ਮੁੱਖਵਾਕ ਸ੍ਰੀ ਦਰਬਾਰ ਸਾਹਿਬ

Sri Darbar Sahib, Amritsar

From the archive

Saturday, March 1, 2008

ਰਾਗੁ ਟੋਡੀ ਗੁਰੂ ਅਰਜਨ ਦੇਵ ਜੀ ਅੰਗ 712
Hukamnama ArchiveChoose a date to read a past Hukamnama.
LATEST
Checking Hukamnama audio…
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਟੋਡੀਮਹਲਾ੫॥
Todee, Fifth Mehl:
टोडी महला ५ ॥
LINE 02
ਮਾਨੁਖੁਬਿਨੁਬੂਝੇਬਿਰਥਾਆਇਆ॥
ਹੇ ਭਾਈ! (ਜਨਮ-ਮਨੋਰਥ ਨੂੰ) ਸਮਝਣ ਤੋਂ ਬਿਨਾ ਮਨੁੱਖ (ਜਗਤ ਵਿਚ) ਆਇਆ ਵਿਅਰਥ ਹੀ ਜਾਣੋ।
Without understanding, his coming into the world is useless.
मानुखु बिनु बूझे बिरथा आइआ ॥
LINE 03
ਅਨਿਕਸਾਜਸੀਗਾਰਬਹੁਕਰਤਾਜਿਉਮਿਰਤਕੁਓਢਾਇਆ॥ਰਹਾਉ॥
(ਜਨਮ-ਮਨੋਰਥ ਦੀ ਸੂਝ ਤੋਂ ਬਿਨਾ ਜੇ ਮਨੁੱਖ ਆਪਣੇ ਸਰੀਰ ਵਾਸਤੇ) ਅਨੇਕਾਂ ਸਿੰਗਾਰਾਂ ਦੀਆਂ ਬਨਾਵਟਾਂ ਕਰਦਾ ਹੈ (ਤਾਂ ਇਉਂ ਹੀ ਹੈ) ਜਿਵੇਂ ਮੁਰਦੇ ਨੂੰ ਕਪੜੇ ਪਾਏ ਜਾ ਰਹੇ ਹਨ ਰਹਾਉ॥
He puts on various ornaments and many decorations, but it is like dressing a corpse. ||Pause||
अनिक साज सीगार बहु करता जिउ मिरतकु ओढाइआ ॥ रहाउ ॥
LINE 04
ਧਾਇਧਾਇਕ੍ਰਿਪਨਸ੍ਰਮੁਕੀਨੋਇਕਤ੍ਰਕਰੀਹੈਮਾਇਆ॥
(ਹੇ ਭਾਈ! ਜੀਵਨ-ਮਨੋਰਥ ਦੀ ਸੂਝ ਤੋਂ ਬਿਨਾ ਮਨੁੱਖ ਇਉਂ ਹੀ ਹੈ, ਜਿਵੇਂ) ਕੋਈ ਸ਼ੂਮ ਦੌੜ-ਭੱਜ ਕਰ ਕਰ ਕੇ ਮੇਹਨਤ ਕਰਦਾ ਹੈ, ਮਾਇਆ ਜੋੜਦਾ ਹੈ,
With great effort and exertion, the miser works to gather in the riches of Maya.
धाइ धाइ क्रिपन स्रमु कीनो इकत्र करी है माइआ ॥
LINE 05
ਦਾਨੁਪੁੰਨੁਨਹੀਸੰਤਨਸੇਵਾਕਿਤਹੀਕਾਜਿਨਆਇਆ੧॥॥
(ਪਰ ਉਸ ਮਾਇਆ ਨਾਲ) ਉਹ ਦਾਨ-ਪੁੰਨ ਨਹੀਂ ਕਰਦਾ, ਸੰਤ ਜਨਾਂ ਦੀ ਸੇਵਾ ਭੀ ਨਹੀਂ ਕਰਦਾ। ਉਹ ਧਨ ਉਸ ਦੇ ਕਿਸੇ ਭੀ ਕੰਮ ਨਹੀਂ ਆਉਂਦਾ ॥੧॥
He does not give anything in charity or generosity, and he does not serve the Saints; his wealth does not do him any good at all. ||1||
दानु पुंनु नही संतन सेवा कित ही काजि न आइआ ॥१॥
LINE 06
ਕਰਿਆਭਰਣਸਵਾਰੀਸੇਜਾਕਾਮਨਿਥਾਟੁਬਨਾਇਆ॥
(ਹੇ ਭਾਈ! ਆਤਮਕ ਜੀਵਨ ਦੀ ਸੂਝ ਤੋਂ ਬਿਨਾ ਮਨੁੱਖ ਇਉਂ ਹੀ ਹੈ, ਜਿਵੇਂ) ਕੋਈ ਇਸਤ੍ਰੀ ਗਹਣੇ ਪਾ ਕੇ ਆਪਣੀ ਸੇਜ ਸਵਾਰਦੀ ਹੈ, (ਸੁੰਦਰਤਾ ਦਾ) ਅਡੰਬਰ ਕਰਦੀ ਹੈ,
