ਮੁੱਖਵਾਕ ਸ੍ਰੀ ਦਰਬਾਰ ਸਾਹਿਬ

Sri Darbar Sahib, Amritsar

From the archive

Sunday, November 11, 2007

ਰਾਗੁ ਵਡਹੰਸੁ ਗੁਰੂ ਅਮਰਦਾਸ ਜੀ ਅੰਗ 593
Hukamnama ArchiveChoose a date to read a past Hukamnama.
TODAY
Checking Hukamnama audio…
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਲੋਕਮਃ੩॥
Salok, Third Mehl:
सलोक मः ३ ॥
LINE 02
ਜਗਤੁਅਗਿਆਨੀਅੰਧੁਹੈਦੂਜੈਭਾਇਕਰਮਕਮਾਇ॥
ਸੰਸਾਰ ਅੰਨ੍ਹਾ ਤੇ ਅਗਿਆਨੀ ਹੈ, ਮਾਇਆ ਦੇ ਮੋਹ ਵਿਚ ਕੰਮ ਕਰ ਰਿਹਾ ਹੈ;
The world is blind and ignorant; in the love of duality, it engages in actions.
जगतु अगिआनी अंधु है दूजै भाइ करम कमाइ ॥
LINE 03
ਦੂਜੈਭਾਇਜੇਤੇਕਰਮਕਰੇਦੁਖੁਲਗੈਤਨਿਧਾਇ॥
(ਪਰ) ਮਾਇਆ ਦੇ ਮੋਹ ਵਿਚ ਜਿਤਨੇ ਭੀ ਕਰਮ ਕਰਦਾ ਹੈ (ਉਤਨਾ ਹੀ) ਸਰੀਰ ਨੂੰ ਦੁੱਖ ਧਾ ਕੇ ਲੱਗਦਾ ਹੈ (ਭਾਵ, ਖ਼ਾਸ ਤੌਰ ਤੇ ਦੁੱਖ ਲੱਗਦਾ ਹੈ)।
But those actions which are performed in the love of duality, cause only pain to the body.
दूजै भाइ जेते करम करे दुखु लगै तनि धाइ ॥
LINE 04
ਗੁਰਪਰਸਾਦੀਸੁਖੁਊਪਜੈਜਾਗੁਰਕਾਸਬਦੁਕਮਾਇ॥
ਸਤਿਗੁਰੂ ਦੀ ਮੇਹਰ ਨਾਲ ਜੀਵ ਸੁਖ ਉਪਜਦਾ ਹੈ, ਜੇ ਗੁਰੂ ਦਾ ਸ਼ਬਦ ਕਮਾਏ,
By Guru's Grace, peace wells up, when one acts according to the Word of the Guru's Shabad.
गुर परसादी सुखु ऊपजै जा गुर का सबदु कमाइ ॥
LINE 05
ਸਚੀਬਾਣੀਕਰਮਕਰੇਅਨਦਿਨੁਨਾਮੁਧਿਆਇ॥
ਤੇ ਸੱਚੀ ਬਾਣੀ ਦੀ ਰਾਹੀਂ ਹਰ ਵੇਲੇ ਨਾਮ ਸਿਮਰਨ ਦੇ ਕਰਮ ਕਰੇ,
He acts according to the True Word of the Guru's Bani; night and day, he meditates on the Naam, the Name of the Lord.
सची बाणी करम करे अनदिनु नामु धिआइ ॥
LINE 06
ਨਾਨਕਜਿਤੁਆਪੇਲਾਏਤਿਤੁਲਗੇਕਹਣਾਕਿਛੂਨਜਾਇ੧॥॥
ਹੇ ਨਾਨਕ! ਕੋਈ ਗੱਲ ਆਖ ਨਹੀਂ ਸਕੀਦੀ, ਜਿੱਧਰ ਆਪ ਹਰੀ (ਜੀਵਾਂ ਨੂੰ) ਜੋੜਦਾ ਹੈ, ਉਧਰ ਹੀ ਜੁੜਦੇ ਹਨ ॥੧॥
O Nanak, as the Lord Himself engages him, so is he engaged; no one has any say in this matter. ||1||
नानक जितु आपे लाए तितु लगे कहणा किछू न जाइ ॥१॥
LINE 07
ਮਃ੩॥
Third Mehl:
मः ३ ॥
LINE 08
ਹਮਘਰਿਨਾਮੁਖਜਾਨਾਸਦਾਹੈਭਗਤਿਭਰੇਭੰਡਾਰਾ॥
ਸਾਡੇ (ਹਿਰਦੇ-ਰੂਪ) ਘਰ ਵਿਚ ਸਦਾ ਨਾਮ (ਰੂਪ) ਖ਼ਜ਼ਾਨਾ (ਮੌਜੂਦ) ਹੈ ਤੇ ਭਗਤੀ ਦੇ ਭੰਡਾਰ ਭਰੇ ਹੋਏ ਹਨ,
Within the home of my own being, is the everlasting treasure of the Naam; it is a treasure house, overflowing with devotion.
