ਪਰਮਾਤਮਾ ਵੱਸ ਰਿਹਾ ਹੈ, ਜਿਸ ਤੋਂ ਬ੍ਰਹਮਾ, ਬਿਸ਼ਨ, ਸ਼ਿਵ ਅਤੇ ਹੋਰ ਸਾਰੀ ਸ੍ਰਿਸ਼ਟੀ ਦੀ ਉਤਪਤੀ ਹੋਈ ਹੈ।
Within the body, are Brahma, Vishnu and Shiva, from whom the whole world emanated.
काइआ अंदरि ब्रहमा बिसनु महेसा सभ ओपति जितु संसारा ॥
LINE 23
ਸਚੈਆਪਣਾਖੇਲੁਰਚਾਇਆਆਵਾਗਉਣੁਪਾਸਾਰਾ॥
ਸਦਾ-ਥਿਰ ਪ੍ਰਭੂ ਨੇ (ਇਹ ਜਗਤ) ਆਪਣਾ ਇਕ ਤਮਾਸ਼ਾ ਰਚਿਆ ਹੋਇਆ ਹੈ ਇਹ ਜੰਮਣ ਮਰਨ ਇਕ ਖਿਲਾਰਾ ਖਿਲਾਰ ਦਿੱਤਾ ਹੈ।
The True Lord has staged and contrived His own play; the expanse of the Universe comes and goes.
सचै आपणा खेलु रचाइआ आवा गउणु पासारा ॥
LINE 24
ਪੂਰੈਸਤਿਗੁਰਿਆਪਿਦਿਖਾਇਆਸਚਿਨਾਮਿਨਿਸਤਾਰਾ੭॥॥
ਜਿਸ ਮਨੁੱਖ ਨੂੰ ਪੂਰੇ ਗੁਰੂ ਨੇ (ਇਹ ਅਸਲੀਅਤ) ਵਿਖਾ ਦਿੱਤੀ, ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਜੁੜ ਕੇ ਉਸ ਮਨੁੱਖ ਦਾ ਪਾਰ-ਉਤਾਰਾ ਹੋ ਗਿਆ ॥੭॥
The Perfect True Guru Himself has made it clear, that emancipation comes through the True Name. ||7||
पूरै सतिगुरि आपि दिखाइआ सचि नामि निसतारा ॥७॥
LINE 25
ਸਾਕਾਇਆਜੋਸਤਿਗੁਰੁਸੇਵੈਸਚੈਆਪਿਸਵਾਰੀ॥
ਹੇ ਭਾਈ! ਉਹੀ ਸਰੀਰ ਸਫਲ ਹੈ ਜੇਹੜਾ ਗੁਰੂ ਦੀ ਸਰਨ ਪੈਂਦਾ ਹੈ। ਉਸ ਸਰੀਰ ਨੂੰ ਸਦਾ-ਥਿਰ ਰਹਿਣ ਵਾਲੇ ਕਰਤਾਰ ਨੇ ਆਪ ਸੋਹਣਾ ਬਣਾ ਦਿੱਤਾ।
That body, which serves the True Guru, is embellished by the True Lord Himself.
सा काइआ जो सतिगुरु सेवै सचै आपि सवारी ॥
LINE 26
ਵਿਣੁਨਾਵੈਦਰਿਢੋਈਨਾਹੀਤਾਜਮੁਕਰੇਖੁਆਰੀ॥
ਪਰਮਾਤਮਾ ਦੇ ਨਾਮ ਤੋਂ ਬਿਨਾ ਪਰਮਾਤਮਾ ਦੇ ਦਰ ਤੇ ਖਲੋਣਾ ਨਹੀਂ ਮਿਲਦਾ। ਤਦੋਂ (ਅਜੇਹੇ ਮਨੁੱਖ ਨੂੰ) ਜਮਰਾਜ ਖ਼ੁਆਰ ਕਰਦਾ ਹੈ।
Without the Name, the mortal finds no place of rest in the Court of the Lord; he shall be tortured by the Messenger of Death.
विणु नावै दरि ढोई नाही ता जमु करे खुआरी ॥
LINE 27
ਨਾਨਕਸਚੁਵਡਿਆਈਪਾਏਜਿਸਨੋਹਰਿਕਿਰਪਾਧਾਰੀ੮੨॥॥॥
ਹੇ ਨਾਨਕ! ਜਿਸ ਮਨੁੱਖ ਉਤੇ ਪਰਮਾਤਮਾ ਆਪ ਕਿਰਪਾ ਕਰਦਾ ਹੈ, ਉਸ ਨੂੰ ਆਪਣਾ ਸਦਾ-ਥਿਰ ਨਾਮ ਬਖ਼ਸ਼ਦਾ ਹੈ (ਇਹੀ ਉਸ ਵਾਸਤੇ ਸਭ ਤੋਂ ਵੱਡੀ) ਇੱਜ਼ਤ ਹੈ ॥੮॥੨॥
O Nanak, true glory is bestowed, when the Lord showers His Mercy. ||8||2||
नानक सचु वडिआई पाए जिस नो हरि किरपा धारी ॥८॥२॥