ਮੁੱਖਵਾਕ ਸ੍ਰੀ ਦਰਬਾਰ ਸਾਹਿਬ

Sri Darbar Sahib, Amritsar

From the archive

Tuesday, July 10, 2007

ਰਾਗੁ ਤਿਲੰਗ ਗੁਰੂ ਅਰਜਨ ਦੇਵ ਜੀ ਅੰਗ 724
Hukamnama ArchiveChoose a date to read a past Hukamnama.
LATEST
Checking Hukamnama audio…
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਤਿਲੰਗਮਹਲਾ੫ਘਰੁ੩॥
Tilang, Fifth Mehl, Third House:
तिलंग महला ५ घरु ३ ॥
LINE 02
ਕਰਤੇਕੁਦਰਤੀਮੁਸਤਾਕੁ॥
ਹੇ ਕਰਤਾਰ! ਤੇਰੀ ਕੁਦਰਤਿ ਨੂੰ ਵੇਖ ਕੇ ਮੈਂ ਤੇਰੇ ਦਰਸਨ ਦਾ ਚਾਹਵਾਨ ਹੋ ਗਿਆ ਹਾਂ।
O Creator, through Your creative potency, I am in love with You.
करते कुदरती मुसताकु ॥
LINE 03
ਦੀਨਦੁਨੀਆਏਕਤੂਹੀਸਭਖਲਕਹੀਤੇਪਾਕੁ॥ਰਹਾਉ॥
ਮੇਰੀ ਦੀਨ ਅਤੇ ਦੁਨੀਆ ਦੀ ਦੌਲਤ ਇਕ ਤੂੰ ਹੀ ਹੈਂ। ਤੂੰ ਸਾਰੀ ਖ਼ਲਕਤ ਤੋਂ ਨਿਰਲੇਪ ਰਹਿੰਦਾ ਹੈਂ ਰਹਾਉ॥
You alone are my spiritual and temporal Lord; and yet, You are detached from all Your creation. ||Pause||
दीन दुनीआ एक तूही सभ खलक ही ते पाकु ॥ रहाउ ॥
LINE 04
ਖਿਨਮਾਹਿਥਾਪਿਉਥਾਪਦਾਆਚਰਜਤੇਰੇਰੂਪ॥
ਹੇ ਕਰਤਾਰ! ਤੂੰ ਇਕ ਛਿਨ ਵਿਚ (ਜੀਵਾਂ ਨੂੰ) ਬਣਾ ਕੇ ਨਾਸ ਭੀ ਕਰ ਦੇਂਦਾ ਹੈਂ ਤੇਰੇ ਸੂਰਪ ਹੈਰਾਨ ਕਰਨ ਵਾਲੇ ਹਨ।
In an instant, You establish and disestablish. Wondrous is Your form!
खिन माहि थापि उथापदा आचरज तेरे रूप ॥
LINE 05
ਕਉਣੁਜਾਣੈਚਲਤਤੇਰੇਅੰਧਿਆਰੇਮਹਿਦੀਪ੧॥॥
ਕੋਈ ਜੀਵ ਤੇਰੇ ਕੌਤਕਾਂ ਨੂੰ ਸਮਝ ਨਹੀਂ ਸਕਦਾ। (ਅਗਿਆਨਤਾ ਦੇ) ਹਨੇਰੇ ਵਿਚ (ਤੂੰ ਆਪ ਹੀ ਜੀਵਾਂ ਵਾਸਤੇ) ਚਾਨਣ ਹੈਂ ॥੧॥
Who can know Your play? You are the Light in the darkness. ||1||
कउणु जाणै चलत तेरे अंधिआरे महि दीप ॥१॥
LINE 06
ਖੁਦਿਖਸਮਖਲਕਜਹਾਨਅਲਹਮਿਹਰਵਾਨਖੁਦਾਇ॥
ਹੇ ਅੱਲਾ! ਹੇ ਮਿਹਰਬਾਨ ਖ਼ੁਦਾਇ! ਸਾਰੀ ਖ਼ਲਕਤ ਦਾ ਸਾਰੇ ਜਹਾਨ ਦਾ ਤੂੰ ਆਪ ਹੀ ਮਾਲਕ ਹੈਂ।