हम घरि नामु खजाना सदा है भगति भरे भंडारा ॥
LINE 09
ਸਤਗੁਰੁਦਾਤਾਜੀਅਕਾਸਦਜੀਵੈਦੇਵਣਹਾਰਾ॥
(ਕਿਉਂਕਿ) ਆਤਮਕ ਜੀਵਨ ਦੇਣ ਵਾਲਾ ਸਤਿਗੁਰੂ ਸਦਾ ਅਸਾਡੇ ਸਿਰ ਤੇ ਕਾਇਮ ਹੈ।
The True Guru is the Giver of the life of the soul; the Great Giver lives forever.
सतगुरु दाता जीअ का सद जीवै देवणहारा ॥
LINE 10
ਅਨਦਿਨੁਕੀਰਤਨੁਸਦਾਕਰਹਿਗੁਰਕੈਸਬਦਿਅਪਾਰਾ॥
(ਨਾਮ ਖ਼ਜ਼ਾਨੇ ਦੀ ਬਰਕਤਿ ਨਾਲ) ਅਸੀਂ ਸਤਿਗੁਰੂ ਦੇ ਅਪਾਰ ਸ਼ਬਦ ਦੀ ਰਾਹੀਂ ਸਦਾ ਹਰ ਵੇਲੇ ਹਰੀ ਦੇ ਗੁਣ ਗਾਉਂਦੇ ਹਾਂ,
Night and day, I continually sing the Kirtan of the Lord's Praise, through the Infinite Word of the Guru's Shabad.
अनदिनु कीरतनु सदा करहि गुर कै सबदि अपारा ॥
LINE 11
ਸਬਦੁਗੁਰੂਕਾਸਦਉਚਰਹਿਜੁਗੁਜੁਗੁਵਰਤਾਵਣਹਾਰਾ॥
ਤੇ ਸਤਿਗੁਰੂ ਦਾ ਸ਼ਬਦ, ਜੋ ਹਰੇਕ ਜੁਗ ਵਿਚ (ਨਾਮ ਦੀ ਦਾਤਿ) ਵਰਤਾਉਣ ਵਾਲਾ ਹੈ, ਸਦਾ ਉਚਾਰਦੇ ਹਾਂ।
I recite continually the Guru's Shabads, which have been effective throughout the ages.
सबदु गुरू का सद उचरहि जुगु जुगु वरतावणहारा ॥
LINE 12
ਇਹੁਮਨੂਆਸਦਾਸੁਖਿਵਸੈਸਹਜੇਕਰੇਵਾਪਾਰਾ॥
(ਸਤਿਗੁਰੂ ਦੇ ਸ਼ਬਦ ਨਾਲ) ਸਾਡਾ ਇਹ ਮਨ ਸਦਾ ਸੁਖੀ ਰਹਿੰਦਾ ਹੈ ਤੇ ਸੁਤੇ ਹੀ (ਭਾਵ, ਕਿਸੇ ਖ਼ਾਸ ਜਤਨ ਤੋਂ ਬਿਨਾ ਹੀ) ਨਾਮ ਦਾ ਵਾਪਾਰ ਕਰਦਾ ਹੈ,
This mind ever abides in peace, dealing in peace and poise.
इहु मनूआ सदा सुखि वसै सहजे करे वापारा ॥
LINE 13
ਅੰਤਰਿਗੁਰਗਿਆਨੁਹਰਿਰਤਨੁਹੈਮੁਕਤਿਕਰਾਵਣਹਾਰਾ॥
ਅਤੇ ਮਨ ਦੇ ਅੰਦਰ ਸਤਿਗੁਰੂ ਦਾ (ਬਖ਼ਸ਼ਿਆ ਹੋਇਆ) ਗਿਆਨ ਤੇ ਮੁਕਤੀ ਕਰਾਉਣ ਵਾਲਾ ਹਰੀ-ਨਾਮ (ਰੂਪ) ਰਤਨ ਵੱਸਦਾ ਹੈ।
Deep within me is the Guru's Wisdom, the Lord's jewel, the Bringer of liberation.
