ਮੁੱਖਵਾਕ ਸ੍ਰੀ ਦਰਬਾਰ ਸਾਹਿਬ

Sri Darbar Sahib, Amritsar

From the archive

Sunday, November 20, 2005

ਰਾਗੁ ਸੋਰਠਿ ਗੁਰੂ ਅਰਜਨ ਦੇਵ ਜੀ ਅੰਗ 620
Hukamnama ArchiveChoose a date to read a past Hukamnama.
TODAY
Checking Hukamnama audio…
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸੋਰਠਿਮਹਲਾ੫॥
Sorat'h, Fifth Mehl:
सोरठि महला ५ ॥
LINE 02
ਦੁਰਤੁਗਵਾਇਆਹਰਿਪ੍ਰਭਿਆਪੇਸਭੁਸੰਸਾਰੁਉਬਾਰਿਆ॥
(ਹੇ ਭਾਈ! ਪ੍ਰਭੂ ਆਪ ਹੀ ਸਾਰੇ ਸੰਸਾਰ ਨੂੰ (ਵਿਕਾਰਾਂ ਤੋਂ) ਬਚਾਉਣ ਵਾਲਾ ਹੈ। ਪ੍ਰਭੂ ਨੇ (ਮਨੁੱਖ ਦਾ ਪਿਛਲਾ ਕੀਤਾ) ਪਾਪ (ਉਸ ਮਨੁੱਖ ਦੇ ਅੰਦਰੋਂ) ਦੂਰ ਕਰ ਦਿੱਤਾ,
The Lord God Himself has rid the whole world of its sins, and saved it.
दुरतु गवाइआ हरि प्रभि आपे सभु संसारु उबारिआ ॥
LINE 03
ਪਾਰਬ੍ਰਹਮਿਪ੍ਰਭਿਕਿਰਪਾਧਾਰੀਅਪਣਾਬਿਰਦੁਸਮਾਰਿਆ੧॥॥
ਜਿਸ ਮਨੁੱਖ ਉੱਤੇ ਪਾਰਬ੍ਰਹਮ ਪ੍ਰਭੂ ਨੇ ਮੇਹਰ (ਦੀ ਨਿਗਾਹ) ਕੀਤੀ। ਪ੍ਰਭੂ ਆਪਣਾ ਮੁੱਢ-ਕਦੀਮਾਂ ਦਾ (ਦਇਆ-ਪਿਆਰ ਵਾਲਾ) ਸੁਭਾਉ ਸਦਾ ਚੇਤੇ ਰੱਖਦਾ ਹੈ ॥੧॥
The Supreme Lord God extended His mercy, and confirmed His innate nature. ||1||
पारब्रहमि प्रभि किरपा धारी अपणा बिरदु समारिआ ॥१॥
LINE 04
ਹੋਈਰਾਜੇਰਾਮਕੀਰਖਵਾਲੀ॥
ਹੇ ਭਾਈ! ਪ੍ਰਭੂ-ਪਾਤਿਸ਼ਾਹ (ਜਿਸ ਮਨੁੱਖ ਦੀ ਪਾਪਾਂ ਵਲੋਂ) ਰਾਖੀ ਕਰਦਾ ਹੈ,
I have attained the Protective Sanctuary of the Lord, my King.
होई राजे राम की रखवाली ॥
LINE 05
ਸੂਖਸਹਜਆਨਦਗੁਣਗਾਵਹੁਮਨੁਤਨੁਦੇਹਸੁਖਾਲੀ॥ਰਹਾਉ॥
ਉਸ ਦਾ ਮਨ ਸੁਖੀ ਹੋ ਜਾਂਦਾ ਹੈ, ਉਸ ਦਾ ਸਰੀਰ ਸੁਖੀ ਹੋ ਜਾਂਦਾ ਹੈ। (ਹੇ ਭਾਈ! ਤੁਸੀਂ ਭੀ) ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਇਆ ਕਰੋ, (ਤੁਹਾਨੂੰ ਭੀ) ਸੁਖ ਮਿਲਣਗੇ, ਆਤਮਕ ਅਡੋਲਤਾ ਦੇ ਆਨੰਦ ਮਿਲਣਗੇ। ਰਹਾਉ॥
In celestial peace and ecstasy, I sing the Glorious Praises of the Lord, and my mind, body and being are at peace. ||Pause||
सूख सहज आनद गुण गावहु मनु तनु देह सुखाली ॥ रहाउ ॥
LINE 06
ਪਤਿਤਉਧਾਰਣੁਸਤਿਗੁਰੁਮੇਰਾਮੋਹਿਤਿਸਕਾਭਰਵਾਸਾ॥
ਹੇ ਭਾਈ! ਮੇਰਾ ਗੁਰੂ ਵਿਕਾਰੀਆਂ ਨੂੰ (ਵਿਕਾਰਾਂ ਤੋਂ) ਬਚਾਣ ਵਾਲਾ ਹੈ। ਮੈਨੂੰ ਭੀ ਉਸ ਦਾ (ਹੀ) ਸਹਾਰਾ ਹੈ।
My True Guru is the Savior of sinners; I have placed my trust and faith in Him.
पतित उधारणु सतिगुरु मेरा मोहि तिस का भरवासा ॥
LINE 07
ਬਖਸਿਲਏਸਭਿਸਚੈਸਾਹਿਬਿਸੁਣਿਨਾਨਕਕੀਅਰਦਾਸਾ੨੧੭੪੫॥॥॥॥
ਜਿਸ ਸਦਾ ਕਾਇਮ ਰਹਿਣ ਵਾਲੇ ਮਾਲਕ ਨੇ ਸਾਰੇ ਜੀਵ (ਗੁਰੂ ਦੀ ਸ਼ਰਨ ਪਾ ਕੇ) ਬਖ਼ਸ਼ ਲਏ ਹਨ (ਜੇਹੜਾ ਸਦਾ-ਥਿਰ ਪ੍ਰਭੂ ਵਿਕਾਰੀਆਂ ਨੂੰ ਭੀ ਗੁਰੂ ਦੀ ਸ਼ਰਨ ਪਾ ਕੇ ਬਖ਼ਸ਼ਦਾ ਆ ਰਿਹਾ ਹੈ), ਉਹ ਪ੍ਰਭੂ ਨਾਨਕ ਦੀ ਅਰਜ਼ੋਈ ਭੀ ਸੁਣਨ ਵਾਲਾ ਹੈ ॥੨॥੧੭॥੪੫॥
The True Lord has heard Nanak's prayer, and He has forgiven everything. ||2||17||45||
बखसि लए सभि सचै साहिबि सुणि नानक की अरदासा ॥२॥१७॥४५॥