You are the Master of Your creation, the Lord of all the world, O Merciful Lord God.
खुदि खसम खलक जहान अलह मिहरवान खुदाइ ॥
LINE 07
ਦਿਨਸੁਰੈਣਿਜਿਤੁਧੁਅਰਾਧੇਸੋਕਿਉਦੋਜਕਿਜਾਇ੨॥॥
ਜੇਹੜਾ ਮਨੁੱਖ ਦਿਨ ਰਾਤ ਤੈਨੂੰ ਆਰਾਧਦਾ ਹੈ, ਉਹ ਦੋਜ਼ਕ ਵਿਚ ਕਿਵੇਂ ਜਾ ਸਕਦਾ ਹੈ? ॥੨॥
One who worships You day and night - why should he have to go to hell? ||2||
दिनसु रैणि जि तुधु अराधे सो किउ दोजकि जाइ ॥२॥
LINE 08
ਅਜਰਾਈਲੁਯਾਰੁਬੰਦੇਜਿਸੁਤੇਰਾਆਧਾਰੁ॥
ਹੇ ਪ੍ਰਭੂ! ਜਿਸ ਮਨੁੱਖ ਨੂੰ ਤੇਰਾ ਆਸਰਾ ਮਿਲ ਜਾਂਦਾ ਹੈ, ਮੌਤ ਦਾ ਫ਼ਰਿਸ਼ਤਾ ਉਸ ਮਨੁੱਖ ਦਾ ਮਿੱਤਰ ਬਣ ਜਾਂਦਾ ਹੈ (ਉਸ ਨੂੰ ਮੌਤ ਦਾ ਡਰ ਨਹੀਂ ਰਹਿੰਦਾ)।
Azraa-eel, the Messenger of Death, is the friend of the human being who has Your support, Lord.
अजराईलु यारु बंदे जिसु तेरा आधारु ॥
LINE 09
ਗੁਨਹਉਸਕੇਸਗਲਆਫੂਤੇਰੇਜਨਦੇਖਹਿਦੀਦਾਰੁ੩॥॥
ਤੇਰੇ ਜਿਹੜੇ ਸੇਵਕ ਤੇਰਾ ਦੀਦਾਰ ਕਰ ਲੈਂਦੇ ਹਨ, ਉਨ੍ਹਾਂ ਦੇ ਸਾਰੇ ਪਾਪ ਬਖ਼ਸ਼ੇ ਜਾਂਦੇ ਹਨ ॥੩॥
His sins are all forgiven; Your humble servant gazes upon Your Vision. ||3||
गुनह उस के सगल आफू तेरे जन देखहि दीदारु ॥३॥
LINE 10
ਦੁਨੀਆਚੀਜਫਿਲਹਾਲਸਗਲੇਸਚੁਸੁਖੁਤੇਰਾਨਾਉ॥
ਹੇ ਪ੍ਰਭੂ! ਦੁਨੀਆ ਦੇ (ਹੋਰ) ਸਾਰੇ ਪਦਾਰਥ ਛੇਤੀ ਨਾਸ ਹੋ ਜਾਣ ਵਾਲੇ ਹਨ। ਸਦਾ ਕਾਇਮ ਰਹਿਣ ਵਾਲਾ ਸੁਖ ਤੇਰਾ ਨਾਮ (ਹੀ ਬਖ਼ਸ਼ਦਾ ਹੈ)।
All worldly considerations are for the present only. True peace comes only from Your Name.
दुनीआ चीज फिलहाल सगले सचु सुखु तेरा नाउ ॥
LINE 11
ਗੁਰਮਿਲਿਨਾਨਕਬੂਝਿਆਸਦਾਏਕਸੁਗਾਉ੪੪॥॥॥
ਨਾਨਕ ਆਖਦਾ ਹੈ- ਇਹ ਗੱਲ (ਮੈਂ ਗੁਰੂ ਨੂੰ ਮਿਲ ਕੇ ਸਮਝੀ ਹੈ, ਇਸ ਵਾਸਤੇ) ਮੈਂ ਸਦਾ ਇਕ ਪਰਮਾਤਮਾ ਦਾ ਹੀ ਜਸ ਗਾਂਦਾ ਰਹਿੰਦਾ ਹਾਂ ॥੪॥੪॥
Meeting the Guru, Nanak understands; He sings only Your Praises forever, O Lord. ||4||4||
गुर मिलि नानक बूझिआ सदा एकसु गाउ ॥४॥४॥