अंतरि गुर गिआनु हरि रतनु है मुकति करावणहारा ॥
LINE 14
ਨਾਨਕਜਿਸਨੋਨਦਰਿਕਰੇਸੋਪਾਏਸੋਹੋਵੈਦਰਿਸਚਿਆਰਾ੨॥॥
ਹੇ ਨਾਨਕ! ਜਿਸ ਤੇ ਕ੍ਰਿਪਾ ਦ੍ਰਿਸ਼ਟੀ ਕਰਦਾ ਹੈ, ਉਸ ਨੂੰ (ਇਹ ਦਾਤਿ) ਮਿਲਦੀ ਹੈ ਤੇ ਦਰਗਾਹ ਵਿਚ ਉਹ ਸੁਰਖ਼ਰੂ ਹੋ ਜਾਂਦਾ ਹੈ ॥੨॥
O Nanak, one who is blessed by the Lord's Glance of Grace obtains this, and is judged to be True in the Court of the Lord. ||2||
नानक जिस नो नदरि करे सो पाए सो होवै दरि सचिआरा ॥२॥
LINE 15
ਪਉੜੀ॥
Pauree:
पउड़ी ॥
LINE 16
ਧੰਨੁਧੰਨੁਸੋਗੁਰਸਿਖੁਕਹੀਐਜੋਸਤਿਗੁਰਚਰਣੀਜਾਇਪਇਆ॥
ਉਸ ਗੁਰਸਿੱਖ ਨੂੰ ਧੰਨ ਧੰਨ ਆਖਣਾ ਚਾਹੀਦਾ ਹੈ ਜੋ ਆਪਣੇ ਸਤਿਗੁਰੂ ਦੀ ਚਰਨੀਂ ਜਾ ਲੱਗਦਾ ਹੈ।
Blessed, blessed is that Sikh of the Guru, who goes and falls at the Feet of the True Guru.
धंनु धंनु सो गुरसिखु कहीऐ जो सतिगुर चरणी जाइ पइआ ॥
LINE 17
ਧੰਨੁਧੰਨੁਸੋਗੁਰਸਿਖੁਕਹੀਐਜਿਨਿਹਰਿਨਾਮਾਮੁਖਿਰਾਮੁਕਹਿਆ॥
ਉਸ ਗੁਰਸਿੱਖ ਨੂੰ ਧੰਨ ਧੰਨ ਆਖਣਾ ਚਾਹੀਦਾ ਹੈ, ਜਿਸ ਨੇ ਮੂੰਹੋਂ ਹਰੀ ਦਾ ਨਾਮ ਉਚਾਰਿਆ ਹੈ।
Blessed, blessed is that Sikh of the Guru, who with his mouth, utters the Name of the Lord.
धंनु धंनु सो गुरसिखु कहीऐ जिनि हरि नामा मुखि रामु कहिआ ॥
LINE 18
ਧੰਨੁਧੰਨੁਸੋਗੁਰਸਿਖੁਕਹੀਐਜਿਸੁਹਰਿਨਾਮਿਸੁਣਿਐਮਨਿਅਨਦੁਭਇਆ॥
ਉਸ ਗੁਰਸਿੱਖ ਨੂੰ ਧੰਨੁ ਧੰਨੁ ਆਖਣਾ ਚਾਹੀਦਾ ਹੈ, ਜਿਸ ਦੇ ਮਨ ਵਿਚ ਹਰੀ ਦਾ ਨਾਮ ਸੁਣ ਕੇ ਚਾਅ ਪੈਦਾ ਹੁੰਦਾ ਹੈ।
Blessed, blessed is that Sikh of the Guru, whose mind, upon hearing the Lord's Name, becomes blissful.
धंनु धंनु सो गुरसिखु कहीऐ जिसु हरि नामि सुणिऐ मनि अनदु भइआ ॥
LINE 19
ਧੰਨੁਧੰਨੁਸੋਗੁਰਸਿਖੁਕਹੀਐਜਿਨਿਸਤਿਗੁਰਸੇਵਾਕਰਿਹਰਿਨਾਮੁਲਇਆ॥
ਉਸ ਗੁਰਸਿੱਖ ਨੂੰ ਧੰਨ ਧੰਨ ਆਖਣਾ ਚਾਹੀਦਾ ਹੈ ਜਿਸ ਨੇ ਸਤਿਗੁਰੂ ਦੀ ਸੇਵਾ ਕਰ ਕੇ ਪਰਮਾਤਮਾ ਦਾ ਨਾਮ ਲੱਭਾ ਹੈ।
Blessed, blessed is that Sikh of the Guru, who serves the True Guru, and so obtains the Lord's Name.
धंनु धंनु सो गुरसिखु कहीऐ जिनि सतिगुर सेवा करि हरि नामु लइआ ॥
LINE 20
ਤਿਸੁਗੁਰਸਿਖਕੰਉਹੰਉਸਦਾਨਮਸਕਾਰੀਜੋਗੁਰਕੈਭਾਣੈਗੁਰਸਿਖੁਚਲਿਆ੧੮॥॥
ਮੈਂ ਸਦਾ ਉਸ ਗੁਰਸਿੱਖ ਅਗੇ ਆਪਣਾ ਸਿਰ ਨਿਵਾਉਂਦਾ ਹਾਂ, ਜੋ ਗੁਰਸਿੱਖ ਸਤਿਗੁਰੂ ਦੇ ਭਾਣੇ ਵਿਚ ਚੱਲਦਾ ਹੈ ॥੧੮॥
I bow forever in deepest respect to that Sikh of the Guru, who walks in the Way of the Guru. ||18||
तिसु गुरसिख कंउ हंउ सदा नमसकारी जो गुर कै भाणै गुरसिखु चलिआ ॥१८॥