LINE 01
ਬਿਲਾਵਲੁਮਹਲਾ੫॥
Bilaaval, Fifth Mehl:
बिलावलु महला ५ ॥
LINE 02
ਰਾਖਹੁਅਪਨੀਸਰਣਿਪ੍ਰਭਮੋਹਿਕਿਰਪਾਧਾਰੇ॥
ਹੇ ਪ੍ਰਭੂ! ਮੇਹਰ ਕਰ ਕੇ ਤੂੰ ਮੈਨੂੰ ਆਪਣੀ ਹੀ ਸਰਨ ਵਿਚ ਰੱਖ।
Keep me under Your Protection, God; shower me with Your Mercy.
राखहु अपनी सरणि प्रभ मोहि किरपा धारे ॥
LINE 03
ਸੇਵਾਕਛੂਨਜਾਨਊਨੀਚੁਮੂਰਖਾਰੇ੧॥॥
ਮੈਂ ਨੀਵੇਂ ਜੀਵਨ ਵਾਲਾ ਹਾਂ, ਮੈਂ ਮੂਰਖ ਹਾਂ। ਮੈਨੂੰ ਤੇਰੀ ਸੇਵਾ-ਭਗਤੀ ਕਰਨ ਦੀ ਜਾਚ-ਅਕਲ ਨਹੀਂ ਹੈ ॥੧॥
I do not know how to serve You; I am just a low-life fool. ||1||
सेवा कछू न जानऊ नीचु मूरखारे ॥१॥
LINE 04
ਮਾਨੁਕਰਉਤੁਧੁਊਪਰੇਮੇਰੇਪ੍ਰੀਤਮਪਿਆਰੇ॥
ਹੇ ਮੇਰੇ ਪ੍ਰੀਤਮ! ਹੇ ਮੇਰੇ ਪਿਆਰੇ! ਮੈਂ ਤੇਰੇ ਉਤੇ ਹੀ (ਤੇਰੀ ਬਖ਼ਸ਼ਸ਼ ਉਤੇ ਹੀ) ਭਰੋਸਾ ਰੱਖਦਾ ਹਾਂ।
I take pride in You, O my Darling Beloved.
मानु करउ तुधु ऊपरे मेरे प्रीतम पिआरे ॥
LINE 05
ਹਮਅਪਰਾਧੀਸਦਭੂਲਤੇਤੁਮੑਬਖਸਨਹਾਰੇ੧॥॥ਰਹਾਉ॥
ਅਸੀਂ ਜੀਵ ਸਦਾ ਅਪਰਾਧ ਕਰਦੇ ਰਹਿੰਦੇ ਹਾਂ, ਭੁੱਲਾਂ ਕਰਦੇ ਰਹਿੰਦੇ ਹਾਂ, ਤੂੰ ਸਦਾ ਸਾਨੂੰ ਬਖ਼ਸ਼ਣ ਵਾਲਾ ਹੈਂ ॥੧॥ ਰਹਾਉ ॥
I am a sinner, continuously making mistakes; You are the Forgiving Lord. ||1||Pause||
हम अपराधी सद भूलते तुम बखसनहारे ॥१॥ रहाउ ॥
LINE 06
ਹਮਅਵਗਨਕਰਹਅਸੰਖਨੀਤਿਤੁਮੑਨਿਰਗੁਨਦਾਤਾਰੇ॥
ਹੇ ਪ੍ਰਭੂ! ਅਸੀਂ ਸਦਾ ਹੀ ਅਣਗਿਣਤ ਔਗੁਣ ਕਰਦੇ ਰਹਿੰਦੇ ਹਾਂ, ਤੂੰ (ਫਿਰ ਭੀ) ਸਾਨੂੰ ਗੁਣ-ਹੀਨਾਂ ਨੂੰ ਅਨੇਕਾਂ ਦਾਤਾਂ ਦੇਣ ਵਾਲਾ ਹੈਂ।
I make mistakes each and every day. You are the Great Giver;
हम अवगन करह असंख नीति तुम निरगुन दातारे ॥
LINE 07
ਦਾਸੀਸੰਗਤਿਪ੍ਰਭੂਤਿਆਗਿਏਕਰਮਹਮਾਰੇ੨॥॥