The soul-bride puts on her ornaments, embellishes her bed, and fashions decorations.
करि आभरण सवारी सेजा कामनि थाटु बनाइआ ॥
LINE 07
ਸੰਗੁਨਪਾਇਓਅਪੁਨੇਭਰਤੇਪੇਖਿਪੇਖਿਦੁਖੁਪਾਇਆ੨॥॥
ਪਰ ਉਸ ਨੂੰ ਆਪਣੇ ਖਸਮ ਦਾ ਮਿਲਾਪ ਹਾਸਲ ਨਹੀਂ ਹੁੰਦਾ। (ਉਹਨਾਂ ਗਹਣਿਆਂ ਆਦਿ ਨੂੰ) ਵੇਖ ਵੇਖ ਕੇ ਉਸ ਨੂੰ ਸਗੋਂ ਦੁੱਖ ਪ੍ਰਤੀਤ ਹੁੰਦਾ ਹੈ ॥੨॥
But if she does not obtain the company of her Husband Lord, the sight of these decorations only brings her pain. ||2||
संगु न पाइओ अपुने भरते पेखि पेखि दुखु पाइआ ॥२॥
LINE 08
ਸਾਰੋਦਿਨਸੁਮਜੂਰੀਕਰਤਾਤੁਹੁਮੂਸਲਹਿਛਰਾਇਆ॥
(ਨਾਮ-ਹੀਣ ਮਨੁੱਖ ਇਉਂ ਹੀ ਹੈ, ਜਿਵੇਂ) ਕੋਈ ਮਨੁੱਖ ਸਾਰਾ ਦਿਨ (ਇਹ) ਮਜੂਰੀ ਕਰਦਾ ਹੈ (ਕਿ) ਮੂਹਲੀ ਨਾਲ ਤੁਹ ਹੀ ਛੜਦਾ ਰਹਿੰਦਾ ਹੈ,
The man works all day long, threshing the husks with the pestle.
सारो दिनसु मजूरी करता तुहु मूसलहि छराइआ ॥
LINE 09
ਖੇਦੁਭਇਓਬੇਗਾਰੀਨਿਆਈਘਰਕੈਕਾਮਿਨਆਇਆ੩॥॥
(ਜਾਂ) ਕਿਸੇ ਵਿਗਾਰੀ ਨੂੰ (ਵਿਗਾਰ ਵਿਚ ਨਿਰਾ) ਕਸ਼ਟ ਹੀ ਮਿਲਦਾ ਹੈ। (ਮਜੂਰ ਦੀ ਮਜੂਰੀ ਜਾਂ ਵਿਗਾਰੀ ਦੀ ਵਿਗਾਰ ਵਿਚੋਂ) ਉਹਨਾਂ ਦੇ ਆਪਣੇ ਕੰਮ ਕੁਝ ਭੀ ਨਹੀਂ ਆਉਂਦਾ ॥੩॥
He is depressed, like a forced laborer, and so he is of no use to his own home. ||3||
खेदु भइओ बेगारी निआई घर कै कामि न आइआ ॥३॥
LINE 10
ਭਇਓਅਨੁਗ੍ਰਹੁਜਾਕਉਪ੍ਰਭਕੋਤਿਸੁਹਿਰਦੈਨਾਮੁਵਸਾਇਆ॥
ਹੇ ਦਾਸ ਨਾਨਕ! (ਆਖ-ਹੇ ਭਾਈ!) ਜਿਸ ਮਨੁੱਖ ਉਤੇ ਪਰਮਾਤਮਾ ਦੀ ਕਿਰਪਾ ਹੁੰਦੀ ਹੈ, ਉਸ ਦੇ ਹਿਰਦੇ ਵਿਚ (ਪਰਮਾਤਮਾ ਆਪਣਾ) ਨਾਮ ਵਸਾਂਦਾ ਹੈ,
But when God shows His Mercy and Grace, He implants the Naam, the Name of the Lord, within the heart.
भइओ अनुग्रहु जा कउ प्रभ को तिसु हिरदै नामु वसाइआ ॥
LINE 11
ਸਾਧਸੰਗਤਿਕੈਪਾਛੈਪਰਿਅਉਜਨਨਾਨਕਹਰਿਰਸੁਪਾਇਆ੪੨੪॥॥॥॥
ਉਹ ਮਨੁੱਖ ਸਾਧ ਸੰਗਤਿ ਦੀ ਸਰਨੀ ਪੈਂਦਾ ਹੈ, ਉਹ ਪਰਮਾਤਮਾ ਦੇ ਨਾਮ ਦਾ ਆਨੰਦ ਮਾਣਦਾ ਹੈ ॥੪॥੨॥੪॥
Search the Saadh Sangat, the Company of the Holy, O Nanak, and find the sublime essence of the Lord. ||4||2||4||
साधसंगति कै पाछै परिअउ जन नानक हरि रसु पाइआ ॥४॥२॥४॥