ਹੇ ਪ੍ਰਭੂ! ਸਾਡੇ ਨਿੱਤ ਦੇ ਕਰਮ ਤਾਂ ਇਹ ਹਨ ਕਿ ਅਸੀਂ ਤੈਨੂੰ ਭੁਲਾ ਕੇ ਤੇਰੀ ਟਹਿਲਣ (ਮਾਇਆ) ਦੀ ਸੰਗਤਿ ਵਿਚ ਟਿਕੇ ਰਹਿੰਦੇ ਹਾਂ ॥੨॥
I am worthless. I associate with Maya, your hand-maiden, and I renounce You, God; such are my actions. ||2||
दासी संगति प्रभू तिआगि ए करम हमारे ॥२॥
LINE 08
ਤੁਮੑਦੇਵਹੁਸਭੁਕਿਛੁਦਇਆਧਾਰਿਹਮਅਕਿਰਤਘਨਾਰੇ॥
ਹੇ ਪ੍ਰਭੂ! ਅਸੀਂ (ਜੀਵ) ਨਾ-ਸ਼ੁਕਰੇ ਹਾਂ; ਤੂੰ (ਫਿਰ ਭੀ) ਮੇਹਰ ਕਰ ਕੇ ਸਾਨੂੰ ਹਰੇਕ ਚੀਜ਼ ਦੇਂਦਾ ਹੈਂ।
You bless me with everything, showering me with Mercy; And I am such an ungrateful wretch!
तुम देवहु सभु किछु दइआ धारि हम अकिरतघनारे ॥
LINE 09
ਲਾਗਿਪਰੇਤੇਰੇਦਾਨਸਿਉਨਹਚਿਤਿਖਸਮਾਰੇ੩॥॥
ਹੇ ਖਸਮ-ਪ੍ਰਭੂ! ਅਸੀਂ ਤੈਨੂੰ ਆਪਣੇ ਚਿੱਤ ਵਿਚ ਨਹੀਂ ਵਸਾਂਦੇ, ਸਦਾ ਤੇਰੀਆਂ ਦਿੱਤੀਆਂ ਦਾਤਾਂ ਨੂੰ ਹੀ ਚੰਬੜੇ ਰਹਿੰਦੇ ਹਾਂ ॥੩॥
I am attached to Your gifts, but I do not even think of You, O my Lord and Master. ||3||
लागि परे तेरे दान सिउ नह चिति खसमारे ॥३॥
LINE 10
ਤੁਝਤੇਬਾਹਰਿਕਿਛੁਨਹੀਭਵਕਾਟਨਹਾਰੇ॥
ਹੇ (ਜੀਵਾਂ ਦੇ) ਜਨਮ ਦੇ ਗੇੜ ਕੱਟਣ ਵਾਲੇ! (ਜਗਤ ਵਿਚ) ਕੋਈ ਭੀ ਚੀਜ਼ ਤੈਥੋਂ ਆਕੀ ਨਹੀਂ ਹੋ ਸਕਦੀ (ਸਾਨੂੰ ਭੀ ਸਹੀ ਜੀਵਨ-ਰਾਹ ਉਤੇ ਪਾਈ ਰੱਖ)।
There is none other than You, O Lord, Destroyer of fear.
तुझ ते बाहरि किछु नही भव काटनहारे ॥
LINE 11
ਕਹੁਨਾਨਕਸਰਣਿਦਇਆਲਗੁਰਲੇਹੁਮੁਗਧਉਧਾਰੇ੪੪੩੪॥॥॥॥
ਨਾਨਕ ਆਖਦਾ ਹੈ- ਹੇ ਦਇਆ ਦੇ ਸੋਮੇ ਗੁਰੂ! ਅਸੀਂ ਤੇਰੀ ਸਰਨ ਆਏ ਹਾਂ, ਸਾਨੂੰ ਮੂਰਖਾਂ ਨੂੰ (ਔਗੁਣਾਂ ਭੁੱਲਾਂ ਤੋਂ) ਬਚਾਈ ਰੱਖ ॥੪॥੪॥੩੪॥
Says Nanak, I have come to Your Sanctuary, O Merciful Guru; I am so foolish - please, save me! ||4||4||34||
कहु नानक सरणि दइआल गुर लेहु मुगध उधारे ॥४॥४॥३४॥